Sunday, February 22, 2026

ਭਾਰਤ ਦੀ ਅਗਲੀ Agriculture ਕ੍ਰਾਂਤੀ AI ਨਾਲ ਸੰਚਾਲਿਤ ਹੋਵੇਗੀ

 Agri-AI ਕਿਸਾਨਾਂ ਲਈ ਸਾਲਾਨਾ 70,000 ਕਰੋੜ ਰੁਪਏ ਦਾ ਫਾਇਦਾ ਕਰ ਸਕਦਾ ਹੈ

ਮੁੰਬਈ, 23 ਫਰਵਰੀ  

ਵਿਗਿਆਨ ਅਤੇ ਪ੍ਰੌਧੋਗਿਕੀ ਅਤੇ ਧਰਤੀ ਵਿਗਿਆਨ ਮੰਤਰੀ Dr Jitendra Singh ਨੇ ਮੁੰਬਈ ਵਿੱਚ ਆਯੋਜਿਤ “Global Conference on AI in Agriculture and Investor Summit 2026ਦੌਰਾਨ ਕਿਹਾ ਕਿ ਭਾਰਤ ਦੀ ਅਗਲੀ Agriculture ਕ੍ਰਾਂਤੀ Artificial Intelligence (AI) ਨਾਲ ਸੰਚਾਲਿਤ ਹੋਵੇਗੀ। ਉਨ੍ਹਾਂ ਨੇ ਕਿਹਾ ਕਿ AI ਨੂੰ ਖੇਤੀਬਾੜੀ Policy, Research ਅਤੇ Investment Framework ਦਾ ਕੇਂਦਰੀ ਸਤੰਭ ਬਣਾਇਆ ਜਾ ਰਿਹਾ ਹੈ।

ਮੰਤਰੀ ਨੇ ਕਿਹਾ ਕਿ AI ਪਹਿਲੀ ਵਾਰ ਵੱਡੇ ਪੱਧਰ ’ਤੇ ਉਹਨਾਂ ਸੰਰਚਨਾਤਮਕ ਚੁਣੌਤੀਆਂ ਦਾ ਹੱਲ ਪੇਸ਼ ਕਰਦਾ ਹੈ ਜੋ ਲੰਮੇ ਸਮੇਂ ਤੋਂ Farming Productivity ਨੂੰ ਪ੍ਰਭਾਵਿਤ ਕਰ ਰਹੀਆਂ ਹਨ—ਜਿਵੇਂ ਕਿ ਅਨਿਯਮਿਤ ਮੌਸਮ (Irregular Weather), ਜਾਣਕਾਰੀ ਦੀ ਅਸਮਾਨਤਾ (Information Gap) ਅਤੇ ਟੁਕੜੇ-ਟੁਕੜੇ Markets

ਏਆਈ ਨਾਲ ਬਣਾਈ ਗਈ ਸੰਕੇਤਕ ਤਸਵੀਰ

ਉਨ੍ਹਾਂ ਨੇ ਕਿਹਾ ਕਿ ਜੇ Global South ਦੇ ਲਗਭਗ 60 ਕਰੋੜ ਕਿਸਾਨਾਂ ਦੀ Productivity ਵਿੱਚ ਕੇਵਲ 10% ਵਾਧਾ ਵੀ ਹੋ ਜਾਵੇ, ਤਾਂ ਇਹ ਇਸ ਸਦੀ ਦਾ ਸਭ ਤੋਂ ਵੱਡਾ Poverty-Reduction ਮੌਕਾ ਹੋ ਸਕਦਾ ਹੈ।

India AI Mission ਅਤੇ BharatGen ਦੀ ਭੂਮਿਕਾ

ਡਾ. ਸਿੰਘ ਨੇ 10,372 ਕਰੋੜ ਰੁਪਏ ਦੇ India AI Mission ਨਾਲ ਇਸ ਪਹਿਲ ਨੂੰ ਜੋੜਦਿਆਂ ਕਿਹਾ ਕਿ ਇਸ ਦੇ ਤਹਿਤ Supercomputing Capacity, Datasets ਅਤੇ Startup Ecosystem ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ BharatGen (ਸਰਕਾਰ-ਸਮਰਥਿਤ Large Language Model Ecosystem) ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਨੇ “Agri Param” ਨਾਮਕ Agriculture-Specific Model ਜਾਰੀ ਕੀਤਾ ਹੈ, ਜੋ 22 ਭਾਰਤੀ ਭਾਸ਼ਾਵਾਂ ਵਿੱਚ ਕੰਮ ਕਰਦਾ ਹੈ। ਇਸ ਨਾਲ ਕਿਸਾਨ ਆਪਣੀ ਮਾਤ੍ਰਭਾਸ਼ਾ ਵਿੱਚ Advisory ਲੈ ਸਕਦੇ ਹਨ।

ਉਨ੍ਹਾਂ ਕਿਹਾ, “ਇਹ ਉਹ AI ਹੈ ਜੋ ਕਿਸਾਨ ਨਾਲ ਮਰਾਠੀ, ਭੋਜਪੁਰੀ ਜਾਂ ਕਨੜ ਵਿੱਚ ਗੱਲ ਕਰਦਾ ਹੈ।”

Research, Drone ਅਤੇ Climate Intelligence

ਮੰਤਰੀ ਨੇ ਦੱਸਿਆ ਕਿ Department of Science and Technology (DST) ਵੱਲੋਂ India AI Open Stack ਤਿਆਰ ਕੀਤਾ ਜਾ ਰਿਹਾ ਹੈ, ਜੋ ਇੱਕ Open ਅਤੇ Interoperable Framework ਹੈ।

Indian Council of Agricultural Research (ICAR), IITs ਅਤੇ Indian Institute of Science (IISc) ਦੇ ਸਹਿਯੋਗ ਨਾਲ National Research Foundation (NRF) Deep-Tech ਅਤੇ AI Research ਨੂੰ ਫੰਡ ਕਰ ਰਹੀ ਹੈ।

ਉਨ੍ਹਾਂ Drone ਅਤੇ Satellite-Based Mapping ਦੀ ਭੂਮਿਕਾ ਉਤੇ ਜ਼ੋਰ ਦਿੱਤਾ, ਜੋ Soil Health Card ਅਤੇ Land Records ਨੂੰ ਮਜ਼ਬੂਤ ਕਰ ਰਹੇ ਹਨ। Climate Intelligence ਅਤੇ Early Warning Systems ਦੇ Integration ਨਾਲ ਕਿਸਾਨਾਂ ਨੂੰ “Panic ਨਹੀਂ, Planning” ਕਰਨ ਦੀ ਸਹੂਲਤ ਮਿਲੇਗੀ।

