Thursday, March 5, 2026

ਪੀ.ਏ.ਯੂ਼ ਵੱਲੋਂ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ Kisan Mela 17 ਮਾਰਚ ਨੂੰ ਲੱਗੇਗਾ

ਫ਼ਿਰੋਜ਼ਪੁਰ, 5 ਮਾਰਚ  

 ਡਾ: ਕੁਲਦੀਪ ਸਿੰਘ ਨਿਰਦੇਸ਼ਕ ਪੀ.ਏ.ਯੂ਼ ਖੇਤਰੀ ਖੋਜ ਕੇਂਦਰ ਫਰੀਦਕੋਟ PAU Regional Research Center Faridkot ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿਤੀ 17 ਮਾਰਚ  ਦਿਨ ਮੰਗਲਵਾਰ ਨੂੰ ਖੇਤਰੀ ਖੋਜ ਕੇਂਦਰਫਰੀਦਕੋਟ ਵਿਖੇ ਕਿਸਾਨ ਮੇਲਾ Kisan Mela ਲਗਾਇਆ ਜਾ ਰਿਹਾ ਹੈ । 

ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮੇਲੇ Kisan Mela ਵਿੱਚ ਕਿਸਾਨਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੇ ਸੁਧਰੇ ਬੀਜ Seeds of Kharif Crops ਵੀ ਦਿੱਤੇ ਜਾਣਗੇ ਅਤੇ ਸਬਜੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ । ਇਸ ਕਿਸਾਨ ਮੇਲੇ ਵਿੱਚ ਖੇਤੀ ਸੰਬੰਧੀ ਪੁਸਤਕਾਂ ਅਤੇ ਖੇਤੀ ਸੰਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ । ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੇਲੇ Kisan Mela ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ । ਕਿਸਾਨ ਮੇਲੇ ਵਿੱਚ ਕੰਪਨੀਆਂਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਬੁੱਕ ਕਰਵਾਉਣ ਲਈ ਡਾ: ਕੁਲਵੀਰ ਸਿੰਘਫੋਨ ਨੰਬਰ 01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ । 

ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਖੇਤ ਦਿਵਸ ਦਾ ਆਯੋਜਨ

 

ਸ੍ਰੀ ਮੁਕਤਸਰ ਸਾਹਿਬ0ਮਾਰਚ

 

ਤੇਲ ਬੀਜ ਫਸਲਾਂ Oil Seed Crops ਦੀ ਕਾਸ਼ਤ ਨੂੰ ਉਤਸ਼ਾਹਿਤ ਕਰਨ ਲਈ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ PAU-KVK Sri Muktsar Sahib ਸ੍ਰੀ ਮੁਕਤਸਰ ਸਾਹਿਬ ਵੱਲੋਂ ਪਿੰਡ ਮਹਿਰਾਜ ਵਾਲਾ ਵਿਖੇ ਖੇਤ ਦਿਵਸ Field Day ਦਾ ਆਯੋਜਨ ਕੀਤਾ ਗਿਆਜਿਸ ਵਿੱਚ ਪਿੰਡ ਦੇ ਲਗਭਗ 100 ਸੂਝਵਾਨ ਕਿਸਾਨ ਵੀਰਾਂ ਨੇ ਭਾਗ ਲਿਆ।

 

ਖੇਤ ਦਿਵਸ ਦੀ ਪ੍ਰਧਾਨਗੀ ਕਰਦੇ ਹੋਏ Dr Karmajit Sharma ਸਹਿਯੋਗੀ ਨਿਰਦੇਸ਼ਕ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫਸਲੀ ਵਿਭਿੰਨਤਾ ਵਿੱਚ ਸਰੋਂ ਦੀ ਫਸਲ Mustard Crop ਦੇ ਮਹੱਤਵ ਅਤੇ ਆਰਥਿਕ ਲੇਖੇ-ਜੋਖੇ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਨੇ ਤੇਲ ਬੀਜ ਫਸਲਾਂ ਹੇਠ ਘੱਟ ਰਹੇ ਰਕਬੇ ਅਤੇ ਵੱਧ ਰਹੀ ਮੰਗ ਬਾਰੇ ਜਾਣਕਾਰੀ ਦਿੰਦਿਆਂ ਇਹਨਾਂ ਫਸਲਾਂ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇ. ਵੀ. ਕੇ. ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਅਤੇ ਕਿਸਾਨਾਂ ਨੂੰ ਖੇਤੀ ਦੇ ਨਾਲ ਨਾਲ ਹੋਰ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਕਿਸਾਨ ਵੀਰਾਂ ਨੂੰ 17 ਮਾਰਚ ਨੂੰ ਖੇਤਰੀ ਖੋਜ ਕੇਂਦਰ ਫ਼ਰੀਦਕੋਟ ਵਿਖੇ ਲਗਾਏ ਜਾ ਰਹੇ ਕਿਸਾਨ ਮੇਲੇ Kisan Mela ਵਿੱਚ ਸ਼ਮੂਲੀਅਤ ਕਰਨ ਦਾ ਸੁਨੇਹਾ ਦਿੱਤਾ।

 

ਇਸ ਮੌਕੇ ਡਾ. ਗੁਰਵਿੰਦਰ ਸਿੰਘ ਸਹਾਇਕ ਪ੍ਰੋਫੈਸਰ (ਪਸਾਰ ਸਿੱਖਿਆ) ਨੇ ਦੱਸਿਆ ਕਿ ਕਨੋਲਾ ਸਰੋਂ Canola Mustard ਦੇ ਤੇਲ ਵਿੱਚ ਇਰੂਸਿਕ ਐਸਿਡ ਦੀ ਮਾਤਰਾ 2% ਤੋਂ ਘੱਟ ਅਤੇ ਇਸ ਦੀ ਖਲ ਵਿੱਚ ਗਲੂਕੋਸਿਨੋਲੇਟਸ ਦੀ ਮਾਤਰਾ 30 ਮਾਈਕ੍ਰੋਮੋਲ ਪ੍ਰਤੀ ਗ੍ਰਾਮ ਤੋਂ ਘੱਟ ਹੋਣ ਕਾਰਨ ਇਹ ਮਨੁੱਖ ਅਤੇ ਪਸ਼ੂਆਂ ਦੀ ਸਿਹਤ ਲਈ ਬਹੁਤ ਲਾਭਕਾਰੀ ਹੈ। ਇਸ ਤੋਂ ਇਲਾਵਾ ਤੇਲ ਬੀਜ ਫਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਪੀ.ਏ.ਯੂ. ਦਿਆਂ ਸਿਫਰਸ਼ਾਂ ਅਤੇ ਕਸ਼ਤਕਾਰੀ ਤਰੀਕਿਆਂ ਬਾਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਸਲ ਦੇ ਚੰਗੇ ਝਾੜ ਪ੍ਰਾਪਤ ਕਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਣਾਈ ਰੱਖਣ ਲਈ ਖਾਦਾਂ ਦੀ ਸੁਚੱਜੀ ਵਰਤੋਂ ਕਰਨੀ ਚਾਹੀਦੀ ਹੈ।

 

ਇਸ ਦੌਰਾਨ ਡਾ. ਵਿਵੇਕ ਸ਼ਰਮਾ ਸਹਾਇਕ ਪ੍ਰੋਫੈਸਰ (ਪਸ਼ੂ ਵਿਗਿਆਨ) ਨੇ ਗਰਮੀਆਂ ਵਿੱਚ ਪਸ਼ੂਆਂ ਦੇ ਰੱਖ-ਰਖਾਵ ਸਬੰਧੀ Livestock Care in Summer ਜ਼ਰੂਰੀ ਨੁਕਤੇ ਸਾਂਝੇ ਕੀਤੇ। ਇਸ ਤੋਂ ਇਲਾਵਾਉਹਨਾਂ ਨੇ ਪਸ਼ੂਆਂ ਦੀ ਚੰਗੀ ਖੁਰਾਕ ਅਤੇ ਪਾਣੀ ਦੀ ਮਹੱਤਤਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ । ਸ੍ਰੀਮਤੀ ਚਰਨਜੀਤ ਕੌਰ (ਡਮੋਨਸਟਰੇਟਰ) ਗ੍ਰਹਿ ਵਿਗਿਆਨ ਨੇ ਮਨੁੱਖੀ ਖੁਰਾਕ ਵਿੱਚ ਤੇਲ ਦੀ ਮਹੱਤਤਾ ਅਤੇ ਇਸ ਦੀ ਵਰਤੋਂ ਸੰਬੰਧੀ ਜਾਣਕਾਰੀ ਦਿੱਤੀ। ਇਸ ਤੋਂ ਮਗਰੋਂ ਮਾਹਿਰਾਂ ਵੱਲੋਂ ਕਿਸਾਨ ਵੀਰਾਂ ਦੇ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ।

 


Wednesday, March 4, 2026

ਗਧੇ ਪਾਲਣ Donkey Farming ਤੇ ਸਰਕਾਰ ਦੇਵੇਗੀ 50 ਲੱਖ

 ਨਵੀਂ ਦਿੱਲੀ, 5 ਮਾਰਚ

ਦੇਸ਼ ਵਿਚ ਗਧਿਆਂ Donkey Population in India ਦੀ ਘਟ ਰਹੀ ਗਿਣਤੀ ਤੋਂ ਸਰਕਾਰ ਚਿੰਤਤ ਹੈ। ਇਸ ਲਈ ਸਰਕਾਰ ਵੱਲੋਂ ਦੇਸ਼ ਵਿਚ ਗਧਿਆਂ ਦੀ ਗਿਣਤੀ ਵਧਾਉਣ ਲਈ ਇਸ ਨੂੰ ਨੈਸ਼ਨਲ ਲਾਇਵ ਸਟਾਕ ਮਿਸ਼ਨ National Livestock Mission,  (NLM) ਸਕੀਮ ਵਿਚ ਸ਼ਾਮਿਲ ਕੀਤਾ ਹੈ। ਇਸ ਲਈ ਸਰਕਾਰ ਸਬਸਿਡੀ Subsidy for Donkey Farming ਵੀ ਦੇਵੇਗੀ ਅਤੇ ਉਹ ਵੀ 50 ਫੀਸਦੀ ਤੱਕ। 

ਅਸਲ ਵਿਚ ਕੇਂਦਰ ਸਰਕਾਰ ਵੱਲੋਂ ਦੇਸ਼ ਵਿਚ ਗਧੇ, ਘੋੜੇ ਅਤੇ ਊਠਾਂ ਪਾਲਣ ਨੂੰ ਇਸ ਸਕੀਮ ਵਿਚ ਸ਼ਾਮਿਲ ਕੀਤਾ ਹੈ। ਇਸਦਾ ਉਦੇਸ ਇੰਨ੍ਹਾਂ ਦੀ ਘਟ ਰਹੀ ਗਿਣਤੀ ਨੂੰ ਵਧਾਉਣਾ ਹੈ। ਇਸ ਲਈ ਸਰਕਾਰ ਵੱਲੋਂ ਉਪਰਾਲੇ ਤੇਜ ਕੀਤੇ ਗਏ ਹਨ। ਅਸਲ ਵਿਚ ਦੇਸ਼ ਵਿਚ ਗਧਿਆਂ ਦੀ ਗਿਣਤੀ Donkey Population in India  ਘੱਟ ਕੇ 1 ਲੱਖ 23 ਹਜਾਰ ਹੀ ਰਹਿ ਗਈ ਹੈ।

