Thursday, February 12, 2026

ਸ਼ਹਿਦ ਵਾਲੀਆਂ ਬੀਬੀਆਂ ਨੇ ਕਰ ਦਿੱਤਾ ਕਮਾਲ, ਬਣ ਗਈਆਂ ਹੋਰਨਾਂ ਲਈ ਮਿਸਾਲ

 ਮੱਖੀ ਪਾਲਣ ਨਾਲ ਬਣਾਈ ਮਿਸਾਲ, ਕਿਸਾਨ ਬੀਬੀਆਂ ਵੱਲੋਂ ਕਿੱਤੇ ਨੂੰ ਦਿੱਤਾ ਗਿਆ ਨਵਾਂ ਰੂਪ

--ਸ਼ਹਿਦ ਉਤਪਾਦਨ ਦੇ ਨਾਲ ਹੋਰ ਵੱਖ-ਵੱਖ ਉਤਪਾਦ ਬਣਾਕੇ ਵੇਚੇ ਜਾਂਦੇ ਹਨ

--ਬੇਰੀ, ਸਰ੍ਹੋਂ, ਸਫੈਦਾ, ਟਾਹਲੀ, ਲੀਚੀ, ਕਿੱਕਰ, ਅਜਵੈਨ, ਧਨੀਆ, ਬਰਸੀਮ ਦਾ ਸ਼ਹਿਦ ਕੀਤਾ ਜਾਂਦਾ ਹੈ ਤਿਆਰ

--ਡਿਪਟੀ ਕਮਿਸ਼ਨਰ ਨੇ ਕੀਤੀ ਗਰੁੱਪ ਦੀ ਸ਼ਲਾਘਾ, ਕਿਹਾ ਲੋਕ ਇਨ੍ਹਾਂ ਤੋਂ ਸੇਧ ਲੈ ਕੇ ਸਵੈ ਰੁਜ਼ਗਾਰ ਵੱਲ ਵਧਾਉਣ ਕਦਮ

ਦਿਆਲਪੁਰਾ ਭਾਈਕਾ (ਬਠਿੰਡਾ), 12 ਫਰਵਰੀ  : ਮੱਖੀ ਪਾਲਣ Honey Bee Keeping ਦੇ ਕਿੱਤੇ ਨੂੰ ਨਵਾਂ ਰੂਪ

ਦਿੰਦਿਆਂ ਕਿਸਾਨ ਬੀਬੀਆਂ Women Farmer ਨੇ ਮਿਸਾਲ ਬਣਾਈ ਹੈ। ਏਕ ਉਂਕਾਰ ਸੈਲਫ਼ ਹੈਲਪ ਗਰੁੱਪ Ek Onkar Self Help Group Village Diyalpura Bhaika, ਪਿੰਡ ਦਿਆਲਪੁਰਾ ਭਾਈਕਾ ਅਤੇ ਭਗਤਾ ਬਲਾਕ ਦੇ ਹੋਰਨਾਂ ਪਿੰਡਾਂ ਤੋਂ ਸ਼ਾਮਲ ਹੋਈਆਂ ਕਿਸਾਨ ਬੀਬੀਆਂ ਵੱਲੋ ਵੀ ਅਜੀਵਿਕਾ ਹਨੀ Ajivika Honey, ਕੌਰ ਹਨੀ Kaur Honey ਅਤੇ ਕੁਦਰਤ ਹਨੀ Kudart Honey ਬ੍ਰਾਂਡ ਹੇਠਾਂ ਅਨੇਕਾਂ ਪ੍ਰਕਾਰ ਦੇ ਸ਼ਹਿਦ ਅਤੇ ਉਸ ਤੋਂ ਬਣੇ ਉਤਪਾਦ ਵੇਚੇ ਜਾਂਦੇ ਹਨ। ਉਨ੍ਹਾਂ ਵੱਲੋਂ ਬੇਰੀ, ਸਰ੍ਹੋਂ, ਸਫੇਦਾ, ਟਾਹਲੀ, ਲੀਚੀ, ਕਿੱਕਰ, ਅਜਵੈਨ, ਧਨੀਆ, ਬਰਸੀਮ ਆਦਿ ਤੋਂ ਤਿਆਰ ਸ਼ਹਿਦ ਦਾ ਉਤਪਾਦਨ ਕੀਤਾ ਜਾਂਦਾ ਹੈ।

ਗਰੁੱਪ ਦੀ ਮੈਂਬਰ ਜਸਵੀਰ ਕੌਰ ਨੇ ਦੱਸਿਆ ਕਿ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਸ਼ਹਿਦ ਦੇ ਉਤਪਾਦਨ Honey Production ਲਈ ਗਰੁੱਪ ਵੱਲੋਂ ਮੱਖੀਆਂ ਨੂੰ ਹਰਿਆਣਾ Haryana, ਰਾਜਸਥਾਨ Rajasthan ਅਤੇ ਪੰਜਾਬ Punjab ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਵਾਸ ਲਈ ਲਿਜਾਇਆ ਜਾਂਦਾ ਹੈ। ਜਸਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੇ 2020 ਤੋਂ ਮੱਖੀ ਪਾਲਣ ਦੇ ਕਿੱਤੇ ਨੂੰ ਰੁਜ਼ਗਾਰ ਦੇ ਤੌਰ 'ਤੇ ਅਪਣਾਇਆ।

ਇਨ੍ਹਾਂ ਕਿਸਾਨ ਬੀਬੀਆਂ ਨੇ ਮਾਨ ਮੱਖੀ ਫਾਰਮ Mann Bee Farm Tung Wali, ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ Bathinda ਵਿਖੇ ਲੱਗੇ ਜਾਗਰੂਕਤਾ ਕੈਂਪ ਤੋਂ ਪ੍ਰੇਰਨਾ ਲੈਕੇ ਪੰਜ ਮੈਂਬਰਾਂ ਦੀ ਟੀਮ ਬਣਾਈ ਅਤੇ ਮੱਖੀ ਪਾਲਣ ਦਾ ਕੰਮ 50 ਬਕਸਿਆਂ ਨਾਲ ਸ਼ੁਰੂ ਕੀਤਾ। ਇਸ ਕਿੱਤੇ ਨੂੰ ਹੋਰ ਅੱਗੇ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ Horticulture Department Punjab  ਅਤੇ ਪੰਜਾਬ ਰਾਜ ਦਿਹਾਤੀ ਮਿਸ਼ਨ Punjab State Rural Livelihood Mission ਤੋਂ ਵਿੱਤੀ ਸਹਾਇਤਾ Financial Assistance ਦੇ ਤੌਰ 'ਤੇ ਮਿਲੇ ਸਹਿਯੋਗ ਸਦਕਾ ਅੱਜ ਉਨ੍ਹਾਂ ਕੋਲ ਮਧੂ ਮੱਖੀਆਂ ਦੇ 2500 ਬਕਸੇ ਹਨ।