Biotechnology ਰਾਹੀਂ Disease-Resistant Crops ਅਤੇ Early Pest Detection ’ਤੇ ਵੀ ਕੰਮ ਹੋ ਰਿਹਾ ਹੈ, ਜਿਸ ਨਾਲ Circular Crop Economy ਨੂੰ ਵਧਾਵਾ ਮਿਲੇਗਾ।

70,000 ਕਰੋੜ ਰੁਪਏ ਦੀ ਸੰਭਾਵਨਾ

ਡਾ. ਸਿੰਘ ਨੇ ਕਿਹਾ ਕਿ ਭਾਰਤ ਦੀਆਂ ਲਗਭਗ 14 ਕਰੋੜ Farming Units, ਜਿਨ੍ਹਾਂ ਵਿੱਚ ਜ਼ਿਆਦਾਤਰ Small ਅਤੇ Marginal Farmers ਹਨ, ਜੇ AI-Based Advisory ਰਾਹੀਂ ਹਰ ਸਾਲ ਕੇਵਲ 5,000 ਰੁਪਏ ਦੀ ਬਚਤ ਕਰ ਲੈਣ, ਤਾਂ ਕੁੱਲ 70,000 ਕਰੋੜ ਰੁਪਏ ਦਾ ਸਾਲਾਨਾ ਲਾਭ ਬਣ ਸਕਦਾ ਹੈ।

Bharat-VISTAAR ਅਤੇ National Agri-AI Network

ਕੈਂਦਰੀ Budget 2026–27 ਵਿੱਚ “Bharat-VISTAAR” ਨਾਮਕ Multilingual AI Tool ਦਾ ਪ੍ਰਸਤਾਵ ਹੈ, ਜੋ AgriStack Portal ਅਤੇ ICAR ਦੇ Package of Practices ਨੂੰ AI ਨਾਲ ਜੋੜ ਕੇ Customized Advisory ਦੇਵੇਗਾ।

ਉਨ੍ਹਾਂ ਛੋਟੇ, Purpose-Specific AI Models ਦੀ ਲੋੜ ਉਤੇ ਜ਼ੋਰ ਦਿੱਤਾ ਜੋ Indian Soil Types, Climate Zones ਅਤੇ Crop Varieties ਅਨੁਸਾਰ Train ਕੀਤੇ ਜਾਣ ਅਤੇ Low-Connectivity ਵਾਲੇ ਪਿੰਡਾਂ ਵਿੱਚ ਵੀ Mobile Phones ਰਾਹੀਂ ਚੱਲ ਸਕਣ।

ਮੰਤਰੀ ਨੇ National Agri Data Commons ਅਤੇ National Agri-AI Research Network ਬਣਾਉਣ ਦੀ ਲੋੜ ਬਿਆਨ ਕੀਤੀ, ਜਿਸ ਵਿੱਚ DST, State Governments, ICAR ਅਤੇ Global Institutions ਦੀ ਭਾਗੀਦਾਰੀ ਹੋਵੇਗੀ।

Investors ਲਈ ਅਪੀਲ

ਉਨ੍ਹਾਂ Investors ਨੂੰ ਅਪੀਲ ਕੀਤੀ ਕਿ ਉਹ Agriculture-AI ਨੂੰ “ਦੁਨੀਆ ਦਾ ਸਭ ਤੋਂ ਵੱਡਾ Untapped Productivity Market” ਸਮਝਦੇ ਹੋਏ Patient Capital ਨਾਲ ਵੱਡੇ ਪੱਧਰ ਦੇ Platforms ਵਿੱਚ ਨਿਵੇਸ਼ ਕਰਨ।

ਅੰਤ ਵਿੱਚ ਉਨ੍ਹਾਂ ਕਿਹਾ, “ਕਿਸਾਨ ਨੂੰ AI ਸਿਰਫ਼ ਇਸ ਲਈ ਨਹੀਂ ਚਾਹੀਦਾ ਕਿ ਉਹ ਮੌਜੂਦ ਹੈ; ਉਹ ਤਦ ਹੀ ਲਾਭਕਾਰੀ ਹੈ ਜਦੋਂ ਉਹ ਉਪਯੋਗੀ ਹੋਵੇ।”

ਉਨ੍ਹਾਂ ਜ਼ੋਰ ਦਿੱਤਾ ਕਿ ਭਾਰਤ Global Agri-AI Framework ਵਿੱਚ Recipient ਨਹੀਂ, ਸਗੋਂ Co-Architect ਵਜੋਂ ਭੂਮਿਕਾ ਨਿਭਾਉਣ ਲਈ ਤਿਆਰ ਹੈ।

Saturday, February 21, 2026

ਅਗਾਂਹਵਧੂ ਕਿਸਾਨਾਂ ਅਤੇ ਵਿਭਾਗੀ ਅਧਿਕਾਰੀਆਂ ਦੀ ਸਾਂਝ ਨਾਲ ਖੇਤੀ ਵਿਕਾਸ ਲਈ ਨਵੇਂ ਸੁਝਾਅ

ਕਿਸਾਨਾਂ ਨੂੰ ਆਧੁਨਿਕ ਖੇਤੀ ਤਰੀਕਿਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਜਾਰੀ


ਬਠਿੰਡਾ 22 ਫਰਵਰੀ : ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ KVK Bathinda ਵਿਖੇ ਵਿਗਿਆਨਕ ਸਲਾਹਕਾਰ ਕਮੇਟੀ ਦੀ ਮਹੱਤਵਪੂਰਨ ਮੀਟਿੰਗ ਆਯੋਜਿਤ ਕੀਤੀ ਗਈ, ਜਿਸ ਦੀ ਪ੍ਰਧਾਨਗੀ ਡਾ. ਤਰਸੇਮ ਸਿੰਘ ਢਿੱਲੋਂ, ਅਪਰ ਨਿਰਦੇਸ਼ਕ ਪਸਾਰ ਸਿੱਖਿਆ, ਪੰਜਾਬ ਖੇਤੀ ਬਾੜੀ ਯੂਨੀਵਰਸਿਟੀ PAU ਵੱਲੋਂ ਕੀਤੀ ਗਈ। ਇਸ ਮੀਟਿੰਗ ਦਾ ਉਦੇਸ਼ ਖੇਤੀਬਾੜੀ ਖੇਤਰ ਵਿੱਚ ਨਵੀਂਆਂ ਤਕਨੀਕਾਂ ਦੇ ਪ੍ਰਚਾਰ-ਪ੍ਰਸਾਰ ਅਤੇ ਆਉਣ ਵਾਲੇ ਸਾਲ ਲਈ ਕਾਰਜ ਯੋਜਨਾ ਤਿਆਰ ਕਰਨਾ ਸੀ।