ਗਧੇ Load Carrying Capacity of Donkey ਭਾਰ ਢੋਹਣ ਵਿਚ ਅਹਿਮ ਹਨ ਅਤੇ ਇੰਨ੍ਹਾਂ ਦੀ ਰੇਹੜੀ ਖਿੱਚਣ ਜਾਂ ਆਪਣੀ ਪਿੱਠ ਤੇ ਭਾਰ ਢੋਹਣ ਦੀ ਸਮਰੱਥਾ ਕਮਾਲ ਦੀ ਹੈ। ਇਸੇ ਲਈ ਸਰਕਾਰ ਇਸ ਜੀਵ ਤੇ ਮਿਹਰਬਾਨ ਹੋਈ ਹੈ ਤਾਂਕਿ ਇੰਨ੍ਹਾਂ ਨੂੰ ਖਤਮ ਹੋਣ ਤੋਂ ਬਚਾਇਆ ਜਾ ਸਕੇ।

ਮਨੁੱਖੀ ਸਭਿਅਤਾ ਦੇ ਵਿਕਾਸ ਵਿਚ ਇਸ ਜੀਵ ਦਾ ਵੱਡਾ ਯੋਗਦਾਨ ਰਿਹਾ ਹੈ। ਗਧਾ ਮਨੁੱਖ ਦਾ ਤਦ ਸਾਥੀ ਰਿਹਾ ਜਦ ਉਹ ਟੱਪਰੀਵਾਸ ਜੀਵਨ ਜਿਉਂਦਾ ਸੀ। ਇਸ ਤੋਂ ਬਿਨ੍ਹਾਂ ਪੁਰਾਣੇ ਸਮੇਂ ਵਿਚ ਵਪਾਰ ਵਿਚ ਵੀ ਇਸਦਾ ਰੋਲ ਅਹਿਮ ਸੀ ਅਤੇ ਫੌਜੀ ਮੁਹਿੰਮਾਂ ਵਿਚ ਵੀ ਫੌਜਾਂ ਦੀ ਰਸਦ ਢੋਣ ਵਿਚ ਇਹ ਜੀਵ ਕੰਮ ਆਉਂਦਾ ਰਿਹਾ ਹੈ।

ਕਿੰਨੀ ਸਬਸਿਡੀ ਤੇ ਕੋਣ ਲਾਭ ਲੈ ਸਕਦਾ ਹੈ:

ਇਸ ਲਈ ਸਰਕਾਰ ਨੇ ਇਸ ਦੇ ਪਾਲਣ ਨੂੰ ਉਤਸਾਹਿਤ ਕਰਨ ਲਈ 50 ਫੀਸਦੀ ਸਬਸਿਡੀ ਦੀ ਘੋਸ਼ਣਾ ਕੀਤੀ ਹੈ। ਭਾਵ ਜੇਕਰ ਕੋਈ ਇਸਦਾ 1 ਕਰੋੜ ਰੁਪਏ ਦਾ ਪ੍ਰੋਜੈਕਟ ਬਣਾਊਂਦਾ ਹੈ ਤਾਂ 50 ਲੱਖ ਸਰਕਾਰ ਦੇਵੇਗੀ। ਵੱਧ ਤੋਂ ਵੱਧ 50 ਲੱਖ ਤੱਕ ਦੀ ਸਬਸਿਡੀ ਹੀ ਮਿਲਣੀ ਹੈ। ਜੇਕਰ ਪ੍ਰੋਜੈਕਟ 50 ਲੱਖ ਦਾ ਹੋਵੇਗਾ ਤਾਂ 25 ਲੱਖ ਸਬਸਿਡੀ ਮਿਲੇਗੀ। ਇਸ ਤਹਿਤ ਕਿਸਾਨ, FPO, ਸਵੈ ਸਹਾਇਤਾ ਸਮੂਹ SHG, ਸਮੁਹਿਕ ਭਾਗੀਦਾਰੀ ਸਮੂਹ JLG, ਐਫਸੀਓ FCO ਆਦਿ ਵੀ ਇਹ ਕੰਮ ਕਰਨ ਤੇ ਸਰਕਾਰ ਤੋਂ ਸਬਸਿਡੀ ਲੈ ਸਕਦੇ ਹਨ। ਹੋਰ ਤਾਂ ਹੋਰ ਰਾਜ ਸਰਕਾਰਾਂ ਵੀ ਜੇਕਰ ਗਧੇ, ਘੋੜੇ ਅਤੇ ਊਠ ਦੀ ਨਸਲ ਸੰਭਾਲ ਲਈ ਕੰਮ ਕਰਦੀਆਂ ਹਨ ਤਾਂ ਉਨ੍ਹਾਂ ਨੂੰ ਵੀ ਮਦਦ ਮਿਲ ਸਕਦੀ ਹੈ। 

ਇਕ ਯੁਨਿਟ ਵਿਚ ਕਿੰਨੇ ਗਧੇ ਹੋਣ:

ਇਸ ਸਕੀਮ ਤਹਿਤ 50 ਮਾਦਾ ਅਤੇ 5 ਨਰ ਗਧਿਆਂ ਦਾ ਇਕ ਯੁਨਿਟ ਲਗਾਇਆ ਜਾ ਸਕਦਾ ਹੈ। 

ਸਬਸਿਡੀ ਨਾਲ ਕੀ ਕੀ ਕਵਰ ਹੁੰਦਾ ਹੈ: 

  • ਪਸ਼ੂ ਖਰੀਦ

  • ਸ਼ੈੱਡ ਬਣਾਉਣਾ

  • ਚਾਰਾ ਉਗਾਉਣ ਲਈ ਜ਼ਮੀਨ ਤਿਆਰ ਕਰਨਾ

  • ਉਪਕਰਨ

  • ਇੰਸ਼ੋਰੈਂਸ


ਕਿਸਾਨਾਂ ਲਈ ਜਰੂਰੀ ਸੂਚਨਾ, ਤੁਰੰਤ ਕਰੋ ਇਹ ਕੰਮ

 ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ Pradhan Mantri Kisan Samman Nidhi Scheme ਦਾ ਲਾਭ ਲੈਣ ਲਈ Farmer Registry  ‘ਚ ਰਜਿਸਟਰ ਕਰਨਾ ਲਾਜ਼ਮੀ 

ਹੁਸ਼ਿਆਰਪੁਰ,5 ਮਾਰਚ : 

        ਜ਼ਿਲ੍ਹੇ ਦੇ ਸਮੂਹ ਕਿਸਾਨਾਂ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਫਾਰਮਰ ਰਜਿਸਟਰੀ  Farmer Registry ਵਿੱਚ ਰਜਿਸਟਰ ਕਰਨਾ ਲਾਜ਼ਮੀ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ Dapinder Singh Sandhu ਨੇ ਦੱਸਿਆ ਕਿ ਇਸ ਪ੍ਰਕਿਰਿਆ ਦਾ ਮਕਸਦ ਕਿਸਾਨਾਂ ਦਾ ਡਾਟਾਬੇਸ Famer Database ਤਿਆਰ ਕਰਨਾ ਹੈ, ਤਾਂ ਜੋ ਸਰਕਾਰੀ ਸਹਾਇਤਾ ਪਾਰਦਰਸ਼ੀ ਅਤੇ ਸਿੱਧੇ ਤੌਰ ‘ਤੇ ਅਸਲ ਲਾਭਪਾਤਰੀ ਤੱਕ ਪਹੁੰਚ ਸਕੇ। ਉਨ੍ਹਾਂ ਦੱਸਿਆ ਕਿ ਭਵਿੱਖ ਵਿੱਚ ਕੇਵਲ ਉਹੀ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਸਕੀਮ ਅਧੀਨ ਵਿੱਤੀ ਕਿਸ਼ਤਾਂ ਪ੍ਰਾਪਤ ਕਰਨਗੇ, ਜਿਨ੍ਹਾਂ ਨੇ Farmer Registry ਰਜਿਸਟ੍ਰੇਸ਼ਨ ਪੂਰੀ ਕੀਤੀ ਹੋਵੇਗੀ। ਰਜਿਸਟਰੇਸ਼ਨ ਦੌਰਾਨ ਹਰ ਕਿਸਾਨ ਦੀ ਇੱਕ ਆਈ.ਡੀ ਤਿਆਰ ਕੀਤੀ ਜਾਵੇਗੀ ਜਿਸ ਨੂੰ PM KISAN ਖਾਤੇ ਨਾਲ ਲਿੰਕ ਕੀਤਾ ਜਾਵੇਗਾ। ਜਿਸ ਨਾਲ ਕਿਸਾਨ ਦੀ ਜ਼ਮੀਨ ਦਾ ਰਿਕਾਰਡ ਤਸਦੀਕ ਕਰਨਾ ਆਸਾਨ ਹੋਵੇਗਾ। ਇਸ ਸਬੰਧੀ ਕਿਸਾਨ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ਜਾਂ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। Farmer Registry ਰਜਿਸਟਰੇਸ਼ਨ ਲਈ ਆਧਾਰ ਕਾਰਡ, ਜਮਾਂਬੰਦੀ ਨਾਲ ਲੈ ਕੇ ਆਉਣੀ ਲਾਜ਼ਮੀ ਹੈ।

KVK ਰੋਪੜ ਵੱਲੋਂ Bee Keeping 'ਤੇ ਪੰਜ ਦਿਨਾਂ ਦਾ ਕਿੱਤਾਮੁਖੀ Farmer Training Program ਆਯੋਜਿਤ ਕੀਤਾ ਗਿਆ

ਰੂਪਨਗਰ, 4 ਮਾਰਚ: ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ KVK Ropar ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਲੁਧਿਆਣਾ ਅਤੇ ਆਈ.ਸੀ.ਏ.ਆਰ-ਅਟਾਰੀ, ਜ਼ੋਨ-1, ਲੁਧਿਆਣਾ ਦੀ ਯੋਗ ਅਗਵਾਈ ਹੇਠ, 25 ਫ਼ਰਵਰੀ ਤੋਂ 3 ਮਾਰਚ 2026 ਤੱਕ ਮਧੂ-ਮੱਖੀ ਪਾਲਣ Bee Keeping ਸੰਬੰਧੀ ਪੰਜ ਦਿਨਾਂ ਦਾ ਕਿੱਤਾਮੁਖੀ ਸਿਖਲਾਈ ਪ੍ਰੋਗਰਾਮ Farmer Training Camp ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਪ੍ਰੋਗਰਾਮ ਵਿੱਚ ਕੁੱਲ 13 ਸਿਖਿਆਰਥੀਆਂ ਨੇ ਭਾਗ ਲਿਆ।


ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ) Dr Satbir Singh ਵੱਲੋਂ ਕੀਤਾ ਗਿਆ। ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਮਧੂ-ਮੱਖੀ ਪਾਲਣ Bee Keeping ਨੂੰ ਕਿਸਾਨਾਂ ਅਤੇ ਪਿੰਡਾਂ ਦੇ ਨੌਜਵਾਨਾਂ ਲਈ ਇੱਕ ਲਾਭਕਾਰੀ ਅਤੇ ਟਿਕਾਊ ਸਵੈ-ਰੋਜ਼ਗਾਰ ਦੇ ਰੂਪ ਵਿੱਚ ਅਪਣਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਅਸਿਸਟੈਂਟ ਪ੍ਰੋਫੈਸਰ (ਪੌਦ ਸੁਰੱਖਿਆ) Dr Urvi Sharma ਨੇ ਸਿਖਲਾਈ ਦੌਰਾਨ ਮਧੂ-ਮੱਖੀ ਪਾਲਣ Bee Keeping ਦੀ ਤਕਨੀਕੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਵਿਗਿਆਨਕ ਢੰਗ ਨਾਲ ਮਧੂ ਮੱਖੀ ਪਾਲਣ Bee Keeping, ਮੱਖੀ ਕਾਲੋਨੀਆਂ ਦੀ ਸੰਭਾਲ, ਮੌਸਮੀ ਪ੍ਰਬੰਧਨ, ਕੀਟ ਅਤੇ ਰੋਗ ਨਿਯੰਤਰਣ ਅਤੇ ਸ਼ਹਿਦ ਕੱਢਣ ਦੀਆਂ ਤਕਨੀਕਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਿਖਿਆਰਥੀਆਂ ਨੂੰ ਹੱਥ-ਅਨੁਭਵ ਲਈ ਪ੍ਰਯੋਗਾਤਮਕ ਡੈਮੋਨਸਟ੍ਰੇਸ਼ਨ ਵੀ ਕਰਵਾਏ ਗਏ। ਭਾਗੀਦਾਰਾਂ ਨੇ ਇਲਾਕੇ ਦੇ ਪ੍ਰਗਤੀਸ਼ੀਲ ਮਧੂਮੱਖੀ ਪਾਲਕਾਂ ਨਾਲ ਪਰਸਪਰਕ ਸੈਸ਼ਨਾਂ ਵਿੱਚ ਭਾਗ ਲਿਆ।

ਬਾਗ਼ਬਾਨੀ ਬਲਾਕ ਅਫ਼ਸਰ ਰੂਪਨਗਰ ਡਾ. ਚਤਰਜੀਤ ਸਿੰਘ ਵੱਲੋਂ ਵੱਖ-ਵੱਖ ਬਾਗਬਾਨੀ ਅਤੇ ਮਧੂ ਮੱਖੀ ਪਾਲਣ Bee Keeping ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਕਿਸਾਨਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਲੈ ਕੇ ਆਪਣਾ ਉੱਦਮ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਗਿਆ।

ਮਾਰਚ ਦੀ ਗਰਮੀ ਕਣਕ ਲਈ ਖਤਰਾ, ਖੇਤੀਬਾੜੀ ਵਿਭਾਗ ਵੱਲੋਂ Farmer Advisory ਜਾਰੀ

ਬਠਿੰਡਾ, 4 ਮਾਰਚ : ਮਾਰਚ ਮਹੀਨੇ ਦੌਰਾਨ ਤਾਪਮਾਨ Temperature Increase in March ਵਿੱਚ ਹੋ ਰਹੇ ਅਸਧਾਰਣ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਲਈ ਕਣਕ ਦੀ ਫ਼ਸਲ ਸਬੰਧੀ ਵਿਸ਼ੇਸ਼ ਐਡਵਾਈਜ਼ਰੀ Farmer Advisory ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ Harbansh Singh Sidhu ਨੇ ਸਾਂਝੀ ਕੀਤੀ। 

        ਉਨ੍ਹਾਂ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ Wheat Crop ਦਾਣਾ ਬਣਨ ਅਤੇ ਦਾਣਾ ਭਰਨ ਦੇ ਅਹਿਮ ਪੜਾਅ ਵਿੱਚ ਹੈ, ਜਿਸ ਦੌਰਾਨ ਵੱਧ ਤਾਪਮਾਨ ਫ਼ਸਲ ਦੀ ਉਪਜ ਅਤੇ ਗੁਣਵੱਤਾ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਉੱਚ ਤਾਪਮਾਨ ਕਾਰਨ ਦਾਣੇ ਦੀ ਭਰਾਵਟ ਘਟਣ ਦੀ ਸੰਭਾਵਨਾ ਹੁੰਦੀ ਹੈ, ਜਿਸ ਨਾਲ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਸਲ ਨੂੰ ਗਰਮੀ ਦੇ ਤਣਾਅ Heat Stress ਤੋਂ ਬਚਾਉਣ ਲਈ ਸਮੇਂ-ਸਿਰ ਜ਼ਰੂਰੀ ਕਦਮ ਚੁੱਕਣ ਅਤੇ ਵਿਭਾਗ ਵੱਲੋਂ ਜਾਰੀ ਸਿਫਾਰਸ਼ਾਂ ਦੀ ਪਾਲਣਾ ਯਕੀਨੀ ਬਣਾਉਣ। 

ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਮਿੱਟੀ ਦੀ ਨਮੀ ਕਾਇਮ ਰੱਖਣ ਲਈ ਲੋੜ ਅਤੇ ਖ਼ਾਸ ਕਰਕੇ ਦਾਣਾ ਭਰਨ ਦੇ ਪੜਾਅ ਦੌਰਾਨ ਅਨੁਸਾਰ ਹਲਕੀ ਸਿੰਚਾਈ Light Irrigation ਕੀਤੀ ਜਾਵੇ। ਸਿੰਚਾਈ ਸਵੇਰੇ ਜਲਦੀ ਜਾਂ ਸ਼ਾਮ ਦੇ ਸਮੇਂ ਕੀਤੀ ਜਾਵੇ ਤਾਂ ਜੋ ਵਾਸ਼ਪੀਕਰਨ ਘੱਟ ਹੋਵੇ ਅਤੇ ਪਾਣੀ ਦੀ ਬਚਤ ਹੋ ਸਕੇ। ਬਿਨਾਂ ਲੋੜ ਨਾਈਟਰੋਜਨ ਖਾਦਾਂ Avoid Extra Use of Nitrogen Fertilizer ਦੀ ਵਾਧੂ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਗਰਮੀ ਦਾ ਅਸਰ ਵੱਧ ਸਕਦਾ ਹੈ। 

ਇਸ ਤੋਂ ਇਲਾਵਾ, ਫਸਲ ਵਿੱਚ ਨਦੀਨਾਂ, ਕੀਟਾਂ ਅਤੇ ਬਿਮਾਰੀਆਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ‘ਤੇ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਨਿਕਾਸ ਪ੍ਰਬੰਧ ਸੁਚਾਰੂ ਰੱਖਿਆ ਜਾਵੇ। ਤਾਪਮਾਨੀ ਤਣਾਅ ਘਟਾਉਣ ਅਤੇ ਦਾਣੇ ਦੀ ਭਰਾਵਟ ਸੁਧਾਰਣ ਲਈ 13:0:45 (Potassium Nitrate) ਦਾ ਛਿੜਕਾਅ ਸਿਫਾਰਸ਼ ਅਨੁਸਾਰ ਕੀਤਾ ਜਾ ਸਕਦਾ ਹੈ। 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਰੀ ਕੀਤੀਆਂ ਸਲਾਹਾਂ ਦੀ ਪੂਰੀ ਪਾਲਣਾ ਕਰਕੇ ਕਣਕ ਦੀ ਫਸਲ ਨੂੰ ਉੱਚ ਤਾਪਮਾਨ ਦੇ ਮੰਦ ਪ੍ਰਭਾਵਾਂ ਤੋਂ ਬਚਾਉਣ ਅਤੇ ਵੱਧ ਤੋਂ ਵੱਧ ਉਤਪਾਦਨ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਕਿਸਾਨ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।


ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ Farmer Registry ਵਿੱਚ ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ

ਕਾਮਨ ਸਰਵਿਸ ਸੈਂਟਰ CSC ਜਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ ਵਿਖੇ ਕਰਵਾਈ ਜਾ
ਸਕਦੀ 
Farmer Registry -ਮੁੱਖ ਖੇਤੀਬਾੜੀ ਅਫ਼ਸਰ

ਮੋਗਾ, 04 ਮਾਰਚ,
ਮੁੱਖ ਖੇਤੀਬਾੜੀ ਅਫ਼ਸਰ, ਮੋਗਾ Dr Gurpreet Singh ਨੇ ਦੱਸਿਆ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ Pradhan Mantri Kisan Samman Nidhi Scheme (PM-KISAN) ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ ਫਾਰਮਰ ਰਜਿਸਟਰੀ Farmer Registry ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜਮੀ ਹੈ। ਉਹਨਾਂ ਦੱਸਿਆ ਕਿ ਇਸ Farmer Registry  ਨਵੀਂ ਪ੍ਰਕਿਰਿਆ ਦਾ ਮੁੱਖ ਉਦੇਸ਼ ਕਿਸਾਨਾਂ ਦਾ ਇੱਕ ਕੇਂਦਰੀ ਡਾਟਾਬੇਸ ਤਿਆਰ Central  Database ਕਰਨਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੀ DBT ਅਤੇ ਪਾਰਦਰਸ਼ੀ ਤਰੀਕੇ ਨਾਲ ਅਸਲ ਲਾਭਪਾਤਰੀਆਂ ਤੱਕ ਪੁਹੰਚਾਈ ਜਾ ਸਕੇ।
ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਕੇਵਲ ਉਹਨਾਂ ਹੀ ਕਿਸਾਨਾਂ ਨੂੰ PM KISAN ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਹਨਾਂ ਨੇ ਆਪਣੀ ਫਾਰਮਰ ਰਜਿਸਟਰੀ Farmer Registry  ਮੁਕੰਮਲ ਕਰ ਲਈ ਹੋਵੇਗੀ। ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਦੀ ਇੱਕ ਵਿਲੱਖਣ ਕਿਸਾਨ ਆਈ.ਡੀ. Unique Farmer ID ਤਿਆਰ ਕੀਤੀ ਜਾਵੇਗੀ। ਇਸ ਕਿਸਾਨ ਆਈ.ਡੀ. Farmer ID ਨੂੰ ਕਿਸਾਨ ਦੇ ਮੌਜੂਦਾ ਪੀ.ਐਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੌਖਾ ਹੋ ਜਾਵੇਗਾ। ਉਹਨਾਂ ਕਿਹਾ ਕਿ ਜਿਹਨਾਂ ਕਿਸਾਨਾਂ ਵੱਲੋਂ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਵੇਗੀ ਉਹਨਾਂ ਦੀਆਂ ਭਵਿੱਖ ਦੀਆਂ ਸਾਰੀਆਂ ਕਿਸ਼ਤਾਂ ਰੁਕ ਸਕਦੀਆਂ ਹਨ।
ਉਹਨਾਂ ਕਿਸਾਨਾਂ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਦੇਰੀ ਦੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਉਣ। ਕਿਸਾਨ ਆਪਣੀ Farmer Registry  ਰਜਿਸਟ੍ਰੇਸ਼ਨ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ Common Service Center CSC ਵਿਖੇ ਜਾ ਸਕਦੇ ਹਨ ਜਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਸਮੇਂ ਕਿਸਾਨ ਆਪਣਾ ਆਧਾਰ ਕਾਰਡ UID ਅਤੇ ਜਮ੍ਹਾਂਬੰਦੀ ਨਾਲ ਲੈ ਕੇ ਜਾਣ ਤਾਂ ਜੋ ਮੌਕੇ ਤੇ ਹੀ ਬਿਨ੍ਹਾਂ ਕਿਸੇ ਰੁਕਾਵਟ ਤੇ ਕਾਰਵਾਈ ਮੁਕੰਮਲ ਹੋ ਸਕੇ।