ਉਨ੍ਹਾਂ ਦੱਸਿਆ ਕਿ ਅੱਜ ਇਸ ਗਰੁੱਪ ਵਿੱਚ 200 ਮੈਂਬਰਾਂ ਨੂੰ ਇਸ ਕਿੱਤੇ ਰਾਹੀਂ ਹੋ ਰਹੀ ਆਮਦਨ ਦੇ ਨਾਲ-ਨਾਲ ਸਾਰਾ ਸਾਲ 5 ਜਾਂ 6 ਕਾਮਿਆਂ ਨੂੰ ਰੁਜ਼ਗਾਰ ਵੀ ਮਿਲਦਾ ਰਹਿੰਦਾ ਹੈ। ਗਰੁੱਪ ਨੂੰ ਪੰਜਾਬ ਐਗਰੋ Punjab Agro ਵੱਲੋਂ ਸਬਸਿਡੀ Subsidy ਉੱਤੇ 10 ਲੱਖ ਰੁਪਏ ਦਾ ਪ੍ਰੋਜੈਕਟ ਦਿੱਤਾ ਗਿਆ ਹੈ, ਜਿਸ ਨਾਲ ਉਹ ਸ਼ਹਿਦ ਨੂੰ ਦੀ ਪ੍ਰੋਸੈਸਿੰਗ Honey Processing ਕਰਕੇ ਉਸ ਦਾ ਮੰਡੀਕਰਨ Honey Marketing ਕੀਤਾ ਜਾਂਦਾ ਹੈ ।

ਸ਼ਹਿਦ ਦੇ ਮੰਡੀਕਰਨ Honey Marketinਲਈ ਗਰੁੱਪ ਵੱਲੋਂ ਆਜੀਵਿਕਾ, ਕੁਦਰਤ ਅਤੇ ਕੌਰ ਹਨੀ ਦੇ ਮਾਰਕੇ ਹੇਠ ਖੁਦ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਵਿਕਰੀ ਕੀਤੀ ਜਾਂਦੀ ਹੈ।

ਇਸ ਤੋਂ ਇਲਾਵਾ ਗਰੁੱਪ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪ੍ਰਦਰਸ਼ਨੀਆਂ, ਮੇਲਿਆਂ ਵਿੱਚ ਜਾਕੇ ਅਤੇ ਭਗਤਾ-ਬਰਨਾਲਾ ਰੋਡ, ਪਿੰਡ ਦਿਆਲਪੁਰਾ ਭਾਈਕਾ ਵਿਖੇ ਗੁਰੱਪ ਦੇ ਬਣੇ ਹੋਏ ਵਿਕਰੀ ਕੇਂਦਰ 'ਤੇ ਸ਼ਹਿਦ ਵੇਚਿਆ ਜਾਂਦਾ ਹੈ।

ਸ਼ਹਿਦ ਦੇ ਮੰਡੀਕਰਨ Honey Marketing ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਜਸਵੀਰ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਸਰ੍ਹੋਂ ਦੀ ਫ਼ਸਲ ਤੋਂ ਤਿਆਰ ਹੋਇਆ ਸ਼ਹਿਦ ਜੋ ਕਿ ਕੁਦਰਤੀ ਤੌਰ 'ਤੇ ਘੱਟ ਤਾਪਮਾਨ ਤੇ ਜੰਮ ਜਾਂਦਾ ਹੈ, ਉਸ ਨੂੰ ਮਿਲਾਵਟੀ ਸਮਝ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਗਰੁੱਪ ਵੱਲੋਂ ਸ਼ਹਿਦ ਦੇ ਧੰਦੇ ਤੋਂ ਚੰਗਾ ਮੁਨਾਫਾ ਕਮਾਉਣ ਲਈ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਸਬੰਧੀ ਸੇਧਾਂ ਲੈਣ ਲਈ ਮੰਡੀਕਰਨ ਵਿੰਗ, ਖੇਤੀਬਾੜੀ ਵਿਭਾਗ ਦੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ।

ਇਸ ਤਰ੍ਹਾਂ ਸਮਾਜਿਕ, ਆਰਥਿਕ ਔਕੜਾਂ ਹੋਣ ਦੇ ਬਾਵਜੂਦ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਾਲੀਆਂ ਕਿਸਾਨ ਬੀਬੀਆਂ ਦਾ ਇਹ ਸਮੂਹ ਆਪਸ ਵਿੱਚ ਜੁੜਕੇ ਸਾਂਝੇ ਤੌਰ 'ਤੇ ਕੰਮ ਕਰਨ ਦੀ ਚੰਗੀ ਮਿਸਾਲ ਬਣ ਰਿਹਾ ਹੈ। ਅੱਜ ਦੇ ਇਸ ਵੱਧ ਰਹੇ ਖਰਚਿਆਂ ਦੇ ਸਮੇਂ ਵਿੱਚ ਪਿੰਡਾਂ/ਸ਼ਹਿਰਾਂ ਵਿੱਚ ਖੇਤੀਬਾੜੀ ਦੇ ਧੰਦੇ ਨਾਲ ਜੁੜੀਆਂ ਕਿਸਾਨ ਬੀਬੀਆਂ ਨੂੰ ਇਸ ਗਰੁੱਪ ਤੋਂ ਸੇਧ ਲੈ ਕੇ ਇਸ ਤਰ੍ਹਾਂ ਸਵੈ ਸਹਾਇਤਾ ਗਰੁੱਪ ਜਾਂ ਕਿਸਾਨ ਉਤਪਾਦਕ ਸੰਗਠਨ ਬਣਾਕੇ ਖੇਤੀਬਾੜੀ ਨਾਲ ਜੁੜੇ ਅਜਿਹੇ ਧੰਦੇ ਅਪਨਾਉਣ ਦੀ ਲੋੜ ਹੈ।

--ਇਨ੍ਹਾਂ ਤੋਂ ਸੇਧ ਲੈ ਕੇ ਸਵੈ-ਰੁਜ਼ਗਾਰ ਵੱਲ ਵਧਾਉਣ ਕਦਮ, ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ ਬਠਿੰਡਾ Bathinda ਸ਼੍ਰੀ ਰਾਜੇਸ਼ ਧੀਮਾਨ Rajesh Dhiman IAS ਨੇ ਇਨ੍ਹਾਂ ਕਿਸਾਨ ਬੀਬੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੀਬੀਆਂ ਹੋਰਨਾਂ ਲਈ ਚਾਨਣ ਮੁਨਾਰਾ ਹਨ ਅਤੇ ਇਨ੍ਹਾਂ ਤੋਂ ਸੇਧ ਲੈ ਕੇ ਕਿਸਾਨ ਸਵੈ-ਰੁਜ਼ਗਾਰ ਵੱਲ ਆਪਣੇ ਕਦਮ ਵਧਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਵਿਚ ਤਕਨੀਕੀ ਸਿੱਖਿਆ, ਸਬਸਿਡੀ ਉੱਤੇ ਮਸ਼ੀਨਰੀ ਅਤੇ ਮੰਡੀਕਰਨ ਸਬੰਧੀ ਸਹਾਇਤਾ ਸ਼ਾਮਲ ਹੈ।

--ਲਸਣ ਵਾਲਾ ਸ਼ਹਿਦ, ਪੋਲਨ, ਸਫੇਦ ਸ਼ਹਿਦ ਬਣਾਏ ਜਾਂਦੇ ਹਨ :