ਮੀਟਿੰਗ ਦੌਰਾਨ ਡਾ. ਗੁਰਦੀਪ ਸਿੰਘ, ਡਿਪਟੀ ਡਾਇਰੈਕਟਰ (ਸਿਖਲਾਈ), ਵੱਲੋਂ ਸਾਲ 2025 ਦੀ ਕਾਰਵਾਈ ਅਤੇ ਪ੍ਰਗਤੀ ਰਿਪੋਰਟ ਪੇਸ਼ ਕੀਤੀ ਗਈ। ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਵੱਲੋਂ ਲਗਾਏ ਗਏ ਸਿਖਲਾਈ ਕੋਰਸਾਂ, ਖੇਤ ਤਜਰਬਿਆਂ, ਪ੍ਰਦਰਸ਼ਨੀਆਂ ਅਤੇ ਤਕਨੀਕੀ ਮਾਰਗਦਰਸ਼ਨ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਕਿਸਾਨਾਂ ਨੂੰ ਆਧੁਨਿਕ ਖੇਤੀ ਤਰੀਕਿਆਂ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ।


ਡਾ. ਤਰਸੇਮ ਸਿੰਘ ਢਿੱਲੋਂ ਨੇ ਸਬੰਧਿਤ ਵਿਭਾਗਾਂ ਨਾਲ ਸਹਿਯੋਗ ਨੂੰ ਹੋਰ ਮਜ਼ਬੂਤ ਬਣਾਉਣ ‘ਤੇ ਜ਼ੋਰ ਦਿੱਤਾ ਅਤੇ ਕਾਰਜ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸੁਝਾਅ ਮੰਗੇ। ਉਨ੍ਹਾਂ ਫ਼ਸਲਾਂ ਦੀ ਪੈਕਿੰਗ ਅਤੇ ਪ੍ਰੋਸੈਸਿੰਗ Food Processing ਨੂੰ ਪ੍ਰਾਥਮਿਕਤਾ ਦੇਣ ਦੀ ਸਲਾਹ ਦਿੱਤੀ ਤਾਂ ਜੋ ਕਿਸਾਨ ਵਧੇਰੇ ਮੁਨਾਫ਼ਾ ਕਮਾ ਸਕਣ। ਇਸਦੇ ਨਾਲ ਹੀ ਪਰਾਲੀ ਦੇ ਸੁਚੱਜੇ ਪ੍ਰਬੰਧ ਅਤੇ ਇਸਨੂੰ ਸਾੜਨ ਦੇ ਰੁਝਾਨ ਨੂੰ ਰੋਕਣ ਲਈ ਸਾਂਝੀ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ।

ਇਸ ਦੌਰਾਨ ਵੱਖ-ਵੱਖ ਵਿਭਾਗਾਂ ਦੇ ਪ੍ਰਤੀਨਿਧੀਆਂ ਨੇ ਆਪਣੇ-ਆਪਣੇ ਮਸਵਰੇ ਸਾਂਝੇ ਕਰਦੇ ਹੋਏ ਅਗਲੇ ਸਾਲ ਦੀ ਯੋਜਨਾ ਤਿਆਰ ਕਰਨ ਲਈ ਮਹੱਤਵਪੂਰਨ ਸੁਝਾਅ ਦਿੱਤੇ। ਖਾਸ ਤੌਰ ‘ਤੇ ਸਬਜ਼ੀਆਂ ਦੇ ਬੀਜ ਉਤਪਾਦਨ Vegetable Seed Production, ਨਰਸਰੀ ਤਿਆਰ ਕਰਨ, ਘਰੇਲੂ ਬਗੀਚੀ Kitchen Garden ਅਤੇ ਪ੍ਰਦਰਸ਼ਨੀ ਪਲਾਟ ਲਗਾ ਕੇ ਵੱਧ ਤੋਂ ਵੱਧ ਪਰਿਵਾਰਾਂ ਨੂੰ ਖੇਤੀ ਨਾਲ ਜੋੜਨ ‘ਤੇ ਜ਼ੋਰ ਦਿੱਤਾ ਗਿਆ। ਮੁੱਖ ਖੇਤੀਬਾੜੀ ਅਫਸਰ ਬਠਿੰਡਾ ਨੇ ਵਿਭਾਗੀ ਟਰੇਨਿੰਗਾਂ ਦੇ ਵਿਸਥਾਰ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।

ਇਸ ਮੌਕੇ ਮੁੱਖ ਮਹਿਮਾਨਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ, ਜੰਗਲਾਤ, ਡੇਅਰੀ, ਸਾਗਬਾਨੀ ਅਤੇ ਭੂਮੀ ਰੱਖਿਆ ਵਿਭਾਗਾਂ ਦੇ ਨੁਮਾਇੰਦਿਆਂ ਨੇ ਵੱਖ-ਵੱਖ ਪ੍ਰਦਰਸ਼ਨੀ ਯੂਨਿਟਾਂ ਦਾ ਦੌਰਾ ਕਰਕੇ ਕੇਂਦਰ ਦੀਆਂ ਗਤੀਵਿਧੀਆਂ ਦੀ ਸਰਾਹਨਾ ਕੀਤੀ। ਡਾ. ਤੇਜਬੀਰ ਸਿੰਘ ਫੁੱਟਰ ਵੱਲੋਂ ਆਉਣ ਵਾਲੇ ਸਾਲ ਦੀ ਵਿਉਂਤਬੰਦੀ ਸਾਂਝੀ ਕੀਤੀ ਗਈ, ਜਦਕਿ ਡਾ. ਗੁਰਮੀਤ ਸਿੰਘ ਨੇ ਸਭ ਹਾਜ਼ਰੀਨਾਂ ਦਾ ਧੰਨਵਾਦ ਕੀਤਾ ਅਤੇ ਸਹਿਯੋਗ ਲਈ ਆਭਾਰ ਪ੍ਰਗਟਾਇਆ।

ਮੀਟਿੰਗ ਵਿੱਚ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਅਗਾਂਹਵਧੂ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੇ ਉਤਸ਼ਾਹ ਨੇ ਵੀ ਭਾਗ ਲਿਆ।

