ਡਿਪਟੀ ਕਮਿਸ਼ਨਰ ਵੱਲੋਂ ਪੰਜਾਬ ਐਗਰੋ ਦੇ ਕਿਨੂੰ ਪੈਕਿੰਗ/ ਗ੍ਰੇਡਿੰਗ ਪਲਾਂਟ ਦਾ ਦੌਰਾ
ਪੰਜਾਬ ਐਗਰੋ ਵੱਲੋਂ ਮਿਡ ਡੇ ਮੀਲ ਲਈ ਭੇਜਿਆ ਜਾ ਰਿਹਾ ਹੈ ਕਿਨੂੰ
ਕਿਸਾਨਾਂ ਤੋਂ ਪੰਜਾਬ ਐਗਰੋ ਵੱਲੋਂ ਕੀਤੀ ਜਾ ਰਹੀ ਹੈ ਕਿਨੂੰ ਦੀ ਸਿੱਧੀ ਖਰੀਦ
ਫਾਜ਼ਿਲਕਾ 18 ਫਰਵਰੀ
ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ Punjab Agro ਨੂੰ ਕਿਨੂੰ Kinnow ਦੀ ਖਰੀਦ ਦੀ ਜਿੰਮੇਵਾਰੀ ਸੌਂਪੀ ਗਈ ਹੈ ਜਿਸ ਤੋਂ ਬਾਅਦ ਪੰਜਾਬ ਐਗਰੋ ਵੱਲੋਂ ਆਪਣੇ Fruit Processing ਫਰੂਟ ਪ੍ਰੋਸੈਸਿੰਗ ਪਲਾਂਟ ਲਈ ਜਿੱਥੇ ਕਿੰਨੂ ਦੀ ਖਰੀਦ ਕੀਤੀ ਜਾ ਰਹੀ ਹੈ ਉੱਥੇ ਹੀ ਪੰਜਾਬ ਭਰ ਦੇ ਸਕੂਲਾਂ ਵਿੱਚ ਮਿਡ ਡੇ ਮੀਲ Mid day Meal ਵਿੱਚ ਕਿੰਨੂ ਦੇਣ ਲਈ ਵੀ ਪੰਜਾਬ ਐਗਰੋ ਕਿਸਾਨਾਂ ਤੋਂ ਸਿੱਧੇ ਤੌਰ ਤੇ ਕਿੰਨੂ ਦੀ ਖਰੀਦ ਕਰ ਰਿਹਾ ਹੈ।
ਇਸ ਸਬੰਧੀ ਅੱਜ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਅਬੋਹਰ ਇਲਾਕੇ ਵਿੱਚ ਪੰਜਾਬ ਐਗਰੋ ਦੇ ਕਿਨੂੰ ਪੈਕਿੰਗ ਪਲਾਂਟ ਦਾ ਦੌਰਾ ਕੀਤਾ ਜਿੱਥੇ ਕਿਨੂੰ ਨੂੰ ਸਾਫ ਕਰਨ ਤੋਂ ਬਾਅਦ ਉਸਦੀ ਗ੍ਰੇਡਿੰਗ ਕੀਤੀ ਜਾਂਦੀ ਹੈ ਅਤੇ ਦਰਜਾਬੰਦੀ ਕਰਨ ਤੋਂ ਬਾਅਦ ਉਸ ਨੂੰ ਪੈਕ ਕਰਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਮਿਡ ਡੇ ਮੀਲ ਵਿੱਚ ਭੇਜਿਆ ਜਾਂਦਾ ਹੈ।
ਕਿੰਨੂ ਦੀ ਪੰਜਾਬ ਐਗਰੋ ਵੱਲੋਂ ਕਿਸਾਨਾਂ ਤੋਂ ਸਿੱਧੇ ਤੌਰ ਤੇ ਖਰੀਦ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਇਸ ਵਾਰ ਕਿੰਨੂ ਦੀ ਬੰਪਰ ਪੈਦਾਵਾਰ ਹੋਣ ਕਾਰਨ ਕਿਸਾਨਾਂ ਨੂੰ ਕੀਮਤ ਪੂਰੀ ਨਹੀਂ ਮਿਲ ਰਹੀ ਸੀ ਜਿਸ ਤੋਂ ਬਾਅਦ ਕਿਸਾਨਾਂ ਦੀ ਮੰਗ ਤੇ ਪੰਜਾਬ ਸਰਕਾਰ ਨੇ ਕਿੰਨੂ ਦੀ ਖਰੀਦ ਕਰਨ ਲਈ ਪੰਜਾਬ ਐਗਰੋ ਨੂੰ ਜਿੰਮੇਵਾਰੀ ਸੌਂਪੀ ਹੈ । ਡਿਪਟੀ ਕਮਿਸ਼ਨਰ ਨੇ ਇਸ ਮੌਕੇ ਪੰਜਾਬ ਐਗਰੋ ਦੇ ਅਧਿਕਾਰੀਆਂ ਨੂੰ ਕਿਹਾ ਕਿ ਵੱਧ ਤੋਂ ਵੱਧ ਕਿੰਨੂ ਦੀ ਖਰੀਦ ਕੀਤੀ ਜਾਵੇ ਅਤੇ ਸਮੇਂ ਸਿਰ ਸਾਰੇ ਪੰਜਾਬ ਦੇ ਸਕੂਲਾਂ ਤੱਕ ਮਿਡ ਡੇ ਮੀਲ ਵਿੱਚ ਭੇਜਣ ਲਈ ਕਿੰਨੂੰ ਦੀ ਸਪਲਾਈ ਕੀਤੀ ਜਾਵੇ। ਇਸ ਮੌਕੇ ਉਨਾਂ ਨੇ ਕਿਹਾ ਕਿ ਕਿੰਨੂੰ ਉਤਪਾਦਕਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ ਹੈ।
ਇਸ ਉਪਰੰਤ ਉਹਨਾਂ ਪੰਜਾਬ ਐਗਰੋ ਵੱਲੋਂ ਆਲਮਗੜ੍ਹ ਵਿਖੇ ਸਥਾਪਿਤ ਹਾਈ ਟੈਕ ਵੈਜੀਟੇਬਲ ਨਰਸਰੀ ਪਲਾਟ ਅਤੇ ਫਰੂਟ ਐਂਡ ਵੈਜੀਟੇਬਲ ਪ੍ਰੋਸੈਸਿੰਗ ਪਲਾਂਟ ਦਾ ਵੀ ਦੌਰਾ ਕੀਤਾ ਗਿਆ! ਹਾਈ ਟੈਕ ਵੈਜੀਟੇਬਲ ਨਰਸਰੀ ਪਲਾਟ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਸਬਜ਼ੀਆਂ ਦੇ ਪੌਦੇ ਤਿਆਰ ਹੁੰਦੇ ਹਨ, ਇਹਨਾਂ ਤਿਆਰ ਪੌਦਿਆਂ ਨੂੰ ਦੇਖਣ ਉਪਰੰਤ ਡਿਪਟੀ ਕਮਿਸ਼ਨਰ ਨੇ ਇਸ ਪਲਾਂਟ ਦੀ ਪ੍ਰਸ਼ੰਸਾ ਵੀ ਕੀਤੀ! ਪ੍ਰੋਸੈਸਿੰਗ ਫਰੂਟ ਐਂਡ ਵੈਜੀਟੇਬਲ ਪਲਾਂਟ ਵਿੱਚ ਆਧੁਨਿਕ ਟੈਕਨੋਲੋਜੀ ਨਾਲ ਫਰੂਟ ਤੋਂ ਜੂਸ ਤੇ ਪੇਸਟ ਤਿਆਰ ਹੁੰਦੀ ਹੈ! ਇਸ ਤੋਂ ਇਲਾਵਾ ਇੱਥੇ ਆਧੁਨਿਕ ਤਕਨੀਕ ਨਾਲ ਗਾਜਰਾਂ ਦੀ ਧੋਲਾਈ ਵੀ ਹੁੰਦੀ ਹੈ, ਜਿਸ ਦੀ ਮਦਦ ਨਾਲ ਕਿਸਾਨਾਂ ਨੂੰ ਆਪਣੀ ਮਾਰਕੀਟਿੰਗ ਕਰਨ ਵਿੱਚ ਮਦਦ ਮਿਲਦੀ ਹੈ।
ਇਸ ਮੌਕੇ ਸਹਾਇਕ ਮੈਨੇਜਰ ਪੰਜਾਬ ਐਗਰੋ ਗੁਰਪ੍ਰੀਤ ਸਿੰਘ, ਕਾਰਜਕਾਰੀ ਤਕਨੀਕੀ ਦੀਪਇੰਦਰ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਜਗਤਾਰ ਸਿੰਘ, ਪਲਾਟ ਹੈਡ ਸੁਭਾਸ਼ ਚੌਧਰੀ ਆਦਿ ਹਾਜ਼ਰ ਸਨ!
No comments:
Post a Comment