Tuesday, December 26, 2023

ਦਾਨੇਵਾਲਾ ਵਿਖੇ ਲਗਾਇਆ ਗਿਆ ਸਾਹੀਵਾਲ ਪ੍ਰੋਜੈਕਟ ਦਾ ਪਸ਼ੂ ਭਲਾਈ ਕੈਂਪ

ਫਾਜ਼ਿਲਕਾ

ਜ਼ਿਲ੍ਹਾ ਫਾਜ਼ਿਲਕਾ Fazilka ਦੇ ਪਸ਼ੂ ਪਾਲਣ ਵਿਭਾਗ Animal Husbandry Department  ਦੇ ਡਿਪਟੀ ਡਾਇਰੈਕਟਰ ਡਾ: ਰਾਜੀਵ ਕੁਮਾਰ ਛਾਬੜਾ ਦੀਆਂ ਹਦਾਇਤਾਂ ਅਨੁਸਾਰ ਪਿੰਡ ਦਾਨੇਵਾਲਾ Danewala ਵਿਖੇ ਪਸ਼ੂ ਭਲਾਈ ਕੈਂਪ ਲਗਾਇਆ ਗਿਆ ਇਹ ਪਸ਼ੂ ਭਲਾਈ ਕੈਂਪ ਸਾਹੀਵਾਲ Sahiwal Breed ਪੈਡੀਗਰੀ ਸਿਲੈਕਸ਼ਨ ਪ੍ਰੋਜੈਕਟ ਤਹਿਤ ਲਗਾਇਆ ਗਿਆ।


ਸੀਨੀਅਰ ਵੈਟਰਨਰੀ ਅਫ਼ਸਰ ਅਬੋਹਰ ਡਾ: ਮਨਦੀਪ ਸਿੰਘ ਨੇ ਹਾਜ਼ਰ ਪਸ਼ੂ ਪਾਲਕਾਂ ਨੂੰ ਸਾਹੀਵਾਲ ਪ੍ਰੋਜੈਕਟ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਸਲਾਹ ਦਿੱਤੀ ਪਸ਼ੂ ਪਾਲਕਾਂ ਨੂੰ ਧੰਦੇ ਤੋਂ ਵੱਧ ਤੋਂ ਵੱਧ ਮੁਨਾਫਾ ਲੈਣ ਲਈ ਪਸ਼ੂਆਂ ਦੀ ਸੁਚੱਜੀ ਸੰਭਾਲਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਅਤੇ ਸਮੇਂ ਸਿਰ ਟੀਕਾਕਰਨ 'ਤੇ ਜ਼ੋਰ ਦਿੱਤਾ ਗਿਆ ਸੀਨੀਅਰ ਵੈਟਰਨਰੀ ਅਫ਼ਸਰ ਨੇ ਹਾਜ਼ਰ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਵਿਭਾਗ ਵੱਲੋਂ ਇਲਾਕੇ ਵਿੱਚ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਗਰੂਕ ਕੀਤਾ।

ਸਾਹੀਵਾਲ ਪੈਡੀਗਰੀ ਸਿਲੈਕਸ਼ਨ ਦੇ ਪ੍ਰੋਜੈਕਟ ਕੋਆਰਡੀਨੇਟਰ ਡਾ: ਅਮਿਤ ਨੈਨ ਨੇ ਹਾਜ਼ਰ ਪਸ਼ੂ ਪਾਲਕਾਂ ਨੂੰ ਸਾਹੀਵਾਲ ਗਾਵਾਂ ਦੀ ਨਸਲ ਸੁਧਾਰ ਵਿੱਚ ਪ੍ਰੋਜੈਕਟ ਦੁਆਰਾ ਪਾਏ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ। ਡਾ: ਅਮਿਤ ਨੈਨ ਨੇ ਕਿਹਾ ਕਿ ਅੱਜਕੱਲ੍ਹ ਲੋਕਾਂ ਦਾ ਦੇਸੀ ਗਾਵਾਂ ਵੱਲ ਝੁਕਾਅ ਵਧ ਰਿਹਾ ਹੈ ਅਤੇ ਪਸ਼ੂ ਪਾਲਣ ਵਿਭਾਗ ਸਾਹੀਵਾਲ ਪੈਡੀਗਰੀ ਸਿਲੈਕਸ਼ਨ ਪ੍ਰੋਜੈਕਟ ਰਾਹੀਂ ਸਾਹੀਵਾਲ ਗਊ ਪਾਲਣ ਨੂੰ ਵੀ ਉਤਸ਼ਾਹਿਤ ਕਰ ਰਿਹਾ ਹੈ।


ਪ੍ਰੋਜੈਕਟ ਕੋਆਰਡੀਨੇਟਰ ਡਾ: ਅਮਿਤ ਨੈਨ ਵੱਲੋਂ ਇਹ ਵੀ ਦੱਸਿਆ ਗਿਆ ਕਿ  ਉੱਚ ਉਤਪਾਦਨ ਸਮਰੱਥਾ ਵਾਲੀਆਂ ਚੰਗੀ ਨਸਲ ਦੀਆਂ ਸਾਹੀਵਾਲ ਗਾਵਾਂ ਦੇ ਵੱਛੇ ਵੀ ਪਸ਼ੂ ਪਾਲਣ ਵਿਭਾਗ ਵੱਲੋਂ ਖਰੀਦੇ ਜਾਣਗੇ। ਇਸ ਲਈ ਉਨ੍ਹਾਂ ਨੇ ਵੱਧ ਤੋਂ ਵੱਧ ਪਸ਼ੂ ਪਾਲਕਾਂ ਨੂੰ ਆਪਣੀਆਂ ਦੇਸੀ ਨਸਲ ਦੀਆਂ ਗਾਵਾਂ ਦੇ ਦੁੱਧ ਦੀ ਰਿਕਾਰਡਿੰਗ ਕਰਵਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

ਪਿੰਡ ਦਾਨੇਵਾਲਾ ਦੇ ਵੈਟਰਨਰੀ ਅਫ਼ਸਰ ਡਾ: ਸਕਸ਼ਮ ਵੱਲੋਂ ਹਾਜ਼ਰ ਪਸ਼ੂ ਪਾਲਕਾਂ ਨੂੰ ਸਾਹੀਵਾਲ ਪ੍ਰੋਜੈਕਟ ਨਾਲ ਜੁੜਨ ਲਈ ਪ੍ਰੇਰਿਤ ਕੀਤਾ ਗਿਆ |ਇਸ ਪਸ਼ੂ ਭਲਾਈ ਕੈਂਪ ਮੌਕੇ ਗ੍ਰਾਮ ਪੰਚਾਇਤ ਦਾਨੇਵਾਲਾ ਦੇ ਸਰਪੰਚ ਸਰਦਾਰ ਹਰਜਿੰਦਰ ਸਿੰਘ ਅਤੇ ਗੁਰਦੁਆਰਾ ਦਾਨੇਵਾਲਾ ਦੇ ਸਕੱਤਰ ਸਰਦਾਰ ਦਰਸ਼ਨ ਸਿੰਘ ਨੇ ਹਾਜ਼ਰ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦਿਆਂ ਪਸ਼ੂ ਪਾਲਣ ਵਿਭਾਗ ਦੀਆਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।

ਇਸ ਪਸ਼ੂ ਭਲਾਈ ਕੈਂਪ ਵਿੱਚ ਆਏ ਪਸ਼ੂ ਮਾਲਕਾਂ ਨੂੰ ਮੁਫਤ ਦਵਾਈਆਂ ਵੀ ਵੰਡੀਆਂ ਗਈਆਂ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...