ਨਹਿਰ ਬੰਦੀ ਅਪਡੇਟ

ਫਿਰੋਜ਼ਪੁਰ 21 ਫਰਵਰੀ

AI ਨਾਲ ਬਣਾਈ ਸੰਕੇਤਕ ਤਸਵੀਰ 

ਫਿਰੋਜ਼ਪੁਰ ਫੀਡਰ Firozpur Feeder Canal ਦੀ RD 15 ਤੋਂ RD 55 ਤੱਕ ਹੋ ਰਹੇ ਨਵੀਨੀਕਰਨ ਕਾਰਨ ਚੱਲ ਰਹੀ ਨਹਿਰ ਬੰਦੀ Canal Closer ਸਬੰਧੀ ਵਿਭਾਗੀ ਸੂਤਰਾਂ ਅਨੂਸਾਰ ਜਾਣਕਾਰੀ ਮਿਲੀ ਹੈ ਕਿ ਤਿੰਨ ਦਿਨਾਂ ਵਿੱਚ ਨਿਰਮਾਣ ਕਾਰਜ ਪੂਰਾ ਹੋ ਜਾਵੇਗਾ।

ਫਿਰੋਜ਼ਪੁਰ ਫੀਡਰ Firozpur Feeder Canal ਵਿੱਚੋਂ ਹੀ ਸਰਹੰਦ ਫੀਡਰ Sarhind Feeder Canal ਅਤੇ ਗੰਗ ਕਨਾਲ Gang Canal or Bikaner Canal ਨਹਿਰ ਨਿਕਲਦੀਆਂ ਹਨ ਜਿਸ ਤੋਂ ਪੰਜਾਬ ਦੇ ਫਾਜ਼ਿਲਕਾ Fazilka, ਸ੍ਰੀ ਮੁਕਤਸਰ ਸਾਹਿਬ, Sri Muktsar Sahib ਫਿਰੋਜ਼ਪੁਰ Firozpur ਅਤੇ ਫਰੀਦਕੋਟ Faridkot ਜ਼ਿਲ੍ਹਿਆਂ ਨੂੰ ਪਾਣੀ ਦੇਣ ਵਾਲੀ ਸਰਹੰਦ ਫੀਡਰ Sarhind Feeder Canal ਦੀ ਸਪਲਾਈ ਬੰਦ ਪ੍ਰਭਾਵਿਤ ਹੈ। ਇਸੇ ਤਰ੍ਹਾਂ ਰਾਜਸਥਾਨ Rajasthan ਦੇ ਜਿਲਾ ਸ਼੍ਰੀ ਗੰਗਾ ਨਗਰ Sri Ganga Nagar ਨੂੰ ਪਾਣੀ ਦੇਣ ਵਾਲੀ ਗੰਗ ਕਨਾਲ  Gang Canal ਨਹਿਰ ਵਿੱਚ ਵੀ ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਕਾਰਨ ਚੱਲ ਰਹੀ ਬੰਦੀ ਕਾਰਨ ਪਾਣੀ ਦੀ ਸਪਲਾਈ ਪ੍ਰਭਾਵਿਤ ਹੈ।

ਦੂਜੇ ਪਾਸੇ ਅਗੇਤੀ ਗਰਮੀ ਵਧਣ ਕਾਰਨ ਕਣਕ ਦੀਆਂ ਫਸਲਾਂ ਪਾਣੀ ਦੀ ਮੰਗ ਕਰ ਰਹੀਆਂ ਹਨ। ਅਬੋਹਰ Abohar ਖੇਤਰ ਵਿੱਚ ਕਿੰਨੂ Kinnow Orchard ਦੇ ਬਾਗਾਂ ਨੂੰ ਵੀ ਪਾਣੀ ਦੀ ਜ਼ਰੂਰਤ ਹੈ ।

ਸਿੰਚਾਈ ਵਿਭਾਗ ਦੇ ਸੂਤਰਾਂ ਅਨੁਸਾਰ ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਦਾ ਕੰਮ ਆਖਰੀ ਪੜਾਅ ਵਿੱਚ ਹੈ। ਅਤੇ ਆਸ ਪ੍ਰਗਟ ਕੀਤੀ ਜਾ ਰਹੀ ਹੈ ਕਿ 25 ਫਰਵਰੀ ਰਾਤ ਤੋਂ ਇਸ ਵਿੱਚ ਪਾਣੀ ਲੈ ਲਿਆ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ 27 ਜਾਂ 28 ਫਰਵਰੀ ਤੱਕ ਸਾਰੇ ਖੇਤਰਾਂ ਵਿੱਚ ਪਾਣੀ ਪਹੁੰਚ ਸਕਦਾ ਹੈ।

ਦੂਜੇ ਪਾਸੇ ਰਾਜਸਥਾਨ ਫੀਡਰ Rajasthan Feeder Canal ਜਿਸ ਨੂੰ ਇੰਦਰਾ ਗਾਂਧੀ ਨਹਿਰ Indira Gandhi Canal ਵੀ ਆਖਦੇ ਹਨ ਦੀ 20 ਮਾਰਚ 2026 ਤੋਂ 45 ਦਿਨ ਦੀ ਬੰਦੀ Canal Closer ਪ੍ਰਸਤਾਵਿਤ ਹੈ। ਇਸ ਨਹਿਰ ਤੋਂ ਰਾਜਸਥਾਨ ਦੇ ਖੇਤਾਂ ਦੀ ਸਿੰਚਾਈ ਹੁੰਦੀ ਹੈ। ਇਸ ਨਹਿਰ ਤੋਂ ਖੇਤਾਂ ਲਈ ਪਾਣੀ 15 ਮਾਰਚ ਤੱਕ ਹੀ ਮਿਲੇਗਾ ਅਤੇ ਆਖਰੀ ਪੰਜ ਦਿਨ ਪੀਣ ਦੇ ਪਾਣੀ ਦੇ ਭੰਡਾਰਨ ਲਈ ਇਹ ਪਾਣੀ ਵਰਤਿਆ ਜਾਵੇਗਾ। ਇਸ ਕਾਰਨ ਰਾਜਸਥਾਨ Rajasthan ਦੇ ਕਿਸਾਨ ਚਿੰਤਤ ਹਨ ।

