ਇਹ ਜੋ ਤਸਵੀਰ ਤੁਸੀਂ ਵੇਖ ਰਹੇ ਹੋ ਇਹ ਸਰਕਾਰੀ ਸੀਨੀਅਰ ਸੈਕਡਰੀ ਸਕੂਲ ਵਲਟੋਹਾ ( ਕੰ) ਦੀ ਹੈ ਜਿੱਥੇ ਮਿਡ ਡੇ ਮੀਲ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੌਸਮੀ ਫ਼ਲ ਕਿੰਨੂ ਦਿੱਤੇ ਗਏ।
ਜਿਕਰ ਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਹੁਣ ਮਿਡ ਡੇ ਮੀਲ ਵਿੱਚ ਕਿਨੂੰ ਫਲ ਦੇਣ ਦੀ ਸਿਫਾਰਿਸ਼ ਕੀਤੀ ਗਈ ਹੈ ਜਿਸ ਨਾਲ ਕਿਨੂੰ ਦੀ ਲਾਗਤ ਵਧ ਜਾਵੇਗੀ ਪੰਜਾਬ ਵਿੱਚ 19 ਲੱਖ ਤੋਂ ਜਿਆਦਾ ਬੱਚਿਆਂ ਨੂੰ ਹਰ ਰੋਜ਼ ਮਿਡ ਡੇ ਮੀਲ ਦਿੱਤਾ ਜਾਂਦਾ ਹੈ। ਇਸ ਲਿਹਾਜ ਨਾਲ ਲਗਭਗ 3 ਹਜਾਰ ਕੁਇੰਟਲ ਕਿੰਨੂ ਦੀ ਖਪਤ ਇਹਨਾਂ ਸਕੂਲਾਂ ਵਿੱਚ ਇੱਕ ਦਿਨ ਵਿੱਚ ਹੋ ਸਕਦੀ ਹੈ ਜੇਕਰ ਇੱਕ ਵਿਦਿਆਰਥੀ ਨੂੰ ਇੱਕ ਕਿੰਨੂੰ ਫਲ ਦਿੱਤਾ ਜਾਵੇ ਇਸ ਨਾਲ ਕਿੰਨੂ ਦੇ ਭਾਵ ਵਿੱਚ ਤੇਜੀ ਆਉਣ ਦੀ ਪੂਰੀ ਸੰਭਾਵਨਾ ਹੈ ਇਸ ਤੋਂ ਬਿਨਾਂ ਹੁਣ ਮੌਸਮ ਖੁੱਲ ਗਿਆ ਹੈ ਜਿਸ ਨਾਲ ਵੀ ਮਾਰਕੀਟ ਵਿੱਚ ਕਿਹਨੂੰ ਦੀ ਮੰਗ ਵੱਧ ਰਹੀ ਹੈ ਜਦਕਿ ਖੇਤਾਂ ਵਿੱਚ ਨੂੰ ਵੀ ਬਹੁਤ ਥੋੜੀ ਫਸਲ ਬਚੀ ਹੈ।
ਇਥੇ ਦੱਸਣ ਯੋਗ ਹੈ ਕਿ ਕਿੰਨੂ ਵਿਟਾਮਿਨ ਸੀ ਨਾਲ ਭਰਪੂਰ ਪਲ ਹੈ ਇਸਨੂੰ ਖਾਣ ਨਾਲ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਤੇ ਮਨੁੱਖ ਘੱਟ ਬਿਮਾਰ ਹੁੰਦਾ ਹੈ ਇਸ ਤੋਂ ਬਿਨਾਂ ਇਸ ਵਿੱਚ ਵੀ ਪਾਇਆ ਜਾਣ ਵਾਲਾ ਲਿਮੋਨਿਨ ਤਤ ਮਨੁੱਖਾਂ ਨੂੰ ਕੈਂਸਰ ਦੇ ਰੋਗ ਤੋਂ ਬਚਾਉਣ ਵਿੱਚ ਸਹਾਈ ਹੈ ਇਸ ਨੂੰ ਖਾਣ ਨਾਲ ਐਸੀਡਿਟੀ ਤੋਂ ਰਾਹਤ ਮਿਲਦੀ ਹੈ ਅਤੇ ਇਹ ਦਿਲ ਦੇ ਰੋਗਾਂ ਤੋਂ ਵੀ ਬਚਾਉਂਦਾ ਹੈ। ਇਹ ਊਰਜਾ ਦਾ ਸਰੋਤ ਵੀ ਹੈ ਅਤੇ ਇਸ ਵਿੱਚ ਕੈਲਸ਼ੀਅਮ ਸਮੇਤ ਹੋਰ ਤੱਤ ਵੀ ਪਾਏ ਜਾਂਦੇ ਹਨ ਜੋ ਮਨੁੱਖੀ ਸਰੀਰ ਲਈ ਜਰੂਰੀ ਹਨ। ਇਸ ਲਈ ਹਰੇਕ ਸਿਹਤਮੰਦ ਮਨੁੱਖ ਨੂੰ ਰੋਜਾਨਾ ਘੱਟੋ ਘੱਟਇਕ ਕਿਹਨੂੰ ਜਰੂਰ ਖਾਣਾ ਚਾਹੀਦਾ ਹੈ।।
No comments:
Post a Comment