ਅੰਬ ਬਾਗਬਾਨਾਂ ਲਈ ਜਰੂਰੀ ਸਲਾਹ
ਫਾਰਮ ਸਲਾਹਕਾਰ ਸੇਵਾ ਕੇਂਦਰ, ਗੰਗੀਆਂ ਦੇ ਸੀਨੀਅਰ ਐਕਸਟੈਂਸ਼ਨ ਵਿਗਿਆਨੀ (ਕੀੜ ਵਿਗਿਆਨ) Dr Rakesh Kumar Sharma ਨੇ ਜ਼ਿਲ੍ਹੇ ਦੇ ਅੰਬ ਉਤਪਾਦਕ ਕਿਸਾਨਾਂ Mango Grower Farmers ਨੂੰ ਫਰਵਰੀ ਅਤੇ ਮਾਰਚ ਮਹੀਨੇ ਵਿੱਚ Mango Hopper (ਅੰਬ ਦਾ ਟਿੱਡੇ) ਦੇ ਵਧਦੇ ਹਮਲੇ ਬਾਰੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਬ ਦੀ ਫ਼ਸਲ ਇਸ ਸਮੇਂ ਫੁੱਲਾਂ ਦੀ ਅਵਸਥਾ ਵਿੱਚ ਹੈ ਅਤੇ ਇਸ ਸਮੇਂ ਇਹ Mango Hopper ਕੀੜਾ ਸਭ ਤੋਂ ਵੱਧ ਨੁਕਸਾਨ ਪਹੁੰਚਾਉਂਦਾ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਭਾਰਤ ਦੇ ਲਗਭਗ ਸਾਰੇ ਰਾਜਾਂ ਵਿੱਚ ਅੰਬ ਦੀ ਖੇਤੀ Mango Cultivation ਕੀਤੀ ਜਾਂਦੀ ਹੈ, ਜਦਕਿ ਪੰਜਾਬ ਵਿੱਚ ਜ਼ਿਲ੍ਹਾ Hoshiarpur ਅੰਬ ਉਤਪਾਦਨ Mango Production ਲਈ ਵਿਸ਼ੇਸ਼ ਪਛਾਣ ਰੱਖਦਾ ਹੈ। ਫਰਵਰੀ-ਮਾਰਚ ਦੌਰਾਨ ਜਦੋਂ ਰੁੱਖਾਂ ‘ਤੇ ਬੌਰ ਆਉਂਦਾ ਹੈ, ਤਾਂ ਮੈਂਗੋ ਹੌਪਰ Mango Hopper ਵੱਡੀ ਗਿਣਤੀ ਵਿੱਚ ਫੁੱਲਾਂ ਅਤੇ ਨਰਮ ਪੱਤਿਆਂ ‘ਤੇ ਇਕੱਠੇ ਹੋ ਕੇ ਉਨ੍ਹਾਂ ਦਾ ਰਸ ਚੂਸਦਾ ਹੈ, ਜਿਸ ਨਾਲ ਉਤਪਾਦਨ ‘ਤੇ ਮਾੜਾ ਅਸਰ ਪੈਂਦਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਜ਼ਿਲ੍ਹੇ ਦੇ ਕਈ ਬਾਗਾਂ ਵਿੱਚ ਇਸ Mango Hopper ਕੀੜੇ ਦਾ ਗੰਭੀਰ ਹਮਲਾ ਵੇਖਣ ਨੂੰ ਮਿਲਿਆ ਸੀ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਨੁਕਸਾਨ Economic Losses to Mango Producer due to Mango Hopper ਝੱਲਣਾ ਪਿਆ। ਇਸ ਲਈ ਸਮੇਂ ਸਿਰ ਇਸ ਦੀ ਪਛਾਣ ਅਤੇ ਰੋਕਥਾਮ ਬਹੁਤ ਜ਼ਰੂਰੀ ਹੈ।
