Wednesday, March 4, 2026

ਮਾਰਚ ਦੀ ਗਰਮੀ ਕਣਕ ਲਈ ਖਤਰਾ, ਖੇਤੀਬਾੜੀ ਵਿਭਾਗ ਵੱਲੋਂ Farmer Advisory ਜਾਰੀ

ਬਠਿੰਡਾ, 4 ਮਾਰਚ : ਮਾਰਚ ਮਹੀਨੇ ਦੌਰਾਨ ਤਾਪਮਾਨ Temperature Increase in March ਵਿੱਚ ਹੋ ਰਹੇ ਅਸਧਾਰਣ ਵਾਧੇ ਨੂੰ ਧਿਆਨ ਵਿੱਚ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਲਈ ਕਣਕ ਦੀ ਫ਼ਸਲ ਸਬੰਧੀ ਵਿਸ਼ੇਸ਼ ਐਡਵਾਈਜ਼ਰੀ Farmer Advisory ਜਾਰੀ ਕੀਤੀ ਗਈ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ Harbansh Singh Sidhu ਨੇ ਸਾਂਝੀ ਕੀਤੀ। 

        ਉਨ੍ਹਾਂ ਦੱਸਿਆ ਕਿ ਇਸ ਸਮੇਂ ਕਣਕ ਦੀ ਫਸਲ Wheat Crop ਦਾਣਾ ਬਣਨ ਅਤੇ ਦਾਣਾ ਭਰਨ ਦੇ ਅਹਿਮ ਪੜਾਅ ਵਿੱਚ ਹੈ, ਜਿਸ ਦੌਰਾਨ ਵੱਧ ਤਾਪਮਾਨ ਫ਼ਸਲ ਦੀ ਉਪਜ ਅਤੇ ਗੁਣਵੱਤਾ ‘ਤੇ ਨਕਾਰਾਤਮਕ ਅਸਰ ਪਾ ਸਕਦਾ ਹੈ। ਉੱਚ ਤਾਪਮਾਨ ਕਾਰਨ ਦਾਣੇ ਦੀ ਭਰਾਵਟ ਘਟਣ ਦੀ ਸੰਭਾਵਨਾ ਹੁੰਦੀ ਹੈ, ਜਿਸ ਨਾਲ ਪੈਦਾਵਾਰ ਵਿੱਚ ਕਮੀ ਆ ਸਕਦੀ ਹੈ। ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਸਲ ਨੂੰ ਗਰਮੀ ਦੇ ਤਣਾਅ Heat Stress ਤੋਂ ਬਚਾਉਣ ਲਈ ਸਮੇਂ-ਸਿਰ ਜ਼ਰੂਰੀ ਕਦਮ ਚੁੱਕਣ ਅਤੇ ਵਿਭਾਗ ਵੱਲੋਂ ਜਾਰੀ ਸਿਫਾਰਸ਼ਾਂ ਦੀ ਪਾਲਣਾ ਯਕੀਨੀ ਬਣਾਉਣ। 

ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਕਣਕ ਦੀ ਫਸਲ ਵਿੱਚ ਮਿੱਟੀ ਦੀ ਨਮੀ ਕਾਇਮ ਰੱਖਣ ਲਈ ਲੋੜ ਅਤੇ ਖ਼ਾਸ ਕਰਕੇ ਦਾਣਾ ਭਰਨ ਦੇ ਪੜਾਅ ਦੌਰਾਨ ਅਨੁਸਾਰ ਹਲਕੀ ਸਿੰਚਾਈ Light Irrigation ਕੀਤੀ ਜਾਵੇ। ਸਿੰਚਾਈ ਸਵੇਰੇ ਜਲਦੀ ਜਾਂ ਸ਼ਾਮ ਦੇ ਸਮੇਂ ਕੀਤੀ ਜਾਵੇ ਤਾਂ ਜੋ ਵਾਸ਼ਪੀਕਰਨ ਘੱਟ ਹੋਵੇ ਅਤੇ ਪਾਣੀ ਦੀ ਬਚਤ ਹੋ ਸਕੇ। ਬਿਨਾਂ ਲੋੜ ਨਾਈਟਰੋਜਨ ਖਾਦਾਂ Avoid Extra Use of Nitrogen Fertilizer ਦੀ ਵਾਧੂ ਵਰਤੋਂ ਤੋਂ ਪ੍ਰਹੇਜ਼ ਕੀਤਾ ਜਾਵੇ ਕਿਉਂਕਿ ਇਸ ਨਾਲ ਗਰਮੀ ਦਾ ਅਸਰ ਵੱਧ ਸਕਦਾ ਹੈ। 

ਇਸ ਤੋਂ ਇਲਾਵਾ, ਫਸਲ ਵਿੱਚ ਨਦੀਨਾਂ, ਕੀਟਾਂ ਅਤੇ ਬਿਮਾਰੀਆਂ ਦੀ ਨਿਯਮਤ ਨਿਗਰਾਨੀ ਕੀਤੀ ਜਾਵੇ ਅਤੇ ਕਿਸੇ ਵੀ ਲੱਛਣ ਦੇ ਪ੍ਰਗਟ ਹੋਣ ‘ਤੇ ਤੁਰੰਤ ਖੇਤੀ ਮਾਹਿਰਾਂ ਨਾਲ ਸੰਪਰਕ ਕੀਤਾ ਜਾਵੇ। ਖੇਤਾਂ ਵਿੱਚ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ ਅਤੇ ਨਿਕਾਸ ਪ੍ਰਬੰਧ ਸੁਚਾਰੂ ਰੱਖਿਆ ਜਾਵੇ। ਤਾਪਮਾਨੀ ਤਣਾਅ ਘਟਾਉਣ ਅਤੇ ਦਾਣੇ ਦੀ ਭਰਾਵਟ ਸੁਧਾਰਣ ਲਈ 13:0:45 (Potassium Nitrate) ਦਾ ਛਿੜਕਾਅ ਸਿਫਾਰਸ਼ ਅਨੁਸਾਰ ਕੀਤਾ ਜਾ ਸਕਦਾ ਹੈ। 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਾਰੀ ਕੀਤੀਆਂ ਸਲਾਹਾਂ ਦੀ ਪੂਰੀ ਪਾਲਣਾ ਕਰਕੇ ਕਣਕ ਦੀ ਫਸਲ ਨੂੰ ਉੱਚ ਤਾਪਮਾਨ ਦੇ ਮੰਦ ਪ੍ਰਭਾਵਾਂ ਤੋਂ ਬਚਾਉਣ ਅਤੇ ਵੱਧ ਤੋਂ ਵੱਧ ਉਤਪਾਦਨ ਯਕੀਨੀ ਬਣਾਉਣ। ਵਧੇਰੇ ਜਾਣਕਾਰੀ ਲਈ ਕਿਸਾਨ ਨੇੜਲੇ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।


No comments:

Post a Comment