ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੀਜੀ ਵਾਰ ਬੀਤੇ ਦਿਨ ਸੰਹੁ ਚੁੱਕਣ ਤੋਂ ਬਾਅਦ ਅੱਜ ਪਹਿਲਾ ਫੈਸਲਾ ਕਿਸਾਨਾਂ ਲਈ ਕੀਤਾ ਹੈ। ਜਿਕਰ ਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ ਸੀ। ਭਾਵੇਂ ਕਿ ਸ਼ਹਿਰੀ ਵੋਟ ਭਾਰਤੀ ਜਨਤਾ ਪਾਰਟੀ ਨੂੰ ਮਿਲੀ ਸੀ ਪਰ ਪਿੰਡਾਂ ਵਿੱਚ ਪਾਰਟੀ ਪਛੜ ਗਈ ਸੀ ਅਤੇ ਪਿੰਡਾਂ ਵਿੱਚ ਕਿਸਾਨਾਂ ਦੀਆਂ ਵੋਟਾਂ ਦੀ ਬਹੁਤਾਤ ਹੁੰਦੀ ਹੈ। ਇਸ ਲਈ ਤੀਜੇ ਕਾਰਜਕਾਲ ਵਿੱਚ ਆਸ ਹੈ ਕਿ ਪ੍ਰਧਾਨ ਮੰਤਰੀ ਕਿਸਾਨਾਂ ਬਾਰੇ ਬੇਹਤਰ ਨਿਰਨੇ ਕਰਨਗੇ। ਅੱਜ ਵੀ ਬੀਤੇ ਦਿਨ ਸੰਹੁ ਚੁੱਕਣ ਤੋਂ ਬਾਅਦ ਜਦ ਪ੍ਰਧਾਨ ਮੰਤਰੀ ਨੇ ਪਹਿਲੀ ਫਾਈਲ ਕਲੀਅਰ ਕੀਤੀ ਤਾਂ ਉਹ ਕਿਸਾਨਾਂ ਲਈ ਹੀ ਸੀ । ਉਹਨਾਂ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਤਹਿਤ ਮਿਲਣ ਵਾਲੀ ਰਾਸ਼ੀ ਦੀ ਫਾਈਲ਼ ਕਲੀਅਰ ਕੀਤੀ। ਜਿਸ ਅਨੁਸਾਰ ਦੇਸ਼ ਭਰ ਦੇ ਕਿਸਾਨਾਂ ਨੂੰ 20 ਹਜਾਰ ਕਰੋੜ ਰੁਪਏ ਮਿਲਣਗੇ । ਇਹ ਰਕਮ ਸਿੱਧੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਆਵੇਗੀ।
No comments:
Post a Comment