ਡਾ. ਰਾਕੇਸ਼ ਨੇ ਦੱਸਿਆ ਕਿ Mango Hopper Insect ਦੇ ਬੱਚੇ (ਨਿੰਫ) ਹਲ ਦੇ ਫਾਲ ਵਰਗੇ ਆਕਾਰ ਦੇ ਹੁੰਦੇ ਹਨ। ਸ਼ੁਰੂਆਤੀ ਅਵਸਥਾ ਵਿੱਚ ਇਨ੍ਹਾਂ ਦਾ ਰੰਗ ਸਫੈਦ ਅਤੇ ਅੱਖਾਂ ਲਾਲ ਹੁੰਦੀਆਂ ਹਨ। ਵਧਣ ਨਾਲ ਇਨ੍ਹਾਂ ਦਾ ਰੰਗ ਪੀਲਾ-ਹਰਾ ਅਤੇ ਬਾਅਦ ਵਿੱਚ ਹਰਾ-ਭੂਰਾ ਹੋ ਜਾਂਦਾ ਹੈ। ਇਸ ਦੇ ਅੱਗੇ ਵਾਲੇ ਪਰ ਪਿਛਲੇ ਪਰਾਂ ਨਾਲੋਂ ਮੋਟੇ ਹੁੰਦੇ ਹਨ। ਸਾਲ ਵਿੱਚ ਇਸ Mango Hopper ਦੀਆਂ ਦੋ ਪੀੜ੍ਹੀਆਂ ਵਿਕਸਤ ਹੁੰਦੀਆਂ ਹਨ-ਇੱਕ ਫਰਵਰੀ ਤੋਂ ਅਪ੍ਰੈਲ ਅਤੇ ਦੂਜੀ ਜੂਨ ਤੋਂ ਅਗਸਤ ਤੱਕ। ਬਸੰਤ ਰੁੱਤ ਦੀ ਪੀੜ੍ਹੀ ਅੰਬ ਦੀ ਫ਼ਸਲ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ।
Mango Hopper ਕਿਵੇਂ ਨੁਕਸਾਨ ਕਰਦਾ ਹੈ
ਉਨ੍ਹਾਂ ਦੱਸਿਆ ਕਿ ਇਹ Mango Hopper ਕੀੜਾ ਫੁੱਲਾਂ, ਨਰਮ ਪੱਤਿਆਂ ਅਤੇ ਛੋਟੀਆਂ ਟਹਿਣੀਆਂ ਦਾ ਰਸ ਚੂਸਦਾ ਹੈ। ਪ੍ਰਭਾਵਿਤ ਫੁੱਲ ਚਿਪਚਿਪੇ ਹੋ ਜਾਂਦੇ ਹਨ ਅਤੇ ਉਨ੍ਹਾਂ ਤੇ ਕਾਲੀ ਫਫੂੰਦ ਜੰਮ ਜਾਂਦੀ ਹੈ, ਜਿਸ ਨਾਲ ਉਹ ਸੁੱਕ ਕੇ ਡਿੱਗ ਜਾਂਦੇ ਹਨ। ਕੀੜੇ ਵੱਲੋਂ ਨਿਕਲਣ ਵਾਲਾ ਮਿੱਠਾ ਤਰਲ (ਹਨੀਡਿਊ) ਪੱਤਿਆਂ ਅਤੇ ਫਲਾਂ ਤੇ ਕਾਲਿਖ ਵਰਗੀ ਪਰਤ ਬਣਾ ਦਿੰਦਾ ਹੈ, ਜਿਸ ਨਾਲ ਪ੍ਰਕਾਸ਼ ਸੰਸਲੇਸ਼ਣ ਦੀ ਪ੍ਰਕਿਰਿਆ ਪ੍ਰਭਾਵਿਤ ਹੁੰਦੀ ਹੈ। ਘਣੇ ਅਤੇ ਘੱਟ ਦੇਖਭਾਲ ਵਾਲੇ ਬਾਗਾਂ ਵਿੱਚ ਇਸ ਦਾ ਪ੍ਰਕੋਪ ਵੱਧ ਹੁੰਦਾ ਹੈ।