ਕਿਸਾਨ ਬੀਬੀਆਂ ਵੱਲੋਂ ਸ਼ਹਿਦ ਦੀ ਪ੍ਰੋਸੈਸਿੰਗ Honey Processing ਕਰਕੇ ਉਸ ਤੋਂ ਵੱਖ-ਵੱਖ ਉਤਪਾਦ Products from Honey ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਮਾਰਕੀਟ ਵਿਚ ਭਰਪੂਰ ਮੰਗ ਹੈ। ਇਨ੍ਹਾਂ ਵੱਲੋਂ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਵਾਲਾ ਲਸਣ ਵਾਲਾ ਸ਼ਹਿਦ, ਲਸਣ- ਸ਼ਹਿਦ ਦਾ ਅਰਕ, ਪੋਲਨ ਗ੍ਰੈਨ - ਸਰੋਂ ਅਤੇ ਪਿਆਜ਼ੀ ਵਰਾਇਟੀ ਦੇ (ਜਿਹੜੇ ਕਿ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ), ਡ੍ਰਾਈ ਫਰੂਟ ਵਾਲਾ ਸ਼ਹਿਦ, ਸ਼ਹਿਦ ਦੀ ਬਰਫੀ, ਨਾਰੀਅਲ ਲੱਡੂ ਆਦਿ ਵੀ ਬਣਾਕੇ ਵੇਚੇ ਜਾਂਦੇ ਹਨ।

Wednesday, February 11, 2026

ਤੇਲ ਬੀਜ ਫਸਲਾਂ ਵਿੱਚ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ

 ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ

ਮਹਿਲ ਕਲਾਂ, 12 ਫਰਵਰੀ


   ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਵੱਲੋਂ ਡਾਕਟਰ ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ Baranala ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਹਰਮਨਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਦੀ ਅਗਵਾਈ ਵਿੱਚ ਪਿੰਡ ਛਾਪਾ ਵਿਖੇ ਐਨ ਲਐਮਈਓ- ਆਇਲਸੀਡਜ਼ NLMEO (ਤੇਲ ਬੀਜ) ਸਕੀਮ ਤਹਿਤ ਤੇਲ ਬੀਜ ਫ਼ਸਲਾਂ ਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।

  ਇਸ ਮੌਕੇ ਇਸ ਮੌਕੇ ਸ੍ਰੀ ਸਨਵਿੰਦਰਪਾਲ ਸਿੰਘ ਬਰਾੜ ਬਲਾਕ ਤਕਨੀਕੀ ਮੈਨੇਜਰ ਮਹਿਲ ਕਲਾਂ ਨੇ ਕਿਸਾਨਾਂ ਨੂੰ ਤੇਲ ਬੀਜ ਫਸਲਾਂ Oil Seed Crop ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ Disease and Pest in Oil Seed Crop ਦੀ ਰੋਕਥਾਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਜ਼ਮੀਨ ਦੀ ਸਿਹਤ ਵਧਾਉਣ ਲਈ ਰੂੜੀ ਖਾਦ, ਹਰੀ ਖਾਦ Green Manure ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ 'ਤੇ ਜ਼ੋਰ ਦਿੱਤਾ। ਇਸ ਮੌਕੇ ਸ੍ਰੀ ਨਰਿੰਦਰ ਸਿੰਘ ਸੈਕਟਰੀ ਸਹਿਕਾਰੀ ਸਭਾ ਨੇ ਕਿਸਾਨਾਂ ਨੂੰ ਸਰੋਂ ਦੀ ਪ੍ਰੋਸੈਸਿੰਗ Processing of Mustard ਕਰਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਘਰ ਵਿੱਚ ਵਰਤੇ ਜਾਣ ਵਾਲੇ ਖਾਣ ਵਾਲੀਆਂ ਵਸਤੂਆਂ ਆਪਣੇ ਹੀ ਖੇਤਾਂ ਵਿੱਚ ਜੈਵਿਕ ਖੇਤੀ Organic Farming ਰਾਹੀਂ ਪੈਦਾ ਕਰਨ ਲਈ ਪ੍ਰੇਰਿਆ।

ਇਸ ਮੌਕੇ ਸ੍ਰੀ ਹਰਪਾਲ ਸਿੰਘ ਖੇਤੀ ਉਪ ਨਿਰੀਖਕ ਮਹਿਲ ਕਲਾਂ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਵਿੱਚੋਂ ਕੱਢਣ ਅਤੇ ਮੁੱਖ ਧਾਰਾ ਨਾਲ ਜੋੜਨ ਲਈ ਖੇਤੀਬਾੜੀ-ਸਹਾਇਕ ਧੰਦੇ ਜਿਵੇਂ ਕਿ ਬੱਕਰੀ-ਪਾਲਣ, Goat Farming ਡੇਅਰੀ-ਪਾਲਣ, Dairy Farming ਅਪਣਾਉਣ ਲਈ ਜਾਣਕਾਰੀ ਦਿੱਤੀ।

ਇਸ ਮੌਕੇ ਸ੍ਰੀ ਕੁਲਵੀਰ  ਸਿੰਘ ਏ .ਟੀ.ਐੱਮ.ਨੇ ਕਿਸਾਨਾਂ ਨੂੰ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਬਲਾਕ ਵਿੱਚ ਉਪਲਬਧ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਲੋੜਵੰਦ ਕਿਸਾਨ ਇਹ ਮਸ਼ੀਨਰੀ ਦੀ ਵਰਤੋਂ ਕਰ ਸਕੇ।

   ਇਸ ਮੌਕੇ ਪਿੰਡ ਛਾਪਾ ਤੋਂ ਸਰਪੰਚ ਸ. ਗੁਰਦੀਪ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਕੁਲਦੀਪ ਸਿੰਘ ਬੇਲਦਾਰ, ਜਸਵੀਰ ਸਿੰਘ ਅਤੇ ਕੰਵਲਜੀਤ ਸਿੰਘ ਆਰ ਜੀ ਆਰ ਸੈਲ ਤੋਂ ਇਲਾਵਾ ਕਿਸਾਨ ਭੁਪਿੰਦਰ ਸਿੰਘ, ਰਣਤੀਰ ਸਿੰਘ, ਅਮਰੀਕ ਸਿੰਘ, ਸ਼ਿੰਗਾਰਾ ਸਿੰਘ ਆਦਿ ਅਗਾਂਹਵਧੂ ਕਿਸਾਨ ਹਾਜ਼ਰ ਸਨ।


ਨੱਪਤੀ ਸਿਰੀ ਸਰਕਾਰ ਨੇ, ਅਣਅਧਿਕਾਰਤ ਖਾਦ ਸਪਰੇਹਾਂ ਸਟੋਰ ਕਰਨ ਤੇ ਪਰਚਾ

*ਗੈਰ-ਕਾਨੂੰਨੀ ਖਾਦਾਂ ਅਤੇ ਕੀਟਨਾਸ਼ਕਾਂ ਦੇ ਭੰਡਾਰਨ ਅਤੇ ਵਿਕਰੀ ਸਬੰਧੀ ਹਰਿਆਣਾ ਅਧਾਰਤ ਫਰਮ ਵਿਰੁੱਧ ਮਾਮਲਾ ਦਰਜ: ਗੁਰਮੀਤ ਸਿੰਘ ਖੁੱਡੀਆਂ*

*• ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਨੂੰ ਮਿਆਰੀ ਖੇਤੀ ਲਾਗਤ ਸਮੱਗਰੀ ਮੁਹੱਈਆ ਕਰਵਾਉਣ ਲਈ ਵਚਨਬੱਧ: ਖੁੱਡੀਆਂ*

ਚੰਡੀਗੜ੍ਹ, 11 ਫਰਵਰੀ:


ਅਣਅਧਿਕਾਰਤ ਖੇਤੀ ਲਾਗਤ ਸਮੱਗਰੀ ਦੀ ਵਿਕਰੀ ਵਿਰੁੱਧ ਸਖ਼ਤ ਕਾਰਵਾਈ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਸ਼ਿਕਾਇਤ 'ਤੇ ਹਰਿਆਣਾ ਦੇ ਝੱਜਰ ਨਾਲ ਸਬੰਧਤ ਫਰਮ ਦੇ ਮਾਲੇਕੋਟਲਾ ਵਿਖੇ ਅਣਅਧਿਕਾਰਤ ਖਾਦਾਂ ਅਤੇ ਕੀਟਨਾਸ਼ਕਾਂ ਦੀ ਸਟੋਰੇਜ Unauthorised Storage of Fertilizer and Pesticides ਅਤੇ ਵਿਕਰੀ ਵਿਰੁੱਧ ਐਫਆਈਆਰ FIR ਦਰਜ ਕੀਤੀ ਗਈ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਕਿਹਾ ਕਿ ਇੱਕ ਅਚਨਚੇਤ ਜਾਂਚ ਦੌਰਾਨ "ਮੈਸਰਜ਼ ਯੂਨੀ-- ਕ੍ਰੌਪ ਸਾਇੰਸ" ਫਰਮ ਦੇ ਅਹਾਤੇ ਵਿੱਚ ਅਣਅਧਿਕਾਰਤ ਖਾਦਾਂ ਅਤੇ ਕੀਟਨਾਸ਼ਕਾਂ ਦਾ ਸਟਾਕ ਪਾਇਆ ਗਿਆ।

ਖੇਤੀਬਾੜੀ ਮੰਤਰੀ ਨੇ ਅੱਗੇ ਦੱਸਿਆ ਕਿ ਖਾਦ (ਕੰਟਰੋਲ) ਆਰਡਰ, Fertilizer Control Order 1985, ਜ਼ਰੂਰੀ ਵਸਤਾਂ ਐਕਟ, 1955 ਅਤੇ Pesticide Act ਕੀਟਨਾਸ਼ਕ ਐਕਟ, 1968 ਦੇ ਉਪਬੰਧਾਂ ਤਹਿਤ ਉਕਤ ਸਟਾਕ ਦੀ ਕਿਸਾਨਾਂ ਨੂੰ ਵਿਕਰੀ ਅਤੇ ਵੰਡ ਨੂੰ ਰੋਕਣ ਲਈ ਤੁਰੰਤ ਇਸ ਗੈਰ-ਕਾਨੂੰਨੀ ਸਟਾਕ ਨੂੰ ਜ਼ਬਤ ਕਰ ਲਿਆ ਗਿਆ ਹੈ। ਉਨ੍ਹਾਂ ਅੱਗੇ ਦੱਸਿਆ ਕਿ ਉਕਤ ਫਰਮ ਵਿਰੁੱਧ ਮਾਲੇਰਕੋਟਲਾ ਜ਼ਿਲ੍ਹੇ ਦੇ ਪੁਲਿਸ ਥਾਣਾ ਅਮਰਗੜ੍ਹ ਵਿਖੇ BNS  ਦੀ ਧਾਰਾ 318 (4) ਤਹਿਤ ਐਫਆਈਆਰ ਦਰਜ ਕਰਵਾਈ ਗਈ ਹੈ।

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Maan ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਦ੍ਰਿੜ ਸਟੈਂਡ ਨੂੰ ਦੁਹਰਾਉਂਦਿਆਂ ਸ. ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਮਿਆਰੀ ਖੇਤੀਬਾੜੀ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਸੀਂ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਅਤੇ ਵੰਡ ਸਬੰਧੀ ਕਿਸੇ ਤਰ੍ਹਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕਰਾਂਗੇ ਅਤੇ ਗ਼ੈਰਕਾਨੂੰਨੀ ਖੇਤੀਬਾੜੀ ਉਤਪਾਦਾਂ ਦੇ ਨਿਰਮਾਣ, ਸਟੋਰੇਜ ਜਾਂ ਵਿਕਰੀ ਵਿੱਚ ਸ਼ਾਮਲ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਜਾਂ ਫਰਮ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਯਕੀਨੀ ਬਣਾਈ ਜਾਵੇਗੀ।

ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਅਤੇ ਖੇਤੀਬਾੜੀ ਸਮੱਗਰੀ ਦੀ ਸਪਲਾਈ ਚੇਨ ਵਿੱਚ ਪਾਰਦਰਸ਼ਤਾ ਅਤੇ ਗੁਣਵੱਤਾ ਦੇ ਮਿਆਰਾਂ ਨੂੰ ਬਣਾਈ ਰੱਖਣ ਲਈ ਪੂਰੇ ਸੂਬੇ ਵਿੱਚ ਜਾਂਚ ਅਤੇ ਨਿਰੀਖਣ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।

ਖੇਤੀਬਾੜੀ ਵਿਭਾਗ ਨੂੰ ਮਿਲੇ ਹੋਰ ਸਬ ਇੰਸਪੈਕਟਰ

*ਗੁਰਮੀਤ ਸਿੰਘ ਖੁੱਡੀਆਂ ਨੇ 13 ਖੇਤੀਬਾੜੀ ਸਬ-ਇੰਸਪੈਕਟਰਾਂ ਨੂੰ ਨਿਯੁਕਤੀ ਪੱਤਰ ਸੌਂਪੇ*

• *ਖੇਤੀਬਾੜੀ ਮੰਤਰੀ ਵੱਲੋਂ ਨਵ-ਨਿਯੁਕਤ ਏ.ਐਸ.ਆਈਜ਼ ਨੂੰ ਵਧਾਈ; ਇਮਾਨਦਾਰੀ ਨਾਲ ਕਿਸਾਨਾਂ ਦੀ ਸੇਵਾ ਕਰਨ ਲਈ ਕੀਤਾ ਪ੍ਰੇਰਿਤ* 

• *ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਵਿਭਾਗ ਵਿੱਚ 133 ਏ.ਐਸ.ਆਈਜ਼ ਅਤੇ 200 ਏ.ਡੀ.ਓਜ਼ ਹੋਏ ਭਰਤੀ: ਖੁੱਡੀਆਂ*

ਚੰਡੀਗੜ੍ਹ, 11 ਫਰਵਰੀ:


ਸੂਬੇ ਦੇ ਖੇਤੀਬਾੜੀ ਬੁਨਿਆਦੀ ਢਾਂਚੇ ਅਤੇ ਜ਼ਮੀਨੀ ਪੱਧਰ 'ਤੇ ਸੇਵਾਵਾਂ ਦੇ ਵਿਸਥਾਰ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿੱਚ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਅੱਜ ਇੱਥੇ ਆਪਣੇ ਦਫ਼ਤਰ ਵਿਖੇ 13 ਨਵ-ਨਿਯੁਕਤ ਖੇਤੀਬਾੜੀ ਸਬ-ਇੰਸਪੈਕਟਰਾਂ (ASI) ਨੂੰ ਨਿਯੁਕਤੀ ਪੱਤਰ ਸੌਂਪੇ।