Tuesday, March 3, 2026

ਨਰਮੇ ਤੋਂ ਪਹਿਲਾਂ ਖੇਤੀਬਾੜੀ ਵਿਭਾਗ ਚਲਾਏਗਾ Weed Eradication Drive

 ਡਿਪਟੀ ਕਮਿਸ਼ਨਰ ਨੇ Weed Eradication Drive ਸਬੰਧੀ ਖੇਤੀਬਾੜੀ ਵਿਭਾਗ ਨਾਲ ਕੀਤੀ ਮੀਟਿੰਗ

ਫਾਜਿਲਕਾ 3 ਮਾਰਚ

ਜਿਲ੍ਹਾ ਫਾਜ਼ਿਲਕਾ Fazilka ਵਿਚ ਕਪਾਹ ਦੀ ਫਸਲ Cotton Crop ਵਿੱਚ ਚਿੱਟੀ ਮੱਖੀ White Fly Control ਦੇ ਪ੍ਰਭਾਵਸ਼ਾਲੀ ਕੰਟਰੋਲ ਲਈ ਨਦੀਨ ਨਸ਼ਟ ਮੁਹਿੰਮ Weed Eradication Drive ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ Amarpreet Kaur Sandhu IAS ਦੀ ਪ੍ਰਧਾਨਗੀ ਹੇਠ ਆਯੋਜਨ ਕੀਤੀ ਗਈ.

ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜਿਰ ਵੱਖ-ਵੱਖ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਨਦੀਨ ਨਸ਼ਟ ਮੁਹਿੰਮ ਵਿਚ ਖੇਤੀਬਾੜੀ ਵਿਭਾਗ Agriculture Department  ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਅਤੇ ਕੀਤੀ ਕਾਰਗੁਜਾਰੀ ਦੀ ਹਫਤਾਵਰੀ ਰਿਪੋਰਟ ਖੇਤੀਬਾੜੀ ਵਿਭਾਗ ਨੂੰ ਭੇਜੀ ਜਾਵੇ.

ਮੁੱਖ ਖੇਤੀਬਾੜੀ ਅਫਸਰ HarpreetPal Kaur  ਨੇ ਦੱਸਿਆ ਕਿ ਚਿੱਟੀ ਮੱਖੀ White Fly ਨਰਮੇ ਦੀ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ,ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜਮੀਨ ਵਿੱਚ ਉੱਗੇ ਨਦੀਨ ਜਿਵੇ ਕਿ ਕੰਘੀ ਬੂਟੀ ਪੀਲੀ ਬੂਟੀ ਪੁੱਠ ਕੰਡਾ ਕਾਂਗਰਸ ਘਾਹ ,ਧਤੂਰਾ, ਭੰਗ ਗੁੱਤ ਪਟਨਾ ਭੱਖੜਾ, ਇੱਟ ਸਿੱਟ ਆਦਿ ਤੇ ਪਲਦੀ ਹੈ. ਇਸ ਲਈ ਚਿੱਟੀ ਮੱਖੀ ਨੂੰ ਕੰਟਰੋਲ White Fly Control  ਕਰਨ ਲਈ ਉਪਰੋਕਤ ਨਦੀਨਾਂ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ.ਅਜਿਹਾ ਕਰਨ ਨਾਲ ਚਿੱਟੀ ਮੱਖੀ ਦੇ ਪ੍ਰਕੋਪ ਨੂੰ ਸ਼ੁਰੂਆਤੀ ਪੱਧਰ ਤੇ ਹੀ ਕਾਬੂ ਕੀਤਾ ਜਾ ਸਕਦਾ ਹੈ.

ਇਸ ਮੀਟਿੰਗ ਵਿੱਚ Dr Jagdish Aroraਡਾ.ਮਨਪ੍ਰੀਤ ਸਿੰਘ ਸ਼੍ਰੀ ਦਿਲਪ੍ਰੀਤ ਸਿੰਘ ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀ ਸਤੀਸ਼ ਕੁਮਾਰ ਸ਼੍ਰੀ ਅਜੈ ਕੁਮਾਰ,ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਬਲਦੇਵ ਸਿੰਘਡਾ.ਸ਼ੀਸ਼ਪਾਲ ਗੋਦਾਰਾ, ਸ਼੍ਰੀ ਪਰਮਿੰਦਰ ਸਿੰਘ ਅਤੇ ਸ਼੍ਰੀਮਤੀ ਰਾਧਾ ਰਾਣੀ ਆਦਿ ਹਾਜਿਰ ਸਨ.

*ਕਣਕ ਨੂੰ ਵਧ ਰਹੀ ਗਰਮੀ ਤੋਂ ਬਚਾਉਣ, ਮਿੱਟੀ ਦੀ ਸਿਹਤ ਸੁਧਾਰ ਅਤੇ ਘਰੇਲੂ ਬਗੀਚੀ ਬਾਰੇ ਕੈਂਪ ਲਗਾ ਦਿੱਤੀ ਜਾਣਕਾਰੀ

ਲਹਿਰਾਗਾਗਾ, 03 ਮਾਰਚ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ PAU Ludhiana ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਪੀ.ਏ.ਯੂ.–ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ Sangrur ਵੱਲੋਂ ਪਿੰਡ ਖੋਖਰ ਕਲਾਂ ਵਿਖੇ ਕਣਕ ਨੂੰ ਵਧ ਰਹੀ ਗਰਮੀ Heat Stress in Wheat ਤੋਂ ਬਚਾਉਣ, ਮਿੱਟੀ ਦੀ ਸਿਹਤ ਸੁਧਾਰ ਅਤੇ ਘਰੇਲੂ ਬਗੀਚੀ Kitchen Garden ਸੰਬੰਧੀ ਵਿਸ਼ੇਸ਼ Farmer Training Camp ਲਾਇਆ ਗਿਆ। ਕੈਂਪ ਵਿੱਚ 50 ਤੋਂ ਵੱਧ ਕਿਸਾਨ ਭਰਾਵਾਂ ਨੇ ਭਾਗ ਲੈ ਕੇ ਵਿਗਿਆਨਕ ਜਾਣਕਾਰੀ ਹਾਸਲ ਕੀਤੀ।

ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ Dr Ashok Kumar Garg ਨੇ ਕਿਸਾਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਵਧਦੇ ਤਾਪਮਾਨ ਦੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਲੋੜੀਂਦੇ ਤਾਪਮਾਨ ਤੋਂ ਵੱਧ ਗਰਮੀ ਕਣਕ ਦੀ ਫਸਲ ਵਿੱਚ “Heat Stress” ਪੈਦਾ ਕਰਦੀ ਹੈ, ਜਿਸ ਕਾਰਨ ਦਾਣੇ ਭਰਨ ਸਮੇਂ ਫਸਲ ਜਲਦੀ ਪੱਕ ਜਾਂਦੀ ਹੈ, ਦਾਣੇ ਸੁੱਕੜ ਜਾਂਦੇ ਹਨ ਅਤੇ ਉਨ੍ਹਾਂ ਦਾ ਭਾਰ ਘੱਟ ਹੋ ਜਾਂਦਾ ਹੈ।

ਉਨ੍ਹਾਂ ਨੇ ਦੱਸਿਆ ਕਿ ਇਸ ਤਣਾਅ ਤੋਂ ਬਚਾਅ ਲਈ ਪੋਟਾਸ਼ ਤੱਤ ਮਹੱਤਵਪੂਰਨ ਹੈ। ਪੀ.ਏ.ਯੂ. ਲੁਧਿਆਣਾ ਵੱਲੋਂ 2 ਪ੍ਰਤੀਸ਼ਤ ਪੋਟਾਸੀਅਮ ਨਾਈਟਰੇਟ (4 ਕਿਲੋ Potassium Nitrate 13:0:45 ਨੂੰ 200 ਲੀਟਰ ਪਾਣੀ ਵਿੱਚ ਘੋਲ ਕੇ) ਦੇ ਦੋ ਛਿੜਕਾਅ ਕਰਨ ਦੀ ਸਿਫਾਰਸ਼ ਕੀਤੀ ਗਈ ਹੈ, ਜਿਸ ਨਾਲ ਦਾਣਿਆਂ ਦਾ ਵਜ਼ਨ ਅਤੇ ਪ੍ਰਤੀ ਸਿੱਟਾ ਗਿਣਤੀ ਵਿੱਚ ਵਾਧਾ ਹੁੰਦਾ ਹੈ ਅਤੇ ਕੁੱਲ ਝਾੜ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ। ਨਾਲ ਹੀ ਹਲਕੀ ਅਤੇ ਸਮੇਂ-ਸਿਰ ਸਿੰਚਾਈ ਕਰਨ ਦੀ ਵੀ ਸਲਾਹ ਦਿੱਤੀ ਗਈ।

ਮਿੱਟੀ ਦੀ ਸਿਹਤ Soil Health ਸੁਧਾਰ ਲਈ ਡਾ. ਗਰਗ ਨੇ ਕਣਕ ਦੀ ਵਾਢੀ ਤੋਂ ਬਾਅਦ ਹਰੀ ਖਾਦ ਵਾਲੀਆਂ ਫਸਲਾਂ ਜਿਵੇਂ ਸਣ, ਢੈਚਾਂ ਜਾਂ ਜੰਤਰ ਬੀਜਣ, ਮਿੱਟੀ ਦੀ ਪਰਖ Soil Testing  ਕਰਵਾਉਣ ਅਤੇ ਫਸਲੀ ਅਵਸ਼ੇਸ਼ਾਂ ਨੂੰ ਖੇਤ ਵਿੱਚ ਹੀ ਸੰਭਾਲਣ ਦੀ ਅਪੀਲ ਕੀਤੀ। ਜੈਵਿਕ ਖਾਦਾਂ ਦੀ ਵਰਤੋਂ ਵਧਾ ਕੇ ਮਿੱਟੀ ਦੇ ਜੈਵਿਕ ਮਾਦੇ Carbonic Matter in Soil ਨੂੰ ਸੁਧਾਰਨ 'ਤੇ ਵੀ ਜ਼ੋਰ ਦਿੱਤਾ ਗਿਆ।

ਕੈਂਪ ਦੌਰਾਨ ਕਿਸਾਨਾਂ ਨੂੰ ਦਫ਼ਤਰ ਵੱਲੋਂ ਉਪਲਬਧ ਸਹੂਲਤਾਂ—ਸਾਉਣੀ ਫਸਲਾਂ ਦੇ ਬੀਜ, ਸਬਜ਼ੀਆਂ ਦੀਆਂ ਬੀਜ ਕਿੱਟਾਂ, ਖੇਤੀਬਾੜੀ ਸਾਹਿਤ, ਜੈਵਿਕ ਖਾਦਾਂ ਦੇ ਟੀਕੇ ਅਤੇ ਪਸ਼ੂ ਸਿਹਤ ਸਬੰਧੀ ਸੇਵਾਵਾਂ—ਬਾਰੇ ਜਾਣਕਾਰੀ ਦਿੱਤੀ ਗਈ।

Nano Urea ਦੀ ਵਰਤੋਂ, ਜ਼ਿੰਕ ਸਲਫੇਟ Zink Sulphate ਦੇ ਛਿੜਕਾਅ, ਮਿੱਟੀ ਦੇ ਨਮੂਨੇ ਲੈਣ ਦਾ ਢੰਗ ਅਤੇ ਖਾਰੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ ਗਏ। ਇਸ ਦੇ ਨਾਲ ਯੂਨੀਵਰਸਿਟੀ ਵੱਲੋਂ ਮਾਰਚ 2026 ਵਿੱਚ ਹੋਣ ਵਾਲੇ ਕਿਸਾਨ ਮੇਲਿਆਂ ਬਾਰੇ ਵੀ ਸਮੁੱਚੀ ਜਾਣਕਾਰੀ ਸਾਂਝੀ ਕੀਤੀ।

ਕੈਂਪ ਲਾਉਣ ਵਿੱਚ ਸ. ਨਿਰਮਲ ਸਿੰਘ, ਸ. ਰਣਵੀਰ ਸਿੰਘ, ਸ. ਗੁਰਮੇਲ ਸਿੰਘ, ਸ. ਹਰਵਿੰਦਰ ਸਿੰਘ, ਸ. ਦਰਸ਼ਨ ਸਿੰਘ (ਸਾਬਕਾ ਸਰਪੰਚ), ਸ. ਬੱਬੂ ਸਿੰਘ, ਸ. ਸੁਖਦੇਵ ਸਿੰਘ ਲੰਬਰਦਾਰ ਅਤੇ ਸ. ਜਸਵਿੰਦਰ ਸਿੰਘ ਨੇ ਵੱਡਾ ਅਤੇ ਸਰਾਹਣਯੋਗ ਯੋਗਦਾਨ ਪਾਇਆ। ਉਨ੍ਹਾਂ ਨੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਵਿਗਿਆਨਕ ਅਤੇ ਲਾਭਕਾਰੀ ਕੈਂਪ ਲਗਵਾਉਣ ਦੀ ਇੱਛਾ ਜਤਾਈ।
ਇਸ ਮੌਕੇ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀਆਂ ਕਿੱਟਾਂ Summer Vegetable Seed Kits , ਪਸ਼ੂ ਚੱਟ ਅਤੇ ਖਣਿਜ ਚੂਰੇ ਦੀ ਵਿਕਰੀ ਵੀ ਕੀਤੀ ਗਈ, ਜਿਸ ਦਾ ਕਿਸਾਨਾਂ ਨੇ ਭਰਪੂਰ ਲਾਭ ਉਠਾਇਆ।

ਇਹ ਕੈਂਪ ਕਿਸਾਨਾਂ ਲਈ ਸਮੇਂ-ਸਿਰ ਵਿਗਿਆਨਕ ਸਲਾਹ ਦਾ ਮਹੱਤਵਪੂਰਨ ਮੰਚ ਸਾਬਤ ਹੋਇਆ, ਜੋ ਉਨ੍ਹਾਂ ਨੂੰ ਵਧੀਆ ਝਾੜ ਅਤੇ ਮਿੱਟੀ ਦੀ ਲੰਬੇ ਸਮੇਂ ਲਈ ਸਿਹਤ ਬਚਾਉਣ ਵੱਲ ਪ੍ਰੇਰਿਤ ਕਰੇਗਾ।

ਅੰਬ ਦੀ ਫ਼ਸਲ ‘ਤੇ Mango Hopper ਦੀ ਰੋਕਥਾਮ

    ਅੰਬ ਬਾਗਬਾਨਾਂ ਲਈ ਜਰੂਰੀ ਸਲਾਹ

ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਦੇ ਸੀਨੀਅਰ ਐਕਸਟੈਂਸ਼ਨ ਵਿਗਿਆਨੀ (ਕੀੜ ਵਿਗਿਆਨ) Dr Rakesh Kumar Sharma ਨੇ ਜ਼ਿਲ੍ਹੇ ਦੇ ਅੰਬ ਉਤਪਾਦਕ ਕਿਸਾਨਾਂ Mango Grower Farmers  ਨੂੰ ਫਰਵਰੀ ਅਤੇ ਮਾਰਚ ਮਹੀਨੇ ਵਿੱਚ Mango Hopper  (ਅੰਬ ਦਾ ਟਿੱਡੇ) ਦੇ ਵਧਦੇ ਹਮਲੇ ਬਾਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਬ ਦੀ ਫ਼ਸਲ ਇਸ ਸਮੇਂ ਫੁੱਲਾਂ ਦੀ ਅਵਸਥਾ ਵਿੱਚ ਹੈ ਅਤੇ ਇਸ ਸਮੇਂ ਇਹ Mango Hopper ਕੀੜਾ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ।

         ਡਾ. ਸ਼ਰਮਾ ਨੇ ਦੱਸਿਆ ਕਿ ਭਾਰਤ ਦੇ ਲਗਭਗ ਸਾਰੇ ਰਾਜਾਂ ਵਿੱਚ ਅੰਬ ਦੀ ਖੇਤੀ Mango Cultivation ਕੀਤੀ ਜਾਂਦੀ ਹੈ, ਜਦਕਿ ਪੰਜਾਬ ਵਿੱਚ ਜ਼ਿਲ੍ਹਾ Hoshiarpur ਅੰਬ ਉਤਪਾਦਨ Mango Production ਲਈ ਵਿਸ਼ੇਸ਼ ਪਛਾਣ ਰੱਖਦਾ ਹੈ। ਫਰਵਰੀ-ਮਾਰਚ ਦੌਰਾਨ ਜਦੋਂ ਰੁੱਖਾਂ ‘ਤੇ ਬੌਰ ਆਉਂਦਾ ਹੈ, ਤਾਂ ਮੈਂਗੋ ਹੌਪਰ Mango Hopper ਵੱਡੀ ਗਿਣਤੀ ਵਿੱਚ ਫੁੱਲਾਂ ਅਤੇ ਨਰਮ ਪੱਤਿਆਂ ‘ਤੇ ਇਕੱਠੇ ਹੋ ਕੇ ਉਨ੍ਹਾਂ ਦਾ ਰਸ ਚੂਸਦਾ ਹੈ, ਜਿਸ ਨਾਲ ਉਤਪਾਦਨ ‘ਤੇ ਮਾੜਾ ਅਸਰ ਪੈਂਦਾ ਹੈ।
         ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ ਕਈ ਬਾਗਾਂ ਵਿੱਚ ਇਸ Mango Hopper ਕੀੜੇ ਦਾ ਗੰਭੀਰ ਹਮਲਾ ਵੇਖਣ ਨੂੰ ਮਿਲਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ Economic Losses to Mango Producer due to Mango Hopper ਝੱਲਣਾ ਪਿਆ। ਇਸ ਲਈ ਸਮੇਂ ਸਿਰ ਇਸ ਦੀ ਪਛਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ।
Mango Hopper ਦੀਆਂ ਨਿਸ਼ਾਨੀਆਂ
        ਡਾ. ਰਾਕੇਸ਼ ਨੇ ਦੱਸਿਆ ਕਿ Mango Hopper Insect ਦੇ ਬੱਚੇ (ਨਿੰਫ) ਹਲ ਦੇ ਫਾਲ ਵਰਗੇ ਆਕਾਰ ਦੇ ਹੁੰਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਇਨ੍ਹਾਂ ਦਾ ਰੰਗ ਸਫੈਦ ਅਤੇ ਅੱਖਾਂ ਲਾਲ ਹੁੰਦੀਆਂ ਹਨ। ਵਧਣ ਨਾਲ ਇਨ੍ਹਾਂ ਦਾ ਰੰਗ ਪੀਲਾ-ਹਰਾ ਅਤੇ ਬਾਅਦ ਵਿੱਚ ਹਰਾ-ਭੂਰਾ ਹੋ ਜਾਂਦਾ ਹੈ। ਇਸ ਦੇ ਅੱਗੇ ਵਾਲੇ ਪਰ ਪਿਛਲੇ ਪਰਾਂ ਨਾਲੋਂ ਮੋਟੇ ਹੁੰਦੇ ਹਨ। ਸਾਲ ਵਿੱਚ ਇਸ Mango Hopper ਦੀਆਂ ਦੋ ਪੀੜ੍ਹੀਆਂ ਵਿਕਸਤ ਹੁੰਦੀਆਂ ਹਨ-ਇੱਕ ਫਰਵਰੀ ਤੋਂ ਅਪ੍ਰੈਲ ਅਤੇ ਦੂਜੀ ਜੂਨ ਤੋਂ ਅਗਸਤ ਤੱਕ। ਬਸੰਤ ਰੁੱਤ ਦੀ ਪੀੜ੍ਹੀ ਅੰਬ ਦੀ ਫ਼ਸਲ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ।
Mango Hopper ਕਿਵੇਂ ਨੁਕਸਾਨ ਕਰਦਾ ਹੈ
      ਉਨ੍ਹਾਂ ਦੱਸਿਆ ਕਿ ਇਹ Mango Hopper ਕੀੜਾ ਫੁੱਲਾਂ, ਨਰਮ ਪੱਤਿਆਂ ਅਤੇ ਛੋਟੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਪ੍ਰਭਾਵਿਤ ਫੁੱਲ ਚਿਪਚਿਪੇ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਕਾਲੀ ਫਫੂੰਦ ਜੰਮ ਜਾਂਦੀ ਹੈ, ਜਿਸ ਨਾਲ ਉਹ ਸੁੱਕ ਕੇ ਡਿੱਗ ਜਾਂਦੇ ਹਨ। ਕੀੜੇ ਵੱਲੋਂ ਨਿਕਲਣ ਵਾਲਾ ਮਿੱਠਾ ਤਰਲ (ਹਨੀਡਿਊ) ਪੱਤਿਆਂ ਅਤੇ ਫਲਾਂ ਤੇ ਕਾਲਿਖ ਵਰਗੀ ਪਰਤ ਬਣਾ ਦਿੰਦਾ ਹੈ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਘਣੇ ਅਤੇ ਘੱਟ ਦੇਖਭਾਲ ਵਾਲੇ ਬਾਗਾਂ ਵਿੱਚ ਇਸ ਦਾ ਪ੍ਰਕੋਪ ਵੱਧ ਹੁੰਦਾ ਹੈ।
Mango Hopper ਦੀ ਰੋਕਥਾਮ ਲਈ ਅਗੇਤੇ ਪ੍ਰਬੰਧ
         ਡਾ. ਸ਼ਰਮਾ ਨੇ ਦੱਸਿਆ ਕਿ ਸਰਦੀਆਂ ਵਿੱਚ ਬਾਗ ਦੀਆਂ ਘਣੀਆਂ ਅਤੇ ਬੇਲੋੜੀਆਂ ਸ਼ਾਖਾਵਾਂ ਦੀ ਕਟਾਈ ਕਰਨੀ ਚਾਹੀਦੀ ਹੈ, ਤਾਂ ਜੋ ਧੁੱਪ ਅਤੇ ਹਵਾ ਦਾ ਠੀਕ ਪ੍ਰਵਾਹ ਬਣਿਆ ਰਹੇ। ਖੇਤ ਵਿੱਚ ਅਨੁਸੰਸਿਤ ਦੂਰੀ ‘ਤੇ ਹੀ ਪੌਦ ਲਾਉਣੇ ਚਾਹੀਦੇ ਹਨ।
Mango Hopper ਦੀ ਰੋਕਥਾਮ ਲਈ ਦਵਾਈਆਂ
          ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ 5 ਲੀਟਰ ਪੀ.ਏ.ਯੂ. ਨੀਮ ਜਾਂ ਧਰੇਕ ਦਾ ਘੋਲ 500 ਲੀਟਰ ਪਾਣੀ ਵਿੱਚ ਮਿਲਾ ਕੇ ਹਫ਼ਤੇ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕੀਤਾ ਜਾ ਸਕਦਾ ਹੈ। ਜ਼ਰੂਰਤ ਪੈਣ ਤੇ 200 ਮਿਲੀਲੀਟਰ ਕਾਨਫੀਡੋਰ 17.8 ਐੱਸਐੱਲ (ਇਮੀਡਾਕਲੋਪ੍ਰਿਡ) ਜਾਂ 50 ਗ੍ਰਾਮ ਐਕਟਾਰਾ 25 ਡਬਲਿਊਜੀ (ਥਾਇਮੇਥੋਕਸਮ) ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ 15 ਦਿਨ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕਰੋ।
ਸਾਵਧਾਨੀਆਂ
        ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਰਸਾਇਣਕ ਦਵਾਈਆਂ ਦਾ ਛਿੜਕਾਅ ਸ਼ਾਮ ਨੂੰ ਕਰੋ, ਜਦੋਂ ਪਰਾਗਣ ਕਰਨ ਵਾਲੀਆਂ ਮੱਖੀਆਂ ਫੁੱਲਾਂ ਤੇ ਸਰਗਰਮ ਨਾ ਹੋਣ। ਪਹਿਲਾ ਛਿੜਕਾਅ ਨੀਮ ਅਧਾਰਿਤ ਘੋਲ ਨਾਲ ਕਰਨਾ ਵਧੇਰੇ ਉਚਿਤ ਰਹਿੰਦਾ ਹੈ।
ਕਿਸਾਨਾਂ ਨੂੰ ਅਪੀਲ
         ਡਾ. ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕਰਨ ਅਤੇ ਸਮੇਂ ਸਿਰ ਰੋਕਥਾਮ ਵਾਲੇ ਉਪਾਅ ਅਪਣਾ ਕੇ ਆਮ ਦੀ ਫਸਲ ਨੂੰ ਸੁਰੱਖਿਅਤ ਰੱਖਣ, ਤਾਂ ਜੋ ਵਧੀਆ ਉਤਪਾਦਨ ਯਕੀਨੀ ਬਣਾਇਆ ਜਾ ਸਕੇ।

