Monday, November 21, 2022

ਕਣਕ ਤੇ ਗੁਲਾਬੀ ਸੂੰਡੀ !

 ਕਣਕ ਦੀ ਗੁਲਾਬੀ ਸੁੰਡੀ ਤੋਂ ਨਾਂ ਘਬਰਾਉਣ ਕਿਸਾਨ- ਮੁੱਖ ਖੇਤੀਬਾੜੀ ਅਫਸਰ

ਫਰੀਦਕੋਟ 21 ਨਵੰਬਰ  ਜਿਲ੍ਹਾ ਫਰੀਦਕੋਟ Faridkot ਵਿੱਚ ਕਣਕ Wheat  ਦੀ ਫਸਲ ਹੇਠ ਲਗਭਗ 1,15,500 ਹੈਕਟੇਅਰ ਰਕਬਾ ਬੀਜਿਆ ਜਾਂਦਾ ਹੈ। ਜਿਸ ਵਿੱਚ ਹੁਣ ਤੱਕ ਲਗਭਗ 75% ਰਕਬੇ ਵਿੱਚ ਬਿਜਾਈ ਹੋ ਚੁੱਕੀ ਹੈ। ਇਸ ਵਾਰ ਬਹੁਤੇ ਕਿਸਾਨਾਂ ਨੇ ਝੋਨੇ ਦੀ ਪਰਾਲੀ Paddy Stubble ਨੂੰ ਅੱਗ ਨਾ ਲਗਾ ਕੇ ਇਸ ਦੀ ਸਹੀ ਸੰਭਾਲ ਕੀਤੀ ਹੈ, ਜ਼ੋ ਕਿ ਇੱਕ ਸਲਾਘਾਯੋਗ ਕਦਮ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦਿੱਤੀ।

