-ਕਿਸਾਨ ਸਰਕਾਰ ਦੀ ਤਰਜੀਹ, ਪੂਰਾ ਪਾਣੀ ਦੇਣ ਲਈ ਕੀਤਾ ਜਾਵੇ ਹਰ ਯਤਨ-ਹਿਮਾਂਸ਼ੂ ਅਗਰਵਾਲ-
-ਰਾਜਸਥਾਨ ਨੂੰ ਨਹੀਂ ਜਾ ਰਿਹਾ ਕੋਈ ਵਾਧੂ ਪਾਣੀ-ਨਿਗਰਾਨ ਇੰਜਨੀਅਰ ਸਿੰਚਾਈ ਵਿਭਾਗਫਾਜਿ਼ਲਕਾ, 24 ਜੂਨ
ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਹਿਮਾਸੂ ਅਗਰਵਾਲ ਆਈਏਐਸ ਵੱਨੋਂ ਅੱਜ ਇੱਥੇ ਕਿਸਾਨਾਂ ਨਾਲ ਜੁੜੇ ਮਹਿਕਮਿਆਂ ਨਾਲ ਬੈਠਕ ਕਰਕੇ ਨਹਿਰੀ ਪਾਣੀ ਦੀ ਕਿਸਾਨਾਂ ਤੱਕ ਪੂਰੀ ਪਹੁੰਚ ਯਕਨੀ ਬਣਾਉਣ ਦੇ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਖੇਤੀ ਫਾਜਿ਼ਲਕਾ ਜਿ਼ਲ੍ਹੇ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ ਅਤੇ ਸਾਡੇ ਕਿਸਾਨ ਸਰਕਾਰ ਦੀ ਤਰਜੀਹ ਹਨ। ਇਸ ਲਈ ਕਿਸਾਨਾਂ ਦੀਆਂ ਮੁਸਕਿਲਾਂ ਦੇ ਹੱਲ ਲਈ ਹਰ ਵਿਭਾਗ ਪੂਰੀ ਤਨਦੇਹੀ ਨਾਲ ਕੰਮ ਕਰੇ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਨੂੰ ਸਿੰਚਾਈ ਪਾਣੀ ਦੀ ਬਰਾਬਰ ਵੰਡ ਯਕੀਨੀ ਬਣਾਈ ਜਾਵੇ ਅਤੇ ਇਸ ਤਰਾਂ ਯੋਜਨਬੰਦੀ ਕੀਤੀ ਜਾਵੇ ਕਿ ਕਿਸਾਨਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਮਿਲੇ।
ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸੂ ਅਗਰਵਾਲ ਨੇ ਇਸ ਮੌਕੇ ਵਿਭਾਗ ਨੂੰ ਕਿਹਾ ਕਿ ਨਹਿਰੀ ਪਾਣੀ ਦੀ ਚੋਰੀ ਰੋਕਣ ਲਈ ਲਗਾਤਾਰ ਨਹਿਰਾਂ ਦੇ ਚੌਕਸੀ ਰੱਖੀ ਜਾਵੇ ਅਤੇ ਜ਼ੇਕਰ ਕੋਈ ਨਹਿਰੀ ਪਾਣੀ ਦੀ ਚੋਰੀ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਖਿਲਾਫ ਪੁਲਿਸ ਕੇਸ ਦਰਜ ਕੀਤਾ ਜਾਵੇ।
