ਖੇਤੀਬਾੜੀ ਵਿਭਾਗ ਅਬੋਹਰ ਨੇ ਪਿੰਡ ਝੂਮਿਆਵਾਲੀ ਵਿਖੇ ਲਗਾਇਆ ਕਿਸਾਨ ਸਿਖਲਾਈ ਕੈਂਪ
ਫਾਜ਼ਿਲਕਾ .....ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ Dr Senu Duggal ਦੇ ਦਿਸ਼ਾ ਨਿਰਦੇਸ਼ਾ ਹੇਠ ਬਲਾਕ ਖੇਤੀਬਾੜੀ ਅਫਸਰ ਅਬੋਹਰ ਡਾ. ਸੁੰਦਰ ਲਾਲ Dr Sunder Lal ਦੀ ਅਗਵਾਈ ਹੇਠ ਨਰਮੇ Cotton ਦੀ ਫਸਲ ਨੂੰ ਪ੍ਰਫੁੱਲਿਤ ਕਰਨ ਅਤੇ ਸੁਚੱਜੀ ਕਾਸ਼ਤ ਲਈ ਖੇਤੀਬਾੜੀ ਵਿਭਾਗ ਅਬੋਹਰ ਅਤੇ ਪੀ.ਏ.ਯੂ. PAU ਦੇ ਮਾਹਿਰਾ ਵੱਲੋ ਪਿੰਡ ਝੂਮਿਆਵਾਲੀ ਵਿਖੇ ਕਿਸਾਨ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ-ਕਮ-ਸਰਕਲ ਇੰਚਾਰਜ ਕੁੰਡਲ ਡਾ. ਵਿਕਰਾਂਤ ਵੱਲੋ ਕਿਸਾਨਾਂ ਨੂੰ ਨਰਮੇ ਦੀ ਫਸਲ ਹੇਠ ਵੱਧ ਤੋ ਵੱਧ ਰਕਬਾ ਬੀਜਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਕਿਸਾਨਾਂ ਨੂੰ ਗੁਲਾਬੀ ਸੁੰਡੀ Pink Bollworm ਦੇ ਪ੍ਰਬੰਧਨ ਤਹਿਤ ਜੇਕਰ ਕਿਤੇ ਖੇਤਾਂ ਵਿੱਚ ਛਟੀਆਂ ਪਈਆਂ ਹਨ ਤਾ ਉਨ੍ਹਾਂ ਨੂੰ ਝਾੜ ਕੇ ਰੱਖਣ ਅਤੇ ਚਿੱਟੀ ਮੱਖੀ ਦੇ ਹਮਲੇ ਤੋ ਬਚਾਅ ਲਈ ਖੇਤਾਂ ਦੀਆਂ ਵੱਟਾਂ ਅਤੇ ਆਸਾ-ਪਾਸਾ ਨਦੀਨ ਮੁਕਤ ਰੱਖਣ ਦੀ ਸਲਾਹ ਦਿੱਤੀ ਗਈ।
ਪੀ.ਏ.ਯੂ. ਤੋਂ ਮਾਹਿਰ ਡਾ. ਮਨਪ੍ਰੀਤ ਵੱਲੋਂ ਕਿਸਾਨਾਂ ਨੂੰ ਨਰਮੇ ਦੀਆ ਕਿਸਮਾਂ ਦੀ ਚੋਣ ਅਤੇ ਬਿਜਾਈ ਦੇ ਤੌਰ ਤਰੀਕਿਆਂ ਤੋਂ ਲੈ ਕੇ ਨਰਮੇ ਦੀ ਸੁਚੱਜੀ ਕਾਸ਼ਤ ਲਈ ਜਾਣੂੰ ਕਰਵਾਇਆ ਗਿਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਨੂੰ ਨਰਮੇ ਦੀ ਫਸਲ ਵਿੱਚ ਵੱਖ-ਵੱਖ ਖਾਦਾਂ ਦੀ ਮਹੱਤਤਾ ਅਤੇ ਵਰਤੋਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ।
ਪੀ.ਏ.ਯੂ. ਤੋ ਮਾਹਿਰ ਡਾ. ਜਗਦੀਸ ਕੁਮਾਰ ਅਰੋੜਾ Jagdish Arora ਵੱਲੋਂ ਨਰਮੇ ਦੀ ਫਸਲ ਨਾਲ ਸਬੰਧਤ ਕੀੜੇ ਮਕੌੜੇ ਅਤੇ ਬਿਮਾਰੀਆਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਨਰਮੇ ਦੀ ਫਸਲ ਤੇ ਹੋਣ ਵਾਲੇ ਗੁਲਾਬੀ ਸੁੰਡੀ ਦੇ ਹਮਲੇ ਦੀ ਰੋਕਥਾਮ ਲਈ ਕੀਤੇ ਜਾਣ ਵਾਲੇ ਸੁਚੱਜੇ ਪ੍ਰਬੰਧਨਾਂ ਬਾਰੇ ਕਿਸਾਨਾਂ ਨਾਲ ਨੁਕਤੇ ਸਾਂਝੇ ਕੀਤੇ।
ਖੇਤੀਬਾੜੀ ਉਪ-ਨਿਰੀਖਕ ਸ੍ਰੀ ਵਿਪਨ ਕੁਮਾਰ ਵੱਲੋਂ ਵਿਭਾਗ ਵਿੱਚ ਚੱਲ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕੀਤੀ ਅਤੇ ਨਾੜ/ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਕਿਸਾਨਾ ਨੂੰ ਪ੍ਰੇਰਿਆ ਅਤੇ ਆਏ ਹੋਏ ਕਿਸਾਨ ਵੀਰਾ ਦਾ ਧੰਨਵਾਦ ਵੀ ਕੀਤਾ ਗਿਆ।
No comments:
Post a Comment