ਜਲੰਧਰ, 6 ਮਾਰਚ : ਪੰਜਾਬ ਸਰਕਾਰ ਵਲੋਂ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਹੇਠ ਰਕਬਾ Sugarcane Area ਵਧਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਪੈਦਾਵਾਰ ਦੇ ਨਾਲ ਨਾਲ ਖੰਡ ਦੀ ਰਿਕਵਰੀ ਵਿੱਚ ਵਾਧਾ ਕੀਤਾ ਸਕੇ। ਇਸੇ ਤਹਿਤ ਸਹਿਕਾਰੀ ਅਤੇ ਨਿੱਜੀ ਖੰਡ ਮਿੱਲਾਂ ਦੇ ਫੀਲਡ ਸਟਾਫ਼ ਵੱਲੋਂ ਪਿੰਡਾਂ ਵਿੱਚ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਗੰਨੇ ਦੀ ਫ਼ਸਲ Sugarcane Crop ਹੇਠ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਭੋਗਪੁਰ ਸਹਿਕਾਰੀ ਖੰਡ ਮਿੱਲ ਲਿਮਟਿਡ Bhogpur Cooperative Sugar Mill Ltd ਵੱਲੋਂ ਪਿੰਡ ਕਿਸ਼ਨਪੁਰਾ ਵਿੱਚ ਕਿਸਾਨਾਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਕੇਨ ਕਮਿਸ਼ਨਰ ਪੰਜਾਬ ਡਾ. ਅਮਰੀਕ ਸਿੰਘ Dr Amrik Singh, Cane Commissioner Punjab ਵਿਸ਼ੇਸ਼ ਤੌਰ ’ਤੇ ਪਹੁੰਚੇ।
ਇਸ ਮੌਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ Dr Amrik Singh ਨੇ ਦੱਸਿਆ ਕਿ ਗੰਨੇ ਦੀ ਕਾਸ਼ਤ Sugarcane Crop Cultivation ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਵਧੇਰੇ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਪਰ ਸਮੇਂ ਦੇ ਹਾਲਾਤ ਕਾਰਨ ਮਜ਼ਦੂਰਾਂ ਦੀ ਕਮੀ ਆ ਰਹੀ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਘਾਟ ਕਾਰਨ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ Sugarcane Harvesting Machine ਦੀ ਵਰਤੋਂ ਦਾ ਰੁਝਾਨ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਦੇਖਿਆ ਗਿਆ ਹੈ ਕਿ ਢਾਈ ਫੁੱਟ ਦੀ ਦੂਰੀ ’ਤੇ ਬਿਜਾਈ ਕਰਨ ਨਾਲ ਮਸ਼ੀਨ ਨਾਲ ਕਟਾਈ ਕਰਨ ਵਿਚ ਮੁਸ਼ਕਲ ਪੇਸ਼ ਆਉਂਦੀ ਹੈ, ਜਿਸ ਕਰਕੇ ਗੰਨਾ ਕਾਸ਼ਤਕਾਰਾਂ ਅਤੇ ਮਿੱਲ ਪ੍ਰਬੰਧਕਾਂ ਨੂੰ ਆਰਥਿਕ ਪੱਖੋਂ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਤੋਂ ਗੰਨਾ ਕਾਸ਼ਤਕਾਰਾਂ ਵਿਚ ਗੰਨੇ ਦੀ ਬਿਜਾਈ Sugarcane Sowing ਚੌੜੀ ਵਿੱਥ ਦੀਆਂ ਖਾਲੀਆਂ Wider Line Spacing for Sugarcane Sowing ਵਿਚ ਕਰਨ ਦਾ ਰੁਝਾਨ ਵਧ ਰਿਹਾ ਹੈ ਅਤੇ ਸ਼ੂਗਰਕੇਨ ਹਾਰਵੈਸਟਰ Sugarcane Harvester ਨਾਲ ਗੰਨੇ ਦੀ ਕਟਾਈ Harvesting of Sugarcane Crop ਦਾ ਰੁਝਾਨ ਵਧਣ ਕਰਕੇ ਵੀ ਚੌੜੀ ਵਿੱਥ ਦੀ ਬਿਜਾਈ ਕਰਨੀ ਜ਼ਰੂਰੀ ਹੋ ਗਈ ਹੈ ਕਿਉਂਕਿ ਢਾਈ ਫੁੱਟ ਦੀ ਬਿਜਾਈ ਦੀ ਬਜਾਏ ਚਾਰ ਤੋਂ ਪੰਜ ਫੁੱਟ ਦੀ ਬਿਜਾਈ ਵਿਚ ਗੰਨੇ ਦਾ ਨੁਕਸਾਨ ਘੱਟ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਅਗਲੇ ਸਾਲ ਗੰਨੇ ਦੀ ਕਟਾਈ ਮਸ਼ੀਨ ਨਾਲ ਕਰਾਉਣ ਲਈ ਸੋਚ ਰਹੇ ਹਨ ਤਾਂ ਹੁਣ ਤੋਂ ਹੀ ਗੰਨੇ ਦੀ ਬਿਜਾਈ ਲਈ ਵਿਉਂਤਬੰਦੀ ਕਰਨੀ ਹੋਵੇਗੀ ਤਾਂ ਜੋ ਕਟਾਈ ਸਮੇਂ ਕਿਸੇ ਕਿਸਮ ਦੀ ਔਖ ਨਾ ਆਵੇ।
ਉਨ੍ਹਾਂ ਕਿਹਾ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਕਤਾਰ ਤੋਂ ਕਤਾਰ 3 ਤੋਂ 5 ਫੁੱਟ ਅਤੇ ਬੂਟੇ ਤੋਂ ਬੂਟਾ 1 ਤੋਂ 1.5 ਫੁੱਟ ਦੀ ਦੂਰੀ, ਦੋ ਕਤਾਰੀ ਖਾਲੀ ਵਿਧੀ ਨਾਲ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਸ ਨਾਲ ਪਾਣੀ ਦੀ ਖਪਤ ਤਾਂ ਘਟਦੀ ਹੀ ਹੈ, ਇਸ ਵਿਧੀ ਨਾਲ ਬੀਜਿਆ ਹੋਇਆ ਗੰਨਾ ਘੱਟ ਡਿੱਗਦਾ ਹੈ ਅਤੇ ਵੱਧ ਝਾੜ ਵੀ ਦਿੰਦਾ ਹੈ। ਗੰਨੇ ਦੀਆਂ ਦੋ ਲਾਈਨਾਂ ਵਿੱਚ ਦੂਰੀ ਘੱਟੋ-ਘੱਟ 3 ਫੁੱਟ ਹੋਣੀ ਚਾਹੀਦੀ ਹੈ। ਇਸ ਫਾਸਲੇ ਤੇ ਛੋਟੇ ਟਰੈਕਟਰ/ ਪਾਵਰ ਵੀਡਰ ਨਾਲ ਵਾਹੀ ਕਰਕੇ ਨਦੀਨਾਂ ਦੀ ਰੋਕਥਾਮ ਵੀ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਗੰਨੇ ਦੀ ਬਿਜਾਈ ਕਣਕ ਦੀ ਕਟਾਈ ਤੋਂ ਬਾਅਦ ਕਰਨੀ ਹੈ ਤਾਂ ਗੰਨੇ ਦੀ ਪਨੀਰੀ ਤਿਆਰ ਕਰਕੇ ਬਿਜਾਈ ਕੀਤੀ ਜਾ ਸਕਦੀ ਹੈ।
ਇਸ ਦੌਰਾਨ ਡਾ. ਅਮਰੀਕ ਸਿੰਘ ਨੇ ਖੇਤਾਂ ਵਿਚ ਜਾ ਕੇ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਦਾ ਜਾਇਜ਼ਾ ਵੀ ਲਿਆ।
ਇਸ ਮੌਕੇ ਮੁੱਖ ਗੰਨਾ ਵਿਕਾਸ ਅਫ਼ਸਰ ਸੁਖਦੀਪ ਸਿੰਘ ਨੇ ਕਿਸਾਨਾਂ ਨੂੰ ਗੰਨੇ ਹੇਠ ਰਕਬਾ ਵਧਾਉਣ ਦੀ ਅਪੀਲ ਕੀਤੀ। ਇਸ ਮੌਕੇ ਗੰਨਾ ਕਾਸ਼ਤਕਾਰ ਮੁਕੇਸ਼ ਕੁਮਾਰ, ਫੀਲਡ ਸਟਾਫ ਅਤੇ ਕਿਸਾਨ ਵੀ ਮੌਜੂਦ ਸਨ।

No comments:
Post a Comment