Thursday, January 15, 2026

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਪਸ਼ੂਆਂ ਨੂੰ ਠੰਡ ਤੋਂ ਬਚਾਅ ਲਈ ਐਡਵਾਇਜ਼ਰੀ ਕੀਤੀ ਜਾਰੀ

ਰੂਪਨਗਰ, 15 ਜਨਵਰੀ: ਜਾਨਵਰਾਂ Cattles ਨੂੰ ਅਤਿ ਦੀ ਠੰਡ ਤੋਂ ਬਚਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਰੋਪੜ KVK Ropar ਦੇ ਸਹਿਯੋਗੀ ਨਿਰਦੇਸ਼ਕ (ਟ੍ਰੇਨਿੰਗ) ਡਾ. ਸਤਬੀਰ ਸਿੰਘ ਨੇ ਰੂਪਨਗਰ ਜ਼ਿਲ੍ਹੇ ਦੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਪਸ਼ੂਆਂ ਲਈ ਆਦਰਸ਼ ਵਾਤਾਵਰਣ ਦਾ ਤਾਪਮਾਨ ਕਰੀਬ 18-30°ਸੀ ਹੈ। ਹਵਾ ਦੇ ਤਾਪਮਾਨ ਵਿੱਚ ਘਾਟ ਨਾਲ ਜਾਨਵਰਾਂ ਵਿੱਚ ਉਰਜਾ ਦੀ ਲੋੜ ਵਧ ਜਾਂਦੀ ਹੈ। ਸਰਦੀਆਂ ਵਿੱਚ ਪਸ਼ੂਆਂ ਦਾ ਪ੍ਰਬੰਧਨ ਖਾਸ ਤੌਰ ਤੇ ਨਵਜਾਤ ਕਟੜੂਆਂ/ਵਛੜੂਆਂ ਦੇ ਸਰੀਰਕ ਤਾਪਮਾਨ ਨੂੰ ਸਥਿਰ/ਨਿਯੰਤਰਿਤ ਕਰਨਾ, ਇੱਕ ਚੁਣੌਤੀ ਪੂਰਨ ਕੰਮ ਹੁੰਦਾ ਹੈ ਜਿਸ ਲਈ ਵਿਗਿਆਨਕ ਪ੍ਰਬੰਧਨ ਦੀ ਜ਼ਰੂਰਤ ਹੈ। Advisory for Animal Husbandry  

ਉਨ੍ਹਾਂ ਦੱਸਿਆ ਕਿ ਜਾਨਵਰਾਂ ਨੂੰ ਪਰਾਲੀ ਦਾ ਸੁੱਕ/ਬਿਛੌਣਾ ਦਿੱਤਾ ਜਾਣਾ ਚਾਹੀਦਾ ਹੈ, ਸੁੱਕ ਦੀ ਮੋਟੀ ਤਹਿ ਹੋਣੀ ਚਾਹੀਦੀ ਹੈ ਤਾਂ ਕਿ ਬੈਠੇ ਹੋਏ ਜਾਨਵਰ ਦੀਆਂ ਲੱਤਾਂ ਸੁੱਕੇ ਨਾਲ ਢਕੀਆਂ ਜਾਣ। ਗਿੱਲੀ ਹੋ ਜਾਣ ਤੇ ਸੁੱਕ ਨੁੰ ਬਦਲ ਦੇਣਾ ਵੀ ਜ਼ਰੂਰੀ ਹੈ। ਜਾਨਵਰਾਂ ਨੂੰ ਪੀਣ ਲਈ ਹਲਕਾ ਗਰਮ ਪਾਣੀ ਦਿਓ।
ਏ ਨਾਲ ਬਣਾਈ ਸੰਕੇਤਕ ਤਸਵੀਰ

Animal Husbandry Advisory ਸੰਬਧੀ ਵਧੇਰੀ ਜਾਣਕਾਰੀ ਸਾਂਝੇ ਕਰਦੇ ਹੋਏ ਪ੍ਰੋਫੈਸਰ ਪਸ਼ੂ ਵਿਗਿਆਨ ਡਾ. ਅਪਰਨਾ ਗੁਪਤਾ ਨੇ ਦੱਸਿਆ ਕਿ ਖੁਰਾਕ ਦੋ ਵਾਰ ਦੀ ਬਜਾਏ ਘੱਟੋ-ਘੱਟ ਤਿੰਨ ਵਾਰ ਅਤੇ ਹਰ ਵਾਰ ਇੱਕੋ ਜਿਹੀ ਮਾਤਰਾ ਵਿੱਚ ਦਿੱਤੀ ਜਾਣੀ ਚਾਹੀਦੀ ਹੈ।ਸੰਤੁਲਿਤ ਖੁਰਾਕ ਲਈ ਅਤੇ ਅਫਾਰੇ ਅਤੇ ਮੋਕ ਤੋਂ ਬਚਾਅ ਲਈ ਫਲੀਦਾਰ ਹਰੇ ਚਾਰੇ ਨੂੰ ਗ਼ੈਰਫਲੀਦਾਰ ਚਾਰੇ ਅਤੇ ਤੂੜੀ ਨਾਲ ਰਲਾ ਕੇ ਹੀ ਦੇਣਾ ਚਾਹੀਦਾ ਹੈ। ਸ਼ੈਡ ਨੂੰ ਪੱਲੀਆਂ /ਤਰਪਾਲਾਂ ਨਾਲ ਢਕਣ, ਛੱਤ ਉੱਤੇ ਸਰਕੰਡਾ ਪਾਉਣਾ, ਕਿਰਤ੍ਰਿਮ ਹੀਟਿੰਗ/ਨਿੱਘ ਅਤੇ ਰੌਸ਼ਨੀ ਦਾ ਸਹੀ ਪ੍ਰਬੰਧ ਹੋਣਾ ਜ਼ਰੂਰੀ ਹੈ ਪਰ ਧਿਆਨ ਰੱਖੋ ਕਿ ਜਿੱਥੇ ਖੁੱਲਾ ਸ਼ੈਡ ਠੰਡ ਦਾ ਸ੍ਰੋਤ ਹੈ ਉੱਥੇ ਹੀ ਹਵਾਦਾਰੀ ਨਾ ਹੋਣ ਦੀ ਸੂਰਤ ਵਿੱਚ ਇਕੱਠੀ ਹੋਈ ਅਮੋਨੀਆ ਦੀ ਗੰਧ ਜਾਨਵਰਾਂ ਲਈ ਨੁਕਸਾਨਦੇਹ ਹੋ ਸਕਦੀ ਹੈ। 

