Tuesday, February 17, 2026

Paddy Stubble in-situ Management ਕਰਕੇ ਬੀਜੀ ਕਣਕ ਦੇ ਖੇਤ ਵਿਚ ਮਨਾਇਆ Field Day

ਸੰਗਰੂਰ, 18 ਫਰਵਰੀ:
ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ Punjab Agriculture University Ludhiana ਦੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਯੋਗ ਅਗਵਾਈ ਹੇਠ ਸੰਗਰੂਰ Sangrur ਜਿਲ੍ਹੇ ਦੇ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਨੇ ਝੋਨੇ ਦੀ ਪਰਾਲੀ ਨੂੰ ਖੇਤ Paddy Stubble in-situ Management ਵਿੱਚ ਹੀ ਸੰਭਾਲ ਕਰਕੇ ਛੱਟੇ ਨਾਲ ਬੀਜੀ ਕਣਕ ਤੇ ਪਿੰਡ ਥੰਮਣ ਸਿੰਘ ਵਾਲਾ ਵਿਖੇ ਖੇਤ ਦਿਵਸ Field Day ਮਨਾਇਆ।


ਇਸ ਮੌਕੇ ਕੇਂਦਰ ਦੇ ਇੰਚਾਰਜ ਅਤੇ ਸੀਨੀਅਰ ਪਸਾਰ ਵਿਗਿਆਨੀ ਡਾ. ਅਸ਼ੋਕ ਕੁਮਾਰ ਨੇ ਕਿਸਾਨਾਂ ਨੂੰ ਦੱਸਿਆ ਕਿ ਝੋਨੇ ਦੇ ਨਾੜ ਵਿੱਚ ਵੱਡੀ ਮਾਤਰਾ ਵਿੱਚ ਫ਼ਸਲਾਂ ਲਈ ਜ਼ਰੂਰੀ ਖ਼ੁਰਾਕੀ ਤੱਤ Nutrients in Paddy Stubble ਮੌਜ਼ੂਦ ਹੁੰਦੇ ਹਨ। ਨਾੜ ਸਾੜਨ ਨਾਲ ਜਿਥੇ ਇਸ ਵਿੱਚੋਂ ਨਾਈਟ੍ਰੋਜਨ Nitrogen ਅਤੇ ਗੰਧਕ ਦਾ ਪੂਰੀ ਤਰ੍ਹਾਂ ਨੁਕਸਾਨ ਹੋ ਜਾਂਦਾ ਹੈ ਉਥੇ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇੱਕ ਟਨ ਪਰਾਲੀ ਸਾੜਨ ਨਾਲ 400 ਕਿੱਲੋ ਜੈਵਿਕ ਕਾਰਬਨ Carbonic Matter, 5.5 ਕਿਲੋ ਨਾਈਟ੍ਰੋਜਨ, 2.3 ਕਿਲੋ ਫ਼ਾਸਫ਼ੋਰਸ, 25 ਕਿਲੋ ਪੋਟਾਸ਼, 1.2 ਕਿਲੋ ਸਲਫ਼ਰ ਤੱਤ ਨਸ਼ਟ ਹੋ ਜਾਂਦੇ ਹਨ।

ਇਸ ਲਈ ਪਿੰਡ ਦੇ ਅਗਾਂਹਵਧੂ ਕਿਸਾਨ ਸ. ਲਾਲ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੁਆਰਾ ਸਿਫਾਰਸ਼ ਵਿਧੀ ਜਿਸ ਵਿੱਚ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲ ਕੇ ਛੱਟੇ ਨਾਲ 1 ਏਕੜ ਰਕਬੇ ਤੇ ਕਣਕ ਦੀ ਬਿਜਾਈ ਕੀਤੀ ਗਈ ਹੈ। ਇਸ ਵਿਧੀ ਨੂੰ ਅਪਨਾਉਣ ਨਾਲ ਜਿੱਥੇ ਉਸਨੇ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਇਆ ਉੱਥੇ ਖੁਰਾਕੀ ਤੱਤਾਂ ਦੀ ਵੀ ਘੱਟ ਵਰਤੋਂ ਕੀਤੀ ਗਈ। ਇਸ ਵਿਧੀ ਵਿੱਚ ਨਦੀਨਾਂ ਖਾਸ ਤੌਰ ਤੇ ਗੁੱਲੀ-ਡੰਡੇ ਅਤੇ ਚੌੜੇ ਪੱਤੇ ਵਾਲੇ ਨਦੀਨਾਂ Weeds ਦਾ ਹਮਲਾ ਵੀ ਘੱਟ ਦੇਖਣ ਨੂੰ ਮਿਲਿਆ। ਇਸ ਕਣਕ ਨੂੰ ਦੇਖਣ ਲਈ ਨੇੜਲੇ ਪਿੰਡ ਮੱਟਰਾਂ ਦੇ ਕਿਸਾਨ ਵੀ ਖੇਤ ਦਿਵਸ ਵਿੱਚ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਵੀ ਅਗਲੇ ਸਾਲ ਇਸ ਵਿਧੀ ਰਾਹੀਂ ਕਣਕ ਬੀਜਣ ਦੀ ਇੱਛਾ ਪ੍ਰਗਟਾਈ।

ਡਾ. ਕੁਮਾਰ ਨੇ ਕਿਸਾਨਾਂ ਨੂੰ ਅਗਲੀ ਫਸਲ ਵਿੱਚ ਖਾਦਾਂ ਦੀ ਸੰਤੁਲਿਤ ਵਰਤੋਂ ਲਈ ਮਿੱਟੀ ਪਰਖ Soil Testing ਕਰਵਾਉਣ ਲਈ ਪ੍ਰੇਰਿਆ ਅਤੇ ਮਿੱਟੀ ਪਰਖ ਲਈ ਨਮੂਨਾ ਲੈਣ ਦੇ ਢੰਗ ਨੂੰ ਵਿਸਥਾਰਪੂਰਵਕ ਸਾਂਝਾ ਕੀਤਾ। ਉਨ੍ਹਾਂ ਕਣਕ ਤੋਂ ਚੰਗਾ ਝਾੜ ਲੈਣ ਲਈ ਅਤੇ ਮੌਸਮੀ ਬਦਲਾਅ ਤੋਂ ਬਚਾਅ ਲਈ ਪੋਟਾਸ਼ੀਅਮ ਨਾਈਟ੍ਰੇਟ Potassium Nitrate ਦੇ 2 ਪ੍ਰਤੀਸ਼ਤ ਦੇ ਛਿੜਕਾਅ ਬਾਰੇ ਵੀ ਜਾਣਕਾਰੀ ਦਿੱਤੀ।

ਡਾ. ਅਸ਼ੋਕ ਨੇ ਕਿਸਾਨਾਂ ਨੂੰ ਆਪਣੇ ਘਰ ਖਾਣ ਵਾਲੀ ਸਬਜ਼ੀ ਆਪਣੀ ਹੀ ਘਰੇਲੂ ਬਗੀਚੀ Kitchen Garden ਵਿੱਚ ਉਗਾਉਣ ਲਈ ਵੀ ਪ੍ਰੇਰਿਆ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਤੋਂ ਬਗੈਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਤਿਆਰ ਗਰਮੀ ਰੁੱਤ ਦੀਆਂ ਸਬਜ਼ੀਆਂ ਦੇ ਬੀਜਾਂ ਦੀ ਕਿੱਟ Vegetable Seed Kit ਨੂੰ ਵਰਤ ਕੇ ਘਰ ਖਾਣ ਲਈ ਸਬਜ਼ੀ ਉਗਾ ਸਕਦੇ ਹਨ। ਇਸ ਕਿੱਟ ਵਿੱਚ 12 ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਜਿਵੇਂ ਕਿ ਖੀਰਾ, ਘੀਆ ਤੋਰੀ, ਲੋਬੀਆ, ਘੀਆ ਕੱਦੂ, ਕਰੇਲਾ, ਤਰਵੰਗਾ, ਟੀਂਡਾ, ਭਿੰਡੀ, ਹਲਵਾ ਕੱਦੂ, ਚੱਪਣ ਕੱਦੂ ਆਦਿ ਹੁੰਦੇ ਹਨ। ਇਹ ਕਿੱਟ ਕੇਵਲ 100 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਫਾਰਮ ਸਲਾਹਕਾਰ ਸੇਵਾ ਕੇਂਦਰ, ਸੰਗਰੂਰ ਦੇ ਦਫ਼ਤਰ ਤੋਂ ਖਰੀਦੀ ਜਾ ਸਕਦੀ ਹੈ।

ਉਨ੍ਹਾਂ ਕਿਸਾਨਾਂ ਨੂੰ ਮਾਰਚ 2026 ਮਹੀਨੇ ਵਿੱਚ ਯੂਨੀਵਰਸਿਟੀ ਦੁਆਰਾ ਲਗਾਏ ਜਾ ਰਹੇ ਮੇਲਿਆਂ Kisan Mela ਸਬੰਧੀ ਵੀ ਸੂਚਨਾ ਦਿੱਤੀ। ਹਰੀ ਖਾਦ, ਮੂੰਗੀ ਦੀ ਕਾਸ਼ਤ, ਪਸ਼ੂਆਂ ਲਈ ਧਾਤਾਂ ਦੇ ਚੂਰੇ, ਪ੍ਰੀਮਿਕਸ ਆਦਿ ਬਾਰੇ ਵੀ ਚਰਚਾ ਹੋਈ। ਅੰਤ ਵਿੱਚ ਕਿਸਾਨਾਂ ਵਲੋਂ ਪੁੱਛੇ ਗਏ ਸਵਾਲ ਜਿਵੇਂ ਸਲਫਰ ਅਤੇ ਬੋਰੋਨ ਤੱਤ ਦੀ ਮਹੱਤਤਾ, ਗੁੱਲੀ ਡੰਡੇ ਦੀ ਰੋਕਥਾਮ ਅਤੇ ਝੋਨੇ ਦੇ ਬੀਜਾਂ ਦੀ ਜਾਣਕਾਰੀ ਵੀ ਦਿੱਤੀ ਗਈ। ਸਬਜ਼ੀਆਂ ਦੀਆਂ ਕਿੱਟਾਂ ਅਤੇ ਧਾਤਾਂ ਦਾ ਚੂਰਾ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ।
ਅੰਤ ਵਿੱਚ ਸਾਰੇ ਕਿਸਾਨ ਵੀਰਾਂ ਨੇ ਸ. ਲਾਲ ਸਿੰਘ ਦੀ ਛੱਟੇ ਨਾਲ ਬੀਜੀ ਹੋਈ ਕਣਕ ਵੀ ਦੇਖੀ।

ਤੇਲ ਬੀਜ ਫਸਲਾਂ ਦੀ ਕਾਸ਼ਤ ਦੀ ਪ੍ਰਫੁੱਲਤਾ ਲਈ NMEO Oilseed Mission ਤਹਿਤ ਲਗਾਇਆ ਕਿਸਾਨਾਂ ਦਾ ਟ੍ਰੇਨਿੰਗ ਕੈਂਪ

ਸ੍ਰੀ ਮੁਕਤਸਰ ਸਾਹਿਬ, 17 ਫਰਵਰੀ

ਕੌਮੀ ਤੇਲ ਬੀਜ ਮਿਸ਼ਨ NMEO Oilseed Mission ਅਧੀਨ ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ Sri Muktsar Sahib ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਏਡੀਓ ਲੁਬਾਣਿਆਵਾਲੀ ਡਾ. ਜੋਬਨਦੀਪ ਸਿੰਘ ਵਲੋਂ ਤੇਲ ਬੀਜ ਫਸਲਾਂ ਦੀ ਕਾਸ਼ਤ ਨੂੰ ਪ੍ਰਫੁੱਲਤ ਕਰਨ ਲਈ NMEO Oilseed Mission ਤਹਿਤ ਕਿਸਾਨਾਂ ਦੀ ਟ੍ਰੇਨਿੰਗ ਦਾ ਸਿਟੀ ਹੋਟਲ ਸ੍ਰੀ ਮੁਕਤਸਰ ਸਾਹਿਬ ਵਿਖੇ ਅਯੋਜਨ ਕੀਤਾ ਗਿਆ।