ਦੂਜੇ ਪਾਸੇ ਗੰਗ ਕਨਾਲ ਨਹਿਰ ਵਿੱਚ ਪਾਣੀ ਦੀ ਸਪਲਾਈ ਲਗਾਤਾਰ ਪ੍ਰਭਾਵਿਤ ਹੋਣ ਕਾਰਨ ਗੰਗਾ ਨਗਰ ਇਲਾਕੇ ਦੇ ਕਿਸਾਨਾਂ ਵਿੱਚ ਅਸੰਤੋਸ਼ ਵਧ ਰਿਹਾ ਹੈ ਅਤੇ ਬੀਤੇ ਕੱਲ ਉਹਨਾਂ ਨੇ ਦੋ ਥਾਵਾਂ ਤੇ ਸੜਕ ਜਾਮ ਕਰਕੇ ਆਪਣੇ ਰੋਸ਼ ਦਾ ਪ੍ਰਗਟਾਵਾ ਕੀਤਾ ਸੀ।

Friday, February 20, 2026

ਖੇਤੀਬਾੜ੍ਹੀ ਮਹਿਕਮਾਂ ਨਿਕਲਿਆ ਜਾਂਚ ਕਰਨ

 ਬਲਾਕ ਪੱਧਰ ‘ਤੇ ਗੁਣਵੱਤਾ ਨਿਯੰਤਰਣ, ਨਮੂਨਾ ਇਕੱਠਾ ਕਰਨ ਅਤੇ ਸਟਾਕ ਰਜਿਸਟਰਾਂ ਦੀ ਅਧਿਕਾਰੀਆਂ ਨੇ ਕੀਤੀ ਜਾਂਚ

ਰਿਕਾਰਡ ਨਿਯਮਾਂ ਅਨੁਸਾਰ ਅਪਡੇਟ ਰੱਖਣ ਅਤੇ ਕੇਵਲ ਮਿਆਰੀ ਸਮੱਗਰੀ ਦੀ ਕੀਤੀ ਜਾਵੇ ਵਿਕਰੀ

ਫਾਜ਼ਿਲਕਾ 20 ਫਰਵਰੀ


ਜ਼ਿਲ੍ਹਾ ਫਾਜ਼ਿਲਕਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਦੀ ਦੇਖ-ਰੇਖ ਹੇਠ ਬਲਾਕ ਪੱਧਰ ‘ਤੇ ਗੁਣਵੱਤਾ ਨਿਯੰਤਰਣ Quality Control, ਨਮੂਨਾ ਇਕੱਠਾ ਕਰਨ ਅਤੇ ਸਟਾਕ ਰਜਿਸਟਰਾਂ ਦੀ ਜਾਂਚ ਸੰਬੰਧੀ ਵਿਸ਼ੇਸ਼ ਕਾਰਵਾਈ ਕੀਤੀ ਗਈ।

ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਗੁਰਵੀਰ ਸਿੰਘ ਅਤੇ ਪਰਵਸ਼ ਕੁਮਾਰ ਵੱਲੋਂ ਬਲਾਕ ਖੇਤਰ ਦੇ ਖਾਦ, ਬੀਜ ਅਤੇ ਕੀਟਨਾਸ਼ਕਾਂ ਦੇ ਵਿਕਰੇਤਿਆਂ Seed, Fertilizers and Pesticide Dealers ਦੀਆਂ ਦੁਕਾਨਾਂ ਦੀ ਜਾਂਚ ਕੀਤੀ ਗਈ। ਉਨ੍ਹਾਂ ਵੱਲੋਂ ਵੱਖ-ਵੱਖ ਕੰਪਨੀਆਂ ਦੇ ਬੀਜ, ਖਾਦ ਅਤੇ ਕੀਟਨਾਸ਼ਕਾਂ ਦੇ ਨਮੂਨੇ ਭਰਕੇ ਲੈਬੋਰਟਰੀ ਜਾਂਚ ਲਈ ਭੇਜੇ ਗਏ ਤਾਂ ਜੋ ਕਿਸਾਨਾਂ ਨੂੰ ਮਿਆਰੀ ਅਤੇ ਪ੍ਰਮਾਣਿਤ ਖੇਤੀ ਇਨਪੁੱਟਸ ਦੀ ਉਪਲਬਧਤਾ ਯਕੀਨੀ ਬਣਾਈ ਜਾ ਸਕੇ।

ਜਾਂਚ ਦੌਰਾਨ ਸਟਾਕ ਰਜਿਸਟਰਾਂ Stock Register, ਬਿੱਲ ਬੁੱਕਾਂ ਅਤੇ ਲਾਇਸੰਸਾਂ ਦੀ ਵੀ ਪੜਤਾਲ ਕੀਤੀ ਗਈ। ਅਧਿਕਾਰੀਆਂ ਨੇ ਡੀਲਰਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਰਿਕਾਰਡ ਨਿਯਮਾਂ ਅਨੁਸਾਰ ਅਪਡੇਟ ਰੱਖਣ ਅਤੇ ਕੇਵਲ ਮਿਆਰੀ ਸਮੱਗਰੀ ਹੀ ਵਿਕਰੀ ਲਈ ਰੱਖਣ।

ਉਹਨਾਂ ਕਿਹਾ ਕਿ ਵਿਭਾਗ ਵੱਲੋਂ ਸਮੇਂ-ਸਮੇਂ ‘ਤੇ ਅਜਿਹੀਆਂ ਜਾਂਚ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ ਤਾਂ ਜੋ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਘਟੀਆ ਜਾਂ ਨਕਲੀ ਸਮੱਗਰੀ ਤੋਂ ਬਚਾਇਆ ਜਾ ਸਕੇ ਅਤੇ ਜੇਕਰ ਕਿਸੇ ਵੀ ਡੀਲਰ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਤਾਂ ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਦੌਰਾਨ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਅਤੇ ਕਿਸਾਨ ਭਲਾਈ ਨੂੰ ਪਹਿਲ ਦੇਣ।

ਹੁਣ AI ਰੋਕੇਗੀ ਕਪਾਹ ਤੇ Pink Bollworm

 ਕਪਾਹ Cotton ਦੀ ਗੁਲਾਬੀ ਸੁੰਡੀ Pink Bollworm ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਏਆਈ ਫੇਰੋਮੋਨ ਟ੍ਰੈਪਾਂ AI Based Pheromone Traps ਦੀ ਸਥਾਪਨਾ" ਬਾਰੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਫਾਜ਼ਿਲਕਾ 20 ਫਰਵਰੀ

