Tuesday, July 26, 2022

-'ਫਲਿੱਪਕਾਰਟ' ਉੱਦਮੀ ਕਿਸਾਨਾਂ ਤੋਂ ਖਰੀਦੇਗਾ ਦਾਲਾਂ, ਚੌਲ ਅਤੇ ਦਲੀਆ

ਕੰਪਨੀ ਵੱਲੋਂ 'ਇੰਨਵੈਸਟ ਇੰਡੀਆਨੂੰ 1800 ਕਰੋੜ ਰੁਪਏ ਦੀ ਖਰੀਦਦਾਰੀ ਦੀ ਪੇਸ਼ਕਸ਼

ਜ਼ਿਲ੍ਹਾ ਫਰੀਦਕੋਟ ਦੇ ਉੱਦਮੀ ਆਪਣੇ ਉਤਪਾਦਾਂ ਦੇ ਸੈਂਪਲ ਮੁੱਖ ਖੇਤੀਬਾੜੀ ਦਫ਼ਤਰ ਨੂੰ ਭੇਜਣ-ਬਰਾੜ

- 'ਇੱਕ ਜ਼ਿਲ੍ਹਾ ਇੱਕ ਉਤਪਾਦਸਕੀਮ ਦਾ ਕਿਸਾਨਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਇਆ ਜਾਵੇਗਾ - 


ਫਰੀਦਕੋਟ , 26 ਜੁਲਾਈ (  ) - ਵਿਸ਼ਵ ਦੀ ਵੰਨ ਸਟਾਪ ਸ਼ਾਪਿੰਗ ਈ-ਕਾਮਰਸ ਕੰਪਨੀ 'ਫਲਿੱਪਕਾਰਟਨੇ ਦੇਸ਼ ਦੇ ਉੱਦਮੀ ਕਿਸਾਨਾਂ farmers ਤੋਂ ਦਾਲਾਂਚੌਲ ਅਤੇ ਦਲੀਆ ਖਰੀਦਣ ਵਿੱਚ ਇੱਛਾ ਪ੍ਰਗਟ ਕੀਤੀ ਹੈ। ਇਸ ਖਰੀਦਦਾਰੀ ਨੂੰ ਸਿਰੇ ਚਾੜਨ ਲਈ ਕੰਪਨੀ ਵੱਲੋਂ ਕੇਂਦਰੀ ਮਨਿਸਟਰੀ ਆਫ ਕਾਮਰਸ ਐਂਡ ਇੰਡਸਟਰੀ (ਇਨਵੈਸਟ ਇੰਡੀਆ) ਨੂੰ 1800 ਕਰੋੜ ਰੁਪਏ ਦੀ ਖਰੀਦਦਾਰੀ ਦੀ ਪੇਸ਼ਕਸ਼ ਵੀ ਕਰ ਦਿੱਤੀ ਹੈ। ਵਧੀਕ ਡਿਪਟੀ ਕਮਿਸ਼ਨਰ ਜਨਰਲ ਸ.ਰਾਜਦੀਪ ਸਿੰਘ Brar ਨੇ ਜ਼ਿਲ੍ਹਾ Faridkot  ਦੇ ਉੱਦਮੀ ਕਿਸਾਨਾਂ ਨੂੰ ਇਸ ਮੌਕੇ ਦਾ ਵੱਧ ਤੋਂ ਵੱਧ ਲਾਭ ਲੈਣ ਦਾ ਸੱਦਾ ਦਿੱਤਾ ਹੈ।

ਇਸ ਸੰਬੰਧੀ ਉੱਦਮੀ ਕਿਸਾਨਾਂ ਅਤੇ ਕਾਰੋਬਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਉਨ੍ਹਾਂ ਦੱਸਿਆ ਕਿ  ਜ਼ਿਲ੍ਹਾ ਫਰੀਦਕੋਟ ਭਾਰਤ ਸਰਕਾਰ ਦੀ ਯੋਜਨਾ 'ਇੱਕ ਜ਼ਿਲ੍ਹਾ ਇੱਕ ਉਤਪਾਦਤਹਿਤ ਮੂੰਗੀ ਦੀ ਪੈਦਾਵਾਰ ਨੂੰ ਉਤਸ਼ਾਹਿਤ ਕਰਨ ਉੱਤੇ ਜ਼ੋਰ ਲਗਾ ਰਿਹਾ ਹੈਇਸ ਲਈ ਕੋਸ਼ਿਸ਼ ਕੀਤੀ ਜਾਵੇਗੀ ਕਿ ਜ਼ਿਲ੍ਹੇ ਦੇ ਮੂੰਗੀ ਅਤੇ ਹੋਰ ਦਾਲਾਂ ਦੇ ਉਤਪਾਦਕ ਆਪਣੇ ਉਤਪਾਦਾਂ ਦੀ ਬਰੈਂਡਿੰਗ ਕਰਕੇ ਕੰਪਨੀ ਰਾਹੀਂ ਵਿਸ਼ਵ ਦੇ ਕੋਨੇ ਕੋਨੇ ਵਿੱਚ ਪਹੁੰਚਾਉਣ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।