ਸਰਕਾਰ ਸ਼ਹੀਦ ਕਿਸਾਨਾਂ ਅਤੇ ਮਜ਼ਦੂਰਾਂ ਦੇ ਵਾਰਸਾਂ ਦੀ ਬਾਂਹ ਫੜਨ ਲਈ ਵਚਨਬੱਧ: ਗੁਰਮੀਤ ਸਿੰਘ ਖੁੱਡੀਆਂ

ਦਿੱਲੀ ਕਿਸਾਨ ਅੰਦੋਲਨ Farmer Agitation 2020-21 ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਵੱਲੋਂ ਨੌਕਰੀਆਂ ਲਈ Agriculture Minister ਦਾ ਵਿਸ਼ੇਸ ਧੰਨਵਾਦ

ਮਾਨਸਾ/ਚੰਡੀਗੜ੍ਹ, 03 ਮਾਰਚ:

ਦਿੱਲੀ ਕਿਸਾਨ ਅੰਦੋਲਨ 2020-21 Delhi Farmer Agitation 2020-21 ਦੇ ਸ਼ਹੀਦਾਂ ਦੇ ਵਾਰਸਾਂ ਨੂੰ ਮੁੱਖ ਮੰਤਰੀ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ 350 ਤੋਂ ਵਧੇਰੇ ਸਰਕਾਰੀ ਨੌਕਰੀਆਂ Government Jobs to Farmers ਦੇਣ 'ਤੇ ਵਾਰਸਾਂ ਵੱਲੋਂ ਖੇਤੀਬਾੜੀ ਮੰਤਰੀ Gurmeet Singh Khuddian ਦੀ ਚੰਡੀਗੜ੍ਹ ਰਿਹਾਇਸ਼ ਵਿਖੇ ਪਹੁੰਚ ਕੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਜ਼ਿਲ੍ਹਾ Mansa ਦੇ ਸ਼ਹੀਦ ਕਿਸਾਨਾਂ ਦੇ ਵਾਰਸਾਂ ਨੇ ਮੀਟਿੰਗ ਦੌਰਾਨ ਕਿਹਾ ਕਿ ਮੌਜੂਦਾ ਪੰਜਾਬ ਸਰਕਾਰ ਵਿੱਚ ਬਿਨ੍ਹਾਂ ਕਿਸੇ ਰਿਸ਼ਵਤ ਅਤੇ ਭੇਦਭਾਵ ਦੇ ਨੌਕਰੀਆਂ ਦਿੱਤੀਆਂ ਗਈਆਂ ਹਨ। ਉਨ੍ਹਾਂ ਭਾਵੁਕ ਹੁੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਦੇ ਬੁਝੇ ਹੋਏ ਚੁੱਲ੍ਹੇ ਮੁੜ ਸੁਰਜੀਤ ਕਰਕੇ ਅਸਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਇਸ ਮੌਕੇ ਖੇਤੀਬਾੜੀ ਮੰਤਰੀ Gurmeet Singh Khuddian ਨੇ ਕਿਹਾ ਕਿ ਪੰਜਾਬ ਸਰਕਾਰ ਹਰ ਪੱਖੋਂ ਸ਼ਹੀਦ ਕਿਸਾਨ ਮਜ਼ਦੂਰਾਂ ਦੇ ਵਾਰਸਾਂ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਜੋ ਵੀ ਨੌਕਰੀਆਂ ਸਬੰਧੀ ਕੇਸ ਅਪਰੂਵ ਹਨ, ਉਹ ਵੀ ਅਗਲੇ ਹਫਤੇ ਤੱਕ ਕਲੀਅਰ ਕਰ ਦਿੱਤੇ ਜਾਣਗੇ।

ਮੀਟਿੰਗ ਦੌਰਾਨ ਬਲਵੀਰ ਭੱਠਲ ਵੱਲੋਂ ਸ਼ਹੀਦ ਪਰਿਵਾਰਾਂ ਦੀਆਂ ਬਾਕੀ ਰਹਿੰਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ ਗਈ, ਜਿਸ 'ਤੇ ਕੈਬਨਿਟ ਮੰਤਰੀ ਨੇ ਹਰੇਕ ਮੰਗ ਪੂਰੀ ਕਰਨ ਦਾ ਭਰੋਸਾ ਦਿੱਤਾ।

ਇਸ ਮੌਕੇ ਗਿਆਨ ਸਿੰਘ ਦੋਦੜਾ, ਇੰਦਰਜੀਤ ਸਿੰਘ ਸਿਵੀਆਂ, ਲੱਖਾ ਸਿੰਘ, ਬਾਦਲ ਸਿੰਘ, ਇੰਦਰਜੀਤ ਸਰਾਂ ਆਦਿ ਪਤਵੰਤੇ ਹਾਜ਼ਰ ਸਨ।

ਅਰਨੀਵਾਲਾ ਵਿਚ ਬਣੇਗੀ 10 ਕਰੋੜ ਨਾਲ ਨਵੀਂ ਆਧੂਨਿਕ ਅਨਾਜ ਮੰਡੀ

 ਫਾਜ਼ਿਲਕਾ, 3 ਮਾਰਚ:

ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਪੱਖੋਂ ਵਿਕਾਸ ਲਈ ਵਚਨਬੱਧ ਹੈ। ਇਸੀ ਕੜੀ ਤਹਿਤ ਅਰਨੀਵਾਲਾ Mandi Arniwala ਵਿਖੇ 9 ਕਰੋੜ 84 ਲੱਖ 58 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਇਤਿਹਾਸਕ ਮੰਡੀ New Modern Grain Market ਤਿਆਰ ਕੀਤੀ ਜਾ ਰਹੀ ਹੈ। ਨਾਲ ਹੀ 58 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਬਣਾਇਆ ਜਾਵੇਗਾ। ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ Jagdeep Kamboj Goldy ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।

ਵਿਧਾਇਕ ਨੇ ਦੱਸਿਆ ਕਿ ਇਸ New Modern Grain Market  ਮੰਡੀ ਵਿੱਚ ਕਿਸਾਨਾਂ ਅਤੇ ਵਪਾਰੀਆਂ ਨੂੰ ਜਾਮਨ, ਸਬਜ਼ੀਆਂ, ਫਲਾਂ ਅਤੇ ਅਨਾਜ ਦੀ ਖਰੀਦ-ਫਰੋਖ਼ਤ ਲਈ ਸੁਵਿਧਾਜਨਕ ਮੰਚ ਮਿਲੇਗਾ। ਇਸ New Modern Grain Market  ਦਾ ਨਾਮ “ਸੰਤ ਬਾਬਾ ਤਾਰਾ ਸਿੰਘ ਜੀ ਖੁਸਦਿਲ ਗਰੇਨ, ਫਰੂਟ, ਵੈਜੀਟੇਬਲ ਤੇ ਜਾਮਨ ਮੰਡੀ ਅਰਨੀਵਾਲਾ” Sant Baba Tara Singh Ji Khushdil Grainm Fruit, Vegetable and Jamun Mandi ਰੱਖਿਆ ਜਾਵੇਗਾ।

