ਫਾਜ਼ਿਲਕਾ Fazilka ਜਿਲੇ ਦੇ ਕਿਨੂੰ Kinnow ਉਤਪਾਦਕ ਕਿਸਾਨਾਂ ਦੇ ਕਿਸਾਨ ਉਤਪਾਦਕ ਸਮੂਹ FPO ਵੱਲੋਂ
ਕਿੰਨੂਆਂ ਦੀ ਕੇਰ ਤੋਂ ਪਲਪ Kinnow Pulp ਤਿਆਰ ਕਰਵਾਈ ਗਈ ਹੈ ਜਿਸ ਦੀ ਮਾਰਕੀਟਿੰਗ ਸ਼ੁਰੂ ਹੋਣ ਤੋਂ ਬਾਅਦ ਮੰਡੀ ਤੋਂ ਚੰਗੀਆਂ ਹਵਾਵਾਂ ਮਿਲੀਆਂ ਹਨ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਨੂੰ ਕੇਰ ਤੋਂ ਚੰਗਾ ਮੁੱਲ ਮਿਲਣ ਦੀ ਆਸ ਬੱਝੀ ਹੈ। ਖੂਹੀਆਂ ਸਰਵਰ ਕਿਨੂੰ ਉਤਪਾਦਕ ਕਿਸਾਨ ਸਮੂਹ ਦੇ ਚੇਅਰਮੈਨ ਰਾਜਪ੍ਰੀਤ ਸਿੰਘ ਸਿੱਧੂ Rajpreet Singh Sidhu ਨੇ ਦੱਸਿਆ ਕਿ ਕਿੰਨੂ ਵਿੱਚ ਕੇਰ ਇੱਕ ਵੱਡੀ ਸਮੱਸਿਆ ਹੈ।ਜਦੋਂ ਕੇਰ ਨੂੰ ਮੰਡੀ ਵਿੱਚ ਲਿਜਾਇਆ ਜਾਂਦਾ ਹੈ ਤਾਂ ਇਹ ਚੰਗੇ ਕਿੰਨੂੰ ਦਾ ਵੀ ਭਾਅ Kinnow Rate ਡੇਗ ਦਿੰਦੀ ਹੈ ਅਜਿਹੇ ਵਿੱਚ ਕਿਸਾਨਾਂ ਨੂੰ ਮੰਡੀ ਵਿੱਚ ਫਸਲ ਦਾ ਪੂਰਾ ਭਾਅ ਨਹੀਂ ਸੀ ਮਿਲਦਾ। ਪਰ ਹੁਣ ਉਹਨਾਂ ਦੇ ਐਫਪੀਓ ਨੇ ਇਸ ਤੋਂ ਪਲਪ ਬਣਾਉਣ ਦਾ ਉਪਰਾਲਾ ਆਰੰਭਿਆ ਹੈ।
ਰਾਜਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਵਾਰ ਉਹਨਾਂ ਨੇ ਇੱਕ ਫੈਕਟਰੀ ਤੋਂ ਕੇਰ ਤੋਂ ਪਲਪ ਤਿਆਰ ਕਰਵਾਈ ਅਤੇ ਇਸ ਪਲਪ ਦਾ ਕੰਪਨੀ ਵੱਲੋਂ ਮੰਡੀਕਰਨ ਕੀਤਾ ਗਿਆ
ਜਿਸ ਦੀ ਬਾਜ਼ਾਰ ਤੋਂ ਚੰਗੀ ਰਿਪੋਰਟ ਆਈ ਹੈ ਅਤੇ ਗਹਕਾਂ ਨੇ ਇਸ ਪਲਪ ਨੂੰ ਬਹੁਤ ਪਸੰਦ ਕੀਤਾ ਹੈ। ਇਸ ਪਲਪ ਦੀ ਵਿਦੇਸ਼ਾਂ Pulp Export ਵਿੱਚ ਬਹੁਤ ਮੰਗ ਹੈ । ਇਸ ਨੂੰ 15 ਮਹੀਨੇ ਤੱਕ ਬਿਨਾਂ Cold Store ਕੋਲਡ ਸਟੋਰ ਤੋਂ ਰੱਖਿਆ ਜਾ ਸਕਦਾ ਹੈ। ਉਨਾਂ ਨੇ ਇਹ ਪਲਪ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਨੂੰ ਵੀ ਵਿਖਾਈ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਦਾ ਐਫਪੀਓ ਆਉਣ ਵਾਲੇ ਸਮੇਂ ਵਿੱਚ ਇਸ ਦੀ ਪ੍ਰੋਸੈਸਿੰਗ ਯੂਨਿਟ Processing Unit ਇੱਥੇ ਹੀ ਲਗਾਉਣ ਤੇ ਵਿਚਾਰ ਕਰ ਰਿਹਾ ਹੈ । ਜੇਕਰ ਕੇਰ ਤੋਂ ਪਲਪ ਬਣਾਉਣ ਦਾ
ਇਹ ਪ੍ਰੋਜੈਕਟ ਲੱਗ ਜਾਂਦਾ ਹੈ ਤਾਂ ਕਿਨੂੰ ਉਤਪਾਦਕ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ ਕਿਉਂਕਿ ਕਿਸਾਨਾਂ ਦੀ ਕੇਰ ਮੁਫਤ ਦੇ ਭਾਅ ਜਾਂਦੀ ਹੈ ਅਤੇ ਇਹ ਕਿਸਾਨਾਂ ਲਈ ਇੱਕ ਵੱਡਾ ਘਾਟੇ ਦਾ ਕਾਰਨ ਬਣਦੀ ਹੈ ਪਰ ਜੇਕਰ ਇਸ ਤੋਂ ਪਲਪ ਬਣਾਈ ਜਾਵੇ ਤਾਂ ਇਹ ਲਾਭਦਾਇਕ ਸੌਦਾ ਸਾਬਤ ਹੋ ਸਕਦਾ ਹੈ