ਇਸ ਦੌਰਾਨ ਬੁਲਾਰਿਆ ਵੱਲੋਂ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਗਏ। ਡਾ  ਵਿਵੇਕ ਕੁਮਾਰਐਗਰੋਨੋਮਿਸਟਕੇ ਵੀ ਕੇਸ੍ਰੀ ਮੁਕਤਸਰ ਸਾਹਿਬ ਵੱਲੋਂ ਕਣਕ ਦੀ ਕਾਸ਼ਤ ਦੌਰਾਨ ਆਉਣ ਵਾਲੀਆਂ ਮੁਸ਼ਕਿਲਾਂ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਕਰਨਜੀਤ ਸਿੰਘ ਪੀ ਡੀ (ਆਤਮਾ) ਵੱਲੋਂ ਵੱਖ-ਵੱਖ ਤੇਲ ਬੀਜਾਂ ਦੀ ਕਾਸ਼ਤ ਸਬੰਧੀ ਵਿਚਾਰ ਸਾਂਝੇ ਕੀਤੇ ਗਏ ਡਾ. ਅਮਨਦੀਪ ਕੌਰ ਏ.ਡੀ.ਓ ਮਾਰਕੀਟਿੰਗ ਵੱਲੋਂ ਕਿਸਾਨਾਂ ਨੂੰ ਤੇਲ ਬੀਜ Oil Seed Crops ਅਤੇ ਸਬੰਧਤ ਉਤਪਾਦਾਂ ਦੀ ਗੁਣਵੱਤਾ ਵਿੱਚ ਵਾਧਾ ਅਤੇ ਮੰਡੀਕਰਨ ਦੌਰਾਨ ਧਿਆਨ ਰੱਖਣ ਯੋਗ ਨੁਕਤੇ ਸਾਂਝੇ ਕੀਤੇ ਗਏ। 

ਡਾ. ਹਰਜੀਤ ਸਿੰਘ ਏ.ਡੀ.ਓ (ਬੀਜ) ਵੱਲੋਂ ਬੀਜਾਂ ਸਬੰਧੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਇਆ ਗਿਆ। ਅੰਤ ਵਿੱਚ ਡਾ.ਰਾਜਵਿੰਦਰ ਸਿੰਘਬਲਾਕ ਖੇਤੀਬਾੜੀ ਅਫਸਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਖੇਤੀਬਾੜੀ ਵਿਭਾਗ ਦੀਆਂ ਵੱਖ ਵੱਖ ਸਕੀਮਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਗਈ ਅਤੇ ਟ੍ਰੇਨਿੰਗ ਵਿੱਚ ਸ਼ਾਮਿਲ ਹੋਏ ਕਿਸਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਦਾ ਸੰਚਾਲਨ ਏਡੀਓ ਡਾ. ਜੋਬਨਦੀਪ ਸਿੰਘ ਵੱਲੋਂ ਬਾਖੂਬੀ ਢੰਗ ਨਾਲ ਨਿਭਾਇਆ ਗਿਆ। ਕੈੰਪ ਨੂੰ ਸਫਲ ਬਣਾਉਣ ਵਿੱਚ ਸ਼੍ਰੀ ਸੰਯਮ ਧੁੜਿਆ ਏ ਐਸ ਆਈ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ |

Agriculture Minister Gurmeet Singh Khuddian ਨੇ 12 ਸਾਲਾਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਸ਼ੁਰੂਆਤ ਨਾਲ KilaRaipur Rural Olympics-2026 ਕੀਤਾ ਉਦਘਾਟਨ

*ਪ੍ਰਤਿਭਾਸ਼ਾਲੀ ਬੈਲ ਗੱਡੀਆਂ ਦੀਆਂ ਦੌੜਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਦਰਸ਼ਕ ਇਕੱਠੇ ਹੋਏ*

Kila Raipur (ਲੁਧਿਆਣਾ), 17 ਫਰਵਰੀ:


ਕਿਲਾ ਰਾਏਪੁਰ ਪੇਂਡੂ ਓਲੰਪਿਕ-2026 Kila Raipur Rural Olympics 2026 ਮੰਗਲਵਾਰ ਨੂੰ ਲੁਧਿਆਣਾ ਵਿੱਚ ਬਹੁਤ ਉਤਸ਼ਾਹ ਅਤੇ ਧੂਮਧਾਮ ਨਾਲ ਸ਼ੁਰੂ ਹੋਇਆ ਜੋ ਕਿ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਪ੍ਰਸਿੱਧ ਬੈਲ ਗੱਡੀਆਂ Cart Races ਦੌੜਾਂ ਦੇ ਪੁਨਰ ਸੁਰਜੀਤੀ ਨੂੰ ਦਰਸਾਉਂਦਾ ਹੈ।

ਇਹਨਾਂ ਖੇਡਾਂ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਪਿੰਡ ਕਿਲਾ ਰਾਏਪੁਰ Kila Raipur ਦੇ ਖੇਡ ਸਟੇਡੀਅਮ ਵਿੱਚ ਕੀਤਾ। ਇਨ੍ਹਾਂ ਵਿਸ਼ਵ-ਪ੍ਰਸਿੱਧ ਬੈਲ ਗੱਡੀਆਂ Cart Races ਦੀਆਂ ਦੌੜਾਂ ਦੇ ਮੁੜ ਸ਼ੁਰੂ ਹੋਣ ਨਾਲ ਲੋਕਾਂ/ਦਰਸ਼ਕਾਂ ਦਾ ਬਹੁਤ ਭਾਰੀ ਇਕੱਠ ਹੋਇਆ। ਜਿਸ ਨਾਲ ਦਰਸ਼ਕ ਪੰਜਾਬ ਅਤੇ ਬਾਹਰੋਂ ਇਸ ਰੋਮਾਂਚਕ ਖੇਡ Advrnture Sports ਨੂੰ ਦੇਖਣ ਲਈ ਪਹੁੰਚੇ ਜੋ ਸੂਬੇ ਦੇ ਪੇਂਡੂ ਵਿਰਾਸਤ ਵਿੱਚ ਡੂੰਘਾਈ ਨਾਲ ਜੜ੍ਹਾਂ ਰੱਖਦੇ ਹਨ।


ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਾ. ਕੇ.ਐਨ.ਐਸ. ਕੰਗ ਦੇ ਨਾਲ ਕੈਬਨਿਟ ਮੰਤਰੀ ਖੁੱਡੀਆਂ ਨੇ ਬੈਲ-ਗੱਡੀਆਂ ਦੀਆਂ ਦੌੜਾਂ ਦੀ ਸੱਭਿਆਚਾਰਕ ਮਹੱਤਤਾ ਨੂੰ ਉਜਾਗਰ ਕਰਦਿਆਂ ਕਿਹਾ ਕਿ ਇਹ ਪੰਜਾਬ ਦੇ ਇਤਿਹਾਸਕ ਅਤੇ ਰਵਾਇਤੀ ਪੇਂਡੂ ਜੜ੍ਹਾਂ ਨਾਲ ਮਜ਼ਬੂਤ ਸਬੰਧ ਰੱਖਦੀਆ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ Bhagwant Singh Maan ਨੇ ‘ਪੰਜਾਬ ਵਿਧਾਨ ਸਭਾ ਵਿੱਚ ਜਾਨਵਰਾਂ ’ਤੇ ਅੱਤਿਆਚਾਰ ਦੀ ਰੋਕਥਾਮ (ਪੰਜਾਬ ਸੋਧ), ਐਕਟ 2025’ ਨੂੰ ਸਰਬਸੰਮਤੀ ਨਾਲ ਪਾਸ ਅਤੇ ਲਾਗੂ ਕਰਕੇ ਇਸ ਪੁਨਰ ਸੁਰਜੀਤੀ ਨੂੰ ਸੰਭਵ ਬਣਾਉਣ ਦਾ ਸਿਹਰਾ ਦਿੱਤਾ, ਜਿਸ ਨੇ ਜਾਨਵਰਾਂ ਲਈ ਸੁਰੱਖਿਆ ਮਾਪਦੰਡ ਪੇਸ਼ ਕੀਤੇ, ਕਾਨੂੰਨੀ ਰੁਕਾਵਟਾਂ ਨੂੰ ਦੂਰ ਕੀਤਾ ਅਤੇ ਇਨ੍ਹਾਂ ਬੈਲ ਗੱਡੀਆਂ Rural Cart Races ਦੌੜਾਂ ਨੂੰ ਮੁੜ ਸ਼ੁਰੂ ਕਰਨ ਦਾ ਰਾਹ ਪੱਧਰਾ ਕੀਤਾ।


ਕੈਬਨਿਟ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਕਿਲਾ ਰਾਏਪੁਰ ਪੇਂਡੂ ਓਲੰਪਿਕ Kila Raipur Rural Olympics ਪੰਜਾਬ ਭਰ ਵਿੱਚ ਇੱਕ ਮਜ਼ਬੂਤ ਖੇਡ ਸੱ


ਭਿਆਚਾਰ Sports Culture ਨੂੰ ਉਤਸ਼ਾਹਿਤ ਕਰਨ ਅਤੇ ਰਾਜ ਦੇ ਹਰ ਕੋਨੇ ਤੋਂ ਛੁਪੀ ਹੋਈ ਪ੍ਰਤਿਭਾ ਨੂੰ ਉਜਾਗਰ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਇਹਨਾਂ ਖੇਡਾਂ ਦਾ ਸਮਰਥਨ ਕਰਨ ਲਈ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਹੋਏ ਕਿਹਾ ਕਿ ਓਲੰਪਿਕ ਅਤੇ ਹੋਰ ਪ੍ਰਮੁੱਖ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਗਮੇ ਪ੍ਰਾਪਤ ਕਰਨ ਵਾਲਿਆਂ ਲਈ ਨਕਦ ਇਨਾਮਾਂ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਓਲੰਪਿਕ ਤਗਮਾ ਜੇਤੂਆਂ ਨੂੰ ਪੰਜਾਬ ਸਿਵਲ ਸੇਵਾਵਾਂ (PCS) ਅਤੇ ਪੰਜਾਬ ਪੁਲਿਸ ਸੇਵਾਵਾਂ (PPS) ਵਿੱਚ ਵੱਕਾਰੀ ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਹਨ।