ਉਨ੍ਹਾਂ Mandi Arniwala ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਲਾਕੇ ਦੀ ਇਹ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜੋ ਹੁਣ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ।New Modern Grain Market ਵਿੱਚ ਹਰ ਕਿਸਮ ਦੀ ਫਸਲ, ਸਬਜ਼ੀ ਅਤੇ ਫਲਾਂ ਦੀ ਖਰੀਦ ਤੇ ਵਿਕਰੀ ਹੋਵੇਗੀ ਅਤੇ ਇਸ ਦਾ ਨਿਰਮਾਣ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਾਰਕੀਟ ਕਮੇਟੀ ਵੱਲੋਂ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨ ਖਰੀਦੀ ਗਈ ਸੀ ਅਤੇ ਹੁਣ ਮੰਡੀ ਬੋਰਡ ਰਾਹੀਂ 9 ਕਰੋੜ 84 ਲੱਖ 58 ਹਜ਼ਾਰ ਰੁਪਏ ਦੀ ਪ੍ਰਵਾਨਗੀ ਦੇ ਕੇ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।

New Modern Grain Market ਦੇ ਬਣਨ ਨਾਲ ਅਰਨੀਵਾਲਾ ਦੇ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਸਹੁਲਤ ਹੋਵੇਗੀ। ਇਸ ਖੇਤਰ ਵਿਚ ਲੋਕਾਂ ਨੇ ਵੱਡੇ ਪੱਧਰ ਤੇ ਜਾਮੁਨ ਦੇ ਰੁੱਖ ਲਗਾਏ ਹੋਏ ਹਨ ਅਤੇ ਇਸਦੇ ਫਲਾਂ ਦੇ ਮੰਡੀਕਰਨ ਵਿਚ ਵੀ ਕਿਸਾਨਾਂ ਨੂੰ ਸੌਖ ਹੋਵੇਗੀ। 

Monday, March 2, 2026

ਸਰਹਿੰਦ ਫੀਡਰ ਨਹਿਰ ਚ ਕਿੱਥੇ ਤੱਕ ਪਹੁੰਚਿਆ ਪਾਣੀ, ਕਦੋਂ ਤੱਕ ਹਰੇਕ ਟੇਲ ਤੱਕ ਪਹੁੰਚੇਗਾ

ਸ੍ਰੀ ਮੁਕਤਸਰ ਸਾਹਿਬ, 3 ਮਾਰਚ

ਫਿਰੋਜ਼ਪੁਰ ਫੀਡਰ ਨਹਿਰ Firozpur Feeder Canal ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੇ ਮੱਦੇਨਜਰ ਲੰਬੀ ਬੰਦੀ ਤੋਂ ਬਾਅਦ ਪਾਣੀ ਛੱਡ ਦਿੱਤਾ ਗਿਆ ਸੀ ਅਤੇ ਫੀਰੋਜਪੁਰ ਫੀਡਰ Firozpur Feeder Canal ਵਿਚੋਂ ਦੀ ਹੁੰਦਾ ਹੋਇਆ ਇਹ ਪਾਣੀ ਹੁਣ ਸਰਹਿੰਦ ਫੀਡਰ ਨਹਿਰ Sarhind Feeder Canal ਵਿਚ ਸ੍ਰੀ ਮੁਕਤਸਰ ਸਾਹਿਬ Sri Muktsar Sahib ਜ਼ਿਲ੍ਹੇ ਵਿਚ ਸੋਥਾ ਹੈਡ Sotha Headworks ਤੱਕ ਪਹੁੰਚ ਗਿਆ ਹੈ। 

ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਨਹਿਰ ਵਿਚ ਚੋਖਾ ਪਾਣੀ ਹੋ ਗਿਆ ਹੈ ਅਤੇ ਵਿਭਾਗ ਹੌਲੀ ਹੌਲੀ ਪਾਣੀ ਵਧਾ ਰਿਹਾ ਹੈ। ਸੋਥਾ ਹੈਡ ਤੋਂ ਸਰਹਿੰਦ ਫੀਡਰ Sarhind Feeder Canal  ਵਿਚੋਂ ਅਬੋਹਰ ਬ੍ਰਾਂਚ ਨਹਿਰ Abohar Branch Canal ਨਿਕਲਦੀ ਹੈ ਜਿਸ Abohar Branch Canal ਵਿਚੋਂ ਸੋਥੇ ਪਿੰਡ ਕੋਲੋਂ ਅਰਨੀਵਾਲਾ ਡਿਸਟ੍ਰੀਬਿਊਟਰੀ Arniwala Distributary ਨਿਕਲਦੀ ਹੈ ਅਤੇ ਥੋੜਾ ਅੱਗੇ ਸਰਾਵਾਂ ਕੋਲੋਂ ਇਸੇ ਵਿਚੋਂ ਹੀ ਮਲੂਕਪੁਰਾ ਡਿਸਟ੍ਰੀਬਿਊਟਰੀ Malookpura Distributary ਨਿਕਲਦੀ ਹੈ। ਜਦੋਂ ਕਿ ਅਬੋਹਰ ਬ੍ਰਾਂਚ ਦੀ ਟੇਲ ਪੰਜਾਵਾ ਨਹਿਰ Panjawa Canal ਵਜੋਂ ਹੁੰਦੀ ਹੈ। 

ਇਸ ਸਮੇਂ ਤਾਪਮਾਨ ਵੱਧਣ High Temperature ਕਾਰਨ ਕਣਕ ਦੀ ਫਸਲ Wheat Crop ਨੂੰ ਪਾਣੀ ਦੀ ਸਭ ਤੋਂ ਵੱਧ ਜਰੂਰਤ ਮਹਿਸੂਸ ਹੋ ਰਹੀ ਹੈ ਅਤੇ ਅਬੋਹਰ ਖੇਤਰ ਵਿਚ ਕਿਨੂੰ ਦੇ ਬਾਗਾਂ Kinnow Orchard ਨੂੰ ਵੀ ਨਵੇਂ ਫੁਟਾਰੇ ਤੇ ਬਹੁਤ ਜਰੂਰੀ ਪਾਣੀ ਦੇਣਾ ਹੁੰਦਾ ਹੈ। ਇਸ ਲਈ ਕਿਸਾਨ ਬੇਸਬਰੀ ਨਾਲ ਪਾਣੀ ਦੀ ਉਡੀਕ ਕਰ ਰਹੇ ਹਨ। 

ਦੂਜੇ ਪਾਸੇ ਇਸ ਨਾਲ ਰਾਜਸਥਾਨ ਦੀ ਗੰਗ ਕੈਨਾਲ Gang Canal (Bikaner Canal) ਵਿਚ ਵੀ ਪਾਣੀ ਦੀ ਸਪਲਾਈ ਫਿਰੋਜ਼ਪੁਰ ਫੀਡਰ Firozpur Feeder Canal ਵਿਚੋਂ ਹੀ ਹੋਣੀ ਹੈ ਅਤੇ ਹੁਣ ਗੰਗ ਕੈਨਾਲ Gang Canal (Bilaner Canal) ਦੇ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਹਿੱਸੇ ਅਨੁਸਾਬ ਪੂਰਾ ਪਾਣੀ ਮਿਲੇਗਾ।

ਇਸੇ ਤਰਾਂ ਫਿਰੋਜਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਮੌਕੇ ਰਾਜਸਥਾਨ ਫੀਡਰ ਨਹਿਰ Rajasthan Feeder Canal ਜਿਸ ਨੂੰ ਇੰਦਰਾ ਗਾਂਧੀ ਨਹਿਰ Indra Gandhi Canal ਵੀ ਆਖਦੇ ਹਨ ਵਿਚ ਵੀ ਪਾਣੀ ਦੀ ਸਪਲਾਈ ਘੱਟ ਕੀਤੀ ਗਈ ਸੀ ਕਿਉਂਕਿ ਦੋਹਾਂ ਨਹਿਰਾਂ ਦੀ ਸਾਂਝੀ ਪਟੜੀ ਹੋਣ ਕਾਰਨ ਜੇਕਰ ਇਕ ਨਹਿਰ ਬੰਦ ਹੋਵੇ ਤਾਂ ਦੂਜੇ ਪਾਸੇ ਦਾ ਦਬਾਅ ਵੱਧ ਹੋਣ ਕਾਰਨ ਬੰਦ ਨਹਿਰ ਵਾਲੇ ਪਾਸੇ ਨਹਿਰ ਟੁੱਟਣ ਦਾ ਡਰ ਬਣ ਜਾਂਦਾ ਹੈ। ਇਸ ਲਈ ਹੁਣ ਰਾਜਸਥਾਨ ਫੀਡਰ Rajasthan Feeder Canal ਵਿਚ ਵੀ ਪਾਣੀ ਦੀ ਸਪਲਾਈ ਰਾਜਸਥਾਨ Rajasthan ਆਪਣੀ ਮੰਗ ਅਨੁਸਾਰ ਲੈ ਸਕੇਗਾ। 

ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਸਥਾਨ ਫੀਡਰ Rajasthan Feeder Canal ਵਿਚ ਵੀ 20 ਮਾਰਚ ਤੋਂ 45 ਦਿਨ ਦੀ ਬੰਦੀ ਪ੍ਰਸ਼ਤਾਵਿਤ ਹੈ ਜਿਸ ਦੌਰਾਨ ਇਸ ਦੇ ਲਗਭਗ 20 ਕਿਲੋਮੀਟਰ ਹਿੱਸੇ ਦਾ ਨਵੀਨੀਕਰਨ ਹੋਣਾ ਹੈ । 

ਇਹ ਵੀ ਪੜ੍ਹੋ

ਜੇ ਆਹ ਕੰਮ ਨਾ ਕੀਤਾ ਤਾਂ ਨਹੀਂ ਆਉਣੀ ਪ੍ਰਧਾਨ ਮੰਤਰੀ ਸਨਮਾਨ ਨਿੱਧੀ ਸਕੀਮ ਦੀ ਅਗਲੀ ਕਿਸਤ


PM KISAN ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ 'Farmer Registry' ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ

ਕਿਸਾਨ ਆਪਣੀ ਰਜਿਸਟ੍ਰੇਸ਼ਨ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ CSC ਵਿਖੇ ਜਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ-ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ ਨਗਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 3 ਮਾਰਚ:

ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ ਨਗਰ Sukhjinder Singh Bajwa ਵੱਲੋਂ ਜ਼ਿਲ੍ਹੇ ਦੇ ਸਮੂਹ ਕਿਸਾਨ ਭਾਈਚਾਰੇ ਨੂੰ ਅਹਿਮ ਸੂਚਨਾ ਜਾਰੀ ਕਰਦਿਆਂ ਦੱਸਿਆ ਗਿਆ ਹੈ ਕਿ ਭਾਰਤ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ (PM-KISAN) ਯੋਜਨਾ ਦਾ ਲਾਭ ਲੈਣ ਵਾਲੇ ਹਰੇਕ ਕਿਸਾਨ ਲਈ 'ਫਾਰਮਰ ਰਜਿਸਟਰੀ' (Farmer Registry) ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਲਾਜ਼ਮੀ ਹੋਵੇਗੀ।

