Tuesday, February 13, 2024

ਪੰਜਾਬ ਐਗਰੋ ਵੱਲੋਂ ਅਬੋਹਰ ਕਿਨੂੰ ਮੰਡੀ ਤੋਂ ਫਲਾਂ ਦੀ ਖਰੀਦ ਸ਼ੁਰੂ

 ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ Bhagwant Singh Mann ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਐਗਰੋ Punjab Agro ਰਾਹੀਂ ਅਬੋਹਰ ਕਿਨੂੰ ਮੰਡੀ Abohar Kinnow Mandi ਤੋਂ ਕਿੰਨੂ Kinnow ਦੀ ਖਰੀਦ ਬੀਤੀ ਸ਼ਾਮ ਸ਼ੁਰੂ ਕਰ ਦਿੱਤੀ ਗਈ। ਇਸ ਨਾਲ ਜ਼ਿਲ੍ਹੇ ਦੇ ਕਿੰਨੂ ਉਤਪਾਦਕ Kinnow Growers  ਕਿਸਾਨਾਂ ਨੂੰ ਵੱਡਾ ਲਾਭ ਹੋਵੇਗਾ । ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਕਿਨੂੰ ਉਤਪਾਦਕ ਕਿਸਾਨ ਪੰਜਾਬ ਐਗਰੋ ਦੀ ਖਰੀਦ ਸ਼ੁਰੂ ਕਰਨ ਦੀ ਮੰਗ ਕਰ ਰਹੇ ਸਨ ਜਿਸ ਨੂੰ ਪ੍ਰਵਾਨ ਕਰਦਿਆਂ ਸਰਕਾਰ ਨੇ ਪੰਜਾਬ ਐਗਰੋ ਜੂਸ ਫੈਕਟਰੀ ਨੂੰ ਹਦਾਇਤ ਕੀਤੀ ਅਤੇ ਉਹਨਾਂ ਵੱਲੋਂ ਬੀਤੀ ਸ਼ਾਮ ਅਬੋਹਰ ਦੀ ਕਿੰਨੂੰ ਮੰਡੀ ਤੋਂ ਕਿਨੂੰ ਦੀ ਸਰਕਾਰੀ ਖਰੀਦ ਸ਼ੁਰੂ ਕਰ ਦਿੱਤੀ ਹੈ। 


ਇਸ ਤੋਂ ਬਿਨਾਂ ਪੰਜਾਬ ਸਰਕਾਰ ਵੱਲੋਂ ਮਿਡ ਡੇ ਮੀਲ Mid Day Meal  ਵਿੱਚ ਵੀ ਕਿੰਨੂੰ ਦੇਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ । ਸਰਕਾਰ ਦੇ ਇਹਨਾਂ ਉਪਰਾਲਿਆਂ ਨਾਲ ਕਿਸਾਨਾਂ ਨੂੰ ਕਿੰਨੂ ਦਾ ਉਚਿਤ ਭਾਅ ਮਿਲ ਸਕੇਗਾ । ਇਸ ਲਈ ਕਿਸਾਨ ਪੰਜਾਬ ਐਗਰੋ ਦੇ ਇਸ ਫੈਸਲੇ ਦੀ ਸਲਾਘਾ ਕਰਦੇ ਵੀ ਵਿਖਾਈ ਦਿੱਤੇ ।

ਪਿੰਡ ਤੂਤ ਵਾਲਾ ਦੇ ਕਿਸਾਨ ਦਲੀਪ ਸਿੰਘ ਜਿਸ ਕੋਲ ਡੇਢ  ਏਕੜ ਕਿੰਨੂ ਦਾ ਬਾਗ ਹੈ ਦੀ ਫਸਲ ਬੀਤੀ ਰਾਤ ਪੰਜਾਬ ਐਗਰੋ ਨੇ ਖਰੀਦੀ ਤਾਂ ਉਹ ਕਿਸਾਨ ਪੰਜਾਬ ਐਗਰੋ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਦਿਖਾਈ ਦਿੱਤਾ ਅਤੇ ਉਸਨੇ ਕਿਹਾ ਕਿ ਜੇਕਰ ਪੰਜਾਬ ਐਗਰੋ ਉਸਦਾ ਇਹ ਫਲ ਨਾ ਖਰੀਦਦੀ ਤਾਂ ਉਸਨੂੰ ਪ੍ਰਾਈਵੇਟ ਵਪਾਰੀਆਂ ਨੇ ਇਹ ਭਾਅ ਨਹੀਂ ਦੇਣਾ ਸੀ ਅਤੇ ਉਸਨੂੰ ਮਿੱਟੀ ਦੇ ਭਾਅ ਆਪਣਾ ਕਿਨੂੰ ਵੇਚਣਾ ਪੈਣਾ ਸੀ। ਇਸੇ ਤਰ੍ਹਾਂ ਹੋਰ ਅਨੇਕਾਂ ਕਿਸਾਨ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਦਿਖਾਈ ਦਿੱਤੇ।

ਜਿਕਰ ਯੋਗ ਹੈ ਕਿ ਇਸ ਵਾਰ ਕਿੰਨੂ ਦੀ ਬੰਪਰ ਫਸਲ ਹੈ ਜਿਸ ਕਾਰਨ ਕਿਸਾਨਾਂ ਨੂੰ ਘੱਟ ਪਾ ਮਿਲ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਪੰਜਾਬ ਐਗਰੋ ਰਾਹੀਂ ਖਰੀਦ ਸ਼ੁਰੂ ਕਰਵਾ ਕੇ ਅਤੇ ਮਿਡ ਡੇ ਮੀਲ ਵਿੱਚ ਕਿਨੂੰ ਦੇਣ ਦੀ ਵਿਵਸਥਾ ਸ਼ੁਰੂ ਕਰਵਾ ਕੇ ਕਿਸਾਨਾਂ ਦੀ ਵੱਡੀ ਮਦਦ ਕੀਤੀ ਹੈ।


No comments:

Post a Comment

ਕਿਸਾਨਾਂ ਲਈ ਸੁਪਰ ਜਿਪਸਮ ਦੀ ਵਿਕਰੀ ਸਬੰਧੀ ਜ਼ਰੂਰੀ ਸੂਚਨਾ

  ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਕੁਝ ਸਹਿਕਾਰੀ ਸਭਾਵਾਂ ਵਿੱਚ ਮਿਫਕੋ ਕੰਪਨੀ ਵੱਲੋਂ ਸੁਪਰ ਜਿਪਸਮ ਸਪਲਾਈ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ...