ਭਾਰਤ ਦੀ ਸੁਪਰੀਮ ਕੋਰਟ Supreme Court ਵਿਚ 7 ਨਵੰਬਰ ਨੂੰ ਹੋਈ ਪ੍ਰਦੁ਼ਸ਼ਣ Air Pollution ਦੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਹੁਣ ਇਸ
ਮਾਮਲੇ ਵਿਚ ਪੁਲਿਸ ਦੀ ਐਂਟਰੀ ਹੋ ਗਈ ਹੈ।
ਸੁਪਰੀਮ ਕੋਰਟ ਨੇ ਹੁਕਮ ਕੀਤਾ ਹੈ ਕਿ ਜੇਕਰ ਕਿਸੇ ਇਲਾਕੇ ਵਿਚ ਪਰਾਲੀ ਸੜੀ Stubble Burning ਇਸ ਲਈ ਉਸ ਹਲਕੇ ਦੇ ਥਾਣੇ ਦਾ ਐਸਐਚਓ SHO ਜਿੰਮੇਵਾਰ ਹੋਵੇਗਾ। ਤੇ ਕਿਸਾਨ ਵੀਰੋ, ਹੁਣ ਜੇਕਰ ਐਸਐਚਓ ਦੀ ਜਵਾਬਦੇਹੀ ਤੈਅ ਹੋਵੇਗੀ ਤਾਂ ਕੀ ਫਿਰ ਉਹ ਪਰਾਲੀ ਸਾੜਨ ਦੇਵੇਗਾ।
ਇਸ ਲਈ ਹੁਣ ਸਬੰਧਤ ਐਸਐਚਓ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ।
ਜਿਕਰਯੋਗ ਹੈ ਕਿ ਹੁਣ ਤੱਕ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੇ ਸਨ, ਪਰ ਹੁਣ ਇਸ ਸਾਰੇ ਮਾਮਲੇ ਵਿਚ ਪੁਲਿਸ ਦੀ ਵੀ ਐਂਟਰੀ ਹੋ ਸਕਦੀ ਹੈ।
ਪੁਲਿਸ ਜਿੱਥੇ ਜਿ਼ਲ੍ਹਾ ਮੈਜਿਸਟ੍ਰੇਟਾਂ ਵੱਲੋਂ ਧਾਰਾ 144 ਤਹਿਤ ਪਰਾਲੀ ਸਾੜਨ ਤੇ ਲਗਾਈ ਰੋਕ ਦੇ ਮੱਦੇਨਜਰ ਐਫਆਈਆਰ FIR ਵੀ ਕਰ ਸਕਦੇ ਹਨ ਅਤੇ ਉਥੇ ਹੀ ਏਅਰ ਐਕਟ ਤਹਿਤ ਵੀ ਪਰਚਾ ਹੋ ਸਕਦਾ ਹੈ।
ਜਿਕਰਯੋਗ ਹੈ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ ਵਿਚ ਸਖ਼ਤ ਰੁੱਖ ਅਪਨਾਇਆ ਹੈ ਅਤੇ ਕਿਸੇ ਵੀ ਤਰੀਕੇ ਪਰਾਲੀ ਸਾੜਨ ਤੇ ਰੋਕ ਲਗਾਉਣ ਨੂੰ ਕਿਹਾ ਹੈ।
ਮਾਣਯੋਗ ਸੁਪਰੀਮ ਕੋਰਟ ਵਿਚ ਅੱਜ਼ ਪਰਾਲੀ ਸਾੜਨ ਨਾਲ ਹੋ ਰਹੇ ਪ੍ਰਦੂਸ਼ਨ ਬਾਰੇ ਸੁਣਵਾਈ ਹੋਈ। ਕੋਰਟ ਵੱਲੋਂ ਸਖ਼ਤ ਲਹਿਜੇ ਵਿਚ ਹਦਾਇਤ ਕੀਤੀ ਗਈ ਹੈ ਕਿ ਪਰਾਲੀ ਨੂੰ ਸਾੜਨ ਤੋਂ ਹਰ ਹੀਲੇ ਰੋਕਿਆ ਜਾਵੇ।
ਇਸ ਲਈ ਸੂਬਿਆਂ ਦੇ ਮੁੱਖ ਸਕੱਤਰਾਂ ਅਤੇ ਪੁਲਿਸ ਮੁਖੀਆਂ ਦੀ ਜਿੰਮੇਵਾਰੀ ਤੈਅ ਕੀਤੀ ਗਈ ਹੈ। ਅਗਲੀ ਸੁਣਵਾਈ ਸੁੱਕਰਵਾਰ ਨੂੰ ਰੱਖੀ ਗਈ ਹੈ।ਕੋਰਟ ਨੇ ਇਸ ਸਬੰਧੀ ਤਿੱਖੀਆਂ ਟਿੱਪਣੀਆਂ ਕੀਤੀਆਂ ਹਨ।
ਕਿਸਾਨ ਵੀਰਾਂ ਨੂੰ ਅਦਾਰਾ ਔਨਲੀ ਐਗਰੀਕਲਜਚਰ ਵੱਲੋਂ ਵੀ ਕੋਈ ਵੀ ਹੀਲਾ ਵਰਤ ਕੇ ਪਰਾਲੀ ਨਾ ਸਾੜਨ ਦੀ ਅਪੀਲ ਹੈ।
ਵੀਰੋਂ ਅੱਜ਼ ਦੀ ਸੁਣਵਾਈ ਦੌਰਾਨ ਕੇਂਦਰ ਨੂੰ ਪੰਜਾਬ ਵਿਚ ਝੋਨੇ ਤੇ ਐਮਐਸਪੀ ਬੰਦ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਜੇਕਰ ਇਸ ਤਰਾਂ ਹੋ ਗਿਆ ਤਾਂ ਫਿਰ ਸੋਚਿਓ ਕੀ ਹੋਊ। ਇਸ ਲਈ ਔਖੇ ਸੌਖੇ ਹੋ ਕੇ ਪਰਾਲੀ ਨੂੰ ਬਿਨ੍ਹਾਂ ਸਾੜੇ ਇਸਨੂੰ ਖੇਤ ਵਿਚ ਹੀ ਮਿਲਾ ਕੇ ਕਣਕ ਬੀਜ ਲਈਏ ਕਿਤੇ ਮਾੜੀ ਮੋਟੀ ਔਖ ਤੋਂ ਬੱਚਦੇ ਬੱਚਦੇ ਐਮਐਸਪੀ ਬੰਦ ਨਾ ਕਰਵਾ ਲਈਏ।
ਵੈਸੇ ਵੀ ਸਾਨੂੰ ਤਾਂ ਸਾਡੇ ਬਾਬਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਣੁ ਗੁਰੂ ਦਾ ਸੰਦੇਸ਼ ਦਿੱਤਾ ਹੈ। ਫਿਰ ਆਪਾਂ ਇਸ ਬਾਰੇ ਜਰੂਰ ਸੋਚੀਏ।
No comments:
Post a Comment