AI ਨਾਲ ਬਣਾਈ ਸੰਕੇਤਕ ਤਸਵੀਰ 

ਕ੍ਰਿਸ਼ੀ ਵਿਗਿਆਨ ਕੇਂਦਰ ਫਾਜ਼ਿਲਕਾ, ਆਈਸੀਏਆਰ-ਸੀਫੇਟ ICAR CIPHET ਅਤੇ ਕਪਾਹ ਖੋਜ ਸੰਸਥਾ Cotton Research Center, ਸਿਰਸਾ Sirsa ਦੁਆਰਾ ਸਾਂਝੇ ਤੌਰ 'ਤੇ "ਪੰਜਾਬ ਵਿੱਚ ਕਪਾਹ Cotton ਦੀ ਗੁਲਾਬੀ ਸੁੰਡੀ Pink Bollworm ਦੀ ਅਸਲ-ਸਮੇਂ ਦੀ ਨਿਗਰਾਨੀ ਲਈ ਏਆਈ ਫੇਰੋਮੋਨ ਟ੍ਰੈਪਾਂ AI Based Pheromone Traps ਦੀ ਸਥਾਪਨਾ" ਬਾਰੇ ਇੱਕ ਰੋਜ਼ਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਕਿਸਾਨਾਂ ਨੂੰ ਕਪਾਹ ਦੀਆਂ ਫਸਲਾਂ Cotton Crop ਵਿੱਚ ਗੁਲਾਬੀ ਸੁੰਡੀ Pink Bollworm Control in Cotton ਦੀ ਸਮੇਂ ਸਿਰ ਪਛਾਣ ਅਤੇ ਪ੍ਰਭਾਵਸ਼ਾਲੀ ਨਿਯੰਤਰਣ ਲਈ ਏਆਈ-ਅਧਾਰਤ ਫੇਰੋਮੋਨ ਟ੍ਰੈਪ ਤਕਨਾਲੋਜੀ AI Based Pheromone Traps Technology to Control Pink Bollworm in Cotton ਨਾਲ ਜਾਣੂ ਕਰਵਾਉਣਾ ਸੀ।

ਪ੍ਰੋਗਰਾਮ ਦੌਰਾਨ, ਤਕਨੀਕੀ ਸੈਸ਼ਨ ਆਯੋਜਿਤ ਕੀਤੇ ਗਏ, ਜਿਨ੍ਹਾਂ ਵਿੱਚ ਕਪਾਹ ਦੇ ਉਤਪਾਦਨ, ਕੀਟ ਪ੍ਰਬੰਧਨ Pest Management in Cotton ਅਤੇ ਸੰਤੁਲਿਤ ਪੌਸ਼ਟਿਕ ਪ੍ਰਬੰਧਨ Nutrition Management in Cotton ਬਾਰੇ ਵਿਸਤ੍ਰਿਤ ਜਾਣਕਾਰੀ ਪ੍ਰਦਾਨ ਕੀਤੀ ਗਈ। ਮਾਹਿਰਾਂ ਨੇ ਕਿਸਾਨਾਂ ਨਾਲ ਗੱਲਬਾਤ ਕੀਤੀ, ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਿਆ ਅਤੇ ਵਿਗਿਆਨਕ ਹੱਲ ਪੇਸ਼ ਕੀਤੇ। ਕਿਸਾਨਾਂ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ ਅਤੇ ਉਨ੍ਹਾਂ ਦੀ ਕਾਸ਼ਤ ਵਿੱਚ ਆਉਣ ਵਾਲੀਆਂ ਚੁਣੌਤੀਆਂ 'ਤੇ ਚਰਚਾ ਕੀਤੀ।

ਡਾ. ਮਨਪ੍ਰੀਤ ਸਿੰਘ (ਸੀਨੀਅਰ ਖੇਤੀਬਾੜੀ ਵਿਗਿਆਨੀ) ਨੇ ਕਪਾਹ ਦੀ ਉਨਤ ਖੇਤੀ ਦੇ ਤਰੀਕਿਆਂ, ਸਮੇਂ ਸਿਰ ਬਿਜਾਈ Sowing of Cotton, ਪ੍ਰਮਾਣਿਤ ਬੀਜ Certified Seeds ਚੋਣ ਅਤੇ ਸੰਤੁਲਿਤ ਖਾਦ ਦੀ ਵਰਤੋਂ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਵਿਗਿਆਨਕ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਉਤਪਾਦਨ ਵਧਾਇਆ ਜਾ ਸਕਦਾ ਹੈ ਅਤੇ ਲਾਗਤਾਂ ਘਟਾਈਆਂ ਜਾ ਸਕਦੀਆਂ ਹਨ।

ਡਾ. ਜਗਦੀਸ਼ ਅਰੋੜਾ ਨੇ ਕਪਾਹ ਵਿੱਚ ਕੀਟ ਪ੍ਰਬੰਧਨ Pest Management in Cotton 'ਤੇ ਇੱਕ ਵਿਸ਼ੇਸ਼ ਭਾਸ਼ਣ ਦਿੱਤਾ, ਜਿਸ ਵਿੱਚ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੀ ਪਛਾਣ, ਰੋਕਥਾਮ ਅਤੇ ਏਕੀਕ੍ਰਿਤ ਕੀਟ ਪ੍ਰਬੰਧਨ Intigrated Pest Management Technology ਤਕਨੀਕਾਂ ਦਾ ਵੇਰਵਾ ਦਿੱਤਾ ਗਿਆ। ਉਨ੍ਹਾਂ ਨੇ ਏ.ਆਈ-ਅਧਾਰਤ ਫੇਰੋਮੋਨ ਟ੍ਰੈਪਾਂ AI Based Pheromone Traps ਦੀ ਉਪਯੋਗਤਾ 'ਤੇ ਚਾਨਣਾ ਪਾਇਆ, ਕਿਹਾ ਕਿ ਇਹ ਤਕਨਾਲੋਜੀ ਅਸਲ-ਸਮੇਂ ਦੇ ਕੀਟ ਨਿਗਰਾਨੀ ਅਤੇ ਸਮੇਂ ਸਿਰ ਨਿਯੰਤਰਣ ਉਪਾਵਾਂ ਨੂੰ ਸਮਰੱਥ ਬਣਾਏਗੀ।

