Friday, January 19, 2024

ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ 23 ਅਤੇ 24 ਜਨਵਰੀ ਨੂੰ ਅਬੋਹਰ ਵਿਖੇ

ਫਾਜ਼ਿਲਕਾ 19 ਜਨਵਰੀ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ PAU ਦੇ ਖੇਤਰੀ ਖੋਜ ਕੇਂਦਰ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ Abohar ਅਬੋਹਰ ਵੱਲੋਂ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਟੀ 23 ਅਤੇ 24 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਖੇਤਰੀ ਖੋਜ ਕੇਂਦਰ ਤੇ ਨਿਰਦੇਸ਼ਕ ਡਾ ਅਨਿਲ ਸਾਗਵਾਨ ਨੇ ਦਿੱਤੀ ।ਉਹਨਾਂ ਨੇ ਦੱਸਿਆ ਕਿ 23 ਜਨਵਰੀ ਨੂੰ ਨੀੰਬੂ ਜਾਤੀ ਦੇ ਫਲਾਂ ਦੇ ਮੁਕਾਬਲੇ ਹੋਣਗੇ ।ਫਲਾਂ ਦੇ ਨਮੂਨਿਆਂ ਦੀ ਪ੍ਰਾਪਤੀ 23 ਜਨਵਰੀ ਨੂੰ ਸਵੇਰੇ 10 ਵਜੇ ਤੱਕ ਤੋਂ 1 ਵਜੇ ਤੱਕ ਹੋਵੇਗੀ ਅਤੇ ਫਲਾਂ ਦੇ ਨਿਰੀਖਣ ਦੋ ਤੋਂ 4 ਵਜੇ ਤੱਕ ਹੋਣਗੇ।

 


ਡਾਕਟਰ ਜਗਦੀਸ਼ ਕੁਮਾਰ ਅਰੋੜਾ ਜ਼ਿਲ੍ਾ ਪਸਾਰ ਮਾਹਿਰ ਫਾਰਮ ਸਲਾਹਕਾਰ ਸੇਵਾ ਕੇਂਦਰ ਅਬੋਹਰ ਨੇ ਦੱਸਿਆ ਕਿ 24 ਜਨਵਰੀ ਨੂੰ ਪ੍ਰਦਰਸ਼ਨੀ ਦਾ ਉਦਘਾਟਨ ਸਵੇਰੇ 10:30 ਵਜੇ ਹੋਣ ਤੋਂ ਬਾਅਦ ਤਕਨੀਕੀ ਗੋਸ਼ਟੀ ਹੋਵੇਗੀ ਜਿਸ ਵਿੱਚ ਫਲਾਂ ਦੇ ਵੱਖ ਵੱਖ ਮਾਹਰ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣਗੇ । ਜਿਸ ਉਪਰੰਤ ਇਨਾਮਾਂ ਦੀ ਵੰਡ ਹੋਵੇਗੀ ।ਇਸ ਵਾਰ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਦੇ ਸਾਇੰਸਦਾਨ ਵੀ ਵਿਸ਼ੇਸ਼ ਤੌਰ ਤੇ ਇਸ ਮੇਲੇ ਵਿੱਚ ਪੁੱਜ ਰਹੇ ਹਨ ।

ਇਸ ਸਮਾਗਮ ਦੇ ਮੁੱਖ ਮਹਿਮਾਨ ਡਾਕਟਰ ਸਤਬੀਰ ਸਿੰਘ ਗੋਸਲ ਕੁੱਲਪਤੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਣਗੇ ਜਦਕਿ ਵਿਸ਼ੇਸ਼ ਮਹਿਮਾਨ ਸ਼੍ਰੀਮਤੀ ਸ਼ੈਲਿੰਦਰ ਕੌਰ ਡਾਰੈਕਟਰ ਬਾਗਵਾਨੀ ਵਿਭਾਗ ਪੰਜਾਬ ਅਤੇ ਡਾਕਟਰ ਅਜਮੇਰ ਸਿੰਘ ਢੱਟ ਨਿਰਦੇਸ਼ਕ ਖੋਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹੋਣਗੇ ।

ਉਨਾਂ ਨੇ ਸਮੂਹ ਕਿਸਾਨਾਂ ਨੂੰ ਖਾਸ ਕਰਕੇ ਨਿੰਬੂ ਜਾਤੀ ਦੇ ਫਲਾਂ ਦੀ ਕਾਸ਼ਤ ਕਰਨ ਵਾਲੇ ਬਾਗਵਾਨਾਂ ਨੂੰ ਅਪੀਲ ਕੀਤੀ ਹੈ ਕਿ 23 ਅਤੇ 24 ਜਨਵਰੀ ਨੂੰ ਅਬੋਹਰ ਦੇ ਸੀਡ ਫਾਰਮ ਵਿਖੇ ਸਥਿਤ ਖੇਤਰੀ ਖੋਜ ਕੇਂਦਰ ਵਿਖੇ ਹੋ ਰਹੀ ਨਿੰਬੂ ਜਾਤੀ ਦੇ ਫਲਾਂ ਦੀ ਪ੍ਰਦਰਸ਼ਨੀ ਅਤੇ ਗੋਸ਼ਠੀ ਵਿੱਚ ਵੱਧ ਤੋਂ ਵੱਧ ਭਾਗ ਲਿਆ ਜਾਵੇ।

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...