—ਅਜਿਹੇ ਕਿਸਾਨਾਂ ਨੇ ਨਾ ਕੇਵਲ ਵਾਤਾਵਰਨ ਬਚਾਇਆ ਸਗੋਂ ਆਪਣੀ ਜਮੀਨ ਦੀ ਉਪਜਾਊ ਸ਼ਕਤੀ ਦੀ ਵੀ ਕੀਤੀ ਸੰਭਾਲ
—ਡਿਪਟੀ ਕਮਿਸ਼ਨਰ ਵੱਲੋਂ ਵਾਤਾਵਰਨ ਦੀ ਰੱਖਿਆ ਕਰਨ ਵਾਲੇ ਕਿਸਾਨਾਂ ਦਾ ਧੰਨਵਾਦ
ਫਾਜਿਲ਼ਕਾ, 13 ਨਵੰਬਰ
ਫਾਜਿ਼ਲਕਾ Fazilka ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ Senu Duggal ਨੇ ਉਨ੍ਹਾਂ ਵਾਤਾਵਰਨ ਦੇ ਰਾਖੇ ਕਿਸਾਨਾਂ Farmers ਦਾ ਧੰਨਵਾਦ ਕੀਤਾ ਹੈ ਜਿੰਨ੍ਹਾਂ ਨੇ ਪਰਾਲੀ ਨੂੰ ਬਿਨ੍ਹਾਂ ਸਾੜੇ ਕਣਕ ਦੀ ਬਿਜਾਈ ਕਰ ਲਈ ਹੈ ਜਾਂ ਕਰ ਰਹੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਇਹ ੳਹ ਕਿਸਾਨ ਹਨ ਜਿੰਨ੍ਹਾਂ ਨੇ ਪਰਾਲੀ Without Burning Stubble ਨੂੰ ਬਿਨ੍ਹਾਂ ਸਾੜੇ Wheat Sowing ਕਣਕ ਬੀਜ ਕੇ ਨਾ ਕੇਵਲ ਵਾਤਾਵਰਨ ਨੂੰ ਪ੍ਰਦੁਸਿ਼ਤ ਹੋਣ ਤੋਂ ਬਚਾਇਆ ਹੈ ਸਗੋਂ ਇੰਨ੍ਹਾਂ ਕਿਸਾਨਾਂ ਨੇ ਆਪਣੀ ਜਮੀਨ ਨੂੰ ਵੀ ਬੰਜਰ ਹੋਣ ਤੋਂ ਬਚਾਇਆ ਹੈ। ਜਿਸਦਾ ਸਿੱਧਾ ਅਸਰ ਉਨ੍ਹਾਂ ਦੀ ਜਮੀਨ ਤੋਂ ਉਨ੍ਹਾਂ ਨੂੰ ਆਉਣ ਵਾਲੇ ਸਾਲਾਂ ਦੌਰਾਨ ਮਿਲਣ ਵਾਲੀ ਫਸਲ ਦੇ ਝਾੜ ਤੇ ਪਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਦ ਪਰਾਲੀ ਨੂੰ ਸਾੜਿਆਂ ਜਾਂਦਾ ਹੈ ਤਾਂ ਇਸ ਨਾਲ ਪਰਾਲੀ ਦੇ ਰੂਪ ਵਿਚ ਪੌਸ਼ਕ ਤੱਤ ਵੀ ਨਸ਼ਟ ਹੋ ਜਾਂਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪਰਾਲੀ ਸਾਡੀ ਜਮੀਨ ਵਿਚੋਂ ਪੋਸ਼ਕ ਤੱਤ ਲੈ ਕੇ ਹੀ ਪੈਦਾ ਹੋਈ ਸੀ ਅਤੇ ਜੇਕਰ ਇਸ ਨੂੰ ਸਾੜ ਦਿੱਤਾ ਜਾਂਦਾ ਹੈ ਤਾਂ ਇਹ ਤੱਤ ਪ੍ਰਦੂਸਿ਼ਤ ਧੂੰਆ Smoke ਬਣ ਕੇ ਉੱਡ ਜਾਂਦੇ ਹਨ ਪਰ ਜੇਕਰ ਇਸ ਨੂੰ ਖੇਤ ਵਿਚ ਮਿਲਾ ਕੇ ਕਣਕ ਦੀ ਬਿਜਾਈ ਕਰ ਦਿੱਤੀ ਜਾਵੇ ਤਾਂ ਇਸ ਨਾਲ ਇਹ ਸਾਰੇ ਤੱਤ ਜਮੀਨ ਵਿਚ ਵਾਪਸ ਚਲੇ ਜਾਂਦੇ ਹਨ।
ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਕਿਹਾ ਕਿ ਸਾਡੇ ਕਿਸਾਨਾਂ ਲਈ ਪਰਾਲੀ ਨੂੰ ਖੇਤ ਵਿਚ
ਮਿਲਾ ਕੇ ਹੀ ਸੁਪਰ ਸੀਡਰ, ਸਮਾਰਟ ਸੀਡਰ, ਸਰਫੇਸ ਸੀਡਰ ਨਾਲ ਮਲਚਿੰਗ ਵਿਧੀ ਨਾਲ ਕਣਕ ਦੀ ਬਿਜਾਈ ਕਰਨਾ ਹੀ ਸਭ ਤੋਂ ਲਾਭਕਾਰੀ ਤਰੀਕਾ ਹੈ। ਕਿਉਂਕਿ ਜੇਕਰ ਅਸੀਂ ਪਰਾਲੀ ਦੀਆਂ ਗੱਠਾਂ ਬਣਾ ਕੇ ਵੀ ਚੁਕਵਾ ਦਿੰਦੇ ਹਾਂ ਤਾਂ ਵੀ ਪੌਸ਼ਕ ਤੱਤ ਵਾਪਿਸ ਜਮੀਨ ਨੂੰ ਨਹੀਂ ਮਿਲਦੇ ਹਨ। ਇਸ ਲਈ ਕਿਸਾਨ ਪਰਾਲੀ ਨੂੰ ਖੇਤ ਵਿਚ ਮਿਲਾ ਕੇ ਕਣਕ ਦੀ ਬਿਜਾਈ ਦੀਆਂ ਤਕਨੀਕਾਂ ਦੀ ਵਰਤੋਂ ਕਰਕੇ ਹੀ ਕਣਕ ਦੀ ਬਿਜਾਈ ਕਰਨ।
No comments:
Post a Comment