ਡਾ. ਪ੍ਰਕਾਸ਼ ਨੇ ਮਿੱਟੀ-ਜਾਂਚ-ਅਧਾਰਤ ਖਾਦ ਪ੍ਰਬੰਧਨ ਅਤੇ ਸੂਖਮ ਪੌਸ਼ਟਿਕ ਤੱਤਾਂ ਦੀ ਮਹੱਤਤਾ 'ਤੇ ਚਾਨਣਾ ਪਾਇਆ। ਪ੍ਰੋਗਰਾਮ ਵਿੱਚ 50 ਤੋਂ ਵੱਧ ਕਿਸਾਨਾਂ ਨੇ ਹਿੱਸਾ ਲਿਆ। ਇਹ ਪਹਿਲ ਕਪਾਹ ਉਤਪਾਦਨ ਵਿੱਚ ਆਧੁਨਿਕ ਤਕਨੀਕਾਂ ਦੇ ਪ੍ਰਸਾਰ ਵੱਲ ਇੱਕ ਮਹੱਤਵਪੂਰਨ ਕਦਮ ਹੈ।

ਮਾਨ ਸਰਕਾਰ ਕਿਸਾਨਾਂ ਨੂੰ ਬੀਜ ਤੋਂ ਬਾਜ਼ਾਰ ਤੱਕ ਪੂਰਾ ਸਹਿਯੋਗ ਦੇ ਰਹੀ ਹੈ: ਮੋਹਿੰਦਰ ਭਗਤ

*ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਉਹਨਾਂ ਦੀ ਭਲਾਈ ਲਈ ਵਚਨਬੱਧ*

ਚੰਡੀਗੜ੍ਹ, 20 ਫ਼ਰਵਰੀ:  


ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ Horticulture Minister Mohinder Bhagat ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨ ਅਤੇ Horticulture ਬਾਗ਼ਬਾਨੀ ਨੂੰ ਲਾਭਕਾਰੀ ਬਣਾਉਣ ਲਈ ਕਿਸਾਨਾਂ ਨੂੰ ਬੀਜ ਤੋਂ ਲੈ ਕੇ ਬਾਜ਼ਾਰ ਤੱਕ ਹਰ ਪੱਧਰ ‘ਤੇ ਸੰਪੂਰਨ ਸਹਿਯੋਗ ਮੁਹੱਈਆ ਕਰਵਾ ਰਹੀ ਹੈ।  ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੀ ਬੀਜ ਸਮੱਗਰੀ Seed, ਤਕਨੀਕੀ ਸਲਾਹ Technical Advice to Farmer, ਆਧੁਨਿਕ ਖੇਤੀ ਦੇ ਤਰੀਕੇ ਅਤੇ ਮਜ਼ਬੂਤ ਮਾਰਕੀਟ ਲਿੰਕੇਜ Solid Market Linkages ਉਪਲਬਧ ਕਰਵਾਉਣ ਲਈ ਸਰਕਾਰ ਵੱਲੋਂ ਲਗਾਤਾਰ ਕੰਮ ਕੀਤੇ ਜਾ ਰਹੇ ਹਨ।

ਬਾਗ਼ਬਾਨੀ ਮੰਤਰੀ ਸ੍ਰੀ ਭਗਤ ਨੇ ਕਿਹਾ ਕਿ ਸਰਕਾਰ ਦੀਆਂ ਕਿਸਾਨ ਪੱਖੀ ਨੀਤੀਆਂ ਅਤੇ ਹਰ ਪੱਧਰ ਤੇ ਸੰਪੂਰਨ ਸਹਿਯੋਗ ਕਿਸਾਨਾਂ ਨੂੰ ਰਵਾਇਤੀ ਫਸਲਾਂ ਦੇ ਚੱਕਰ ਤੋਂ ਬਾਹਰ ਵੱਧ ਮੁੱਲ ਵਾਲੀਆਂ ਬਾਗਬਾਨੀ ਫਸਲਾਂ Horticulture ਵੱਲ ਪ੍ਰੇਰਿਤ ਕਰ ਰਹੀਆਂ ਹਨ । ਉਨ੍ਹਾਂ ਦੱਸਿਆ ਕਿ ਫਲਾਂ, ਸਬਜ਼ੀਆਂ Vegetable and Fruits ਅਤੇ ਹੋਰ ਉੱਚ ਮੁੱਲ ਵਾਲੀਆਂ ਫਸਲਾਂ ਕਿਸਾਨਾਂ ਲਈ ਵੱਧ ਲਾਭਦਾਇਕ ਸਾਬਤ ਹੋ ਰਹੀਆਂ ਹਨ।  ਇਸ ਦੇ ਨਾਲ ਹੀ ਪੋਸਟ-ਹਾਰਵੇਸਟ ਮੈਨੇਜਮੈਂਟ Post Harvest Management, ਕੋਲਡ ਚੇਨ Cold Chain, ਪੈਕਹਾਊਸ ਅਤੇ ਪ੍ਰੋਸੈਸਿੰਗ ਸਹੂਲਤਾਂ Processing Facilities ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਦਾ ਵਧੀਆ ਮੁੱਲ ਮਿਲ ਸਕੇ।

ਮੰਤਰੀ ਨੇ ਕਿਹਾ ਕਿ ਫਸਲਾਂ ਦੀ ਵਿਭਿੰਨਤਾ ਸਮੇਂ ਦੀ ਲੋੜ ਹੈ ਅਤੇ ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਆਰਥਿਕ ਹਾਲਤ ਸੁਧਰੇਗੀ, ਸਗੋਂ ਮਿੱਟੀ ਦੀ ਸਿਹਤ ਅਤੇ ਜ਼ਮੀਨੀ ਪਾਣੀ ਦੀ ਸੰਭਾਲ ਵਿੱਚ ਵੀ ਮਦਦ ਮਿਲੇਗੀ।  ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ । ਉਨ੍ਹਾ ਕਿਹਾ ਕਿ ਬਾਗਬਾਨੀ ਖੇਤਰ ਨੂੰ ਮਜ਼ਬੂਤ ਕਰਕੇ ਸੂਬੇ ਨੂੰ ਖੇਤੀਬਾੜੀ ਵਿੱਚ ਨਵੀਆਂ ਉਚਾਈਆਂ ਤੱਕ ਲੈ ਜਾਣ ਲਈ ਯਤਨ ਜਾਰੀ ਰਹਿਣਗੇ।

ਕਿਸਾਨ ਕਣਕ ਦੀ ਫਸਲ ਨੂੰ To Save Wheat Crop from Heat Stroke ਸਮੇਂ ਸਿਰ ਪਾਣੀ ਲਗਾਉਣ- ਡਾ: ਗੁਰਪ੍ਰੀਤ ਸਿੰਘ

