ਕਾਮਨ ਸਰਵਿਸ ਸੈਂਟਰ CSC ਜਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ ਵਿਖੇ ਕਰਵਾਈ ਜਾ
ਸਕਦੀ Farmer Registry -ਮੁੱਖ ਖੇਤੀਬਾੜੀ ਅਫ਼ਸਰ
All about Agriculture, Horticulture and Animal Husbandry and Information about Govt schemes for Farmers
ਕਾਮਨ ਸਰਵਿਸ ਸੈਂਟਰ CSC ਜਾਂ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫਤਰ ਵਿਖੇ ਕਰਵਾਈ ਜਾ
ਫਾਜਿਲਕਾ 3 ਮਾਰਚ
ਜਿਲ੍ਹਾ ਫਾਜ਼ਿਲਕਾ Fazilka ਵਿਚ ਕਪਾਹ ਦੀ ਫਸਲ Cotton Crop ਵਿੱਚ ਚਿੱਟੀ ਮੱਖੀ White Fly Control ਦੇ ਪ੍ਰਭਾਵਸ਼ਾਲੀ ਕੰਟਰੋਲ ਲਈ ਨਦੀਨ ਨਸ਼ਟ ਮੁਹਿੰਮ Weed Eradication Drive ਸਬੰਧੀ ਮੀਟਿੰਗ ਡਿਪਟੀ ਕਮਿਸ਼ਨਰ Amarpreet Kaur Sandhu IAS ਦੀ ਪ੍ਰਧਾਨਗੀ ਹੇਠ ਆਯੋਜਨ ਕੀਤੀ ਗਈ.
ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਹਾਜਿਰ ਵੱਖ-ਵੱਖ ਵਿਭਾਗ ਨੂੰ ਹਦਾਇਤ ਕੀਤੀ ਗਈ ਕਿ ਨਦੀਨ ਨਸ਼ਟ ਮੁਹਿੰਮ ਵਿਚ ਖੇਤੀਬਾੜੀ ਵਿਭਾਗ Agriculture Department ਦਾ ਵੱਧ ਤੋਂ ਵੱਧ ਸਹਿਯੋਗ ਕੀਤਾ ਜਾਵੇ ਅਤੇ ਕੀਤੀ ਕਾਰਗੁਜਾਰੀ ਦੀ ਹਫਤਾਵਰੀ ਰਿਪੋਰਟ ਖੇਤੀਬਾੜੀ ਵਿਭਾਗ ਨੂੰ ਭੇਜੀ ਜਾਵੇ.
ਮੁੱਖ ਖੇਤੀਬਾੜੀ ਅਫਸਰ HarpreetPal Kaur ਨੇ ਦੱਸਿਆ ਕਿ ਚਿੱਟੀ ਮੱਖੀ White Fly ਨਰਮੇ ਦੀ ਬਿਜਾਈ ਤੋਂ ਪਹਿਲਾਂ ਖਾਲੀ ਥਾਵਾਂ,ਸੜਕਾਂ ਦੇ ਕਿਨਾਰਿਆਂ ਅਤੇ ਖਾਲਿਆਂ ਦੀਆਂ ਵੱਟਾਂ ਅਤੇ ਬੇਕਾਰ ਪਈ ਜਮੀਨ ਵਿੱਚ ਉੱਗੇ ਨਦੀਨ ਜਿਵੇ ਕਿ ਕੰਘੀ ਬੂਟੀ , ਪੀਲੀ ਬੂਟੀ , ਪੁੱਠ ਕੰਡਾ , ਕਾਂਗਰਸ ਘਾਹ ,ਧਤੂਰਾ, ਭੰਗ , ਗੁੱਤ ਪਟਨਾ , ਭੱਖੜਾ, ਇੱਟ ਸਿੱਟ ਆਦਿ ਤੇ ਪਲਦੀ ਹੈ. ਇਸ ਲਈ ਚਿੱਟੀ ਮੱਖੀ ਨੂੰ ਕੰਟਰੋਲ White Fly Control ਕਰਨ ਲਈ ਉਪਰੋਕਤ ਨਦੀਨਾਂ ਨੂੰ ਨਸ਼ਟ ਕਰਨਾ ਬਹੁਤ ਜਰੂਰੀ ਹੈ.ਅਜਿਹਾ ਕਰਨ ਨਾਲ ਚਿੱਟੀ ਮੱਖੀ ਦੇ ਪ੍ਰਕੋਪ ਨੂੰ ਸ਼ੁਰੂਆਤੀ ਪੱਧਰ ਤੇ ਹੀ ਕਾਬੂ ਕੀਤਾ ਜਾ ਸਕਦਾ ਹੈ.
ਇਸ ਮੀਟਿੰਗ ਵਿੱਚ Dr Jagdish Arora, ਡਾ.ਮਨਪ੍ਰੀਤ ਸਿੰਘ , ਸ਼੍ਰੀ ਦਿਲਪ੍ਰੀਤ ਸਿੰਘ , ਸ਼੍ਰੀਮਤੀ ਪ੍ਰਭਜੋਤ ਕੌਰ, ਸ਼੍ਰੀ ਸਤੀਸ਼ ਕੁਮਾਰ , ਸ਼੍ਰੀ ਅਜੈ ਕੁਮਾਰ,ਸ਼੍ਰੀ ਹਰਵਿੰਦਰ ਸਿੰਘ, ਸ਼੍ਰੀ ਬਲਦੇਵ ਸਿੰਘ, ਡਾ.ਸ਼ੀਸ਼ਪਾਲ ਗੋਦਾਰਾ, ਸ਼੍ਰੀ ਪਰਮਿੰਦਰ ਸਿੰਘ ਅਤੇ ਸ਼੍ਰੀਮਤੀ ਰਾਧਾ ਰਾਣੀ ਆਦਿ ਹਾਜਿਰ ਸਨ.
