Monday, June 27, 2022

ਫਾਜ਼ਿਲਕਾ ਖੇਤੀਬਾੜੀ ਵਿਭਾਗ ਵੱਲੋਂ ਚਿੱਟੀ ਮੱਖੀ ਅਤੇ ਭੂਰੀ ਜੂੰ ਸਬੰਧੀ ਕਿਸਾਨਾਂ ਲਈ ਸਲਾਹ ਜਾਰੀ

ਫਾਜ਼ਿਲਕਾ 27 ਜੂਨ


ਮੁੱਖ ਖੇਤੀਬਾੜੀ ਅਫਸਰ ਸ. ਰੇਸ਼ਮ ਸਿੰਘ Resham Singh ਵੱਲੋਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਇਸ ਸਾਉਣੀ ਸੀਜ਼ਨ ਦੌਰਾਨ ਮੀਂਹ Rain ਨਾ ਪੈਣ ਕਾਰਨ ਅਤੇ ਤਾਪਮਾਨ Temperature ਜ਼ਿਆਦਾ ਹੋਣ ਕਰਕੇ ਮੌਸਮ ਕਾਫੀ ਗਰਮ ਚੱਲ ਰਿਹਾ ਹੈ। ਜਿਸ ਕਾਰਨ ਨਰਮੇ ਦੀ ਫਸਲ ਪੂਰਾ ਕੱਦ ਨਹੀਂ ਕਰ ਰਹੀ ਹੈ ਅਤੇ ਨਰਮੇ ਦੀ ਫਸਲ ਉਪਰ ਚਿੱਟੀ ਮੱਖੀ White Fly ਅਤੇ ਭੂਰੀ ਜੂੰ Thrip ਦਾ ਹਮਲਾ ਵੇਖਣ ਵਿੱਚ ਆ ਰਿਹਾ ਹੈ। ਜਿਸ ਕਾਰਨ ਖੇਤਾ ਵਿੱਚ ਕੀੜੇਮਾਰ ਜ਼ਹਿਰਾ ਦੀ ਸਪਰੇ ਕਰਨ ਦੀ ਲੋੜ ਹੈ। 

ਉਨ੍ਹਾ ਕਿਹਾ ਕਿ ਕਿਸਾਨ ਆਪਣੇ-ਆਪਣੇ ਖੇਤਾ ਦਾ ਸਵੇਰੇ-ਸਵੇਰੇ ਨਿਰੀਖਣ ਕਰਨ ਅਤੇ ਜੇਕਰ ਨਿਰੀਖਣ ਕਰਨ ਉਪਰੰਤ ਕਿਸੇ ਕਿਸਾਨ ਦੇ ਖੇਤ ਵਿੱਚ ਚਿੱਟੀ ਮੱਖੀ ਦੀ ETL ਗਿਣਤੀ ਪ੍ਰਤੀ ਪੱਤਾ 6 ਜਾ ਇਸ  ਤੋ ਵੱਧ ਆ ਰਹੀ ਹੈ ਤਾਂ ਕਿਸਾਨ ਵੀਰ ਅਫਿਡੋਪਾਇਰੋਪਿਨ 400 ਮਿਲੀਲਿਟਰ, ਡਾਇਨੋਟੋਫੁਰਾਨ 60 ਗ੍ਰਾਮ, ਡਾਇਆਫੇਨਥੂਯੂਰੋਨ 200 ਗ੍ਰਾਮ, ਪਾਇਰੀਪਰੋਕੀਫਿਨ 500 ਮਿਲੀਲਿਟਰ, ਸਪੈਰੋਮੈਸੀਫਿਨ 200 ਮਿਲੀਅਨ, ਫਲੋਨਿਕਾਮਿਡ 80 ਗ੍ਰਾਮ, ਬੁਪਰੋਫੈਜ਼ਿਨ 400 ਮਿਲੀਅਨ, ਕਲੋਥੀਅਨਡਿਨ 20 ਗ੍ਰਾਮ, ਈਥੀਆਨ 800 ਮਿਲੀਲਿਟਰ, ਨਿੰਮ ਅਧਾਰਿਤ ਕੀਟਨਾਸ਼ਕ 1.0 ਲਿਟਰ ਅਤੇ ਨਿੰਮ ਦਾ ਘੋਲ 1200 ਮਿਲੀਲਿਟਰ ਦਾ ਛਿੜਕਾਅ ਕਰਨ ਲਈ ਕਿਹਾ।  

ਇਸੇ ਤਰ੍ਹਾਂ ਭੂਰੀ ਜੂੰ (ਥਰਿਪਸ) ਪ੍ਰਤੀ ਪੱਤਾ 12 ਜਾ ਇਸ ਤੋ ਵੱਧ ਪੈ ਜਾਣ ਨਾਲ ਸਪਾਈਨੋਟਰਮ 170 ਮਿਲੀਲਿਟਰ, ਪ੍ਰੋਫੈਨੋਫਾਸ  500 ਮਿਲੀਲਿਟਰ ਅਤੇ  ਡਾਇਆਫੈਨਥੂਯੂਰੋਨ 200 ਗ੍ਰਾਮ ਦਾ ਛਿੜਕਾਅ ਕਰਨ ਲਈ ਕਿਹਾ। 

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਕਿਹਾ ਕਿ ਜੇਕਰ ਕਿਸਾਨਾਂ ਭਰਾਵਾਂ ਨੂੰ ਕੋਈ ਵੀ ਮੁਸ਼ਕਲ ਆ ਰਹੀ ਹੈ ਤਾਂ ਕਿਸਾਨ ਵੀਰ ਖੇਤੀਬਾੜੀ ਅਫਸਰ ਬਲਾਕ ਫਾਜ਼ਿਲਕਾ Fazilka ਸ੍ਰੀ ਬਲਦੇਵ ਸਿੰਘ (94639-76452), ਖੇਤੀਬਾੜੀ ਅਫਸਰ ਬਲਾਕ ਅਬੋਹਰ Abohar ਸ਼੍ਰੀ ਸੁੰਦਰ ਲਾਲ (98158-40636), ਖੇਤੀਬਾੜੀ ਅਫਸਰ ਬਲਾਕ ਜਲਾਲਾਬਾਦ Jalalabad  ਸ਼੍ਰੀਮਤੀ ਹਰਪ੍ਰੀਤ ਪਾਲ ਕੌਰ (98964-01313), ਖੇਤੀਬਾੜੀ ਅਫਸਰ ਬਲਾਕ ਖੂਈਆਂ ਸਰਵਰ Khuian Sarwar ਸ਼੍ਰੀ ਸਰਵਨ ਸਿੰਘ (98154-95802) ਤੇ ਸੰਪਰਕ ਕਰ ਸਕਦੇ ਹਨ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...