ਬੈਠਕ ਦੌਰਾਨ ਨਹਿਰੀ ਪਾਣੀ ਦੇ ਪ੍ਰਬੰਧਨ ਲਈ ਇਕ ਸਾਂਝੀ ਤਾਲਮੇਲ ਕਮੇਟੀ ਦੀ ਜਰੂਰਤ ਪ੍ਰਗਟ ਹੋਣ ਤੇ ਉਨ੍ਹਾਂ ਨੇ ਤੁਰੰਤ ਹੀ ਇਕ ਜਿ਼ਲ੍ਹਾ ਪੱਧਰੀ ਕਮੇਟੀ ਦਾ ਗਠਨ ਕਰਨ ਦਾ ਐਲਾਣ ਕੀਤਾ ਜਿਸ ਦੀ ਪ੍ਰਧਾਨਗੀ ਉਹ ਖੁਦ ਕਰਣਗੇ ਜਦ ਕਿ ਇਸ ਵਿਚ ਏਡੀਸੀ (ਵਿਕਾਸ) ਤੋਂ ਇਲਾਵਾ ਸਿੰਚਾਈ, ਖੇਤੀਬਾੜੀ, ਬਾਗਬਾਨੀ, ਮਾਲ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹ ਕਮੇਟੀ ਬੈਠਕ ਕਰਕੇ ਨਹਿਰਾਂ ਵਿਚ ਸਫਾਈ ਆਦਿ ਦਾ ਸਮਾਂ ਨਿਰਧਾਰਨ ਕਰੇਗੀ ਤਾਂ ਜੋ ਵਿਭਾਗ ਸਫਾਈ ਆਦਿ ਦੇ ਕਾਰਜ ਉਸ ਸਮੇਂ ਕਰੇ ਜਦੋਂ ਕਿਸਾਨਾਂ ਨੂੰ ਪਾਣੀ ਦੀ ਘੱਟ ਜਰੂਰਤ ਹੋਵੇ ਅਤੇ ਖੇਤੀ ਅਤੇ ਬਾਗਾਂ ਲਈ ਪਾਣੀ ਦੀ ਜਰੂਰਤ ਵਾਲੇ ਸਮੇਂ ਵਿਚ ਬੰਦੀ ਨਾ ਹੋਵੇ।
ਡਿਪਟੀ ਕਮਿਸ਼ਨਰ ਵੱਲੋਂ ਜੰਗਲਾਤ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਉਹ ਨਹਿਰਾਂ ਦੀ ਪੱਟੜੀ ਨੂੰ ਛੱਡ ਕੇ ਨਵੇਂ ਰੁੱਖ ਲਾਵੇ ਕਿਉਂਕਿ ਬਾਅਦ ਵਿਚ ਇਹ ਰੁੱਖ ਨਹਿਰਾਂ ਨੂੰ ਟੁੱਟਣ ਦਾ ਕਾਰਨ ਬਣਦੇ ਹਨ। ਉਨ੍ਹਾਂ ਨੇ ਵਿਭਾਗ ਨੂੰ ਨਹਿਰਾਂ ਦੀਆਂ ਪਟੜੀਆਂ ਤੇ ਲੱਗੇ ਸੁੱਕੇ ਰੁੱਖਾਂ ਦਾ ਨਿਪਟਾਰਾ ਕਰਨ ਲਈ ਵੀ ਕਿਹਾ।ਉਨ੍ਹਾਂ ਨੇ ਪੰਚਾਇਤ ਵਿਭਾਗ ਨੂੰ ਨਹਿਰਾਂ ਵਿਚ ਗੰਦਾ ਪਾਣੀ ਪੈਣ ਤੋਂ ਰੋਕਣ ਲਈ ਵੀ ਸਖ਼ਤ ਨਿਰਦੇਸ਼ ਦਿੱਤੇ।ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਖੁਦ ਟੇਲਾਂ ਤੱਕ ਪਹੁੰਚ ਕੇ ਮੌਕੇ ਵੇਖਣ ਅਤੇ ਟੇਲਾਂ ਤੱਕ ਪਾਣੀ ਦੀ ਪੂਰੀ ਪਹੁੰਚ ਯਕੀਨੀ ਬਣਾਉਣ ਲਈ ਵੀ ਕਿਹਾ।ਉਨ੍ਹਾਂ ਨੇ ਕਿਹਾ ਕਿ ਅਗਲੇ ਸਾਲ ਲਈ ਵੀ ਹੁਣ ਤੋਂ ਹੀ ਤਿਆਰੀ ਸ਼ੁਰੂ ਕੀਤੀ ਜਾਵੇ। ਉਨ੍ਹਾਂ ਨੇ ਵਾਟਰ ਸਪਲਾਈ ਵਿਭਾਗ ਨੂੰ ਵੀ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਪਿੰਡਾਂ ਦੇ ਲੋਕਾਂ ਨੂੰ ਪੀਣ ਦੇ ਪਾਣੀ ਦੀ ਘਾਟ ਨਾ ਆਵੇ।
