Monday, September 18, 2023

ਪੀਏਯੂ ਦੇ ਫਸਲੀ ਮੁਕਾਬਲਿਆਂ ਦਾ ਜੇਤੂ ਕਿਸਾਨ ਰਵੀ ਕਾਂਤ

 ਸਾਡੇ ਸਫਲ ਕਿਸਾਨ, ਫਾਜਿ਼ਲਕਾ ਜਿ਼ਲ੍ਹੇ ਦਾ ਮਾਣ

—ਨਰਮੇ ਦੀ ਚੰਗੀ ਫਸਲ ਲਈ ਜਿੱਤਿਆ ਇਨਾਮ

—ਫਸਲੀ ਵਿਭਿੰਨਤਾ ਨੇ ਬਦਲੀ ਤਕਦੀਰ

ਫਾਜਿ਼ਲਕਾ ਜਿ਼ਲ੍ਹਾ ਫਸਲੀ ਵਿਭਿੰਨਤਾ ਲਈ ਜਾਣਿਆ ਜਾਂਦਾ ਹੈ ਅਤੇ ਜਿ਼ਲ੍ਹੇ ਦੀ ਇਹ ਪਹਿਚਾਣ ਬਣਾਈ ਹੈ ਇਸਦੇ ਮਿਹਨਤੀ ਕਿਸਾਨਾਂ ਨੇ। ਅਜਿਹਾ ਹੀ ਸਫਲ ਕਿਸਾਨ ਹੈ ਪਿੰਡ ਨਿਹਾਲ ਖੇੜਾ ਦਾ ਰਵੀ ਕਾਂਤ Ravi Kant, ਜਿਸ ਨੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU ਦੇ ਫਸਲੀ ਮੁਕਾਬਲਿਆਂ ਵਿਚ ਨਰਮੇ Cotton ਦੀ ਵਧੀਆ ਫਸਲ ਲਈ ਇਸ ਵਾਰ ਇਨਾਮ ਜਿੱਤਿਆ ਹੈ।

ਰਵੀ ਕਾਂਤ, ਜੋ ਕਿ 20 ਏਕੜ ਵਿਚ ਖੇਤੀ ਕਰਦੇ ਹਨ ਨੇ ਵੀ ਆਪਣੇ ਖੇਤ ਵਿਚ ਬਹੁਭਾਂਤੀ ਖੇਤੀ


ਦਾ ਮਾਡਲ ਅਪਨਾਇਆ ਹੈ। ਉਸ ਵੱਲੋਂ ਨਰਮਾ, ਬਾਸਮਤੀ, ਕਣਕ, ਗੋਭੀ ਸਰੋਂ, ਛੋਲੇ ਅਤੇ ਸਬਜੀਆਂ ਦੀ ਕਾਸਤ ਕੀਤੀ ਜਾਂਦੀ ਹੈ ਜਦ ਕਿ ਹੁਣ ਉਨ੍ਹਾਂ ਵੱਲੋਂ ਇਕ ਨਵੀਂ ਪੁਲਾਂਘ ਪੁੱਟਦਿਆਂ ਲਗਭਗ 80 ਪੌਦੇ ਖਜੂਰਾਂ ਦੇ ਵੀ ਲਗਾਏ ਗਏ ਹਨ।

ਉਹ ਇਸ ਤੋਂ ਪਹਿਲਾਂ ਨਰਮੇ ਦੀ ਇਕ ਚੁਗਾਈ ਕਰ ਚੁੱਕਿਆ ਹੈ ਜਿਸਦਾ ਝਾੜ 5 ਮਣ ਆਇਆ ਹੈ। ਉਸਦੀ ਚੰਗੀ ਸੰਭਾਲ ਦਾ ਹੀ ਨਤੀਜਾ ਹੈ ਕਿ ਉਸਦਾ ਨਰਮਾ ਆਖੀਰ ਤੱਕ ਹਰਾ ਰਹਿੰਦਾ ਹੈ ਅਤੇ ਸ਼ਾਟ ਨਹੀਂ ਮਾਰਦਾ। ਉਹ ਇਸਦਾ ਰਾਜ ਪੋਸ਼ਕ ਤੱਤਾਂ ਦਾ ਸਹੀ ਪ੍ਰਬੰਧਨ ਕਰਨ ਨੂੰ ਦੱਸਦੇ ਹਨ।ਇਸੇ ਤਰਾਂ ਨਰਮੇ ਦੀ ਬਿਜਾਈ ਤੋਂ ਪਹਿਲਾਂ ਡੁੰਘੀ ਵਹਾਈ ਕਾਰਗਾਰ ਹੁੰਦੀ ਹੈ।

ਰਵੀ ਕਾਂਤ ਅਨੁਸਾਰ ਨਰਮਾ ਇਕ ਲੰਬੇ ਸਮੇਂ ਦੀ ਫਸਲ ਹੈ ਤੇ ਇਸ ਵਿਚ ਪੋਸ਼ਕ ਤੱਤਾਂ ਦਾ ਸਹੀ ਪ੍ਰਬੰਧਨ ਹੀ ਇਸ ਦੀ ਸਫਲਤਾ ਦੀ ਗਰੰਟੀ ਬਣ ਸਕਦਾ ਹੈ। ਇਸ ਲਈ ਉਹ ਹਮੇਸ਼ਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਅਨੁਸਾਰ ਖੇਤੀ ਕਰਦੇ ਹਨ। ਉਹ ਆਖਦੇ ਹਨ ਕਿ ਦਵਾਈਆਂ ਨੂੰ ਮਿਲਾ ਕੇ ਅਤੇ ਗੈਰ ਸਿਫਾਰਸ਼ਸੁਦਾ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ।ਇਹ ਕਿਸਾਨ ਨਵੀਂਆਂ ਤਕਨੀਕਾਂ ਨੂੰ ਅਪਨਾਉਣ ਵਿਚ ਵੀ ਮੋਹਰੀ ਹੈ। ਇਸ ਨੇ ਇਸ ਸਾਲ ਗੁਲਾਬੀ ਸੁੰਡੀ ਦਾ ਹਮਲਾ ਰੋਕਣ ਲਈ ਨੈਟਮੇਟ ਟਿਊਬ ਦੀ ਵਰਤੋਂ ਵੀ ਕੀਤੀ। 

ਰਵੀ ਕਾਂਤ ਜਿਸਨੇ 8 ਏਕੜ ਵਿਚ ਨਰਮਾ ਲਗਾਇਆ ਹੈ ਜਦ ਕਿ 2 ਏਕੜ ਵਿਚ ਉਹ ਸਬਜੀਆਂ ਦੀ ਕਾਸਤ ਕਰਦਾ ਹੈ ਅਤੇ ਕੁਝ ਰਕਬੇ ਵਿਚ ਬਾਸਮਤੀ ਦੀ ਕਾਸਤ ਕਰਦਾ ਹੈ। ਸਬਜੀਆਂ ਨਾਲ ਉਨ੍ਹਾਂ ਨੂੰ ਰੋਜਾਨਾਂ ਦੀ ਕੁਝ ਆਮਦਨ ਆਉਂਦੀ ਹੈ। 


ਰਵੀ ਕਾਂਤ ਦੱਸਦੇ ਹਨ ਕਿ ਉਨ੍ਹਾਂ ਵੱਲੋਂ ਪਰਾਲੀ ਨੂੰ ਕਦੇ ਵੀ ਜਲਾਇਆ ਨਹੀਂ ਜਾਂਦਾ ਸਗੋਂ ਇਸ ਨੂੰ ਖੇਤ ਵਿਚ ਹੀ ਮਿਲਾ ਦਿੱਤਾ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੀ ਜਮੀਨ ਦੀ ਉਪਜਾਊ ਸ਼ਕਤੀ ਲਗਾਤਾਰ ਵੱਧ ਰਹੀ ਹੈ। ਇਸਤੋਂ ਬਿਨ੍ਹਾਂ ਨਰਮੇ ਦੀਆਂ ਵਾਧੂ ਛੱਟੀਆਂ ਵੀ ਉਹ ਜਮੀਨ ਵਿਚ ਹੀ ਵਾਹ ਦਿੰਦੇ ਹਨ।

ਰਵੀ ਕਾਂਤ ਜਿੱਥੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਅਤੇ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਨਾਲ ਲਗਾਤਾਰ ਜੁੜੇ ਰਹਿੰਦੇ ਹਨ, ਉਥੇ ਹੀ ਉਹ ਕਿਸਾਨ ਕਲੱਬਾਂ ਨਾਲ ਵੀ ਜੁੜੇ ਹਨ। ਉਹ ਕਿਸਾਨ ਵਿਕਾਸ ਕਲਬ ਪਿੰਡ ਬਜੀਦਪੁਰ ਕਟਿਆਂ ਵਾਲੀ ਦੇ ਪ੍ਰਧਾਨ ਹਨ ਜਦ ਕਿ ਨੌਜਵਾਨ ਕਿਸਾਨ ਕਲੱਬ ਪਿੰਡ ਅਲਿਆਣਾ ਜੋ ਕਿ ਕਰਨੈਲ ਸਿੰਘ ਦੀ ਦੇਖਰੇਖ ਵਿਚ ਚੱਲ ਰਿਹਾ ਹੈ ਦੇ ਵੀ ਮੈਂਬਰ ਹਨ। ਇੰਨ੍ਹਾਂ ਨੇ ਕਲੱਬ ਰਾਹੀਂ ਪਰਾਲੀ ਪਬ੍ਰੰਧਨ ਵਾਲੀਆਂ ਮਸ਼ੀਨਾਂ ਵੀ ਖਰੀਦੀਆਂ ਹਨ ਅਤੇ ਕਲੱਬ ਦੇ ਸਾਰੇ ਮੈਂਬਰ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰਦੇ ਹਨ।

ਰਵੀਂ ਕਾਂਤ ਆਖਦੇ ਹਨ ਕਿ ਖੇਤੀ ਵਿਚ ਸਫਲਤਾ ਲਈ ਜਰੂਰੀ ਹੈ ਕਿ ਅਸੀਂ ਤਕਨੀਕ ਨੂੰ ਸਮਝ ਕੇ ਖੇਤੀ ਕਰੀਏ ਅਤੇ ਖੇਤੀ ਖਰਚ ਘਟਾ ਕੇ ਆਮਦਨ ਵਾਧੇ ਦੇ ਰਾਹ ਚੱਲੀਏ।

ਓਧਰ ਯੁਨੀਵਰਸਿਟੀ ਵੱਲੋਂ ਇਨਾਮ ਮਿਲਣ ਤੇ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਵੀ ਰਵੀ ਕਾਂਤ ਨੂੰ ਵਧਾਈ ਦਿੰਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਤਰਾਂ ਦੇ ਸਫਲ ਕਿਸਾਨਾਂ ਤੋਂ ਸੇਧ ਲੈ ਕੇ ਅਤੇ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਤੇ ਖੇਤੀ ਵਿਭਾਗ ਦੀ ਸੇਧ ਨਾਲ ਖੇਤੀ ਕਰਕੇ ਆਪਣੀ ਆਮਦਨ ਵਧਾਉਣ।

Sunday, September 17, 2023

ਪੰਜਾਬ ਸਰਕਾਰ ਨੇ ਬਰਾਮਦ ਦੇ ਉਦੇਸ਼ ਨਾਲ ਰਸਾਇਣ-ਰਹਿਤ ਬਾਸਮਤੀ ਦੇ ਉਤਪਾਦਨ ਲਈ ਵਿੱਢਿਆ ਪ੍ਰਾਜੈਕਟ

ਬਾਸਮਤੀ ਉਤਪਾਦਕਾਂ ਦੀ ਜ਼ਿੰਦਗੀ ਮਹਿਕਾਉਣ ਲਈ ਅੰਮ੍ਰਿਤਸਰ ਵਿੱਚ ਪ੍ਰਾਜੈਕਟ ਸ਼ੁਰੂ

ਵਿਸ਼ੇਸ਼ ਪ੍ਰਾਜੈਕਟ ਤਹਿਤ ਅੰਮ੍ਰਿਤਸਰ ਦੇ ਚੋਗਾਵਾਂ ਬਲਾਕ ਦਾ 25 ਹਜ਼ਾਰ ਹੈਕਟੇਅਰ ਰਕਬਾ ਬਾਸਮਤੀ ਦੀ ਕਾਸ਼ਤ ਅਧੀਨ:  ਗੁਰਮੀਤ ਸਿੰਘ ਖੁੱਡੀਆਂ


ਚੰਡੀਗੜ੍ਹ, 17 ਸਤੰਬਰ:


ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਦਿੱਤੇ ਸੱਦੇ ਤਹਿਤ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਦੇ ਚੋਗਾਵਾਂ ਬਲਾਕ ਵਿੱਚ ਰਸਾਇਣ-ਰਹਿਤ ਬਾਸਮਤੀ ਦੀ ਕਾਸ਼ਤ ਲਈ ਇੱਕ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।


