Thursday, December 11, 2025

ਅਗਾਂਹਵਧੂ ਕਿਸਾਨ ਸਤਨਾਮ ਸਿੰਘ 4 ਏਕੜ ਚੋਂ 30 ਕੁਇੰਟਲ ਡਰੈਗਨ ਫ਼ਰੂਟ ਦਾ ਕਰਦਾ ਹੈ ਉਤਪਾਦਨ

 ਬਰਨਾਲਾ, 12 ਦਸੰਬਰ 

ਪਿੰਡ ਠੁੱਲੇਵਾਲ ਵਿਖੇ ਸਥਿਤ ਅਗਾਂਹਵਧੂ ਕਿਸਾਨ ਸਤਨਾਮ ਸਿੰਘ ਵੱਲੋਂ ਡਰੈਗਨ ਫਰੂਟ Dragon Fruit ਦੀ ਸਫਲ ਕਾਸਤ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਬਰਨਾਲਾ Barnala ਸ੍ਰੀ ਟੀ. ਬੈਨਿਥ ਨੇ ਪਿੰਡ ਠੁੱਲੇਵਾਲ Village Thullewala ਵਿਖੇ ਸਥਿਤ ਅਗਾਂਹਵਧੂ ਕਿਸਾਨ ਸਤਨਾਮ ਸਿੰਘ Farmer Satnam Singh ਦੇ ਡਰੈਗਨ ਫ਼ਰੂਟ ਫ਼ਾਰਮ Dragon Fruit Farm ਦਾ ਦੌਰਾ ਕੀਤਾ।


ਇਸ ਮੌਕੇ ਕਿਸਾਨ ਸਤਨਾਮ ਸਿੰਘ ਨੇ ਦੱਸਿਆ ਕਿ ਉਸ ਨੇ 2016 'ਚ 2 ਕਨਾਲਾਂ ਦੇ ਰਕਬੇ 'ਚ ਡਰੈਗਨ ਫ਼ਰੂਟ Dragon Fruit Cultivation ਦੀ ਖੇਤੀ ਸ਼ੁਰੂ ਕੀਤੀ ਸੀ ਅਤੇ ਹੁਣ ਉਹ 4 ਏਕੜ ਰਕਬੇ 'ਚ ਡਰੈਗਨ ਫ਼ਰੂਟ ਦੀ ਕਾਸ਼ਤ Dragon Fruit ਕਰ ਰਿਹਾ ਹੈ। ਇਸ ਵਿੱਚ ਇੱਕ ਏਕੜ 'ਚ ਉਸਨੇ ਨੈੱਟ ਹਾਊਸ ਲਗਾਇਆ ਹੈ। ਸਤਨਾਮ ਸਿੰਘ ਅਨੁਸਾਰ, ਇੱਕ ਏਕੜ ਵਿੱਚ ਇੱਕ ਸੀਜ਼ਨ ਦਾ ਲਗਭਗ 30 ਕੁਇੰਟਲ ਉਤਪਾਦਨ ਹੁੰਦਾ ਹੈ, ਜਿਸਨੂੰ ਉਹ 150 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ਵਿੱਚ ਉਹ ਵੇਚਦੇ ਹਨ।

ਉਨ੍ਹਾਂ ਦੇ ਫ਼ਾਰਮ ‘ਡਰੈਗਨ ਔਲਖ ਠੁੱਲੇਵਾਲ’ ਦੀ ਕਾਸ਼ਤ ਅਮਰੀਕਨ ਬਿਊਟੀ (PAUਵੱਲੋਂ ਵਿਕਸਿਤ ਪੰਜਾਬ ਨੰਬਰ 1 ਵਰਾਇਟੀ) ਦੀ ਚੰਡੀਗੜ੍ਹ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਹੁਤ ਮੰਗ ਹੈ। ਉਹ ਪੀਏਯੂ ਵੱਲੋਂ ਸਨਮਾਨਿਤ ਵੀ ਕੀਤੇ ਜਾ ਚੁੱਕੇ ਹਨ।


ਉਹ ਸਾਲ ਭਰ ਡਰੈਗਨ ਫ਼ਰੂਟ 
Dragon Fruit ਦੀ ਪਨੀਰੀ ਵੀ ਤਿਆਰ ਕਰਕੇ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਵਧੀਆ ਆਮਦਨ ਹੁੰਦੀ ਹੈ। ਸਤਨਾਮ ਸਿੰਘ ਨੇ ਦੱਸਿਆ ਕਿ ਡਰੈਗਨ ਦੀ ਖੇਤੀ ਇੱਕ ਵਾਰ ਲਗਾਉਣ ਵਾਲੀ ਫ਼ਸਲ ਹੈ ਅਤੇ ਪੌਦਿਆਂ ਦੇ ਦਰਮਿਆਨ ਲਗਭਗ ਅੱਧਾ ਕਿੱਲਾ ਖਾਲੀ ਰਹਿੰਦਾ ਹੈ ਜਿਸ ਵਿੱਚ ਉਹ ਸਬਜ਼ੀਆਂ, ਛੋਲੇ, ਸਰੋਂ, ਹਲਦੀ ਆਦਿ ਦੀ ਇੰਟਰ ਕਰਾਪਿੰਗ Inter Cropping  ਕਰਦੇ ਹਨ, ਜਿਸ ਨਾਲ ਵਾਧੂ ਮੁਨਾਫ਼ਾ ਮਿਲਦਾ ਹੈ। ਡਰੈਗਨ ਲਗਾਉਣ ਨਾਲ ਉਨ੍ਹਾਂ ਨੂੰ ਕਣਕ ਝੋਨੇ ਦੇ ਫ਼ਸਲ ਚੱਕਰ Wheat Rice Crop Rotation ਤੋਂ ਛੁਟਕਾਰਾ ਮਿਲਿਆ ਹੈ ਅਤੇ ਪਾਣੀ ਦੀ ਘੱਟ ਖ਼ਪਤ ਕਾਰਨ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਆਇਆ ਹੈ। ਸਤਨਾਮ ਨੇ ਲੰਬੇ ਸਮੇਂ ਦੀ ਕਮਾਈ ਲਈ ਲਗਭਗ ਅੱਧੇ ਏਕੜ ਵਿੱਚ ਚੰਦਨ ਦੇ ਰੁੱਖ ਲਗਾਏ ਹਨ । 

ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿੱਚ ਨਵੀਂਆਂ ਫ਼ਸਲਾਂ ਅਤੇ ਉੱਚ ਤਕਨੀਕਾਂ ਦੇ ਪ੍ਰਚਾਰ ਨੂੰ ਮਹੱਤਵਪੂਰਨ ਦੱਸਦਿਆਂ ਕਿਹਾ ਕਿ ਤਬਦੀਲੀ ਵਾਲੀ ਖੇਤੀਬਾੜੀ ਰਾਹੀਂ ਕਿਸਾਨ ਵਧੇਰੇ ਆਮਦਨ ਕਰ ਸਕਦੇ ਹਨ।

ਡਰੈਗਨ ਫ਼ਰੂਟ ਦੀ ਖੇਤੀ ਕਰ ਰਹੇ ਕਿਸਾਨ ਨਾਲ ਗੱਲਬਾਤ ਦੌਰਾਨ ਡਿਪਟੀ ਕਮਿਸ਼ਨਰ ਨੇ ਉਨ੍ਹਾਂ ਦੇ ਤਜ਼ੁਰਬੇ, ਖ਼ਰਚੇ, ਲਾਭ ਅਤੇ ਮਾਰਕੀਟਿੰਗ ਬਾਰੇ ਵਿਸਥਾਰ ਨਾਲ ਜਾਣਕਾਰੀ ਪ੍ਰਾਪਤ ਕੀਤੀ। ਸਤਨਾਮ ਸਿੰਘ ਨੇ ਦੱਸਿਆ ਕਿ ਉਹ ਨੈੱਟ ਹਾਊਸ Net House ਵਿੱਚ ਵੱਖ-ਵੱਖ ਤਜ਼ੁਰਬੇ ਕਰ ਰਹੇ ਹਨ ਜਿਵੇਂ ਕਿ ਟਮਾਟਰ, ਰੰਗਦਾਰ ਸ਼ਿਮਲਾ ਮਿਰਚ, ਹਰੀ ਮਿਰਚ ਅਤੇ ਹੋਰ ਸਬਜ਼ੀਆਂ ਜਿਸ ਤੋਂ ਕਾਫ਼ੀ ਮੁਨਾਫ਼ਾ ਹੋ ਰਿਹਾ ਹੈ। 

ਡਿਪਟੀ ਕਮਿਸ਼ਨਰ ਨੇ ਕਿਸਾਨ ਦੀ ਸ਼ਲਾਘਾ ਕਰਦਿਆਂ ਖੇਤੀਬਾੜੀ ਵਿਭਾਗ ਨੂੰ ਹਦਾਇਤ ਕੀਤੀ ਕਿ ਹੋਰ ਕਿਸਾਨਾਂ ਨੂੰ ਵੀ ਇਸ ਫ਼ਸਲ ਦੀ ਖੇਤੀ ਵੱਲ ਪ੍ਰੇਰਿਤ ਕਰਨ ਲਈ ਕੈਂਪ ਅਤੇ ਫ਼ੀਲਡ ਡੈਮੋਨਸਟਰੇਸ਼ਨ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਤੋਂ ਪ੍ਰੇਰਿਤ ਹੋ ਕੇ ਬਰਨਾਲਾ ਦੇ ਹੋਰ ਕਿਸਾਨ ਵੀ ਡਰੈਗਨ ਫਰੂਟ ਦੀ ਖੇਤੀ ਕਰਕੇ ਵਧੀਆ ਫ਼ਾਇਦਾ ਕਮਾ ਰਹੇ ਹਨ। ਡਿਪਟੀ ਕਮਿਸ਼ਨਰ ਨੇ ਭਰੋਸਾ ਦਵਾਇਆ ਕਿ ਪ੍ਰਸ਼ਾਸਨ ਵੱਲੋਂ ਨਵੀਂ ਤਕਨੀਕਾਂ, ਪਾਣੀ ਬਚਾਉਣ ਵਾਲੀਆਂ ਵਿਧੀਆਂ ਅਤੇ ਉੱਚ ਮੁੱਲ ਵਾਲੀਆਂ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ।

ਦੌਰੇ ਦੇ ਸਮੇਂ ਖੇਤੀਬਾੜੀ ਵਿਭਾਗ ਤੋਂ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮ੍ਰਿਤਪਾਲ ਸਿੰਘ ਅਤੇ ਸੁਨੀਤਾ ਸ਼ਰਮਾ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ (ਪੜ੍ਹਨ ਲਈ ਹੇਠਲੀ ਲਾਇਨ ਤੇ ਕਲਿੱਕ ਕਰੋ)

No comments:

Post a Comment

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...