ਨਹਿਰ ਬੰਦੀ ਸਬੰਧੀ ਸੂਚਨਾ
ਫਾਜ਼ਿਲਕਾ 23 ਅਪ੍ਰੈਲਸੰਕੇਤਕ ਤਸਵੀਰ
ਕਾਰਜਕਾਰੀ
ਇੰਜੀਨੀਅਰ ਅਬੋਹਰ ਨਹਿਰ ਅਤੇ
ਗਰਾਊਂਡ ਵਾਟਰ ਮੰਡਲ ਜਲ
ਸਰੋਤ ਵਿਭਾਗ ਵੱਲੋਂ ਸੂਚਿਤ
ਕੀਤਾ ਗਿਆ ਹੈ ਕਿ
ਅਬੋਹਰ ਨਹਿਰ ਮੰਡਲ ਅਧੀਨ
ਆਉਂਦੀਆਂ ਸਾਰੀਆਂ ਨਹਿਰਾਂ (ਸਮੁੱਚਾ
ਅਬੋਹਰ ਬ੍ਰਾਂਚ ਸਿਸਟਮ) ਜਿਵੇਂ
ਕਿ ਅਰਨੀਵਾਲਾ ਰਜਵਾਹਾ ਸਿਸਟਮ, ਆਲਮ ਵਾਲਾ ਰਜਵਾਹਾ
ਸਿਸਟਮ, ਕਰਮਗੜ ਰਜਵਾਹਾ ਸਿਸਟਮ,
ਅਸਪਾਲ ਰਜਬਾਹਾ ਸਿਸਟਮ, ਪੰਜਾਵਾ
ਰਜਵਾਹਾ ਸਿਸਟਮ, ਮਲੂਕਪੁਰਾ ਰਜਵਾਹਾ
ਸਿਸਟਮ ਅਤੇ ਅਬੋਰ ਬਰਾਂਚ
ਵਿੱਚੋਂ ਨਿਕਲਣ ਵਾਲੀਆਂ ਮਾਈਨਰਾਂ
ਮੀਤੀ 16 ਮਈ 2025 ਤੋਂ 31 ਮਈ
2025 ਤੱਕ 16 ਦਿਨਾਂ ਲਈ ਅੰਦਰਲੀ
ਸਫਾਈ ਦੇ ਕੰਮ ਕਰਵਾਉਣ
ਲਈ ਬੰਦ ਰਹਿਣਗੀਆਂ। ਉਨਾਂ ਨੇ ਕਿਸਾਨਾਂ
ਨੂੰ ਅਪੀਲ ਕੀਤੀ ਹੈ
ਕਿ ਉਹ ਆਪਣੀ ਸਿੰਚਾਈ
ਜਰੂਰਤਾਂ ਨੂੰ ਇਸ ਅਨੁਸਾਰ
ਵਿਉਂਤਬੰਦ ਕਰ ਲੈਣ।
No comments:
Post a Comment