ਉਨ੍ਹਾਂ ਦੱਸਿਆ ਕਿ ਕਟੜੂਆਂ ਵਛੜੂਆਂ ਨੂੰ ਜਨਮ ਤੋਂ ਤੁਰੰਤ ਬਾਅਦ ਜਾਨਵਰ ਅਤੇ ਨਾੜੂਏ ਨੂੰ ਸਾਫ ਕਰਕੇ ਉਸਨੂੰ ਜਨਮ ਤੋਂ 1-2 ਘੰਟਿਆਂ ਦੇ ਅੰਦਰ 1.25-1.5 ਕਿਲੋਗ੍ਰਾਮ ਪ੍ਰਤੀ ਸਵੇਰ ਅਤੇ ਸ਼ਾਮ (ਭਾਰ ਦਾ 10 ਫ਼ੀਸਦੀ) ਨੂੰ ਬਾਹੁਲੀ/ਕਲੋਸਟ੍ਰਮ (ਮਾਤਾ ਦਾ ਸ਼ੁਰੂਆਤੀ ਦੁੱਧ) ਦਿੱਤਾ ਜਾਣਾ ਚਾਹੀਦਾ ਹੈ। ਜਨਮ ਤੋਂ 15 ਦਿਨਾਂ ਬਾਅਦ ਬੱਚੇ ਨੂੰ ਚਾਰਾ ਅਤੇ ਕਟੜੂਆਂ ਵਛੜੂਆਂ ਲਈ ਤਿਆਰ ਕੀਤਾ ਵੰਡ (ਕਾਫ ਸਟਾਟਰ) ਦਿੱਤਾ ਜਾ ਸਕਦਾ ਹੈ। ਵੱਧ ਰਹੇ ਜਾਨਵਰਾਂ ਨੂੰ ਵੀ ਠੰਡ ਤੋਂ ਬਚਾਅ ਲਈ ਸੰਤੁਲਿਤ ਅਤੇ ਖੁੱਲ੍ਹਾ ਚਾਰਾ, ਫੀਡ/ਵੰਡ ਅਤੇ ਖਣਿਜ ਮਿਸ਼ਰਣ ਦੇਣਾ ਚਾਹੀਦਾ ਹੈ। ਬਿਮਾਰ ਜਾਂ ਕਮਜ਼ੋਰ ਜਾਨਵਰਾਂ ਨੂੰ ਬੋਰੀਆਂ ਜਾਂ ਸੈਕ ਦੇ ਕੱਪੜਿਆਂ ਦੇ ਝੁੱਲ ਬੰਨਣੇ ਚਾਹੀਦੇ ਹਨ। ਫਟੇ ਥਣਾਂ ਤੇ ਬੀਟਾਡੀਨ ਅਤੇ ਗਲਿਸਰੀਨ ਦਾ ਘੋਲ (3:1) ਵਿੱਚ ਲਗਾਓ। ਜਾਨਵਰਾਂ ਨੂੰ ਧੂੰਏ ਤੋਂ ਬਚਾਓ ਕਿਉਂਕਿ ਇਹ ਕਾਰਕ ਮਿਲ ਕੇ ਨਿਮੋਨੀਆ ਦਾ ਕਾਰਨ ਬਣ ਸਕਦੇ ਹਨ। ਬਹੁਤੀ ਠੰਡ ਵਿੱਚ ਟੀਕਾਕਰਨ ਅਤੇ ਡੀਹਾਰਨਿੰਗ ਤੋਂ ਬਚਣਾ ਚਾਹੀਦਾ ਹੈ।

No comments:

Post a Comment

ਭੂਮੀ ਦੀ ਸਿਹਤ ਸੁਧਾਰ ਅਤੇ ਯੂਰੀਏ ਦੀ ਸੰਜਮ ਨਾਲ ਵਰਤੋਂ ਸਬੰਧੀ ਲਗਾਇਆ ਕਿਸਾਨ ਸਿਖਲਾਈ ਕੈਂਪ

ਸੰਗਰੂਰ, 21 ਜਨਵਰੀ ( Only Agriculture ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ PAU ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਫਾਰਮ ਸਲਾਹਕਾਰ ਸੇਵਾ ਕੇ...