ਮੰਤਰੀ ਖੁੱਡੀਆਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਪੂਰੀ ਤਰ੍ਹਾਂ ਯੋਗਤਾ ਦੇ ਆਧਾਰ 'ਤੇ ਲਗਭਗ 64,000 ਸਰਕਾਰੀ ਨੌਕਰੀਆਂ ਪ੍ਰਦਾਨ ਕੀਤੀਆਂ ਹਨ ਜਿਸ ਨਾਲ ਭਰਤੀ ਵਿੱਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਇਆ ਗਿਆ ਹੈ। ਉਨ੍ਹਾਂ ਨੇ ਰਾਜ ਦੀਆਂ ਮੁੱਖ ਬੁਨਿਆਦੀ ਢਾਂਚੇ ਦੀਆਂ ਪ੍ਰਾਪਤੀਆਂ ਵੱਲ ਵੀ ਇਸ਼ਾਰਾ ਕੀਤਾ  ਜਿਸ ਵਿੱਚ ਲਗਭਗ 40,000 ਕਿਲੋਮੀਟਰ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡ ਕਰਨ ਦੇ ਇਤਿਹਾਸਕ ਪ੍ਰੋਜੈਕਟ ਸ਼ਾਮਲ ਹਨ।  ਇਸ ਤੋਂ ਇਲਾਵਾ ਸਰਕਾਰ ਨੇ ਪਿਛਲੇ ਚਾਰ ਸਾਲਾਂ ਵਿੱਚ ਪ੍ਰਤੀ ਘਰ 600 ਯੂਨਿਟ ਮੁਫ਼ਤ ਬਿਜਲੀ ਪ੍ਰਦਾਨ ਕੀਤੀ ਹੈ ਜਿਸ ਨਾਲ 90 ਪ੍ਰਤੀਸ਼ਤ ਪਰਿਵਾਰਾਂ ਦੇ ਬਿਜਲੀ ਬਿੱਲ ਜ਼ੀਰੋ ਆਏ ਹਨ ਜਿਸ ਨਾਲ ਇਹਨਾਂ ਵਸਨੀਕਾਂ ਨੂੰ ਕਾਫ਼ੀ ਰਾਹਤ ਮਿਲੀ ਹੈ।


ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਨੇ ਪਸ਼ੂ ਹਸਪਤਾਲ ਲਈ 30 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਤਾਂ ਜੋ ਖੇਤਰ ਵਿੱਚ ਪਸ਼ੂਆਂ ਲਈ ਉੱਚ-ਗੁਣਵੱਤਾ ਵਾਲੀਆਂ ਡਾਕਟਰੀ ਸੇਵਾਵਾਂ ਨੂੰ ਯਕੀਨੀ ਬਣਾਇਆ ਜਾ ਸਕੇ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਅਮਰਜੀਤ ਬੈਂਸ, ਐਸ.ਡੀ.ਐਮ ਜਸਲੀਨ ਕੌਰ ਭੁੱਲਰ, ਜ਼ਿਲ੍ਹਾ ਖੇਡ ਅਫਸਰ ਕੁਲਦੀਪ ਚੁੱਘ, ਕਿਲਾ ਰਾਏਪੁਰ ਸਪੋਰਟਸ ਸੋਸਾਇਟੀ ਦੇ ਨੁਮਾਇੰਦੇ ਅਤੇ ਪੰਜਾਬ ਭਰ ਤੋਂ ਆਈਆਂ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਸ਼ਾਮਲ ਸਨ।


ਕਿਲਾ ਰਾਏਪੁਰ ਵਿੱਚ 19 ਫਰਵਰੀ ਤੱਕ ਚੱਲਣ ਵਾਲੀਆਂ ਇਹਨਾਂ ਖੇਡਾਂ ਵਿੱਚ ਨਾ ਸਿਰਫ਼ 12 ਸਾਲਾਂ ਦੇ ਅੰਤਰਾਲ ਤੋਂ ਬਾਅਦ ਬੈਲ ਗੱਡੀਆਂ ਦੀਆਂ ਦੌੜਾਂ ਦੀ ਬਹੁਤ ਉਮੀਦ ਬਾਅਦ ਤੋਂ ਵਾਪਸੀ ਹੋਈ ਹੈ। ਇਹਨਾਂ ਖੇਡਾਂ ਵਿੱਚ ਕਬੱਡੀ, ਹਾਕੀ, ਐਥਲੈਟਿਕਸ, ਸਾਈਕਲਿੰਗ, ਰੱਸਾਕਸ਼ੀ ਅਤੇ ਹੋਰ ਬਹੁਤ ਸਾਰੀਆਂ ਰਵਾਇਤੀ ਖੇਡਾਂ ਵੀ ਸ਼ਾਮਲ ਹੈ। ਬੈਲ ਗੱਡੀਆਂ ਦੀਆਂ ਦੌੜਾਂ ਦੀ ਪੁਨਰ ਸੁਰਜੀਤੀ ਨਾਲ ਦੇਸ਼ ਅਤੇ ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਿਆ ਹੈ।

NMEO-Oilseeds ਹੇਠ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਧਾਈ ਵਿੱਚ ਫਾਰਮਰ ਫੀਲਡ ਸਕੂਲ ਦਾ ਆਯੋਜਨ


ਸ੍ਰੀ ਮੁਕਤਸਰ ਸਾਹਿਬ17 ਫਰਵਰੀ:

 ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ Sri Muktsar Sahib ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾ ਅਤੇ ਸਹਾਇਕ ਪੌਦਾ ਸੁਰੱਖਿਆ ਅਫਸਰਸ੍ਰੀ ਮੁਕਤਸਰ ਸਾਹਿਬ ਡਾ. ਰਾਜਵਿੰਦਰ ਸਿੰਘ ਦੀ ਅਗਵਾਹੀ ਹੇਠ ਬਲਾਕ ਸ੍ਰੀ ਮੁਕਤਸਰ ਸਾਹਿਬ ਅਧੀਨ ਪੈਂਦੇ ਪਿੰਡ ਅਤੇ ਸਰਕਲ ਬਧਾਈ ਵਿਖੇ NEMO-Oilseeds ਸਕੀਮ ਅਧੀਨ ਫਾਰਮਰ ਫ਼ੀਲਡ ਸਕੂਲ Farmer Field School ਦਾ ਆਯੋਜਨ ਕੀਤਾ ਗਿਆ।

 

ਡਾ. ਸ਼ਵਿੰਦਰ ਸਿੰਘਏ.ਡੀ.ਓ (ਜ.ਕ) ਵੱਲੋਂ ਕਿਸਾਨਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਗਿਆ ਕਿ ਨੈਸ਼ਨਲ ਮਿਸ਼ਨ ਆਨ ਐਡੀਬਲ ਆਇਲਜ਼-ਆਇਲਸੀਡਜ਼ (NEMO-Oilseeds) ਇੱਕ ਕੇਂਦਰੀ ਸਪਾਂਸਰਡ ਸਕੀਮ ਹੈ ਜਿਸਦਾ ਉਦੇਸ਼ ਖਾਣ ਵਾਲੇ ਤੇਲ ਦੇ ਉਤਪਾਦਨ ਵਿੱਚ ਭਾਰਤ ਨੂੰ ਆਤਮ-ਨਿਰਭਰ ਬਣਾਉਣਾ ਹੈ। ਇਹ NEMO-Oilseeds ਮਿਸ਼ਨ ਸਾਲ 2024-25 ਤੋਂ 2030-31 ਤੱਕ 7 ਸਾਲਾਂ ਲਈ ਚਲਾਇਆ ਜਾ ਰਿਹਾ ਹੈਜਿਸਦਾ ਕੁੱਲ ਬਜਟ 10,103 ਕਰੋੜ ਹੈ। ਪੰਜਾਬ ਵਿੱਚ ਹਾੜੀ 2025-26 ਦੌਰਾਨ ਸਰ੍ਹੋਂ ਦੇ ਪ੍ਰਦਰਸ਼ਨ ਪਲਾਟਾਂ (CFLDਲਈ ਵਾਧੂ ਫੰਡ ਮਨਜ਼ੂਰ ਕੀਤੇ ਗਏ ਹਨ। NEMO-Oilseeds ਮਿਸ਼ਨ ਦਾ ਟੀਚਾ 2030-31 ਤੱਕ ਤੇਲ ਬੀਜਾਂ ਦਾ ਉਤਪਾਦਨ 39 ਮਿਲੀਅਨ ਟਨ ਤੋਂ ਵਧਾ ਕੇ 69.7 ਮਿਲੀਅਨ ਟਨ ਕਰਨਾ ਹੈNEMO-Oilseeds ਸਕੀਮ ਤਹਿਤ ਉਹਨਾਂ ਸਰੋਂ ਅਤੇ ਵੱਖ-ਵੱਖ ਤੇਲ ਬੀਜਾਂ ਦੀ ਕਾਸ਼ਤ ਕਰਨ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ l

 


ਇਸ ਕੈਂਪ ਵਿੱਚ ਡਾ.ਹਰਮਨਦੀਪ ਸਿੰਘਏ.ਡੀ.ਓ., ਸਰਕਲ ਬਧਾਈ ਨੇ ਮਿੱਟੀ ਪਾਣੀ ਪਰਖ Soil Testing ਦੀ ਮਹੱਤਤਾ ਅਤੇ ਸੈਪਲ Soil Sampling ਲੈਣ ਦੀ ਵਿਧੀ ਬਾਰੇ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ  ਉਹਨਾਂ ਮਿੱਟੀ ਦੇ ਕਾਲੇ ਸ਼ੋਰੇ ਦੇ ਸੁਧਾਰ ਲਈ ਜਿਪਸਮ Gypsum ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀਜਿਸਨੂੰ ਚਾਹਵਾਨ ਕਿਸਾਨ 50 ਪ੍ਰਤੀਸ਼ਤ ਸਬਸਿਡੀ Subsidy ਤੇ ਵਿਭਾਗ ਪਾਸੋਂ ਪ੍ਰਾਪਤ ਕਰ ਸਕਦੇ ਹਨ I ਉਹਨਾ ਵੱਲੋ ਕਿਸਾਨਾਂ ਨੂੰ ਦੱਸਿਆ ਗਿਆ ਕਿ ਨਰਮੇ ਦੀ ਗੁਲਾਬੀ ਸੁੰਡੀ Pink Boll Worm ਛਿਟੀਆਂ ਦੇ ਢੇਰਾਂ ਵਿਚ ਅੱਧ-ਖਿੜੇ ਟੀਡਿਆਂ ਵਿੱਚ ਅਜੇ ਵੀ ਮੌਜੂਦ ਹੈ। ਇਸ ਕਰਕੇ ਇਹ ਬਹੁਤ ਜਰੂਰੀ ਹੋ ਜਾਂਦਾ ਹੈ ਕਿ ਅਸੀ ਛਿਟੀਆਂ ਦੇ ਢੇਰਾਂ ਨੂੰ ਝਾੜ ਕੇ ਰੱਖੀਏ ਅਤੇ ਅੱਧ-ਖਿੜੇ ਟੀਡਿਆਂ ਨੂੰ ਨਸ਼ਟ ਕਰ ਦਈਏ ਜਾਂ ਛਿਟੀਆਂ ਨਰਮੇ ਦੀ ਬਿਜਾਈ Cotton Sowing ਤੋ ਪਹਿਲਾਂ-ਪਹਿਲਾਂ ਵਰਤ ਲਈਆ ਜਾਣ ਤਾ ਜੋ ਫਸਲ ਨੂੰ ਗੁਲਾਬੀ ਸੁੰਡੀ Pink Bollworm ਦੇ ਹਮਲੇ ਤੋ ਬਚਾਇਆ ਜਾ ਸਕੇ l

 

ਸ਼੍ਰੀਮਤੀ ਨਵਦੀਪ ਕੌਰ .ਐਸ.ਆਈਸਰਕਲ ਬਧਾਈ ਨੇ ਆਏ ਹੋਏ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿੱਧੀ ਯੋਜਨਾ PM KISAN ਸਬੰਧੀ ਜਾਣਕਾਰੀ ਦਿੰਦੇ ਹੋਏ ਈ.ਕੇ.ਵਾਈ.ਸੀ e-KYC ਕਰਵਾਉਣ ਲਈ ਜਾਗਰੂਕ ਕੀਤਾ ਅਤੇ ਇਸ ਸਕੀਮ ਅਧੀਨ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਅਤੇ ਉਹਨਾਂ ਦੇ ਉਚਿੱਤ ਹੱਲ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ  ਇਸ ਟਰੇਨਿੰਗ ਦਾ ਸਾਰਾ ਪ੍ਰਬੰਧ ਸ਼੍ਰੀ ਸਵਰਨਜੀਤ ਸਿੰਘਏ.ਟੀ.ਐਮ(ATMA) ਅਤੇ ਸ਼੍ਰੀ ਦੀਪਇੰਦਰ ਸਿੰਘਸੇਵਦਾਰ ਵੱਲੋਂ ਕੀਤਾ ਗਿਆ 

