Thursday, June 6, 2024

ਮਿੱਟੀ ਪਰਖ ਲਈ ਖੇਤ ਵਿਚੋਂ ਮਿੱਟੀ ਦਾ ਨਮੂਨਾ ਲੈਣ ਦਾ ਤਰੀਕਾ ਕੀ ਹੋਵੇ।

ਸ੍ਰੀ ਮੁਕਤਸਰ ਸਾਹਿਬ, 6 ਜੂਨ

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਜ਼ਮੀਨ ਦੀ ਸਿਹਤ ਸੰਭਾਲ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ।  ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗਪੰਜਾਬ ਸ੍ਰੀ ਜਸਵੰਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ  ਮੁੱਖ ਖੇਤੀਬਾੜੀ ਅਫ਼ਸਰ, ਸ੍ਰੀ ਮੁਕਤਸਰ ਸਾਹਿਬ, ਸ੍ਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਮਿੱਟੀ ਪਾਣੀ ਪਰਖ ਕਰਵਾਉਣ Soil and Water Testing ਤੇ ਜਮੀਨ ਵਿੱਚ ਉਪਲਬਧ ਜੈਵਿਕ ਕਾਰਬਨ ਅਤੇ ਹੋਰ ਉਪਲਬਧ ਤੱਤਾਂ ਦੇ ਨਾਲ-ਨਾਲ ਜਮੀਨ ਦੇ ਤੇਜਾਬੀਪਨ/ਖਾਰੇਪਨ ਅਤੇ ਲੂਣਾਂ ਦੀ ਮਾਤਰਾ ਬਾਰੇ ਵੀ ਪਤਾ ਲੱਗਦਾ ਹੈ।


ਉਨ੍ਹਾਂ ਦੱਸਿਆ ਕਿ ਮਿੱਟੀ ਦੀ ਪਰਖ ਉਪਰੰਤ ਖੁਰਾਕੀ ਤੱਤਾਂ ਦੇ ਅਧਾਰ ’ਤੇ ਜਮੀਨਾਂ ਨੂੰ ਘੱਟਦਰਿਮਿਆਨੀ ਅਤੇ ਜਿਆਦਾ ਸ਼ੇਣੀਆਂ ਵਿੱਚ ਵੰਡਿਆਂ ਜਾਂਦਾ ਹੈ। ਫਸਲ ਅਤੇ ਫਸਲੀ ਚੱਕਰ Crop Rotation ਦੇ ਅਧਾਰ ’ਤੇ ਹੀ ਹਰ  ਸ੍ਰੇਣੀ ਲਈ ਖਾਦਾਂ ਦੀਆਂ ਸਿਫਾਰਸ਼ਾਂ ਕੀਤੀਆਂ ਜਾਂਦੀਆਂ ਹਨ। ਜਿਸ ਤਰ੍ਹਾਂ ਮਨੁੱਖੀ ਸਿਹਤ ਲਈ ਹੈਲਥ ਕਾਰਡ Soil Health Card ਜਰੂਰੀ ਹਨ ਉਸੇ ਤਰ੍ਹਾਂ ਮਿੱਟੀ ਦੀ ਸਿਹਤ ਲਈ ਮਿੱਟੀ ਸਿਹਤ ਕਾਰਡ ਜਰੂਰੀ ਹਨ। ਇਸ ਕਾਰਡ ਦੇ ਅਧਾਰ ’ਤੇ ਹੀ ਲੋੜੀਦੀਆਂ ਖਾਦਾਂ ਦੀ ਵਰਤੋ ਕਰਕੇ ਖੇਤੀ ਖਰਚੇ ਘਟਾਏ ਜਾ ਸਕਦੇ ਹਨ। ਇਸ ਲਈ ਮਿੱਟੀ ਪਰਖ ਕਰਾਉਣਾ ਬਹੁਤ ਜਰੂਰੀ ਹੈ।

