Friday, November 28, 2025

ਦੇਸ਼ ਵਿਚ ਸਾਉਣੀ ਦੀਆਂ ਫਸਲਾਂ ਦਾ ਰਿਕਾਰਡ ਉਤਪਾਦਨ, ਚੌਲ ਦੀ ਪੈਦਾਵਾਰ ਵੱਧ ਕੇ ਹੋਈ 1245 ਲੱਖ ਟਨ

 ਭਾਰਤ ਸਰਕਾਰ ਵੱਲੋਂ 2025-26 ਲਈ ਮੁੱਖ ਸਾਉਣੀ ਦੀਆਂ ਫਸਲਾਂ  Kharif Crop Production ਦੇ ਪਹਿਲੇ ਅਗੇਤਰੇ ਅੰਦਾਜ਼ੇ ਜਾਰੀ ਕੀਤੇ ਗਏ


ਹਨ। ਤਾਜ਼ਾ ਅੰਕੜਿਆਂ ਮੁਤਾਬਕ, ਸਾਉਣੀ ਫਸਲਾਂ ਦੇ ਉਤਪਾਦਨ ਵਿੱਚ ਇਸ ਵਾਰ ਰਿਕਾਰਡ ਵਾਧੇ ਦੀ ਉਮੀਦ ਹੈ। ਕੁੱਲ ਅਨਾਜ ਦਾ ਉਤਪਾਦਨ Grain Production in India 38.70 ਲੱਖ ਟਨ ਵੱਧ ਕੇ 1733.30 ਲੱਖ ਟਨ ਅੰਦਾਜ਼ਨ ਦੱਸਿਆ ਗਿਆ ਹੈ।

ਜਾਰੀ ਅੰਕੜਿਆਂ ਅਨੁਸਾਰ, ਖਰੀਫ਼ ਚੌਲ Rice Production ਦਾ ਉਤਪਾਦਨ 1245.04 ਲੱਖ ਟਨ ਰਹਿਣ ਦੀ ਉਮੀਦ ਹੈ, ਜੋ ਪਿਛਲੇ ਸੀਜ਼ਨ ਨਾਲੋਂ 17.32 ਲੱਖ ਟਨ ਜ਼ਿਆਦਾ ਹੈ। ਇਸੇ ਤਰ੍ਹਾਂ, ਮੱਕੀ Maize Production in India ਦਾ ਉਤਪਾਦਨ 283.03 ਲੱਖ ਟਨ ਅੰਦਾਜ਼ਿਆ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 34.95 ਲੱਖ ਟਨ ਵੱਧ ਹੈ।

ਪੋਸ਼ਕ/ਮੋਟੇ ਅਨਾਜਾਂ Millets ਦਾ ਕੁੱਲ ਉਤਪਾਦਨ 414.14 ਲੱਖ ਟਨ ਅਤੇ ਖਰੀਫ਼ ਦਾਲਾਂ ਦਾ ਉਤਪਾਦਨ 74.13 ਲੱਖ ਟਨ ਅੰਦਾਜ਼ਿਤ ਹੈ। ਇਸ ਵਿੱਚ ਤੂਰ 35.97 ਲੱਖ ਟਨ, ਉੜਦ 12.05 ਲੱਖ ਟਨ ਅਤੇ ਮੂੰਗ 17.20 ਲੱਖ ਟਨ ਦੇ ਅੰਦਾਜ਼ੇ ਸ਼ਾਮਲ ਹਨ।

ਤਿਲਹਣਾਂ Oil Seed Crop Production  ਦਾ ਕੁੱਲ ਉਤਪਾਦਨ 275.63 ਲੱਖ ਟਨ ਰਹਿਣ ਦੀ ਸੰਭਾਵਨਾ ਹੈ, ਜਿਸ ਵਿੱਚ ਮੂੰਗਫਲੀ 110.93 ਲੱਖ ਟਨ (6.81 ਲੱਖ ਟਨ ਵਾਧਾ) ਅਤੇ ਸੋਯਾਬੀਨ 142.66 ਲੱਖ ਟਨ ਸ਼ਾਮਿਲ ਹਨ। ਗੰਨੇ ਦਾ ਉਤਪਾਦਨ 4756.14 ਲੱਖ ਟਨ ਅਤੇ ਕਪਾਹ ਦਾ ਉਤਪਾਦਨ 292.15 ਲੱਖ ਗਾਂਠਾਂ ਰਹਿਣ ਦਾ ਅੰਦਾਜ਼ ਹੈ।

ਇਹ ਸਾਰੇ ਅੰਦਾਜ਼ੇ ਰਾਜ ਸਰਕਾਰਾਂ ਤੋਂ ਮਿਲੇ ਡਾਟੇ, ਜ਼ਮੀਨੀ ਅਧ੍ਯਯਨ ਅਤੇ ਪਿਛਲੇ ਵਰ੍ਹਿਆਂ ਦੀ ਉਪਜ ਦੇ ਰੁਝਾਨਾਂ ਨੂੰ ਧਿਆਨ ਵਿੱਚ ਰੱਖ ਕੇ ਤੈਅ ਕੀਤੇ ਗਏ ਹਨ। ਫ਼ਸਲ ਕਟਾਈ ਤੋਂ ਬਾਅਦ ਮਿਲਣ ਵਾਲੇ ਅਸਲ ਉਤਪਾਦਨ ਡਾਟੇ ਦੇ ਆਧਾਰ 'ਤੇ ਇਨ੍ਹਾਂ ਵਿੱਚ ਤਬਦੀਲੀ ਕੀਤੀ ਜਾ ਸਕਦੀ ਹੈ।

No comments:

Post a Comment

ਡਿਪਲੋਮਾ ਇੰਨ ਐਗਰੀਕਲਚਰਲ ਐਕਸਟੈਂਸ਼ਨ ਸਰਵਸਿਜ ਫਾਰ ਇੰਨਪੁਟ ਡੀਲਰਜ ਦੇ ਤੀਸਰੇ ਬੈਚ ਲਈ ਬਿਨੈ-ਪੱਤਰਾਂ ਦੀ ਮੰਗ

ਅਪਲਾਈ ਕਰਨ ਦੀ ਆਖਰੀ ਮਿਤੀ 17 ਦਸੰਬਰ, ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ ਤੇ ਮਿਲੇਗਾ ਦਾਖਲਾ-ਮੁੱਖ ਖੇਤੀਬਾੜੀ ਅਫ਼ਸਰ ਮੋਗਾ, 4 ਦਸੰਬਰ,           ਖੇਤੀ-ਇਨਪੁਟਸ ਜਿਵੇਂ ...