ਪੰਜਾਬ ਦੇ ਖੇਤੀਬਾੜੀ ਤੇ


ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਇਸ ਪਾਇਲਟ ਪ੍ਰਾਜੈਕਟ ਲਈ ਚੋਗਾਵਾਂ ਬਲਾਕ ਦੀ ਚੋਣ ਇਸ ਲਈ ਕੀਤੀ ਗਈ ਹੈ ਕਿਉਂਕਿ ਇਹ ਖੇਤਰ ਰਾਵੀ ਦਰਿਆ ਦੇ ਨੇੜੇ ਪੈਂਦਾ ਹੈ ਅਤੇ ਇੱਥੋਂ ਦਾ ਜਲਵਾਯੂ ਵਧੀਆ ਮਹਿਕ ਵਾਲੀ ਅਤੇ ਨਿਰਯਾਤ ਗੁਣਵੱਤਾ ਵਾਲੀ ਬਾਸਮਤੀ ਦੀ ਪੈਦਾਵਾਰ ਦੇ ਬਿਲਕੁਲ ਅਨੁਕੂਲ ਹੈ।


ਉਨ੍ਹਾਂ ਕਿਹਾ ਕਿ ਬਾਸਮਤੀ ਚੌਲਾਂ ਦੀ ਬਰਾਮਦ ਦੀਆਂ ਬਹੁਤ ਸੰਭਾਵਨਾਵਾਂ ਹਨ ਕਿਉਂਕਿ ਇਸ ਖੇਤਰ ਵਿੱਚ ਪੈਦਾ ਹੋਣ ਵਾਲੀ ਜ਼ਿਆਦਾਤਰ ਬਾਸਮਤੀ ਅਰਬ, ਯੂਰਪੀਅਨ ਅਤੇ ਮੱਧ ਪੂਰਬੀ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਬਾਸਮਤੀ 60 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕੀਤੀ ਜਾਂਦੀ ਹੈ, ਜਿਸ ਵਿੱਚੋਂ ਇਕੱਲੇ ਅੰਮ੍ਰਿਤਸਰ ਜ਼ਿਲ੍ਹੇ ਨੇ ਪਿਛਲੇ ਸਾਲ ਦੌਰਾਨ ਤਕਰੀਬਨ 9 ਹਜ਼ਾਰ ਕਰੋੜ ਰੁਪਏ ਦੀ ਬਾਸਮਤੀ ਬਰਾਮਦ ਕੀਤੀ ਹੈ।


ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪੰਜਾਬ ਤੋਂ ਬਾਸਮਤੀ ਚੌਲਾਂ ਦੀ ਬਰਾਮਦ ਦੀ ਸੰਭਾਵਨਾ ਨੂੰ ਵਧਾਉਣ ਲਈ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਸਮਤੀ ਦੀ ਫ਼ਸਲ ਲਈ ਕੀਟਨਾਸ਼ਕਾਂ ਦੀ ਸੁਚੱਜੀ ਵਰਤੋਂ ਬਾਰੇ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਜਾਗਰੂਕਤਾ ਮੁਹਿੰਮ ਵੀ ਚਲਾਈ ਗਈ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਬਜਾਏ ਬਦਲਵੇਂ ਰਸਾਇਣਾਂ ਦੀ ਢੁਕਵੀਂ ਮਾਤਰਾ ਵਿੱਚ ਵਰਤੋਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ 10 ਕੀਟਨਾਸ਼ਕਾਂ/ਫੰਗੀਸਾਈਡਸ 'ਤੇ ਬਾਸਮਤੀ ਦੀ ਫ਼ਸਲ ‘ਤੇ ਵਰਤੋਂ ਉੱਤੇ ਪਾਬੰਦੀ ਲਗਾਈ ਗਈ ਹੈ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਚੋਗਾਵਾਂ ਬਲਾਕ ਵਿੱਚ ਕੁੱਲ 32000 ਹੈਕਟੇਅਰ ਰਕਬਾ ਖੇਤੀਯੋਗ ਹੈ, ਜਿਸ ਵਿੱਚੋਂ 28753 ਹੈਕਟੇਅਰ ਰਕਬਾ ਝੋਨੇ ਦੀ ਫ਼ਸਲ ਹੇਠ ਹੈ ਅਤੇ 25000 ਹੈਕਟੇਅਰ ਰਕਬਾ ਸਿਰਫ਼ ਬਾਸਮਤੀ ਦੀ ਕਾਸ਼ਤ ਅਧੀਨ ਹੈ। ਉਨ੍ਹਾਂ ਦੱਸਿਆ ਕਿ ਇਸ ਬਲਾਕ ਦੇ ਕੁੱਲ 102 ਪਿੰਡਾਂ ਵਿੱਚੋਂ 42 ਪਿੰਡਾਂ ਨੂੰ ਇਸ ਪ੍ਰਾਜੈਕਟ ਤਹਿਤ ਚੁਣਿਆ ਗਿਆ ਹੈ।

ਜ਼ਿਕਰਯੋਗ ਹੈ ਕਿ ਇਸ ਬਲਾਕ ਵਿੱਚ ਪੂਸਾ ਬਾਸਮਤੀ 1718, ਪੂਸਾ ਬਾਸਮਤੀ 1121, ਪੂਸਾ ਬਾਸਮਤੀ 1885, ਪੂਸਾ ਬਾਸਮਤੀ 1509, ਪੂਸਾ ਬਾਸਮਤੀ 1692 ਅਤੇ ਪੰਜਾਬ ਬਾਸਮਤੀ-7 ਕਿਸਮਾਂ ਦੀ ਮੁੱਖ ਤੌਰ ‘ਤੇ ਕਾਸ਼ਤ ਕੀਤੀ ਜਾਂਦੀ ਹੈ।


ਬਾਕਸ:

*ਕਿਸਾਨਾਂ ਤੱਕ ਪਹੁੰਚ ਕਰਨ ਲਈ ਵਿਸ਼ੇਸ਼ ਮੁਹਿੰਮ*

ਚੋਗਾਵਾਂ ਬਲਾਕ ਵਿਖੇ ਤਾਇਨਾਤ ਖੇਤੀਬਾੜੀ ਵਿਭਾਗ ਦੇ ਸਮੁੱਚੇ ਸਟਾਫ਼ ਨੂੰ ਇਸ ਪ੍ਰਾਜੈਕਟ ‘ਤੇ ਲਗਾਇਆ ਗਿਆ ਹੈ ਤਾਂ ਜੋ ਚੁਣੇ ਗਏ ਪਿੰਡਾਂ ਦੇ ਸਾਰੇ ਕਿਸਾਨਾਂ ਨੂੰ ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਅਪੇਡਾ) ਦੇ Basmati.net ਪੋਰਟਲ 'ਤੇ ਆਨਲਾਈਨ ਰਜਿਸਟਰ ਕੀਤਾ ਜਾ ਸਕੇ। ਖੇਤੀਬਾੜੀ ਵਿਭਾਗ ਵੱਲੋਂ ਘਰ-ਘਰ ਜਾ ਕੇ ਕੀਤੇ ਸਰਵੇਖਣ ਤੋਂ ਬਾਅਦ 3691 ਕਿਸਾਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਪਾਬੰਦੀਸ਼ੁਦਾ ਕੀਟਨਾਸ਼ਕਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ 54 ਤੋਂ ਵੱਧ ਪਿੰਡ ਪੱਧਰੀ ਕੈਂਪ ਲਗਾਏ ਗਏ ਹਨ। ਇਸ ਤੋਂ ਇਲਾਵਾ ਕੀਟਨਾਸ਼ਕ ਵੇਚਣ ਵਾਲੇ ਡੀਲਰਾਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਕੇ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੇ ਸਟਾਕ ਸਬੰਧੀ ਰਿਪੋਰਟ ਲਈ ਗਈ ਹੈ ਅਤੇ ਪਾਬੰਦੀਸ਼ੁਦਾ ਕੀਟਨਾਸ਼ਕਾਂ ਦੀ ਵਿਕਰੀ ਨਾ ਕਰਨ ਸਬੰਧੀ ਡੀਲਰਾਂ ਨੂੰ ਸਖ਼ਤ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਪੀ.ਏ.ਯੂ., ਲੁਧਿਆਣਾ ਵੱਲੋਂ ਤਿਆਰ ਕੀਤਾ ਵਿਸ਼ੇਸ਼ ਸਾਹਿਤ ਵੀ ਕਿਸਾਨਾਂ ਵਿੱਚ ਵੰਡਿਆ ਜਾ ਰਿਹਾ ਹੈ।


*ਸੁਪਰਵਾਈਜ਼ਰ, ਕਿਸਾਨ ਮਿੱਤਰ ਅਤੇ ਹੋਰ ਸਟਾਫ਼ ਨੂੰ ਫੀਲਡ ਵਿੱਚ ਲਗਾਇਆ*


ਚੋਗਾਵਾਂ ਬਲਾਕ ਵਿੱਚ 38 ਕਿਸਾਨ ਮਿੱਤਰ, ਤਿੰਨ ਸੁਪਰਵਾਈਜ਼ਰ ਅਤੇ ਅੱਠ ਫੀਲਡ ਸੁਪਰਵਾਈਜ਼ਰ ਨਿਯਮਤ ਤੌਰ 'ਤੇ ਖੇਤਾਂ ਦਾ ਦੌਰਾ ਕਰ ਰਹੇ ਹਨ ਅਤੇ ਕਿਸਾਨਾਂ ਨੂੰ ਰਸਾਇਣ-ਰਹਿਤ ਬਾਸਮਤੀ ਦੀ ਪੈਦਾਵਾਰ ਲਈ ਜਾਗਰੂਕ ਕਰ ਰਹੇ ਹਨ। ਸਮੁੱਚੇ ਸਟਾਫ਼ ਨੂੰ ਪੀ.ਏ.ਯੂ. ਦੇ ਵਿਗਿਆਨੀਆਂ ਵੱਲੋਂ ਸਿਖਲਾਈ ਦਿੱਤੀ ਗਈ ਹੈ, ਤਾਂ ਜੋ ਉਹ ਕਿਸਾਨਾਂ ਦਾ ਸਹੀ ਮਾਰਗ ਦਰਸ਼ਨ ਕਰ ਸਕਣ। ਇਸ ਤੋਂ ਇਲਾਵਾ 2500 ਤੋਂ ਵੱਧ ਕਿਸਾਨਾਂ ਦੇ ਵਟਸਐਪ ਗਰੁੱਪ ਵੀ ਬਣਾਏ ਗਏ ਹਨ ਜਿਨ੍ਹਾਂ ਰਾਹੀਂ ਸੁਝਾਅ ਅਤੇ ਜਾਣਕਾਰੀ ਭਰਪੂਰ ਸਾਹਿਤ ਸਾਂਝਾ ਕੀਤਾ ਜਾ ਰਿਹਾ ਹੈ।

Friday, September 15, 2023

*ਬਾਸਮਤੀ ਦੀ ਬਰਾਮਦ ’ਤੇ ਲਾਈਆਂ ਪਾਬੰਦੀਆਂ ਤੁਰੰਤ ਵਾਪਸ ਲਈਆਂ ਜਾਣ-ਮੁੱਖ ਮੰਤਰੀ ਨੇ ਕੇਂਦਰ ਸਰਕਾਰ ਪਾਸੋਂ ਕੀਤੀ ਮੰਗ*

ਕੇਂਦਰ ਦੇ ਫੈਸਲੇ ਨੂੰ ਆਪਹੁਦਰਾ, ਕਿਸਾਨ ਵਿਰੋਧੀ ਦੇ ਨਿਰਾਸ਼ਾ ਕਰਨ ਵਾਲਾ ਕਦਮ ਦੱਸਿਆ

*ਦਿਹਾਤੀ ਵਿਕਾਸ ਫੰਡ ਰੋਕਣ ਲਈ ਕੇਂਦਰ ਸਰਕਾਰ ’ਤੇ ਨਿਸ਼ਾਨਾ ਸਾਧਿਆ*

*ਕਿਸਾਨ ਮੇਲੇ ਵਿੱਚ ਨੌਜਵਾਨਾਂ ਦਾ ਵੱਡੀ ਗਿਣਤੀ ਵਿੱਚ ਪਹੁੰਚਣਾ ਪੰਜਾਬ ਲਈ ਸ਼ੁੱਭ ਸੰਕੇਤ*

ਲੁਧਿਆਣਾ, 15 ਸਤੰਬਰ

ਕੇਂਦਰ ਸਰਕਾਰ ਵੱਲੋਂ ਬਾਸਮਤੀ ਦੀ ਬਰਾਮਦ ਉਤੇ ਲਾਈਆਂ ਪਾਬੰਦੀਆਂ ਨੂੰ ਪੰਜਾਬ ਅਤੇ ਕਿਸਾਨ ਵਿਰੋਧੀ ਕਦਮ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਪਾਸੋਂ ਇਸ ਆਪਹੁਦਰੇ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ। 


ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਕਿਸਾਨ ਮੇਲੇ ਦੇ ਆਖਰੀ ਦਿਨ ਮੇਲੇ ਵਿੱਚ ਪਹੁੰਚੇ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਦੁੱਖ ਨਾਲ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਬੇਤੁੱਕਾ ਫੈਸਲਾ ਕਿਸਾਨਾਂ ਦੇ ਨਾਲ-ਨਾਲ ਵਪਾਰੀਆਂ ਨੂੰ ਆਰਥਿਕ ਤੌਰ ਉਤੇ ਵੱਡਾ ਨੁਕਸਾਨ ਪਹੁੰਚਾਏਗਾ। ਉਨ੍ਹਾਂ ਕਿਹਾ ਕਿ ਕੇਂਦਰ ਨੇ ਬਾਸਮਤੀ ਚੌਲਾਂ ਦਾ ਘੱਟੋ-ਘੱਟ ਬਰਾਮਦ ਮੁੱਲ 1200 ਡਾਲਰ ਪ੍ਰਤੀ ਟਨ ਤੈਅ ਕਰ ਦਿੱਤਾ ਹੈ ਜਿਸ ਨਾਲ ਬਾਸਮਤੀ ਦੀਆਂ ਘਰੇਲੂ ਕੀਮਤਾਂ ਉਤੇ ਬੁਰਾ ਅਸਰ ਪਵੇਗਾ। 

