ਪੰਜਾਬ ਦਾ ਕਿਨੂੰ ਉਤਪਾਦਕ ਕਿਸਾਨ ਇਸ ਸਮੇਂ ਗੰਭੀਰ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ ਕਿਉਂਕਿ ਵਪਾਰੀਆਂ ਨੇ ਕਿੰਨੂ ਦੀ
ਕੀਮਤ ਡੇਗ ਦਿੱਤੀ ਹੈ ਜਿਸ ਕਾਰਨ ਕਿਸਾਨ ਕਿੰਨੂ ਦੇ ਬਾਗ ਪੱਟਣ ਲਈ ਮਜਬੂਰ ਹੋ ਰਹੇ ਹਨ ਪਰ ਅਸੀਂ ਉਸ ਦੀ ਮਦਦ ਕਰ ਸਕਦੇ ਹਾਂ। ਤੁਸੀਂ ਪੁੱਛੋਗੇ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਤਾਂ ਸੁਣੋ ਭਰਾਵੋ।
ਪੰਜਾਬ ਦੀ ਆਬਾਦੀ ਹੈ ਸਾਢੇ ਤਿੰਨ ਕਰੋੜ । ਜੇਕਰ ਹਰੇਕ ਵਿਅਕਤੀ ਇੱਕ ਕਿਨੂੰ ਵੀ ਖਰੀਦੇ ਤਾਂ ਇੱਕ ਦਿਨ ਵਿੱਚ 50 ਹਜਾਰ ਕੁਇੰਟਲ ਕਿਨੂੰ ਦੀ ਖਪਤ ਪੰਜਾਬ ਵਿੱਚ ਹੋ ਸਕਦੀ ਹੈ ਅਤੇ ਜੇਕਰ ਅਜਿਹਾ ਸਿਰਫ ਤਿੰਨ ਦਿਨ ਹੋ ਜਾਵੇ ਤਾਂ ਮਾਰਕੀਟ ਵਿੱਚ ਕਿੰਨੂ ਦੀ ਡਿਮਾਂਡ ਪੈਦਾ ਹੋਣ ਨਾਲ ਭਾਅ ਵੱਧ ਜਾਵੇਗਾ ਅਤੇ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਯੋਗ ਮੁੱਲ ਮਿਲ ਜਾਵੇਗਾ ਅਤੇ ਕਿਸਾਨ ਪੁੱਤਾਂ ਵਾਂਗ ਪਾਲੇ ਕਿੰਨੂ ਦੇ ਬਾਗ ਪੁੱਟਣ ਤੋਂ ਬਚ ਜਾਵੇਗਾ। ਇਸ ਔਖੀ ਘੜੀ ਵਿਚ ਜੇਕਰ ਅਸੀਂ ਕਿਨੂੰ ਉਤਪਾਦਕ ਕਿਸਾਨਾਂ ਦੀ ਮਦਦ ਨਾ ਕੀਤੀ ਤਾਂ ਮਜਬੂਰੀ ਵਿੱਚ ਉਹ ਕਿਸਾਨ ਸਾਰੇ ਬਾਗ ਪੁੱਟ ਦੇਣਗੇ ਤੇ ਫਿਰ ਨਾਗਪੁਰੀ ਸੰਤਰਾ ਡੇਢ ਸੌ ਰੁਪਏ ਕਿਲੋ ਲਿਆ ਕੇ ਖਾਇਆ ਕਰਾਂਗੇ
No comments:
Post a Comment