ਕੇਨ ਕਮਿਸ਼ਨਰ ਵੱਲੋਂ ਫਾਜਿਲਕਾ ਜ਼ਿਲ੍ਹੇ ਦਾ ਦੌਰਾ
ਫਾਜਿਲਕਾ 6 ਅਪ੍ਰੈਲ
ਪੰਜਾਬ ਸਰਕਾਰ ਵੱਲੋਂ ਮਿਸ਼ਨ ਉਨੰਤ ਕਿਸਾਨ Farmer ਤਹਿਤ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਸੰਯੁਕਤ ਡਾਇਰੈਕਟਰ ਖੇਤੀਬਾੜੀ (ਕੇਨ ਕਮਿਸ਼ਨਰ) ਸ੍ਰੀ ਰਾਜੇਸ਼ ਕੁਮਾਰ ਰਹੇਜਾ ਮੁਹਾਲੀ ਵੱਲੋਂ ਨਰਮੇ/ਕਪਾਹ Cotton ਦੀ ਫਸਲ ਨੂੰ ਕਾਮਯਾਬ ਕਰਨ ਲਈ ਮਿਤੀ 05-04-2023 ਅਤੇ 06-04-2023 ਨੂੰ ਜਿਲ੍ਹਾ ਫਾਜ਼ਿਲਕਾ ਦਾ ਦੌਰਾ ਕੀਤਾ ਗਿਆ।
ਕੇਨ ਕਮਿਸ਼ਨਰ ਵੱਲੋਂ ਮੁੱਖ ਖੇਤੀਬਾੜੀ ਅਫਸਰ, ਫਾਜ਼ਿਲਕਾ Fazilka ਨੂੰ ਨਾਲ ਲੈ ਕੇ ਛੱਟੀਆਂ ਦੇ ਢੇਰਾਂ ਦੀ ਸਾਫ-ਸਫਾਈ ਦੀ ਚੈਕਿੰਗ ਲਈ ਪਿੰਡ ਟਾਹਲੀਵਾਲਾ ਬੋਦਲਾ ਅਤੇ ਸਿੰਘਪੁਰਾ ਦਾ ਦੌਰਾ ਕੀਤਾ ਗਿਆ।ਚੈਕਿੰਗ ਦੌਰਾਨ ਕਿਸੇ ਪ੍ਰਕਾਰ ਦਾ ਵੀ ਗੁਲਾਬੀ ਸੁੰਡੀ ਦਾ ਹਮਲਾ ਦੇਖਣ ਵਿੱਚ ਨਹੀਂ ਪਾਇਆ ਗਿਆ।ਉਨ੍ਹਾਂ ਵਲੋਂ ਕਿਸਾਨਾਂ ਨੂੰ ਛੱਟੀਆਂ ਦੇ ਢੇਰਾਂ ਦੀ ਸਾਫ-ਸਫਾਈ ਰੱਖਣ ਬਾਰੇ ਅਤੇ ਖੇਤਾਂ ਦੇ ਆਲੇ-ਦੁਆਲੇ ਨਦੀਨਾਂ ਦੀ ਸਫਾਈ ਕਰਨ ਬਾਰੇ ਕਿਹਾ ਗਿਆ।
ਇਸ ਤੋਂ ਬਾਅਦ ਉਨ੍ਹਾਂ ਵੱਲੋਂ ਜੀਨਿੰਗ ਫੈਕਟਰੀਆਂ ਬਦਾਨੀ ਇੰਟਰਪ੍ਰਾਇਜ, ਅਬੋਹਰ ਹੋੜ, ਫਾਜਿਲਕਾ, ਸ੍ਰੀ ਰਾਮ ਕਾਟਨ ਐਂਡ ਆਇਲ ਮਿਲ,ਘੱਲੂ ਅਤੇ ਬਾਂਸਲ ਐਗਰੋ ਇੰਡਸਟਰੀਜ਼ ਫਾਜ਼ਿਲਕਾ ਰੋਡ ਅਬੋਹਰ ਦਾ ਦੋਰਾ ਕੀਤਾ ਗਿਆ।ਜਿਥੇ ਉਨ੍ਹਾਂ ਵੱਲੋਂ ਮਿਲਾਂ ਦੀ ਚੈਕਿੰਗ ਕੀਤੀ ਗਈ ਅਤੇ ਮਿਲ ਮਾਲਕਾਂ ਨੂੰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਨਿਰਦੇਸ਼ ਦਿੱਤੇ ਕਿ ਜਿਥੇ ਵੀ ਬਿਨੌਲਾ ਸਟੋਰ ਕੀਤਾ ਗਿਆ ਹੈ ਲੋੜ ਅਨੁਸਾਰ ਉਸ ਥਾਂ ਤੇ ਫਿਊਮੀਗੇਸ਼ਨ ਕਰਵਾਈ ਜਾਵੇ ਅਤੇ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ। ਉਨ੍ਹਾਂ ਵੱਲੋਂ ਸਮੂਹ ਸਟਾਫ ਨੂੰ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਗਈ।
No comments:
Post a Comment