ਮੁੱਖ ਮੰਤਰੀ ਨੇ ਕਿਹਾ ਕਿ ਮਿਹਨਤਕਸ਼ ਕਿਸਾਨ ਖੇਤੀ ਲਾਗਤਾਂ ਵਧਣ ਅਤੇ ਘੱਟ ਭਾਅ ਮਿਲਣ ਕਾਰਨ ਪਹਿਲਾਂ ਹੀ ਸੰਕਟ ਵਿੱਚ ਡੁੱਬੇ ਹੋਏ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਵਿੱਚ ਬਾਸਮਤੀ ਦਾ ਸਭ ਤੋਂ ਵੱਧ ਉਤਪਾਦਨ ਪੰਜਾਬ ਵਿੱਚ ਹੁੰਦਾ ਹੈ ਅਤੇ ਕੇਂਦਰ ਸਰਕਾਰ ਦਾ ਇਹ ਫੈਸਲਾ ਸਾਡੇ ਕਿਸਾਨਾਂ ਦੇ ਹਿੱਤ ਬੁਰੀ ਤਰ੍ਹਾਂ ਪ੍ਰਭਾਵਿਤ ਕਰੇਗਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਫਸਲੀ ਵਿਭਿੰਨਤਾ ਤਹਿਤ ਮੂੰਗੀ, ਬਾਸਮਤੀ ਤੇ ਹੋਰ ਬਦਲਵੀਆਂ ਫਸਲਾਂ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਉਪਰਾਲੇ ਕਰ ਰਹੀ ਹੈ ਪਰ ਦੂਜੇ ਪਾਸੇ ਕੇਂਦਰ ਦੀਆਂ ਅਜਿਹੀਆਂ ਨੀਤੀਆਂ ਨਾਲ ਸਾਡੀ ਮੁਹਿੰਮ ਨੂੰ ਧੱਕਾ ਲੱਗਾ ਹੈ। 

ਮੁੱਖ ਮੰਤਰੀ ਨੇ ਕੇਂਦਰ ਸਰਕਾਰ ਦਾ ਇਹ ਕਦਮ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਹੈ ਜਿਸ ਦੀ ਸੂਬਾ ਸਰਕਾਰ ਵੱਲੋਂ ਜ਼ੋਰਦਾਰ ਮੁਖਾਲਫ਼ਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰੀ ਪਾਬੰਦੀਆਂ ਦੇ ਮੱਦੇਨਜ਼ਰ ਬਾਸਮਤੀ ਚੌਲ ਪੱਛਮੀ ਬੰਗਾਲ, ਕੇਰਲਾ ਵਰਗੇ ਸੂਬਿਆਂ ਨੂੰ ਵੇਚਣ ਉਤੇ ਵੀ ਗੌਰ ਕਰ ਰਹੀ ਹੈ। 

ਭਗਵੰਤ ਸਿੰਘ ਮਾਨ ਨੇ ਕਿਹਾ, “ਇਹ ਕਿੰਨੀ ਦੁੱਖ ਦੀ ਗੱਲ ਹੈ ਕਿ ਦੇਸ਼ ਦੇ ਅੰਨ ਭੰਡਾਰ ਨੱਕੋ-ਨੱਕ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਉਤੇ ਪਾਬੰਦੀਆਂ ਥੋਪੀਆਂ ਜਾ ਰਹੀਆਂ ਹਨ ਜਿਸ ਨੂੰ ਕਿਸੇ ਵੀ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।”

ਕੇਂਦਰ ਸਰਕਾਰ ਦੇ ਇਕ ਹੋਰ ਪੰਜਾਬ ਵਿਰੋਧੀ ਫੈਸਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੇ ਸੂਬੇ ਦਾ ਦਿਹਾਤੀ ਵਿਕਾਸ ਫੰਡ ਦਾ 3622 ਕਰੋੜ ਰੁਪਏ ਦਾ ਫੰਡ ਰੋਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਪਿਛਲੀਆਂ ਸਰਕਾਰਾਂ ਨੇ ਇਸ ਫੰਡ ਦੀ ਦੁਰਵਰਤੋਂ ਕੀਤੀ ਸੀ ਜਿਸ ਦਾ ਖਮਿਆਜ਼ਾ ਹੁਣ ਪੇਂਡੂ ਖੇਤਰ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਆਰ.ਡੀ.ਐਫ. ਦਾ ਇਹ ਫੰਡ ਜਾਰੀ ਕਰ ਦਿੰਦਾ ਹੈ ਤਾਂ ਸੂਬੇ ਦੇ ਪੇਂਡੂ ਖੇਤਰ ਦੀਆਂ 67000 ਕਿਲੋਮੀਟਰ ਲਿੰਕ ਸੜਕਾਂ ਅਤੇ ਹੋਰ ਬੁਨਿਆਦੀ ਢਾਂਚੇ ਦੀ ਕਾਇਆ ਕਲਪ ਕਰ ਦਿੱਤੀ ਜਾਵੇਗੀ। 

ਝੋਨੇ ਦੀ ਪਰਾਲੀ ਸਾੜਨ ਦੀ ਸਮੱਸਿਆ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤਾ ਸੀ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ 2500 ਰੁਪਏ ਪ੍ਰਤੀ ਏਕੜ ਦੀ ਆਰਥਿਕ ਸਹਾਇਤਾ ਦਿੱਤੀ ਜਾਵੇ ਜਿਸ ਵਿੱਚ 1500 ਰੁਪਏ ਕੇਂਦਰ ਅਤੇ 1000 ਰੁਪਏ ਸੂਬਾ ਸਰਕਾਰ ਅਦਾ ਕਰੇਗੀ ਪਰ ਕੇਂਦਰ ਸਰਕਾਰ ਨੇ ਇਸ ਸੁਝਾਅ ਨਾਲ ਸਹਿਮਤੀ ਪ੍ਰਗਟਾਉਣ ਦੀ ਬਜਾਏ ਇਸ ਨੂੰ ਰੱਦ ਕਰ ਦਿੱਤਾ।

ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਉਤੇ ਚਿੰਤਾ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਟੇਲਾਂ ਉਤੇ ਨਹਿਰੀ ਪਾਣੀ ਪਹੁੰਚਾਉਣ ਲਈ  ਖਾਲਿਆਂ, ਕੱਸੀਆਂ ਨੂੰ ਮੁੜ ਸੁਰਜੀਤ ਕਰਨ ਲਈ ਵਿਆਪਕ ਪੱਧਰ ਉਤੇ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜ਼ਮੀਨਦੋਜ਼ ਪਾਈਪਾਂ ਪਾਉਣ ਦੇ ਪ੍ਰਾਜੈਕਟ ਨੂੰ ਤੇਜ਼ੀ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਕਿ ਇਸ ਵਾਰ ਫਾਜ਼ਿਲਕਾ, ਮਾਨਸਾ ਇਲਾਕੇ ਵਿੱਚ ਟੇਲਾਂ ਉਤੇ ਨਹਿਰੀ ਪਾਣੀ ਪਹੁੰਚਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੌਜੂਦਾ ਸਮੇਂ ਖੇਤੀ ਸਿੰਚਾਈ ਲਈ 33 ਤੋਂ 34 ਫੀਸਦੀ ਨਹਿਰੀ ਪਾਣੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਗਲੇ ਸਾਲ ਤੱਕ 70 ਫੀਸਦੀ ਦਾ ਟੀਚਾ ਮਿੱਥਿਆ ਗਿਆ ਹੈ ਤਾਂ ਕਿ ਧਰਤੀ ਹੇਠਲਾ ਪਾਣੀ ਬਚਾ ਕੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਬਣਾ ਸਕੀਏ।  

ਰਿਸ਼ਵਤਖੋਰੀ ਨੂੰ ਸਾਰੀਆਂ ਅਲਾਮਤਾਂ ਦੀ ਜੜ੍ਹ ਦੱਸਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਭ੍ਰਿਸ਼ਟਾਚਾਰ ਮੁਕਤ, ਪਾਰਦਰਸ਼ੀ ਤੇ ਸਾਫ਼-ਸੁਥਰਾ ਪ੍ਰਸ਼ਾਸਨ ਦੇਣ  ਲਈ ਕਈ ਕਦਮ ਚੁੱਕੇ ਗਏ ਹਨ। ਉਨ੍ਹਾਂ ਕਿਹਾ ਕਿ ਮਾਲ ਮਹਿਕਮੇ ਵਿੱਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਵੱਡੇ ਫੈਸਲੇ ਲਏ ਗਏ ਹਨ। ਜ਼ਮੀਨ-ਜਾਇਦਾਦ ਦੀ ਰਜਿਸਟਰੀ ਵੀ ਸਰਲ ਪੰਜਾਬੀ ਵਿੱਚ ਹੋਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਧਾਰਨ ਇਨਸਾਨ ਵੀ ਦਸਤਾਵੇਜ਼ਾਂ ਨੂੰ ਪੜ੍ਹ ਸਕੇ।  

ਕਿਸਾਨ ਮੇਲੇ ਵਿੱਚ ਨੌਜਵਾਨਾਂ ਦੀ ਵੱਡੀ ਗਿਣਤੀ ਵਿੱਚ ਆਮਦ ਉਤੇ ਤਸੱਲੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਇਹ ਸ਼ੁੱਭ ਸੰਕੇਤ ਹੈ ਕਿ ਨੌਜਵਾਨ ਹੁਣ ਖੇਤੀ ਲਈ ਨਵੇਂ ਢੰਗ-ਤਰੀਕੇ ਅਪਣਾਉਣ ਵਿੱਚ ਰੁਚੀ ਦਿਖਾਉਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਕਿਸਾਨ ਮੇਲੇ ਦੇ ਪਹਿਲੇ ਦਿਨ 1.09 ਲੱਖ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਜੋ ਆਪਣੇ ਆਪ ਵਿੱਚ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਹੁਣ ਰਵਾਇਤੀ ਖੇਤੀ ਦੀ ਬਜਾਏ ਵਿਗਿਆਨਕ ਢੰਗ ਨਾਲ ਖੇਤੀ ਕਰਨ ਦਾ ਯੁੱਗ ਆ ਚੁੱਕਾ ਹੈ ਜਿਸ ਕਰਕੇ ਨੌਜਵਾਨ ਕਿਸਾਨਾਂ ਨੂੰ ਆਧੁਨਿਕ ਖੇਤੀ ਵੱਲ ਮੁੜਨਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਖੇਤੀ ਵਿੱਚ ਮਿਹਨਤ ਕਰਨ ਦੇ ਨਾਲ-ਨਾਲ ਤਕਨੀਕ ਵੀ ਬਹੁਤ ਮਹੱਤਵ ਰੱਖਦੀ ਹੈ ਤਾਂ ਕਿ ਫਸਲਾਂ ਦਾ ਚੰਗਾ ਝਾੜ ਲਿਆ ਜਾ ਸਕੇ। 

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੂੰ ਕਿਸਾਨਾਂ ਲਈ ਚਾਨਣ-ਮੁਨਾਰਾ ਦੱਸਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਖੇਤੀ ਖੇਤਰ ਵਿੱਚ ਇਸ ਯੂਨੀਵਰਸਿਟੀ ਨੇ ਕਿਸਾਨਾਂ ਨੂੰ ਹਮੇਸ਼ਾ ਹੀ ਉਸਾਰੂ ਸੇਧ ਦਿੱਤੀ ਹੈ ਜਿਸ ਕਰਕੇ ਪੰਜਾਬ ਨੇ ਅਨਾਜ ਉਤਪਾਦਨ ਵਿੱਚ ਦੇਸ਼ ਵਿੱਚੋਂ ਮੋਹਰੀ ਸਥਾਨ ਹਾਸਲ ਕੀਤਾ ਹੈ। ਉਨ੍ਹਾਂ ਨੇ ਇਸ ਯੂਨੀਵਰਸਿਟੀ ਨੇ ਹੀ ਦੇਸ਼ ਵਿੱਚ ਹਰੀ ਕ੍ਰਾਂਤੀ ਦਾ ਯੁੱਗ ਲਿਆਂਦਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬੀਆਂ ਨੂੰ ਖੇਤੀ ਅਤੇ ਸਹਾਇਕ ਧੰਦਿਆਂ ਵਿੱਚ ਇਸ ਯੂਨੀਵਰਸਿਟੀ ਦੇ ਲਾਮਿਸਾਲ ਯੋਗਦਾਨ ਉਤੇ ਬਹੁਤ ਮਾਣ ਹੈ।

ਇਸ ਮੌਕੇ ਮੁੱਖ ਮੰਤਰੀ ਨੇ ਖੇਤੀ ਖੇਤਰ ਵਿੱਚ ਨਵੇਂ ਉੱਦਮਾਂ ਨਾਲ ਵਿਲੱਖਣ ਪ੍ਰਾਪਤੀਆਂ ਕਰਨ ਲਈ ਅਗਾਂਹਵਧੂ ਕਿਸਾਨਾਂ ਨੂੰ ਵੀ ਸਨਮਾਨਿਤ ਕੀਤਾ।

----

Wednesday, September 13, 2023

ਝੋਨੇ ਤੇ ਬਾਸਮਤੀ ਵਿਚ ਤਣੇ ਦੇ ਗੜੂੰਏਂ ਦੀ ਰੋਕਥਾਮ

 ਕਿਸਾਨ ਵੀਰੋ, ਝੋਨਾ ਅਤੇ ਬਾਸਮਤੀ ਸਾਡੇ ਇਲਾਕੇ ਦੀ ਪ੍ਰਮੁੱਖ ਫਸਲ ਹੈ। ਇਸ ਸਮੇਂ ਫਸਲ ਚੰਗੀ ਹਾਲਤ ਵਿਚ ਹੈ ਅਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਤੁਹਾਡੇ ਖੇਤਾਂ ਦਾ ਦੌਰਾ ਵੀ ਕਰ ਰਹੀਆਂ ਹਨ। ਪਰ ਸਾਨੂੰ ਵੀ ਇਸ ਸਮੇਂ ਫਸਲ ਦਾ ਲਗਾਤਾਰ ਨੀਰਿਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜ਼ੋ ਅਸੀਂ ਆਪਣੀ ਫਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾ ਕੇ ਰੱਖ ਸਕੀਏ।

ਫਾਜਿ਼ਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਸ: ਗੁਰਮੀਤ ਸਿੰਘ ਚੀਮਾ Gurmeet Singh Cheema ਆਖਦੇ ਹਨ ਕਿ ਜ਼ੇਕਰ ਸਮੇਂ ਸਿਰ ਬਿਮਾਰੀ ਜਾਂ ਕੀੜੇ ਦੇ ਹਮਲੇ ਦਾ ਪਤਾ ਲੱਗ ਜਾਵੇ ਤੇ ਅਗੇਤੀ ਰੋਕਥਾਮ ਦਾ ਉਪਾਅ ਕਰ ਲਿਆ ਜਾਵੇ ਤਾਂ ਅਸੀਂ ਘੱਟ ਖਰਚੇ ਨਾਲ ਇਸਦੀ ਰੋਕਥਾਮ ਕਰ ਸਕਦੇ ਹਾਂ।

ਝੋਨੇ ਵਿਚ ਤਣੇ ਦੇ ਗੰੜੂਏ (Stem Borer) ਦੀ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਇਸ ਕੀੜੇ ਦੀਆਂ ਸੂੰਡੀਆਂ ਤਣੇ ਵਿੱਚ ਵੜ ਜਾਂਦੀਆਂ ਹਨ ਅਤੇ ਜੁਲਾਈ ਤੋਂ ਅਕਤੂਬਰ ਤੱਕ ਨੁਕਸਾਨ ਕਰਦੀਆਂ ਹਨ। ਨਤੀਜੇ ਵਜੋਂ ਬੂਟੇ ਦੀਆਂ ਗੋਭਾਂ ਸੁੱਕ ਜਾਂਦੀਆਂ ਹਨ, ਮੁੰਜਰਾਂ ਵਿੱਚ ਦਾਣੇ ਨਹੀਂ ਪੈਂਦੇ ਅਤੇ ਮੁੰਜਰਾਂ ਚਿੱਟੇ ਰੰਗ ਦੀਆਂ ਹੋ ਜਾਂਦੀਆਂ ਹਨ।ਇਸ ਲਈ ਜਰੂਰੀ ਹੈ ਕਿ ਕਿਸਾਨ ਲਗਾਤਾਰ ਖੇਤਾਂ ਦਾ ਨੀਰਿਖਣ ਕਰਦੇ ਰਹਿਣ।


ਇਸ ਲਈ ਝੋਨੇ Non Basmati Paddy ਵਿਚ ਜਦ  ਹਮਲਾ 5 ਪ੍ਰਤੀਸ਼ਤ ਸੁੱਕੀਆਂ ਗੋਭਾਂ (ਇਕਨਾਮਿਕ ਥਰੈਸ਼ਹੋਲਡ ਲੈਵਲ ETL) ਤੋਂ ਵਧੇਰੇ ਹੋਵੇ ਅਤੇ ਬਾਮਸਤੀ Basmati ਵਿਚ ਜਦ ਹਮਲਾ 2 ਫੀਸਦੀ ਤੋਂ ਜਿਆਦਾ ਹੋਵੇ ਤਾਂ ਇਸਦੇ ਉਪਾਅ ਲਈ ਦਵਾਈਆਂ ਦੀ ਵਰਤੋਂ ਦੀ ਜਰੂਰਤ ਹੈ।

ਆਤਮਾ ਸਕੀਮ ਫਾਜਿ਼ਲਕਾ ਦੇ ਬੀਟੀਐਮ ਸ੍ਰੀ ਰਾਜ ਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਤਰਾਂ ਦੇ ਪ੍ਰਭਵਿਤ ਖੇਤਾਂ ਵਿਚ 60 ਮਿਲੀਲਿਟਰ ਕੋਰਾਜਨ 18.5 ਐਸ ਸੀ (ਕਲੋਰਐਂਟਰਾਨਿਲੀਪਰੋਲ) ਜਾਂ 20 ਮਿਲੀਲਿਟਰ ਫੇਮ 480 ਐਸ ਸੀ (ਫਲੂਬੈਂਡਾਮਾਈਡ! 39.35 ਪ੍ਰਤੀਸ਼ਤ) ਜਾਂ 50 ਗ੍ਰਾਮ ਟਾਕੂਮੀ 20 ਡਬਲਯੂ ਜੀ (ਫਲੂਬੈਂਡਾਮਾਈਡ 20 ਫੀਸਦੀ) ਜਾਂ 170 ਗ੍ਰਾਮ ਮੌਰਟਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 1.0 ਲਿਟਰ ਕੋਰੋਬਾਨ/ਡਰਸਬਾਨ/ ਲੀਥਲ/ਕਲੋਰਗਾਰਡ/ਡਰਮਟ/ਕਲਾਸਿਕ/ਫੋਰਸ 20 ਈ ਸੀ (ਕਲੋਰਪਾਈਰੀਫਾਸ) ਜਾਂ 80 ਮਿਲੀਲੀਟਰ ਨਿੰਮ ਅਧਾਰਿਤ ਇਕੋਟਿਨ (ਅਜ਼ੈਡੀਰੈਕਟਿਨ 5 ਪ੍ਰਤੀਸਤ) ਪ੍ਰਤੀ ਏਕੜ ਦਾ ਛਿੜਕਾਅ 100 ਲਿਟਰ ਪਾਣੀ ਵਿੱਚ ਘੋਲ ਕੇ ਕਰਨਾ ਚਾਹੀਦਾ ਹੈ। ਜੇ ਲੋੜ ਪਵੇ ਤਾਂ ਛਿੜਕਾਅ ਦੁਬਾਰਾ ਕਰੋ। ਇਕੋਟਿਨ ਦੀ ਵਰਤੋਂ ਨੂੰ ਕੀੜੇ ਦੇ ਸ਼ੁਰੂਆਤੀ ਹਮਲੇ ਸਮੇਂ ਪਹਿਲ ਦਿਓ। 

ਹੋਰ ਜਾਣਕਾਰੀ ਲਈ ਆਪਣੇ ਇਲਾਕੇ ਦੇ ਖੇਤੀਬਾੜੀ ਵਿਕਾਸ ਅਫ਼ਸਰ ਨਾਲ ਰਾਬਤਾ ਕਰੋ। 


ਇਹ ਵੀ ਪੜ੍ਹੋ।

ਨਿਮਨ ਜਾਣਕਾਰੀਆਂ ਲਈ ਦਿੱਤੇ ਗਏ ਸਿਰਲੇਖ ਤੇ ਕਲਿੱਕ ਕਰੋ। 

ਜ਼ੇਕਰ ਬਿਨ੍ਹਾਂ ਪਰਾਲੀ ਸਾੜੇ ਸਿਰਫ 500 ਰੁਪਏ ਦੇ ਖਰਚ ਨਾਲ ਕਣਕ ਬੀਜਣੀ ਹੈ ਤਾਂ ਹੁਣੇ ਕਰੋ ਤਿਆਰੀ।

ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਬੀਜਣ ਲਈ ਕਿਹੜਾ ਤਰੀਕਾ ਸਸਤਾ ਤੇ ਕਾਰਗਾਰ ਹੈ

Tuesday, September 12, 2023

ਜ਼ੇਕਰ ਬਿਨ੍ਹਾਂ ਪਰਾਲੀ ਸਾੜੇ ਸਿਰਫ 500 ਰੁਪਏ ਦੇ ਖਰਚ ਨਾਲ ਕਣਕ ਬੀਜਣੀ ਹੈ ਤਾਂ ਹੁਣੇ ਕਰੋ ਤਿਆਰੀ।

ਕਿਸਾਨ ਵੀਰੋ, ਆਉਣ ਵਾਲੇ ਕੁਝ ਦਿਨਾਂ ਵਿਚ ਝੋਨੇ ਅਤੇ ਬਾਸਮਤੀ ਦੀ ਵਾਢੀ ਹੋਣੀ ਹੈ ਅਤੇ ਉਸਤੋਂ ਬਾਅਦ ਕਣਕ ਦੀ ਬਿਜਾਈ Wheat Sowing  ਕੀਤੀ ਜਾਣੀ ਹੈ।

ਇਸ ਮੌਕੇ ਪਰਾਲੀ ਦੀ ਸੰਭਾਲ Stubble Management  ਸਾਡੇ ਕਿਸਾਨ ਵੀਰਾਂ ਲਈ ਵੱਡੀ ਚੁਣੌਤੀ ਹੈ।

ਪਰ ਮਲਚਿੰਗ ਵਾਲੀ ਕਣਕ Wheat Sowing by Mulching ਜਾਂ ਸਰਫੇਸ ਸੀਡਰ Surface Seeder ਨਾਲ ਕਣਕ ਦੀ ਬਿਜਾਈ ਦੀ ਇਕ ਨਵੀਂ ਤਕਨੀਕ ਕਿਸਾਨਾਂ ਵਿਚ ਲੋਕਪ੍ਰਿਆ ਹੋ ਰਹੀ ਹੈ। ਇਸ ਤਕਨੀਕ ਨਾਲ ਪ੍ਰਤੀ ਏਕੜ ਕਣਕ ਬਿਜਾਈ ਦਾ ਖਰਚ 500 ਤੋਂ 700 ਰੁਪਏ ਹੀ ਆਉਂਦਾ ਹੈ ਅਤੇ ਇਸ ਨਾਲ ਪਰਾਲੀ ਨੂੰ ਵੀ ਅੱਗ ਨਹੀਂ ਲਗਾਉਣੀ ਪੈਂਦੀ ਹੈ ਅਤੇ ਕਿਸਾਨਾਂ ਨੂੰ ਚੰਗਾ ਝਾੜ Yield  ਵੀ ਮਿਲਦਾ ਹੈ।

ਪਰ ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਲਈ ਹੁਣ ਤੋਂ ਹੀ ਤਿਆਰੀ ਆਰੰਭ ਕਰਨ ਦੀ ਜਰੂਰਤ ਹੈ ਅਤੇ ਕੁਝ ਸਾਵਧਾਨੀਆਂ ਝੋਨੇ ਦੀ ਵਾਢੀ ਤੋਂ ਪਹਿਲਾਂ ਰੱਖੀਆਂ ਜਾਣੀਆਂ ਹਨ।

ਮਲਚਿੰਗ ਵਾਲੀ ਕਣਕ ਬੀਜਣ ਵਾਲਾ ਸਫਲ ਕਿਸਾਨ ਮਲਕੀਤ ਸਿੰਘ ਬਾਧਾ

ਇਸ ਲੇਖ ਵਿਚ ਅਸੀਂ ਤੁਹਾਨੂੰ ਇਸੇ ਸਬੰਧੀ ਜਾਣਕਾਰੀ ਦੇ ਰਹੇ ਹਾਂ ਕਿ ਇਸ ਲਈ ਹੁਣ ਕਿਸਾਨ ਵੀਰਾਂ ਨੇ ਕੀ ਕਰਨਾ ਹੈ।

ਮਲਚਿੰਗ ਵਾਲੀ ਕਣਕ ਬਿਜਾਈ ਦੀ ਵਿਧੀ ਕੀ ਹੈ

ਕਿਸਾਨ ਵੀਰੋ, ਮਲਚਿੰਗ ਵਾਲੀ ਕਣਕ ਬਿਜਾਈ ਦੀ ਵਿਧੀ ਵਿਚ ਝੋਨੇ ਦੀ ਵਾਢੀ ਤੁਰੰਤ ਬਾਅਦ ਖੇਤ ਵਿਚ ਪਈ ਪਰਾਲੀ ਦੇ ਵਿਚ ਹੀ ਕਣਕ ਦੇ ਬੀਜ ਅਤੇ ਡੀਏਪੀ ਦਾ ਛਿੱਟਾ ਦੇ ਦਿੱਤਾ ਜਾਂਦਾ ਹੈ। ਜਿਸਦੇ ਬਾਅਦ ਟਰੈਕਟਰ ਨਾਲ ਚੱਲਣ ਵਾਲੇ ਰੋਟਰੀ ਸਲੈਸ਼ਰ ਨਾਲ ਪਰਾਲੀ ਨੂੰ ਖੇਤ ਵਿਚ ਇਕਸਾਰ ਖਿਲਾਰ ਦਿੱਤਾ ਜਾਂਦਾ ਹੈ। ਜਿਸ ਉਪਰੰਤ ਖੇਤ ਨੂੰ ਹਲਕਾ ਪਾਣੀ ਲਗਾ ਦਿੱਤਾ ਜਾਂਦਾ ਹੈ।ਇਸ ਵਿਧੀ ਵਿਚ ਬੀਜ ਦੀ ਮਾਤਰਾ Seed Rate 50 ਕਿਲੋ ਪ੍ਰਤੀ ਏਕੜ ਰੱਖਣੀ ਪੈਂਦੀ ਹੈ।

ਜ਼ੇਕਰ ਕਿਸੇ ਕੋਲ ਸਰਫੇਸ ਸੀਡਰ ਮਸ਼ੀਨ ਹੋਵੇ ਤਾਂ ਇਸ ਨਾਲ ਇਹ ਸਾਰੇ ਕੰਮ ਇਹ ਮਸ਼ੀਨ ਕਰ ਦਿੰਦੀ ਹੈ, ਭਾਵ ਇਹ ਬੀਜ ਅਤੇ ਖਾਦ ਕੇਰ ਦਿੰਦੀ ਹੈ ਅਤੇ ਪਰਾਲੀ ਨੂੰ ਵੀ ਇਕਸਾਰ ਖਿਲਾਰ ਦਿੰਦੀ ਹੈ।

ਕੀ ਸੁਪਰ ਐਸਐਮਐਸ ਵਾਲੀ ਕੰਬਾਇਨ ਨਾਲ ਝੋਨੇ ਦੀ ਵਾਢੀ ਕਰਵਾਉਣ ਤੋਂ ਬਾਅਦ ਵੀ ਇਹ ਤਕਨੀਕ ਅਪਨਾਈ ਜਾ ਸਕਦੀ ਹੈ:

ਜੀ ਹਾਂ, ਕਿਸਾਨ ਵੀਰੋ, ਜੇਕਰ ਸੁਪਰ ਐਸਐਮਐਸ ਵਾਲੀ ਕੰਬਾਇਨ Super SMS Combine Harvester ਨਾਲ ਵਾਢੀ ਕਰਵਾਈ ਜਾਵੇ ਤਾਂ ਫਿਰ ਤਾਂ ਇਹ ਤਕਨੀਕ ਹੋਰ ਵੀ ਵਧੀਆ ਰਹਿੰਦੀ ਹੈ। ਸੁਪਰ ਐਸਐਮਐਸ ਵਾਲੀ ਕੰਬਾਇਨ ਨਾਲ ਵਾਢੀ ਕਰਕੇ ਸਿੱਧਾ ਬੀਜ ਅਤੇ ਡੀਏਪੀ DAP ਦਾ ਛਿੱਟਾ ਦਿਓ ਅਤੇ ਪਾਣੀ ਲਗਾ ਦਿਓ ਤਾਂ ਤੁਹਾਡੀ ਕਣਕ ਵਧੀਆ ਪੁੰਘਰੇਗੀ। 

ਮਲਚਿੰਗ ਵਾਲੀ ਕਣਕ ਨਾਲ ਬਿਜਾਈ ਦੇ ਲਾਭ

ਫਾਜਿ਼ਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਇਸ ਤਕਨੀਕ ਦੇ ਲਾਭ ਦੱਸਦੇ ਹੋਏ ਆਖਦੇ ਹਨ ਕਿ: 

ਇਸ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਦਾ ਖਰਚਾ ਉਪਲਬੱਧ ਸਭ ਤਕਨੀਕਾਂ ਤੋਂ ਘੱਟ ਹੈ।

ਇਸ ਤਰੀਕੇ ਬੀਜੀ ਕਣਕ ਦਾ ਝਾੜ ਔਸਤ ਤੋਂ ਚੰਗਾ ਨਿਕਲਿਆ ਹੈ।

ਇਸ ਤਕਨੀਕ ਨਾਲ ਬਿਜਾਈ ਲਈ ਪਰਾਲੀ ਸਾੜਨ ਦਾ ਕੁਦਰਤ ਵਿਰੋਧੀ ਕੰਮ ਨਹੀਂ ਕਰਨਾ ਪੈਂਦਾ ਹੈ।

ਇਸ ਤਰਾਂ ਬੀਜੀ ਕਣਕ ਵਿਚ ਨਦੀਨ ਘੱਟ ਉਘਦੇ ਹਨ ਅਤੇ ਨਦੀਨ ਨਾਸ਼ਕ ਦਵਾਈਆਂ ਅਤੇ ਦਵਾਈ ਛਿੜਕਾਅ ਦਾ ਖਰਚ ਘੱਟਦਾ ਹੈ।

ਕਿਉਂਜੋ ਇਸ ਵਿਧੀ ਨਾਲ ਪਰਾਲੀ ਖੇਤ ਵਿਚ ਹੀ ਮਿਲ ਜਾਂਦੀ ਹੈ ਇਸ ਨਾਲ ਜਮੀਨ ਵਿਚ ਵਾਧੂ ਪੋਸ਼ਕ ਤੱਕ ਜ਼ੁੜਦੇ ਹਨ ਅਤੇ ਜਮੀਨ ਵਿਚ ਕਾਰਬਨਿਕ ਮਾਦਾ ਵੱਧਦਾ ਹੈ।

ਝੋਨੇ ਦੀ ਵਾਢੀ ਤੋਂ ਤੁਰੰਤ ਬਾਅਦ, ਚਾਹੇ ਉਸੇ ਦਿਨ ਕਣਕ ਦੀ ਬਿਜਾਈ ਕਰ ਲਵੋ।

ਬਾਸਮਤੀ ਤੋਂ ਬਾਅਦ ਜਿੱਥੇ ਬਿਜਾਈ ਲਈ ਘੱਟ ਸਮਾਂ ਬਚਦਾ ਹੈ ਉਥੇ ਇਹ ਤਕਨੀਕ ਬਹੁਤ ਕਾਰਗਾਰ ਹੈ ਕਿਉਂਕਿ ਬਿਜਾਈ ਵਾਢੀ ਦੇ ਤੁਰੰਤ ਬਾਅਦ ਹੋ ਜਾਂਦੀ ਹੈ।

ਇਕ ਦਿਨ ਵਿਚ ਹੀ ਜਿਆਦਾ ਬਿਜਾਈ ਹੋ ਜਾਂਦੀ ਹੈ।

ਜਿਆਦਾ ਵੱਡੇ ਟਰੈਕਟਰ ਦੀ ਜਰੂਰਤ ਨਹੀਂ ਹੈ।

ਅਗੇਤੀਆਂ ਸਾਵਧਾਨੀਆਂ ਕਿਹੜੀਆਂ ਹਨ ਜਿੰਨ੍ਹਾਂ ਦਾ ਹੁਣ ਵਾਢੀ ਤੋਂ ਪਹਿਲਾਂ ਖਿਆਲ ਰੱਖਣਾ ਹੈ।

ਆਤਮਾ ATMA ਸਕੀਮ ਫਾਜਿਲ਼ਕਾ ਦੇ ਬੀਟੀਐਮ BTM ਰਾਜ ਦਵਿੰਦਰ ਸਿੰਘ ਇਸ ਤਕਨੀਕ ਦਾ ਜਿਕਰ ਕਰਦਿਆਂ ਦੱਸਦੇ ਹਨ ਕਿ ਇਸ ਤਕਨੀਕ ਨਾਲ ਜ਼ੇਕਰ ਕਣਕ ਦੀ ਬਿਜਾਈ ਕਰਨੀ ਹੈ ਤਾਂ ਇਸਦੀ ਵਿਊਂਤਬੰਦੀ ਹੁਣ ਤੋਂ ਹੀ ਕਰਨੀ ਪੈਣੀ ਹੈ।

ਇਸ ਲਈ ਜਰੂਰੀ ਹੈ ਕਿ ਝੋਨੇ ਦੀ ਵਾਢੀ ਤੋਂ 20 ਤੋਂ 25 ਦਿਨ ਪਹਿਲਾਂ ਝੋਨੇ ਨੂੰ ਪਾਣੀ ਲਗਾਉਣਾ ਬੰਦ ਕਰ ਦਿਓ। ਤਾਂ ਜ਼ੋ ਵਾਢੀ ਸਮੇਂ ਖੇਤ ਸੁੱਕਾ ਹੋਵੇ ਅਤੇ ਕਣਕ ਕੇਰਨ ਤੋਂ ਬਾਅਦ ਜਦ ਅਸੀਂ ਪਾਣੀ ਲਗਾਈਏ ਤਾਂ ਖੇਤ ਵਿਚ ਪਾਣੀ ਜਲਦੀ ਜਿਰ ਜਾਵੇ ਅਤੇ ਪਾਣੀ ਖੇਤ ਵਿਚ ਖੜੇ ਨਾ। ਜ਼ੇਕਰ ਪਾਣੀ ਖੜਦਾ ਹੈ ਤਾਂ ਦਾਣੇ ਗੱਲ ਜਾਂਦੇ ਹਨ ਅਤੇ ਬੀਜ ਘੱਟ ਪੂੰਘਰਦਾ ਹੈ। ਇਸ ਲਈ ਜ਼ੇਕਰ 20 ਤੋਂ 25 ਦਿਨ ਪਹਿਲਾਂ ਪਾਣੀ ਬੰਦ ਕਰ ਦਿੱਤਾ ਜਾਵੇ ਤਾਂ ਬਿਜਾਈ ਵੇਲੇ ਲਗਾਇਆ ਪਾਣੀ ਜਲਦ ਜਮੀਨ ਨੂੰ ਨਮੀ ਦੇ ਕੇ ਜਮੀਨ ਵਿਚ ਰਿਸ ਜਾਵੇਗਾ ਅਤੇ ਬੀਜ ਇਕਸਾਰ ਉਘਰੇਗਾ।

ਇਸ ਤੋਂ ਬਿਨ੍ਹਾਂ ਜ਼ੇਕਰ ਝੋਨੇ ਨੂੰ 20 ਤੋਂ 25 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿੱਤਾ ਜਾਂਦਾ ਹੈ ਤਾਂ ਇਸਦਾ ਫਸਲ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਹੈ ਸਗੋਂ ਅਜਿਹਾ ਕਰਨ ਨਾਲ ਫਸਲ ਤੇ ਹੌਪਰ ਦਾ ਹਮਲਾ ਘੱਟ ਹੁੰਦਾ ਹੈ ਅਤੇ ਅਸੀਂ ਕੁਦਰਤ ਦੀ ਵੱਢਮੁੱਲੀ ਦਾਤ ਪਾਣੀ ਦੀ ਬਚਤ ਕਰ ਸਕਦੇ ਹਾਂ।

ਇਸ ਤੋਂ ਬਿਨ੍ਹਾਂ ਜ਼ੇਕਰ ਝੋਨੇ ਦੀ ਲਵਾਈ ਵੇਲੇ ਕਿਆਰੇ ਛੋਟੇ ਰੱਖੇ ਜਾਣ ਤਾਂ ਇਹ ਤਕਨੀਕ ਹੋਰ ਵੀ ਕਾਰਗਾਰ ਹੁੰਦੀ ਹੈ।

ਇਸ ਤਕਨੀ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਵੀਰ ਆਪਣੇ ਨੇੜੇ ਦੇ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦੇ ਹਨ ਜਾਂ ਉਸ ਕਿਸਾਨ ਦੀ ਸਲਾਹ ਲੈਣ ਜਿਸ ਕਿਸਾਨ ਨੇ ਪਿੱਛਲੇ ਸਾਲ ਇਸ ਵਿਧੀ ਨਾਲ ਕਣਕ ਦੀ ਬਿਜਾਈ ਕੀਤੀ ਸੀ। 


ਹੋਰ ਪੜ੍ਹੋ।

ਨਿਮਨ ਲੇਖ ਪੜ੍ਹਨ ਲਈ ਲੇਖ ਦੇ ਸਿਰਲੇਖ ਤੇ ਕਲਿੱਕ ਕਰੋ।




 

Saturday, September 9, 2023

17 ਕਰੋੜ ਰੁਪਏ ਤੋਂ ਵੱਧ ਦੀ ਸਬਸਿਡੀ 87,173 ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਪਾਈ

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨਰਮੇ ਦੇ Cotton Seed Subsidy ਬੀਜਾਂ ‘ਤੇ 33 ਫ਼ੀਸਦੀ ਸਬਸਿਡੀ ਦੇਣ ਸਬੰਧੀ ਕੀਤੇ ਗਏ ਵਾਅਦੇ ਅਨੁਸਾਰ ਖੇਤੀਬਾੜੀ Agriculture Department ਅਤੇ ਕਿਸਾਨ ਭਲਾਈ ਵਿਭਾਗ ਵੱਲੋਂ 15,541 ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 2.69 ਕਰੋੜ ਰੁਪਏ ਦੀ ਸਬਸਿਡੀ ਪਾਈ ਗਈ ਹੈ। 


ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਦੱਸਿਆ ਕਿ ਇਸ ਸਾਲ ਡਾਇਰੈਕਟ ਬੈਨੀਫਿਟ ਟਰਾਂਸਫਰ (DBT)  ਪ੍ਰਣਾਲੀ ਰਾਹੀਂ 87,173 ਕਿਸਾਨਾਂ Farmers  ਨੂੰ ਨਰਮੇ ਦੇ ਬੀਜ ਦੀ ਸਬਸਿਡੀ ਵਜੋਂ ਹੁਣ ਤੱਕ ਕੁੱਲ 17.02 ਕਰੋੜ ਰੁਪਏ ਟਰਾਂਸਫਰ Transfer ਕੀਤੇ ਗਏ ਹਨ। ਇਹ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਵੱਲੋਂ ਪ੍ਰਮਾਣਿਤ ਨਰਮੇ ਦੇ ਬੀਜਾਂ ਉਤੇ ਦਿੱਤੀ ਜਾ ਰਹੀ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਵੱਲੋਂ ਪਹਿਲੇ ਪੜਾਅ ਤਹਿਤ 71,632 ਲਾਭਪਾਤਰੀ ਕਿਸਾਨਾਂ ਨੂੰ 14.33 ਕਰੋੜ ਰੁਪਏ ਜਾਰੀ ਕੀਤੇ ਗਏ ਸਨ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿੱਚ ਬਾਕੀ ਰਹਿੰਦੇ ਯੋਗ ਲਾਭਪਾਤਰੀ ਕਿਸਾਨਾਂ ਨੂੰ ਵੀ ਸਬਸਿਡੀ ਜਾਰੀ ਕਰ ਦਿੱਤੀ ਜਾਵੇਗੀ।

ਖੇਤੀਬਾੜੀ ਨੂੰ ਕਿਸਾਨਾਂ ਲਈ ਲਾਹੇਵੰਦ ਬਣਾਉਣ ਸਬੰਧੀ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਪਾਣੀ ਦੀ ਜ਼ਿਆਦਾ ਖ਼ਪਤ ਵਾਲੀ ਝੋਨੇ ਦੀ ਫ਼ਸਲ ਨੂੰ ਛੱਡ ਕੇ ਬਦਲਵੀਂ ਫਸਲ ਦੀ ਕਾਸ਼ਤ ਵਾਸਤੇ ਉਤਸ਼ਾਹਿਤ ਕਰਨ ਲਈ ਨਰਮੇ ਦੇ ਵੱਧ ਝਾੜ ਵਾਲੇ ਬੀਜ ਉਪਲਬਧ ਕਰਵਾਏ ਗਏ। ਨਰਮੇ ਦੀ ਫ਼ਸਲ ਨੂੰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਬਚਾਉਣ ਲਈ ਵੀ ਢੁਕਵੇਂ ਕਦਮ ਚੁੱਕੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ ਮਿਆਰੀ ਖੇਤੀ ਵਸਤਾਂ ਮੁਹੱਈਆ ਕਰਵਾਉਣ ਵਾਸਤੇ ਕੁਆਲਟੀ ਕੰਟਰੋਲ Quality Control  ਯਕੀਨੀ ਬਣਾਇਆ ਜਾ ਰਿਹਾ ਹੈ। ਇਸ ਮੰਤਵ ਲਈ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਵੱਲੋਂ ਸਮੇਂ ਸਮੇਂ ਉੱਤੇ ਕੀਟਨਾਸ਼ਕ ਅਤੇ ਬੀਜਾਂ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

Sunday, September 3, 2023

ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਬੀਜਣ ਲਈ ਕਿਹੜਾ ਤਰੀਕਾ ਸਸਤਾ ਤੇ ਕਾਰਗਾਰ ਹੈ

ਆਉਣ ਵਾਲੇ ਦਿਨ ਪੰਜਾਬ Punjab ਦੇ ਕਿਸਾਨਾਂ Farmers ਲਈ ਪਰਾਲੀ ਦੀ ਸੰਭਾਲ Stubble Management ਨੂੰ ਲੈਕੇ ਬੜੇ ਚੁਣੌਤੀ ਭਰਪੂਰ ਹੋਣ ਵਾਲੇ ਹਨ। ਕਿਸਾਨ ਪਰਾਲੀ ਸਾੜਨਾ ਨਹੀਂ ਚਾਹੁੰਦਾ ਹੈ। ਉਹ ਵੀ ਆਪਣੇ ਵਾਤਾਵਰਨ Environment  ਪ੍ਰਤੀ ਜਿੰਮੇਵਾਰ ਹੈ ਪਰ ਕਈ ਵਾਰ ਸਹੀ ਜਾਣਕਾਰੀ ਦੀ ਘਾਟ ਕਾਰਨ ਉਹ ਅਜਿਹਾ ਕਰ ਬੈਠਦਾ ਹੈ।


ਇਸ ਪੋਸਟ ਵਿਚ ਅਸੀਂ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਦੇ ਸਸਤੇ ਅਤੇ ਕਾਰਗਾਰ ਤਰੀਕੇ ਦੀ ਗੱਲ ਕਰਾਂਗੇ। Sowing of Wheat without Burning of Paddy Stubble 


ਕਿਸਾਨ ਵੀਰੋ, ਇਸ ਵਿਚ ਹੁਣ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU ਵੱਲੋਂ ਸਰਫੇਸ ਸੀਡਰ ਤਕਨੀਕ Surface Seeder Technology ਨੂੰ ਮਾਨਤਾ ਦਿੱਤੀ ਹੈ। ਜਦ ਕਿ ਬਹੁਤ ਸਾਰੇ ਕਿਸਾਨ ਇਸ ਤਕਨੀਕ ਨੂੰ ਕਈ ਸਾਲਾਂ ਤੋਂ ਵਰਤ ਰਹੇ ਸਨ। ਇਹ ਤਕਨੀਕ ਸਭ ਤੋਂ ਸਸਤੀ ਅਤੇ ਕਾਰਗਾਰ ਸਿੱਧ ਹੋਈ ਹੈ।

ਇਸ ਲਈ ਹੁਣ ਸਰਫੇਸ ਸੀਡਰ ਮਸ਼ੀਨ Surface Seeder Machine ਵੀ ਆ ਗਈ ਹੈ ਜਿਸਤੇ ਸਰਕਾਰ ਵੱਲੋਂ ਸਬਸਿਡੀ Subsidy for Farmers ਦੇਣ ਦਾ ਵੀ ਫੈਸਲਾ ਕੀਤਾ ਹੈ ਅਤੇ ਸਰਕਾਰ ਨੇ ਇਸ ਲਈ ਅਰਜੀਆਂ ਮੰਗੀਆਂ Online Application for Subsidy ਹੋਈਆਂ ਹਨ। ਇਸ ਲਈ 40 ਹਜਾਰ ਤੋਂ 64 ਹਜਾਰ ਤੱਕ ਸਬਸਿਡੀ ਮਿਲ ਸਕਦੀ ਹੈ। ਇਸ ਸਬੰਧੀ ਪੂਰੀ ਜਾਣਕਾਰੀ ਤੁਸੀਂ ਨਿਮਨ ਲਿੰਕ ਤੇ ਕਲਿੱਕ ਕਰਕੇ ਲੈ ਸਕਦੇ ਹੋ।

ਸਰਫੇਸ ਸੀਡਰ ਮਸ਼ੀਨ ਤੇ ਸਬਸਿਡੀ ਸਕੀਮ ਦੀ ਜਾਣਕਾਰੀ

ਕਿਸਾਨ ਵੀਰੋ ਸਰਫੇਸ ਸੀਡਰ ਤਕਨੀਕ ਨੂੰ ਆਮ ਭਾਸ਼ਾ ਵਿਚ ਸਮਝਣਾ ਹੋਵੇ ਤਾਂ ਇਹ ਕਹਿ ਸਕਦੇ ਹਾਂ ਕਿ ਇਸ ਵਿਚ ਪਰਾਲੀ ਨੂੰ ਖੇਤ ਵਿਚ ਖਿਲਾਰ ਕੇ ਉਸ ਵਿਚ Wheat ਕਣਕ ਦਾ ਛਿੱਟਾ Broadcasting of Seed ਦੇ ਦਿੱਤਾ ਜਾਂਦਾ ਹੈ ਜਾਂ ਨਵੀਂ ਸਰਫੇਸ ਸੀਡਰ ਮਸ਼ੀਨ ਨਾਲ ਕਣਕ ਕੇਰ ਦਿੱਤੀ ਜਾਂਦੀ ਹੈ ।

ਇਹ ਤਕਨੀਕ ਬਹੁਤ ਸਸਤੀ ਹੈ। ਕਈ ਕਿਸਾਨ ਤਾਂ ਸਿਰਫ 400 ਰੁਪਏ ਪ੍ਰਤੀ ਏਕੜ ਤੇ ਇਸ Cost ਤਕਨੀਕ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ। ਇਸ ਨਾਲ ਨਾ ਤਾਂ ਕੋਈ ਪ੍ਰਦੁਸ਼ਨ ਹੁੰਦਾ ਹੈ ਨਾ ਪਰਾਲੀ ਸਾੜਨੀ ਪੈਂਦੀ ਹੈ। ਜਦ ਕਿ ਜ਼ੇਕਰ ਸਰਫੇਸ ਸੀਡਰ ਮਸ਼ੀਨ ਵਰਤੀ ਜਾਂਦੀ ਹੈ ਤਾਂ ਇਸਦਾ ਖਰਚਾ 700—800 ਰੁਪਏ ਪ੍ਰਤੀ ਏਕੜ ਹੀ ਪੈਂਦਾ ਹੈ।

ਕੁਝ ਕਿਸਾਨ ਸੁਪਰ  ਐਸਐਮਐਸ Super SMS Combine Harvester ਲੱਗੀ ਕੰਬਾਇਨ ਨਾਲ ਝੋਨਾ ਵਡਾ ਕੇ ਉਸ ਵਿਚ ਕਣਕ ਦੇ ਬੀਜ ਦਾ ਛਿੱਟਾਂ ਦੇ ਕੇ ਵੀ ਇਸ ਤਕਨੀਕ Sowing of Wheat ਨਾਲ ਬਿਜਾਈ ਕਰਦੇ ਹਨ। ਕੁਝ ਆਮ ਕੰਬਾਇਨ ਨਾਲ ਝੋਨਾ ਵੱਡ ਕੇ ਕਣਕ ਦਾ ਛਿੱਟਾ ਦੇ ਕੇ ਉਸ ਵਿਚ ਰੋਟਰੀ ਸਲੈਸ਼ਰ ਨਾਲ ਪਰਾਲੀ ਦਾ ਕੁਤਰਾ ਕਰ ਦਿੰਦੇ ਹਨ ਅਤੇ ਪਾਣੀ ਲਗਾ ਦਿੰਦੇ ਹਨ।

ਇਸ ਤਕਨੀਕ ਨਾਲ ਬੀਜੀ ਕਣਕ ਦਾ ਯੂਨੀਵਰਸਿਟੀ ਦੇ ਟਰਾਇਲਾਂ ਵਿਚ Yield of Wheat ਝਾੜ 52 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਹੈ ਜਦ ਕਿ ਕਿਸਾਨਾਂ ਦੇ ਖੇਤਾਂ ਵਿਚ ਲਗਾਏ ਟਰਾਇਲਾਂ ਤੇ 48.6 ਕੁਇੰਟਲ ਪ੍ਰਤੀ ਹੈਕਟੇਅਰ ਰਿਹਾ ਹੈ। ਜਦ ਕਿ ਰਵਾਇਤੀ ਤਰੀਕੇ ਨਾਲ ਯੁਨੀਵਰਸਿਟੀ ਦੇ ਟਰਾਇਲਾਂ ਵਿਚ ਕਣਕ ਦਾ ਝਾੜ 50.3 ਕੁਇੰਟਲ ਤੇ ਕਿਸਾਨਾਂ ਦੇ ਖੇਤਾਂ ਵਿਚ 46.9 ਕੁਇੰਟਲ ਪ੍ਰਤੀ ਹੈਕਟੈਅਰ ਰਿਹਾ ਹੈ। ਰਵਾਇਤੀ ਤਰੀਕੇ ਨਾਲ ਪਰਾਲੀ ਸੰਭਾਲਣ ਦਾ ਖਰਚ ਲਗਭਗ 4000 ਰੁਪਏ ਪ੍ਰਤੀ ਹੈਕਟੇਅਰ ਆਉਂਦਾ ਹੈ ਜਦ ਕਿ ਇਸ ਤਕਨੀਕ ਨਾਲ ਇਹ ਖਰਚ 1000 ਰੁਪਏ ਪ੍ਰਤੀ ਹੈਕਟੈਅਰ ਹੀ ਆਉਂਦਾ ਹੈ।

ਨਵੀਂ ਸਰਫੇਸ ਸੀਡਰ ਮਸ਼ੀਨ ਦੇ ਫਾਇਦੇ Benefits of Use of Surface Seeder Machine 

1. ਪ੍ਰਤੀ ਏਕੜ ਲਾਗਤ ਬਹੁਤ ਘੱਟ ਹੈ।

2. ਸਰਫੇਸ਼ ਸੀਡਰ ਮਸ਼ੀਨ ਦੂਜੀਆਂ ਮਸ਼ੀਨਾਂ ਦੇ ਮੁਕਾਬਲੇ ਸਸਤੀ ਹੈ। ਇਸਦੀ ਕੁੱਲ ਕੀਮਤ 80 ਹਜਾਰ ਰੁਪਏ ਹੈ। ਜਿਸ ਤੇ ਸਬਸਿਡੀ ਵੀ 40 ਤੋਂ 64 ਹਜਾਰ ਰੁਪਏ ਹੈ।

3. ਇਹ ਮਸ਼ੀਨ 35 ਤੋਂ 40 ਹਾਰਸ ਪਾਵਰ ਦੇ ਟਰੈਕਟਰ ਨਾਲ ਚੱਲ ਜਾਂਦੀ ਹੈ।

4. ਝੋਨਾ ਵੱਡਣ ਤੋਂ ਤੁਰੰਤ ਬਾਅਦ ਚਾਹੇ ਉਸੇ ਦਿਨ ਬਿਜਾਈ ਕਰ ਲਵੋ।

5. ਇਹ ਮਸ਼ੀਨ ਦਿਨ ਵਿਚ ਲਗਭਗ 15 ਏਕੜ ਬਿਜਾਈ ਕਰ ਸਕਦੀ ਹੈ ਜਦ ਕਿ ਸੁਪਰ ਸੀਡਰ ਨਾਲ ਇਕ ਦਿਨ ਵਿਚ 5 ਤੋਂ 8 ਏਕੜ ਵਿਚ ਹੀ ਬਿਜਾਈ ਹੋ ਸਕਦੀ ਹੈ।

6  ਇਸ ਨਾਲ ਜਮੀਨ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੁੰਦਾ ਹੈ ਅਤੇ ਝਾੜ ਵੱਧਦਾ ਹੈ।

improvement in soil health (Organic carbon: 78%; Nitrogen: 25%; Phosphorus: 32%; Potassium: 12%) along with increase of 4% in rice-wheat  system productivity.

 ਨਿਮਨ ਜਾਣਕਾਰੀਆਂ ਪੜ੍ਹਨ ਲਈ ਸਬੰਧਤ ਖ਼ਬਰ ਦੇ ਸਿਰਲੇਖ ਤੇ ਕਲਿੱਕ ਕਰੋ

 ਖੇਤੀਬਾੜੀ ਵਿਭਾਗ ਫਾਜਿ਼ਲਕਾ ਲਗਾਏਗਾ 289 ਪਿੰਡ ਪੱਧਰੀ ਕੈਂਪ, ਜਾਣੋ ਕਿਸ ਪਿੰਡ ਕਦੋਂ ਲੱਗੇਗਾ ਕੈਂਪ


अबोहर मुक्तसर इलाको के लिए बनेगी नई नहर : बड़ी खबर


ਨਰਮੇਂ ਦੀ ਫ਼ਸਲ ਦਾ ਪੂਰਾ ਝਾੜ ਲੈਣ ਲਈ ਆਉਣ ਵਾਲੇ 20 ਦਿਨ ਬਹੁਤ ਅਹਿਮ

Saturday, September 2, 2023

ਸਰਕਾਰ ਨੇ ਸਬਸਿਡੀ ਲਈ ਕਿਸਾਨਾਂ ਤੋਂ ਮੰਗੀਆਂ ਅਰਜੀਆਂ

ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਸਬਸਿਡੀ Subsidy for Farmers ਤੇ ਸੰਦ ਮੁਹਈਆ ਕਰਵਾਉਣ ਦੇ ਲਗਾਤਾਰ ਉਪਰਾਲੇ ਹੋ ਰਹੇ ਹਨ। ਸਰਕਾਰ Government  ਦਾ ਜ਼ੋਰ ਹੈ ਕਿ ਕਿਸਾਨਾਂ ਨੂੰ ਪਰਾਲੀ Stubble Management  ਦੀ ਸੰਭਾਲ ਵਾਲੀਆਂ ਮਸ਼ੀਨਾਂ ਮੁਹਈਆ ਕਰਵਾਈਆਂ ਜਾਣ। ਇਸ ਲਈ ਸਰਕਾਰ ਲਗਾਤਾਰ ਯਤਨ ਵੀ ਕਰ ਰਹੀ ਹੈ।


ਇਸ ਲੜੀ ਵਿਚ ਹੁਣ ਪੰਜਾਬ ਖੇਤੀਬਾੜੀ ਯੁਨੀਵਰਸਿਟੀ PAU Ludhiana ਲੁਧਿਆਣਾ ਵੱਲੋਂ ਪ੍ਰਮਾਣਿਤ ਸਰਫਸ ਸੀਡਰ ਮਸ਼ੀਨ Surface Seeder Machine ਤੇ ਸਬਸਿਡੀ ਦੇਣ ਲਈ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਅਰਜੀਆਂ ਮੰਗੀਆਂ ਹਨ।

ਇਹ ਅਰਜੀਆਂ ਆਨਲਾਈਨ ਭਰਨੀਆਂ ਹਨ। ਇਸ ਲਈ ਕਿਸਾਨ ਵਿਭਾਗ ਦੇ ਪੋਰਟਲ  https://agrimachinerypb.com/ ਤੇ ਜਾ ਕੇ ਆਨਲਾਈਨ ਅਪਲਾਈ Online Apply ਕਰ ਸਕਦੇ ਹਨ।

ਅਰਜੀਆਂ ਦੇਣ ਦੀ Last Date ਆਖਰੀ ਤਾਰੀਖ 10 ਸਤੰਬਰ 2023 ਹੈ।

ਇਸ ਸਕੀਮ ਤਹਿਤ ਵਿਅਕਤੀਗਤ ਕਿਸਾਨਾਂ ਨੂੰ 40 ਹਜਾਰ ਅਤੇ ਕਸਟਮ ਹਾਇਰਿੰਗ ਸੈਂਟਰਾਂ ਨੂੰ 64 ਹਜਾਰ ਰੁਪਏ ਦੀ ਸਬਸਿਡੀ ਮਿਲੇਗੀ।

ਸਰਫੇਸ ਸੀਡਰ ਮਸ਼ੀਨ ਨਾਲ ਪਰਾਲੀ ਨੂੰ ਬਿਨ੍ਹਾਂ ਜਲਾਏ ਤੇ ਬਿਨ੍ਹਾਂ ਵਾਹੇ ਇਸ ਨੂੰ ਖੇਤ ਵਿਚ ਹੀ ਖਿਲਾਰ ਕੇ ਵਿਚ ਕਣਕ ਕੇਰ ਦਿੱਤੀ ਜਾਂਦੀ ਹੈ। ਇਹ ਤਕਨੀਕ ਪਿੱਛਲੇ ਸਾਲਾਂ ਵਿਚ ਬਹੁਤ ਸਫਲ ਰਹੀ ਹੈ ਅਤੇ ਕਿਸਾਨਾਂ ਨੇ ਵੀ ਇਸ ਨੂੰ ਪਸੰਦ ਕੀਤਾ ਹੈ। ਇਸ ਨਾਲ ਸਭ ਤੋਂ ਸਸਤੇ ਤਰੀਕੇ ਨਾਲ ਕਣਕ ਦੀ ਬਿਜਾਈ ਹੁੰਦੀ ਹੈ।

ਸੋ ਜਿਹੜੇ ਕਿਸਾਨ ਇਹ ਮਸ਼ੀਨ ਸਬਸਿਡੀ ਤੇ ਲੈਣਾ ਚਾਹੁੰਦੇ ਹਨ ਉਹ ਤੁਰੰਤ ਇਸ ਲਈ ਅਪਲਾਈ ਕਰਨ।ਹੋਰ ਜਾਣਕਾਰੀ ਲਈ ਆਪਣੇ ਬਲਾਕ ਖੇਤੀਬਾੜੀ ਦਫ਼ਤਰ ਜਾਂ Kisan Call Center ਕਿਸਾਨ ਕਾਲ ਸੈਂਟਰ ਤੇ 18001801551 ਤੇ ਕਾਲ ਕਰੋ। 


Friday, September 1, 2023

ਖੇਤੀਬਾੜੀ ਵਿਭਾਗ ਫਾਜਿ਼ਲਕਾ ਲਗਾਏਗਾ 289 ਪਿੰਡ ਪੱਧਰੀ ਕੈਂਪ, ਜਾਣੋ ਕਿਸ ਪਿੰਡ ਕਦੋਂ ਲੱਗੇਗਾ ਕੈਂਪ

ਫਾਜਿ਼ਲਕਾ 1 ਸਤੰਬਰ

ਖੇਤੀਬਾੜੀ ਅਤੇ ਕਿਸਾਨ ਕਲਿਆਣ ਵਿਭਾਗ ਫਾਜਿ਼ਲਕਾ ਵੱਲੋਂ ਝੋਨੇ ਅਤੇ ਬਾਸਮਤੀ ਦੀ ਫਸਲ ਦੀ ਇਸ ਆਖਰੀ

ਸਟੇਜ਼ ਤੇ ਸਾਂਭ ਸੰਭਾਲ ਅਤੇ ਕਟਾਈ ਤੋਂ ਬਾਅਦ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦੇ ਨਿਪਟਾਰੇ ਸਬੰਧੀ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਇਕ ਮਹੀਨੇ ਵਿਚ 289 ਪਿੰਡਾਂ ਵਿਚ ਪਿੰਡ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਉਣ ਦੀ ਯੋਜਨਾ ਉਲੀਕੀ ਗਈ ਹੈ।
ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵਿਭਾਗ ਦੀਆਂ ਟੀਮਾਂ ਜਿ਼ਲ੍ਹੇ ਵਿਚ ਝੋਨੇ ਦੀ ਕਾਸਤ ਕਰਨ ਵਾਲੇ ਹਰੇਕ ਪਿੰਡ ਤੱਕ ਪਹੁੰਚ ਕੇ ਕਿਸਾਨਾਂ ਨਾਲ ਸਿੱਧਾ ਰਾਬਤਾ ਕਾਇਮ ਕਰਣਗੀਆਂ ਅਤੇ ਉਥੇ ਕਿਸਾਨਾਂ ਨੂੰ ਝੋਨੇ ਦੀ ਕਾਸਤ ਅਤੇ ਕਟਾਈ ਉਪਰੰਤ ਪਰਾਲੀ ਦੀ ਸਾਂਭ ਸੰਭਾਲ ਲਈ ਉਪਲਬੱਧ ਤਕਨੀਕਾਂ ਦੀ ਜਾਣਕਾਰੀ ਕਿਸਾਨਾਂ  ਨੂੰ ਦਿੱਤੀ ਜਾਵੇਗੀ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਇਸ ਸਮੇਂ ਝੋਨੇ ਦੀ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਦਾ ਪ੍ਰਬੰਧ ਕਰਨ ਦੀਆਂ ਕਈ ਤਕਨੀਕਾਂ ਹਨ ਅਤੇ ਕਿਸਾਨ ਆਪਣੀ ਸਹੁਲਤ ਅਤੇ ਉਪਲਬੱਧ ਸੰਸਾਧਨਾਂ ਅਨੁਸਾਰ ਆਪਣੇ ਖੇਤ ਲਈ ਢੁਕਵੀਂ ਤਕਨੀਕ ਦੀ ਚੋਣ ਕਰ ਸਕਦਾ ਹੈ। ਇੰਨ੍ਹਾਂ ਕੈਂਪਾਂ ਵਿਚ ਕਿਸਾਨਾਂ ਨੂੰ ਇਸੇ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਕਿਸਾਨ ਇੰਨ੍ਹਾਂ ਕੈਂਪਾਂ ਵਿਚ ਪਹੁੰਚ ਕੇ ਵੱਧ ਤੋਂ ਵੱਧ ਤੋਂ ਇੰਨ੍ਹਾਂ ਦਾ ਲਾਹਾ ਲੈਣ।
ਅਗਲੇ ਹਫਤੇ ਦੌਰਾਨ ਨਿਮਨ ਪਿੰਡਾਂ ਵਿਚ ਲੱਗਣਗੇ ਕੈਂਪ
4 ਸਤੰਬਰ 2023 ਨੂੰ
ਕੰਧ ਵਾਲਾ ਹਾਜਰ ਖਾਂ
ਪਟੀ ਪੂਰਨ
ਝੋਟਿਆਂ ਵਾਲੀ
(ਕਰਨੀਖੇੜਾ, ਮੁੱਠਿਆਂ ਵਾਲੀ, ਖਾਨ ਵਾਲਾ)
(ਬਹਿਕ ਖਾਸ, ਗੁਲਾਮ ਰਸੂਲ, ਸੈਦੋਕੇ ਹਿਠਾੜ)
5 ਸਤੰਬਰ 2023 ਨੂੰ
ਖੁੱਬਣ
ਰਾਮਸਰਾ
ਝੁਰੜ ਖੇੜਾ
ਸਰਦਾਰ ਪੁਰਾ
ਚੱਕ ਗੁਲਾਮ ਰਸੂਲ
ਚੱਕ ਕਬਰਵਾਲਾ
ਜੰਡਵਾਲਾ ਭੀਮੇਸ਼ਾਹ
6 ਸਤੰਬਰ 2023 ਨੂੰ
ਧਰਮਪੁਰਾ
ਦਲਮੀਰ ਖੇੜਾ
ਜੰਡਵਾਲਾ ਹਨੂੰਵਤਾ
ਰੂਪਨਗਰ
ਜਮਾਲ ਕੇ
ਹੌਜ਼ ਗੰਦੜ
ਚੱਕ ਖੇੜੇ ਵਾਲਾ
ਚੱਕ ਭਾਂਬੜਾ
ਚੱਕ ਮੁਹਮੰਦੇ ਵਾਲਾ
ਚੱਕ ਰੋੜਾਂ ਵਾਲਾ
ਲੱਧੂ ਵਾਲਾ ਉਤਾੜ
ਚੱਕ ਸੋਹਣਾ ਸਾਂਦੜ
ਪ੍ਰਭਾਤ ਸਿੰਘ ਵਾਲਾ ਹਿਠਾੜ
ਚੱਕ ਸੁੱਕੜ
ਥੇਹ ਕਲੰਦਰ
ਕਾਹਨੇ ਵਾਲਾ
ਕੋਹਾੜਿਆਂ ਵਾਲੀ
7 ਸਤੰਬਰ 2023 ਨੂੰ
ਰੋੜਾ ਵਾਲਾ ਉਰਫ ਤਾਰੇ ਵਾਲਾ
ਢਿੱਪਾਂ ਵਾਲੀ
8 ਸਤੰਬਰ 2023 ਨੂੰ
ਬਹਾਦਰਖੇੜਾ
ਚੱਕ ਮੋਢੀ ਖੇੜਾ
ਪਟੀ ਸਦੀਕ
ਅਮਰਪੁਰਾ
ਚੱਕ ਛੱਪੜੀ ਵਾਲਾ
ਸਿੰਘੇਵਾਲਾ
ਚੱਕ ਬਲੋਚਾ
ਢਾਬ ਕਡਿਆਲ
ਚੱਕ ਗਰੀਬਾਂ ਸਾਂਦੜ
ਚੱਕ ਸਖ਼ੇਰਾ
ਅਰਾਈਆਂ ਵਾਲਾ
ਚੱਕੇ ਮੰਨੇ ਵਾਲਾ
ਚਾਹਲਾਂ ਵਾਲੀ
ਸਿੰਘ ਪੁਰਾ
ਅਭੂੰਨ
ਮੁਲਿਆਂ ਵਾਲੀ
(ਕੇਰੀਆ, ਓਡੀਆਂ, ਸੁਰੇਸ਼ ਵਾਲਾ)
(ਹਸਤਾਂ ਕਲਾਂ, ਨਿਓਲਾਂ)

ਨਿਮਨ ਖ਼ਬਰਾਂ ਵੀ ਪੜ੍ਹਨ ਯੋਗ ਹਨ। ਖ਼ਬਰ ਦੇ ਸਿਰਲੇਖ਼ ਤੇ ਕਲਿੱਕ ਕਰਕੇ ਤੁਸੀਂ ਇੰਨ੍ਹਾਂ ਨੂੰ ਪੜ੍ਹ ਸਕਦੇ ਹੋ।


Thursday, August 31, 2023

ਅਫਸਰਾਂ ਤੇ ਕਰਮਚਾਰੀਆਂ ਨੇ ਇੱਕਠੇ ਹੋ ਕੇ ਚੱਕ ਲਈ ਸਹੁੰ

ਫਾਜਿਲਕਾ 31 ਅਗਸਤ


ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ..ਐੱਸਨੇ ਵਾਤਾਵਰਨ ਦੀ ਸ਼ੁੱਧਤਾ ਨੂੰ ਮੱਦੇਨਜ਼ਰ ਰੱਖਦਿਆਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸਮੂਹ ਵਿਭਾਗੀ ਅਧਿਕਾਰੀਆਂ/ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਪਰਾਲੀ ਨਾ ਸਾੜਨ ਸਬੰਧੀ ਸਹੁੰ ਚੁਕਾਈ ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (.) ਮੈਡਮ ਅਵਨੀਤ ਕੌਰਐੱਸ.ਡੀ.ਐੱਮਅਕਾਸ ਬਾਂਸਲ ਅਤੇ ਸਹਾਇਕ ਕਮਿਸ਼ਨਰ ਸਾਰੰਗਪ੍ਰੀਤ ਸਿੰਘ ਹਾਜ਼ਰ ਸਨ

ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਆਓ ਅਸੀਂ ਸਾਰੇ ਸਹੁੰ ਚੁੱਕੀਏ ਕਿ ਅਸੀਂ ਦੇਸ਼ ਦੇ ਜਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਆਪਣੇ ਪਿੰਡ ਜਾਂ ਸਹਿਰ ਵਿੱਚ ਝੋਨੇ ਦੀ ਰਹਿੰਦਖੂੰਹਦ (ਪਰਾਲੀਨੂੰ ਨਾ ਹੀ ਸਾੜਾਗੇ ਅਤੇ ਨਾ ਹੀ ਸਾੜਨ ਦੇਵਾਂਗੇ ਉਨ੍ਹਾਂ ਕਿਹਾ ਕਿ ਜਿਹੜਾ ਕਰਮਚਾਰੀ ਖੇਤੀਬਾੜੀ ਦਾ ਧੰਦਾ ਵੀ ਕਰਦਾ ਹੈ ਉਹ ਯਕੀਨੀ ਬਣਾਵੇ ਕਿ ਉਹ ਆਪਣੇ ਖੇਤਾਂ ਵਿੱਚ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਏਗਾ ਅਤੇ ਅਤੇ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਨਾਲ ਹੁੰਦੇ ਵਾਤਾਵਰਨ ਤੇ ਮਾੜੇ ਪ੍ਰਭਾਵਾਂ ਅਤੇ ਨੁਕਸਾਨਾਂ ਬਾਰੇ ਵੀ ਲੋਕਾਂ ਨੂੰ ਜਾਗਰੂਕ ਕਰੇਗਾ ਉਨ੍ਹਾਂ ਕਿਹਾ ਕਿ ਜੇਕਰ ਕਿਤੇ ਵੀ ਝੋਨੇ ਦੀ ਪਰਾਲੀ ਸਾੜੀ ਜਾ ਰਹੀ ਹੈ ਤਾਂ ਤੁਰੰਤ ਧਿਆਨ ਵਿੱਚ ਲਿਆਂਦੀ ਜਾਵੇ

          ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਜਿੱਥੇ ਵਾਤਾਵਰਨ ਦੂਸ਼ਿਤ ਹੁੰਦਾ ਹੈ ਉੱਥੇ ਹੀ ਸਾਹ ਅਤੇ ਚਮੜੀ ਆਦਿ ਅਨੇਕਾਂ

 ਪ੍ਰਕਾਰ ਦੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੀ ਫਸਲ ਦੀ ਰਹਿੰਦ ਖੂੰਹਦ ਨੂੰ ਸਾੜਨ ਦੀ ਬਜਾਏ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਖੇਤਾਂ ਵੀ ਹੀ ਵਾਹ ਦਿਆਗੇ ਤਾਂ ਅਜਿਹਾ ਕਰਨ ਨਾਲ ਸਾਡੀ ਜਮੀਨ ਦੀ ਉਪਜਾਊ ਸਕਤੀ ਵੀ ਵਧੇਗੀ ਅਤੇ ਅਗਲੀ ਫਸਲ ਦਾ ਝਾੜ ਵੀ ਵਧੇਗਾ  ਉਨ੍ਹਾਂ ਕਿਹਾ ਕਿ ਸਾਨੂੰ ਆਪਣੀਆਂ ਆਉਣ ਵਾਲੀਆਂ ਪੀੜੀਆਂ ਨੂੰ ਸਾਫ ਸੁੱਥਰਾ ਤੇ ਜੀਵਨ ਰਹਿਣ ਯੋਗ ਵਾਤਾਵਰਨ ਮੁਹੱਈਆ ਕਰਵਾਉਣ ਲਈ ਆਪਣੀਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾਉਣੀ ਚਾਹੀਦੀ ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਗੁਰਮੀਤ ਸਿੰਘ ਚੀਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਵੀ ਹਾਜ਼ਰ ਸਨ

Tuesday, August 29, 2023

ਪੀ.ਏ.ਯੂ਼ ਵੱਲੋਂ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਕਿਸਾਨ ਮੇਲਾ 19 ਸਤੰਬਰ ਨੂੰ ਲੱਗੇਗਾ

              ਡਾ: ਕੁਲਦੀਪ ਸਿੰਘਨਿਰਦੇਸ਼ਕਪੀ.ਏ.ਯੂ਼ ਖੇਤਰੀ ਖੋਜ ਕੇਂਦਰ, PAU ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿਤੀ 19 ਸਤੰਬਰ 2023 ਦਿਨ ਮੰਗਲਵਾਰ ਨੂੰ ਖੇਤਰੀ ਖੋਜ ਕੇਂਦਰਫਰੀਦਕੋਟ ਵਿਖੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ । ਇਸ ਕਿਸਾਨ ਮੇਲੇ Kisan Mela ਵਿੱਚ ਕਿਸਾਨਾਂ ਨੂੰ ਹਾੜ੍ਹੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ ਵੀ ਦਿੱਤੇ ਜਾਣਗੇ ਅਤੇ ਸਬਜੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ । ਇਸ ਕਿਸਾਨ ਮੇਲੇ ਵਿੱਚ ਖੇਤੀ ਸੰਬੰਧੀ ਪੁਸਤਕਾਂ ਅਤੇ ਖੇਤੀ ਸੰਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ । ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ । ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ । ਕਿਸਾਨ ਮੇਲੇ ਵਿੱਚ ਕੰਪਨੀਆਂਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਬੁੱਕ ਕਰਵਾਉਣ ਲਈ ਡਾ: ਕੁਲਵੀਰ ਸਿੰਘਫੋਨ ਨੰਬਰ 94177-83052,01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

Friday, August 25, 2023

अबोहर मुक्तसर इलाको के लिए बनेगी नई नहर : बड़ी खबर

 पंजाब ने दक्षिणी मालवा के जिलों में नहरी पानी की सिंचाई के लिए नई नहर बनाने की योजना बनाई

मीत हेयर ने राजस्थान के जल संसाधन मंत्री मालवीया के साथ की बैठक

मालवीया ने राजस्थान फीडर के साथ राजस्थान की जगहों में नई नहर बनाने की माँग पर सहमति जताई

चंडीगढ़, 25 अगस्त:

पंजाब के जल संसाधन मंत्री गुरमीत सिंह मीत हेयर ने शुक्रवार को राजस्थान Rajasthan के जल संसाधन मंत्री महेंद्राजीत सिंह मालवीया के साथ मुलाकात की। मीत हेयर ने कहा कि हमारे मुख्यमंत्री स. भगवंत सिंह मान द्वारा पंजाब की टेलों Canal Tail End तक नहरी पानी पहुँचाने के लिए प्रगतिशील फ़ैसला लिया गया है कि राजस्थान फीडर Rajasthan Feeder  नहर के साथ राजस्थान की जगहों पर केवल पंजाब के लिए नई नहर बनाई जाए।  

मीत हेयर ने बताया कि आज की बैठक के दौरान राजस्थान के समक्ष पंजाब सरकार द्वारा प्रस्ताव रखा गया कि पंजाब के दक्षिणी मालवा के चार जिलों फाजिल्का, श्री मुक्तसर साहिब, बठिंडा और फरीदकोट में नहरी पानी की कमी को पूरा करने के लिए राजस्थान फीडर Rajasthan Feeder नहर के साथ राजस्थान की जगहों पर नयी नहर बनाई जाए,० जिससे पंजाब के इन इलाकों को अपेक्षित नहरी पानी मिल सके। पंजाब की इस माँग पर राजस्थान ने सहमति जताते हुए सैद्धांतिक मंजूरी दी और कहा कि पंजाब सरकार द्वारा इस सम्बन्धी लिखित प्रस्ताव भेजा जाए।  

मीत हेयर Meet Hayer ने कहा कि इस सम्बन्धी उन्होंने अपने जल संसाधन विभाग के अधिकारियों को जल्द प्रस्ताव तैयार करके राजस्थान सरकार को भेजने के लिए कहा, जिससे मुख्यमंत्री स. भगवंत सिंह मान की पंजाब की टेलों तक नहरी पानी पहुँचाने की वचनबद्धता को पूरी निष्ठा से पूरा किया जाये। उन्होंने कहा कि बैठक के दौरान राजस्थान द्वारा अधिक पानी की माँग पर पंजाब सरकार द्वारा असमर्थता ज़ाहिर करते हुए यह स्पष्ट किया गया कि राजस्थान को अधिक पानी देने के लिए हरीके में पानी का स्तर बढ़ाना पड़ेगा, जिससे पिछला दोआबा क्षेत्र भारी बाढ़ की चपेट के अधीन आ जायेगा। मौजूदा स्थिति को देखते हुए यह संभव नहीं।  

इस मौके पर प्रमुख सचिव जल संसाधन कृष्ण कुमार भी उपस्थित थे।  New Canal for Abohar

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...