 

ਇਸ ਮੌਕੇ ਆਪ ਆਗੂ ਸ਼੍ਰੀ ਰੁਪਿੰਦਰ ਸਿੰਘ (ਡਾਇਰੈਕਟਰ ਕੋ-ਅਪ੍ਰੇਟਿਵ ਬੈਂਕ)ਸ਼੍ਰੀ ਸੋਹਨ ਸਿੰਘ, ਪਿੰਡ ਦੇ ਮੌਜੂਦਾ ਸਰਪੰਚ ਸ਼੍ਰੀ ਸਿਕੰਦਰ ਸਿੰਘ ਅਤੇ ਹੋਰ ਕਿਸਾਨ ਹਾਜ਼ਰ ਸਨ l ਇਸ ਤੋਂ ਇਲਾਵਾ, ਅੰਤ ਵਿੱਚ ਆਤਮਾ ਸਕੀਮ ਅਧੀਨ ਚੂਹੇਮਾਰ ਦਵਾਈ ਗੇਜ਼ ਵਿਚ ਰਲਾ ਕੇ ਕਿਸਾਨਾਂ ਨੂੰ ਵੰਡੀ ਗਈ I

Monday, February 16, 2026

ਖੇਤੀ ਵਿੱਚ ਚੱਕਰੀ ਅਰਥਵਿਵਸਥਾ: ਖੇਤੀ ਰਹਿੰਦ ਖੁਹੰਦ ਤੋਂ ਸੰਪਦਾ ਵੱਲ ਭਾਰਤੀ ਕਿਸਾਨ ਦੀ ਯਾਤਰਾ

-ਬਲਰਾਜ ਸਿੰਘ ਸਿੱਧੂ, ਪੰਨੀਵਾਲਾ ਫੱਤਾ।

ਬਲਰਾਜ ਸਿੰਘ ਸਿੱਧੂ
ਭਾਰਤ ਦੀ ਅਰਥਵਿਵਸਥਾ Indian Economy ਵਿੱਚ ਖੇਤੀਬਾੜੀ ਕੇਂਦਰੀ ਸਥਾਨ ਰੱਖਦੀ ਹੈ। ਇਹ ਦੇਸ਼ ਦੀ ਖੁਰਾਕ ਸੁਰੱਖਿਆ, ਪੋਸ਼ਣ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਨਾਲ ਸਿੱਧਾ ਜੁੜੀ ਹੋਈ ਹੈ। ਪਰ ਖੇਤੀਬਾੜੀ ਦੀ ਪੂਰੀ ਪ੍ਰਕਿਰਿਆ—ਬੀਜ ਬੀਜਣ ਤੋਂ ਲੈ ਕੇ ਕਟਾਈ ਅਤੇ ਪ੍ਰੋਸੈਸਿੰਗ ਤੱਕ—ਵੱਡੀ ਮਾਤਰਾ ਵਿੱਚ ਰਹਿੰਦ ਖੁਹੰਦ (Agriculture Waste) ਪੈਦਾ ਕਰਦੀ ਹੈ। ਜੇਕਰ ਇਸ ਰਹਿੰਦ ਖੁਹੰਦ  ਦਾ ਸਹੀ ਢੰਗ ਨਾਲ ਪ੍ਰਬੰਧਨ ਨਾ ਕੀਤਾ ਜਾਵੇ, ਤਾਂ ਇਹ ਹਵਾ, ਮਿੱਟੀ ਅਤੇ ਪਾਣੀ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਇਸ ਪੱਛੋਕੜ ਵਿੱਚ “ਰਹਿੰਦ ਖੁਹੰਦ ਤੋਂ ਸੰਪਦਾ” Wealth from Waste ਦਾ ਵਿਚਾਰ ਅਤੇ ਚੱਕਰੀ ਅਰਥਵਿਵਸਥਾ (Circular Economy) ਦਾ ਮਾਡਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ।


ਖੇਤੀ ਰਹਿੰਦ ਖੁਹੰਦ ਦੀ ਸਮੱਸਿਆ ਅਤੇ ਸੰਭਾਵਨਾਵਾਂ


ਭਾਰਤ ਵਿੱਚ ਹਰ ਸਾਲ ਲਗਭਗ 350 ਮਿਲੀਅਨ ਟਨ ਖੇਤੀਬਾੜੀ ਰਹਿੰਦ ਖੁਹੰਦ Agriculture Waste ਉਤਪੰਨ ਹੁੰਦੀ ਹੈ। ਇਸ ਵਿੱਚ ਫਸਲਾਂ ਦੀ ਪਰਾਲੀ Stubble, ਤੁੜੀ Straw, ਪਸ਼ੂ ਮਲ, ਫੂਡ ਪ੍ਰੋਸੈਸਿੰਗ ਦੇ ਉਪ-ਉਤਪਾਦ ਅਤੇ ਘਰੇਲੂ ਭੋਜਨ ਕਚਰਾ Household Wet Waste ਸ਼ਾਮਲ ਹਨ। ਇਨ੍ਹਾਂ ਵਿੱਚੋਂ ਵੱਡਾ ਹਿੱਸਾ ਢੰਗ ਨਾਲ ਵਰਤਿਆ ਨਾ ਜਾਣ ਕਰਕੇ ਸਾੜ ਦਿੱਤਾ ਜਾਂਦਾ ਹੈ ਜਾਂ ਡੰਪਿੰਗ ਸਥਾਨਾਂ ‘ਤੇ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਮੀਥੇਨ  ਸਮੇਤ ਗ੍ਰੀਨਹਾਊਸ ਗੈਸਾਂ Green Houses Gases ਦਾ ਨਿਕਾਸ ਹੁੰਦਾ ਹੈ।

ਪਰ ਇਹੀ ਕਚਰਾ ਇੱਕ ਵੱਡਾ ਸਰੋਤ ਵੀ ਹਨ। Ministry of New and Renewable Energy ਦੇ ਅਨੁਸਾਰ ਭਾਰਤ ਦੇ ਖੇਤੀ ਰਹਿੰਦ ਖੁਹੰਦ ਵਿੱਚ ਹਰ ਸਾਲ 18,000 ਮੇਗਾਵਾਟ MW ਤੋਂ ਵੱਧ ਬਿਜਲੀ ਉਤਪਾਦਨ Electricity Generation from Agriculture Waste ਦੀ ਸਮਰੱਥਾ ਹੈ। ਇਸ ਤੋਂ ਇਲਾਵਾ, ਇਹ ਅਵਸ਼ੇਸ਼ ਜੈਵਿਕ ਖਾਦ, ਬਾਇਓਗੈਸ Bio Gas ਅਤੇ ਬਾਇਓਚਾਰ ਬਣਾਉਣ ਲਈ ਵੀ ਵਰਤੇ ਜਾ ਸਕਦੇ ਹਨ, ਜੋ ਮਿੱਟੀ ਦੀ ਉਰਵਰਤਾ Soil Fertility ਵਧਾਉਂਦੇ ਹਨ ਅਤੇ ਰਸਾਇਣਕ ਖਾਦਾਂ ‘ਤੇ ਨਿਰਭਰਤਾ ਘਟਾਉਂਦੇ ਹਨ।


ਚੱਕਰੀ ਅਰਥਵਿਵਸਥਾ Circular Economy ਦਾ ਸਿਧਾਂਤ

ਚੱਕਰੀ ਅਰਥਵਿਵਸਥਾ Circular Economy ਦਾ ਮੂਲ ਉਦੇਸ਼ ਹੈ—ਸਰੋਤਾਂ ਦੀ ਘੱਟ ਤੋਂ ਘੱਟ ਖਪਤ ਅਤੇ ਰਹਿੰਦ ਖੁਹੰਦ ਦੀ ਵੱਧ ਤੋਂ ਵੱਧ ਪੁਨਰਵਰਤੋਂ। ਇਹ ਮਾਡਲ “ਲਓ-ਬਣਾਓ-ਸੁੱਟੋ” ਦੇ ਰਵਾਇਤੀ ਰੇਖੀ ਮਾਡਲ ਦੀ ਥਾਂ “ਘਟਾਓ-ਪੁਨਰਵਰਤੋਂ-ਪੁਨਰਚੱਕਰਣ” ਦੇ ਸਿਧਾਂਤਾਂ ‘ਤੇ ਅਧਾਰਿਤ ਹੈ। ਇਸ ਦੇ ਛੇ ਮੁੱਖ ਅੰਸ਼ ਹਨ: ਘੱਟ ਵਰਤੋਂ Reduce, ਦੁਬਾਰਾ ਵਰਤੋਂ Re-Use, ਰੀਸਾਈਕਲਿੰਗ Recycling, ਨਵੀਨੀਕਰਨ  Refurbish, ਮੁਰੰਮਤ Repair ਅਤੇ ਪੁਨਰ ਪ੍ਰਾਪਤੀ Recover


ਚੱਕਰੀ ਮਾਡਲ Circular Model ਵਿੱਚ ਰਹਿੰਦ ਖੁਹੰਦ ਨੂੰ ਬੋਝ ਨਹੀਂ, ਸਗੋਂ ਕੀਮਤੀ ਸੰਸਾਧਨ ਵਜੋਂ ਦੇਖਿਆ ਜਾਂਦਾ ਹੈ। ਉਦਾਹਰਨ ਲਈ, ਪਰਾਲੀ Paddy Stubble Burning ਨੂੰ ਸਾੜਨ ਦੀ ਥਾਂ ਉਸ ਤੋਂ ਬਾਇਓਗੈਸ, ਜੈਵਿਕ ਖਾਦ ਜਾਂ ਬਾਇਓਚਾਰ ਤਿਆਰ ਕੀਤਾ ਜਾ ਸਕਦਾ ਹੈ।


ਫਸਲ ਰਹਿੰਦ ਖੁਹੰਦ ਅਤੇ ਬਾਇਓਮਾਸ Biomass


ਫਸਲ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਅਤੇ ਤਣੇ ਬਾਇਓਮਾਸ Biomass ਕਹੇ ਜਾਂਦੇ ਹਨ। ਬਾਇਓਮਾਸ ਉਹ ਜੈਵਿਕ ਪਦਾਰਥ ਹਨ ਜੋ ਜੀਵਤ ਜਾਂ ਹਾਲ ਹੀ ਵਿੱਚ ਜੀਵਤ ਪੌਧਿਆਂ ਜਾਂ ਪਸ਼ੂਆਂ ਤੋਂ ਮਿਲਦੇ ਹਨ। ਇਸਦਾ ਉਪਯੋਗ ਊਰਜਾ, ਖਾਦ ਅਤੇ ਹੋਰ ਉਤਪਾਦ ਬਣਾਉਣ ਲਈ ਕੀਤਾ ਜਾ ਸਕਦਾ ਹੈ।


