Friday, June 7, 2024

ਨਹਿਰ ਵਿਚ ਪਾਣੀ ਸਪਲਾਈ ਸਬੰਧੀ ਪੁੱਛਗਿੱਛ ਲਈ ਸਿੰਚਾਈ ਵਿਭਾਗ ਦਾ ਫੋਨ ਨੰਬਰ

ਕਿਸਾਨਾਂ Farmers ਲਈ ਖਾਸ ਕਰਕੇ ਮਾਲਵੇ Malwa ਦੇ ਕਿਸਾਨਾਂ ਲਈ ਨਹਿਰੀ ਪਾਣੀ Canal Water ਦਾ


ਬਹੁਤ ਮਹੱਤਵ ਹੈ। ਮਾਲਵੇ ਵਿਚੋਂ ਵੀ ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਤੇ ਮਾਨਸਾ ਟੇਲਾਂ Tail End ਤੇ ਪੈਂਦੇ ਹੋਣ ਕਾਰਨ ਇੱਥੇ ਕਿਸਾਨਾਂ ਦਾ ਅਕਸਰ ਨਹਿਰੀ ਪਾਣੀ ਦੀ ਘਾਟ ਰੜਕਦੀ ਰਹਿੰਦੀ ਹੈ। 

ਪਾਣੀ ਦੀ ਘਾਟ ਵਾਲੇ ਸਮੇਂ ਵਿਚ ਨਹਿਰਾਂ ਦੀ ਵਾਰਾਬੰਦੀ Canal Rotation ਵੀ ਕਈ ਵਾਰ ਲਾਗੂ ਕਰ ਦਿੱਤੀ ਜਾਂਦੀ ਹੈ ਜਿਸ ਅਨੁਸਾਰ ਨਹਿਰਾਂ ਵਿਚ ਵਾਰੋ ਵਾਰੀ ਪਾਣੀ ਛੱਡਿਆ ਜਾਂਦਾ ਹੈ। ਪਰ ਅਕਸਰ ਕਿਸਾਨਾਂ ਨੂੰ ਇਹ ਪਤਾ ਨਹੀਂ ਲੱਗ ਸਕਦਾ ਕਿ ਉਨ੍ਹਾਂ ਦੀ ਨਹਿਰ ਵਿਚ ਪਾਣੀ ਕਦੋਂ ਆਵੇਗਾ ਜਾਂ ਕਦੋ ਬੰਦ ਹੋਵੇਗਾ। ਜਿਸ ਕਾਰਨ ਉਹ ਆਪਣੇ ਖੇਤੀ ਕਾਰਜਾਂ ਨੂੰ ਉਸੇ ਅਨੁਸਾਰ ਵਿਊਂਤ ਨਹੀਂ ਸਕਦੇ।

ਪਰ ਹੁਣ ਪੰਜਾਬ ਸਰਕਾਰ Punjab Government ਨੇ ਇਕ ਨਵੀਂ ਪਹਿਲ ਕਦਮੀ ਕੀਤੀ ਹੈ। ਇਸ ਸਬੰਧੀ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ CM Bhagwant Singh Maan ਦੀ ਅਗਵਾਈ ਵਿਚ ਹੋਈ ਬੈਠਕ ਵਿਚ ਇਸ ਸਬੰਧੀ ਇਕ ਫੋਨ ਨੰਬਰ ਜਾਰੀ ਕੀਤਾ ਗਿਆ ਹੈ। ਜਿਸ ਅਨੁਸਾਰ ਜੇਕਰ ਕੋਈ ਵਿਅਕਤੀ ਨਹਿਰੀ ਪਾਣੀ ਦੀ ਸਪਲਾਈ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦਾ ਹੈ ਤਾਂ ਉਹ ਵੇਰਵੇ ਹਾਸਲ ਕਰਨ ਲਈ +91 96461-51466 'ਤੇ ਕਾਲ ਕਰ ਸਕਦਾ ਹੈ। 


ਇਹ ਵੀ ਪੜ੍ਹੋ।

ਨਹਿਰਾਂ ਵਿਚ ਪਾਣੀ ਦੀ ਸਪਲਾਈ ਬਾਰੇ ਮੁੱਖ ਮੰਤਰੀ ਦਾ ਐਲਾਨ

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...