ਇਥੇ ਇਹ ਜਿਕਰਯੋਗ ਹੈ ਕਿ ਜਿਨ੍ਹਾਂ ਕਿਸਾਨਾਂ ਵੀਰਾਂ ਦੁਆਰਾ ਹੈਪੀਸੀਡਰ Happy Seeder ਸੁਪਰਸੀਡਰ, ਜੀਰੋ ਡਰਿੱਲ, ਸਮਾਰਟ ਸੀਡ Smart Seeder ਆਦਿ ਮਸ਼ੀਨਾ ਨਾਲ ਬਿਜਾਈ ਕੀਤੀ ਗਈ ਹੈ। ਉਨਾਂ ਵਿਚੋਂ ਕੁਝ ਕਿਸਾਨਾਂ ਦੁਆਰਾ ਗੁਲਾਬੀ ਸੁੰਡੀ Pink Bollworm ਦੀ ਸ਼ਿਕਾਇਤ ਖੇਤੀਬਾੜੀ ਮਹਿਕਮੇ ਪਾਸ ਪਹੁੰਚੀ ਹੈ। ਇਸ ਉਪਰ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਨੇ ਦੱਸਿਆ ਕਿ ਕਣਕ ਵਿੱਚ ਇਸ ਸਮੱਸਿਆ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਖੇਤੀਬਾੜੀ ਮਾਹਿਰਾਂ ਦੀ ਸਲਾਹ ਅਨੁਸਾਰ ਇਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸੁੰਡੀ ਬਿਜਾਈ ਤੋਂ ਕੁਝ ਦਿਨਾਂ ਬਾਅਦ ਕਣਕ ਦੀ ਫਸਲ ਤੇ ਹਮਲਾ ਕਰਦੀ ਹੈ, ਸਿੱਟੇ ਵਜੋਂ ਕਣਕ ਧੌੜੀਆਂ ਵਿੱਚ ਪੀਲੀ ਪੈਣੀ ਸ਼ੁਰੁ ਹੋ ਜਾਂਦੀ ਹੈ। ਨੇੜਿਉਂ ਦੇਖਣ ਤੇ ਤਣੇ ਵਿੱਚ  ਛੇਕ ਨਜਰ ਆਉਦਾ ਹੈ। ਇਸ ਦਾ ਹਮਲਾ ਅਗੇਤੀ ਬੀਜੀ ਫਸਲ ਵਿੱਚ ਜਿਆਦਾ ਵੇਖਣ ਨੂੰ ਮਿਲਦਾ ਹੈ। ਇਸ ਦੀ ਰੋਕਥਾਮ Control of Pink Bollworm in Wheat ਲਈ ਉਨ੍ਹਾਂ ਦੱਸਿਆ ਕਿ ਕਿਸਾਨ ਦਿਨ ਸਮੇਂ ਹੀ ਸਿੰਚਾਈ Irrigation ਕਰਨ ਅਤੇ ਜਿਆਦਾ ਹਮਲਾ ਹੋਣ ਦੀ ਸੂਰਤ ਵਿੱਚ ਸਿਫਾਰਿਸ਼ ਸ਼ੁਦਾ ਕੀੜੇਮਾਰ ਦਵਾਈਆਂ ਜਿਵੇਂ ਕਿ ਕਲੋਰੋਪੈਰੀਫਾਸ, ਰੀਜੈਂਟ 0.3 G (7 kg/ਏਕੜ) ਕੋਰਾਜਨ (18.5 SC) ਆਦਿ ਦੀ ਸਿਫਾਰਸ਼ ਕੀਤੀ ਮਿਕਦਾਰ ਪਾਉਣ ਨਾਲ ਸਮੱਸਿਆ ਦਾ ਹੱਲ  ਕੀਤਾ ਜਾ ਸਕਦਾ ਹੈ।
ਇਸ ਸਬੰਧ ਵਿੱਚ ਉਨ੍ਹਾਂ ਦੱਸਿਆ ਕਿ ਪਿਛਲੇ ਤਜਰਬਿਆਂ ਦੌਰਾਨ ਜਿਸ ਖੇਤ ਵਿੱਚ ਇਸ ਦਾ ਹਮਲਾ ਹੋਇਆ ਸੀ, ਉਸ ਦਾ ਆਮ ਖੇਤ ਨਾਲੋਂ ਝਾੜ ਉਪਰ ਜਿਆਦਾ ਅਸਰ ਨਹੀਂ ਦੇਖਿਆ ਗਿਆ, ਇਸ ਕਰਕੇ ਕਿਸਾਨਾਂ ਨੂੰ ਜਿਆਦਾ ਘਬਰਾਉਣ ਦੀ ਲੋੜ ਨਹੀਂ ਜੇਕਰ ਫਿਰ ਵੀ ਕਿਸੇ ਕਿਸਾਨ ਦੇ ਖੇਤ ਵਿੱਚ ਇਸ ਸੁੰਡੀ ਦਾ ਜਿਆਦਾ ਹਮਲਾ ਪਾਇਆ ਜਾਦਾ ਹੈ, ਉਹ ਕਿਸਾਨ ਸਬੰਧਤ ਸਰਕਲ ਦੇ ਖੇਤੀਬਾੜੀ ਵਿਕਾਸ ਅਫਸਰ ਜਾਂ ਬਲਾਕ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦਾ ਹੈ।

Monday, November 14, 2022

ਮਿੱਠੇ ਹੋਵੋ ਪਰ ਸੂਗਰ ਤੋਂ ਬਚੋ

 ਕਿਸਾਨ ਵੀਰੋ 14 ਨਵੰਬਰ November ਨੂੰ ਵਿਸ਼ਵ ਡਾਇਬੀਟੀਜ਼ ਦਿਵਸ World Diabetes Day  ਮਨਾਇਆ ਜਾਂਦਾ ਹੈ।  ਇਹ ਦਿਵਸ ਮਨਾਉਣ ਦਾ ਉਦੇਸ਼ ਲੋਕਾਂ ਨੂੰ ਸ਼ੂਗਰ ਦੇ ਰੋਗ ਬਾਰੇ ਜਾਗਰੂਕ Aware ਕਰਨਾ ਹੈ  ਕਿਉਂਕਿ ਇਸ ਵੇਲੇ ਸ਼ੂਗਰ ਦੀ ਬੀਮਾਰੀ ਤੋਂ ਪੀਡ਼ਤ ਦੋ ਵਿਚੋਂ  ਇੱਕ ਮਨੁੱਖ ਨੇ ਹਾਲੇ ਤਕ ਆਪਣੀ ਜਾਂਚ ਹੀ ਨਹੀਂ ਕਰਾਈ ਭਾਵ ਉਸ ਨੂੰ ਪਤਾ ਹੀ ਨਹੀਂ ਕਿ ਉਹ ਸ਼ੂਗਰ ਰੋਗ ਤੋਂ ਪੀਡ਼ਤ ਹੈ।  

ਸ਼ੂਗਰ ਰੋਗ ਦੀਆਂ ਨਿਸ਼ਾਨੀਆਂ  Symptoms 

ਹੁਣ ਅਸੀਂ ਤੁਹਾਨੂੰ ਸ਼ੂਗਰ ਰੋਗ ਦੀਆਂ ਨਿਸ਼ਾਨੀਆਂ ਬਾਰੇ ਜਾਣਕਾਰੀ ਦਿੰਦੇ ਹਾਂ । ਇਹ ਨਿਸ਼ਾਨੀਆਂ ਇਸ ਪ੍ਰਕਾਰ ਹਨ:- 

ਵਾਰ ਵਾਰ ਪਿਸ਼ਾਬ ਆਉਣਾ,

 ਵਾਰ ਵਾਰ ਪਿਆਸ ਲੱਗਣਾ 


ਥਕਾਵਟ ਅਤੇ ਕਮਜ਼ੋਰੀ ਹੋਣਾ 

ਬਹੁਤ ਜ਼ਿਆਦਾ ਭੁੱਖ ਲੱਗਣਾ 

ਬਾਰ ਬਾਰ  ਲਾਗ ਹੋਣਾ 

ਜ਼ਖ਼ਮ ਦਾ ਦੇਰੀ ਨਾਲ ਠੀਕ ਹੋਣਾ  

ਸੋ ਕਿਸਾਨ ਵੀਰੋ ਜੇਕਰ ਇਨ੍ਹਾਂ ਵਿੱਚੋਂ ਕੋਈ ਨਿਸ਼ਾਨੀ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਆਪਣਾ ਸ਼ੁਗਰ ਦਾ ਟੈਸਟ Test ਜ਼ਰੂਰ ਕਰਵਾਓ  


ਜਿਹੜੇ ਲੋਕ ਸ਼ੂਗਰ ਦੀ ਬੀਮਾਰੀ ਤੋਂ ਪੀਡ਼ਤ ਹਨ ਜਾਂ ਜਿਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਨੂੰ ਸ਼ੂਗਰ ਦਾ ਰੋਗ ਨਾ ਹੋਵੇ ਉਹ ਹੇਠ ਲਿਖੀਆਂ ਸਾਵਧਾਨੀਆਂ ਵਰਤੋ  Precautions 

ਘਿਓ, ਤੇਲ, ਮੈਦਾ ਤੇ ਚੀਨੀ ਦੀ ਵਰਤੋਂ ਖਾਣੇ ਵਿੱਚ ਘੱਟ ਕਰੋ

 ਰੋਜ਼ਾਨਾ ਜ਼ਿਆਦਾ ਫਲ ਅਤੇ ਸਬਜ਼ੀਆਂ ਦਾ ਸੇਵਨ ਕਰੋ

 ਰੋਜ਼ਾਨਾ ਅੱਧਾ ਘੰਟਾ ਸੈਰ ਕਰੋ ਅਤੇ ਹਫ਼ਤੇ ਵਿੱਚ ਘੱਟੋ ਘੱਟ ਪੰਜ ਦਿਨ ਕਸਰਤ ਕਰੋ  

ਬੀੜੀ ਸਿਗਰਟ ਦੀ ਵਰਤੋਂ ਨਾ ਕਰੋ 

ਆਪਣੇ ਸਰੀਰ ਦਾ ਵਜ਼ਨ ਨਾ ਵਧਣ ਦਿਓ

ਪਿੰਡ ਕੱਲ੍ਹੋ ਦਾ ਕਿਸਾਨ ਮਨਿੰਦਰ ਸਿੰਘ ਸਾਲ 2019 ਤੋਂ ਬਿਨ੍ਹਾਂ ਪਰਾਲੀ ਸਾੜੇ 10 ਏਕੜ ਵਿਚ ਕਰਦਾ ਹੈ ਖੇਤੀ