ਲਹਿਰਾਗਾਗਾ, 03 ਮਾਰਚ
ਅੰਬ ਬਾਗਬਾਨਾਂ ਲਈ ਜਰੂਰੀ ਸਲਾਹ
ਦਿੱਲੀ ਕਿਸਾਨ ਅੰਦੋਲਨ Farmer Agitation 2020-21 ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਵੱਲੋਂ ਨੌਕਰੀਆਂ ਲਈ Agriculture Minister ਦਾ ਵਿਸ਼ੇਸ ਧੰਨਵਾਦ
ਫਾਜ਼ਿਲਕਾ, 3 ਮਾਰਚ:
ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੇ ਹਰ ਪੱਖੋਂ ਵਿਕਾਸ ਲਈ ਵਚਨਬੱਧ ਹੈ। ਇਸੀ ਕੜੀ ਤਹਿਤ ਅਰਨੀਵਾਲਾ Mandi Arniwala ਵਿਖੇ 9 ਕਰੋੜ 84 ਲੱਖ 58 ਹਜ਼ਾਰ ਰੁਪਏ ਦੀ ਲਾਗਤ ਨਾਲ ਇੱਕ ਨਵੀਂ ਇਤਿਹਾਸਕ ਮੰਡੀ New Modern Grain Market ਤਿਆਰ ਕੀਤੀ ਜਾ ਰਹੀ ਹੈ। ਨਾਲ ਹੀ 58 ਲੱਖ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਬਣਾਇਆ ਜਾਵੇਗਾ। ਇਹ ਜਾਣਕਾਰੀ ਜਲਾਲਾਬਾਦ ਦੇ ਵਿਧਾਇਕ Jagdeep Kamboj Goldy ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ।
ਵਿਧਾਇਕ ਨੇ ਦੱਸਿਆ ਕਿ ਇਸ New Modern Grain Market ਮੰਡੀ ਵਿੱਚ ਕਿਸਾਨਾਂ ਅਤੇ ਵਪਾਰੀਆਂ ਨੂੰ ਜਾਮਨ, ਸਬਜ਼ੀਆਂ, ਫਲਾਂ ਅਤੇ ਅਨਾਜ ਦੀ ਖਰੀਦ-ਫਰੋਖ਼ਤ ਲਈ ਸੁਵਿਧਾਜਨਕ ਮੰਚ ਮਿਲੇਗਾ। ਇਸ New Modern Grain Market ਦਾ ਨਾਮ “ਸੰਤ ਬਾਬਾ ਤਾਰਾ ਸਿੰਘ ਜੀ ਖੁਸਦਿਲ ਗਰੇਨ, ਫਰੂਟ, ਵੈਜੀਟੇਬਲ ਤੇ ਜਾਮਨ ਮੰਡੀ ਅਰਨੀਵਾਲਾ” Sant Baba Tara Singh Ji Khushdil Grainm Fruit, Vegetable and Jamun Mandi ਰੱਖਿਆ ਜਾਵੇਗਾ।
ਉਨ੍ਹਾਂ Mandi Arniwala ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਲਾਕੇ ਦੀ ਇਹ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਸੀ, ਜੋ ਹੁਣ ਸਰਕਾਰ ਵੱਲੋਂ ਪੂਰੀ ਕੀਤੀ ਜਾ ਰਹੀ ਹੈ।New Modern Grain Market ਵਿੱਚ ਹਰ ਕਿਸਮ ਦੀ ਫਸਲ, ਸਬਜ਼ੀ ਅਤੇ ਫਲਾਂ ਦੀ ਖਰੀਦ ਤੇ ਵਿਕਰੀ ਹੋਵੇਗੀ ਅਤੇ ਇਸ ਦਾ ਨਿਰਮਾਣ ਤਿੰਨ ਤੋਂ ਚਾਰ ਮਹੀਨਿਆਂ ਵਿੱਚ ਮੁਕੰਮਲ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਮਾਰਕੀਟ ਕਮੇਟੀ ਵੱਲੋਂ ਸਵਾ ਕਰੋੜ ਰੁਪਏ ਦੀ ਲਾਗਤ ਨਾਲ ਜ਼ਮੀਨ ਖਰੀਦੀ ਗਈ ਸੀ ਅਤੇ ਹੁਣ ਮੰਡੀ ਬੋਰਡ ਰਾਹੀਂ 9 ਕਰੋੜ 84 ਲੱਖ 58 ਹਜ਼ਾਰ ਰੁਪਏ ਦੀ ਪ੍ਰਵਾਨਗੀ ਦੇ ਕੇ ਪ੍ਰੋਜੈਕਟ ਨੂੰ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ।
New Modern Grain Market ਦੇ ਬਣਨ ਨਾਲ ਅਰਨੀਵਾਲਾ ਦੇ ਆਸਪਾਸ ਦੇ ਪਿੰਡਾਂ ਦੇ ਕਿਸਾਨਾਂ ਨੂੰ ਵੱਡੀ ਸਹੁਲਤ ਹੋਵੇਗੀ। ਇਸ ਖੇਤਰ ਵਿਚ ਲੋਕਾਂ ਨੇ ਵੱਡੇ ਪੱਧਰ ਤੇ ਜਾਮੁਨ ਦੇ ਰੁੱਖ ਲਗਾਏ ਹੋਏ ਹਨ ਅਤੇ ਇਸਦੇ ਫਲਾਂ ਦੇ ਮੰਡੀਕਰਨ ਵਿਚ ਵੀ ਕਿਸਾਨਾਂ ਨੂੰ ਸੌਖ ਹੋਵੇਗੀ।