ਪਰਾਲੀ ਸਾੜਨ ਨਾਲ ਮਿੱਟੀ ਦੇ ਪੋਸ਼ਕ ਤੱਤ ਘਟਦੇ ਹਨ ਅਤੇ ਹਵਾ ਪ੍ਰਦੂਸ਼ਿਤ ਹੁੰਦੀ ਹੈ। ਇਸਦੇ ਬਦਲੇ ਇਨ-ਸੀਟੂ (ਖੇਤ ਵਿੱਚ ਹੀ ਮਿਲਾਉਣਾ) ਅਤੇ ਐਕਸ-ਸੀਟੂ (ਇਕੱਠਾ ਕਰਕੇ ਪ੍ਰਸੰਸਕਰਨ) ਪ੍ਰਬੰਧਨ ਵਧੀਆ ਵਿਕਲਪ ਹਨ।


ਸਰਕਾਰ ਦੀਆਂ ਮੁੱਖ ਪਹਿਲਕਦਮੀਆਂ

1. ਗੋਬਰਧਨ ਯੋਜਨਾ


GOBARdhan (Galvanizing Organic Bio-Agro Resources Dhan) ਯੋਜਨਾ ਅਧੀਨ ਗੋਬਰ, ਫਸਲ ਅਵਸ਼ੇਸ਼ ਅਤੇ ਭੋਜਨ ਰਹਿੰਦ ਖੁਹੰਦ ਨੂੰ ਕੰਪ੍ਰੈੱਸਡ ਬਾਇਓਗੈਸ (CBG) ਅਤੇ ਜੈਵਿਕ ਖਾਦ ਵਿੱਚ ਬਦਲਿਆ ਜਾ ਰਿਹਾ ਹੈ। 14 ਜਨਵਰੀ 2026 ਤੱਕ 979 ਬਾਇਓਗੈਸ ਪਲਾਂਟ Biogas Plant ਚੱਲ ਰਹੇ ਸਨ ਅਤੇ ਇਹ ਯੋਜਨਾ ਦੇਸ਼ ਦੇ 51.4% ਜ਼ਿਲ੍ਹਿਆਂ ਤੱਕ ਫੈਲ ਚੁੱਕੀ ਸੀ। ਇਸ ਨਾਲ ਪਿੰਡਾਂ ਵਿੱਚ ਸਾਫ਼ ਊਰਜਾ ਅਤੇ ਜੈਵਿਕ ਖਾਦ ਦੀ ਉਪਲਬਧਤਾ ਵਧੀ ਹੈ।


2. ਫਸਲ ਰਹਿੰਦ ਖੁਹੰਦ ਪ੍ਰਬੰਧਨ (CRM)


2018-19 ਤੋਂ 2025-26 ਤੱਕ ਸਰਕਾਰ ਨੇ ਫਸਲ ਅਵਸ਼ੇਸ਼ ਪ੍ਰਬੰਧਨ ਲਈ 3,926 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਹੈ। 42,000 ਤੋਂ ਵੱਧ ਕਸਟਮ ਹਾਇਰਿੰਗ ਕੇਂਦਰ Custom Hiring Center ਸਥਾਪਿਤ ਕੀਤੇ ਗਏ ਹਨ ਅਤੇ 3.24 ਲੱਖ CRM ਮਸ਼ੀਨਾਂ ਉਪਲਬਧ ਕਰਵਾਈਆਂ ਗਈਆਂ ਹਨ। ਇਸ ਨਾਲ ਪਰਾਲੀ ਸਾੜਨ ਦੀ ਸਮੱਸਿਆ ਘਟਾਉਣ ਵਿੱਚ ਮਦਦ ਮਿਲੀ ਹੈ।


3. ਕ੍ਰਿਸ਼ੀ ਅਵਸੰਰਚਨਾ ਕੋਸ਼ (AIF)


Agriculture Infrastructure Fund ਖੇਤੀ ਮੁੱਲ ਲੜੀ ਨੂੰ ਮਜ਼ਬੂਤ ਕਰਦਾ ਹੈ। ਇਸ ਅਧੀਨ 1,13,419 ਪ੍ਰੋਜੈਕਟਾਂ ਲਈ 66,310 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਗੋਦਾਮ, ਠੰਢੇ ਸਟੋਰੇਜ, ਪ੍ਰਸੰਸਕਰਨ ਯੂਨਿਟ Food Processing Unit ਅਤੇ ਕਸਟਮ ਹਾਇਰਿੰਗ ਸੈਂਟਰ ਬਣਾਏ ਗਏ ਹਨ, ਜਿਸ ਨਾਲ ਕਟਾਈ ਉਪਰੰਤ ਨੁਕਸਾਨ ਘਟਿਆ ਹੈ।


4. ਪਸ਼ੁਪਾਲਨ ਅਵਸੰਰਚਨਾ ਵਿਕਾਸ ਕੋਸ਼ (AHIDF)


Animal Husbandry Infrastructure Development Fund 15,000 ਕਰੋੜ ਰੁਪਏ ਦੇ ਫੰਡ ਨਾਲ ਸ਼ੁਰੂ ਕੀਤਾ ਗਿਆ। ਇਹ ਦੁੱਧ, ਮਾਸ ਪ੍ਰਸੰਸਕਰਨ ਅਤੇ ਪਸ਼ੂ ਅਪਸ਼ਿਸ਼ਟ ਪ੍ਰਬੰਧਨ ਵਿੱਚ ਨਿਵੇਸ਼ ਨੂੰ ਪ੍ਰੋਤਸਾਹਿਤ ਕਰਦਾ ਹੈ। ਇਸ ਨਾਲ ਗੋਬਰ ਅਤੇ ਪਸ਼ੂ ਅਵਸ਼ੇਸ਼ਾਂ ਨੂੰ ਬਾਇਓਗੈਸ ਅਤੇ ਜੈਵਿਕ ਖਾਦ ਵਿੱਚ ਬਦਲਿਆ ਜਾ ਰਿਹਾ ਹੈ।


ਜਲ ਪ੍ਰਬੰਧਨ ਅਤੇ ਚੱਕਰੀ ਖੇਤੀ


Ministry of Jal Shakti ਦੁਆਰਾ ਚਲਾਇਆ ਜਾ ਰਿਹਾ ਜਲ ਸ਼ਕਤੀ ਅਭਿਆਨ ਅਤੇ ਜਲ ਜੀਵਨ ਮਿਸ਼ਨ Jal Jiwan Mission ਘਰੇਲੂ ਅਤੇ ਉਦਯੋਗਿਕ ਅਪਸ਼ਿਸ਼ਟ ਜਲ ਦੇ ਇਲਾਜ ਅਤੇ ਦੁਬਾਰਾ ਵਰਤੋਂ ਨੂੰ ਉਤਸ਼ਾਹਿਤ ਕਰਦੇ ਹਨ। ਇਸ ਨਾਲ ਸਿੰਚਾਈ ਲਈ ਪਾਣੀ ਦੀ ਉਪਲਬਧਤਾ ਵਧਦੀ ਹੈ ਅਤੇ ਭੂਗਰਭ ਜਲ ‘ਤੇ ਦਬਾਅ ਘਟਦਾ ਹੈ।


ਗਲੋਬਲ ਸੰਦਰਭ ਅਤੇ SDG


ਚੱਕਰੀ ਖੇਤੀ ਸੰਯੁਕਤ ਰਾਸ਼ਟਰ United Nations ਦੇ ਸਤਤ ਵਿਕਾਸ ਟੀਚਿਆਂ (SDGs) ਨਾਲ ਜੁੜੀ ਹੋਈ ਹੈ, ਖ਼ਾਸਕਰ SDG-2 (ਭੁੱਖ ਮੁਕਤ ਸੰਸਾਰ) ਨਾਲ। 2022 ਵਿੱਚ ਵਿਸ਼ਵ ਪੱਧਰ ‘ਤੇ 1.05 ਅਰਬ ਟਨ ਭੋਜਨ ਰਹਿੰਦ ਖੁਹੰਦ ਪੈਦਾ ਹੋਇਆ, ਜਿਸ ਵਿੱਚੋਂ 60% ਘਰੇਲੂ ਪੱਧਰ ‘ਤੇ ਸੀ। ਚੱਕਰੀ ਮਾਡਲ ਇਸ ਅਪਵਾਦ ਨੂੰ ਘਟਾਉਣ ਵਿੱਚ ਸਹਾਇਕ ਹੈ।


ਆਰਥਿਕ ਸੰਭਾਵਨਾਵਾਂ


ਅਨੁਮਾਨ ਹੈ ਕਿ 2050 ਤੱਕ ਭਾਰਤ ਦੀ ਚੱਕਰੀ ਅਰਥਵਿਵਸਥਾ Circular Economy ਦਾ ਆਕਾਰ 2 ਟ੍ਰਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਅਤੇ 1 ਕਰੋੜ ਤੱਕ ਰੋਜ਼ਗਾਰ ਪੈਦਾ ਕਰ ਸਕਦੀ ਹੈ। ਇਸ ਨਾਲ ਪੇਂਡੂ  ਅਰਥਵਿਵਸਥਾ ਮਜ਼ਬੂਤ ਹੋਵੇਗੀ ਅਤੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ।


ਸਿੱਟਾ


ਖੇਤੀ ਵਿੱਚ ਚੱਕਰੀ ਅਰਥਵਿਵਸਥਾ ਸਿਰਫ਼ ਇੱਕ ਵਾਤਾਵਰਣਕ ਲੋੜ ਨਹੀਂ, ਸਗੋਂ ਆਰਥਿਕ ਮੌਕਾ ਵੀ ਹੈ। ਗੋਬਰਧਨ, CRM, AIF ਅਤੇ AHIDF ਵਰਗੀਆਂ ਪਹਿਲਕਦਮੀਆਂ ਨੇ ਦਰਸਾਇਆ ਹੈ ਕਿ ਰਹਿੰਦ ਖੁਹੰਦ ਨੂੰ ਸੰਪਦਾ ਵਿੱਚ ਬਦਲਿਆ ਜਾ ਸਕਦਾ ਹੈ। ਜੇਕਰ ਇਹ ਮਾਡਲ ਵਿਆਪਕ ਪੱਧਰ ‘ਤੇ ਅਪਣਾਇਆ ਜਾਵੇ, ਤਾਂ ਇਹ ਮਿੱਟੀ ਦੀ ਸਿਹਤ ਸੁਧਾਰਨ, ਹਵਾ ਪ੍ਰਦੂਸ਼ਣ ਘਟਾਉਣ, ਸਾਫ਼ ਊਰਜਾ ਉਤਪਾਦਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦਾ ਹੈ।


ਅੰਤ ਵਿੱਚ, ਚੱਕਰੀ ਖੇਤੀ ਭਾਰਤ ਨੂੰ ਲੰਬੇ ਸਮੇਂ ਦੀ ਖੁਰਾਕ ਸੁਰੱਖਿਆ, ਜਲਵਾਯੂ ਲਚੀਲਾਪਣ ਅਤੇ ਸਮਾਵੇਸ਼ੀ ਪਿੰਡੂ ਵਿਕਾਸ ਵੱਲ ਲੈ ਜਾ ਸਕਦੀ ਹੈ—ਜਿੱਥੇ ਰਹਿੰਦ ਖੁਹੰਦ ਨਹੀਂ, ਸਗੋਂ ਸੰਸਾਧਨ ਬਣਦਾ ਹੈ। ਸਾਰੇ ਕਿਸਾਨਾਂ ਨੂੰ ਇੰਨ੍ਹਾਂ ਪਹਿਲ ਕਦਮੀਆਂ ਨਾਲ ਜੁੜਨਾ ਚਾਹੀਦਾ ਹੈ। 

ਕਣਕ ਦੀ ਨਾੜ ਸਾੜਨ ਨੂੰ ਰੋਕਣ ਲਈ ਬਣੇਗੀ ਪਰਾਲੀ ਸੁਰੱਖਿਆ ਫੋਰਸ, ਸੀਏਕਿਊਐਮ ਦੇ 2026 ਲਈ ਸਖ਼ਤ ਹਦਾਇਤਾਂ