ਨਵ-ਨਿਯੁਕਤ ਏ.ਐਸ.ਆਈਜ਼. ਨੂੰ ਸਰਕਾਰ ਦੀਆਂ ਪ੍ਰਗਤੀਸ਼ੀਲ ਨੀਤੀਆਂ ਅਤੇ ਕਿਸਾਨਾਂ ਦਰਮਿਆਨ ਇੱਕ ਅਹਿਮ ਕੜੀ ਦੱਸਦਿਆਂ ਸ. ਗੁਰਮੀਤ ਸਿੰਘ ਖੁੱਡੀਆਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਸੂਬੇ ਦੇ ਕਿਸਾਨਾਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਨਵ-ਨਿਯੁਕਤ ਮੁਲਾਜ਼ਮਾਂ ਨੂੰ ਕਿਹਾ ਕਿ ਤੁਹਾਡਾ ਆਚਰਣ ਅਤੇ ਜ਼ਿੰਮੇਵਾਰੀ ਖੇਤੀਬਾੜੀ ਖੇਤਰ Agriculture Sector ਦੀ ਖੁਸ਼ਹਾਲੀ 'ਤੇ ਸਿੱਧਾ ਪ੍ਰਭਾਵ ਪਾਵੇਗੀ ਕਿਉਂਕਿ ਤੁਸੀਂ ਅੱਜ ਦੇਸ਼ ਦੇ 'ਅੰਨਦਾਤਾ' ਪ੍ਰਤੀ ਆਪਣੀ ਜ਼ਿੰਮੇਵਾਰੀ ਨਾਲ ਜੁੜ ਰਹੇ ਹੋ। 

ਖੇਤੀਬਾੜੀ ਵਿਭਾਗ Agriculture Department ਵਿੱਚ ਮੁਲਾਜ਼ਮ ਸੇਵਾਵਾਂ ਦੇ ਵਿਸਥਾਰ 'ਤੇ ਸਰਕਾਰ ਵੱਲੋਂ ਦਿੱਤੇ ਜਾ ਰਹੇ ਨਿਰੰਤਰ ਧਿਆਨ ਬਾਰੇ ਵਿਸਥਾਰ ਵਿੱਚ ਦੱਸਦਿਆਂ ਸ. ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ Bhagwant Singh Maan ਦੀ ਅਗਵਾਈ ਵਾਲੀ ਸਰਕਾਰ ਦੇ ਸੱਤਾ ਸੰਭਾਲਣ ਤੋਂ ਲੈ ਕੇ ਹੁਣ ਤੱਕ ਖੇਤੀਬਾੜੀ ਵਿਭਾਗ ਵਿੱਚ 133 ਖੇਤੀਬਾੜੀ ਸਬ-ਇੰਸਪੈਕਟਰਾਂ (ਏ.ਐੱਸ.ਆਈਜ਼) ਅਤੇ 200 ਖੇਤੀਬਾੜੀ ਵਿਕਾਸ ਅਫਸਰਾਂ (ADOs) ਦੀ ਭਰਤੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਭਰਤੀਆਂ ਵਿਭਾਗ ਵਿੱਚ ਨਵੀਂ ਊਰਜਾ ਦਾ ਸੰਚਾਰ ਕਰਦਿਆਂ ਕਿਸਾਨਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਸੇਵਾ ਪ੍ਰਤੀ ਸਾਡੀ ਸਮਰੱਥਾ ਨੂੰ ਹੋਰ ਬਲ ਦੇ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ 63,943 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ Government Jobs ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵੱਡੇ ਪੱਧਰ 'ਤੇ ਇਨ੍ਹਾਂ ਭਰਤੀਆਂ ਨਾਲ ਵੱਖ-ਵੱਖ ਵਿਭਾਗਾਂ ਵਿੱਚ ਲੰਬੇ ਸਮੇਂ ਤੋਂ ਖਾਲੀ ਪਈਆਂ ਅਸਾਮੀਆਂ ਨੂੰ ਭਰਿਆ ਗਿਆ ਹੈ, ਜੋ ਪੰਜਾਬ ਦੇ ਲੋਕਾਂ ਨੂੰ ਕੁਸ਼ਲ ਅਤੇ ਪਾਰਦਰਸ਼ੀ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਨ ਪ੍ਰਤੀ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਸ ਮੌਕੇ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਰਸ਼ਦੀਪ ਥਿੰਦ, ਡਾਇਰੈਕਟਰ ਖੇਤੀਬਾੜੀ ਗੁਰਜੀਤ ਸਿੰਘ ਬਰਾੜ ਅਤੇ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।

ਕਣਕ ਤੇ 150 ਰੁਪਏ ਦਾ ਬੋਨਸ ਤੇ ਕਿਸਾਨਾਂ ਲਈ 25 ਹਜਾਰ ਕਰੋੜ ਦੇ ਵਿਆਜ ਮੁਕਤ ਲੋਨ ਦਾ ਐਲਾਨ

 ਜੈਪੁਰ, 11 ਫਰਵਰੀ

ਕਿਸਾਨਾਂ ਲਈ ਕਰਜਾ ਹਮੇਸਾ Farmer Debt ਹੀ ਪੀੜਾਦਾਈ ਰਿਹਾ ਹੈ। ਕਰਜ ਤੇ ਲੱਗਣ ਵਾਲਾ ਵਿਆਜ ਕਿਸਾਨ Interest on Farmer Loan ਨੂੰ ਅੱਗੇ ਨਹੀਂ ਵੱਧਣ ਦਿੰਦਾ ਹੈ। ਪਰ ਅੱਜ  ਰਾਜਸਥਾਨ ਵਿਚ ਪੇਸ਼ ਹੋਏ ਸਲਾਨਾ ਬਜਟ Rajasthan Budget 2026-27 ਵਿਚ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਰਾਜ ਦੇ ਕਿਸਾਨਾਂ ਨੂੰ 25 ਹਜਾਰ ਕਰੋੜ ਰੁਪਏ ਦਾ ਵਿਆਜ ਮੁਕਤ ਕਰਜਾ Interest Free Loan for Farmer  ਦਿੱਤਾ ਜਾਵੇਗਾ। ਇਸ ਰਕਮ ਤੇ ਲੱਗਣ ਵਾਲੇ 800 ਕਰੋੜ ਦੇ ਵਿਆਜ ਦਾ ਭਾਰ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ।

ਇਸ ਤੋਂ ਬਿਨ੍ਹਾ ਰਾਜਸਥਾਨ ਸਰਕਾਰ ਨੇ ਆਪਣੇ ਬਜਟ Rajasthan Budget 2026-27 ਵਿਚ ਕਿਸਾਨਾਂ ਲਈ ਹੋਰ ਵੀ ਕਈ ਐਲਾਨ ਕੀਤੇ ਹਨ।

ਸਰਕਾਰ ਨੇ Rajasthan Budget 2026-27 ਐਲਾਨ ਕੀਤਾ ਹੈ ਕਿ ਅਗਲੇ ਵਿੱਤੀ ਸਾਲ ਵਿਚ ਕਿਸਾਨਾਂ ਨੂੰ ਖੇਤਾਂ ਦੁਆਲੇ ਤਾਰਬੰਦੀ ਕਰਨ ਲਈ ਸਬਸਿਡੀ Subsidy ਦਿੱਤੀ ਜਾਵੇਗੀ। ਇਸ ਲਈ ਸਰਕਾਰ ਨੇ ਕਿਹਾ ਹੈ ਕਿ 20 ਹਜਾਰ ਕਿਲੋਮੀਟਰ ਲੰਬੀ ਤਾਰਬੰਦੀ ਲਈ 228 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਵੇਗੀ। ਕਮਿਊਨਿਟੀ ਤਾਰਬੰਦੀ ਲਈ ਹੁਣ 10 ਦੀ ਬਜਾਏ 7 ਕਿਸਾਨ ਵੀ ਅਰਜੀ ਦੇ ਸਕਣਗੇ। 

