ਪੀ.ਐਮ. ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਲਾਭਪਾਤਰੀ 31 ਜੁਲਾਈ ਤੱਕ ਕਰਵਾਉਣ ਆਪਣੀ ਈ-ਕੇ.ਵਾਈ.ਸੀ.
---ਸਕੀਮ ਤਹਿਤ ਬੰਦ ਹੋ ਚੁੱਕਿਆ ਲਾਭ ਸ਼ੁਰੂ ਕਰਵਾਉਣ ਲਈ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਕਰਵਾਓ ਵੈਰੀਫਿਕੇਸ਼ਨਮੁੱਖ ਖੇਤੀਬਾੜੀ ਅਫ਼ਸਰ Moga ਡਾ. ਪ੍ਰਿਤਪਾਲ ਸਿੰਘ ਨੇ ਉਨ੍ਹਾਂ ਕਿਸਾਨਾਂ, ਜਿੰਨ੍ਹਾਂ ਨੇ Government of India ਦੇ ਪੀ.ਐਮ. ਕਿਸਾਨ ਪੋਰਟਲ www.pmkisan.gov.in 'ਤੇ ਕਾਮਨ ਸਰਵਿਸ ਸੈਂਟਰ ਰਾਹੀਂ ਜਾਂ Mobile App ਰਾਹੀਂ ਜਾਂ ਆਪਣੇ ਆਪ portal 'ਤੇ registered ਕੀਤਾ ਹੈ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀਆਂ ਨੂੰ ਸਕੀਮ scheme ਦਾ ਲਾਭ ਬੰਦ ਹੋ ਚੁੱਕਿਆ ਹੈ, ਉਹ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਤੁਰੰਤ ਜਰੂਰੀ ਦਸਤਾਵੇਜਾਂ (ਜਿਵੇਂ ਜ਼ਮੀਨ ਦੀ ਫ਼ਰਦ, ਆਧਾਰ ਕਾਰਡ, ਬੈਂਕ ਕਾਪੀ ਅਤੇ ਸਵੈ ਘੋਸ਼ਣਾ) ਸਮੇਤ ਵੈਰੀਫਿਕੇਸ਼ਨ verification ਵਾਸਤੇ ਸੰਪਰਕ ਕਰਨ।
ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਯੋਗ ਲਾਭਪਾਤਰੀ ਜੋ ਅਜੇ ਤੱਕ ਇਸ ਸਕੀਮ ਦਾ ਲਾਭ ਨਹੀਂ ਲੈ ਰਹੇ ਉਹ ਆਪਣੇ ਨੂੰ ਪੀ.ਐਮ. ਕਿਸਾਨ ਪੋਰਟਲ PM Kisan Portal 'ਤੇ ਰਜਿਸਟਰਡ ਕਰਕੇ ਵੈਰੀਫਿਕੇਸ਼ਨ ਵਾਸਤੇ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ/ਮੁੱਖ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਵਿਖੇ ਜਰੂਰੀ ਦਸਤਾਵੇਜਾਂ ਸਮੇਤ ਵੈਰੀਫਿਕੇਸ਼ਨ ਵਾਸਤੇ ਸੰਪਰਕ ਕਰਨ।
ਜਿਨ੍ਹਾਂ ਲਾਭਪਾਤਰੀਆਂ ਨੇ ਅਜੇ ਈ-ਕੇ.ਵਾਈ.ਸੀ. e-KYC ਨਹੀਂ ਕਰਵਾਈ, ਉਹ ਸਕੀਮ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ. ਕਾਮਨ ਸਰਵਿਸ ਸੈਂਟਰ ਰਾਹੀਂ ਜਾਂ ਮੋਬਾਇਲ ਐਪ ਰਾਹੀਂ 31-7-2022 ਤੱਕ ਇਸਨੂੰ ਜਰੂਰ ਕਰਵਾ ਲੈਣ।
No comments:
Post a Comment