ਉਨ੍ਹਾਂ ਦੱਸਿਆ ਕਿ ਇਸ ਨਵੀਂ ਪ੍ਰਕਿਰਿਆ ਦਾ ਮੁੱਖ ਉਦੇਸ਼ ਕਿਸਾਨਾਂ ਦਾ ਇੱਕ ਕੇਂਦਰੀ ਡਾਟਾਬੇਸ Farmer Database ਤਿਆਰ ਕਰਨਾ ਹੈ ਤਾਂ ਜੋ ਸਰਕਾਰੀ ਸਹਾਇਤਾ ਸਿੱਧੀ ਅਤੇ ਪਾਰਦਰਸ਼ੀ ਤਰੀਕੇ ਨਾਲ ਅਸਲ ਲਾਭਪਾਤਰੀਆਂ ਤੱਕ ਪਹੁੰਚਾਈ ਜਾ ਸਕੇ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਭਵਿੱਖ ਵਿੱਚ ਕੇਵਲ ਉਹਨਾਂ ਹੀ ਕਿਸਾਨਾਂ ਨੂੰ ਪੀ.ਐਮ. ਕਿਸਾਨ PM KISAN ਯੋਜਨਾ ਤਹਿਤ ਮਿਲਣ ਵਾਲੀਆਂ ਵਿੱਤੀ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ, ਜਿਨ੍ਹਾਂ ਨੇ ਆਪਣੀ ਫਾਰਮਰ ਰਜਿਸਟਰੀ Farmer Registry ਮੁਕੰਮਲ ਕਰ ਲਈ ਹੋਵੇਗੀ। ਇਸ ਰਜਿਸਟ੍ਰੇਸ਼ਨ ਪ੍ਰਕਿਰਿਆ ਦੇ ਦੌਰਾਨ ਹਰੇਕ ਲਾਭਪਾਤਰੀ ਕਿਸਾਨ ਦੀ ਇੱਕ ਵਿਲੱਖਣ 'ਕਿਸਾਨ ਆਈ.ਡੀ.' (Farmer ID) ਤਿਆਰ ਕੀਤੀ ਜਾਵੇਗੀ। ਇਸ Farmer ID ਨੂੰ ਕਿਸਾਨ ਦੇ ਮੌਜੂਦਾ ਪੀ.ਐਮ. ਕਿਸਾਨ ਖਾਤੇ ਨਾਲ ਲਿੰਕ ਕੀਤਾ ਜਾਵੇਗਾ, ਜਿਸ ਨਾਲ ਕਿਸਾਨ ਦੀ ਪਛਾਣ ਅਤੇ ਜ਼ਮੀਨੀ ਰਿਕਾਰਡ ਦੀ ਤਸਦੀਕ ਕਰਨਾ ਸੌਖਾ ਹੋ ਜਾਵੇਗਾ।

ਉਨ੍ਹਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਵੱਲੋਂ ਇਹ ਰਜਿਸਟ੍ਰੇਸ਼ਨ ਨਹੀਂ ਕਰਵਾਈ ਜਾਵੇਗੀ, ਉਹਨਾਂ ਦੀਆਂ ਭਵਿੱਖ ਦੀਆਂ ਸਾਰੀਆਂ ਕਿਸ਼ਤਾਂ ਰੁਕ ਸਕਦੀਆਂ ਹਨ

ਖੇਤੀਬਾੜੀ ਵਿਭਾਗ ਨੇ ਸਾਰੇ ਯੋਗ ਕਿਸਾਨਾਂ ਨੂੰ ਪੁਰਜ਼ੋਰ ਅਪੀਲ ਕੀਤੀ ਹੈ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੀ ਰਜਿਸਟ੍ਰੇਸ਼ਨ ਪ੍ਰਕਿਰਿਆ ਪੂਰੀ ਕਰਵਾਉਣ। ਕਿਸਾਨ ਆਪਣੀ ਰਜਿਸਟ੍ਰੇਸ਼ਨ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ CSC ਵਿਖੇ ਜਾ ਸਕਦੇ ਹਨ ਜਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਰਜਿਸਟ੍ਰੇਸ਼ਨ ਕਰਵਾਉਣ ਸਮੇਂ ਕਿਸਾਨ ਆਪਣਾ ਆਧਾਰ ਕਾਰਡ ਅਤੇ ਜ਼ਮਾਂਬੰਦੀ ਨਾਲ ਲੈ ਕੇ ਜਾਣ ਤਾਂ ਜੋ ਮੌਕੇ 'ਤੇ ਹੀ ਬਿਨਾਂ ਕਿਸੇ ਰੁਕਾਵਟ ਦੇ ਕਾਰਵਾਈ ਮੁਕੰਮਲ ਹੋ ਸਕੇ।

ਸਬਸਿਡੀਆਂ ਹੀ ਸਬਸਿਡੀਆਂ, ਸਲਾਨਾ ਬਜਟ ਵਿਚ ਐਲਾਨ

 ਚੰਡੀਗੜ੍ਹ, 2 ਮਾਰਚ

ਹਰਿਆਣਾ ਵੱਲੋਂ ਅੱਜ ਸਲਾਨਾ ਬਜਟ Haryana Budget 2026 ਮੁੱਖ ਮੰਤਰੀ ਨਾਇਬ ਸਿੰਘ ਸੈਣੀ CM Naib Singh Saini ਨੇ ਹਰਿਆਣਾ ਦੀ ਵਿਧਾਨ ਸਭਾ Haryana Vidhan Sabha ਵਿਚ ਪੇਸ਼ ਕੀਤਾ। ਕਿਸਾਨਾਂ ਦੇ ਪੱਖ ਤੋਂ ਇਸ ਬਜਟ Budget for Farmer in Haryana ਦੇ ਕਈ ਮਾਇਨੇ ਹਨ। ਅਕਸਰ ਸਰਕਾਰਾਂ ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕਰਦੀਆਂ ਹਨ ਪਰ ਹਰਿਆਣਾ ਦੇ ਬਜਟ ਵਿਚ ਕਿਸਾਨਾਂ ਨੂੰ ਕੀ Agriculture Sector Share in Haryana Budget ਮਿਲਿਆ, ਇਸਤੇ ਸਭ ਦੀਆਂ ਨਜਰਾਂ ਹਨ।

ਹਰਿਆਣਾ ਬਜਟ Haryana Budget ਦੇ ਕਿਸਾਨਾਂ ਸਬੰਧੀ ਐਲਾਨ ਇਸ ਪ੍ਰਕਾਰ ਹਨ।

-ਦੇਸ਼ੀ ਕਪਾਹ Cotton ਦੀ ਕਾਸਤ ਕਰਨ ਤੇ ਪ੍ਰੋਤਸਹਾਨ ਰਾਸ਼ੀ ਪ੍ਰਤੀ ਏਕੜ 3 ਤੋਂ ਵਧਾ ਕੇ 4 ਹਜਾਰ ਕੀਤੀ।

-ਝੋਨਾ ਛੱਡ ਕੇ ਦਾਲਾਂ ਤੇ ਤੇਲ ਬੀਜਾਂ Pulses and Oil Seed Crops ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2000 ਰੁਪਏ ਦਾ ਵਾਧੂ ਬੋਨਸ।

-ਕੁਦਰਤੀ ਖੇਤੀ ਉਤਪਾਦ Organic Farming ਵੇਚਣ ਲਈ 10 ਮੰਡੀਆਂ ਵਿਚ ਕਿਸਾਨਾਂ ਨੂੰ ਥਾਂ ਮਿਲੇਗੀ।

-ਸੀਐਮ ਬਾਗਬਾਨੀ ਬੀਮਾ ਯੋਜਨਾ CM Horticulture Insurance Scheme ਤਹਿਤ ਫਲ ਤੇ 50000 ਤੇ ਸਬਜੀਆਂ ਲਈ ਮੁਆਵਜਾ 40 ਹਜਾਰ ਮਿਲੇਗਾ।

-ਸਿੰਗਲ ਬੱਡ ਤਕਨੀਕ ਨਾਲ ਗੰਨੇ ਦੀ ਬਿਜਾਈ ਤੇ ਪ੍ਰਤੀ ਏਕੜ 5000 ਰੁਪਏ ਦੀ ਸਬਸਿਡੀ

-ਮੱਖੀ ਪਾਲਣ Bee Keeping ਲਈ ਵੀ ਬੀਮਾ ਸਕੀਮ

-ਹਿਸਾਰ ਵਿਚ 30 ਕਰੋੜ ਰੁਪਏ ਦੀ ਲਾਗਤ ਨਾਲ ਪਸ਼ੂ ਪਾਲਣ ਚਿਕਤਿਸਾ ਮਹਾਮਾਰੀ ਵਿਗਿਆਨ ਕੇਂਦਰ ਬਣੇਗਾ।

-ਰੇਵਾੜੀ ਤੇ ਅੰਬਾਲਾ ਵਿਚ ਨਵੇਂ ਮਿਲਕ ਪਲਾਂਟ Milk Processing Plant ਬਣਾਏ ਜਾਣਗੇ

-ਭਿਵਾਨੀ ਰੋਹਤਕ, ਗੁਰੂਗ੍ਰਾਮ ਵਿਚ 1.40 ਲੱਖ ਏਕੜ ਖਾਰੀ ਜਮੀਨ ਨੂੰ ਠੀਕ ਕੀਤਾ ਜਾਵੇਗਾ। 

-ਅਪੇਡਾ APEDA ਤੋਂ ਪ੍ਰਮਾਣਿਤ ਕਿਸਾਨਾਂ ਨੂੰ 5 ਸਾਲ ਤੱਕ ਪ੍ਰੀਤ ਸਾਲ ਪ੍ਰਤੀ ਏਕੜ 10 ਹਜਾਰ ਦੀ ਮਦਦ ਦਿੱਤੀ ਜਾਵੇਗੀ।

-2000 ਔਰਤਾਂ ਨੂੰ ਫੂਡ ਪ੍ਰੋਸੈਸਿੰਗ ਦੀ ਸਿਖਲਾਈ ਦਿੱਤੀ ਜਾਵੇਗੀ।

-ਗ੍ਰਾਮਿਣ ਹਾਟ ਮੰਡੀਆਂ ਬਣਨਗੀਆਂ। 

-ਚੌੜੀ ਕਤਾਰਾਂ ਵਿਚ ਗੰਨਾਂ ਬੀਜਣ ਤੇ ਪ੍ਰਤੀ ਏਕੜ 5000 ਦੀ ਮਦਦ।

-20 ਕਰੋੜ ਦੀ ਲਾਗਤ ਨਾਲ ਦੋ ਮੱਛੀ ਬੀਜ ਫਾਰਮਾਂ ਦਾ ਨਵੀਨੀਕਰਨ।

-ਡੇਅਰੀ ਫਾਰਮਿੰਗ ਨੂੰ ਉਤਸਾਹਿਤ ਕੀਤਾ ਜਾਵੇਗਾ।

-100 ਕਰੋੜ ਦੀ ਲਾਗਤ ਨਾਲ ਹਿਸਾਰ ਤੇ ਫਰੀਦਾਬਾਦ ਵਿਚ ਮੱਛੀ ਮੰਡੀ ਤੇ 50 ਕਰੋੜ ਨਾਲ ਕਰਨਾਲ ਵਿਚ ਮੱਛੀ ਪ੍ਰੋਸੈਸਿੰਗ ਪਲਾਂਟ Fish Processing Unit ਲੱਗੇਗਾ।