ਨਵੀਂ ਦਿੱਲੀ, 17 ਫਰਵਰੀ 2026:

ਏਆਈ ਨਾਲ ਬਣਾਈ 
ਗਈ ਸੰਕੇਤਕ ਤਸਵੀਰ

ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ Commission for Air Quality Management (CAQM) ਨੇ 2026 ਦੇ ਕਟਾਈ ਮੌਸਮ ਦੌਰਾਨ ਕਣਕ ਦੀ ਨਾੜ ਸਾੜਨ ਦੀ ਸਮੱਸਿਆ Wheat Stubble Burning during the 2026 Harvesting Season ਨੂੰ ਖਤਮ ਕਰਨ ਲਈ ਵਿਸਤ੍ਰਿਤ ਕਾਨੂੰਨੀ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ ਪੰਜਾਬ Punjab, ਹਰਿਆਣਾ Haryana ਅਤੇ ਉੱਤਰ ਪ੍ਰਦੇਸ਼ Uttar Pradesh ਦੀਆਂ ਸਰਕਾਰਾਂ ਨੂੰ ਜਾਰੀ ਕੀਤੇ ਗਏ ਹਨ, ਜਦਕਿ ਰਾਜਸਥਾਨ Rajasthan ਅਤੇ ਦਿੱਲੀ ਸਰਕਾਰ Delhi ਤੋਂ ਵੀ ਸਹਿਯੋਗ ਦੀ ਉਮੀਦ ਪ੍ਰਗਟ ਕੀਤੀ ਗਈ ਹੈ।

ਕਮਿਸ਼ਨ ਨੇ ਕਿਹਾ ਹੈ ਕਿ ਖੇਤੀਬਾੜੀ ਰਹਿੰਦ ਖੁਹੰਦ ਸਾੜਨ Agriculture Residue Burning ਨਾਲ ਸਥਾਨਕ ਪੱਧਰ ‘ਤੇ ਅਤੇ NCR ਖੇਤਰ ਵਿੱਚ ਹਵਾ ਦੀ ਗੁਣਵੱਤਾ Air Quality ਗੰਭੀਰ ਤੌਰ ‘ਤੇ ਪ੍ਰਭਾਵਿਤ ਹੁੰਦੀ ਹੈ, ਇਸ ਲਈ ਮੌਸਮੀ ਤਿਆਰੀ ਅਤੇ ਟਾਰਗਟਡ ਕਦਮ ਲੈਣ ਲਾਜ਼ਮੀ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਨੇ ਸੰਸਦ ਵਿਚ ਕਿਹਾ ਸੀ ਦਿੱਲੀ ਦੇ ਪ੍ਰਦੁਸ਼ਨ Pollution in NCR ਲਈ ਪਰਾਲੀ ਸੜਨ ਦਾ ਯੋਗਦਾਨ ਕੇਵਲ 5 ਫੀਸਦੀ ਹੈ ਅਤੇ ਦਿੱਲੀ ਦੇ ਪ੍ਰਦੁਸ਼ਨ ਲਈ ਉਦਯੋਗ ਅਤੇ ਵਾਹਨਾਂ ਤੋਂ ਇਲਾਵਾਂ ਸਥਾਨਕ ਪ੍ਰਦੁਸ਼ਨ ਕਾਰਕ ਜਿੰਮੇਵਾਰ ਹਨ। ਪਰ ਇਕ ਵਾਰ ਫਿਰ ਤੋਂ ਕਿਸਾਨਾਂ ਤੇ ਸਖ਼ਤੀ ਦੀ ਗੱਲ ਸ਼ੁਰੂ ਹੋ ਗਈ ਹੈ। 

ਅੱਗ ਦੀਆਂ ਘਟਨਾਵਾਂ ਦੇ ਅੰਕੜੇ

ਭਾਰਤੀ ਅੰਤਰਿਕਸ਼ ਅਨੁਸੰਧਾਨ ਸੰਗਠਨ (ISRO) ਅਤੇ ਇੰਡੀਆਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ (IARI) ਦੇ ਮਿਆਰੀ ਪ੍ਰੋਟੋਕੋਲ ਅਨੁਸਾਰ 1 ਅਪ੍ਰੈਲ ਤੋਂ 31 ਮਈ 2025 ਤੱਕ ਕਣਕ ਕਟਾਈ ਮੌਸਮ ਦੌਰਾਨ ਅੱਗ ਦੀਆਂ ਘਟਨਾਵਾਂ ਪੰਜਾਬ ਵਿੱਚ 10,207, ਹਰਿਆਣਾ ਵਿੱਚ 1,832 ਅਤੇ ਉੱਤਰ ਪ੍ਰਦੇਸ਼ ਦੇ ਐਨਸੀਆਰ ਜ਼ਿਲ੍ਹਿਆਂ ਵਿੱਚ 259 ਦਰਜ ਕੀਤੀਆਂ ਗਈਆਂ।

CAQM ਦੇ ਰਾਜ ਸਰਕਾਰਾਂ ਲਈ ਮੁੱਖ ਨਿਰਦੇਸ਼

ਕਮਿਸ਼ਨ ਦੇ ਨਿਰਦੇਸ਼ ਨੰਬਰ 96 ਅਧੀਨ ਰਾਜ ਸਰਕਾਰਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ:

-ਕਣਕ ਦੀ ਨਾੜ ਸਾੜਨ Wheat Straw Burning ਰੋਕਣ ਲਈ ਰਾਜ-ਵਿਸ਼ੇਸ਼ ਕਾਰਵਾਈ ਯੋਜਨਾ State Action Plan to Prevent Crop Residue Burning ਦਾ ਪ੍ਰਭਾਵਸ਼ਾਲੀ ਲਾਗੂ ਕਰਨਾ।

-ਹਰ ਪਿੰਡ ਵਿੱਚ ਖੇਤਾਂ ਦੀ ਮੈਪਿੰਗ Mapping of Farmer  ਕਰਕੇ ਪਰਾਲੀ ਪ੍ਰਬੰਧਨ ਮਾਡਲ (ਫਸਲ ਵਿਵਿਧੀਕਰਨ Crop Diversification, ਇਨ-ਸੀਟੂ In-situ/ਐਕਸ-ਸੀਟੂ Ex-Situ Management ਪ੍ਰਬੰਧਨ, ਚਾਰੇ ਵਜੋਂ ਵਰਤੋਂ) ਨਿਰਧਾਰਤ ਕਰਨਾ।

-ਹਰ ਜ਼ਿਲ੍ਹੇ ਵਿੱਚ ਕਿਸਾਨਾਂ ਨੂੰ ਨੋਡਲ ਅਧਿਕਾਰੀਆਂ Mapping of Farmer with Nodal Officer ਨਾਲ ਜੋੜਨਾ (ਇੱਕ ਅਧਿਕਾਰੀ ਨਾਲ ਵੱਧ ਤੋਂ ਵੱਧ 100 ਕਿਸਾਨ)।

-ਮੋਬਾਈਲ ਐਪ ਰਾਹੀਂ CRM Machines ਦੀ ਉਪਲਬਧਤਾ ਅਤੇ ਸਮੇਂ-ਸਿਰ ਵਰਤੋਂ ਯਕੀਨੀ ਬਣਾਉਣਾ।

-ਛੋਟੇ ਅਤੇ ਸੀਮਾਂਤ ਕਿਸਾਨਾਂ Small and Marginal Farmers ਲਈ ਸੀਐਚਸੀ CHC ਰਾਹੀਂ ਕਿਰਾਇਆ-ਮੁਕਤ ਮਸ਼ੀਨਾਂ ਉਪਲਬਧ ਕਰਵਾਉਣਾ।

-ਕਣਕ ਦੀ ਤੁੜੀ ਲਈ ਯਥੋਚਿਤ ਸਟੋਰੇਜ ਅਤੇ ਸਪਲਾਈ ਚੇਨ Storage and Supply Chain for Wheat Straw ਤਿਆਰ ਕਰਨਾ।

-ਜ਼ਿਲ੍ਹਾ ਪੱਧਰ ‘ਤੇ ਸਾਲ ਭਰ ਦੀ ਮੰਗ-ਆਪੂਰਤੀ ਯੋਜਨਾ District Action Plan  ਤਿਆਰ ਕਰਨਾ।

-ਜ਼ਿਲ੍ਹਾ/ਬਲਾਕ ਪੱਧਰ ‘ਤੇ “ਪਰਾਲੀ ਸੁਰੱਖਿਆ ਬਲ” (PPF) ਦੀ ਰਚਨਾ ਕਰਕੇ ਸਖ਼ਤ ਨਿਗਰਾਨੀ।

-ਸ਼ਾਮ ਦੇ ਸਮੇਂ ਗਸ਼ਤ ਵਧਾਉਣਾ।

-ਵਾਤਾਵਰਣ ਮੁਆਵਜ਼ਾ ਪ੍ਰਣਾਲੀ Environmental Compensation Mechanism ਲਾਗੂ ਕਰਨਾ।

-ਵਿਆਪਕ ਜਾਗਰੂਕਤਾ ਮੁਹਿੰਮਾਂ IEC Activities ਰਾਹੀਂ ਕਿਸਾਨਾਂ ਨੂੰ ਸਚੇਤ ਕਰਨਾ।

ਕਮਿਸ਼ਨ ਦੇ ਇਹ ਨਵੇਂ ਨਿਰਦੇਸ਼ ਕਿਸਾਨਾਂ ਲਈ ਚੁਣੌਤੀ ਹੋਣਗੇ ਹਾਲਾਂਕਿ ਕਿਸਾਨ ਖੁਦ ਵੀ ਕਣਕ ਦੀ ਨਾੜ ਜਾਂ ਝੋਨੇ ਦੀ ਪਰਾਲੀ ਨੂੰ ਸਾੜਨਾ ਨਹੀਂ ਚਾਹੁੰਦੇ ਹਨ। ਪਰ ਸਰਕਾਰਾਂ ਨੂੰ ਹੋਰ ਪ੍ਰਦੁਸ਼ਣ ਪੈਦਾ ਕਰਨ ਵਾਲੇ ਕਾਰਕਾਂ ਨਾਲ ਵੀ ਇਸੇ ਸਖਤੀ ਨਾਲ ਨਿਬੜਨ ਦੀ ਜਰੂਰਤ ਹੈ ਜਿੰਨ੍ਹੀ ਸਖ਼ਤੀ ਕਿਸਾਨਾਂ ਤੇ ਕੀਤੀ ਜਾਂਦੀ ਹੈ। 