ਅਗਲੇ ਦੋ ਸਾਲਾਂ ਵਿਚ 15000 ਕਿਲੋਮੀਟਰ ਪਾਈਪਲਾਈਨ Pipeline for Irrigation ਤੇ 8000 ਡਿੱਗੀਆਂ Water Tank ਬਣਾਉਣ ਦਾ ਐਲਾਨ ਵੀ ਬਜਟ ਵਿਚ ਉਪ ਮੁੱਖ ਮੰਤਰੀ ਦਿਆ ਕੁਮਾਰੀ Diya Kumari ਨੇ ਕੀਤਾ ਹੈ। ਇਸੇ ਤਰਾਂ 36000 ਫਾਰਮਰ ਪੌਂਡ Farmer Pond  ਬਣਾਉਣ ਲਈ 585 ਕਰੋੜ ਦੀ ਸਬਸਿਡੀ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। 160 ਕਰੋੜ ਰੁਪਏ ਦੀ ਸਬਸਿਡੀ ਕਿਸਾਨਾਂ ਨੂੰ ਨਵੇਂ ਖੇਤੀ ਸੰਦਾਂ Agriculture Machinery ਤੇ ਦਿੱਤੀ ਜਾਵੇਗੀ। ਇਸੇ ਤਰਾਂ 96 ਕਰੋੜ ਦੀ ਸਬਸਿਡੀ ਨਾਲ 500 ਨਵੇਂ ਕਸਟਮ ਹਾਇਰਿੰਗ ਸੈਂਟਰ Costume Hiring Center ਵੀ ਖੋਲ੍ਹੇ ਜਾਣਗੇ।

ਰਾਜਸਥਾਨ ਸਰਕਾਰ ਢਾਈ ਲੱਖ ਕਿਸਾਨਾਂ ਨੂੰ ਦਾਲਾਂ ਤੇ ਤੇਲ Pulses and Oil Seed Crops ਵਾਲੀਆਂ ਫਸਲਾਂ ਦੇ ਬੀਜ ਮੁਫ਼ਤ ਦੇਵੇਗੀ। ਹਰ ਗ੍ਰਾਮ ਪੰਚਾਇਤ ਵਿਚ ਇਕ ਵਰਮੀ ਕੰਪੋਸਟ ਯੂਨਿਟ Compost Unit ਬਣਾਇਆ ਜਾਵੇਗਾ।

1340 ਕਰੋੜ ਰੁਪਏ ਨਾਲ 3 ਲੱਖ ਹੈਕਟੇਅਰ ਰਕਬਾ ਤੁਪਕਾ ਸਿੰਚਾਈ ਪ੍ਰਣਾਲੀ Micro Irrigation ਹੇਠ ਲਿਆਂਦਾ ਜਾਵੇਗਾ। ਸਿੰਚਾਈ ਸੁਵਿਧਾਵਾਂ ਦੇ ਵਿਸਥਾਰ ਲਈ ਕੁੱਲ 11300 ਕਰੋੜ ਰੁਪਏ ਰੱਖੇ ਗਏ ਹਨ। ਇਸੇ ਤਰਾਂ 1500 ਕਰੋੜ ਦੀ ਸਬਸਿਡੀ ਨਾਲ 50 ਹਜਾਰ ਨਵੇਂ ਸੋਲਰ ਪੰਪ Solar Pump ਕਿਸਾਨਾਂ ਨੂੰ ਦਿੱਤੇ ਜਾਣਗੇ।

 ਇਸੇ ਤਰਾਂ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਚਾਰਾਗਾਹ ਵਿਕਾਸ ਲਈ 5000 ਕਰੋੜ ਰੁਪਏ ਰੱਖੇ ਗਏ ਹਨ। ਇਸਤੋਂ ਬਿਨ੍ਹਾਂ ਕਿਸਾਨਾਂ ਨੂੰ ਕਣਕ ਤੇ ਪ੍ਰਤੀ ਕੁਇੰਟਲ ਐਮਐਸਪੀ ਤੋਂ ਇਲਾਵਾ 150 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ Bonus Extra than MSP ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। 

ਵਿਸ਼ਵ ਦਾਲਾਂ ਦਿਵਸ ਮੌਕੇ ਮੱਦੋਕੇ ਪਿੰਡ ਵਿੱਚ ਕਿਸਾਨ ਸਿਖਲਾਈ ਕੈਂਪ ਆਯੋਜਿਤ

ਮੁੱਖ ਖੇਤੀਬਾੜੀ ਅਫ਼ਸਰ ਨੇ ਕਿਸਾਨਾਂ ਨੂੰ ਦਾਲਾਂ ਦੇ ਫ਼ਸਲੀ ਚੱਕਰ ਵਿੱਚ ਭੂਮਿਕਾ ਨਿਭਾ ਕੇ ਫ਼ਸਲੀ ਵਿਭਿੰਨਤਾ ਅਪਣਾਉਣ ਲਈ ਕੀਤਾ ਪ੍ਰੇਰਿਤ

ਮੋਗਾ, 11 ਫ਼ਰਵਰੀ
          ਮੋਗਾ Moga ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮਿੰਦਰ ਸਿੰਘ ਬਰਾੜ ਅਗਵਾਈ ਹੇਠ ਪਿੰਡ ਮੱਦੋਕੇ ਵਿੱਚ ਵਿਸ਼ਵ ਦਾਲਾਂ ਦਿਵਸ World Pulses Day ਦੇ ਮੌਕੇ ‘ਤੇ ਕਿਸਾਨ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਦਾਲਾਂ ਦੇ ਪੌਸ਼ਟਿਕ ਗੁਣਾਂ, ਵਾਤਾਵਰਨਿਕ ਲਾਭਾਂ ਅਤੇ ਫ਼ਸਲੀ ਚੱਕਰ ਵਿੱਚ ਦਾਲਾਂ Pulses in Crop Rotation ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ।

          ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਗੁਰਪ੍ਰੀਤ ਸਿੰਘ ਨੇ ਕਿਸਾਨਾਂ ਨੂੰ ਦਾਲਾਂ ਦੀ ਫ਼ਸਲੀ ਚੱਕਰ ਵਿੱਚ ਭੂਮਿਕਾ ਨਿਭਾਉਣ ਅਤੇ ਮਿੱਟੀ ਦੀ ਸਿਹਤ ਸੁਧਾਰਨ Soil Health ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਫ਼ਸਲੀ ਵਿਭਿੰਨਤਾ Crop Diversification  ਅਪਣਾਉਣ ਲਈ ਪ੍ਰੇਰਿਤ ਕੀਤਾ।