ਡਾ. ਸ਼ਰਮਾ ਨੇ ਦੱਸਿਆ ਕਿ ਸਰਦੀਆਂ ਵਿੱਚ ਬਾਗ ਦੀਆਂ ਘਣੀਆਂ ਅਤੇ ਬੇਲੋੜੀਆਂ ਸ਼ਾਖਾਵਾਂ ਦੀ ਕਟਾਈ ਕਰਨੀ ਚਾਹੀਦੀ ਹੈ, ਤਾਂ ਜੋ ਧੁੱਪ ਅਤੇ ਹਵਾ ਦਾ ਠੀਕ ਪ੍ਰਵਾਹ ਬਣਿਆ ਰਹੇ। ਖੇਤ ਵਿੱਚ ਅਨੁਸੰਸਿਤ ਦੂਰੀ ‘ਤੇ ਹੀ ਪੌਦ ਲਾਉਣੇ ਚਾਹੀਦੇ ਹਨ।
Mango Hopper ਦੀ ਰੋਕਥਾਮ ਲਈ ਦਵਾਈਆਂ
ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ 5 ਲੀਟਰ ਪੀ.ਏ.ਯੂ. ਨੀਮ ਜਾਂ ਧਰੇਕ ਦਾ ਘੋਲ 500 ਲੀਟਰ ਪਾਣੀ ਵਿੱਚ ਮਿਲਾ ਕੇ ਹਫ਼ਤੇ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕੀਤਾ ਜਾ ਸਕਦਾ ਹੈ। ਜ਼ਰੂਰਤ ਪੈਣ ਤੇ 200 ਮਿਲੀਲੀਟਰ ਕਾਨਫੀਡੋਰ 17.8 ਐੱਸਐੱਲ (ਇਮੀਡਾਕਲੋਪ੍ਰਿਡ) ਜਾਂ 50 ਗ੍ਰਾਮ ਐਕਟਾਰਾ 25 ਡਬਲਿਊਜੀ (ਥਾਇਮੇਥੋਕਸਮ) ਨੂੰ 500 ਲੀਟਰ ਪਾਣੀ ਵਿੱਚ ਘੋਲ ਕੇ 15 ਦਿਨ ਦੇ ਅੰਤਰਾਲ ਤੇ ਦੋ ਵਾਰ ਛਿੜਕਾਅ ਕਰੋ।
ਸਾਵਧਾਨੀਆਂ
ਡਾ. ਰਾਕੇਸ਼ ਸ਼ਰਮਾ ਨੇ ਦੱਸਿਆ ਕਿ ਰਸਾਇਣਕ ਦਵਾਈਆਂ ਦਾ ਛਿੜਕਾਅ ਸ਼ਾਮ ਨੂੰ ਕਰੋ, ਜਦੋਂ ਪਰਾਗਣ ਕਰਨ ਵਾਲੀਆਂ ਮੱਖੀਆਂ ਫੁੱਲਾਂ ਤੇ ਸਰਗਰਮ ਨਾ ਹੋਣ। ਪਹਿਲਾ ਛਿੜਕਾਅ ਨੀਮ ਅਧਾਰਿਤ ਘੋਲ ਨਾਲ ਕਰਨਾ ਵਧੇਰੇ ਉਚਿਤ ਰਹਿੰਦਾ ਹੈ।
ਕਿਸਾਨਾਂ ਨੂੰ ਅਪੀਲ
ਡਾ. ਸ਼ਰਮਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਹੀ ਦਵਾਈਆਂ ਦੀ ਵਰਤੋਂ ਕਰਨ ਅਤੇ ਸਮੇਂ ਸਿਰ ਰੋਕਥਾਮ ਵਾਲੇ ਉਪਾਅ ਅਪਣਾ ਕੇ ਆਮ ਦੀ ਫਸਲ ਨੂੰ ਸੁਰੱਖਿਅਤ ਰੱਖਣ, ਤਾਂ ਜੋ ਵਧੀਆ ਉਤਪਾਦਨ ਯਕੀਨੀ ਬਣਾਇਆ ਜਾ ਸਕੇ।


No comments:
Post a Comment