ਫਿਰੋਜ਼ਪੁਰ ਫੀਡਰ ਨਹਿਰ Firozpur Feeder Canal ਦੇ ਨਵੀਨੀਕਰਨ ਦੇ ਚੱਲ ਰਹੇ ਕੰਮ ਦੇ ਮੱਦੇਨਜਰ ਲੰਬੀ ਬੰਦੀ ਤੋਂ ਬਾਅਦ ਪਾਣੀ ਛੱਡ ਦਿੱਤਾ ਗਿਆ ਸੀ ਅਤੇ ਫੀਰੋਜਪੁਰ ਫੀਡਰ Firozpur Feeder Canal ਵਿਚੋਂ ਦੀ ਹੁੰਦਾ ਹੋਇਆ ਇਹ ਪਾਣੀ ਹੁਣ ਸਰਹਿੰਦ ਫੀਡਰ ਨਹਿਰ Sarhind Feeder Canal ਵਿਚ ਸ੍ਰੀ ਮੁਕਤਸਰ ਸਾਹਿਬ Sri Muktsar Sahib ਜ਼ਿਲ੍ਹੇ ਵਿਚ ਸੋਥਾ ਹੈਡ Sotha Headworks ਤੱਕ ਪਹੁੰਚ ਗਿਆ ਹੈ।
ਸ੍ਰੀ ਮੁਕਤਸਰ ਸਾਹਿਬ ਕੋਟਕਪੂਰਾ ਰੋਡ ਤੇ ਨਹਿਰ ਵਿਚ ਚੋਖਾ ਪਾਣੀ ਹੋ ਗਿਆ ਹੈ ਅਤੇ ਵਿਭਾਗ ਹੌਲੀ ਹੌਲੀ ਪਾਣੀ ਵਧਾ ਰਿਹਾ ਹੈ। ਸੋਥਾ ਹੈਡ ਤੋਂ ਸਰਹਿੰਦ ਫੀਡਰ Sarhind Feeder Canal ਵਿਚੋਂ ਅਬੋਹਰ ਬ੍ਰਾਂਚ ਨਹਿਰ Abohar Branch Canal ਨਿਕਲਦੀ ਹੈ ਜਿਸ Abohar Branch Canal ਵਿਚੋਂ ਸੋਥੇ ਪਿੰਡ ਕੋਲੋਂ ਅਰਨੀਵਾਲਾ ਡਿਸਟ੍ਰੀਬਿਊਟਰੀ Arniwala Distributary ਨਿਕਲਦੀ ਹੈ ਅਤੇ ਥੋੜਾ ਅੱਗੇ ਸਰਾਵਾਂ ਕੋਲੋਂ ਇਸੇ ਵਿਚੋਂ ਹੀ ਮਲੂਕਪੁਰਾ ਡਿਸਟ੍ਰੀਬਿਊਟਰੀ Malookpura Distributary ਨਿਕਲਦੀ ਹੈ। ਜਦੋਂ ਕਿ ਅਬੋਹਰ ਬ੍ਰਾਂਚ ਦੀ ਟੇਲ ਪੰਜਾਵਾ ਨਹਿਰ Panjawa Canal ਵਜੋਂ ਹੁੰਦੀ ਹੈ।
ਇਸ ਸਮੇਂ ਤਾਪਮਾਨ ਵੱਧਣ High Temperature ਕਾਰਨ ਕਣਕ ਦੀ ਫਸਲ Wheat Crop ਨੂੰ ਪਾਣੀ ਦੀ ਸਭ ਤੋਂ ਵੱਧ ਜਰੂਰਤ ਮਹਿਸੂਸ ਹੋ ਰਹੀ ਹੈ ਅਤੇ ਅਬੋਹਰ ਖੇਤਰ ਵਿਚ ਕਿਨੂੰ ਦੇ ਬਾਗਾਂ Kinnow Orchard ਨੂੰ ਵੀ ਨਵੇਂ ਫੁਟਾਰੇ ਤੇ ਬਹੁਤ ਜਰੂਰੀ ਪਾਣੀ ਦੇਣਾ ਹੁੰਦਾ ਹੈ। ਇਸ ਲਈ ਕਿਸਾਨ ਬੇਸਬਰੀ ਨਾਲ ਪਾਣੀ ਦੀ ਉਡੀਕ ਕਰ ਰਹੇ ਹਨ।
ਦੂਜੇ ਪਾਸੇ ਇਸ ਨਾਲ ਰਾਜਸਥਾਨ ਦੀ ਗੰਗ ਕੈਨਾਲ Gang Canal (Bikaner Canal) ਵਿਚ ਵੀ ਪਾਣੀ ਦੀ ਸਪਲਾਈ ਫਿਰੋਜ਼ਪੁਰ ਫੀਡਰ Firozpur Feeder Canal ਵਿਚੋਂ ਹੀ ਹੋਣੀ ਹੈ ਅਤੇ ਹੁਣ ਗੰਗ ਕੈਨਾਲ Gang Canal (Bilaner Canal) ਦੇ ਕਿਸਾਨਾਂ ਨੂੰ ਵੀ ਉਨ੍ਹਾਂ ਦੇ ਹਿੱਸੇ ਅਨੁਸਾਬ ਪੂਰਾ ਪਾਣੀ ਮਿਲੇਗਾ।
ਇਸੇ ਤਰਾਂ ਫਿਰੋਜਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਮੌਕੇ ਰਾਜਸਥਾਨ ਫੀਡਰ ਨਹਿਰ Rajasthan Feeder Canal ਜਿਸ ਨੂੰ ਇੰਦਰਾ ਗਾਂਧੀ ਨਹਿਰ Indra Gandhi Canal ਵੀ ਆਖਦੇ ਹਨ ਵਿਚ ਵੀ ਪਾਣੀ ਦੀ ਸਪਲਾਈ ਘੱਟ ਕੀਤੀ ਗਈ ਸੀ ਕਿਉਂਕਿ ਦੋਹਾਂ ਨਹਿਰਾਂ ਦੀ ਸਾਂਝੀ ਪਟੜੀ ਹੋਣ ਕਾਰਨ ਜੇਕਰ ਇਕ ਨਹਿਰ ਬੰਦ ਹੋਵੇ ਤਾਂ ਦੂਜੇ ਪਾਸੇ ਦਾ ਦਬਾਅ ਵੱਧ ਹੋਣ ਕਾਰਨ ਬੰਦ ਨਹਿਰ ਵਾਲੇ ਪਾਸੇ ਨਹਿਰ ਟੁੱਟਣ ਦਾ ਡਰ ਬਣ ਜਾਂਦਾ ਹੈ। ਇਸ ਲਈ ਹੁਣ ਰਾਜਸਥਾਨ ਫੀਡਰ Rajasthan Feeder Canal ਵਿਚ ਵੀ ਪਾਣੀ ਦੀ ਸਪਲਾਈ ਰਾਜਸਥਾਨ Rajasthan ਆਪਣੀ ਮੰਗ ਅਨੁਸਾਰ ਲੈ ਸਕੇਗਾ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਜਸਥਾਨ ਫੀਡਰ Rajasthan Feeder Canal ਵਿਚ ਵੀ 20 ਮਾਰਚ ਤੋਂ 45 ਦਿਨ ਦੀ ਬੰਦੀ ਪ੍ਰਸ਼ਤਾਵਿਤ ਹੈ ਜਿਸ ਦੌਰਾਨ ਇਸ ਦੇ ਲਗਭਗ 20 ਕਿਲੋਮੀਟਰ ਹਿੱਸੇ ਦਾ ਨਵੀਨੀਕਰਨ ਹੋਣਾ ਹੈ ।
ਇਹ ਵੀ ਪੜ੍ਹੋ
ਜੇ ਆਹ ਕੰਮ ਨਾ ਕੀਤਾ ਤਾਂ ਨਹੀਂ ਆਉਣੀ ਪ੍ਰਧਾਨ ਮੰਤਰੀ ਸਨਮਾਨ ਨਿੱਧੀ ਸਕੀਮ ਦੀ ਅਗਲੀ ਕਿਸਤ
ਕਿਸਾਨ ਆਪਣੀ ਰਜਿਸਟ੍ਰੇਸ਼ਨ ਲਈ ਆਪਣੇ ਨੇੜਲੇ ਕਾਮਨ ਸਰਵਿਸ ਸੈਂਟਰ CSC ਵਿਖੇ ਜਾਂ ਆਪਣੇ ਸਬੰਧਤ ਬਲਾਕ ਖੇਤੀਬਾੜੀ ਅਫ਼ਸਰ ਦੇ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ-ਮੁੱਖ ਖੇਤੀਬਾੜੀ ਅਫ਼ਸਰ, ਐਸ.ਏ.ਐਸ ਨਗਰ
ਚੰਡੀਗੜ੍ਹ, 2 ਮਾਰਚ
ਹਰਿਆਣਾ ਵੱਲੋਂ ਅੱਜ ਸਲਾਨਾ ਬਜਟ Haryana Budget 2026 ਮੁੱਖ ਮੰਤਰੀ ਨਾਇਬ ਸਿੰਘ ਸੈਣੀ CM Naib Singh Saini ਨੇ ਹਰਿਆਣਾ ਦੀ ਵਿਧਾਨ ਸਭਾ Haryana Vidhan Sabha ਵਿਚ ਪੇਸ਼ ਕੀਤਾ। ਕਿਸਾਨਾਂ ਦੇ ਪੱਖ ਤੋਂ ਇਸ ਬਜਟ Budget for Farmer in Haryana ਦੇ ਕਈ ਮਾਇਨੇ ਹਨ। ਅਕਸਰ ਸਰਕਾਰਾਂ ਕਿਸਾਨਾਂ ਦੇ ਹਿੱਤਾਂ ਦੀ ਅਣਦੇਖੀ ਕਰਦੀਆਂ ਹਨ ਪਰ ਹਰਿਆਣਾ ਦੇ ਬਜਟ ਵਿਚ ਕਿਸਾਨਾਂ ਨੂੰ ਕੀ Agriculture Sector Share in Haryana Budget ਮਿਲਿਆ, ਇਸਤੇ ਸਭ ਦੀਆਂ ਨਜਰਾਂ ਹਨ।
ਹਰਿਆਣਾ ਬਜਟ Haryana Budget ਦੇ ਕਿਸਾਨਾਂ ਸਬੰਧੀ ਐਲਾਨ ਇਸ ਪ੍ਰਕਾਰ ਹਨ।
-ਦੇਸ਼ੀ ਕਪਾਹ Cotton ਦੀ ਕਾਸਤ ਕਰਨ ਤੇ ਪ੍ਰੋਤਸਹਾਨ ਰਾਸ਼ੀ ਪ੍ਰਤੀ ਏਕੜ 3 ਤੋਂ ਵਧਾ ਕੇ 4 ਹਜਾਰ ਕੀਤੀ।
-ਝੋਨਾ ਛੱਡ ਕੇ ਦਾਲਾਂ ਤੇ ਤੇਲ ਬੀਜਾਂ Pulses and Oil Seed Crops ਦੀ ਕਾਸਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2000 ਰੁਪਏ ਦਾ ਵਾਧੂ ਬੋਨਸ।
-ਕੁਦਰਤੀ ਖੇਤੀ ਉਤਪਾਦ Organic Farming ਵੇਚਣ ਲਈ 10 ਮੰਡੀਆਂ ਵਿਚ ਕਿਸਾਨਾਂ ਨੂੰ ਥਾਂ ਮਿਲੇਗੀ।
-ਸੀਐਮ ਬਾਗਬਾਨੀ ਬੀਮਾ ਯੋਜਨਾ CM Horticulture Insurance Scheme ਤਹਿਤ ਫਲ ਤੇ 50000 ਤੇ ਸਬਜੀਆਂ ਲਈ ਮੁਆਵਜਾ 40 ਹਜਾਰ ਮਿਲੇਗਾ।
-ਸਿੰਗਲ ਬੱਡ ਤਕਨੀਕ ਨਾਲ ਗੰਨੇ ਦੀ ਬਿਜਾਈ ਤੇ ਪ੍ਰਤੀ ਏਕੜ 5000 ਰੁਪਏ ਦੀ ਸਬਸਿਡੀ
-ਮੱਖੀ ਪਾਲਣ Bee Keeping ਲਈ ਵੀ ਬੀਮਾ ਸਕੀਮ
-ਹਿਸਾਰ ਵਿਚ 30 ਕਰੋੜ ਰੁਪਏ ਦੀ ਲਾਗਤ ਨਾਲ ਪਸ਼ੂ ਪਾਲਣ ਚਿਕਤਿਸਾ ਮਹਾਮਾਰੀ ਵਿਗਿਆਨ ਕੇਂਦਰ ਬਣੇਗਾ।
-ਰੇਵਾੜੀ ਤੇ ਅੰਬਾਲਾ ਵਿਚ ਨਵੇਂ ਮਿਲਕ ਪਲਾਂਟ Milk Processing Plant ਬਣਾਏ ਜਾਣਗੇ
-ਭਿਵਾਨੀ ਰੋਹਤਕ, ਗੁਰੂਗ੍ਰਾਮ ਵਿਚ 1.40 ਲੱਖ ਏਕੜ ਖਾਰੀ ਜਮੀਨ ਨੂੰ ਠੀਕ ਕੀਤਾ ਜਾਵੇਗਾ।
-ਅਪੇਡਾ APEDA ਤੋਂ ਪ੍ਰਮਾਣਿਤ ਕਿਸਾਨਾਂ ਨੂੰ 5 ਸਾਲ ਤੱਕ ਪ੍ਰੀਤ ਸਾਲ ਪ੍ਰਤੀ ਏਕੜ 10 ਹਜਾਰ ਦੀ ਮਦਦ ਦਿੱਤੀ ਜਾਵੇਗੀ।
-2000 ਔਰਤਾਂ ਨੂੰ ਫੂਡ ਪ੍ਰੋਸੈਸਿੰਗ ਦੀ ਸਿਖਲਾਈ ਦਿੱਤੀ ਜਾਵੇਗੀ।
-ਗ੍ਰਾਮਿਣ ਹਾਟ ਮੰਡੀਆਂ ਬਣਨਗੀਆਂ।
-ਚੌੜੀ ਕਤਾਰਾਂ ਵਿਚ ਗੰਨਾਂ ਬੀਜਣ ਤੇ ਪ੍ਰਤੀ ਏਕੜ 5000 ਦੀ ਮਦਦ।
-20 ਕਰੋੜ ਦੀ ਲਾਗਤ ਨਾਲ ਦੋ ਮੱਛੀ ਬੀਜ ਫਾਰਮਾਂ ਦਾ ਨਵੀਨੀਕਰਨ।
-ਡੇਅਰੀ ਫਾਰਮਿੰਗ ਨੂੰ ਉਤਸਾਹਿਤ ਕੀਤਾ ਜਾਵੇਗਾ।
-100 ਕਰੋੜ ਦੀ ਲਾਗਤ ਨਾਲ ਹਿਸਾਰ ਤੇ ਫਰੀਦਾਬਾਦ ਵਿਚ ਮੱਛੀ ਮੰਡੀ ਤੇ 50 ਕਰੋੜ ਨਾਲ ਕਰਨਾਲ ਵਿਚ ਮੱਛੀ ਪ੍ਰੋਸੈਸਿੰਗ ਪਲਾਂਟ Fish Processing Unit ਲੱਗੇਗਾ।
ਇਰਾਨ Iran ਖਿਲਾਫ ਇਜਰਾਇਲ Israel ਤੇ ਅਮਰੀਕਾ USA ਦਾ ਸਾਂਝੇ ਯੁੱਧ ਦਾ ਸੇਕ Effect of Iran-Israel-USA Conflict on Basmati Rice Export from Punjab to Gulf Countries ਪੰਜਾਬ ਦੇ ਬਾਸਮਤੀ ਨਿਰਯਾਤਕਾਂ Basmati Rice Exporter of Punjab ਤੇ ਪੈਂਦਾ ਹੋਇਆ ਪੰਜਾਬ ਦੇ ਬਾਸਮਤੀ ਪੈਦਾ ਕਰਨ ਵਾਲੇ ਕਿਸਾਨਾਂ Basmati Rice Producer Farmers of Punjab ਤੇ ਵੀ ਪਵੇਗਾ। ਪੰਜਾਬ ਤੋਂ ਵੱਡੇ ਪੱਧਰ ਤੇ ਬਾਸਮਤੀ ਚੌਲਾਂ ਦਾ ਇਰਾਨ ਅਤੇ ਹੋਰ ਖਾੜੀ ਦੇਸ਼ਾਂ ਨੂੰ ਨਿਰਯਾਤ Export of Basmati Rice to Iran and Other Gulf Countries ਹੁੰਦਾ ਹੈ। ਪਰ ਯੁੱਧ ਵਾਲੇ ਹਾਲਾਤ ਤੇ ਇਸਤੋਂ ਬਾਅਦ ਇਰਾਨ ਦੀ ਅਰਥਵਿਵਸਥਾ ਵਿਚ ਆਉਣ ਵਾਲੇ ਨਿਘਾਰ ਨਾਲ ਇਸ ਨਿਰਯਾਤ ਤੇ ਖਤਰੇ ਦੇ ਬੱਦਲ ਮੰਡਰਾ ਰਹੇ ਹਨ। ਇਸੇ ਸਮੇਂ ਯੁੱਧ ਕਾਰਨ ਫਿਲਹਾਲ ਨਿਰਯਾਤ ਬੰਦ ਹੈ ਅਤੇ ਪਿੱਛਲੇ ਕੁਝ ਸਮੇਂ ਤੋਂ ਵੀ ਤਨਾਅ ਵਾਲੇ ਮਹੌਲ ਕਾਰਨ ਇਰਾਨ ਨੁੰ ਚੌਲ ਸਿੱਧੇ ਭਾਰਤ ਤੋਂ ਜਾਣ ਦੀ ਬਜਾਏ ਪਹਿਲਾਂ ਡੁਬਈ Jebel Ali Port of Dubai ਜਾਂਦੇ ਸੀ ਤੇ ਉਥੋਂ ਫਿਰ ਇਰਾਨ।
ਪਰ ਵਰਤਮਾਨ ਸੰਕਟ ਕਾਰਨ ਨਾ ਕੇਵਲ ਇਰਾਨ ਸਗੋਂ ਬਾਕੀ ਖਾੜੀ ਮੁਲਕਾਂ ਨੂੰ ਵੀ ਨਿਰਯਾਤ ਪ੍ਰਭਾਵਿਤ ਹੋ ਸਕਦਾ ਹੈ। The Red Sea ਅਤੇ The Strait of Hormuz ਦੇ ਲਾਂਘੇ ਤੇ ਤਨਾਅ ਕਾਰਨ ਸਮਾਨ ਦੀ ਢੋਆ ਢੁਆਈ ਪ੍ਰਭਾਵਿਤ ਹੋ ਸਕਦੀ ਹੈ। ਇਸਤੋਂ ਬਿਨ੍ਹਾਂ ਪਹਿਲਾਂ ਭੇਜੇ ਚੌਲ ਦੀ ਪੇਅਮੈਂਟ ਵਿਚ ਵੀ ਦੇਰੀ ਸੰਭਵ ਹੈ। ਇਸ ਕਾਰਨ ਬਾਸਮਤੀ ਚੌਲਾਂ ਦੇ ਨਿਰਯਾਤਕ ਚਿੰਤਾ ਵਿਚ ਹਨ।