ਮਾਨਸਾ, 14 ਨਵੰਬਰ:

ਅਗਾਂਹਵਧੂ ਕਿਸਾਨ ਮਨਿੰਦਰ ਸਿੰਘ ਪਿੰਡ ਕੱਲ੍ਹੋ, ਬਲਾਕ ਮਾਨਸਾ 10 ਏਕੜ ਰਕਬੇ ਵਿੱਚ ਖੇਤੀ ਕਰਦਾ ਹੈ। ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅੁਨਸਾਰ ਅਤੇ ਸਲਾਹ ਅੁਨਸਾਰ ਇਸ ਕਿਸਾਨ ਨੇ ਸਾਲ 2019 ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਈ।

ਕਿਸਾਨ ਮਨਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਦੀ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਕਰਦਾ ਹੈ। ਉਸ ਨੇ ਵਿਭਾਗ ਨਾਲ ਤਾਲਮੇਲ ਰੱਖਣ ਉਪਰੰਤ ਸਾਲ 2019 ਦੌਰਾਨ 10 ਏਕੜ ਵਿੱਚ ਪਰਾਲੀ ਨੂੰ ਬਿਨ੍ਹਾ ਅੱਗ ਲਗਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ ਅਤੇ ਇਸ ਦੇ ਲਾਭ ਦੇਖਦਿਆਂ ਸਾਲ 2019 ਤੋ 2022 ਦੌਰਾਨ 10 ਏਕੜ ਵਿੱਚ ਪਰਾਲੀ ਨੂੰ ਬਿਨ੍ਹਾ ਅੱਗ ਲਾਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ।
ਕਿਸਾਨ ਨੇ ਦੱਸਿਆ ਕਿ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਨਾਲ ਕਣਕ ਤੇਜ਼ ਹਵਾਵਾਂ ਵਿੱਚ ਨਹੀ ਡਿੱਗਦੀ ਅਤੇ ਪਰਾਲੀ ਨੂੰ ਮਿੱਟੀ ਵਿੱਚ ਮਿਕਸ ਕਰਨ ਦੀ ਬਦੌਲਤ ਹੀ ਉਪਜਾਊ ਸ਼ਕਤੀ ਵਿੱਚ ਵਾਧਾ ਹੁੰਦਾ ਹੈ। ਉਸ ਨੇ ਕਿਹਾ ਕਿ ਅਜਿਹਾ ਕਰਨ ਨਾਲ ਜਿੱਥੇ ਜ਼ਮੀਨ ਖੁਸ਼ਹਾਲ ਹੋਈ ਹੈ ਉੱਥੇ ਹੀ ਉਸ ਦੇ ਖੇਤੀ ਖਰਚੇ ਵੀ ਘਟੇ ਹਨ ਅਤੇ ਪਰਾਲੀ ਖੇਤ ਵਿੱਚ ਵਾਹੁਣ ਦਾ ਲਾਭ ਹਾੜ੍ਹੀ ਦੀ ਫਸਲ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਉਸ ਨੇ ਕਿਹਾ ਕਿ ਉਹ ਇਸ ਸਾਲ ਵੀ ਆਪਣੇ ਸਾਰੇ ਰਕਬੇ 10 ਏਕੜ ਵਿੱਚ ਕਣਕ ਦੀ ਬਿਜਾਈ ਹੈਪੀ ਸੀਡਰ ਨਾਲ ਹੀ ਕਰੇਗਾ।

Saturday, November 12, 2022

ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ

 ਕਣਕ ਦੀ ਫਸਲ ਵਿੱਚੋਂ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਉਪਰੰਤ ਵੀ ਨਦੀਨ ਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ :ਡਾ.ਅਮਰੀਕ ਸਿੰਘ

----ਪਿੰਡ ਜਮਾਲਪੁਰ ਵਿੱਚ ਕਣਕ ਦੀ ਬਿਜਾਈ ਸੁਪਰ ਸੀਡਰ ਨਾਲ ਕਰਕੇ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ।



ਪਠਾਨਕੋਟ: 12 ਨਵੰਬਰ 2022 (     )  ਡਿਪਟੀ ਕਮਿਸ਼ਨਰ ਸ਼੍ਰ ਹਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਚਲਾਈ ਜਾ ਰਹੀ ਮੁਹਿੰਮ ਨੂੰ ਹੋਰ ਤੇਜ਼ ਕਰਦਿਆਂ ਖੇਤੀਬਾੜੀ Agriculture ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸੁਪਰ ਸੀਡਰ Super Seeder ਨਾਲ ਕਣਕ ਦੀ ਬਿਜਾਈ ਕਰਨ ਦਾ ਪ੍ਰਦਰਸ਼ਨੀ ਪਲਾਟ ਲਗਾ ਕੇ ਕਿਸਾਨਾਂ ਨੂੰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਤਕਨੀਕ ਬਾਰੇ ਜਾਗਰੁਕ ਕੀਤਾ ਗਿਆ ਇਹ ਪ੍ਰਦਰਸ਼ਨੀ ਪਲਾਟ ਅਗਾਂਹ ਵਧੂ ਕਿਸਾਨ ਗੁਰਵਿੰਦਰ ਸਿੰਘ ਦੇ ਖੇਤਾਂ ਵਿੱਚ ਲਗਾਇਆ ਗਿਆ।   ਇਸ ਮੌਕੇ ਡਾ.ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ,ਅਨੁਪਮ ਡੋਗਰਾ ਖੇਤੀ ਵਿਸਥਾਰ ਅਫਸਰ, ਅਮਨਦੀਪ ਸਿੰਘ ਸਹਾਇਕ ਤਕਨੀਕੀ ਪ੍ਰਬੰਧਕ(ਆਤਮਾ) ਅਤੇ ਹੋਰ ਕਿਸਾਨ ਹਾਜ਼ਰ ਸਨ।

        ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਕਣਕ Wheat ਦੀ ਫਸਲ ਵਿੱਚ ਨਦੀਨਾਂ Weed ਦੁਆਰਾ ਹੋਣ ਵਾਲਾ ਨੁਕਸਾਨ ਨੂੰ ਸਹੀ ਛਿੜਕਾਅ ਤਕਨੀਕਾਂ ਦੀ ਵਰਤੋਂ ਕਰਕੇ ਘਟਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ ਜੇਕਰ ਨਦੀਨਾਂ ਦੀ ਸੁਚੱਜੀ ਵਰਤੋਂ ਨਾਂ ਕਤਿੀ ਜਾਵੇ ਤਾਂ ਨਦੀਨ ਕਣਕ ਦੀ ਫਸਲ ਦਾ ਤਕਰੀਬਨ 15-25 % ਨੁਕਸਾਨ ਕਰ ਦਿੰਦੇ ਹਨ ।ਉਨਾਂ ਕਿਹਾ ਕਿ ਕਣਕ ਦੀ ਫਸਲ ਵਿੱਚ ਮੁੱਖ ਤੌਰ ਤੇ ਘਾਹ ਵਾਲੇ ਨਦੀਨ ਜਿਵੇਂ ਗੁੱਲੀ ਡੰਡਾ.ਜਵੀ,ਬੂੰਈਂ ਅਤੇ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਬਾਥੂ ,ਜੰਗਲੀ ਪਾਲਕ,ਮੈਣਾ,ਮੈਣੀ,ਜੰਗਲੀ ਹਾਲੋਂ ਅਤੇ ਹਿਰਨਖੁਰੀ ਹੁੰਦੇ ਹਨ।ਉਨਾ ਕਿਹਾ ਕਿ ਝੋਨਾ -ਕਣਕ ਦੀ ਕਾਸ਼ਤ ਵਾਲੇ ਖੇਤਾਂ ਵਿੱਚ ਗੁੱਲੀ ਡਮਡੇ ਦੀ ਵਧੇਰੇ ਸਮੱਸਿਆ ਹੁੰਦੀ ਹੈ ਅਤੇ ਇਸ ਸਮੱਸਿਆ ਨੂੰ ਕਣਕ ਦੀ ਬਿਜਾਈ ਉਪਰੰਤ ਨਦੀਨ ਨਾਸ਼ਕਾਂ ਦਾ ਸਹੀ ਤਕਨੀਕ ਵਰਤ ਕੇ ਛਿੜਕਾਅ ਕਰਕੇ ਘਟਾਇਆ ਜਾ ਸਕਦਾ ਹੈ।ਉਨਾਂ ਕਿਹਾ ਕਿ  ਕਣਕ ਦੀ ਬਿਜਾਈ ਤੋਂ ਤੁਰੰਤ ਬਾਅਦ ਡੇਢ ਲਿਟਰ ਪੈਂਡੀਮੈਥਾਲੀਨ ਜਾਂ 60 ਗ੍ਰਾਮ ਪਾਈਰੋਕਸਾਸਲਫੋਨ ਜਾਂ ਇੱਕ ਲਿਟਰ ਪਲੈਟਫਾਰਮ 385 ਐਸ ਈ(ਪੈਂਡਾਮੈਥਾਲੀਨ +ਮੈਟਰੀਬਿਊਜਨ) ਪ੍ਰਤੀ ਏਕੜ ਛਿੜਕਾਅ ਕਰਨ ਨਾਲ ਗੁੱਲੀ ਡੰਡੇ ਅਤੇ ਕੁਝ ਚੌੜੇ ਪੱਤਿਆਂ ਵਾਲੇ ਨਦੀਨਾਂ ਦੇ ਬੀਜ ਨਹੀਂ ਉਗਦੇ।ਉਨਾਂ ਕਿਹਾ ਕਿ  ਕਣਕ ਦੀ ਬਿਜਾਈ ਸੁਪਰ ਸੀਡਰ/ਸਮਾਰਟ ਸੀਡਰ ਨਾਲ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਨਾਲ ਸਮੇਂ ਅਤੇ ਪੈਸੇ ਦੀ ਬੱਚਤ ਹੁੰਦੀ ਹੈ ਅਤੇ ਕਣਕ ਇੱਕਸਾਰ ਉੱਗਦੀ ਹੈ।ਉਨਾਂ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਖੇਤਾਂ ਵਿਚੋਂ ਹਟਾਉਣ ਦੀ ਬਿਜਾਏ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਪੈਦਾਵਾਰ ਵਧਣ ਦੇ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਵੀ ਹੁੰਦਾ ਹੈ।ਅਨੁਪਮ ਡੋਗਰਾ ਨੇ ਕਿਹਾ ਕਿ ਨਦੀਨਾਂ ਦੀ ਸਹੀ ਕਥਾਮ ਲਈ ਕੱਟ ਵਾਲੀ ਨੋਜ਼ਲ ਦੀ ਵਰਤੋਂ ਕਰਨੀ ਚਾਹੀਦੀ ੳਤੇ ਗੰਨ ਵਾਲੀ ਨੋਜ਼ਲ ਤੋਂ ਪ੍ਰਹੇਜ਼ ਕਰਨਾ ਚਾਹੀਦਾ।ਉਨਾਂ ਨੇ ਕਿਹਾ ਕਿ  ਆਈ ਖੇਤ ਐਪ ਡਾਊਨਲੋਡ ਕਰਕੇ ਖੇਤੀ ਮਸ਼ੀਨਰੀ ਕਿਰਾਏ ਤੇ  ਲਈ ਅਤੇ ਦਿੱਤੀ ਜਾ ਸਕਦੀ ਹੈ ।ਕਿਸਾਨ ਗੁਰਵਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਰਵਾਇਤੀ ਖੇਤੀ ਦਾ ਤਿਆਗ ਕਰਕੇ ਨਵੀਨਤਮ ਤਕਨੀਕ ਵਾਲੀ ਖੇਤੀ ਅਪਨਾਉਣੀ ਚਾਹੀਦੀ ਹੈ ਤਾਂ ਜੋ ਪ੍ਰਤੀ ਹੈਕਟੇਅਰ ਵਧੇਰੇ ਆਮਦਨ ਲਈ ਜਾ ਸਕੇ।

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...