ਬੈਠਕ ਦੌਰਾਨ ਸਿੰਚਾਈ ਵਿਭਾਗ ਦੇ ਨਿਗਰਾਨ ਇੰਜਨੀਅਰ ਸ੍ਰੀ ਹਰਦੀਪ ਸਿੰਘ ਮਹਿੰਦੀਰੱਤਾ ਨੇ ਸਪੱਸ਼ਟ ਕੀਤਾ ਕਿ ਰਾਜਸਥਾਨ ਨੂੰ ਕਿਸੇ ਵੀ ਹਾਲਤ ਵਿਚ ਵਾਧੂ ਪਾਣੀ ਨਹੀਂ ਦਿੱਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਸਾਡੇ ਹਿੱਸੇ ਦਾ ਪਾਣੀ ਸਾਡੇ ਕਿਸਾਨਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਨੇ ਇਹ ਵੀ ਸਪ਼ਸਟ ਕੀਤਾ ਕਿ ਚੰਦਭਾਨ ਡ੍ਰੇਨ ਵਿਚ ਤਦ ਹੀ ਐਸਕੇਪ ਤੋਂ ਪਾਣੀ ਛੱਡਿਆਂ ਜਾਂਦਾ ਹੈ ਜਦੋ ਕਿਤੇ ਕੋਈ ਨਹਿਰ ਟੁੱਟੀ ਹੋਵੇ ਤੇ ਪਾਣੀ ਦੀ ਕਮੀ ਲੈਣੀ ਹੋਵੇ। ਇਸਤੋਂ ਬਿਨ੍ਹਾਂ ਚੰਦਭਾਨ ਡ੍ਰੇਨ ਵਿਚ ਵਿਭਾਗ ਕਦੇ ਵੀ ਪਾਣੀ ਨਹੀਂ ਛੱਡਦਾ ਹੈ।
ਅਬੋਹਰ ਡਵੀਜਨ ਦੇ ਕਾਰਜਕਾਰੀ ਇੰਜਨੀਅਰ ਰਮਨਪ੍ਰੀਤ ਸਿੰਘ ਮਾਨ ਨੇ ਦੱਸਿਆ ਕਿ ਰਾਮਸਰਾ ਮਾਇਨਰ ਦੀ 20 ਫੀਸਦੀ ਹਿੱਸਾ ਕੰਕਰੀਟ ਨਾਲ ਪੱਕਾ ਕੀਤਾ ਜਾ ਚੁੱਕਾ ਹੈ ਜਦ ਕਿ ਬਾਕੀ ਹਿੱਸੇ ਨੂੰ ਇਸ ਸਾਲ ਪੱਕਾ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਵੱਡੀਆਂ ਨਹਿਰਾਂ ਦੀ ਸਫਾਈ ਵੀ ਕੀਤੀ ਜਾ ਚੁੱਕੀ ਹੈ।
ਇਸਟਰਨਲ ਕੈਨਾਲ ਡਵੀਜਨ ਕਾਰਜਕਾਰੀ ਇੰਜਨੀਅਰ ਯਾਦਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਈਸਟਰਨਲ ਕੈਨਾਲ ਵਿਚੋਂ ਨਿਕਲਦੀਆਂ ਨਹਿਰਾਂ ਵਿਚ ਪਾਣੀ ਦਿੱਤਾ ਜਾ ਰਿਹਾ ਹੈ।
ਬੈਠਕ ਵਿਚ ਐਸਪੀ ਸ੍ਰੀ ਅਜੈ ਰਾਜ ਸਿੰਘ, ਜਿ਼ਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਮੁੱਖ ਖੇਤੀਬਾੜੀ ਅਫ਼ਸਰ ਰੇਸਮ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਜਗਤਾਰ ਸਿੰਘ ਆਦਿ ਵੀ ਹਾਜਰ ਸਨ।
No comments:
Post a Comment