ਪੰਜਾਬ ਵਿਚ ਪੈਦਾ ਹੋਣ ਵਾਲੇ ਬਾਸਮਤੀ ਚੌਲ ਦਾ ਨਿਰਯਾਤ ਹੋਣ ਕਾਰਨ ਹੀ ਇਸਨੂੰ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਚੰਗੇ ਭਾਅ ਦਿਵਾਉਂਦਾ ਹੈ ਪਰ ਜੇਕਰ ਖਾੜੀ ਦੇਸਾਂ ਦਾ ਇਹ ਸੰਕਟ ਲੰਬਾ ਖਿੱਚ ਗਿਆ ਤਾਂ ਇਸਦਾ ਅਸਰ ਬਾਸਮਤੀ ਤੇ ਪੈਣਾ ਯਕੀਨੀ ਹੈ।
ਭਾਰਤ ਵਿਸ਼ਵ ਬਜ਼ਾਰ ਵਿੱਚ ਬਾਸਮਤੀ ਚੌਲ ਦਾ ਪ੍ਰਮੁੱਖ ਨਿਰਯਾਤਕ ਹੈ। Agriculture and Processed Food Products Export Development Authority (APEDA) ਦੇ ਆਂਕੜਿਆਂ ਅਨੁਸਾਰ ਦੇਸ਼ ਨੇ ਸਾਲ 2024-25 ਦੌਰਾਨ 6065483.45 ਐੱਮ.ਟੀ. ਬਾਸਮਤੀ ਚੌਲ 50312.01 ਕਰੋੜ ਰੁਪਏ/ (5944.42 ਮਿਲੀਅਨ ਅਮਰੀਕੀ ਡਾਲਰ ) ਦੇ ਬਾਸਮਤੀ ਚੌਲ ਨਿਰਯਾਤ ਕੀਤੇ ਹਨ। ਇਸ ਵਿਚ 40 ਫੀਸਦੀ ਹਿੱਸਾ ਪੰਜਾਬ ਦੇ ਬਾਸਮਤੀ ਦਾ ਹੈ।
ਫਿਰੋਜ਼ਪੁਰ 1 ਮਾਰਚ
ਫਿਰੋਜ਼ਪੁਰ ਫੀਡਰ Firozpur Feeder Canal ਦੇ ਨਵੀਨੀਕਰਨ ਤੋਂ ਬਾਅਦ 1 ਮਾਰਚ ਦੀ ਸ਼ਾਮ ਨੂੰ ਹਰੀਕੇ ਹੈਡ ਵਰਕਸ Harike Headworks ਤੋਂ ਨਹਿਰ ਵਿੱਚ ਆਖਿਰਕਾਰ ਪਾਣੀ ਛੱਡ ਦਿੱਤਾ ਗਿਆ। ਭਾਰਤੀ ਕਿਸਾਨ ਯੂਨੀਅਨ BKU ਖੋਸਾ ਦੇ ਅਹੁਦੇਦਾਰ ਵੀ ਇਸ ਮੌਕੇ ਹੈਡਵਰਕਸ ਤੇ ਹਾਜ਼ਰ ਸਨ। ਇਸ ਮੌਕੇ ਜਲ ਸਰੋਤ ਵਿਭਾਗ Water Resources Department ਦੇ ਸਟਾਫ ਨੇ ਪੂਜਾ ਕਰਨ ਤੋਂ ਬਾਅਦ ਹੈਡਵਰਕਸ ਦੇ ਗੇਟ ਖੋਲਣੇ ਸ਼ੁਰੂ ਕੀਤੇ ਅਤੇ ਪਾਣੀ ਨਹਿਰ ਵਿੱਚ ਚੱਲਣਾ ਸ਼ੁਰੂ ਹੋ ਗਿਆ। ਹਾਲਾਂਕਿ ਇਸ ਨੂੰ ਆਉਣ ਵਾਲੇ ਕੁਝ ਘੰਟਿਆਂ ਵਿੱਚ ਪੂਰਾ ਕੀਤਾ ਜਾਵੇਗਾ ਅਤੇ ਦੋ ਦਿਨ ਬਾਅਦ ਅਬੋਹਰ ਖੇਤਰ ਵਿੱਚ ਪਾਣੀ ਦੇ ਪਹੁੰਚਣ ਦੀ ਸੰਭਾਵਨਾ ਹੈ ।
ਦਸਣਯੋਗ ਹੈ ਕਿ 180 ਕਰੋੜ ਰੁਪਏ ਦੇ ਖਰਚ ਨਾਲ ਫਿਰੋਜ਼ਪੁਰ ਫੀਡਰ ਨਹਿਰ Firozpur Feeder Canal ਦਾ ਨਵੀਨੀਕਰਨ ਕੀਤਾ ਗਿਆ ਹੈ ਅਤੇ ਇਸ ਦੀ ਸਮਰੱਥਾ ਵਿੱਚ 2700 ਕਿਊਸਿਕ ਦਾ ਵਾਧਾ ਕੀਤਾ ਗਿਆ ਹੈ। ਇਸ ਸਮਰੱਥਾ ਵਾਧੇ ਤੋਂ ਬਾਅਦ ਹੁਣ ਕਿਸਾਨਾਂ ਨੂੰ ਭਰਪੂਰ ਮਿਲੇਗਾ ਅਤੇ ਗਰਮੀ ਦੇ ਦਿਨਾਂ ਵਿੱਚ ਸਰਹੰਦ ਫੀਡਰ ਨਹਿਰ Sarhind Feeder Canal ਦੀਆਂ ਵਿਤਰਿਕਾਵਾਂ ਵਿੱਚ ਵਾਰਬੰਦੀ ਵੀ ਨਹੀਂ ਕਰਨੀ ਪਵੇਗੀ। ਇਸੇ ਨਹਿਰ ਵਿੱਚੋਂ ਹੀ ਰਾਜਸਥਾਨ ਦੀ ਗੰਗ ਕਨਾਲ Gang Canal ਨੂੰ ਵੀ ਪਾਣੀ ਜਾਵੇਗਾ। ਇਸ ਸਮੇਂ ਕਣਕ ਅਤੇ ਕਿੰਨੂ ਦੇ ਬਾਗਾਂ ਵਾਲੀ ਪਾਣੀ ਦੀ ਵੱਡੀ ਮੰਗ ਸੀ। ਇਸ ਨਹਿਰ ਦੇ ਨਵੀਨੀਕਰਨ ਤੋਂ ਬਾਅਦ ਇਸ ਦਾ ਉਦਘਾਟਨ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Mann ਨੇ ਖੁਦ ਪਹੁੰਚ ਕੇ ਕੀਤਾ ਸੀ।
ਹੁਣ ਨਹਿਰ ਵਿੱਚ ਪਾਣੀ ਦੀ ਸਪਲਾਈ ਸ਼ੁਰੂ ਹੋਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਆਈ ਹੈ ਅਤੇ ਇਹ ਪਾਣੀ ਖੇਤਾਂ ਵਿੱਚ ਪਹੁੰਚ ਕੇ ਅੰਨ ਉਤਪਾਦਨ ਦਾ ਕਾਰਕ ਬਣੇਗਾ।
