Wednesday, March 26, 2025

ਫਾਜ਼ਿਲਕਾ ਜ਼ਿਲ੍ਹੇ ਨੂੰ ਤੋਹਫਾ, ਬਣੇਗੀ ਝੀਂਗਾ, ਜਾਮੁਨ ਤੇ ਕਾਟਨ ਮੰਡੀ

 ਅਰਨੀਵਾਲਾ ਸੇਖ਼ ਸੁਭਾਨ ਨੂੰ ਮਿਲਿਆ ਨਵੀਂ ਅਨਾਜ ਮੰਡੀ ਦਾ ਤੋਹਫਾ, ਵਿਧਾਨ ਸਭਾ ਵਿੱਚ ਖੇਤੀਬਾੜੀ ਮੰਤਰੀ ਨੇ ਕੀਤਾ ਐਲਾਨ 

-ਅਰਨੀਵਾਲਾ ਸੇਖ਼ ਸੁਭਾਨ ਵਿੱਚ ਪੰਜਾਬ ਦੀ ਪਹਿਲੀ ਝੀਂਗਾ ਅਤੇ ਜਾਮੁਨ ਮੰਡੀ ਬਣੇਗੀ- ਵਿਧਾਇਕ ਜਗਦੀਪ ਕੰਬੋਜ ਗੋਲਡੀ 

-ਫਾਜ਼ਿਲਕਾ ਜ਼ਿਲੇ ਦੀ ਅਬੋਹਰ ਤੋਂ ਬਾਅਦ ਦੂਜੀ ਵੱਡੀ ਨਰਮਾ ਮੰਡੀ ਵੀ ਇਸ ਅਨਾਜ ਮੰਡੀ ਦਾ ਹੋਵੇਗੀ ਹਿੱਸਾ 

 



 ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜਲਾਲਾਬਾਦ Jalalabad ਹਲਕੇ ਦੀ ਅਰਨੀਵਾਲਾ ਸੇਖ ਸੁਭਾਨ ਵਿਖੇ ਨਵੀਂ ਆਧੁਨਿਕ ਅਨਾਜ ਮੰਡੀ Grain Market ਬਣਾਉਣ ਦਾ ਫੈਸਲਾ ਕੀਤਾ ਹੈ। ਇਹ ਐਲਾਨ ਅੱਜ ਪੰਜਾਬ ਵਿਧਾਨ ਸਭਾ Punjab Vidhan Sabha ਦੇ ਪ੍ਰਸ਼ਨ ਕਾਲ Question Hour ਦੌਰਾਨ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ Jagdeep Kamboj Goldy ਵੱਲੋਂ ਰੱਖੇ ਸਵਾਲ ਦੇ ਜਵਾਬ ਵਿੱਚ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ Gurmeet Singh Khuddian  ਨੇ ਕੀਤਾ।

ਖੇਤੀਬਾੜੀ ਮੰਤਰੀ ਸ  ਗੁਰਮੀਤ ਸਿੰਘ ਖੁਡੀਆਂ ਨੇ ਇਸ ਮੌਕੇ ਵਿਧਾਨ ਸਭਾ ਵਿੱਚ ਸੂਚਿਤ ਕੀਤਾ ਕਿ ਅਰਨੀਵਾਲਾ ਸੇਖ ਸੁਭਾਨ Arniwala Shekh Suban ਵਿੱਚ ਅਨਾਜ ਮੰਡੀ Grain Market ਬਣਾਉਣ ਲਈ ਨਗਰ ਪੰਚਾਇਤ ਤੋਂ 12 ਏਕੜ ਜਮੀਨ ਖਰੀਦ ਲਈ ਗਈ ਹੈ ਅਤੇ ਇਸ ਸਬੰਧੀ ਨਗਰ ਪੰਚਾਇਤ ਨੂੰ 1.14 ਕਰੋੜ ਰੁਪਏ ਦੀ ਅਦਾਇਗੀ ਕਰ ਦਿੱਤੀ ਗਈ ਹੈ। ਮੰਡੀ ਲਈ ਸਥਾਨ ਦੀ ਨਿਸ਼ਾਨਦੇਹੀ ਕਰਵਾਉਣ ਤੋਂ ਇਲਾਵਾ ਇਸ ਸਥਾਨ ਦਾ ਮੰਡੀ ਬੋਰਡ ਦੇ ਨਾਂ ਤੇ ਰਜਿਸਟਰੀ ਅਤੇ ਇੰਤਕਾਲ ਵੀ ਹੋ ਗਿਆ ਹੈ ਅਤੇ ਵਿਭਾਗ ਨੇ ਇਸ ਨੂੰ ਮੁੱਖ ਯਾਰਡ ਵਜੋਂ ਪ੍ਰਵਾਨ ਕਰ ਲਿਆ ਗਿਆ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਅਨਾਜ ਮੰਡੀ ਜੋ ਕਿ ਮਾਰਕੀਟ ਕਮੇਟੀ ਅਰਨੀਵਾਲਾ ਦੇ ਅਧੀਨ ਹੋਵੇਗੀ ਵਿੱਚ ਪੰਜਾਬ ਦੀ ਪਹਿਲੀ ਝੀਂਗਾ ਮੱਛੀ ਮੰਡੀ Shrimp Market ਵੀ ਸਥਾਪਿਤ ਕੀਤੀ ਜਾਵੇਗੀ । ਜਿਕਰਯੋਗ ਹੈ ਕਿ ਫਾਜ਼ਿਲਕਾ ਅਤੇ ਸ਼੍ਰੀ ਮੁਕਤਸਰ ਸਾਹਿਬ ਵਿੱਚ ਵੱਡੀ ਪੱਧਰ ਤੇ ਝੀਂਗਾ ਪਾਲਣ ਹੁੰਦਾ ਹੈ ਪਰ ਇਸ ਦੇ ਮੰਡੀਕਰਨ ਲਈ ਕੋਈ ਮੰਡੀ ਪਹਿਲਾਂ ਤੋਂ ਨਹੀਂ ਸੀ ਅਤੇ ਕਿਸਾਨ ਪ੍ਰਾਈਵੇਟ ਵਪਾਰੀਆਂ ਤੇ ਨਿਰਭਰ ਸਨ, ਪਰ ਹੁਣ ਮੰਡੀ ਅਰਨੀ ਵਾਲਾ ਵਿੱਚ ਬਣਨ ਵਾਲੀ ਅਨਾਜ ਮੰਡੀ ਵਿੱਚ ਸੂਬੇ ਦੀ ਪਹਿਲੀ ਝੀਂਗਾ ਮੰਡੀ ਸਥਾਪਿਤ ਹੋਣ ਜਾ ਰਹੀ ਹੈ। ਇਸੇ ਤਰ੍ਹਾਂ ਇਸ ਇਲਾਕੇ ਵਿੱਚ ਜਾਮਣ Jamun Mandi  ਦੀ ਖੇਤੀ ਵੀ ਕੀਤੀ ਜਾਂਦੀ ਹੈ ਅਤੇ ਇਸ ਜਾਮਣ ਦੇ ਮੰਡੀਕਰਨ ਲਈ ਵੀ ਅਰਨੀਵਾਲਾ ਵਿੱਚ ਜਾਮਣ ਮੰਡੀ ਵੀ ਸਥਾਪਿਤ ਕੀਤੀ ਜਾਵੇਗੀ, ਇਸ ਨਾਲ ਇਲਾਕੇ ਦੇ ਬਾਗਬਾਨਾਂ ਨੂੰ ਵੱਡਾ ਲਾਭ ਹੋਵੇਗਾ । ਇਸੇ ਤਰ੍ਹਾਂ ਜ਼ਿਲ੍ਹੇ ਵਿੱਚ ਅਬੋਹਰ ਤੋਂ ਬਾਅਦ ਦੂਜੀ ਵੱਡੀ ਕਾਟਨ ਮੰਡੀ Cotton Yard ਵੀ ਇਸ ਅਨਾਜ ਮੰਡੀ ਦਾ ਹਿੱਸਾ ਹੋਵੇਗੀ। 

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਉਨਾਂ ਦੇ ਹਲਕੇ ਨੂੰ ਇਹ ਵੱਡੀ ਸੌਗਾਤ ਦੇਣ ਲਈ ਮੁੱਖ ਮੰਤਰੀ ਸ  ਭਗਵੰਤ ਸਿੰਘ ਮਾਨ ਅਤੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁਡੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਉਪਰਾਲਾ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ। ਉਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀ ਪੈਦਾਵਾਰ ਦੇ ਮੰਡੀਕਰਨ ਵਿੱਚ ਸੌਖ ਹੋਵੇਗੀ ਅਤੇ ਇਸ ਉਪਰਾਲੇ ਨਾਲ ਉਹਨਾਂ ਦੀ ਆਮਦਨ ਵਾਧੇ ਦੇ ਟੀਚੇ ਨੂੰ ਸਾਕਾਰ ਕੀਤਾ ਜਾ ਸਕੇਗਾ।

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...