Thursday, September 5, 2024

ਪੀ.ਏ.ਯੂ਼ ਵੱਲੋਂ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਕਿਸਾਨ ਮੇਲਾ 10 ਸਤੰਬਰ ਨੂੰ ਲੱਗੇਗਾ

          ਫ਼ਰੀਦਕੋਟ 6 ਸਤੰਬਰ (  )      ਡਾ: ਕੁਲਦੀਪ ਸਿੰਘਨਿਰਦੇਸ਼ਕਪੀ.ਏ.ਯੂ਼ PAU ਖੇਤਰੀ ਖੋਜ ਕੇਂਦਰਫਰੀਦਕੋਟ Faridkot ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਮਿਤੀ 1ਸਤੰਬਰ 2024 ਦਿਨ ਮੰਗਲਵਾਰ ਨੂੰ ਖੇਤਰੀ ਖੋਜ ਕੇਂਦਰਫਰੀਦਕੋਟ ਵਿਖੇ ਕਿਸਾਨ ਮੇਲਾ Kisan Mela ਲਗਾਇਆ ਜਾ ਰਿਹਾ ਹੈ । ਇਸ ਕਿਸਾਨ ਮੇਲੇ ਵਿੱਚ ਕਿਸਾਨਾਂ ਨੂੰ ਹਾੜ੍ਹੀ Rabi Crops ਦੀਆਂ ਫ਼ਸਲਾਂ ਦੇ ਸੁਧਰੇ ਬੀਜ Seeds ਵੀ ਦਿੱਤੇ ਜਾਣਗੇ ਅਤੇ ਸਬਜੀਆਂ ਦੀਆਂ ਕਿੱਟਾਂ ਵੀ ਦਿੱਤੀਆਂ ਜਾਣਗੀਆਂ । ਇਸ ਕਿਸਾਨ ਮੇਲੇ ਵਿੱਚ ਖੇਤੀ ਸੰਬੰਧੀ ਪੁਸਤਕਾਂ Books ਅਤੇ ਖੇਤੀ ਸੰਬੰਧਤ ਪ੍ਰਦਰਸ਼ਨੀਆਂ ਵੀ ਲਾਈਆਂ ਜਾਣਗੀਆਂ । ਕਿਸਾਨ ਵੀਰਾਂ ਨੂੰ ਖੇਤੀ ਸਬੰਧੀ ਤਕਨੀਕੀ ਅਤੇ ਬੀਬੀਆਂ ਨੂੰ ਘਰੇਲੂ ਕੰਮਾਂ ਸੰਬੰਧੀ ਜਾਣਕਾਰੀ ਦਿੱਤੀ ਜਾਵੇਗੀ ਅਤੇ ਖੇਤੀ ਸਮੱਸਿਆਵਾਂ ਦੇ ਮੌਕੇ ਤੇ ਹੱਲ ਦੱਸੇ ਜਾਣਗੇ । ਕਿਸਾਨਾਂ ਦੇ ਮਨੋਰੰਜਨ ਲਈ ਕਿਸਾਨ ਮੇਲੇ ਵਿੱਚ ਸੱਭਿਆਚਾਰਕ ਪ੍ਰੋਗਰਾਮ ਦਾ ਪ੍ਰਬੰਧ ਵੀ ਹੋਵੇਗਾ । ਕਿਸਾਨ ਮੇਲੇ ਵਿੱਚ ਕੰਪਨੀਆਂਵਹੀਕਲ ਏਜੰਸੀਆਂ ਅਤੇ ਦੁਕਾਨਦਾਰਾਂ ਆਦਿ ਵੱਲੋਂ ਸਟਾਲ ਬੁੱਕ ਕਰਵਾਉਣ ਲਈ ਡਾ: ਕੁਲਵੀਰ ਸਿੰਘਫੋਨ ਨੰਬਰ 94177-83052,01639-251244 ਨਾਲ ਸੰਪਰਕ ਕੀਤਾ ਜਾ ਸਕਦਾ ਹੈ ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...