Sunday, February 8, 2026

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਦੀ ਜਾਣਕਾਰੀ ਦਿੱਤੀ ਬਲਾਕ ਖੇਤੀਬਾੜੀ ਕੈਂਪ ਵਿਚ

ਸ੍ਰੀ ਮੁਕਤਸਰ ਸਾਹਿਬ, 09 ਫਰਵਰੀ:

ਡਾ. ਜਗਸੀਰ ਸਿੰਘ, ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ-ਨਿਰਦੇਸ਼ਾ ਅਨੁਸਾਰ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ APPOਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਅੱਜ ਬਲਾਕ ਸ਼੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਅਕਾਲਗੜ੍ਹ, ਸਰਕਲ ਬਧਾਈ ਵਿਖੇ ਕਿਸਾਨ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਕਿਸਾਨਾਂ ਨੂੰ ਚੱਲ ਰਹੇ ਖੇਤੀ ਰੁਝੇਵੇਂ ਜਿਵੇਂ ਕਿ ਕਣਕ ਅਤੇ ਸਰੋਂ ਦੀਆਂ ਆ ਰਹੀਆਂ ਸਮੱਸਿਆਵਾਂ Best Practices in Wheat and Mustard for High Yield  ਅਤੇ ਉਹਨਾਂ ਦੀ ਰੋਕਥਾਮਵਿਭਾਗ ਅਧੀਨ ਚੱਲ ਰਹੀਆਂ ਸਕੀਮਾਂ Government Schemes for Farmer ਅਤੇ ਫਸਲੀ ਵਿਭਿੰਨਤਾ Crop Diversification ਅਪਨਾਉਣ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਕੈਂਪ ਵਿੱਚ ਡਾ.ਹਰਮਨਦੀਪ ਸਿੰਘਏ.ਡੀ.ਓ., ਸਰਕਲ ਬਧਾਈ ਵੱਲੋਂ ਆਏ ਹੋਏ ਕਿਸਾਨਾਂ ਨੂੰ ਜੀ ਆਇਆਂ ਕਿਹਾ ਅਤੇ ਮਿੱਟੀ ਪਾਣੀ ਪਰਖ ਦੀ ਮਹੱਤਤਾ Importance of Soil Testing ਅਤੇ ਸੈਪਲ ਲੈਣ Sample Collection for Soil Testing ਦੀ ਵਿਧੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ । ਸ਼੍ਰੀਮਤੀ ਨਵਦੀਪ ਕੌਰ .ਐਸ.ਆਈਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ Pradhan Mantri Kisan Samman Nidhi Scheme (PMKSNY) ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ e-KYC ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ 

ਇਸੇ ਤਰ੍ਹਾਂ ਡਾ. ਸ਼ਵਿੰਦਰ ਸਿੰਘ, ਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਫਸਲੀ ਵਿਭਿੰਨਤਾ Crop Diversification ਪ੍ਰੋਗਰਾਮ ਤਹਿਤ ਸਰੋਂ ਦੀ ਬਿਜਾਈ Mustard Cultivation ਕਰਨ ਲਈ ਪ੍ਰੇਰਿਤ ਕੀਤਾ, ਉਹਨਾਂ ਕਣਕ ਉੱਪਰ 13:0:45 ਦੀ ਸਪਰੇ ਦੀ ਮਹੱਤਤਾ ਬਾਰੇ ਦੱਸਿਆ ਅਤੇ ਖੇਤਾਂ ਵਿਚ ਚੂਹਿਆਂ Rat Control in Wheat Crop ਦੀ ਰੋਕਥਾਮ ਸੰਬੰਧੀ ਵੀ ਜਾਣਕਾਰੀ ਦਿੱਤੀਸਹਾਇਕ ਪੌਦਾ ਸੁਰੱਖਿਆ ਅਫਸਰਸ੍ਰੀ ਮੁਕਤਸਰ ਸਾਹਿਬ Sri Muktsar Sahib ਡਾ. ਰਾਜਵਿੰਦਰ ਸਿੰਘ ਨੇ ਵਿਭਾਗ ਵਿਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਸੰਬੰਧੀ ਕਿਸਾਨਾਂ Government Schemes for Farmer ਨੂੰ ਜਾਣਕਾਰੀ ਦਿੱਤੀ I ਉਹਨਾਂ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ Gypsum Fertilizer ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ, ਜਿਸਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ Subsidy for Gypsum Fertilizer ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ I

ਇਸ ਤੋਂ ਇਲਾਵਾ ਉਹਨਾਂ ਵੱਲੋਂ CRM ਅਤੇ SMAM ਸਕੀਮ ਅਧੀਨ ਸਬਸਿਡੀ ਤੇ ਮਿਲਣ ਵਾਲੀ Agri Machinery ਖੇਤੀ ਮਸ਼ੀਨਰੀ ਸੰਬੰਧੀਖੇਤੀ ਨਾਲ ਸੰਬੰਧਿਤ ਸਹਾਇਕ ਧੰਦੇ ਅਪਨਾਉਣ ਅਤੇ ਧਰਤੀ ਮਾਤਾ ਬਚਾਓ ਅਭਿਆਨ ਤਹਿਤ ਯੂਰੀਆ ਖਾਦ Urea ਦੀ ਪੰਜਾਬ ਖੇਤੀਬਾੜੀ ਯੂਨੀਵਰਸਿਟੀਲੁਧਿਆਣਾ PAU ਦੀਆਂ ਸਿਫਾਰਸ਼ਾਂ ਅਨੁਸਾਰ ਵਰਤੋਂ ਕਰਨ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ I

ਇਸ ਮੌਕੇ ਸ਼੍ਰੀ ਸਵਰਨਜੀਤ ਸਿੰਘ, ਏ.ਟੀ.ਐਮ (ATMA), ਸ਼੍ਰੀ ਸਤਿੰਦਰ ਕੁਮਾਰ, .ਐਸ.ਆਈ.,  ਸ਼੍ਰੀ ਦੀਪਇੰਦਰ ਸਿੰਘ, ਸੇਵਦਾਰ, ਪਿੰਡ ਦੇ ਸਰਪੰਚਨੰਬਰਦਾਰ ਅਤੇ ਹੋਰ ਕਿਸਾਨ ਹਾਜ਼ਰ ਸਨ। ਇਸ ਤੋਂ ਇਲਾਵਾ, ਅੰਤ ਵਿੱਚ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਗੇਜ਼ ਵਿਚ ਰਲਾ ਕੇ ਕਿਸਾਨਾਂ ਨੂੰ ਵੰਡੀ ਗਈ I

ਨਰਮਾ ਪੁਨਰਸੁਰਜੀਤ ਕਰਨ ਲਈ ਸਰਕਾਰ ਨੇ ਸ਼ੁਰੂ ਕੀਤਾ ਨਵਾਂ ਕੰਮ Cotton Crop Promotion

 ਨਰਮੇ ਦੀ ਫਸਲ ਦੇ ਅਗੇਤੇ ਪ੍ਰਬੰਧਾਂ ਅਧੀਨ ਜਿਨਿੰਗ ਫੈਕਟਰੀਆਂ ਦੀ ਚੈਕਿੰਗ

ਮਾਨਸਾ : ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਨੇ ਰਾਜ ਵਿਚ ਨਰਮੇ ਦੀ ਖੇਤੀ Cotton Crop ਨੂੰ ਪੁਨਰ

ਸੁਰਜੀਤ ਕਰਨ ਅਤੇ ਨਰਮੇ ਦੀ ਫਸਲ Cotton Crop ਉਤਸਾਹਿਤ ਕਰਨ ਲਈ ਉਪਰਾਲੇ ਸ਼ੁਰੂ ਕਰ ਦਿੱਤੇ ਹਨ। ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਟੀਮ ਵੱਲੋਂ ਵੱਖ ਵੱਖ ਜਿਨਿੰਗ ਫੈਕਟਰੀਆਂ Ginning Factories  (ਜਿੱਥੇ ਨਰਮੇ ਤੋਂ ਵੜੇਵਿਆਂ ਨੂੰ ਅੱਲਗ ਕੀਤਾ ਜਾਂਦਾ ਹੈ ) ਦੀ ਚੈਕਿੰਗ ਕੀਤੀ ਗਈ। ਪਿੱਛਲੇ ਕੁਝ ਸਾਲਾਂ ਤੋਂ ਨਰਮੇ ਵਿਚ ਗੁਲਾਬੀ ਸੁੰਡੀ Pink Bollworm in Cotton ਨਵਾਂ ਖਤਰਾ ਬਣ ਕੇ ਊਭਰੀ ਸੀ ਪਰ ਸਰਕਾਰ ਇਸ ਦੀ ਰੋਕਥਾਮ ਲਈ ਹੁਣ ਅਗੇਤੇ ਇੰਤਜਾਮ ਕਰ ਰਹੀ ਹੈ।

ਚੈਕਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ Mansa ਨੇ ਦੱਸਿਆ ਕਿ ਅਗਾਮੀ ਨਰਮੇ ਦੀ ਫਸਲ Cotton Crop ਨੂੰ ਕਾਮਯਾਬ ਕਰਨ ਲਈ ਜਿਨਿੰਗ ਫੈਕਟਰੀਆਂ ਵਿੱਚ ਨਰਮੇ ਦੀ ਗੁਲਾਬੀ ਸੁੰਡੀ ਦੇ ਲਾਰਵੇ Larva of Pink Bollworm ਦੀ ਚੈਕਿੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹੇ ਵਿੱਚ ਕੁੱਲ 16 ਜਿਨਿੰਗ ਫੈਕਟਰੀਆਂ ਵਿਚੋਂ 7 ਜਿਨਿੰਗ ਫੈਕਟਰੀਆਂ ਚਾਲੂ ਹਾਲਤ ਵਿੱਚ ਹਨ। ਚੈਕਿੰਗ ਦੌਰਾਨ ਕਿਸੇ ਵੀ ਫੈਕਟਰੀ ਵਿੱਚ ਮੌਜੂਦ ਵੜੇਵਿਆਂ ਵਿੱਚ ਗੁਲਾਬੀ ਸੁੰਡੀ ਦਾ ਲਾਰਵਾ Pink Bollworm Larva ਨਹੀ ਪਾਇਆ ਗਿਆ।
ਉਨ੍ਹਾਂ ਫੈਕਟਰੀਆਂ ਦੇ ਮਾਲਕਾਂ ਨੂੰ ਹਦਾਇਤ ਕੀਤੀ ਕਿ ਜੇਕਰ ਨਰਮੇ ਦੀ ਰਹਿੰਦ—ਖੂੰਹਦ ਜਾਂ ਵੜੇਵਿਆਂ ਵਿੱਚ ਗੁਲਾਬੀ ਸੁੰਡੀ ਦੇ ਲਾਰਵਾ ਪਾਇਆਂ ਜਾਂਦਾ ਹੈ ਤਾਂ ਤੁਰੰਤ ਫਿਊਮੀਗੇਸ਼ਨ Fumigation ਕਰਵਾਈ ਜਾਵੇ, ਕਿਉ਼ਂਕਿ ਇਹ ਲਾਰਵਾ ਹੀ ਅੱਗੇ ਪਤੰਗੇ ਜਾਂ ਸੁੰਡੀਆਂ ਵਿੱਚ ਬਦਲ ਕੇ ਨਰਮੇ ਦੀ ਫਸਲ ਦਾ ਨੁਕਸਾਨ ਕਰਦੇ ਹਨ।ਫਿਊਮੀਗੇਸ਼ਨ ਨਾਲ ਇਹ ਲਾਰਵਾ ਖਤਮ ਹੋ ਜਾਂਦਾ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਆਪਣੇ ਖੇਤਾਂ ਦੇ ਆਲੇ—ਦੁਆਲੇ, ਸਾਂਝੀਆਂ ਥਾਵਾਂ 'ਤੇ ਪਏ ਛਟੀਆਂ ਦੇ ਢੇਰਾਂ ਵਿੱਚ ਅਣ—ਖਿੜ੍ਹੇ ਟੀਂਡਿਆਂ ਨੂੰ ਝਾੜ ਕੇ ਨਸ਼ਟ ਕਰ ਦਿੱਤਾ ਜਾਵੇ ਤਾਂ ਜੋ ਟੀਂਡਿਆਂ ਵਿੱਚ ਮੌਜੂਦ ਗੁਲਾਬੀ ਸੁੰਡੀ ਦੇ ਲਾਰਵੇ Pink Bollworm Larva ਨੂੰ ਖਤਮ ਕੀਤਾ ਜਾ ਸਕੇ।
ਇਸ ਮੌਕੇ ਸ੍ਰੀ ਮਨਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਅਤੇ ਸ੍ਰੀ ਸੁਖਜਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ, ਬਲਾਕ ਮਾਨਸਾ Mansa ਹਾਜ਼ਰ ਸਨ।

ਇਹ ਵੀ ਪੜ੍ਹੋ। ਹੇਠਲੀ ਖ਼ਬਰ ਪੜ੍ਹਨ ਲਈ ਹੇਠਾਂ ਦਿੱਤੇ ਖ਼ਬਰ ਦੇ ਸਿਰਲੇਖ ਤੇ ਕਲਿੱਕ ਕਰੋ

ਪੰਜਾਬ ਦੇ ਪਸ਼ੂ ਪਾਲਕਾਂ ਲਈ ਖੁੱਲ੍ਹਣਗੇ ਨੀਲੇ ਸਟੋਰ

*ਭਗਵੰਤ ਮਾਨ ਸਰਕਾਰ ਕਿਫ਼ਾਇਤੀ ਦਰਾਂ ‘ਤੇ ਪਸ਼ੂਧਨ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨ ਲਈ ਵੈਟਰਨਰੀ ਪੌਲੀਕਲੀਨਿਕਾਂ ਵਿੱਚ ਖੋਲ੍ਹੇਗੀ 'ਬਲੂ ਕਰਾਸ' ਸਟੋਰ: ਗੁਰਮੀਤ ਸਿੰਘ ਖੁੱਡੀਆਂ*

*• 'ਬਲੂ ਕਰਾਸ' ਵੈਟਰਨਰੀ ਮੈਡੀਸਨ ਸਟੋਰ ਛੇ ਜ਼ਿਲ੍ਹਿਆਂ ਵਿੱਚ ਪਸ਼ੂ ਪਾਲਕਾਂ ਨੂੰ ਦਵਾਈਆਂ ‘ਤੇ 30 ਫੀਸਦ ਤੱਕ ਦੀ ਛੋਟ ਪ੍ਰਦਾਨ ਕਰਨਗੇ: ਗੁਰਮੀਤ ਸਿੰਘ ਖੁੱਡੀਆਂ*

*• ਭਗਵੰਤ ਮਾਨ ਸਰਕਾਰ ਵੱਲੋਂ 'ਬਲੂ ਕਰਾਸ' ਵੈਟਰਨਰੀ ਸਟੋਰ ਸ਼ੁਰੂ ਕਰਨ ਨਾਲ ਪਸ਼ੂ ਪਾਲਕਾਂ ਨੂੰ ਮਿਲਣਗੀਆਂ ਸਸਤੀਆਂ ਦਵਾਈਆਂ: ਗੁਰਮੀਤ ਸਿੰਘ ਖੁੱਡੀਆਂ*

*• ਛੇ ਜ਼ਿਲ੍ਹਿਆਂ ਵਿੱਚ 'ਬਲੂ ਕਰਾਸ' ਮੈਡੀਸਨ ਸਟੋਰ ਖੋਲ੍ਹਣ ਨਾਲ ਇੱਕ ਛੱਤ ਹੇਠ ਟੈਸਟਾਂ ਤੋਂ ਲੈ ਕੇ ਰਿਕਵਰੀ ਤੱਕ ਮਿਲਣਗੀਆਂ ਪਸ਼ੂਧਨ ਸਿਹਤ ਸੇਵਾਵਾਂ: ਗੁਰਮੀਤ ਸਿੰਘ ਖੁੱਡੀਆਂ*

ਚੰਡੀਗੜ੍ਹ, 8 ਫਰਵਰੀ:


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਛੇ ਜ਼ਿਲ੍ਹਿਆਂ ਵਿੱਚ 'ਬਲੂ ਕਰਾਸ' Blue Cross Store for Veternary Medicine ਵੈਟਰਨਰੀ ਮੈਡੀਸਨ ਸਟੋਰ ਖੋਲ੍ਹਣ ਜਾ ਰਹੀ ਹੈ ਜਿਸਦਾ ਉਦੇਸ਼ ਉੱਨਤ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਵਧੇਰੇ ਪਹੁੰਚਯੋਗ ਅਤੇ ਕਿਫਾਇਤੀ ਬਣਾਉਣਾ ਹੈ।