ਨਵੀਂ ਦਿੱਲੀ, 1 ਮਾਰਚ
ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ National Mission on Natural Farming ਸਬੰਧੀ ਕੇਂਦਰ ਸਰਕਾਰ ਦੇ ਖੇਤੀਬਾੜੀ ਅਤੇ ਕਿਸਾਨ ਕਲਿਆਣ ਰਾਜ ਮੰਤਰੀ ਰਾਮ ਨਾਥ ਠਾਕੁਰ ਵੱਲੋਂ ਪਿਛਲੇ ਮਹੀਨੇ ਰਾਜ ਸਭਾ Raj Sabha ਵਿੱਚ ਦਿੱਤੇ ਅੰਕੜੇ ਪੰਜਾਬ Punjab ਅਤੇ ਹਰਿਆਣਾ Haryana ਦੇ ਕਿਸਾਨਾਂ ਲਈ ਅੱਖਾਂ ਖੋਲਣ ਵਾਲੇ ਹਨ। ਭਾਰਤ ਸਰਕਾਰ ਵੱਲੋਂ ਰਾਸ਼ਟਰੀ ਕੁਦਰਤੀ ਖੇਤੀ ਮਿਸ਼ਨ National Mission on Natural Farming ਦੇ ਤਹਿਤ ਕੁਦਰਤੀ ਖੇਤੀ ਕਰਨ ਵਾਲੇ ਕਿਸਾਨਾਂ ਦਾ ਰਜਿਸਟਰੇਸ਼ਨ ਕੀਤਾ ਜਾ ਰਿਹਾ ਹੈ Participatory Guarantee System (PGS)-INDIA NATURAL” for Certification of Natural Farming Produces ਅਤੇ ਉਨਾਂ ਨੂੰ ਇਸ ਸਬੰਧੀ ਬਕਾਇਦਾ ਸਰਟੀਫਿਕੇਸਨ ਕਰਵਾ ਕੇ ਦਿੱਤੀ ਜਾ ਰਹੀ ਹੈ ਜਿਸ ਦਾ ਦੋ ਸਾਲਾਂ ਦਾ ਖਰਚ 2100 ਰੁਪਏ ਪ੍ਰਤੀ ਹੈਕਟੇਅਰ ਹੈ ਪਰ ਇਸ National Mission on Natural Farming ਖੇਤਰ ਵਿੱਚ ਦੇਸ਼ ਦਾ ਅੰਨ ਭੰਡਾਰ ਭਰਨ ਵਾਲੇ ਪੰਜਾਬ ਅਤੇ ਹਰਿਆਣਾ ਵਰਗੇ ਰਾਜ ਪਿਛੜ ਰਹੇ ਹਨ , ਜਦਕਿ ਹੋਰ ਰਾਜ ਇਸ ਖੇਤਰ ਵਿੱਚ ਬਹੁਤ ਅੱਗੇ ਨਿਕਲ ਗਏ ਹਨ। ਇਹ ਪੰਜਾਬ ਹਰਿਆਣਾ ਦੇ ਕਿਸਾਨਾਂ ਲਈ ਇੱਕ ਚੁਣੌਤੀ ਵਾਂਗ ਹੈ ਕਿਉਂਕਿ ਭਵਿੱਖ ਵਿੱਚ ਹੁਣ ਕੁਦਰਤੀ ਤੌਰ ਤੇ ਉਗਾਏ ਗਏ ਭੋਜਨ ਪਦਾਰਥਾਂ ਦੀ ਮੰਗ ਵੱਧ ਰਹੀ ਹੈ ਅਤੇ ਅਜਿਹੇ ਵਿੱਚ ਆਪਣੇ ਕੁਦਰਤੀ ਸੋਮੇ ਜਮੀਨ ਅਤੇ ਪਾਣੀ ਨੂੰ ਪ੍ਰਦੂਸ਼ਿਤ ਕਰਕੇ ਪੈਦਾ ਕੀਤੇ ਅਨਾਜ ਨੂੰ ਵੇਚਣ ਵਿੱਚ ਕਿਸਾਨਾਂ ਨੂੰ ਦਿੱਕਤਾਂ ਆ ਸਕਦੀਆਂ ਹਨ ।
ਇਸ National Mission on Natural Farming ਯੋਜਨਾ ਤਹਿਤ ਹਰਿਆਣਾ ਵਿੱਚ ਸਿਰਫ 210 ਕਿਸਾਨਾਂ ਨੇ 138 ਹੈਕਟੇਅਰ ਰਕਬਾ ਹੀ ਕੁਦਰਤੀ ਖੇਤੀ ਹੇਠ ਲਿਆਉਣ ਲਈ ਰਜਿਸਟਰਡ ਕਰਵਾਇਆ ਹੈ ਅਤੇ ਕਿਸੇ ਨੂੰ ਵੀ ਹਾਲੇ ਤੱਕ ਕੁਦਰਤੀ ਖੇਤੀ ਦਾ ਸਰਟੀਫਿਕੇਟ ਨਹੀਂ ਮਿਲਿਆ ਜਦਕਿ ਪੰਜਾਬ ਵਿੱਚ ਇਸ National Mission on Natural Farming ਯੋਜਨਾ ਤਹਿਤ 1339 ਕਿਸਾਨਾਂ ਨੇ 939 ਹਕਟੇਅਰ ਵਿੱਚ ਕੁਦਰਤੀ ਖੇਤੀ ਸਬੰਧੀ ਰਜਿਸਟਰੇਸ਼ਨ ਤਾਂ ਕਰਵਾਇਆ ਹੈ ਪਰ ਕਿਸੇ ਨੂੰ ਵੀ ਸਰਟੀਫਿਕੇਟ ਹਾਲੇ ਨਹੀਂ ਮਿਲਿਆ ਹੈ ਜਦ ਕਿ ਕਈ ਹੋਰ ਰਾਜਾਂ ਦੀ ਗੱਲ ਕਰੀਏ ਜਿਵੇਂ ਸਾਡੇ ਗੁਆਂਢੀ ਸੂਬੇ ਹਿਮਾਚਲ ਵਿੱਚ 49357 ਕਿਸਾਨਾਂ ਨੇ 18641 ਹੈਕਟੇਅਰ ਰਕਬੇ ਵਿੱਚ ਕੁਦਰਤੀ ਖੇਤੀ ਕਰਨ ਸਬੰਧੀ ਰਜਿਸਟਰੇਸ਼ਨ ਕਰਵਾਈ ਹੈ ਅਤੇ ਇੱਥੇ ਹੁਣ ਤੱਕ 7447 ਲੋਕਾਂ ਨੂੰ ਕੁਦਰਤੀ ਖੇਤੀ ਦਾ ਪ੍ਰਮਾਣ ਪੱਤਰ ਵੀ ਮਿਲ ਚੁੱਕਾ ਹੈ।
ਇਸੇ ਤਰ੍ਹਾਂ ਛਤਿਸ਼ਗੜ ਵਰਗੇ ਰਾਜ ਵਿੱਚ ਵੀ 56 ਹਜਾਰ ਕਿਸਾਨਾਂ ਨੇ ਇਸ National Mission on Natural Farming ਯੋਜਨਾ ਤਹਿਤ ਰਜਿਸਟਰੇਸ਼ਨ ਕਰਵਾਈ ਹੈ ਅਤੇ 40083 ਕਿਸਾਨਾਂ ਨੂੰ ਸਰਟੀਫਿਕੇਟ ਜਾਰੀ ਹੋ ਗਏ ਹਨ। ਗੁਜਰਾਤ ਰਾਜ ਵਿੱਚ 41650 ਕਿਸਾਨਾਂ ਨੇ ਇਸ National Mission on Natural Farming ਸਕੀਮ ਤਹਿਤ ਰਜਿਸਟਰੇਸ਼ਨ ਕਰਵਾਈ ਹੈ । ਮਹਾਰਾਸ਼ਟਰ ਇਸ National Mission on Natural Farming ਸਕੀਮ ਵਿੱਚ ਸਭ ਤੋਂ ਅੱਗੇ ਹੈ ਅਤੇ ਉੱਥੇ 2,54,971 ਕਿਸਾਨਾਂ ਨੇ 147012 ਹੈਕਟੇਅਰ ਰਕਬੇ ਵਿੱਚ ਕੁਦਰਤੀ ਖੇਤੀ ਲਈ ਰਜਿਸਟਰੇਸ਼ਨ ਕਰਵਾਈ ਹੈ ਅਤੇ ਹੁਣ ਤੱਕ 2,20353 ਕਿਸਾਨਾਂ ਨੂੰ ਸਰਟੀਫਿਕੇਟ ਵੀ ਮਿਲ ਗਿਆ ਹੈ ਕਿ ਉਹ ਕੁਦਰਤੀ ਖੇਤੀ ਕਰ ਰਹੇ ਹਨ ਤੇਲੰਗਾਨਾ ਰਾਜ ਵਿੱਚ 452276 ਕਿਸਾਨਾਂ ਨੇ ਇਸ National Mission on Natural Farming ਸਕੀਮ ਤਹਿਤ ਰਜਿਸਟਰੇਸ਼ਨ ਕਰਵਾਈ ਹੈ। ਰਾਜਸਥਾਨ ਵਿੱਚ ਵੀ ਇਸ National Mission on Natural Farming ਯੋਜਨਾ ਤਹਿਤ 21,340 ਕਿਸਾਨਾਂ ਨੇ ਹੁਣ ਤੱਕ ਰਜਿਸਟਰੇਸ਼ਨ ਕਰਵਾਈ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਜੋ ਖੇਤੀ ਵਿੱਚ ਮੰਨੇ ਹੋਏ ਹਨ ਕੁਦਰਤੀ ਖੇਤੀ ਵਿੱਚ ਪਿਛੜ ਰਹੇ ਹਨ। ਜੇਕਰ ਇਸ ਸਬੰਧੀ ਮਿਲ ਰਹੀ ਕੇਂਦਰੀ ਮਦਦ ਦੀ ਗੱਲ ਕਰੀਏ ਤਾਂ ਪੰਜਾਬ ਨੂੰ ਇਸ National Mission on Natural Farming ਸਕੀਮ ਤਹਿਤ 168.54 ਲੱਖ ਅਤੇ ਹਰਿਆਣਾ ਨੂੰ 472.65 ਲੱਖ ਰੁਪਏ ਇਸ ਸਾਲ ਮਿਲੇ ਹਨ ਜਦਕਿ ਹਿਮਾਚਲ ਪ੍ਰਦੇਸ਼ ਨੂੰ 3420.68 ਲੱਖ ਛੱਤੀਸਗੜ੍ਹ ਨੂੰ 1245.45 ਲੱਖ , ਗੁਜਰਾਤ ਨੂੰ 3272.06 ਲੱਖ ਅਤੇ ਮਹਾਰਾਸ਼ਟਰ ਨੂੰ 4836 ਲੱਖ ਰੁਪਏ ਮਿਲ ਚੁੱਕੇ ਹਨ। ਪੰਜਾਬ ਹਰਿਆਣਾ ਦੇ ਕਿਸਾਨਾਂ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ।
-ਕੁਦਰਤੀ ਖੇਤੀ ਪ੍ਰਣਾਲੀ ਤੋਂ ਇਲਾਵਾ ਮਿੱਟੀ ਦੀ ਸਿਹਤ ਵਿੱਚ ਸੁਧਾਰ ਲਿਆਉਣ ਬਾਰੇ ਦਿੱਤੀ ਗਈ ਜਾਣਕਾਰੀ
ਬਠਿੰਡਾ, 1 ਮਾਰਚ : ਖੇਤਰੀ ਖੋਜ ਕੇਂਦਰ ਬਠਿੰਡਾ ਅਤੇ ਆਈ.ਸੀ.ਏ.ਆਰ.- ਸੀ.ਆਈ.ਸੀ.ਆਰ.ਆਰ.ਐਸ., ICAR-CICRRS Sirsa ਸਿਰਸਾ ਵੱਲੋਂ ਪਿੰਡ ਜੋਧਪੁਰ ਰੋਮਾਣਾ (Bathinda) ਵਿਖੇ ਨਰਮੇ ਦੀ ਫ਼ਸਲ Cotton Crop ਵਿੱਚ ਗੁਲਾਬੀ ਸੁੰਡੀ Pink Bollworm ਅਤੇ ਹੋਰ ਸਮੱਸਿਆਵਾਂ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਦਾ Farmer Awareness Camp ਆਯੋਜਨ ਕੀਤਾ ਗਿਆ। ਕੈਂਪ ਵਿੱਚ 100 ਤੋਂ ਵੱਧ ਕਿਸਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ।