ਸੁਪਰੀਮ ਕੋਰਟ Supreme Court ਹੋਈ ਸਖ਼ਤ, ਕਿਸੇ ਵੀ ਤਰੀਕੇ ਪਰਾਲੀ Stubble Burning ਸਾੜਨ ਤੇ ਰੋਕ
ਲਗਾਉਣ ਨੂੰ ਕਿਹਾ
ਮਾਣਯੋਗ ਸੁਪਰੀਮ ਕੋਰਟ ਵਿਚ ਅੱਜ਼ ਪਰਾਲੀ ਸਾੜਨ ਨਾਲ ਹੋ ਰਹੇ ਪ੍ਰਦੂਸ਼ਨ ਬਾਰੇ ਸੁਣਵਾਈ ਹੋਈ। ਕੋਰਟ ਵੱਲੋਂ ਸਖ਼ਤ ਲਹਿਜੇ ਵਿਚ ਹਦਾਇਤ ਕੀਤੀ ਗਈ ਹੈ ਕਿ ਪਰਾਲੀ ਨੂੰ ਸਾੜਨ ਤੋਂ ਹਰ ਹੀਲੇ ਰੋਕਿਆ ਜਾਵੇ।
ਇਸ ਲਈ ਸੂਬਿਆਂ ਦੇ ਮੁੱਖ ਸਕੱਤਰਾਂ CS ਅਤੇ ਪੁਲਿਸ ਮੁਖੀਆਂ DGP ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਅਗਲੀ ਸੁਣਵਾਈ ਸੁੱਕਰਵਾਰ ਨੂੰ ਰੱਖੀ ਗਈ ਹੈ।ਕੋਰਟ ਨੇ ਇਸ ਸਬੰਧੀ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।
ਕਿਸਾਨ ਵੀਰਾਂ ਨੂੰ ਅਦਾਰਾ ਔਨਲੀ ਐਗਰੀਕਲਚਰ ਵੱਲੋਂ ਵੀ ਕੋਈ ਵੀ ਹੀਲਾ ਵਰਤ ਕੇ ਪਰਾਲੀ ਨਾ ਸਾੜਨ ਦੀ ਅਪੀਲ ਹੈ।
ਵੀਰੋਂ ਅੱਜ਼ ਦੀ ਸੁਣਵਾਈ ਦੌਰਾਨ ਕੇਂਦਰ ਨੂੰ ਪੰਜਾਬ ਵਿਚ ਝੋਨੇ ਤੇ ਐਮਐਸਪੀ MSP ਬੰਦ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਜੇਕਰ ਇਸ ਤਰਾਂ ਹੋ ਗਿਆ ਤਾਂ ਫਿਰ ਸੋਚਿਓ ਕੀ ਹੋਊ। ਇਸ ਲਈ ਔਖੇ ਸੌਖੇ ਹੋ ਕੇ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਬੀਜ ਲਈਏ ਕਿਤੇ ਮਾੜੀ ਮੋਟੀ ਔਖ ਤੋਂ ਬੱਚਦੇ ਬੱਚਦੇ ਐਮਐਸਪੀ ਬੰਦ ਨਾ ਕਰਵਾ ਲਈਏ।
ਵੈਸੇ ਵੀ ਸਾਨੂੰ ਤਾਂ ਸਾਡੇ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਣੁ ਗੁਰੂ ਦਾ ਸੰਦੇਸ਼ ਦਿੱਤਾ ਹੈ। ਫਿਰ ਆਪਾਂ ਇਸ ਬਾਰੇ ਜਰੂਰ ਸੋਚੀਏ। ਸੁਪਰੀਕ ਕੋਰਟ ਦੇ ਜਦ ਕੋਈ ਸਖ਼ਤ ਆਰਡਰ ਆ ਗਏ ਤਾਂ ਫਿਰ ਕਿਸੇ ਅਫਸਰ ਨੇ ਸਾਡੀ ਸੁਣਵਾਈ ਨਹੀਂ ਕਰਨੀ ਤੇ ਨਾ ਕਿਸੇ ਸਰਕਾਰ ਦੇ ਕੁਝ ਵਸ ਰਹਿਣਾ ਹੈ।
ਕਿਰਪਾ ਕਰਕੇ ਹਰ ਪਿੰਡ ਵਿੱਚ 4-4 ਬੇਲਰ ਮੁਹੱਈਆ ਕਰਵਾਏ ਜਾਣ।
ReplyDeleteਫੇਰ ਵੀ ਕੋਈ ਅੱਗ ਲਾਵੇ ਤਾਂ ਜ਼ੋ ਵੀ ਸਜ਼ਾ ਹੋਵੇਗੀ ਭੁਗਤਣ ਲਈ ਤਿਆਰ ਹਨ ਕਿਸਾਨ
ਪਹਿਲਾਂ ਸਰਕਾਰ ਆਪਣਾ ਫਰਜ਼ ਨਿਭਾਵੇ