ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਹਫਤੇ ਵਿੱਚ ਇੱਕ ਦਿਨ ਸਥਾਨਕ ਪੱਧਰ ਤੇ ਪੈਦਾ ਹੋਣ ਵਾਲਾ ਫਲ ਜਿਵੇਂ ਕਿ ਕਿੰਨੂ Kinnow ਅਮਰੂਦ ਆਦਿ ਮਿਡ ਡੇਅ ਮੀਲ Mid Day Meal ਵਿੱਚ ਦੇਣ ਸਬੰਧੀ ਸਰਕਾਰ ਵੱਲੋਂ ਫੈਸਲਾ ਕਰ ਲਿਆ ਗਿਆ ਹੈ । ਇਸ ਨਾਲ ਫਾਜ਼ਿਲਕਾ ਜਿਲੇ ਦੇ ਕਿਨੂੰ ਉਤਪਾਦਕ ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ।
ਇਸ ਤੋਂ ਪਹਿਲਾਂ ਸਰਕਾਰ ਦੇ ਫੈਸਲੇ ਅਨੁਸਾਰ ਵਿਦਿਆਰਥੀਆਂ ਨੂੰ ਸੋਮਵਾਰ ਨੂੰ ਕੇਲਾ Banana ਮਿੱਡ ਡੇ ਮੀਲ ਵਿਚ ਦੇਣ ਦੀ ਪ੍ਰਕ੍ਰਿਆ ਸ਼ੁਰੂ ਹੋਈ ਸੀ ਪਰ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਜੋਰਦਾਰ ਮੰਗ ਤੋਂ ਬਾਅਦ ਸਰਕਾਰ ਨੇ ਮੋੜਾ ਕੱਟਿਆਂ ਹੈ ਅਤੇ ਹੁਣ ਸਥਾਨਕ ਪੱਧਰ ਤੇ ਪੈਦਾ ਹੋਣ ਵਾਲੇ ਫਲ ਦੇਣ ਦੀ ਗੱਲ ਆਖੀ ਜਾ ਰਹੀ ਹੈ।
ਅਜਿਹੇ ਵਿਚ ਕਿਨੂੰ ਪੰਜਾਬ ਦਾ ਸਥਾਨਕ ਫਲ ਹੈ ਅਤੇ ਜੇਕਰ ਕਿਨੂੰ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਤਾਂ ਇਸ ਨਾਲ ਸਥਾਨਕ ਪੱਧਰ ਤੇ ਕਿਨੂੰ ਦੀ ਮੰਗ ਵਿਚ ਵਾਧਾ ਹੋਣ ਨਾਲ ਕਿਸਾਨਾਂ ਨੂੰ ਵੱਧ Kinnw Rates ਭਾਅ ਮਿਲਣ ਦੀ ਆਸ ਹੈ।
ਦੂਜੇ ਪਾਸੇ ਹੁਣ ਤੱਕ ਕਿਨੂੰ ਦੀ 80 ਫੀਸਦੀ ਤੋਂ ਵੱਧ ਦੀ ਤੁੜਾਈ ਹੋ ਚੁੱਕੀ ਹੈ ਅਤੇ ਗਰਮੀ Temperature Increase ਵੀ ਵੱਧਣ ਲੱਗੀ ਹੈ ਤਾਂ ਇਸ ਨਾਲ ਇਸਦੀ ਮੰਗ Demand ਵਿਚ ਤੇਜੀ ਆਵੇਗੀ ਅਤੇ ਕਿਨੂੰ ਦਾ ਭਾਅ ਵੀ ਉਪਰ ਵੱਲ ਸਿਰਕਨ ਲੱਗਿਆ ਹੈ।
No comments:
Post a Comment