ਇਸ ਸਬੰਧੀ ਉਨ੍ਹਾਂ ਦੱਸਿਆ ਕਿ ਮਿੱਟੀ ਪਰਖ ਲਈ ਮਿੱਟੀ ਦਾ ਸੈਪਲ Soil Sampling Techniques ਲੈਣ ਲਈ ਧਰਤੀ ਦੀ ਸਤ੍ਹਾਂ ਤੋ ਘਾਹ-ਫੂਸ ਹਟਾਉਣ ਤੋਂ ਬਾਅਦ ਖੁਰਪੇ ਜਾਂ ਕਹੀ ਨਾਲ ਅੰਗਰੇਜੀ ਦੇ ਅੱਖਰ ‘V ਵਾਂਗ 6 ਇੰਚ ਡੂੰਘਾ ਕੱਟ ਲਗਾਉਣ। ਇਸ ਟੱਕ ਦੇ ਇੱਕ ਪਾਸਿਓ ਲੱਗਭਗ 1 ਇੰਚ ਮੋਟੀ ਤਹਿ ਉਤਾਰ ਲਓ। ਜੇ ਖੇਤ ਇਕੋ ਜਿਹਾ ਹੋਵੇ ਤਾਂ ਇੱਕ ਖੇਤ ਵਿੱਚੋ 7 ਤੋ 8 ਥਾਵਾਂ ਤੋ ਇਸ ਤਰ੍ਹਾਂ ਦੇ ਮਿੱਟੀ ਦੇ ਨਮੂਨੇ ਲਓ। ਇਸ ਮਿੱਟੀ ਨੂੰ ਸਾਫ ਬਾਲਟੀਤਸਲੇ ਜਾਂ ਕੱਪੜੇ ’ਤੇ ਚੰਗੀ ਤਰ੍ਹਾਂ ਮਿਲਾ ਲਓ। ਇਸ ਵਿੱਚੋ ਲਗਭੱਗ ਅੱਧਾ ਕਿਲੋ ਮਿੱਟੀ ਲੈ ਕੇ ਸਾਫ ਕੱਪੜੇ ਦੀ ਥੈਲੀ ਵਿੱਚ ਪਾ ਲਓ ਅਤੇ ਖੇਤ ਨੰਬਰਕਿਸਾਨ ਦਾ ਨਾਮਪਤਾ ਅਤੇ ਮਿਤੀ ਦਰਜ ਕਰ ਦਿਓ।

ਇਸ ਤਰ੍ਹਾਂ ਮਿੱਟੀ ਦਾ ਸੈਪਲ ਲੈਣ ਉਪਰੰਤ ਸੈਂਪਲ ਖੇਤੀਬਾੜੀ ਦਫਤਰ ਦੀ ਮਿੱਟੀ ਪਰਖ ਪ੍ਰਯੋਗਸ਼ਾਲਾ ਸ਼੍ਰੀ ਮੁਕਤਸਰ ਸਾਹਿਬ ਜਾਂ ਗਿੱਦੜ੍ਹਬਾਹਾ ਵਿਖੇ ਜਮਾਂ ਕਰਵਾ ਸਕਦੇ ਹਨ। ਮਿੱਟੀ ਪਰਖ ਦੇ ਸੈਪਲਾਂ ਸਬੰਧੀ ਖੇਤੀਬਾੜੀ ਵਿਭਾਗ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ 12500 ਸੈਪਲਾਂ ਦਾ ਟੀਚਾ ਪ੍ਰਾਪਤ ਹੋਇਆ ਹੈ।

                                ਇਹ ਸੈਪਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋ ਇੱਕਤਰ ਕੀਤੇ ਜਾ ਰਹੇ ਹਨ। ਇਸੇ ਤਰਾਂ ਕਿਸਾਨ ਆਪਣੇ ਪੱਧਰ ਤੇ ਵੀ ਮਿੱਟੀ ਦੇ ਸੈਂਪਲ ਇੱਕਤਰ ਕਰਕੇ ਵਿਭਾਗ ਦੀਆਂ ਮਿੱਟੀ ਪਰਖ ਪ੍ਰਯੋਗਸ਼ਾਲਾਂਵਾਂ ਵਿੱਚ ਜਮ੍ਹਾਂ ਕਰਵਾ ਸਕਦੇ ਹਨ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...