ਡੇਅਰੀ ਉੱਦਮ ਸਿਖ਼ਲਾਈ ਕੋਰਸ 23 ਫਰਵਰੀ ਤੋਂ

20 ਫਰਵਰੀ ਤੱਕ ਹਾਸਿਲ ਕੀਤੇ ਜਾ ਸਕਦੇ ਨੇ ਪ੍ਰਾਸਪੈਕਟ

ਏਆਈ ਨਾਲ ਬਣਾਈ ਗਈ 
ਸੰਕੇਤਕ ਤਸਵੀਰ

ਜਲੰਧਰ, 16 ਫਰਵਰੀ :  ਡਿਪਟੀ ਡਾਇਰੈਕਟਰ, ਡੇਅਰੀ ਕਸ਼ਮੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਵਿਭਾਗ Punjab Dairy Development Board ਵੱਲੋਂ ਚਾਰ ਹਫ਼ਤੇ ਦਾ ਡੇਅਰੀ ਉੱਦਮ ਸਿਖ਼ਲਾਈ ਕੋਰਸ Dairy Training Course  23 ਫਰਵਰੀ 2026 ਤੋਂ ਡੇਅਰੀ ਸਿਖ਼ਲਾਈ ਕੇਂਦਰ ਫਗਵਾੜਾ Dairy Training Center Phagwara ਵਿਖੇ ਸ਼ੁਰੂ ਹੋਣ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੇਂਡੂ ਖੇਤਰ ਨਾਲ ਸਬੰਧਤ ਚਾਹਵਾਨ ਡੇਅਰੀ ਫਾਰਮਰ Dairy Farmer, ਜਿਨ੍ਹਾਂ ਦੀ ਉਮਰ 18 ਤੋਂ 55 ਸਾਲ ਦੇ ਦਰਮਿਆਨ ਹੋਵੇ ਤੇ ਘੱਟੋ-ਘੱਟ 10ਵੀਂ ਪਾਸ ਹੋਣ ਅਤੇ ਪਹਿਲਾਂ ਘੱਟੋ-ਘੱਟ 5 ਪਸ਼ੂ ਰੱਖੇ ਹੋਣ, ਸਿਖ਼ਲਾਈ ਵਿੱਚ ਭਾਗ ਲੈ ਸਕਦੇ ਹਨ।

ਡਿਪਟੀ ਡਾਇਰੈਕਟਰ ਨੇ ਅੱਗੇ ਦੱਸਿਆ ਕਿ ਡੇਅਰੀ ਸਿਖ਼ਲਾਈ ਕੋਰਸ Dairy Training Course ਦੌਰਾਨ ਫਾਰਮਰਜ਼ ਨੂੰ ਕੁਸ਼ਲ ਡੇਅਰੀ ਮੈਨੇਜਰ Dairy Manager ਬਣਾਉਣ ਲਈ ਵੱਖ-ਵੱਖ ਵਿਸ਼ਾ ਮਾਹਰਾਂ ਵਲੋਂ ਪਸ਼ੂਆਂ ਦੀ ਸਾਂਭ-ਸੰਭਾਲ, ਵੱਖ-ਵੱਖ ਬਿਮਾਰੀਆਂ, Diseases of Cattle ਮਨਸੂਹੀ ਗਰਭਦਾਨ, ਦੁੱਧ ਤੋਂ ਦੁੱਧ ਪਦਾਰਥ ਤਿਆਰ Processing of Milk ਕਰਨ ਦੀ ਪ੍ਰੈਕਟੀਕਲ ਸਿਖ਼ਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਮਾਡਲ ਕੈਟਲ ਸ਼ੈਡਾਂ Model Cattle Shed ਦੀ ਉਸਾਰੀ, ਦੁੱਧ ਚੁਆਈ ਮਸ਼ੀਨਾਂ Milking Machine ਅਤੇ ਡੇਅਰੀ ਧੰਦੇ ਦੇ ਮੁਕੰਮਲ ਮਸ਼ੀਨੀਕਰਨ ਲਈ ਲੋੜੀਂਦੀਆਂ ਤਕਨੀਕਾਂ ਅਤੇ ਸਬਸਿਡੀਆਂ Subsidies for Dairy Farmers  ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ Jalandhar ਦੇ ਸਿਖ਼ਲਾਈ ਲੈਣ ਦੇ ਚਾਹਵਾਨ 20 ਫਰਵਰੀ 2026 ਤੱਕ ਦਫ਼ਤਰ ਡਿਪਟੀ ਡਾਇਰੈਕਟਰ, ਡੇਅਰੀ ਵਿਕਾਸ ਜਲੰਧਰ, ਆਰ.ਡੀ.ਡੀ.ਐਲ ਕੰਪਲੈਕਸ, ਲਾਡੋਵਾਲੀ ਰੋਡ ਵਿਖੇ ਹਾਜ਼ਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੁਣੇ ਹੋਏ ਸਿਖਿਆਰਥੀਆਂ ਦੀ ਫੀਸ (ਜਨਰਲ ਕੈਟਾਗਰੀ ਲਈ 5000 ਰੁਪਏ ਅਤੇ ਅਨੁਸੂਚਿਤ ਜਾਤੀ ਲਈ 4000 ਰੁਪਏ) ਹੋਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 94787-26641 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

ਕਿਸਾਨਾਂ ਨੂੰ ਕਪਾਹ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਿੱਤੀ

ਸਹਿਣਾ/ਬਰਨਾਲਾ, 16 ਫਰਵਰੀ

                ਜ਼ਿਲ੍ਹਾ ਬਰਨਾਲਾ Barnala ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮ੍ਰਿਤਪਾਲ ਸਿੰਘ ਅਤੇ ਸਮੂਹ ਬਲਾਕ ਖੇਤੀਬਾੜੀ ਅਫ਼ਸਰਬਰਨਾਲਾ ਦੀ ਦੇਖਰੇਖ ਹੇਠ ਸਹਿਣਾ ਅਤੇ ਬਰਨਾਲਾ ਵਿਖੇ ਕਪਾਹ ਦੀਆਂ ਛਟੀਆਂ Cotton Sticks Management ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਫ਼ਸਲ Cotton Crop ਤੋਂ ਬਾਅਦ ਬਚੇ ਟੀਂਡਿਆਂ ਦੇ ਵਿਗਿਆਨਕ ਅਤੇ ਸਮੇਂ-ਸਿਰ ਪ੍ਰਬੰਧਨ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਗਈ ਤਾਂ ਜੋ ਫ਼ਸਲ ਨੂੰ ਗੁਲਾਬੀ ਸੂੰਢੀ Pink Bollworm ਦੇ ਪ੍ਰਕੋਪ ਤੋਂ ਰੋਕਿਆ ਜਾ ਸਕੇ।

                ਉਨ੍ਹਾਂ ਦੱਸਿਆ ਕਿ ਕਪਾਹ ਦੀਆਂ ਛਟੀਆਂ ਖੇਤ ਵਿੱਚ ਖੜ੍ਹੇ ਜਾਂ ਪਏ ਰਹਿਣ ਨਾਲ ਗੁਲਾਬੀ ਸੂੰਡੀ Pink Bollworm ਅਤੇ ਹੋਰ ਹਾਨੀਕਾਰਕ ਕੀੜੇ ਡੋਡਿਆਂ ਵਿੱਚ ਆਸਾਨੀ ਨਾਲ ਜੀਵਿਤ ਰਹਿੰਦੇ ਹਨ ਅਤੇ ਅਗਲੇ ਮੌਸਮ ਵਿੱਚ ਨਵੀਂ ਫ਼ਸਲ ਤੇ ਭਾਰੀ ਹਮਲਾ ਕਰਦੇ ਹਨ। ਇਸ ਨਾਲ ਫ਼ਸਲ ਦੀ ਪੈਦਾਵਾਰਗੁਣਵੱਤਾ ਅਤੇ ਕਿਸਾਨ ਦੀ ਆਮਦਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਫ਼ਸਲ ਤੋਂ ਤੁਰੰਤ ਬਾਅਦ ਕਪਾਹ ਦੇ ਟੀਂਡਿਆਂ ਨੂੰ ਜੜ੍ਹਾਂ ਸਮੇਤ ਨਸ਼ਟ ਕੀਤਾ ਜਾਵੇ ਜਾਂ ਕੱਟ ਕੇ ਮਿੱਟੀ ਵਿੱਚ ਗਹਿਰਾਈ ਨਾਲ ਮਿਲਾਇਆ ਜਾਵੇ।

                ਇਸ ਤੋਂ ਇਲਾਵਾ ਟੀਂਡਿਆਂ ਦੀ ਮਲਚਿੰਗ Mulching ਜਾਂ ਕੰਪੋਸਟ ਬਣਾਕੇ ਵਰਤੋਂ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ ਤੇ ਨਿਰਭਰਤਾ ਘਟਦੀ ਹੈ।

                 ਅੰਤ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਕਪਾਹ ਦੇ ਟੀਂਡਿਆਂ ਸਬੰਧੀ ਪ੍ਰਬੰਧਨ ਅਪਣਾਇਆ ਜਾਵੇਤਾਂ ਜੋ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜ ਕੇ ਅਗਲੀ ਫ਼ਸਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ।

Sunday, February 15, 2026

ਭਾਰਤ-ਅਮਰੀਕਾ ਵਪਾਰ ਸਮਝੌਤਾ ਕੇਂਦਰ ਵੱਲੋਂ ਕਿਸਾਨਾਂ ਨਾਲ ਵੱਡਾ ਵਿਸ਼ਵਾਸਘਾਤ: ਕੁਲਤਾਰ ਸਿੰਘ ਸੰਧਵਾਂ

ਚੰਡੀਗੜ੍ਹ, 16 ਫਰਵਰੀ 2026:

ਪੰਜਾਬ ਵਿਧਾਨ ਸਭਾ Punjab Vidhan Sabha Speaker ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ Kultar Singh Sandhwan ਨੇ ਕੇਂਦਰ ਸਰਕਾਰ 'ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ India-US Trade Deal ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ  ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਵੇਗਾ।

ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਸਾਡੇ ਅੰਨਦਾਤਾ Indian Farmers  ਨੂੰ ਤਬਾਹ ਕਰੇਗਾ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਵੀ ਢਾਹ ਲਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ BJP ਸਰਕਾਰ ਲਗਾਤਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਦੇ  ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਸ. ਸੰਧਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਾਜਬ ਕੀਮਤਾਂ, ਸਬਸਿਡੀਆਂ, ਬੁਨਿਆਦੀ ਢਾਂਚਾ ਅਤੇ ਜੋਖਮ ਸੁਰੱਖਿਆ ਵਰਗੇ ਮਜ਼ਬੂਤ ​​ਘਰੇਲੂ ਸਮਰਥਨਾਂ ਤੋਂ ਬਿਨਾਂ, ਵਿਦੇਸ਼ੀ ਕਾਰੋਬਾਰਾਂ ਲਈ ਬਾਜ਼ਾਰ ਖੋਲ੍ਹਣ ਦਾ ਇਹ ਕਦਮ ਛੋਟੇ ਅਤੇ ਸੀਮਾਂਤ ਕਿਸਾਨਾਂ Small and Marginal Farmers ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਦਾ ਵਿਰੋਧ ਇੱਕ ਚੇਤਾਵਨੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ ਤਾਂ ਉਸਨੂੰ ਪਾਰਦਰਸ਼ਤਾ, ਸੰਸਦੀ ਬਹਿਸ ਅਤੇ ਅਰਥਪੂਰਨ ਸਲਾਹ-ਮਸ਼ਵਰੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ 

 ਤਾਂ ਖੇਤੀ ਸੈਕਟਰ ‘ਚ ਸੁਧਾਰਾਂ ਦੀ ਇਹ ਧਾਰਨਾ ਇੱਕ ਵਾਰ ਫਿਰ ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਕਿਸਾਨਾਂ ਦੇ ਸ਼ੰਕੇ-ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੇਗੀ।

ਹੁਣ ਆ ਗਈ ਨਰਮਾ ਚੁੱਗਣ ਵਾਲੀ ਦੇਸ਼ੀ ਮਸ਼ੀਨ, ਕਿਸਾਨਾਂ ਦੀ ਵੱਡੀ ਮੁਸਕਿਲ ਹੱਲ

ICAR- Central Institute of Agricultural Engineering ਵੱਲੋਂ ਨਰਮਾ ਚੁਗਾਈ ਲਈ ਦੇਸ਼ੀ ਮਸ਼ੀਨ ਕਿਸਾਨਾਂ ਨੂੰ ਸਮਰਪਿਤ