ਮੋਗਾ 20 ਫਰਵਰੀ,

ਡਾ. ਗੁਰਪ੍ਰੀਤ ਸਿੰਘ
ਮੁੱਖ ਖੇਤੀਬਾੜੀ ਅਫਸਰ, ਮੋਗਾ

ਡਾ. ਗੁਰਪ੍ਰੀਤ ਸਿੰਘ ਮੁੱਖ ਖੇਤੀਬਾੜੀ ਅਫਸਰ, ਮੋਗਾ Moga ਨੇ ਜ਼ਿਲ੍ਹਾ ਮੋਗਾ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਰੋਜ਼ਾਨਾ ਆਪਣੇ ਖੇਤਾਂ ਦਾ ਸਰਵੇਖਣ ਕਰਦੇ ਰਹਿਣ ਅਤੇ ਗਰਮੀ ਦੇ ਪ੍ਰਭਾਵ ਤੋਂ ਕਣਕ ਦੀ ਫਸਲ ਨੂੰ ਬਚਾਉਣ ਲਈ ਹਲਕਾ ਪਾਣੀ ਲਗਾਉਣ Provide Irrigation to Wheat Crop from Heat Stroke

ਉਨ੍ਹਾਂ ਕਿਹਾ ਕਿ ਮੋਗਾ ਦੇ ਕਿਸਾਨਾਂ ਵੱਲੋਂ ਕਣਕ ਦੀ ਬਿਜਾਈ ਨਵੰਬਰ ਦੇ ਪਹਿਲੇ ਪਦਰ੍ਹਵਾੜੇ ਤੱਕ ਕਰ ਦਿੱਤੀ ਗਈ ਸੀ ਜੋ ਬਿਜਾਈ ਦਾ ਢੁੱਕਵਾਂ ਸਮਾਂ ਸੀ। ਕਣਕ ਦੀ ਫਸਲ ਦਾਣੇ ਪੈਣ ਸਮੇਂ ਵੱਧ ਤਾਪਮਾਨ ਪ੍ਰਤੀ ਸੰਵੇਦਨਸ਼ੀਲ ਫਸਲ Wheat Crop Sensitive to High Temperature  ਹੈ। ਇਸ ਸਮੇਂ  ਵੱਧਦੀ ਗਰਮੀ ਦਾ ਮਾੜਾ ਪ੍ਰਭਾਵ ਕਣਕ ਦੀ ਫਸਲ ਤੇ ਪੈਂਦਾ ਹੈ ਜਿਸ ਕਾਰਨ ਫਸਲ ਦੇ ਝਾੜ ਅਤੇ ਗੁਣਵੱਤਾ ਵਿਚ ਗਿਰਾਵਟ ਆਉਂਦੀ ਹੈ। ਜੇਕਰ ਦਿਨ ਦਾ ਤਾਪਮਾਨ 35 ਡਿਗਰੀ ਤੋ਼ ਵੱਧਦਾ ਹੈ ਤਾਂ ਇਸ ਨਾਲ ਕਣਕ ਦੀ ਫਸਲ ਦੇ ਦਾਣੇ ਮਾੜੇ ਰਹਿ ਜਾਂਦੇ ਹਨ, ਫਸਲ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਝਾੜ ਵਿਚ ਗਿਰਾਵਟ ਆ ਜਾਂਦੀ ਹੈ। ਇਸ ਸਮੇਂ ਦਿਨੋ ਦਿਨ ਤਾਪਮਾਨ Day Temperature Increase  ਵਿਚ ਵਾਧਾ ਹੋ ਰਿਹਾ ਹੈ ਜਿਸ ਨਾਲ ਕਣਕ ਦੀ ਫਸਲ ਤੇ ਮਾੜਾ ਪ੍ਰਭਾਵ ਪੈਣ ਦਾ ਖਦਸ਼ਾ ਹੈ।

ਉਨ੍ਹਾਂ ਕਿਹਾ ਕਿ ਕਣਕ ਦੇ ਸਿੱਟੇ ਨਿਕਲਣ ਸਮੇਂ ਅਤੇ ਪੱਕਣ ਸਮੇਂ ਗਰਮੀ ਨੂੰ ਮੁੱਖ ਰੱਖਦੇ ਹੋਏ ਪਾਣੀ ਦੀ ਬਹੁਤ ਮਹੱਤਤਾ ਹੈ, ਇਸ ਲਈ ਕਿਸਾਨ ਕਣਕ ਦੀ ਫਸਲ ਨੂੰ ਗਿੱਲੇ ਵੱਤਰ ਤੇ ਹੀ ਪਾਣੀ ਲਗਾਉਣ ਕਿਉਂਕਿ ਜੇਕਰ ਵੱਤਰ ਸੁਕਾ ਕੇ ਪਾਣੀ ਲਾਇਆ ਗਿਆ ਤਾਂ ਹਲਕੀ ਜਿਹੀ ਹਵਾ ਦੇ ਨਾਲ ਫਸਲ ਡਿੱਗ ਪੈਦੀ ਹੈ ਅਤੇ ਝਾੜ ਘੱਟ ਜਾਂਦਾ ਹੈ। ਇਸ ਲਈ ਫਸਲ ਨੂੰ ਹਲਕਾ ਪਾਣੀ ਦੇਣਾ ਲਾਹੇਵੰਦ ਹੋਵੇਗਾ ਅਤੇ ਪਾਣੀ ਦੇਣ ਸਮੇਂ ਹਵਾ ਦਾ ਰੁਖ ਵੇਖਣਾ ਵੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਣਕ ਦੀ ਫਸਲ ਜਦ ਗੋਭ ਅਵੱਸਥਾ ਵਿਚ ਹੋਵੇ ਤਾਂ ਗਰਮ ਤਾਪਮਾਨ ਤੋਂ ਬਚਾਉਣ ਲਈ ਕਿਸਾਨ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟ੍ਰੇਟ Potassium Nitrate ਦੀ ਸਪਰੇਅ ਕਣਕ ਦੀ ਫਸਲ ਤੇ ਕਰ ਸਕਦੇ ਹਨ। ਪਹਿਲਾ ਸਪਰੇ ਗੋਭ ਵਾਲਾ ਪੱਤਾ ਨਿਕਲਣ ਸਮੇਂ ਅਤੇ ਦੂਜਾ ਬੂਰ ਪੈਣ ਸਮੇਂ ਕੀਤਾ ਜਾ ਸਕਦਾ ਹੈ।