Wednesday, February 14, 2024

ਪੀ.ਐਮ.ਕਿਸਾਨ ਸਨਮਾਨਨਿਧੀ ਯੋਜਨਾ ਸਕੀਮ ਅਧੀਨ 12 ਤੋਂ 21 ਫਰਵਰੀ ਤੱਕ ਚਲਾਈ ਜਾ ਰਹੀ ਹੈ ਵਿਸੇਸ਼ ਮੁਹਿੰਮ

ਫ਼ਰੀਦਕੋਟ 14 ਫ਼ਰਵਰੀ,2024  


ਪ੍ਰਧਾਨ ਮੰਤਰੀ ਕਿਸਾਨ ਸਨਮਾਨਨਿਧੀ ਯੋਜਨਾ ਅਧੀਨ ਕੇਂਦਰ ਸਰਕਾਰ ਵੱਲੋਂ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ ਮੁਕੰਮਲ ਕਰਨ ਲਈ ਮਿਤੀ 12 ਫਰਵਰੀ 2024 ਤੋਂ ਮਿਤੀ 21 ਫਰਵਰੀ 2024 ਤੱਕ ਇੱਕ ਵਿਸੇਸ਼ ਮੁਹਿੰਮ ਚਲਾਈ ਗਈ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਡਾ.ਅਮਰੀਕ ਸਿੰਘ ਨੇ ਦਿੱਤੀ।

ਉਹਨਾਂ ਦੱਸਿਆ ਕਿ ਜਿਨ੍ਹਾਂ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ ਮੁਕੰਮਲ ਨਾ ਹੋਣ ਕਰਕੇ ਪਿਛਲੀ ਕਿਸ਼ਤ ਜਾਰੀ ਨਹੀਂ ਹੋਈ ਉਹ ਆਪਣੇ ਨਜਦੀਕੀ ਕਾਮਨ ਸਰਵਿਸ ਸੈਂਟਰ ਤੇ ਜਾ ਕੇ ਜਾਂ ਪੀ.ਐਮ.ਕਿਸਾਨ ਐਪ ਰਾਹੀਂ ਖੁਦ ਵੀ ਆਪਣੀ ਈ.ਕੇ.ਵਾਈ.ਸੀ ਮੁਕੰਮਲ ਕਰ ਸਕਦੇ ਹਨ। ਇਸ ਕੰਮ ਨੂੰ ਪੂਰਾ ਕਰਨ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋਂ ਵੀ ਆਪਣੇ ਸਟਾਫ ਦੀਆਂ ਪਿੰਡ ਪੱਧਰ ਤੇ ਡਿਊਟੀਆਂ ਲਗਾਈਆਂ ਗਈਆਂ ਹਨ। ਈ.ਕੇ.ਵਾਈ.ਸੀ ਕਰਵਾਉਣ ਲਈ ਉਹਨਾਂ ਨਾਲ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਜਿਲ੍ਹਾ ਫਰੀਦਕੋਟ ਵਿੱਚ ਹੁਣ ਤੱਕ ਲਗਭਗ 63 ਪ੍ਰਤੀਸ਼ਤ ਲਾਭਪਾਤਰੀ ਕਿਸਾਨਾਂ ਦੀ ਈ.ਕੇ.ਵਾਈ.ਸੀ ਮੁਕੰਮਲ ਹੋ ਚੁੱਕੀ ਹੈ ਅਤੇ ਜਿਨ੍ਹਾਂ ਲਾਭਪਾਤਰੀਆਂ ਦੀ ਈ.ਕੇ.ਵਾਈ.ਸੀ ਰਹਿੰਦੀ ਹੈਇਸ ਵਿਸੇਸ਼ ਮੁਹਿੰਮ ਦੌਰਾਨ ਆਪਣੀ ਈ.ਕੇ.ਵਾਈ.ਸੀ ਕਰਵਾ ਲੈਣ ਤਾਂ ਜੋ ਉਹਨਾਂ ਨੂੰ 16ਵੀਂ ਕਿਸ਼ਤ ਦਾ ਲਾਭ ਮਿਲ ਸਕੇ।

No comments:

Post a Comment

Agriculture Department ਵੱਲੋਂ ਕੋਅਪਰੇਟਿਵ ਸੋਸਾਇਟੀਆਂ ਦੀ ਅਚਨਚੇਤ Cheking

Fazilka :  ਖੇਤੀਬਾੜੀ ਮੰਤਰੀ ਪੰਜਾਬ ਸ: ਗੁਰਮੀਤ ਸਿੰਘ ਖੁਡੀਆਂ  Gurmeet Singh Khuddian ਅਤੇ ਡਾਇਰੈਕਟਰ ਜਾਂਚ ਕਰ ਰਹੀ ਖੇਤੀਬਾੜੀ ਵਿਭਾਗ ਦੀ ਟੀਮ ਖੇਤੀਬਾੜੀ ਅਤੇ ...