          ਬਲਾਕ ਖੇਤੀਬਾੜੀ ਅਫ਼ਸਰ ਡਾ. ਗੁਰਮਿੰਦਰ ਸਿੰਘ ਬਰਾੜ (ਮੋਗਾ-1) ਨੇ ਵੱਖ-ਵੱਖ ਦਾਲੀ ਫ਼ਸਲਾਂ Pulses ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਨਾਲ ਹੀ ਮੌਜੂਦਾ ਕਣਕ Wheat Crop Management ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ, ਦਾਣੇ ਭਰਨ ਸਮੇਂ ਵੱਧ ਤਾਪਮਾਨ ਦੇ ਪ੍ਰਭਾਵ ਤੋਂ ਬਚਾਅ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ Potassium Nitrate ਦੀ ਪਹਿਲੀ ਛਿੜਕਾਅ ਗੋਭ ਵਾਲਾ ਪੱਤਾ ਨਿਕਲਣ ‘ਤੇ ਅਤੇ ਦੂਜੀ ਛਿੜਕਾਅ ਬੂਰ ਪੈਣ ਸਮੇਂ ਕਰਨ ਦੀ ਸਿਫ਼ਾਰਸ਼ ਕੀਤੀ। ਇਸ ਤੋਂ ਇਲਾਵਾ ਮੌਸਮ ਅਨੁਸਾਰ ਕੀਟ ਅਤੇ ਰੋਗ ਪ੍ਰਬੰਧਨ ਬਾਰੇ ਯੂਨੀਵਰਸਿਟੀ ਦੀਆਂ ਸਿਫ਼ਾਰਸ਼ਾਂ ਅਨੁਸਾਰ ਜਾਣਕਾਰੀ ਦਿੱਤੀ ਗਈ।

          ਡਾ. ਬਲਜਿੰਦਰ ਸਿੰਘ, ਬਲਾਕ ਖੇਤੀਬਾੜੀ ਅਫ਼ਸਰ (ਮੋਗਾ-2) ਨੇ ਕਿਸਾਨਾਂ ਨੂੰ ਮਿੱਟੀ ਦੀ ਪਰਖ਼ Soil Testing ਕਰਵਾਉਣ ਲਈ ਉਤਸ਼ਾਹਿਤ ਕੀਤਾ ਅਤੇ ਨਾਈਟ੍ਰੋਜਨ, ਫਾਸਫੋਰਸ, ਲੋਹਾ, ਜ਼ਿੰਕ, ਗੰਧਕ ਆਦਿ ਖੁਰਾਕੀ ਤੱਤਾਂ ਦੀ ਘਾਟ ਬਾਰੇ ਜਾਣਕਾਰੀ ਦਿੰਦਿਆਂ ਮਿੱਟੀ ਅਤੇ ਪਾਣੀ ਦੀ ਪਰਖ਼ ਜ਼ਰੂਰੀ ਦੱਸੀ।

          ਡਾ. ਆਰਜ਼ੂ ਏ.ਡੀ.ਓ. (ਦਾਲਾਂ) ਨੇ ਮਨੁੱਖੀ ਜੀਵਨ ਵਿੱਚ ਦਾਲਾਂ ਦੀ ਪੌਸ਼ਟਿਕ ਮਹੱਤਤਾ Nutrition Value of Pulses for Human Health ਉੱਤੇ ਰੌਸ਼ਨੀ ਪਾਈ। ਡਾ. ਗੁਰਲਵਲੀਨ ਸਿੰਘ ਏ.ਡੀ.ਓ. ਨੇ ਰਸਾਇਣਿਕ ਖਾਦਾਂ Chemical Fertilizer ਦੀ ਬੇਲੋੜੀ ਵਰਤੋਂ ਘਟਾ ਕੇ ਗ੍ਰੀਨ ਮੈਨਿਊਰਿੰਗ Green Manure  ਨੂੰ ਪਹਿਲ ਦੇਣ ਦੀ ਅਪੀਲ ਕੀਤੀ। ਕੈਂਪ ਦੇ ਅੰਤ ਵਿੱਚ ਡਾ. ਕਿਰਨਦੀਪ ਕੌਰ ਨੇ ਸਾਰੇ ਸੈਸ਼ਨਾਂ ਦਾ ਸਾਰ ਦੱਸਦਿਆਂ ਕਿਸਾਨਾਂ ਨੂੰ ਰਸਾਇਣਿਕ ਖਾਦਾਂ ਦੀ ਵਰਤੋਂ ਘਟਾਉਣ ਅਤੇ ਦਾਲਾਂ ਨੂੰ ਆਪਣੇ ਫ਼ਸਲੀ ਚੱਕਰ ਵਿੱਚ ਸ਼ਾਮਿਲ ਕਰਨ ਲਈ ਪ੍ਰੇਰਿਤ ਕੀਤਾ। ਇਸ ਕੈਂਪ ਵਿੱਚ ਗੁਰਮੇਲ ਸਿੰਘ ਸਮੇਤ ਹੋਰ ਕਈ ਕਿਸਾਨਾਂ ਨੇ ਭਰਪੂਰ ਸ਼ਮੂਲੀਅਤ ਕਰਕੇ ਮਾਹਿਰਾਂ ਨਾਲ ਸਵਾਲ-ਜਵਾਬ ਕਰਦੇ ਹੋਏ ਲਾਭ ਪ੍ਰਾਪਤ ਕੀਤਾ।

Tuesday, February 10, 2026

ਮਿਆਰੀ ਆਲੂ ਬੀਜ ਦੀ ਪੈਦਾਵਾਰ: 50 ਫ਼ੀਸਦੀ ਸਬਸਿਡੀ ਦੀ ਹੈ ਵਿਵਸਥਾ

 ਮਿਆਰੀ ਆਲੂ ਬੀਜ Potato Seed Production ਦੀ ਪੈਦਾਵਾਰ ਲਈ ਬਾਗਬਾਨੀ ਵਿਭਾਗ ਵੱਲੋਂ ਕੀਤਾ ਜਾ ਰਿਹਾ ਕਿਸਾਨਾਂ ਨੂੰ ਉਤਸ਼ਾਹਤ

ਵਿਭਾਗ ਵਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ National Horticulture Mission Scheme ਅਧੀਨ 50 ਫ਼ੀਸਦੀ ਸਬਸਿਡੀ ਦੀ ਹੈ ਵਿਵਸਥਾ

ਵਿਭਾਗ ਵਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਰਵਾਈ ਜਾ ਰਹੀ ਹੈ ਐਕਸਪੋਜ਼ਰ ਵਿਜ਼ਿਟ 

ਰੂਪਨਗਰ, 11 ਫਰਵਰੀ: ਬਾਗਬਾਨੀ ਵਿਭਾਗ ਰੂਪਨਗਰ Horticulture Department Rupnagar ਵਲੋਂ ਜ਼ਿਲ੍ਹੇ ਵਿੱਚ ਆਲੂਆਂ ਦਾ ਰਕਬਾ Area Under Potato Cultivation ਮਿਆਰੀ ਆਲੂ ਬੀਜ Potato Seed ਅਧੀਨ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਡਾਇਰੈਕਟਰ ਬਾਗਬਾਨੀ ਰੂਪਨਗਰ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਵਿੱਚੋਂ ਆਲੂ ਇੱਕ ਅਹਿਮ ਫ਼ਸਲ ਹੈ ਅਤੇ ਜ਼ਿਲ੍ਹੇ ਵਿੱਚ ਆਲੂਆਂ ਅਧੀਨ ਰਕਬਾ ਵੀ ਸਭ ਤੋਂ ਵੱਧ ਹੈ, ਪ੍ਰੰਤੂ ਇਹ ਰਕਬਾ ਪ੍ਰਮਾਣਿਤ ਬੀਜ ਅਧੀਨ ਨਾ ਹੋਣ ਕਰਕੇ ਜਿੱਥੇ ਆਲੂਆਂ ਦੀ ਪੈਦਾਵਾਰ ਘੱਟ ਹੈ ਉੱਥੇ ਨਾਲ ਹੀ ਕੁਆਲਿਟੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਹੈ। 

ਉਨ੍ਹਾਂ ਦੱਸਿਆ ਕਿ ਕਿਸਾਨਾਂ ਪ੍ਰਤੀ ਜਾਗਰੂਕਤਾ ਘੱਟ ਹੋਣ ਕਰਕੇ ਕਿਸਾਨਾਂ ਵਲੋਂ ਆਲੂ ਪੈਦਾ ਕਰਨ ਲਈ ਮਿਆਰੀ ਆਲੂ ਬੀਜ Potato Seed Production ਦੀ ਵਰਤੋਂ ਕਰਨ ਤੇ ਤਵੱਜੋਂ ਨਹੀਂ ਦਿੱਤੀ ਜਾਂਦੀ। ਇਸ ਲਈ ਵਿਭਾਗ ਵਲੋਂ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਤਹਿਤ ਬਲਾਕ ਰੂਪਨਗਰ, ਨੂਰਪੁਰਬੇਦੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਦੇ ਕਿਸਾਨਾਂ ਦੀ ਆਲੂਆਂ ਦੇ ਸੈਂਟਰ ਆਫ ਐਕਸੀਲੈਂਸ, ਧੋਗੜੀ, ਜਲੰਧਰ Center of Excellence for Potato, Dhogri, Jalandhar ਵਿਖੇ ਇਕ ਦਿਨਾਂ ਐਕਸਪੋਜ਼ਰ ਵਿਜ਼ਿਟ ਆਯੋਜਿਤ ਕੀਤੀ ਹੈ। 

ਬਾਗਬਾਨੀ ਵਿਕਾਸ ਅਫ਼ਸਰ (ਸਬਜ਼ੀ) ਡਾ. ਚਤੁਰਜੀਤ ਸਿੰਘ ਰਤਨ ਨੇ ਦੱਸਿਆ ਕਿ ਆਲੂਆਂ ਦੀ ਸਫਲ ਖੇਤੀ Potato Cultivation ਆਲੂ ਬੀਜ ਤੇ ਨਿਰਭਰ ਕਰਦੀ ਹੈ। ਟਿਸ਼ੂ ਕਲਚਰ Tissue Culture ਅਤੇ ਐਰੋਪੋਨਿਕ ਜਿਹੀਆਂ ਅਤਿ ਆਧੁਨਿਕ ਤਕਨੀਕਾਂ ਰਾਹੀਂ ਬਿਮਾਰੀ ਰਹਿਤ ਖ਼ਾਸ ਕਰਕੇ ਵਿਸ਼ਾਣੂ ਰਹਿਤ ਆਲੂ ਬੀਜ Disease Free Potato Seed Production  ਤਿਆਰ ਕਰਨਾ ਅੱਜ ਦੇ ਸਮੇਂ ਦੀ ਅਹਿਮ ਲੋੜ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਵਿਖੇ ਆਲੂ ਬੀਜ ਤਿਆਰ ਕਰਨ ਲਈ ਵਰਤੀਆਂ ਜਾ ਰਹੀਆਂ ਇਸ ਤਰ੍ਹਾਂ ਦੀਆਂ ਆਧੁਨਿਕ ਤਕਨੀਕਾਂ ਨੂੰ ਕਿਸਾਨਾਂ ਪ੍ਰਤੀ ਜਾਗਰੂਕ ਕਰਨਾ ਹੀ ਇਸ ਦੌਰੇ ਦਾ ਮੁੱਖ ਮਕਸਦ ਹੈ। ਕਿਸਾਨਾਂ ਨੂੰ ਸੈਂਟਰ ਦਾ ਦੌਰਾ ਕਰਵਾਉਂਦਿਆਂ ਉਨ੍ਹਾਂ ਦੱਸਿਆ ਕਿ ਵਿਭਾਗ ਦੇ ਇਸ ਸੈਂਟਰ ਵਿਖੇ ਟਿਸ਼ੂ ਕਲਚਰ ਲੈਬ Tissue Culture Lab ਸਥਾਪਿਤ ਕੀਤੀ ਹੋਈ ਹੈ ਜਿਸ ਵਿੱਚ ਆਲੂਆਂ ਦੇ ਬੂਟੇ ਤਿਆਰ ਕਰਨ ਉਪਰੰਤ ਇਹ ਬੂਟੇ ਐਰੋਪੋਨਿਕ ਯੂਨਿਟ ਅਤੇ ਨੈੱਟ ਹਾਊਸ Net House  ਵਿੱਚ ਮਿੰਨੀ ਟਿਊਬਰ Mini Tuber ਪੈਦਾ ਕਰਨ ਲਈ ਕਿਸਾਨਾਂ ਨੂੰ ਮੁਹਈਆ ਕੀਤੇ ਜਾਂਦੇ ਹਨ। ਇਸ ਮੌਕੇ ਕਿਸਾਨਾਂ ਨੂੰ ਸੈਂਟਰ ਵਿਖੇ ਐਰੋਪੋਨਿਕ ਯੂਨਿਟ, ਨੈੱਟ ਹਾਊਸ, ਛੋਟਾ ਕੋਲਡ ਸਟੋਰ ਅਤੇ ਆਧੁਨਿਕ ਮਸ਼ੀਨਰੀ ਵੀ ਦਿਖਾਈ ਗਈ। 

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਆਲੂ ਬੀਜ Potato Seed Demand in India ਦੀ ਮੰਗ ਨੂੰ ਮੁੱਖ ਰੱਖਦੇ ਹੋਏ ਸਾਨੂੰ ਰਾਸ਼ਨ ਆਲੂ ਦੀ ਬਜਾਏ ਬੀਜ ਆਲੂ ਪੈਦਾ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਮਿਆਰੀ ਆਲੂ ਬੀਜ ਦੀ ਵਿਕਰੀ ਕਰਕੇ ਵੱਧ ਮੁਨਾਫ਼ਾ ਲਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਆਲੂਆਂ ਦੇ ਬੂਟਿਆਂ ਤੋਂ ਆਲੂ ਬੀਜ (ਮਿਨੀ ਟਿਊਬਰ) ਤਿਆਰ ਕਰਨ ਲਈ ਲੋੜੀਂਦੇ ਨੈੱਟ ਹਾਊਸ ਯੂਨਿਟ ਤੇ ਵਿਭਾਗ ਵਲੋਂ ਕੌਮੀ ਬਾਗਬਾਨੀ ਮਿਸ਼ਨ ਸਕੀਮ ਅਧੀਨ 50 ਫ਼ੀਸਦੀ ਸਬਸਿਡੀ ਦੀ ਵਿਵਸਥਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਪ੍ਰੋਜੈਕਟ ਅਫ਼ਸਰ ਡਾ. ਦਮਨਦੀਪ ਸਿੰਘ, ਬਾਗਬਾਨੀ ਵਿਕਾਸ ਅਫ਼ਸਰ ਸ਼੍ਰੀ ਅਨੰਦਪੁਰ ਸਾਹਿਬ ਡਾ. ਭਾਰਤ ਭੂਸ਼ਣ, ਬਾਗਬਾਨੀ ਵਿਕਾਸ ਅਫ਼ਸਰ ਨੂਰਪੁਰਬੇਦੀ ਡਾ. ਯੁਵਰਾਜ ਦੇ ਨਾਲ-ਨਾਲ ਸਬ ਇੰਸਪੈਕਟਰ ਸ .ਮੱਖਣ ਸਿੰਘ ਅਤੇ ਸ਼੍ਰੀ ਸੁਮੇਸ਼ ਕੁਮਾਰ ਵੀ ਹਾਜ਼ਰ ਸਨ।