ਮੀਟਿੰਗ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ Invest India ਦੀ ਕੋਰ ਕਮੇਟੀ ਦੇ ਮੈਂਬਰ ਸ੍ਰ. ਇਸ਼ਦੀਪ ਸਿੰਘ ਵੱਲੋਂ ਇਸ ਸਕੀਮ ਅਧੀਨ ਕਿਸਾਨਾਂ ਨੂੰ ਹੋਣ ਵਾਲੇ ਲਾਭਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਇਕ ਜ਼ਿਲ੍ਹਾ ਇਕ ਪ੍ਰੋਡਕਟ ਸਕੀਮ ਅਧੀਨ ਉਕਤ ਕੰਪਨੀ ਕਿਸਾਨਾਂ ਤੋਂ ਦਾਲਾਂਚੌਲ Rice ਅਤੇ ਦਲੀਏ ਦੀ ਵੱਡੀ ਮਾਤਰਾ ਵਿਚ ਖਰੀਦ ਕਰੇਗੀ। ਇਸ ਸਕੀਮ ਅਧੀਨ ਜ਼ਿਲ੍ਹਾ ਫਰੀਦਕੋਟ ਤੋਂ ਵਧੇਰੇ ਚੌਲ ਦੀ ਖਰੀਦ ਕੀਤੀ ਜਾਵੇਗੀ। ਇਸ ਸਕੀਮ ਨਾਲ ਜਿੱਥੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋਵੇਗਾ।

ਡਾ: ਕਰਨਜੀਤ ਸਿੰਘ ਗਿੱਲ  Chief Agriculture Officer ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਉਤਪਾਦਾਂ ਦੇ ਸੈਂਪਲ (ਨਮੂਨੇ) ਜਲਦ ਤੋਂ ਜਲਦ ਖੇਤੀਬਾੜੀ ਦਫ਼ਤਰ ਵਿਖੇ ਜਮ੍ਹਾਂ ਕਰਵਾਉਣ। ਇਹ ਸੈਂਪਲ ਇਨਵੈਸਟ ਇੰਡੀਆ ਵੱਲੋਂ ਕੰਪਨੀ ਨੂੰ ਭੇਜੇ ਜਾਣਗੇ। ਜਿਹੜੇ ਸੈਂਪਲ ਕੰਪਨੀ ਦੇ ਮਾਪਦੰਡਾਂ ਨੂੰ ਪੂਰਾ ਕਰਨਗੇ ਉਨ੍ਹਾਂ ਨੂੰ ਸਪਲਾਈ ਲਈ ਆਰਡਰ ਕੰਪਨੀ ਵੱਲੋਂ ਜਾਰੀ ਕੀਤਾ ਜਾਵੇਗਾ। ਵਧੇਰੀ ਜਾਣਕਾਰੀ ਲਈ ਸੰਪਰਕ ਨੰਬਰ 9914700548 ਉੱਤੇ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ।

ਜ਼ਿਕਰਯੋਗ ਹੈ ਕਿ ਜ਼ਿਲ੍ਹਾ ਫਰੀਦਕੋਟ ਵਿਚ ਤਕਰੀਬਨ 10000 ਹੈਕਟੇਅਰ ਬਾਸਮਤੀ ਅਤੇ 104000 ਹੈਕਟਰ ਰਕਬੇ ਵਿਚ ਪਰਮਲ ਦੀ ਕਾਸ਼ਤ ਕੀਤੀ ਜਾਂਦੀ ਹੈ ਅਤੇ ਜੇਕਰ ਇਹ ਸਕੀਮ ਅਧੀਨ ਫਸਲ ਦੀ ਖਰੀਦਦਾਰੀ ਹੋਵੇਗੀ ਤਾਂ ਭਵਿੱਖ ਵਿਚ ਬਾਸਮਤੀ ਅਧੀਨ ਕਾਫੀ ਰਕਬਾ ਵਧਣ ਦੀ ਸੰਭਾਵਨਾ ਹੈ।

ਇਸ ਮੌਕੇ ਸ੍ਰ. ਸੁਖਮਿੰਦਰ ਸਿੰਘ ਰੇਖੀ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ,  ਅਗਾਂਹ ਵਧੂ ਕਿਸਾਨ ਜਗਮੀਤ ਸਿੰਘ ਬੇਗੂਵਾਲਾਬਲਧੀਰ ਸਿੰਘਰਾਜਿੰਦਰ ਸਿੰਘ ਕਿੰਗਰਾਵਿਸ਼ਵ ਇੰਦਰ ਸਿੰਘ ਰਣ ਸਿੰਘ ਵਾਲਾਰਾਜਿੰਦਰ ਸਿੰਘ ਕਿੰਗਰਾ ਤੋਂ ਇਲਾਵਾ ਭਾਰੀ ਗਿਣਤੀ ਵਿਚ ਅਗਾਂਹਵਧੂ ਕਿਸਾਨ ਅਤੇ ਕਾਰੋਬਾਰੀ ਹਾਜ਼ਰ ਸਨ

No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...