ਇਸ ਪ੍ਰਾਜੈਕਟ ਸਬੰਧੀ ਵੇਰਵੇ ਸਾਂਝੇ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਕਿਹਾ ਕਿ ਇਹ ਕਦਮ ਕਿਸਾਨਾਂ 'ਤੇ ਵਿੱਤੀ ਬੋਝ ਨੂੰ ਕਾਫ਼ੀ ਹੱਦ ਤੱਕ ਘਟਾਉਣ ਦੇ ਨਾਲ-ਨਾਲ ਪੇਂਡੂ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਪਸ਼ੂ ਪਾਲਣ ਸੈਕਟਰ Animal Hasbandary Sector ਨੂੰ ਵੱਡਾ ਹੁਲਾਰਾ ਦੇਵੇਗਾ।


ਇਸ ਯੋਜਨਾ ਦੀ ਰੂਪ-ਰੇਖਾ ਬਾਰੇ ਦੱਸਦਿਆਂ ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ 'ਬਲੂ ਕਰਾਸ' ਸਟੋਰਾਂ Blue Cross Store 'ਤੇ ਸਾਰੀਆਂ ਜੈਨਰਿਕ ਵੈਟਰਨਰੀ ਦਵਾਈਆਂ 'ਤੇ 30 ਪ੍ਰਤੀਸ਼ਤ ਦੀ ਛੋਟ ਅਤੇ ਬ੍ਰਾਂਡਿਡ ਦਵਾਈਆਂ 'ਤੇ 20 ਪ੍ਰਤੀਸ਼ਤ ਦੀ ਛੋਟ ਮਿਲੇਗੀ, ਜਿਸਦਾ ਉਦੇਸ਼ ਗੁਣਵੱਤਾ ਨਾਲ ਸਮਝੌਤਾ ਕੀਤੇ ਬਗੈਰ ਪਸ਼ੂ ਪਾਲਕਾਂ ਨੂੰ ਕਿਫ਼ਾਇਤੀ ਦਰਾਂ ‘ਤੇ ਦਵਾਈਆਂ ਯਕੀਨੀ ਬਣਾਉਣਾ ਹੈ।

ਉਨ੍ਹਾਂ ਨੇ ਦੱਸਿਆ ਕਿ 'ਬਲੂ ਕਰਾਸ' ਸਟੋਰ Blue Cross Store ਗੁਰਦਾਸਪੁਰ, ਪਟਿਆਲਾ, ਲੁਧਿਆਣਾ, ਸੰਗਰੂਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਸਥਿਤ ਅਤਿ-ਆਧੁਨਿਕ ਵੈਟਰਨਰੀ ਪੌਲੀਕਲੀਨਿਕਾਂ,  ਜਿਨ੍ਹਾਂ ਵਿੱਚ ਪਿਛਲੇ ਸਾਲ ਐਡਵਾਂਸਡ ਇਨਡੋਰ ਪੇਸ਼ੈਂਟ ਡਿਪਾਰਟਮੈਂਟ IPD ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਸਨ, ਦੇ ਅੰਦਰ ਸਥਾਪਿਤ ਕੀਤੇ ਜਾ ਰਹੇ ਹਨ। ਇਹ ਵੈਟਰਨਰੀ ਪੌਲੀਕਲੀਨਿਕ ਸੂਬੇ ਭਰ ਵਿੱਚ ਮਜ਼ਬੂਤ ​​ਸੰਸਥਾਗਤ ਅਤੇ ਮਲਟੀ-ਸਪੈਸ਼ਲਟੀ ਪਸ਼ੂ ਸਿਹਤ ਸੰਭਾਲ ਪ੍ਰਣਾਲੀਆਂ ਸਥਾਪਤ ਕਰਨ ਵੱਲ ਪੰਜਾਬ ਸਰਕਾਰ ਦੇ ਵਿਸ਼ੇਸ਼ ਧਿਆਨ ਨੂੰ ਦਰਸਾਉਂਦੇ ਹਨ।

ਸ. ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਸਾਡੇ ਕਿਸਾਨ ਪੰਜਾਬ ਦੀ ਖੁਸ਼ਹਾਲੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਉਨ੍ਹਾਂ ਦੇ ਪਸ਼ੂਆਂ ਦੀ ਸਿਹਤ ਸਿੱਧੇ ਤੌਰ 'ਤੇ ਉਨ੍ਹਾਂ ਦੀ ਆਮਦਨ ਅਤੇ ਭਲਾਈ ਨਾਲ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਬਲੂ ਕਰਾਸ ਸਟੋਰ Blue Cross Store ਗੁਣਵੱਤਾ ਵਾਲੀਆਂ ਪਸ਼ੂ ਸਿਹਤ ਸੰਭਾਲ ਸੇਵਾਵਾਂ ਨੂੰ ਕਿਫਾਇਤੀ ਅਤੇ ਪਹੁੰਚਯੋਗ ਬਣਾ ਕੇ ਪਸ਼ੂਧਨ ਦੀ ਸਿਹਤ ਅਤੇ ਕਿਸਾਨਾਂ ਦੀ ਖੁਸ਼ਹਾਲੀ ਵੱਲ ਇੱਕ ਮਹੱਤਵਪੂਰਨ ਕਦਮ ਹਨ।

ਉਨ੍ਹਾਂ ਕਿਹਾ ਕਿ ਇਹ ਪਹਿਲਕਦਮੀ ਪਸ਼ੂ ਪਾਲਕਾਂ ਨੂੰ ਕਿਫਾਇਤੀ ਦਰਾਂ ‘ਤੇ ਦਵਾਈਆਂ ਪ੍ਰਦਾਨ ਕਰਦਿਆਂ ਰੋਕਥਾਮ ਦੇਖਭਾਲ ਨੂੰ ਉਤਸ਼ਾਹਿਤ ਕਰਕੇ ਕਿਸਾਨਾਂ ਦਾ ਪੈਸਾ ਬਚਾਉਣ ਵਿੱਚ ਵਧੇਰੇ ਉਸਾਰੂ ਸਾਬਤ ਹੋਵੇਗੀ।

ਪਸ਼ੂ ਪਾਲਣ ਮੰਤਰੀ ਨੇ ਕਿਹਾ ਕਿ ਪੌਲੀਕਲੀਨਿਕਾਂ Polyclinic ਦੇ ਅੰਦਰ ਗੁਣਵੱਤਾ ਵਾਲੀਆਂ ਦਵਾਈਆਂ ਤੱਕ ਕਿਸਾਨਾਂ ਦੀ ਸਿੱਧੀ ਪਹੁੰਚ ਯਕੀਨੀ ਬਣਾਉਣ ਨਾਲ ਉਨ੍ਹਾਂ ਦੇ ਸਮੇਂ ਦੀ ਵੀ ਬੱਚਤ ਹੋਵੇਗੀ। ਇਸਦੇ ਨਾਲ ਹੀ ਮੌਜੂਦਾ ਆਈਪੀਡੀ IPD ਸਹੂਲਤਾਂ ਨਾਲ ਫਾਰਮੇਸੀ ਸੇਵਾਵਾਂ ਦਾ ਏਕੀਕਰਨ ਡਾਇਗਨੌਸਿਸ ਤੋਂ ਲੈ ਕੇ ਰਿਕਵਰੀ ਤੱਕ ਪਸ਼ੂਧਨ ਦੇਖਭਾਲ ਨੂੰ ਵਧੇਰੇ ਕੁਸ਼ਲ ਅਤੇ ਸੁਚਾਰੂ ਬਣਾਏਗਾ। ਉਨ੍ਹਾਂ ਕਿਹਾ ਕਿ ਪਸ਼ੂਧਨ ਦੀ ਤੰਦਰੁਸਤੀ ਉਤਪਾਦਕਤਾ ਵਿੱਚ ਵਾਧਾ ਕਰੇਗੀ, ਜਿਸ ਨਾਲ ਡੇਅਰੀ Dairy ਅਤੇ ਸਹਾਇਕ ਪੇਂਡੂ ਅਰਥਚਾਰੇ ਨੂੰ ਵੱਡੀ ਮਜ਼ਬੂਤੀ ਮਿਲੇਗੀ।

ਇਸ ਪਹਿਲਕਦਮੀ ਪਿੱਛੇ ਦੀ ਪ੍ਰਸ਼ਾਸਕੀ ਵਚਨਬੱਧਤਾ ਨੂੰ ਉਜਾਗਰ ਕਰਦਿਆਂ ਪੰਜਾਬ ਦੇ ਪਸ਼ੂ ਪਾਲਣ ਵਿਭਾਗ ਦੇ ਪ੍ਰਮੁੱਖ ਸਕੱਤਰ ਸ੍ਰੀ ਰਾਹੁਲ ਭੰਡਾਰੀ ਨੇ ਕਿਹਾ ਕਿ ਰਾਜ ਸਰਕਾਰ ਖੇਤੀਬਾੜੀ ਪ੍ਰਣਾਲੀ ਦੀ ਮਜ਼ਬੂਤੀ ​​ਅਤੇ ਪਸ਼ੂ ਪਾਲਣ ਵੈਲਿਊ ਚੇਨ ਵਿੱਚ ਹਰੇਕ ਹਿੱਸੇਦਾਰ ਦੀ ਭਲਾਈ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਪਸ਼ੂਧਨ ਭਲਾਈ ਅਤੇ ਪੇਂਡੂ ਆਰਥਿਕਤਾ ਦੀ ਖੁਸ਼ਹਾਲੀ ਵਿੱਚ ਪੰਜਾਬ ਨੂੰ ਮੋਹਰੀ ਰਾਜ ਵਜੋਂ ਹੋਰ ਮਜ਼ਬੂਤ ​​ਕਰਨਗੀਆਂ।

Saturday, February 7, 2026

ਕਿਨੂੰ ਉਤਪਾਦਕਾਂ ਤੇ ਅਮਰੀਕਾ ਭਾਰਤ ਵਪਾਰ ਸਮਝੌਤੇ ਦਾ ਕੀ ਅਸਰ ਪਵੇਗਾ

ਨਵੀਂ ਦਿੱਲੀ 7 ਫਰਵਰੀ


ਭਾਰਤ ਸਰਕਾਰ ਅਤੇ ਅਮਰੀਕਾ ਵੱਲੋਂ ਐਲਾਨੇ ਗਏ ਭਾਰਤ ਅਮਰੀਕਾ ਵਪਾਰ ਸਮਝੌਤੇ India USA Trade Deal ਨੂੰ ਲੈ ਕੇ ਕਿਸਾਨਾਂ ਵਿੱਚ ਕਈ ਪ੍ਰਕਾਰ ਦੇ ਖਦਸੇ ਪਾਏ ਜਾ ਰਹੇ ਹਨ। ਜਦੋਂ ਤੋਂ ਇਹ ਬਿਆਨ ਆਇਆ ਹੈ ਕਿ ਅਮਰੀਕਾ ਤੋਂ ਫਲਾਂ ਦੀ ਭਾਰਤ Fruits Import to India ਨੂੰ ਆਮਦ ਹੋ ਸਕੇਗੀ ਤਾਂ ਉਸ ਨਾਲ ਕਿਸਾਨਾਂ ਵਿੱਚ ਕਈ ਕਿਸਮ ਦੇ ਤੌਖਲੇ ਫੈਲ ਗਏ ਹਨ। ਕਿਹਾ ਗਿਆ ਹੈ ਕਿ ਅਮਰੀਕਾ ਤੋਂ ਸੇਬਾਂ Apple Import from USA ਦੀ ਆਮਦ ਹੋਵੇਗੀ। ਪਰ ਅਜਿਹੇ ਵਿੱਚ ਪੰਜਾਬ ਦੇ ਕਿੰਨੂ ਉਤਪਾਦਕ Kinnow Grower Farm ਕਿਸਾਨ ਇਸ ਸਬੰਧੀ ਭੰਬਲ ਭੂਸੇ ਵਿੱਚ ਸਨ ਪਰ ਹੁਣ ਭਾਰਤ ਸਰਕਾਰ ਨੇ ਕਿਹਾ ਹੈ ਕਿ ਸੰਤਰਾ ਜਤੀ Citrus Fruits ਦੇ ਫਲਾਂ ਦੀ ਆਮਦ ਅਮਰੀਕਾ ਤੋਂ ਨਹੀਂ ਹੋਵੇਗੀ

ਪੰਜਾਬ ਦੇ ਕਿੰਨੂ ਉਤਪਾਦਕ Kinnow Fruit Grower ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਹੈ।

ਦੂਜੇ ਪਾਸੇ ਕਣਕ ਚੌਲ ਦਾ ਆਯਾਤ ਵੀ ਨਹੀਂ ਹੋਵੇਗਾ ਜਦ ਕਿ ਬਾਸਮਤੀ ਦਾ ਨਿਰਆਤ ਹੋਣ ਨਾਲ ਕਿਸਾਨਾਂ ਨੂੰ ਲਾਭ ਹੋ ਸਕਦਾ ਹੈ। ਹਾਲਾਂਕਿ ਕਿ ਲੰਬੇ ਰੇਸ਼ੇ ਦੀ ਕਪਾਹ Long Staple Cotton ਦੀ ਆਮਦ ਹੋ ਸਕੇਗੀ। 

ਭਾਰਤ ਅਮਰੀਕਾ ਵਪਾਰ ਸਮਝੌਤੇ ਦਾ ਕਿਸਾਨਾਂ ਤੇ ਅਸਰ

 ਸੰਯੁਕਤ ਰਾਜ ਅਮਰੀਕਾ- ਭਾਰਤ ਦਾ ਸਾਂਝਾ ਬਿਆਨ

ਏ ਆਈ ਨਾਲ ਬਣਾਈ ਸੰਕੇਤਕ ਤਸਵੀਰ 

ਭਾਰਤ ਅਤੇ ਅਮਰੀਕਾ ਵਿਚਕਾਰ India USA Trade Deal ਹੋਏ ਸਮਝੌਤੇ ਤੋਂ ਬਾਅਦ ਦੋਹਾਂ ਦੇਸ਼ਾਂ ਨੇ ਸਾਂਝਾ ਬਿਆਨ ਜਾਰੀ ਕੀਤਾ ਹੈ। ਇੱਕ ਪਾਸੇ ਜਿੱਥੇ ਕਿਸਾਨ ਸੰਗਠਨ ਲਗਾਤਾਰ ਇਸ ਸਮਝੌਤੇ ਦਾ ਕਿਸਾਨਾਂ Farmers and India USA Trade Deal ਤੇ ਨੁਕਸਾਨ ਹੋਣ ਦੀ ਗੱਲ ਕਰ ਰਹੇ ਹਨ ਦੂਜੇ ਪਾਸੇ ਸਰਕਾਰੀ ਬਿਆਨ ਇਸ ਤੋਂ ਵੱਖਰਾ ਰੁੱਖ ਦੱਸ ਰਿਹਾ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਦੇ ਕਿਸਾਨਾਂ ਤੇ ਇਸ ਦੀ ਕਿਸ ਤਰ੍ਹਾਂ ਦੇ ਪ੍ਰਭਾਵ ਪੈਣਗੇ ਪਰ ਫਿਲਹਾਲ ਕਿਸਾਨ ਇਸ ਨਾਲ ਚਿੰਤਤ ਜਰੂਰ ਹਨ। ਹੇਠਾਂ ਭਾਰਤ ਅਤੇ ਅਮਰੀਕਾ ਵੱਲੋਂ ਜਾਰੀ ਸਾਂਝੇ ਬਿਆਨ ਦਿੱਤਾ ਗਿਆ ਹੈ। ਜਿਸ ਤੋਂ ਪੜ੍ਹ ਕੇ ਤੁਸੀਂ ਇਸ ਦੇ ਪ੍ਰਭਾਵ ਬਾਰੇ ਅੰਦਾਜ਼ਾ ਲਗਾ ਸਕਦੇ ਹੋ।।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਨੂੰ ਇਹ ਐਲਾਨ ਕਰਦੇ ਹੋਏ ਪ੍ਰਸੰਨਤਾ ਹੋ ਰਹੀ ਹੈ ਕਿ ਉਹ ਪਰਸਪਰ ਤੌਰ ‘ਤੇ ਲਾਭਕਾਰੀ ਵਪਾਰ ਨਾਲ ਸਬੰਧਿਤ ਇੱਕ ਅੰਤਰਿਮ ਸਮਝੌਤੇ India USA Trade Deal ਦੇ ਢਾਂਚੇ ‘ਤੇ ਸਹਿਮਤ ਹੋ ਗਏ ਹਨ। ਅੱਜ ਦਾ ਇਹ ਢਾਂਚਾ 13 ਫਰਵਰੀ, 2025 ਨੂੰ ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਵਿਆਪਕ ਅਮਰੀਕਾ-ਭਾਰਤ ਦੁਵੱਲੇ ਵਪਾਰ ਸਮਝੌਤੇ (BTA) ਵਾਰਤਾ ਦੇ ਪ੍ਰਤੀ ਦੋਨਾਂ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ ਜਿਸ ਵਿੱਚ ਵਾਧੂ ਬਜ਼ਾਰ ਅਤੇ ਵਚਨਬੱਧਤਾਵਾਂ ਸ਼ਾਮਲ ਹੋਣਗੀਆਂ ਅਤੇ ਵਧੇਰੇ ਲਚਕਦਾਰ ਸਪਲਾਈ ਚੇਨਾਂ ਨੂੰ ਹੁਲਾਰਾ ਮਿਲੇਗਾ। ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੇ ਦਰਮਿਆਨ ਇਹ ਅੰਤਰਿਮ ਸਮਝੌਤਾ ਸਾਡੇ ਦੇਸ਼ਾਂ ਦੀ ਸਾਂਝੇਦਾਰੀ ਵਿੱਚ ਇੱਕ ਇਤਿਹਾਸਕ ਮੀਲ ਪੱਥਰ ਸਾਬਤ ਹੋਵੇਗਾ। ਇਹ ਸਮਝੌਤਾ ਪਰਸਪਰ ਹਿਤਾਂ ਅਤੇ ਠੋਸ ਨਤੀਜਿਆਂ ‘ਤੇ ਅਧਾਰਿਤ ਪਰਸਪਰ ਅਤੇ ਸੰਤੁਲਿਤ ਵਪਾਰ ਪ੍ਰਤੀ ਸਾਂਝੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ। 

ਅਮਰੀਕਾ ਅਤੇ ਭਾਰਤ ਦਰਮਿਆਨ ਅੰਤਰਿਮ ਸਮਝੌਤੇ ਦੀਆਂ ਪ੍ਰਮੁੱਖ ਸ਼ਰਤਾਂ ਹੇਠ ਲਿਖੀਆਂ ਹੋਣਗੀਆਂ:

ਭਾਰਤ ਅਮਰੀਕਾ ਦੀਆਂ ਸਾਰੀਆਂ ਉਦਯੋਗਿਕ ਵਸਤੂਆਂ ਅਤੇ ਅਮਰੀਕੀ ਖੁਰਾਕ ਅਤੇ ਖੇਤੀਬਾੜੀ ਉਤਪਾਦਾਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਟੈਰਿਫ ਨੂੰ ਖਤਮ ਜਾਂ ਘੱਟ ਕਰੇਗਾ। ਇਸ ਵਿੱਚ ਡ੍ਰਾਈ ਡਿਸਟਿਲਰਸ ਗ੍ਰੇਨਜ਼ (DDG), ਪਸ਼ੂਆਂ ਦੀ ਖੁਰਾਕ ਲਈ ਲਾਲ ਜੁਆਰ, ਮੇਵੇ, Fresh Fruits ਤਾਜ਼ੇ ਅਤੇ ਪ੍ਰੋਸੈੱਸਡ ਫਲ, ਸੋਇਆਬੀਨ ਤੇਲ, ਸ਼ਰਾਬ ਅਤੇ ਸਪਰਿਟ ਅਤੇ ਹੋਰ ਉਤਪਾਦ ਸ਼ਾਮਲ ਹਨ।

ਸੁੰਯੁਕਤ ਰਾਜ ਅਮਰੀਕਾ, 2 ਅਪ੍ਰੈਲ, 2025 ਦੇ ਕਾਰਜਕਾਰੀ ਆਦੇਸ਼ (ਹੁਕਮ) 14257 (ਵੱਡੇ ਅਤੇ ਲਗਾਤਾਰ ਸਲਾਨਾ ਅਮਰੀਕੀ ਮਾਲ ਵਪਾਰ ਘਾਟੇ ਵਿੱਚ ਯੋਗਦਾਨ ਦੇਣ ਵਾਲੀ ਵਪਾਰ ਪ੍ਰਥਾਵਾਂ ਨੂੰ ਸੁਧਾਰਣ ਲਈ ਪਰਸਪਰ ਟੈਰਿਫ ਦੇ ਨਾਲ ਆਯਾਤਾਂ ਨੂੰ ਨਿਯਮਿਤ ਕਰਨਾ), ਸੋਧਿਆ ਗਿਆ ਹੈ, ਦੇ ਤਹਿਤ ਭਾਰਤ ਵਿੱਚ ਤਿਆਰ ਵਸਤੂਆਂ ‘ਤੇ 18 ਪ੍ਰਤੀਸ਼ਤ ਦੀ ਪਰਸਪਰ ਟੈਰਿਫ ਦਰ ਲਾਗੂ ਕਰੇਗਾ, ਜਿਸ ਵਿੱਚ ਟੈਕਸਟਾਈਲ Textile ਅਤੇ ਅਪੈਰਲ, ਲੈਦਰ ਅਤੇ ਫੁਟਵੇਅਰ, ਪਲਾਸਟਿਕ ਅਤੇ ਰਬਰ, ਜੈਵਿਕ ਰਸਾਇਣ, ਘਰੇਲੂ ਸਜਾਵਟ, ਹੈਂਡੀਕ੍ਰਾਫਟ ਉਤਪਾਦ ਅਤੇ ਸੁਝ ਮਸ਼ੀਨਰੀ ਸ਼ਾਮਲ ਹੈ ਅਤੇ ਅੰਤਰਿਮ ਸਮਝੌਤੇ ਦੀ ਸਫਲ ਸਮਾਪਤੀ ਦੇ ਤਹਿਤ 5 ਸਤੰਬਰ, 2025 ਦੇ ਕਾਰਜਕਾਰੀ ਆਦੇਸ਼ (ਹੁਕਮ) 14346 (ਪਰਸਪਰ ਟੈਰਿਫ ਦੀ ਸੀਮਾ ਵਿੱਚ ਸੋਧ ਕਰਨਾ ਅਤੇ ਵਪਾਰ ਅਤੇ ਸੁਰੱਖਿਆ ਸਮਝੌਤਿਆਂ ਨੂੰ ਲਾਗੂ ਕਰਨ ਲਈ ਪ੍ਰਕਿਰਿਆਵਾਂ ਦੀ ਸਥਾਪਨਾ ਕਰਨਾ), ਜਦਕਿ ਯੋਗ ਸੋਧ ਕੀਤੀ ਗਈ ਹੈ, ਦੇ ਤਹਿਤ ਭਾਗੀਦਾਰਾਂ ਦੇ ਲਈ ਸੰਭਾਵੀ ਟੈਰਿਫ ਸਮਾਯੋਜਨ ਅਨੁਬੰਧ ਵਿੱਚ ਪਛਾਣੀਆਂ ਗਈਆਂ ਵਸਤੂਆਂ ਦੀ ਇੱਕ ਵਿਸਤ੍ਰਿਤ ਲੜੀ ‘ਤੇ ਪਰਸਪਰ ਟੈਰਿਫ ਹਟਾ ਦੇਵੇਗਾ। ਇਸ ਵਿੱਚ ਜੈਨੇਰਿਕ ਫਾਰਮਾਸਿਊਟੀਕਲ, ਰਤਨ ਅਤੇ ਹੀਰੇ ਅਤੇ ਜਹਾਜ਼ਾਂ ਦੇ ਪੁਰਜੇ ਸ਼ਾਮਲ ਹਨ। 

ਸੰਯੁਕਤ ਰਾਜ ਅਮਰੀਕਾ, ਭਾਰਤ ਦੇ ਕੁਝ ਜਹਾਜ਼ਾਂ ਅਤੇ ਜਹਾਜ਼ਾਂ ਦੇ ਪੁਰਜਿਆਂ ‘ਤੇ ਲਗਾਏ ਗਏ ਉਨ੍ਹਾਂ ਟੈਰਿਫਾਂ ਨੂੰ ਵੀ ਹਟਾ ਦੇਵੇਗਾ। ਇਹ ਟੈਰਿਫ 8 ਮਾਰਚ, 2018 ਦੇ ਐਲਾਨ 9704 (ਸੰਯੁਕਤ ਰਾਜ ਅਮਰੀਕਾ ਵਿੱਚ ਐਲੂਮੀਨੀਅਮ ਦੇ ਆਯਾਤ ਨੂੰ ਐਡਜਸਟ ਕਰਨਾ), ਸੋਧੇ ਗਏ ਰੂਪ ਵਿੱਚ; 8 ਮਾਰਚ, 2018 ਦੇ ਐਲਾਨ 9705 (ਸੰਯੁਕਤ ਰਾਜ ਅਮਰੀਕਾ ਵਿੱਚ ਸਟੀਲ ਦੇ ਆਯਾਤ ਨੂੰ ਐਡਜਸਟ ਕਰਨਾ), ਸੋਧਿਆ ਗਿਆ ਹੈ; ਅਤੇ 30 ਜੁਲਾਈ, 2025 ਦੇ ਐਲਾਨ 10962 (ਸੰਯੁਕਤ ਰਾਜ ਅਮਰੀਕਾ ਵਿੱਚ ਤਾਂਬੇ ਦੇ ਆਯਾਤ ਨੂੰ ਐਡਜਸਟ ਕਰਨਾ)। ਇਸੇ ਤਰ੍ਹਾਂ, ਅਮਰੀਕਾ ਦੀਆਂ ਰਾਸ਼ਟਰੀ ਸੁਰੱਖਿਆ ਜ਼ਰੂਰਤਾਂ ਦੇ ਅਨੁਸਾਰ, ਭਾਰਤ ਨੂੰ ਉਨ੍ਹਾਂ ਆਟੋਮੋਬਾਈਲ ਪੁਰਜ਼ਿਆਂ ਲਈ ਤਰਜੀਹੀ ਟੈਰਿਫ ਦਰ ਕੋਟਾ ਪ੍ਰਾਪਤ ਹੋਵੇਗਾ, ਜਿਸ ‘ਤੇ 17 ਮਈ, 2019 ਦੇ ਐਲਾਨ 9888 (ਸੰਯੁਕਤ ਰਾਜ ਅਮਰੀਕਾ ਵਿੱਚ ਆਟੋਮੋਬਾਈਲਜ਼ ਅਤੇ ਆਟੋਮੋਬਾਈਲ ਪੁਰਜ਼ਿਆਂ ਦੇ ਆਯਾਤ ਨੂੰ ਐਡਜਸਟ ਕਰਨਾ) ਵਿੱਚ ਸੋਧੇ ਅਨੁਸਾਰ, ਰਾਸ਼ਟਰੀ ਸੁਰੱਖਿਆ ਦੇ ਖ਼ਤਰਿਆਂ ਨੂੰ ਖਤਮ ਕਰਨ ਲਈ ਟੈਰਿਫ ਲਾਗੂ ਸੀ। ਫਾਰਮਾਸਿਊਟੀਕਲਜ਼ ਅਤੇ ਫਾਰਮਾਸਿਊਟੀਕਲ ਸਮੱਗਰੀ ਦੀ ਅਮਰੀਕੀ ਧਾਰਾ 232 ਜਾਂਚ ਦੇ ਨਤੀਜਿਆਂ ਦੇ ਅਧਾਰ 'ਤੇ, ਭਾਰਤ ਨੂੰ ਜੈਨੇਰਿਕ ਫਾਰਮਾਸਿਊਟੀਕਲਜ਼ ਅਤੇ ਸਮੱਗਰੀਆਂ ਦੇ ਸਬੰਧ ਵਿੱਚ ਗੱਲਬਾਤ ਰਾਹੀਂ ਸਮਾਧਾਨ ਪ੍ਰਾਪਤ ਹੋਣਗੇ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇੱਕ-ਦੂਜੇ ਨੂੰ ਆਪਣੇ-ਆਪਣੇ ਹਿਤ ਦੇ ਖੇਤਰਾਂ ਵਿੱਚ ਨਿਰੰਤਰ ਅਧਾਰ ‘ਤੇ ਤਰਜੀਹੀ ਬਜ਼ਾਰ ਤੱਕ ਪਹੁੰਚ ਪ੍ਰਦਾਨ ਕਰਨ ਲਈ ਵਚਨਬੱਧ ਹਨ।

ਸੰਯੁਕਤ ਰਾਜ ਅਮਰੀਕਾ ਅਤ ਭਾਰਤ ਅਜਿਹੇ ਨਿਰਮਾਣ ਨਿਯਮ ਬਣਾਉਣਗੇ, ਜੋ ਇਹ ਯਕੀਨੀ ਬਣਾਉਣਗੇ ਕਿ ਸਮਝੌਤੇ ਦੇ ਲਾਭ ਮੁੱਖ ਤੌਰ ‘ਤੇ ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਨੂੰ ਹੀ ਪ੍ਰਾਪਤ ਹੋਣ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਦੁਵੱਲੇ ਵਪਾਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੌਨ-ਟੈਰਿਫ ਰੁਕਾਵਟਾਂ ਦਾ ਹੱਲ ਕਰਨਗੇ। ਭਾਰਤ ਅਮਰੀਕਾ ਮੈਡੀਕਲ ਡਿਵਾਇਸਿਜ਼ ਦੇ ਵਪਾਰ ਵਿੱਚ ਲੰਬੇ ਸਮੇਂ ਤੋਂ ਚਲਦੀਆਂ ਆ ਰਹੀਆਂ ਰੁਕਾਵਟਾਂ ਨੂੰ ਦਰੂ ਕਰਨ; ਅਮਰੀਕਾ ਸੂਚਨਾ ਅਤੇ ਸੰਚਾਰ ਤਕਨਾਲੋਜੀ (ITC) ਵਸਤੂਆਂ ਦੇ ਲਈ ਬਜ਼ਾਰ ਪਹੁੰਚ ਵਿੱਚ ਦੇਰੀ ਕਰਨ ਜਾਂ ਉਨ੍ਹਾਂ ‘ਤੇ ਮਾਤਰਾਤਮਕ ਪਾਬੰਦੀ ਲਗਾਉਣ ਵਾਲੀ ਪਾਬੰਦੀਸ਼ੁਦਾ ਆਯਾਤ ਲਾਇਸੈਂਸਿੰਗ ਪ੍ਰਕਿਰਿਆਵਾਂ ਨੂੰ ਖਤਮ ਕਰਨ; ਅਤੇ ਸਮਝੌਤੇ ਦੇ ਲਾਗੂ ਹੋਣ ਤੋਂ ਛੇ ਮਹੀਨਿਆਂ ਦੇ ਅੰਦਰ, ਸਕਾਰਾਤਮਕ ਨਤੀਜੇ ਵੱਲ, ਇਹ ਨਿਰਧਾਰਿਤ ਕਰਨ ‘ਤੇ ਸਹਿਮਤ ਹਨ ਕਿ ਕੀ ਅਮਰੀਕਾ-ਵਿਕਸਿਤ ਜਾਂ ਅੰਤਰਰਾਸ਼ਟਰੀ ਮਾਪਦੰਡ, ਜਿਨ੍ਹਾਂ ਵਿੱਚ ਟੈਸਟਿੰਗ ਜ਼ਰੂਰਤਾਂ ਵੀ ਸ਼ਾਮਲ ਹਨ, ਭਾਰਤੀ ਬਜ਼ਾਰ ਵਿੱਚ ਦਾਖਲ ਹੋਣ ਵਾਲੇ ਅਮਰੀਕੀ ਨਿਰਯਾਤ ਲਈ ਪਛਾਣੇ ਗਏ ਖੇਤਰਾਂ ਵਿੱਚ ਸਵੀਕਾਰਯੋਗ ਹਨ। ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਮਿਲ ਕੇ ਕੰਮ ਕਰਨ ਦੀ ਮਹੱਤਤਾ ਨੂੰ ਸਮਝਦੇ ਹੋਏ, ਭਾਰਤ ਅਮਰੀਕੀ ਭੋਜਨ ਅਤੇ ਖੇਤੀਬਾੜੀ ਉਤਪਾਦਾਂ ਦੇ ਵਪਾਰ ਵਿੱਚ ਲੰਬੇ ਸਮੇਂ ਤੋਂ ਚੱਲ ਰਹੀਆਂ ਨੌਨ-ਟੈਰਿਫ ਰੁਕਾਵਟਾਂ ਨੂੰ ਦੂਰ ਕਰਨ ‘ਤੇ ਵੀ ਸਹਿਮਤ ਹਨ।

ਲਾਗੂ ਤਕਨੀਕੀ ਨਿਯਮਾਂ ਦੀ ਪਾਲਣਾ ਨੂੰ ਸਰਲ ਬਣਾਉਣ ਦੇ ਉਦੇਸ਼ ਨਾਲ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਪਰਸਪਰ ਤੌਰ ‘ਤੇ ਸਹਿਮਤ ਖੇਤਰਾਂ ਲਈ ਆਪਣੇ-ਆਪਣੇ ਮਿਆਰਾਂ ਅਤੇ ਅਨੁਕੂਲਤਾ ਮੁਲਾਂਕਣ ਪ੍ਰਕਿਰਿਆਵਾਂ 'ਤੇ ਚਰਚਾ ਕਰਨਗੇ।

ਕਿਸੇ ਵੀ ਦੇਸ਼ ਦੁਆਰਾ ਨਿਰਧਾਰਿਤ ਟੈਰਿਫ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਸਥਿਤੀ ਵਿੱਚ, ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇਸ ਗੱਲ ‘ਤੇ ਸਹਿਮਤ ਹਨ ਕਿ ਦੂਜਾ ਦੇਸ਼ ਆਪਣੀਆਂ ਵਚਨਬੱਧਤਾਵਾਂ ਵਿੱਚ ਤਬਦੀਲੀ ਕਰ ਸਕਦਾ ਹੈ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਵਪਾਰ ਸਮਝੌਤਾ India USA Trade Deal ਪੱਤਰ (BTA) ਦੀ ਵਾਰਤਾ ਰਾਹੀਂ ਬਜ਼ਾਰ ਪਹੁੰਚ ਦੇ ਮੌਕਿਆਂ ਨੂੰ ਹੋਰ ਜ਼ਿਆਦਾ ਵਧਾਉਣ ਦੀ ਦਿਸ਼ਾ ਵਿੱਚ ਕੰਮ ਕਰਨਗੇ। ਸੰਯੁਕਤ ਰਾਜ ਅਮਰੀਕਾ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਉਹ ਬੀਟੀਏ ਦੀ ਵਾਰਤਾ ਦੇ ਦੌਰਾਨ ਭਾਰਤੀ ਵਸਤੂਆਂ ‘ਤੇ ਟੈਰਿਫ ਘੱਟ ਕਰਨ ਦੀ ਭਾਰਤ ਦੀ ਬੇਨਤੀ ਨੂੰ ਧਿਆਨ ਵਿੱਚ ਰੱਖੇਗਾ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਆਰਥਿਕ ਸੁਰੱਖਿਆ ਦੀ ਰੂਪ-ਰੇਖਾ ਨੂੰ ਮਜ਼ਬੂਤ ਕਰਨ ‘ਤੇ ਸਹਿਮਤ ਹੋਏ ਹਨ ਤਾਂ ਜੋ ਸਪਲਾਈ ਚੇਨ ਦੇ ਲਚੀਲੇਪਣ ਅਤੇ ਨਵੀਨਤਾ ਨੂੰ ਵਧਾਇਆ ਜਾ ਸਕੇ। ਇਸ ਦੇ ਲਈ ਤੀਜੀ ਧਿਰ ਦੀਆਂ ਗੈਰ-ਬਜ਼ਾਰ ਨੀਤੀਆਂ ਨਾਲ ਨਿਪਟਣ ਲਈ ਪੂਰਕ ਕਾਰਵਾਈ ਕੀਤੀ ਜਾਵੇਗੀ, ਨਾਲ ਹੀ ਨਾਲ ਅੰਦਰੂਨੀ ਅਤੇ ਬਾਹਰੀ ਨਿਵੇਸ਼ ਸਮੀਖਿਆਵਾਂ ਅਤੇ ਨਿਰਯਾਤ ਨਿਯੰਤਰਣਾਂ ‘ਤੇ ਸਹਿਯੋਗ ਕੀਤਾ ਜਾਵੇਗਾ।

ਭਾਰਤ ਅਗਲੇ 5 ਵਰ੍ਹਿਆਂ ਵਿੱਚ ਅਮਰੀਕਾ ਤੋਂ 500 ਬਿਲੀਅਨ ਡਾਲਰ ਦੇ ਊਰਜਾ ਉਤਪਾਦ, ਜਹਾਜ਼ ਅਤੇ ਜਹਾਜ਼ਾਂ ਦੇ ਪੁਰਜੇ, ਕੀਮਤੀ ਧਾਤਾਂ, ਤਕਨੀਕੀ ਉਤਪਾਦ ਅਤੇ ਕੋਕਿੰਗ ਕੋਲਾ ਖਰੀਦੇਗਾ। ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਗ੍ਰਾਫਿਕਸ ਪ੍ਰੋਸੈੱਸਿੰਗ ਯੂਨਿਟ (GPU) ਅਤੇ ਡੇਟਾ ਕੇਂਦਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਹੋਰ ਵਸਤੂਆਂ ਸਮੇਤ ਤਕਨੀਕੀ ਉਤਪਾਦਾਂ ਵਿੱਚ ਵਪਾਰ ਵਿੱਚ ਜ਼ਿਕਰਯੋਗ ਵਾਧਾ ਕਰਨਗੇ ਅਤੇ ਸੰਯੁਕਤ ਤਕਨੀਕੀ ਸਹਿਯੋਗ ਦਾ ਵਿਸਤਾਰ ਕਰਨਗੇ। 

ਅਮਰੀਕਾ ਅਤੇ ਭਾਰਤ ਨੇ ਡਿਜੀਟਲ ਵਪਾਰ ਵਿੱਚ ਭੇਦਭਾਵਪੂਰਨ ਜਾਂ ਬੋਝਲ ਵਿਵਸਥਾਵਾਂ ਅਤੇ ਹੋਰ ਰੁਕਾਵਟਾਂ ਨੂੰ ਦਰੂ ਕਰਨ ਅਤੇ ਬੀਟੀਏ ਦੇ ਹਿੱਸੇ ਵਜੋਂ ਮਜ਼ਬੂਤ, ਖਾਹਿਸ਼ੀ ਅਤੇ ਪਰਸਪਰ ਤੌਰ ‘ਤੇ ਲਾਭਕਾਰੀ ਡਿਜੀਟਲ ਵਪਾਰ ਨਿਯਮਾਂ ਨੂੰ ਪ੍ਰਾਪਤ ਕਰਨ ਲਈ ਇੱਕ ਸਪਸ਼ਟ ਰਾਹ ਨਿਰਧਾਰਿਤ ਕਰਨ ਦੀ ਪੁਸ਼ਟੀ ਕੀਤੀ ਹੈ।

ਸੰਯੁਕਤ ਰਾਜ ਅਮਰੀਕਾ ਅਤੇ ਭਾਰਤ ਇਸ ਢਾਂਚੇ ਨੂੰ ਤੁਰੰਤ ਲਾਗੂ ਕਰਨਗੇ ਅਤੇ ਅੰਤਰਿਮ ਸਮਝੌਤੇ ਨੂੰ ਅੰਤਿਰ ਰੂਪ ਦੇਣ ਦੀ ਦਿਸ਼ਾ ਵਿੱਚ ਕੰਮ ਕਰਨਗੇ ਤਾਂ ਜੋ ਸੰਦਰਭ ਦੀਆਂ ਸ਼ਰਤਾਂ ਨੂੰ ਸਹਿਮਤ ਰੋਡਮੈਪ ਦੇ ਅਨੁਸਾਰ ਪਰਸਪਰ ਤੌਰ ‘ਤੇ ਲਾਭਕਾਰੀ ਬੀਟੀਏ ਨੂੰ ਸੰਪੰਨ ਕੀਤਾ ਜਾ ਸਕੇ।

Friday, February 6, 2026

ਸੂਰਜਮੁਖੀ ਦੀ ਕਾਸ਼ਤ

ਫਾਜ਼ਿਲਕਾ 6 ਫਰਵਰੀ


ਮੁੱਖ ਖੇਤੀਬਾੜੀ ਅਫ਼ਸਰ  ਫ਼ਾਜ਼ਿਲਕਾ ਡਾ. ਹਰਪ੍ਰੀਤਪਾਲ ਕੌਰ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਦੀ ਮੁਹਿੰਮ ਨਾਲ ਜੁੜਨ ਦਾ ਸੱਦਾ ਦਿੰਦਿਆਂ ਦੱਸਿਆ ਕਿ ਸੂਰਜਮੁਖੀ Sunflower ਦੀ ਕਾਸ਼ਤ ਜ਼ਮੀਨੀ ਪਾਣੀ ਨੂੰ ਬਚਾਉਣ ਅਤੇ ਕਿਸਾਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਲਈ ਇੱਕ ਸੁਨਹਿਰੀ ਮੌਕਾ ਹੈ। ਉਨ੍ਹਾਂ ਕਿਹਾ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਮਿਹਨਤੀ ਅਤੇ ਅਗਾਂਹਵਧੂ ਕਿਸਾਨ ਹਮੇਸ਼ਾ ਹੀ ਨਵੀਆਂ ਖੇਤੀ ਤਕਨੀਕਾਂ ਅਤੇ ਫ਼ਸਲੀ ਵਿਭਿੰਨਤਾ Crop Diversification ਨੂੰ ਅਪਣਾਉਣ ਵਿੱਚ ਮੋਹਰੀ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਉਮੀਦ ਹੈ ਕਿ ਸੂਰਜਮੁਖੀ Sunflower ਹੇਠ ਰਕਬਾ ਵਧੇਗਾ।

ਡਾ. ਕੌਰ ਨੇ ਜਾਣਕਾਰੀ ਸਾਂਝੀ ਕੀਤੀ ਕਿ ਇਹ ਫ਼ਸਲ ਮਹਿਜ਼ 100 ਤੋਂ 120 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਲਈ ਸਿਰਫ਼ 2 ਕਿਲੋ ਪ੍ਰਤੀ ਏਕੜ ਬੀਜ ਦੀ ਲੋੜ ਪੈਂਦੀ ਹੈ ਅਤੇ ਸਹੀ ਸਾਂਭ-ਸੰਭਾਲ ਨਾਲ ਕਿਸਾਨ 8 ਤੋਂ 10 ਕੁਇੰਟਲ ਪ੍ਰਤੀ ਏਕੜ ਤੱਕ ਦਾ ਵਧੀਆ ਝਾੜ ਪ੍ਰਾਪਤ ਕਰ ਸਕਦੇ ਹਨ, ਜਿਸ ਦਾ ਸਰਕਾਰੀ ਖਰੀਦ ਮੁੱਲ MSP 7721 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।

ਉਨ੍ਹਾਂ ਵਿਸ਼ੇਸ਼ ਤੌਰ 'ਤੇ ਭਰੋਸਾ ਦਿੱਤਾ ਕਿ ਕਿਸਾਨਾਂ ਨੂੰ ਮਿਆਰੀ ਬੀਜਾਂ ਲਈ ਫ਼ਿਕਰ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਉੱਨਤ ਕਿਸਮਾਂ ਦਾ ਬੀਜ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਉਪਲਬਧ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਲਾਹੇਵੰਦ ਨਕਦੀ ਫ਼ਸਲ ਦੀ ਬਿਜਾਈ ਲਈ ਅਗੇਤੀ ਤਿਆਰੀ ਸ਼ੁਰੂ ਕਰਨ ਅਤੇ ਬੀਜ ਦੀ ਉਪਲਬਧਤਾ ਤੇ ਹੋਰ ਤਕਨੀਕੀ ਜਾਣਕਾਰੀ ਲਈ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਤਾਲਮੇਲ ਬਣਾਈ ਰੱਖਣ।



Thursday, February 5, 2026

ਖੇਤੀਬਾੜੀ ਵਿੱਚ ਜਿਪਸਮ ਦੀ ਮਹੱਤਤਾ – ਮਿੱਟੀ ਸੁਧਾਰ ਅਤੇ ਵਧੀਆ ਪੈਦਾਵਾਰ ਵੱਲ ਇੱਕ ਕਦਮ

ਜ਼ਿਲ੍ਹਾ ਫਾਜ਼ਿਲਕਾ ਦੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਮੁੱਖ ਖੇਤੀਬਾੜੀ ਅਫ਼ਸਰ ਸ਼੍ਰੀਮਤੀ ਹਰਪ੍ਰੀਤ ਪਾਲ ਕੌਰ ਜੀ ਨੇ ਦੱਸਿਆ ਕਿ ਜਿਪਸਮ Gypsum Fertilizer ਖੇਤੀਬਾੜੀ ਵਿੱਚ ਮਿੱਟੀ ਦੀ ਸਿਹਤ Soil Health ਸੁਧਾਰਨ ਅਤੇ ਫਸਲਾਂ ਦੀ ਪੈਦਾਵਾਰ Crop Yield Increase ਵਧਾਉਣ ਲਈ ਇੱਕ ਅਤਿ ਮਹੱਤਵਪੂਰਨ ਪਦਾਰਥ ਹੈ। ਜਿਪਸਮ Gypsum ਵਿੱਚ ਕੈਲਸ਼ੀਅਮ Calcium ਅਤੇ ਸਲਫਰ Sulfer ਵਰਗੇ ਜ਼ਰੂਰੀ ਪੋਸ਼ਕ ਤੱਤ ਵੱਧ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਫਸਲਾਂ ਦੀ ਗੁਣਵੱਤਾ ਨੂੰ ਵਧਾਉਂਦੇ ਹਨ।

ਉਨ੍ਹਾਂ ਕਿਹਾ ਕਿ ਜਿਪਸਮ Gypsum ਦੀ ਵਰਤੋਂ ਖ਼ਾਸ ਕਰਕੇ ਖਾਰੀਆ ਅਤੇ ਸੋਡਿਕ ਮਿੱਟੀ ਲਈ ਬਹੁਤ ਲਾਭਕਾਰੀ ਸਾਬਤ ਹੁੰਦੀ ਹੈ। ਇਸ ਨਾਲ ਮਿੱਟੀ ਦੀ ਬਣਤਰ ਸੁਧਰਦੀ ਹੈ, ਪਾਣੀ ਦੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਮਿੱਟੀ ਵਿੱਚ ਹਵਾ ਦੀ ਆਵਾਜਾਈ ਬਿਹਤਰ ਬਣਦੀ ਹੈ, ਜਿਸ ਨਾਲ ਫਸਲਾਂ ਦੀਆਂ ਜੜ੍ਹਾਂ ਮਜ਼ਬੂਤ ਹੁੰਦੀਆਂ ਹਨ। ਜਿਪਸਮ Gypsum Fertilizer ਮਿੱਟੀ ਵਿੱਚ ਮੌਜੂਦ ਹਾਨੀਕਾਰਕ ਸੋਡੀਅਮ ਤੱਤ ਨੂੰ ਘਟਾ ਕੇ ਮਿੱਟੀ ਨੂੰ ਉਪਜਾਊ ਬਣਾਉਂਦਾ ਹੈ।

ਮੁੱਖ ਖੇਤੀਬਾੜੀ ਅਫ਼ਸਰ ਜੀ ਨੇ ਦੱਸਿਆ ਕਿ ਜਿਪਸਮ Gypsum Fertilizer ਦੀ ਵਰਤੋਂ ਨਾਲ ਕਪਾਹ, ਗੰਨਾ, ਤੇਲਬੀਜ ਫਸਲਾਂ, ਦਾਲਾਂ ਅਤੇ ਹੋਰ ਕਈ ਫਸਲਾਂ ਦੀ ਪੈਦਾਵਾਰ ਦੇ ਨਾਲ-ਨਾਲ ਉਨ੍ਹਾਂ ਦੀ ਗੁਣਵੱਤਾ ਵਿੱਚ ਵੀ ਸੁਧਾਰ ਹੁੰਦਾ ਹੈ।

ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਜਿਪਸਮ Gypsum Fertilizer ਜ਼ਿਲ੍ਹਾ ਫਾਜ਼ਿਲਕਾ ਦੇ ਸਾਰੇ ਬਲਾਕ ਖੇਤੀਬਾੜੀ ਦਫ਼ਤਰਾਂ ਵਿੱਚ ਉਪਲਬਧ ਹੈ। ਕਿਸਾਨ ਭਰਾ ਆਪਣੀ ਲੋੜ ਅਨੁਸਾਰ ਆਪਣੇ ਨੇੜੇ ਦੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਜਿਪਸਮ Gypsum Fertilizer ਪ੍ਰਾਪਤ ਕਰ ਸਕਦੇ ਹਨ।

ਅੰਤ ਵਿੱਚ ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ Soil Test ਮਿੱਟੀ ਦੀ ਜਾਂਚ ਕਰਵਾ ਕੇ ਸਿਫ਼ਾਰਸ਼ੀ ਮਾਤਰਾ ਵਿੱਚ ਹੀ ਜਿਪਸਮ Gypsum Fertilizer ਦੀ ਵਰਤੋਂ ਕਰਨ ਤਾਂ ਜੋ ਮਿੱਟੀ ਦੀ ਸਿਹਤ ਨੂੰ ਸੁਧਾਰਿਆ ਜਾ ਸਕੇ ਅਤੇ ਭਵਿੱਖ ਵਿੱਚ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ।

Wednesday, February 4, 2026

ਝੋਨੇ ਦੀ ਪਰਾਲੀ ਤੋਂ ਬਣਨਗੀਆਂ ਹੁਣ ਸੜਕਾਂ

ਪਰਾਲੀ ਤੋਂ ਬਾਇਓ-ਬਿਟੂਮਨ Bio-Bitumen ਦਾ ਸਵਦੇਸ਼ੀ ਵਿਕਾਸ, ਸੜਕ ਨਿਰਮਾਣ ਵਿੱਚ ਆਵੇਗੀ ਕ੍ਰਾਂਤੀ

ਨਵੀਂ ਦਿੱਲੀ, 5 ਫਰਵਰੀ 2026:

ਏਆਈ ਨਾਲ ਬਣਾਈ ਸੰਕੇਤਕ ਤਸਵੀਰ

ਖੇਤੀਬਾੜੀ ਰਹਿੰਦ ਖੁਹੰਦ, ਖ਼ਾਸ ਕਰਕੇ ਝੋਨੇ ਦੀ ਪਰਾਲੀ Paddy Stubble ਤੋਂ ਹੁਣ ਸੜਕਾਂ ਬਣਨਗੀਆਂ। ਝੋਨੇ ਦੀ ਪਰਾਲੀ ਤੋਂ ਬਾਇਓ-ਬਿਟੂਮਨ Bio-Bitumen (ਲੁੱਕ) ਬਣਾਉਣ ਲਈ ਭਾਰਤ ਨੇ ਇੱਕ ਵੱਡੀ ਵਿਗਿਆਨਕ ਉਪਲਬਧੀ ਹਾਸਲ ਕੀਤੀ ਹੈ। ਕੌਂਸਲ ਆਫ਼ ਸਾਇੰਟੀਫਿਕ ਐਂਡ ਇੰਡਸਟਰੀਅਲ ਰਿਸਰਚ (CSIR) ਦੀਆਂ ਸਹਿਯੋਗੀ ਲੈਬੋਰਟਰੀਆਂ—CSIR-ਸੈਂਟ੍ਰਲ ਰੋਡ ਰਿਸਰਚ ਇੰਸਟੀਚਿਊਟ (CRRI), ਨਵੀਂ ਦਿੱਲੀ ਅਤੇ CSIR-ਇੰਡੀਅਨ ਇੰਸਟੀਚਿਊਟ ਆਫ਼ ਪੈਟਰੋਲਿਯਮ (IIP), ਦੇਹਰਾਦੂਨ—ਨੇ ਮਿਲ ਕੇ ਪਰਾਲੀ ਤੋਂ ਬਾਇਓ-ਬਿਟੂਮਨ Bio-Bitumen ਬਣਾਉਣ ਦੀ ਸਵਦੇਸ਼ੀ ਟੈਕਨਾਲੋਜੀ ਵਿਕਸਿਤ ਕੀਤੀ ਹੈ।

ਇਹ ਜਾਣਕਾਰੀ ਕੇਂਦਰੀ ਰਾਜ ਮੰਤਰੀ (ਸਵਤੰਤਰ ਭਾਰ) ਵਿਗਿਆਨ ਅਤੇ ਤਕਨਾਲੋਜੀ Science and Technology Minister ਡਾ. ਜਿਤੇਂਦਰ ਸਿੰਘ Dr Jitendra Singh ਨੇ ਲੋਕ ਸਭਾ ਵਿੱਚ 4 ਫਰਵਰੀ 2026 ਨੂੰ ਦਿੱਤੀ।

ਇਸ ਪ੍ਰਕਿਰਿਆ ਹੇਠ ਖੇਤੀਬਾੜੀ ਦੀ ਰਹਿੰਦ ਖੁਹੰਦ ਖਾਸ ਕਰਕੇ ਪਰਾਲੀ ਨੂੰ ਪਾਇਰੋਲਿਸਿਸ Pyrolysis Technique ਤਕਨੀਕ ਰਾਹੀਂ ਬਾਇਓ-ਆਇਲ Bio Oil ਵਿੱਚ ਬਦਲਿਆ ਜਾਂਦਾ ਹੈ, ਜਿਸਨੂੰ ਬਾਅਦ ਵਿੱਚ ਰਸਾਇਣਕ ਪ੍ਰਕਿਰਿਆ ਦੁਆਰਾ ਅੱਪਗ੍ਰੇਡ ਕਰਕੇ ਸੜਕ ਨਿਰਮਾਣ ਲਈ ਯੋਗ ਬਾਇਓ-ਬਾਈਂਡਰ Bio Binder ਵਿੱਚ ਤਬਦੀਲ ਕੀਤਾ ਜਾਂਦਾ ਹੈ।

ਖੋਜਾਂ ਅਤੇ ਪਾਇਲਟ ਪ੍ਰੋਜੈਕਟਾਂ ਤੋਂ ਇਹ ਸਾਬਤ ਹੋਇਆ ਹੈ ਕਿ ਬਾਇਓ-ਬਿਟੂਮਨ Bio-Bitumen ਰਵਾਇਤੀ ਪੈਟਰੋਲਿਯਮ ਅਧਾਰਿਤ ਬਿਟੂਮਨ Petroleum Based Bitumen ਦਾ 30 ਫੀਸਦੀ ਤੱਕ ਬਦਲ ਬਣ ਸਕਦਾ ਹੈ। ਸਿਰਫ਼ 15 ਫੀਸਦੀ ਬਲੇਂਡਿੰਗ Blanding ਨਾਲ ਹੀ ਦੇਸ਼ ਨੂੰ ਸਾਲਾਨਾ ਲਗਭਗ 4,000 ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ Foreign exchange ਦੀ ਬਚਤ ਹੋ ਸਕਦੀ ਹੈ।

ਬਾਇਓ-ਬਿਟੂਮਨ Bio-Bitumen ਦੀ ਵਰਤੋਂ ਨਾਲ ਕਾਰਬਨ ਉਤਸਰਜਨ Corban Emission ਵਿੱਚ ਵੱਡੀ ਕਮੀ ਆਉਣ ਦੀ ਉਮੀਦ ਹੈ ਕਿਉਂਕਿ ਇਹ ਨਵੀਨੀਕਰਣਯੋਗ ਖੇਤੀਬਾੜੀ ਬਾਇਓਮਾਸ Agriculture Bio Mass ਤੋਂ ਬਣਦਾ ਹੈ। ਇਸ ਨਾਲ ਪਰਾਲੀ ਸਾੜਨ Stubble Burning ਦੀ ਸਮੱਸਿਆ ਘਟੇਗੀ ਅਤੇ ਹਵਾ ਪ੍ਰਦੂਸ਼ਣ Pollution Control ’ਤੇ ਵੀ ਕਾਬੂ ਪਾਇਆ ਜਾ ਸਕੇਗਾ।

ਇਹ ਟੈਕਨਾਲੋਜੀ 7 ਜਨਵਰੀ 2026 ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੀਆਂ 14 ਉਦਯੋਗਿਕ ਇਕਾਈਆਂ ਨੂੰ ਨਾਨ-ਐਕਸਕਲੂਸਿਵ ਅਧਾਰ ’ਤੇ ਵਪਾਰਕ ਉਤਪਾਦਨ ਅਤੇ ਸਕੇਲ-ਅੱਪ ਲਈ ਸੌਂਪੀ ਗਈ ਹੈ। ਜਿਸ ਵਿਚ ਪਟਿਆਲਾ Patiala ਦੀ ਇਕ ਕੰਪਨੀ ਵੀ ਸ਼ਾਮਿਲ ਹੈ। ਇਸ ਦੇ ਨਾਲ CSIR-CRRI, ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ (MoRTH) ਅਤੇ ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (BIS) ਨਾਲ ਮਿਲ ਕੇ ਬਾਇਓ-ਬਿਟੂਮਨ Bio-Bitumen ਲਈ ਮਿਆਰ ਅਤੇ ਵਿਸ਼ੇਸ਼ਣ ਤਿਆਰ ਕਰ ਰਿਹਾ ਹੈ।


ਇਹ ਵੀ ਪੜ੍ਹੋ। ਪੜਨ ਲਈ ਨਿਮਨ ਸਿਰਲੇਖ਼ ਤੇ ਕਲਿੱਕ ਕਰੋ।

ਕਿਸਾਨਾਂ ਲਈ 40 ਤੋਂ 60 ਫੀਸਦੀ ਸਬਸਿਡੀ ਸਕੀਮਾਂ

ਕਦੋਂ ਤੇ ਕਿੱਥੇ ਲੱਗੇਗਾ ਕਿਸਾਨ ਮੇਲਾ

ਕਣਕ ਦੀਆਂ ਬਿਮਾਰੀਆਂ, ਪਹਿਚਾਣ ਤੇ ਇਲਾਜ


PM Matsya Sampda Yojna ਤਹਿਤ ਮੱਛੀ ਪਾਲਕਾਂ ਨੂੰ 40 ਤੋਂ 60 ਫੀਸਦੀ ਦਿੱਤੀ ਜਾਂਦੀ ਹੈ ਸਬਸਿਡੀ

ਮੱਛੀ ਪਾਲਣ ਨੂੰ ਹੁਲਾਰਾ ਦੇਣ ਲਈ ਫਿਸ਼ ਕਿਓਸਕ ਅਤੇ ਮੋਟਰਸਾਈਕਲ/ ਐਕਟਿਵਾ 'ਤੇ ਵੀ ਸਬਸਿਡੀ ਦੀ ਸਹੂਲਤ

ਬਰਨਾਲਾ, 4 ਫਰਵਰੀ (Only Agriculture)
ਸੰਕੇਤਕ ਤਸਵੀਰ
        ਸਰਕਾਰ ਵਲੋਂ ਮੱਛੀ ਪਾਲਣ Fish Farming ਨੂੰ ਪ੍ਰਫੁੱਲਿਤ ਕਰਨ ਲਈ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ PM Matsya Sampda Yojna ਚਲਾਈ ਜਾ ਰਹੀ ਹੈ, ਜਿਸ ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਮੱਛੀ ਪਾਲਕਾਂ Fish Farmer ਨੂੰ ਸਬਸਿਡੀ Subsidy for Farmer ਸਣੇ ਵੱਖ ਵੱਖ ਤਰ੍ਹਾਂ ਦੇ ਲਾਭ ਦਿੱਤੇ ਜਾ ਰਹੇ ਹਨ। ਇਸ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਯੋਗ ਵਿਅਕਤੀਆਂ ਨੂੰ ਬਣਦਾ ਲਾਭ ਦਿੱਤਾ ਜਾਵੇ।
        ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ PM Matsya Sampda Yojna ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਵਿੱਤੀ ਸਾਲ 2025-26 ਲਈ ਲੋੜੀਂਦੇ ਪ੍ਰੋਜੈਕਟਾਂ ਲਈ ਐਕਸ਼ਨ ਪਲਾਨ ਪਾਸ ਕੀਤਾ ਗਿਆ।
     ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀਮਤੀ ਚਰਨਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ PM Matsya Sampda Yojna ਅਧੀਨ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ Subsidy ਦਿੱਤੀ ਜਾਂਦੀ ਹੈ। ਓਨ੍ਹਾਂ ਦੱਸਿਆ ਸਰਕਾਰ ਵੱਲੋਂ ਮੱਛੀ ਪਾਲਣ Fish Farming  ਦੇ ਕਿੱਤੇ ਨੂੰ ਪ੍ਰਫੁੱਲਿਤ ਕਰਨ ਲਈ ਅਨੇਕਾਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ ਹੀ ਸਵੈ-ਰੋਜ਼ਗਾਰ ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ Fish ਅਤੇ ਮੱਛੀ ਦੇ ਉਤਪਾਦਾਂ Fish Products ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵੀਲ੍ਹਰ ਵਿਦ ਆਈਸ ਬਾਕਸ ਜਾਂ ਮੋਟਰ ਸਾਈਕਲ ਵਿਦ ਆਈਸ ਬਾਕਸ ਦੀ ਖ੍ਰੀਦ ਕਰਨ ਉਪਰੰਤ ਅਤੇ ਅਧੀਨ ਪਲੇਨ/ਪੱਧਰ ਜ਼ਮੀਨ ਉੱਤੇ ਮੱਛੀ ਤਲਾਬ Fish Pond ਦੀ ਉਸਾਰੀ ਲਈ 40 ਫੀਸਦੀ (ਜਨਰਲ ਸ਼੍ਰੇਣੀ) ਅਤੇ 60 ਫੀਸਦੀ ਐਸ.ਸੀ./ਐਸ.ਟੀ./ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਸ਼ ਕਿਓਸਕ ਉੱਪਰ ਕੰਪੋਨੈਂਟ ਵਾਈਜ਼ ਪ੍ਰੋਜੈਕਟ ਲਾਗਤ (10 ਲੱਖ ਜਾਂ ਇਸ ਤੋਂ ਘੱਟ) ਤੇ 40 ਤੋਂ 60 ਫੀਸਦੀ ਸਬਸਿਡੀ Subsidy ਪ੍ਰਦਾਨ ਕੀਤੀ ਜਾ ਰਹੀ ਹੈ।
      ਇਸ ਮੌਕੇ ਮੱਛੀ ਪਾਲਣ ਅਫ਼ਸਰ ਅਮਨਦੀਪ ਸਿੰਘ ਨੇ ਦੱਸਿਆ ਕਿ ਹੁਣ ਪੁਰਾਣੇ ਪ੍ਰਾਈਵੇਟ ਛੱਪੜਾਂ Old Fish Pond ਦੇ ਸੁਧਾਰ ਅਤੇ ਨੀਵੀਆਂ/ਟੋਇਆਂ/ਭੱਠੇ ਵਾਲੀਆਂ ਜ਼ਮੀਨਾਂ ਵਿੱਚ ਮੱਛੀ ਤਲਾਬ Fish Pond ਬਣਾਉਣ ਲਈ ਵੀ ਪੰਜਾਬ ਰਾਜ ਮੱਛੀ ਪਾਲਣ ਵਿਕਾਸ ਬੋਰਡ Punjab State Fish Farming Development Board ਦੀ ਸਹਾਇਤਾ ਨਾਲ 25 ਫੀਸਦੀ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ। ਮੱਛੀ ਪਾਲਣ ਦੇ ਚਾਹਵਾਨ ਕਿਸਾਨਾਂ/ਬੇਰੁਜ਼ਗਾਰ ਨੌਜਵਾਨਾਂ ਨੂੰ ਵਿਭਾਗ ਵੱਲੋਂ 5 ਦਿਨਾਂ ਦੀ ਮੁਢਲੀ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ।
      ਇਸ ਮੀਟਿੰਗ ਵਿੱਚ ਬਡਬਰ ਵਿੱਚ ਫਿਸ਼ ਕਿਓਸਕ (ਦੁਕਾਨ) ਸਬੰਧੀ ਅਤੇ ਮੋਟਰਸਾਈਕਲ ਦੇ ਨਾਲ ਨਾਲ ਐਕਟਿਵਾ ਵਿਦ ਆਈਸ ਬਾਕਸ ਦਾ ਕੇਸ ਵੀ ਪਾਸ ਕੀਤਾ ਗਿਆ।
         ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਜਿੰਦਰ ਸਿੰਘ ਬੇਦੀ ਆਈ ਏ ਐੱਸ, ਲੀਡ ਬੈਂਕ ਮੈਨੇਜਰ LDM ਗੁਰਪਰਮਿੰਦਰ ਸਿੰਘ, ਖੇਤੀਬਾੜੀ ਵਿਭਾਗ ਤੋਂ ਸੁਨੀਤਾ ਸ਼ਰਮਾ, ਕ੍ਰਿਸ਼ੀ ਵਿਗਿਆਨ ਕੇਂਦਰ KVK ਤੋਂ ਡਾ. ਹਰਜੋਤ ਸਿੰਘ ਸੋਹੀ, ਐੱਸ ਡੀ ਓ ਜਲ ਸਪਲਾਈ ਕੁਲਦੀਪ ਸਿੰਘ, ਕਿਸਾਨ ਸੁਖਪਾਲ ਸਿੰਘ ਮੌਜੂਦ ਸਨ।

2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ 9 ਫਰਵਰੀ ਤੋਂ

ਹੁਸ਼ਿਆਰਪੁਰ, 4 ਫਰਵਰੀ :

       ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ Dairy Development ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ Gurmeet Singh Khuddian  ਦੀ ਅਗਵਾਈ ਵਿੱਚ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਰਿਆਮ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਡੇਅਰੀ ਵਿਕਾਸ ਬੋਰਡ Punjab Dairy Development Board ਵੱਲੋਂ 2 ਹਫ਼ਤੇ ਦਾ ਡੇਅਰੀ ਸਿਖਲਾਈ ਕੋਰਸ Dairy Training Course 9 ਫਰਵਰੀ ਤੋਂ ਡੇਅਰੀ ਸਿਖਲਾਈ ਕੇਂਦਰ ਫਗਵਾੜਾ Dairy Training Center Fagwara  ਵਿਖੇ ਚਲਾਇਆ ਜਾ ਰਿਹਾ ਹੈ। ਜ਼ਿਲ੍ਹਾ ਹੁਸ਼ਿਆਰਪੁਰ Hoshiarpur  ਨਾਲ ਸਬੰਧਤ ਪੇਂਡੂ ਬੇਰੁਜ਼ਗਾਰ ਨੌਜਵਾਨ ਲੜਲੇ/ਲੜਕੀਆਂ, ਜੋ ਕਿ ਡੇਅਰੀ Dairy Farming ਦਾ ਕਿੱਤਾ ਸ਼ੁਰੂ ਕਰਨਾ ਚਾਹੁੰਦੇ ਹਨ, ਡੇਅਰੀ ਸਿਖਲਾਈ Dairy Farming Training ਵਾਸਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ, ਹੁਸ਼ਿਆਰਪੁਰ ਮਿੰਨੀ ਸਕੱਤਰੇਤ, ਚੌਥੀ ਮੰਜ਼ਿਲ, ਕਮਰਾ ਨੰਬਰ 439 ਵਿਖੇ 8 ਫਰਵਰੀ ਤੱਕ ਅਰਜ਼ੀਆਂ ਦੇ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਵਿਕਾਸ ਹਰਵੰਤ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸਬੰਧਤ ਉਮੀਦਵਾਰ ਜਿਹੜੇ ਕਿ ਘੱਟ ਤੋਂ ਘੱਟ ਪੰਜਵੀਂ ਜਮਾਤ ਪਾਸ ਹੋਣ ਅਤੇ ਉਮਰ 18 ਤੋਂ 55 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ, ਸਿਖਲਾਈ ਵਿੱਚ ਭਾਗ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਫੋਨ ਨੰਬਰ 01882-220025 ਅਤੇ 98722-77136 ‘ਤੇ ਕਿਸੇ ਵੀ ਕੰਮ-ਕਾਜ਼ ਵਾਲੇ ਦਿਨ ਸੰਪਰਕ ਕੀਤਾ ਜਾ ਸਕਦਾ ਹੈ।

Tuesday, February 3, 2026

ਪੀਲੀ ਕੂੰਗੀ Yellow Rust ਤੋਂ ਬਚਾਅ ਲਈ ਕਣਕ ਦੀ ਫ਼ਸਲ ਦਾ ਨਿਰੀਖਣ ਕਰੋ

ਫਾਜ਼ਿਲਕਾ, 4 ਫਰਵਰੀ : ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਜੀ ਨੇ ਜ਼ਿਲ੍ਹੇ ਅਤੇ ਸੂਬੇ

ਮੁੱਖ ਖੇਤੀਬਾੜੀ ਅਫ਼ਸਰ ਫਾਜ਼ਿਲਕਾ
ਸ੍ਰੀਮਤੀ ਹਰਪ੍ਰੀਤ ਪਾਲ ਕੌਰ
ਦੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਕਣਕ ਦੀ ਫ਼ਸਲ Wheat Crop ਟਿੱਲਰਿੰਗ ਤੋਂ ਬਾਲੀ ਨਿਕਾਸ ਦੇ ਦਰਮਿਆਨੇ ਦੌਰ ਵਿੱਚ ਹੈ। ਮੌਸਮ ਵਿੱਚ ਨਮੀ ਅਤੇ ਰਾਤ ਦੇ ਸਮੇਂ ਠੰਢੇ ਤਾਪਮਾਨ ਕਾਰਨ ਕਣਕ ਦੀ ਫ਼ਸਲ ਵਿੱਚ ਪੀਲੀ ਕੂੰਗੀ Yellow Rust in Wheat Crop ਬਿਮਾਰੀ ਆਉਣ ਦੀ ਸੰਭਾਵਨਾ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਕਣਕ ਦੀ ਪੀਲੀ ਕੁੰਗੀ (Yellow Rust) ਦੇ ਲੱਛਣਾਂ ਵਿੱਚ ਪੱਤਿਆਂ ਉੱਤੇ ਲੰਮੀ ਰੇਖਾ (stripe) ਵਿੱਚ ਸੰਤਰੀ-ਪੀਲੇ ਰੰਗ ਦੇ ਪਾਊਡਰ ਵਰਗੇ ਧੱਬੇ ਬਣ ਜਾਂਦੇ ਹਨ। ਇਹ ਧੱਬੇ ਛੂਹਣ 'ਤੇ ਉਂਗਲਾਂ 'ਤੇ ਪੀਲਾ ਰੰਗ ਛੱਡਦੇ ਹਨ, ਜੋ ਕਿ ਬਿਮਾਰੀ ਦੀ ਮੁੱਖ ਪਛਾਣ ਹੈ। ਠੰਢੇ ਅਤੇ ਨਮੀ ਵਾਲੇ ਮੌਸਮ ਵਿੱਚ ਇਹ Yellow Rust in Wheat Crop ਕਣਕ ਦੇ ਖੇਤਾਂ ਵਿੱਚ ਤੇਜ਼ੀ ਨਾਲ ਫੈਲਦੀ ਹੈ। ਜੇ ਸਮੇਂ ਸਿਰ ਇਸ ਬਿਮਾਰੀ ’ਤੇ ਕਾਬੂ ਨਾ ਪਾਇਆ ਜਾਵੇ ਤਾਂ ਇਹ ਫ਼ਸਲ ਦੀ ਪੈਦਾਵਾਰ ਅਤੇ ਗੁਣਵੱਤਾ ਦੋਵਾਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਨਿਗਰਾਨੀ (Surveillance): ਮੁੱਖ ਖੇਤੀਬਾੜੀ ਅਫ਼ਸਰ ਜੀ ਨੇ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਆਪਣੀ ਕਣਕ ਦੀ ਫ਼ਸਲ ਦੀ ਨਿਯਮਿਤ ਜਾਂਚ ਕਰਨ ਖਾਸ ਤੌਰ 'ਤੇ ਜਨਵਰੀ-ਫਰਵਰੀ ਵਿੱਚ।

ਕਿਸਮਾਂ (Varieties): PBW 725, Unnat PBW 550, PBW Zinc 2, ਅਤੇ PBW 752 ਵਰਗੀਆਂ ਰੋਧਕ ਕਿਸਮਾਂ ਦੀ ਚੋਣ ਕੀਤੀ ਜਾਵੇ।

ਛਿੜਕਾਅ (Spray): ਜਿਵੇਂ ਹੀ ਪੀਲੀ ਕੂੰਗੀ Yellow Rust in Wheat Crop ਦੇ ਲੱਛਣ ਨਜ਼ਰ ਆਉਣ, ਤੁਰੰਤ ਸਿਫ਼ਾਰਸ਼ੀ ਫ਼ਫੂੰਦਨਾਸ਼ਕ ਦਵਾਈਆਂ ਦਾ ਛਿੜਕਾਅ ਕੀਤਾ ਜਾਵੇ। ਪੀਲੀ ਕੁੰਗੀ Yellow Rust in Wheat ਦਿਖਾਈ ਦਿੰਦੇ ਹੀ Tilt 25 EC (Propiconazole) 200 ml ਪ੍ਰਤੀ ਏਕੜ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ। ਜਾਂ ਬਿਮਾਰੀ ਨਜ਼ਰ ਆਉਣ ਤੇ 300 ਗ੍ਰਾਮ ਤਾਕਤ 75 ਡਬਲਯੂ ਪੀ (ਕੈਪਤਾਨ + ਹੈਕਸਾਕੋਨਾਜੋਲ) ਜਾਂ 200 ਗ੍ਰਾਮ ਕੈਵੀਅਟ 25 ਡਬਲਯੂ ਜੀ (ਟੈਬੂਕੋਨਾਜ਼ੋਲ) ਜਾਂ 200 ਮਿਲੀਲੀਟਰ ਉਪੇਰਾ 18.3 ਐਸ ਈ ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ ਪਤੀ ਏਕੜ    ਛਿੜਕਾਅ ਕਰੋ।

ਸਾਵਧਾਨੀ (Caution): ਛਿੜਕਾਅ ਲਈ Hollow Cone Nozzle ਦੀ ਵਰਤੋਂ ਕਰੋ।

ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਕਿਸਾਨ ਬੇਲੋੜੀ ਦਵਾਈਆਂ ਦੇ ਛਿੜਕਾਅ ਤੋਂ ਬਚਣ ਅਤੇ ਸਿਰਫ਼ ਖੇਤੀਬਾੜੀ ਵਿਭਾਗ ਵੱਲੋਂ ਸਿਫ਼ਾਰਸ਼ ਕੀਤੀਆਂ ਦਵਾਈਆਂ ਹੀ ਵਰਤਣ। ਕਿਸੇ ਵੀ ਕਿਸਮ ਦੀ ਜਾਣਕਾਰੀ ਜਾਂ ਤਕਨੀਕੀ ਸਹਾਇਤਾ ਲਈ ਕਿਸਾਨ ਆਪਣੇ ਨਜ਼ਦੀਕੀ ਬਲਾਕ ਖੇਤੀਬਾੜੀ ਦਫ਼ਤਰ ਜਾਂ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹਨ।


ਇਹ ਵੀ ਪੜ੍ਹੋ। ਪੜ੍ਹਨ ਲਈ ਹੇਠਲੀ ਲਾਇਨ ਤੇ ਕਲਿੱਕ ਕਰੋ।

ਕਣਕ ਦੀਆਂ ਹੋਰ ਬਿਮਾਰੀਆਂ

ਕਦੋਂ ਤੇ ਕਿੱਥੇ ਲੱਗ ਰਿਹਾ ਹੈ ਤੁਹਾਡੇ ਨੇੜੇ ਕਿਸਾਨ ਮੇਲਾ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲਧਿਆਣਾ ਵੱਲੋਂ ਕਿਸਾਨ ਮੇਲਿਆਂ ਦੀਆਂ ਤਰੀਕਾਂ ਦਾ ਐਲਾਨ

 ਲੁਧਿਆਣਾ, 3 ਫਰਵਰੀ

ਏਆਈ ਨਾਲ ਬਣਾਈ ਸੰਕੇਤਕ ਤਸਵੀਰ

ਪੰਜਾਬ ਖੇਤੀਬਾੜੀ ਯੁਨੀਵਰਸਿਟੀ ਲੁਧਿਆਣਾ PAU Ludhiana ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਮਾਰਚ ਮਹੀਨੇ ਵਿਚ ਯੂਨੀਵਰਸਿਟੀ ਕੈਂਪਸ ਵਿਖੇ ਦੋ ਦਿਨਾਂ ਕਿਸਾਨ ਮੇਲੇ Kisan Mela ਤੋਂ ਇਲਾਵਾ ਰਾਜ ਦੇ ਵੱਖ ਵੱਖ ਖੇਤਰਾਂ ਵਿਚ ਕਿਸਾਨ ਮੇਲੇ Kisan Mela Schedule ਲਗਾਏ ਜਾ ਰਹੇ ਹਨ। ਇੰਨ੍ਹਾਂ Kisan Mela ਮੇਲਿਆਂ ਵਿਚ ਕਿਸਾਨਾਂ ਨੂੰ ਆਉਣ ਵਾਲੀ ਸਾਉਣੀ ਰੁੱਤ Kharif Crops ਦੀਆਂ ਫਸਲਾਂ ਦੀ ਜਾਣਕਾਰੀ ਲਈ ਤਕਨੀਕੀ ਸੈਸ਼ਨਾਂ ਤੋਂ ਇਲਾਵਾਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਅਤੇ ਸੁਧਰੀਆਂ ਕਿਸਮਾਂ ਦੇ ਬੀਜ High Yielding Verities Seeds ਵੀ ਇੰਨ੍ਹਾਂ ਮੇਲਿਆਂ ਵਿਚ ਮਿਲਦੇ ਹਨ।

ਸੋ ਸਾਰੇ ਕਿਸਾਨ ਵੀਰਾਂ ਨੂੰ ਇੰਨ੍ਹਾਂ ਮੇਲਿਆਂ Kisan Mela ਵਿਚ ਜਰੂਰ ਜਾਣਾ ਚਾਹੀਦਾ ਹੈ ਅਤੇ ਇਸ ਲਈ ਅੱਜ ਹੀ ਆਪਣੇ ਨੇੜੇ ਦੇ ਕਿਸਾਨ ਮੇਲੇ Kisan Mela ਦੀ ਤਾਰੀਖ ਨੋਟ ਕਰ ਲਵੋ ਅਤੇ ਤੈਅ ਦਿਨ ਤੇ ਪਹੁੰਚ ਕੇ ਇੰਨ੍ਹਾਂ ਮੇਲਿਆਂ ਦਾ ਲਾਹਾ ਲਵੋ।

Kisan Mela ਮੇਲਿਆਂ ਦਾ ਵੇਰਵਾ:

ਨਾਗਕਲਾਂ ਜਹਾਂਗੀਰ (ਅੰਮ੍ਰਿਤਸਰ) Kisan Mela Nagkalan Jahangeer -10 ਮਾਰਚ 2026

ਰੌਣੀ (ਪਟਿਆਲਾ) Kisan Mela Rauni Patiala 12 ਮਾਰਚ 2026

ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ Kisan Mela Ballowal Saunkhari 14 ਮਾਰਚ 2026

ਖੇਤਰੀ ਖੋਜ ਕੇਂਦਰ ਫਰੀਦਕੋਟ  Kisan Mela Faridkot 17 ਮਾਰਚ 2026

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ Kisan Mela Ludhiana 20 ਅਤੇ 21 ਮਾਰਚ 2026

ਖੇਤਰੀ ਖੋਜ ਕੇਂਦਰ ਬਠਿੰਡਾ Kisan Mela Bathinda 24 ਮਾਰਚ 2026

ਖੇਤਰੀ ਖੋਜ ਕੇਂਦਰ ਗੁਰਦਾਸਪੁਰ Kisan Mela Gurdaspur 27 ਮਾਰਚ 2026

ਗਊਧਨ ਨੂੰ ਲੰਪੀ ਸਕਿਨ ਬਿਮਾਰੀ ਤੋਂ ਬਚਾਉਣ ਲਈ ਵਿਆਪਕ ਟੀਕਾਕਰਨ ਮੁਹਿੰਮ

ਪਸ਼ੂ ਪਾਲਣ ਵਿਭਾਗ ਵੱਲੋਂ ਗਠਿਤ ਟੀਮਾਂ ਘਰ-ਘਰ ਜਾ ਕੇ ਲਗਾ ਰਹੀਆਂ ਹਨ ਮੁਫ਼ਤ ਟੀਕੇ

 ਮਾਨਸਾ, 3 ਫਰਵਰੀ: (Only Agriculture) : ਡਿਪਟੀ ਕਮਿਸ਼ਨਰ Mansa ਨਵਜੋਤ ਕੌਰ (IAS) ਦੇ ਦਿਸ਼ਾ-

ਨਿਰਦੇਸ਼ਾਂ ਹੇਠ ਜ਼ਿਲ੍ਹੇ ਦੇ ਗਊਧਨ ਨੂੰ ਘਾਤਕ 'ਲੰਪੀ ਸਕਿਨ' Lumpy Skin Disease of Cow ਬਿਮਾਰੀ ਤੋਂ ਸੁਰੱਖਿਅਤ ਰੱਖਣ ਲਈ ਵਿਸ਼ੇਸ਼ ਟੀਕਾਕਰਨ Immunization Drive  ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਰਵੀ ਕਾਂਤ ਨੇ ਦੱਸਿਆ ਕਿ ਵਿਭਾਗ, ਪਸ਼ੂ ਪਾਲਕਾਂ ਦੇ ਘਰਾਂ ਤੱਕ ਪਹੁੰਚ ਕਰਕੇ ਪਸ਼ੂਆਂ ਦੀ ਸਿਹਤ ਸੰਭਾਲ ਲਈ ਪੂਰੀ ਤਰ੍ਹਾਂ ਸਰਗਰਮ ਹੈ

ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਵਿਸ਼ੇਸ਼ ਟੀਕਾਕਰਨ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਘਰ-ਘਰ ਜਾ ਕੇ ਪਸ਼ੂਆਂ ਨੂੰ Lumpy Skin Disease ਤੋਂ ਬਚਾਓ ਦੇ ਟੀਕੇ ਲਗਾ ਰਹੀਆਂ ਹਨ ਤਾਂ ਜੋ ਪਸ਼ੂ ਪਾਲਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਮੂਹ ਸਿਵਲ ਪਸ਼ੂ ਹਸਪਤਾਲਾਂ ਅਤੇ ਪਸ਼ੂ ਡਿਸਪੈਂਸਰੀਆਂ ਨੂੰ ਲੋੜ ਅਨੁਸਾਰ Lumpy Skin Disease ਦੀ ਵੈਕਸੀਨ ਦੀ ਵੰਡ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਇਸ ਮੁਹਿੰਮ ਨੂੰ 28 ਫਰਵਰੀ ਤੱਕ ਮੁਕੰਮਲ ਕਰਨ ਦਾ ਟੀਚਾ ਮਿਥਿਆ ਗਿਆ ਹੈ।
ਡਾ. ਰਵੀ ਕਾਂਤ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ

ਦੀਆਂ ਟੀਮਾਂ ਦਾ ਪੂਰਨ ਸਹਿਯੋਗ ਕਰਨ। ਉਨ੍ਹਾਂ ਕਿਹਾ ਕਿ ਲੰਪੀ ਸਕਿਨ Lumpy Skin Disease of Cow ਇੱਕ ਛੂਤ ਦੀ ਬਿਮਾਰੀ ਹੈ, ਜਿਸ ਤੋਂ ਬਚਾਅ ਦਾ ਇੱਕੋ-ਇੱਕ ਪ੍ਰਭਾਵਸ਼ਾਲੀ ਤਰੀਕਾ ਸਮੇਂ ਸਿਰ ਟੀਕਾਕਰਨ ਹੈ।
ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਅਤੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਭੰਡਾਰੀ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਜੋਂ ਵਿਭਾਗ ਦਾ ਮੁੱਖ ਉਦੇਸ਼, ਜ਼ਿਲ੍ਹੇ ਦੇ ਹਰ ਇੱਕ ਪਸ਼ੂ ਨੂੰ ਕਵਰ ਕਰਨਾ ਹੈ ਤਾਂ ਜੋ ਪਸ਼ੂ ਪਾਲਕਾਂ ਨੂੰ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ।

Monday, February 2, 2026

ਕਣਕ ਨੂੰ ਬਚਾਓ ਬਿਮਾਰੀਆਂ ਤੋਂ, ਪੀਲੀ ਕੂੰਗੀ ਲਈ ਮੌਸਮ ਅਨੁਕੂਲ

ਕਣਕ ਦੀ ਫਸਲ Wheat Crop ਤੇ ਇਸ ਸਮੇਂ ਬਿਮਾਰੀਆਂ Diseases of Wheat Crop ਦਾ ਸਭ ਤੋਂ ਵੱਧ

ਸੰਕੇਤਕ ਤਸਵੀਰ

ਹਮਲਾ ਹੋਣ ਦਾ ਡਰ ਹੁੰਦਾ ਹੈ। ਜੇਕਰ ਬਿਮਾਰੀ ਦੀ ਪਹਿਚਾਣ Symptom of Wheat Disease ਅਤੇ ਅਗੇਤੀ ਰੋਕਥਾਮ ਦੇ ਇੰਤਜਾਮ ਨਾ ਕੀਤੇ ਜਾਣ ਤਾਂ ਇਸ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋ ਸਕਦਾ ਹੈ। ਕਣਕ ਦੀਆਂ ਬਿਮਾਰੀਆਂ Diseases of Wheat Crop  ਸਬੰਧੀ ਜਾਣਕਾਰੀ ਹੋਣਾ ਬਹੁਤ ਮਹੱਤਵਪੂਰਨ ਹੈ। ਕਣਕ ਦੀਆਂ ਬਿਮਾਰੀਆਂ Diseases of Wheat Crop ਦੀ ਰੋਕਥਾਮ ਅਸਾਨ ਹੈ ਬਸ਼ਰਤੇ ਸਾਨੂੰ ਸਮੇਂ ਸਿਰ ਪਤਾ ਲੱਗ ਜਾਵੇ।

ਜਦੋਂ ਰਾਤ ਦਾ ਤਾਪਮਾਨ 7 ਤੋਂ 13 ਡਿਗਰੀ ਅਤੇ ਦਿਨ ਦਾ ਤਾਪਮਾਨ 15 ਤੋਂ 24 ਡਿਗਰੀ ਹੋਵੇ ਅਤੇ ਹਵਾ ਵਿਚ ਨਮੀ ਦੀ ਮਾਤਰਾ 80 ਫੀਸਦੀ ਤੋਂ ਵੱਧ ਹੋਵੇ ਤਾਂ ਕਣਕ ਵਿਚ ਪੀਲੀ ਕੂੰਗੀ Yellow Rust of Wheat ਨਾਂਅ ਦੀ ਬਿਮਾਰੀ ਲਈ ਇਹ ਮੌਸਮ ਬਹੁਤ ਅਨੁਕੂਲ ਹੋ ਜਾਂਦਾ ਹੈ। ਇਸ ਸਮੇਂ ਇਸੇ ਤਰਾਂ ਦਾ ਮੌਸਮ ਚੱਲ ਰਿਹਾ ਹੈ। ਇਸ ਲਈ ਕਣਕ ਦੀ ਫਸਲ ਦੀਆਂ ਬਿਮਾਰੀਆਂ Diseases of Wheat Crop ਦੀ ਰੋਕਥਾਮ ਲਈ ਜਰੂਰੀ ਹੈ ਕਿਸਾਨ ਨਿਯਮਤ ਤੌਰ ਤੇ ਕਣਕ ਦੇ ਖੇਤਾਂ ਦਾ ਸਰਵੇਖਣ Survey of Wheat Crop Field  ਕਰਦੇ ਰਹਿਣ। 

ਹੇਠਾਂ ਅਸੀਂ ਕਣਕ ਦੀਆਂ ਪ੍ਮੁੱਖ ਬਿਮਾਰੀਆਂ Symptoms of Diseases of Wheat Crop ਦੇ ਲੱਛਣ ਅਤੇ ਰੋਕਥਾਮ Control of Diseases in Wheat Crop ਬਾਰੇ ਜਾਣਕਾਰੀ ਦੇ ਰਹੇ ਹਾਂ। 

ਪੀਲੀ ਕੂੰਗੀ Yellow Rust of Wheat- ਇਸ ਬਿਮਾਰੀ ਦੀ ਸੁਰੂਆਤ ਪੰਜਾਬ ਦੇ ਪਹਾੜਾਂ ਨਾਲ ਲੱਗਦੇ ਜ਼ਿਲ੍ਹਿਆਂ ਤੋਂ ਪਹਿਲਾਂ ਹੁੰਦੀ ਹੈ। ਇਸ ਸਮੇਂ ਮੌਸਮ ਪੀਲੀ ਕੁੰਗੀ Yellow Rust of Wheat ਦੇ ਫੈਲਾਅ ਲਈ ਬਿਲਕੁਲ ਢੁੱਕਵਾਂ ਹੈ। ਇਸ ਲਈ ਜਰੂਰੀ ਹੈ ਕਿ ਕਿਸਾਨ ਲਗਾਤਾਰ ਖੇਤਾਂ ਦਾ ਨੀਰਿਖਣ ਕਰਦੇ ਰਹਿਣ।

ਪੀਲੀ ਕੂੰਗੀ Yellow Rust of Wheat ਕਾਰਨ ਕਣਕ ਦੇ ਪੱਤਿਆਂ ਤੇ ਪੀਲੇ ਰੰਗੇ ਦੇ ਧੱਬਿਆਂ ਦੀਆਂ ਧਾਰੀਆਂ ਬਣ ਜਾਂਦੀਆਂ ਹਨ ਜਿਸ ਵਿਚੋਂ ਹਲਦੀ ਰੰਗ ਦਾ ਪਾਉਡਰ ਨਿਕਲਦਾ ਹੈ। ਇਸ ਲਈ ਪੱਤੇ ਨੂੰ ਅੰਗੂਠੇ ਅਤੇ ਪਹਿਲੀ ਉੰਗਲ ਵਿਚਕਾਰ ਫੜ ਕੇ ਖਿੱਚਣ ਨਾਲ ਜੇਕਰ ਹੱਥ ਨੂੰ ਪੀਲਾ ਪਾਊਡਰ ਲੱਗੇ ਤਾਂ ਇਸ ਰੋਗ ਦੀ ਨਿਸ਼ਾਨੀ ਹੈ। ਇਸੇ ਤਰਾਂ ਕਾਲੇ ਰੰਗ ਦੇ ਲਿਫਾਫੇ ਤੇ ਵੀ ਜੇਕਰ ਪ੍ਰਭਾਵਿਤ ਪੱਤੇ ਘਸਾਏ ਜਾਣ ਤੇ ਜੇਕਰ ਲਿਫਾਫੇ ਤੇ ਪੀਲਾ ਪਾਉਡਰ ਦਿਖਾਈ ਦੇਵੇ ਤਾਂ ਇਸ ਰੋਗ Yellow Rust of Wheat ਦੀ ਪੱਕੀ ਨਿਸ਼ਾਨੀ ਹੈ।

ਪਰ ਧਿਆਨ ਦੇਵੋ, ਕਈ ਵਾਰ ਫਸਲ ਵਿਚ ਪਾਣੀ ਖੜਾ ਰਹਿਣ ਕਾਰਨ ਜਾਂ ਮੈਗਨੀਸ਼ੀਅਮ ਜਾਂ ਸਲਫਰ ਦੀ ਘਾਟ ਕਾਰਨ ਵੀ ਪੱਤੇ ਪੀਲੇ ਹੋ ਜਾਂਦੇ ਹਨ ਇਸ ਲਈ ਇਸ ਫਰਕ ਨੂੰ ਸਹੀ ਤਰੀਕੇ ਨਾਲ ਸਮਝਣਾ ਵੀ ਜਰੂਰੀ ਹੈ। 

ਇਸਦੀ ਰੋਕਥਾਮ Control of Yellow Rust of Wheat ਲਈ ਕਿਸਾਨ ਵੀਰ ਕੈਵੀਅਟ ਜਾਂ ਓਪੇਰਾ ਜਾਂ ਟਿਲਟ ਜਾਂ ਬੰਪਰ ਜਾਂ ਸ਼ਾਇਨ ਨਾਂਅ ਦੀ ਦਵਾਈ 200 ਗ੍ਰਾਮ/ਮਿਲੀ ਪ੍ਰਤੀ ਏਕੜ ਦੀ ਦਰ ਨਾਲ ਜਾਂ ਤਾਕਤ ਦਵਾਈ 300 ਗ੍ਰਾਮ ਜਾਂ ਨੋਟੀਵੋ 120 ਗ੍ਰਾਮ ਦਵਾਈ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।ਛਿੜਕਾਅ ਗੋਲ ਫੁਹਾਰੇ ਵਾਲੀ ਨੋਜਲ ਨਾਲ ਧੁੱਪ ਨਿਕਲਣ ਤੋਂ ਬਾਅਦ ਜਦੋਂ ਪੱਤਿਆਂ ਤੋਂ ਤ੍ਰੇਲ ਸੁੱਕ ਜਾਵੇ ਤਾਂ ਕਰੋ।

ਇਹ ਵੀ ਯਾਦ ਰੱਖੋਂ ਕਿ ਇਹ ਬਿਮਾਰੀ ਪੂਰੇ ਖੇਤ ਦੀ ਬਜਾਏ ਦੌਗੀਆਂ (Patches) ਦੇ ਰੂਪ ਵਿਚ ਖੇਤ ਵਿਚ ਕਿਤੇ ਕਿਤੇ ਪਹਿਲਾਂ ਦਿਖਾਈ ਦਿੰਦੀ ਹੈ। ਇਸ ਲਈ ਪੂਰੇ ਖੇਤ ਵਿਚ ਛਿੜਕਾਅ ਕਰਨ ਦੀ ਬਜਾਏ ਬਿਮਾਰੀ ਵਾਲੇ ਥਾਂ ਅਤੇ ਉਸਦੇ ਨੇੜਲੇ ਥਾਂ ਤੇ ਹੀ ਛਿੜਕਾਅ ਕਰ ਲਿਆ ਜਾਵੇ ਤਾਂ ਕਿਸਾਨ ਫਾਲਤੂ ਦੇ ਖਰਚੇ ਘੱਟ ਕਰ ਸਕਦੇ ਹਨ।

ਕਰਨਾਲ ਬੰਟ Karnal Bunt - ਇਸ Karnal Bunt ਬਿਮਾਰੀ ਦੀ ਰੋਕਥਾਮ ਲਈ ਖਾਸ ਕਰਕੇ ਬੀਜ ਵਾਲੀ ਕਣਕ ਵਾਲੇ ਖੇਤਾਂ ਵਿਚ ਬਿਜਾਈ ਤੋਂ 80 ਤੋਂ 90 ਦਿਨਾਂ ਦੀ ਫਸਲ ਤੇ ਟਿਲਟ ਦਵਾਈ ਦੀ 200 ਮਿਲੀ ਮਾਤਰਾ 200 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੀ ਦਰ ਨਾਲ ਵਰਤੀ ਜਾ ਸਕਦੀ ਹੈ।

ਪੱਤਿਆਂ ਦੀ ਕੰਗਿਆਰੀ Flag Smut or Leaf Smut- ਇਹ ਰੋਗ ਕਿਤੇ ਕਿਤੇ ਦੇਖਣ ਨੂੰ ਮਿਲਦਾ ਹੈ। ਇਸ Flag Smut or Leaf Smut ਨਾਲ ਪੱਤਿਆਂ ਤੇ ਸਲੇਟੀ ਰੰਗ ਦੀਆਂ ਧਾਰੀਆਂ ਪੈ ਜਾਂਦੀਆਂ ਹਨ। ਇਸ ਤਰਾਂ ਦੇ ਪ੍ਰਭਾਵਿਤ ਪੌਦੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਇਸ ਲਈ ਜਰੂਰੀ ਹੈ ਕਿ ਪੌਦੇ ਨੂੰ ਜਿੱਥੋਂ ਪੁੱਟੋ ਉਥੋਂ ਹੀ ਇਕ ਲਿਫਾਫੇ ਵਿਚ ਪਾ ਲਵੋ ਤਾਂਕਿ ਇਸਦੀ ਲਾਗ ਹੋਰ ਪੌਦਿਆਂ ਤੱਕ ਨਾਲ ਫੈਲੇ।

ਚਿੱਟੋਂ ਰੋਗ Powdery Mildew - ਚਿੱਟੋਂ ਰੋਗ ਨਾਂਅ ਦੀ ਬਿਮਾਰੀ ਨਾਲ ਕਣਕ ਦੇ ਪੱਤਿਆਂ ਤੇ ਚਿੱਟੇ ਰੰਗ ਦਾ ਪਾਉਡਰ ਦਿਖਾਈ ਦਿੰਦਾ ਹੈ ਜੋ ਕਿ ਬਾਅਦ ਵਿਚ ਬਾਦਾਮੀ ਰੰਗ ਦਾ ਹੋ ਜਾਂਦਾ ਹੈ। ਇਸ Powdery Mildew of Wheat ਦੀ ਰੋਕਥਾਮ ਲਈ ਤਾਕਤ ਦਵਾਈ 300 ਗ੍ਰਾਮ ਜਾਂ ਨੋਟੀਵੋ 120 ਗ੍ਰਾਮ ਦਵਾਈ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।

ਭੂਰੀ ਕੂੰਗੀ Brown or Leaf Rust - ਇਹ ਰੋਗ ਪਿੱਛਲੇ ਸਾਲ ਤੋਂ ਖਾਸ ਕਰਕੇ ਅਬੋਹਰ ਫਾਜ਼ਿਲਕਾ Abohar Fazilka ਇਲਾਕੇ ਵਿਚ ਵੇਖਣ ਨੂੰ ਮਿਲਿਆ ਹੈ। ਜਦੋਂ ਮੌਸਮ ਵਿਚ ਗਰਮੀ ਵੱਧਦੀ ਹੈ ਤਾਂ  ਇਹ Brown or Leaf Rust ਬਿਮਾਰੀ ਫੈਲਣ ਦਾ ਡਰ ਹੁੰਦਾ ਹੈ। ਇਸ Brown or Leaf Rust ਬਿਮਾਰੀ ਦੀਆਂ ਨਿਸਾਨੀਆਂ ਦੀ ਗੱਲ ਕਰੀਏ ਤਾਂ ਇਸ ਨਾਲ ਪੱਤਿਆਂ ਤੇ ਗੋਲ ਸੰਤਰੀ ਰੰਗ ਦੇ ਧੱਬੇ ਬਣ ਜਾਂਦੇ ਹਨ ਜੋ ਬੇਤਰਤੀਬੇ ਜਾਂ ਇੱਕਠੇ ਹੁੰਦੇ ਹਨ ਅਤੇ ਇੰਨ੍ਹਾਂ ਵਿਚੋਂ ਸੰਤਰੀ ਰੰਗ ਦਾ ਧੂੜਾ ਨਿਕਲਦਾ ਹੈ। ਇਸ Brown or Leaf Rust ਦੀ ਰੋਕਥਾਮ ਲਈ 200 ਮਿਲੀ ਟਿਲਟ ਜਾਂ ਸਾਈਨ ਜਾਂ ਬੰਪਰ ਜਾਂ ਸਟਿਲਟ ਜਾਂ ਕੰਪਾਸ ਜਾਂ ਮਾਰਕਜੋਲ ਦਵਾਈ ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।

ਖਾਸ ਅਤੇ ਜਰੂਰੀ ਸਲਾਹ- ਕਿਸਾਨ ਵੀਰੋ ਇੰਨ੍ਹਾਂ ਬਿਮਾਰੀਆਂ ਦਾ ਸਮੇਂ ਸਿਰ ਪਤਾ ਲੱਗਣ ਤੇ ਇਲਾਜ ਹੋ ਜਾਂਦਾ ਹੈ ਇਸ ਲਈ ਕਿਸੇ ਡਰ ਵਿਚ ਨਾ ਆਓ ਅਤੇ ਵੇਖਾ ਵੇਖੀ ਸਪ੍ਰੇਅ ਨਾ ਕਰੋ। ਜੇਕਰ ਉਪਰੋਕਤ ਅਨੁਸਾਰ ਲੱਛਂਣ ਵਿਖਾਈ ਦੇਣ ਤਾਂ ਖੇਤੀ ਮਾਹਿਰਾਂ ਦੀ ਸਲਾਹ ਲੈ ਕੇ ਸਹੀ ਦਵਾਈ ਦੀ ਚੋਣ ਕਰਕੇ ਛਿੜਕਾਅ ਕਰੋ। 

ਸਰ੍ਹੋਂ ਦੀ ਫਸਲ ਦੀ ਕਾਸ਼ਤ ਬਾਰੇ ਸਿਖਲਾਈ ਪ੍ਰੋਗਰਾਮ ਸ਼ੁਰੂ

ਮਾਨਸਾ, 3 ਫਰਵਰੀ: (Only Agriculture)

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ Agriculture and Farmer Welfare Department, ਪੰਜਾਬ ਵੱਲੋਂ ਸਰ੍ਹੋਂ ਦੀ ਕਾਸ਼ਤ Mustard Cultivation ਅਤੇ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਕਿਸਾਨ ਭਲਾਈ ਸਕੀਮਾਂ Farmer Welfare Schemes ਬਾਰੇ ਮਾਨਸਾ Mansa ਵਿਖੇ ਛੇ ਰੋਜ਼ਾ ਸਿਖਲਾਈ ਪ੍ਰੋਗਰਾਮ Farmer Training ਦੀ ਸ਼ੁਰੂਆਤ ਕੀਤੀ ਗਈ ।

ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਵਿੰਦਰ ਸਿੰਘ ਸਿੱਧ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ Crop Diversification ਵਿੱਚ ਸਰ੍ਹੋਂ Mustard ਦੀ ਵੱਡੀ ਭੁਮਿਕਾ ਹੈ, ਜੋ ਕਿ ਅੱਜ ਦੇ ਸਮੇਂ ਵਿੱਚ ਆਮਦਨ Farmer Income ਦਾ ਵਧੀਆ ਸਰੋਤ ਹੈ। ਉਨ੍ਹਾਂ ਸਰ੍ਹੋਂ ਦੀ ਕਾਸ਼ਤ ਸਬੰਧੀ ਉਪਲੱਬਧ ਵੱਖ—ਵੱਖ ਕਿਸਮਾਂ ਅਤੇ ਤਰੀਕਿਆਂ ਬਾਰੇ ਦੱਸਿਆ।

ਉਨ੍ਹਾਂ ਕਿਹਾ ਕਿ ਭਾਰਤ ਹੋਰਨਾਂ ਦੇਸ਼ਾਂ ਤੋਂ ਸਰ੍ਹੋਂ ਦੇ ਤੇਲ Mustard Oil ਦੀ ਖਰੀਦ ਕਰਦਾ ਹੈ, ਜੇਕਰ ਇੱਥੋਂ ਦਾ ਕਿਸਾਨ ਇਸ ਫ਼ਸਲ ਨੂੰ ਅਪਣਾ ਲਏ ਤਾਂ ਉਹ ਤੇਲ ਦੇ ਨਾਲ—ਨਾਲ ਆਪਣੀ ਆਮਦਨ ਵਿੱਚ ਵੀ ਵਾਧਾ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ FPO ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ ਪ੍ਰਾਪਤ ਸਰ੍ਹੋਂ ਦਾ ਬੀਜ਼ Mustard Seed ਮੁਫ਼ਤ ਦਿੱਤਾ ਗਿਆ ਹੈ।

ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ KVK ਤੋਂ ਡਾ. ਅਜੀਤਪਾਲ ਨੇ ਵੀ ਸੰਬੋਧਨ ਕੀਤਾ। ਸਕੀਮ ਇੰਚਾਰਜ ਮਨਪ੍ਰੀਤ ਸਿੰਘ ਖੇਤੀਬਾੜੀ ਵਿਕਾਸ ਅਫ਼ਸਰ ਨੇ ਦੱਸਿਆ ਕਿ FPO ਮਾਨਸਾ ਵਿੱਚ 100 ਕਿਸਾਨਾਂ ਦਾ ਸਮੂਹ ਬਣਾਇਆ ਗਿਆ ਹੈ ਜਿਨ੍ਹਾਂ ਨੂੰ ਸਰ੍ਹੋਂ ਦੀ ਕਾਸ਼ਤ Mustard Cultivation ਦੇ ਸਬੰਧ ਵਿੱਚ ਜਾਣਕਾਰੀ ਦਿੱਤੀ ਜਾਵੇਗੀ।
ਉਹਨਾਂ ਕਿਹਾ ਕਿ ਇਸ ਗਰੁੱਪ ਨੂੰ Subsidy ਦੇ ਤੌਰ 'ਤੇ ਸਾਢੇ ਨੌ ਲੱਖ ਮਾਲੀ ਸਹਾਇਤਾ ਦਿੱਤੀ ਗਈ ਹੈ।

 ਡਿਪਟੀ ਪ੍ਰੋਜੈਕਟ ਡਾਇਰੈਕਟਰ (ATMA) ਚਮਨਦੀਪ ਸਿੰਘ ਵੱਲੋਂ FPO ਦੇ ਫਾਇਦਿਆਂ ਤੋਂ ਇਲਾਵਾ ਇਸਦੇ ਨਿਯਮਾਂ ਸਬੰਧੀ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਡਾ. ਰਣਵੀਰ ਸਿੰਘ, ਸਹਾਇਕ ਪ੍ਰੋਫੈਸਰ, ਕ੍ਰਿਸ਼ੀ ਵਿਗਿਆਨ ਕੇਂਦਰ ਮਾਨਸਾ, ਗੁਰਪ੍ਰੀਤ ਸਿੰਘ, ਖੇਤੀਬਾੜੀ ਵਿਕਾਸ ਅਫ਼ਸਰ ਤੋਂ ਇਲਾਵਾ ਸੁਖਵਿੰਦਰ ਸਿੰਘ, ਖੇਤੀਬਾੜੀ ਉੱਪ ਨਿਰੀਖਕ ਨੇ ਵੀ ਸੰਬੋਧਨ ਕੀਤਾ।

Sunday, February 1, 2026

ਫਾਜ਼ਿਲਕਾ ਜ਼ਿਲ੍ਹੇ ਵਿਚ ਲਾਗੂ ਹੋਣ ਜਾ ਰਹੀ ਹੈ ਨਵੀਂ ਖੇਤੀਬਾੜੀ ਸਕੀਮ

 ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojna ਦੇ ਪ੍ਰਭਾਵਸ਼ਾਲੀ ਲਾਗੂ ਹੋਣ ਲਈ ਅਹਿਮ ਮੀਟਿੰਗ ਦਾ ਆਯੋਜਨ

ਫਾਜ਼ਿਲਕਾ 2 ਫਰਵਰੀ

Fazilka ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਧਾਨ ਮੰਤਰੀ ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojna  ਦੇ ਪ੍ਰਭਾਵਸ਼ਾਲੀ ਲਾਗੂ ਹੋਣ ਲਈ ਅੱਜ ਇੱਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਹ ਮੀਟਿੰਗ Fazilka ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸੁਭਾਸ਼ ਚੰਦਰ ਦੀ ਅਗਵਾਈ ਹੇਠ ਹੋਈ । ਇਸ ਦੌਰਾਨ ਮੁੱਖ ਖੇਤੀਬਾੜੀ ਅਫਸਰ ਫਾਜਿਲਕਾ ਸ੍ਰੀਮਤੀ ਹਰਪ੍ਰੀਤ ਪਾਲ ਕੌਰ ਅਤੇ ਖੇਤੀਬਾੜੀ ਅਫਸਰ ਸ੍ਰੀਮਤੀ ਮਮਤਾ ਲੂਣਾ ਸਮੇਤ ਯੋਜਨਾ ਨਾਲ ਸੰਬੰਧਿਤ ਸਾਰੇ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਰਹੇ। ਇਸ ਮੌਕੇ ਪ੍ਰਧਾਨ ਮੰਤਰੀ ਧਨ-ਧਾਣਿਆ ਯੋਜਨਾ Pradhan Mantri Dhan Dhanya Krishi Yojna ਦੇ ਟੀਚਿਆਂ, ਪ੍ਰਗਤੀ ਅਤੇ ਜ਼ਮੀਨੀ ਪੱਧਰ ਤੇ ਲਾਗੂ ਕਰਨ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ।

ਬੈਠਕ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਨੇ ਸਾਰੇ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ Pradhan Mantri Dhan Dhanya Krishi Yojna ਯੋਜਨਾ ਦੇ ਲਾਭ ਅਸਲ ਲਾਭਪਾਤਰੀਆਂ ਤੱਕ ਪਹੁੰਚਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ। ਉਹਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਧਨ-ਧਾਣਿਆ ਕ੍ਰਿਸ਼ੀ ਯੋਜਨਾ Pradhan Mantri Dhan Dhanya Krishi Yojnaਜੋ ਕਿ ਪਿਛਲੇ ਸਾਲ ਲਾਂਚ ਕੀਤੀ ਗਈ ਸੀ ਦੇਸ਼ ਵਿੱਚ ਖੇਤੀਬਾੜੀ ਅਤੇ ਕਿਸਾਨਾਂ ਦੇ ਜੀਵਨ ਨੂੰ ਉਚਾ ਚੁੱਕਣ ਲਈ ਇੱਕ ਬਹੁਤ ਮਹੱਤਵਪੂਰਨ ਪਹਿਲਕਦਮੀ ਹੈ। ਇਸ ਦਾ ਮੁੱਖ ਉਦੇਸ਼ ਘੱਟ ਉਤਪਾਦਕਤਾ ਵਾਲੇ 100 ਜ਼ਿਲ੍ਹਿਆਂ ਵਿੱਚ ਖੇਤੀਬਾੜੀ ਨੂੰ ਆਧੁਨਿਕ, ਟਿਕਾਊ ਅਤੇ ਲਾਭਦਾਇਕ ਬਣਾਉਣਾ ਹੈ। ਇਸ ਅਨੁਸਾਰ ਯੋਜਨਾ ਦਾ ਮੁੱਖ ਟੀਚਾ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਜੋ ਆਪਣੀ ਖੇਤੀ ਉਪਜ ਨੂੰ ਵਧਾ ਕੇ ਅਤੇ ਲਾਗਤਾਂ ਨੂੰ ਘਟਾ ਕੇ ਕੀਤਾ ਜਾਵੇਗਾ।

ਮੀਟਿੰਗ ਦੇ ਅੰਤ ਵਿੱਚ ਸਾਰੇ ਸੰਬੰਧਿਤ ਵਿਭਾਗਾਂ ਨੂੰ ਆਪਣੀ-ਆਪਣੀ ਕਾਰਵਾਈ ਯੋਜਨਾ ਤਿਆਰ ਕਰਕੇ ਜਲਦ ਜਮ੍ਹਾਂ ਕਰਵਾਉਣ ਲਈ ਆਦੇ ਦਿੱਤੇ ਗਏ  ਤਾਂ ਜੋ ਯੋਜਨਾ ਨੂੰ ਸਮੇਂ-ਸਿਰ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ।


Friday, January 30, 2026

ਆਤਮਾ ਸਕੀਮ ਅਧੀਨ ਸਾਲ ਐਕਸ਼ਨ ਪਲਾਨ ਤਿਆਰ ਕਰਨ ਲਈ ਵੱਖ—ਵੱਖ ਵਿਭਾਗਾਂ ਨਾਲ ਮੀਟਿੰਗ

ਮਾਨਸਾ, 30 ਜਨਵਰੀ:

          ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਹਰਵਿੰਦਰ ਸਿੰਘ ਸਿੱਧੂਮੁੱਖ ਖੇਤੀਬਾੜੀ ਅਫਸਰਮਾਨਸਾਕਮਪ੍ਰੋਜੈਕਟ ਡਾਇਰੈਕਟਰ (ATMA) ਮਾਨਸਾ Mansa ਦੀ ਪ੍ਰਧਾਨਗੀ ਵਿੱਚ ਸਬੰਧਤ ਵਿਭਾਗਾਂ ਨਾਲ ਜ਼ਿਲ੍ਹਾ ਐਕਸ਼ਨ ਪਲਾਨ Action Plan ਤਿਆਰ ਕਰਨ ਲਈ ਵਿਸ਼ੇਸ਼ ਮੀਟਿੰਗ ਕੀਤੀ ਗਈ।

       ਇਸ ਮੌਕੇ ਮੁੱਖ ਖੇਤੀਬਾੜੀ ਅਸਰਕਮਪ੍ਰੋਜੈਕਟ ਡਾਇਰੈਕਟਰ (ATMA Scheme) ਹਰਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਆਤਮਾ ਸਕੀਮ ATMA Scheme ਅਧੀਨ ਖੇਤੀਬਾੜੀ ਵਿਭਾਗ ਦੁਆਰਾ ਵੱਖਵੱਖ ਵਿਭਾਗਾਂ ਨਾਲ ਤਾਲਮੇਲ ਕਰਕੇ ਕਿਸਾਨ ਹਿੱਤ ਵਿੱਚ ਗਤੀਵਿਧੀਆਂ ਜਿਵੇਂ ਕਿ ਐਕਸਪੋਜਰ ਵਿਜ਼ਿਟਟਰੇਨਿੰਗਖੇਤੀ ਪ੍ਰਦਰਸ਼ਨੀਆਂਫੀਲਡ ਡੇਅ Field Day, ਕਿਸਾਨ ਮੇਲੇਕਿਸਾਨ ਗੋਸ਼ਟੀਆਂ ਅਤੇ ਲਿਟਰੇਚਰ ਦੀ ਵੰਡ ਆਦਿ ਕੀਤੀਆਂ ਜਾਂਦੀਆਂ ਹਨ। ਸਾਲ 2026—27 ਦੌਰਾਨ ਕੀਤੀਆਂ ਜਾਣ ਵਾਲੀਆਂ ਇਨ੍ਹਾਂ ਗਤੀਵਿਧੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।

       ਚਮਨਦੀਪ ਸਿੰਘਡਿਪਟੀ ਪ੍ਰੋਜੈਕਟ ਡਾਇਰੈਕਟਰ (ATMA) ਨੇ ਦੱਸਿਆ ਕਿ ਇਹ ਸਕੀਮ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀ 60:40 ਦੇ ਅਨੁਪਾਤ ਵਿੱਚ ਹੈ। ਇਹ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ ਕਿਸਾਨਾਂ ਤੋਂ ਸੁਝਾਅ ਲੈ ਕੇ ਬਲਾਕ ਪੱਧਰ ਦਾ ਐਕਸ਼ਨ ਪਲਾਨ ਤਿਆਰ ਕੀਤਾ ਜਾਂਦਾ ਹੈ ਅਤੇ ਬਲਾਕਾਂ ਦੁਆਰਾ ਤਿਆਰ ਕੀਤਾ ਜਾਂਦਾ ਪਲਾਨ fiabQ/ ਵਿੱਚ ਕੰਪਾਇਲ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾਂਦਾ ਹੈ।

       ਇਸ w"e/ ਮਨਪ੍ਰੀਤ ਸਿੰਘਖੇਤੀਬਾੜੀ ਵਿਕਾਸ ਅਫਸਰਮਾਨਸਾਡਾ. ਦੁਸਯੰਤਸੀਨੀਅਰ ਵੈਟਰਨਰੀ ਅਫਸਰਪਸ਼ੂ ਪਾਲਣ ਵਿਭਾਗਮਾਨਸਾਹਰਪਿੰਦਰ ਸਿੰਘਐੱਸ.ਸੀ.ਓ.ਭੂਮੀ ਅਤੇ ਜਲ ਸੰਭਾਲ ਵਿਭਾਗਮਾਨਸਾਪ੍ਰਭਦਿਆਲ ਸਿੰਘਐੱਫ.ਓ.ਮੱਛੀ ਪਾਲਣ ਵਿਭਾਗਮਾਨਸਾਕਮਲਜੀਤ ਸਿੰਘਡੀ.ਓ.ਆਈ. ਡੇਅਰੀ ਵਿਭਾਗ (ਮਾਨਸਾ)ਬਲਜੀਤ ਸਿੰਘਬਲਾਕ ਰੇਂਜ ਅਫਸਰਮਾਨਸਾਰਣਵੀਰ ਸਿੰਘਸਹਾਇਕ ਪ੍ਰੋਫੈਸਰ ਕ੍ਰਿਸੀ ਵਿਗਿਆਨ ਕੇਂਦਰਮਾਨਸਾਸੁਖਦੇਵ ਸਿੰਘਵਣ ਰੇਂਜ ਅਫਸਰਮਾਨਸਾਇੰਜ. ਅਲੋਕ ਗੁਪਤਾਕ੍ਰਿਸ਼ੀ ਵਿਗਿਆਨ ਕੇਂਦਰਮਾਨਸਾ ਅਤੇ ਸਿਮਰਜੀਤ ਸਿੰਘਸੀਨੀਅਰ ਸਹਾਇਕ ਹਾਜ਼ਰ ਸਨ।

ਫਾਜ਼ਿਲਕਾ ਜ਼ਿਲ੍ਹੇ ਦੇ ਨਵੇਂ ਖੇਤਰਾਂ ਵਿੱਚ ਸਰਕਾਰ ਲੱਭੇਗੀ ਪੋਟਾਸ਼

* ਪੰਜਾਬ ਦੇ ਯਤਨਾਂ ਨੂੰ ਪਿਆ ਬੂਰ; ‘‘ਜੀ-4 ਪੋਟਾਸ਼ ਖੋਜ ਪ੍ਰਾਜੈਕਟ" ਨੂੰ ਮਿਲੀ ਮਨਜ਼ੂਰੀ’’:ਬਰਿੰਦਰ ਕੁਮਾਰ ਗੋਇਲ* *ਫ਼ਾਜ਼ਿਲਕਾ ਦੇ 48 ਵਰਗ ਕਿਲੋਮੀਟਰ ਤੋਂ ਵੱਧ ਖੇਤਰ ...