    ਭੋਪਾਲ: ਕਪਾਹ ਉਤਪਾਦਕ Cotton Growers ਕਿਸਾਨਾਂ ਲਈ ਖੁਸ਼ ਖ਼ਬਰ ਹੈ। ਨਰਮਾ ਚੁਗਾਈ ਦੀ ਦੇਸ਼ੀ ਮਸ਼ੀਨ  Cotton Picking Machine ਆ ਗਈ ਹੈ। ਜਲਦ ਹੀ ਹੁਣ ਨਰਮੇ ਦੇ ਖੇਤਾਂ ਵਿਚ ਚੋਣੀਆਂ ਦੀ ਥਾਂ ਤੇ ਇਹ ਮਸ਼ੀਨ Indigenous Cotton Harvesting Machine ਨਰਮਾ ਚੁਗਾਈ ਕਰਦੀ ਵਿਖਾਈ ਦੇਵੇਗੀ। ਪਹਿਲਾਂ ਇਸ ਲਈ ਵਿਦੇਸ਼ੀ ਮਸ਼ੀਨਾਂ ਉਪਲਬੱਧ ਤਾਂ ਸਨ ਪਰ ਉਹ ਮਹਿੰਗੀਆਂ ਹੋਣ ਕਾਰਨ ਇੰਨ੍ਹੀਆਂ ਕਾਮਯਾਬ ਨਹੀਂ ਸੀ ਰਹੀਆਂ ਕਿਉਂਕਿ ਉਹ ਵਿਦੇਸ਼ ਦੇ ਵੱਡੇ ਖੇਤਾਂ ਅਤੇ ਉਥੋਂ ਦੀਆਂ ਜਰੂਰਤਾਂ ਅਨੁਸਾਰ ਸੀ ਪਰ ਇਹ ਮਸ਼ੀਨ ਭਾਰਤ ਦੀ ਆਪਣੀ ਦੇਸ਼ੀ ਮਸ਼ੀਨ ਹੈ। ਇਸ ਨੂੰ ਬਣਾਇਆ ਹੈ  ICAR- Central Institute of Agricultural Engineering ਦੇ ਵਿਗਿਆਨੀਆਂ ਨੇ ਅਤੇ  ICAR- Central Institute of Agricultural Engineering ਦੇ 51ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਨਰਮਾ (ਕਪਾਹ) ਚੁਗਾਈ ਦੀ ਦੇਸ਼ੀ  Cotton Picking Machine ਮਸ਼ੀਨ ਕਿਸਾਨਾਂ ਨੂੰ Bhopal ਵਿਖੇ ਸਮਰਪਿਤ ਕੀਤੀ ਗਈ ਹੈ। ਇਹ ਮਸ਼ੀਨ ਖਾਸ ਤੌਰ ‘ਤੇ ਕਪਾਹ ਉਗਾਉਣ ਵਾਲੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।

    ਕਿਸਾਨਾਂ ਵੱਲੋਂ ਹੁਣ ਤੱਕ ਨਰਮੇ ਦੀ ਚੁਗਾਈ Cotton Picking ਪੂਰੀ ਤਰ੍ਹਾਂ ਹੱਥਾਂ ਨਾਲ ਕੀਤੀ ਜਾਂਦੀ ਸੀ, ਜਿਸ ਕਾਰਨ ਸਮਾਂ, ਮਜ਼ਦੂਰੀ ਅਤੇ ਲਾਗਤ ਤਿੰਨਾਂ ਵਿੱਚ ਵੱਡਾ ਖਰਚਾ ਹੁੰਦਾ ਸੀ। ਮਜ਼ਦੂਰਾਂ ਦੀ ਘਾਟ ਅਤੇ ਵੱਧ ਰਹੀਆਂ ਮਜ਼ਦੂਰੀ ਦਰਾਂ ਕਾਰਨ ਕਿਸਾਨਾਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਬਿਨ੍ਹਾਂ ਇਸ ਮੁਸਕਿਲ ਕੰਮ ਨੂੰ ਕਰਨ ਲਈ ਮਜਦੂਰ ਹੁਣ ਰੂਚੀ ਵੀ ਨਹੀਂ ਲੈ ਰਹੇ ਸੀ। ਇਸ ਨਵੀਂ ਦੇਸ਼ੀ ਅਤੇ ਕਿਫਾਇਤੀ ਮਸ਼ੀਨ ਨਾਲ ਚੁਗਾਈ ਦੀ ਪ੍ਰਕਿਰਿਆ ਤੇਜ਼, ਆਸਾਨ ਅਤੇ ਘੱਟ ਲਾਗਤ ਵਾਲੀ ਬਣੇਗੀ।

    ਇਸ ਮਸ਼ੀਨ Cotton Picking Machine ਦੀ ਕੀਮਤ 15  ਲੱਖ ਰੁਪਏ ਹੋਵੇਗੀ ਅਤੇ ਇਹ ਟਰੈਕਟਰ ਨਾਲ ਚੱਲੇਗੀ। ਇਸ ਨਾਲ ਚੁਗਾਈ ਤੋਂ ਪਹਿਲਾਂ ਇਕ ਸਪ੍ਰੇਅ ਕਰਕੇ ਸਾਰੇ ਪੱਤੇ ਸੁਕਾ ਲਏ ਜਾਂਦੇ ਹਨ ਅਤੇ ਫਿਰ ਇਹ ਮਸ਼ੀਨ ਸਾਰਾ ਨਰਮਾ ਚੁੱਗ ਲੈਂਦੀ ਹੈ। ਇਸ ਤਹਿਤ ਲਾਇਨ ਤੋਂ ਲਾਇਨ ਦੀ ਦੂਰੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।ਇਹ ਦੇਸ਼ੀ ਨਰਮਾ ਚੁਗਾਈ ਮਸ਼ੀਨ Cotton Picking Machine ਕਪਾਹ ਪੈਦਾ ਕਰਨ ਵਾਲੇ ਕਿਸਾਨਾਂ ਲਈ ਇੱਕ ਵੱਡੀ ਰਹਤ ਸਾਬਤ ਹੋਵੇਗੀ ਅਤੇ ਖੇਤੀ ਨੂੰ ਹੋਰ ਲਾਭਕਾਰੀ ਦਿਸ਼ਾ ਵੱਲ ਲੈ ਜਾਵੇਗੀ। 

ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕੀ ਕਰੀਏ

 ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਕਰਨੀ ਜ਼ਰੁਰੀ : ਗੰਨਾ ਕਮਿਸ਼ਨਰ

ਸਾਹਿਬਜਾਦਾ ਅਜੀਤ ਸਿੰਘ ਨਗਰ, 15 ਫਰਵਰੀ:
Dr Amrik Singh,
Cane Commissioner Punjab
    ਗੰਨੇ ਦੀ ਫ਼ਸਲ Sugarcane Crop ਨੂੰ ਕਈ ਤਰਾਂ ਦੀਆਂ ਬਿਮਾਰੀਆਂ ਜਿਵੇਂ ਰੱਤਾ ਰੋਗ Red Rot, ਸੋਕੜਾ Wilt, ਕਾਲੀ ਕਾਂਗਿਆਰੀ Smut, ਅਤੇ ਪੋਕਾ ਬੋਇੰਗ ਪ੍ਰਭਾਵਤ ਕਰਦੀਆਂ ਹਨ, ਜਿਨ੍ਹਾਂ ਦੀ ਰੋਕਥਾਮ ਲਈ ਗੰਨੇ ਦੀ ਬਿਜਾਈ ਤੋਂ ਪਹਿਲਾਂ ਬੀਜ ਨੂੰ ਉੱਲੀਨਾਸ਼ਕ ਦਵਾਈ Sugarcane Seed Treatment with Fungicide ਨਾਲ ਸੋਧ ਲੈਣਾ ਚਾਹੀਦਾ ਹੈ । 
    ਗੰਨੇ ਦੀਆਂ ਬਿਮਾਰੀਆਂ Diseases of Sugarcane ਦੀ ਰੋਕਥਾਮ ਬਾਰੇ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ, Dr Amrik Singh ਕੇਨ ਕਮਿਸ਼ਨਰ Cane Commissioner  ਪੰਜਾਬ ਨੇ ਗੱਲਬਾਤ ਕਰਦਿਆਂ ਦਸਿਆ ਕਿ ਉਪਰੋਕਤ ਬਿਮਾਰੀਆਂ ਵਿੱਚੋਂ ਰੱਤਾ ਰੋਗ Red Rot in Sugarcane ਸਭ ਤੋਂ ਘਾਤਕ ਬਿਮਾਰੀ ਹੈ, ਜਿਸ ਨੇ ਗੰਨੇ ਦੀ ਸਭ ਤੋਂ ਵੱਧ ਅਪਣਾਈ ਗਈ ਕਿਸਮ CO 0238 ਨੁੰ ਬੁਰੀ ਤਰਾਂ ਪ੍ਰਭਾਵਤ ਕੀਤਾ, ਜਿਸ ਨਾਲ ਇਸ ਕਿਸਮ ਹੇਠ ਰਕਬਾ ਨਾਂ ਮਾਤਰ ਹੀ ਰਹਿ ਗਿਆ ਹੈ।

    ਉਨ੍ਹਾਂ ਦੱਸਿਆ ਕਿ ਚਾਲੂ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ Spring Sowing of Sugarcane ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਇਸ ਵਾਰ ਗੰਨੇ ਦੀ ਫ਼ਸਲ ਹੇਠ ਇੱਕ ਲੱਖ ਚਲੀ ਹਜ਼ਾਰ ਹੈਕਟੇਅਰ ਰਕਬਾ ਲਿਆਉਣ ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਹਰੇਕ ਗੰਨਾ ਮਿੱਲ Sugar Mills ਦੇ ਅਧਿਕਾਰਿਤ ਖੇਤਰਾਂ ਵਿਚ ਕਿਸਾਨ ਜਾਗਰੂਕਤਾ ਕੈਂਪ Farmers Training Camps ਲਗਾਏ ਜਾ ਰਹੇ ਹਨ ਤਾਂ ਜੋਂ ਬਿਜਾਈ ਤੋਂ ਪਹਿਲਾ ਗੰਨਾ ਕਾਸ਼ਤਕਾਰਾਂ ਤੱਕ ਗੰਨੇ ਦੀਆਂ ਕਾਸ਼ਤਕਾਰੀ ਤਕਨੀਕਾਂ ਨੂੰ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਵਿਸ਼ਵ ਵਿੱਚ ਸਭ ਤੋਂ ਪਹਿਲਾਂ ਰੱਤਾ ਰੋਗ  Red Rot in Sugarcane ਨਾਮਕ ਬਿਮਾਰੀ ਨੇ 1895-1901 ਦੌਰਾਨ ਆਂਧਰਾ ਪ੍ਰਦੇਸ਼ ਦੇ ਗੋਦਾਵਰੀ ਡੈਲਟਾ ਵਿੱਚ ਨਿਮਾਲੂ, ਕੇਲੀ, ਐਸ਼ੀ ਮਾਰੀਸ਼ੀਅਸ, ਸਟਰਾਈਪਡ ਮਾਰੀਸ਼ੀਅਸ ਕਿਸਮਾਂ ਨੂੰ ਪ੍ਰਭਾਵਤ ਕੀਤਾ ਸੀ। ਉਨਾਂ ਦੱਸਿਆ ਕਿ 1950-51 ਦੌਰਾਨ Punjab ਵਿੱਚ ਗੰਨੇ ਦੀਆ ਕਿਸਮਾਂ ਸੀ ਓ 312 ਅਤੇ 313 ਕਿਸਮਾਂ ਨੂੰ ਬੁਰੀ ਤਰਾਂ ਪ੍ਰਭਾਵਤ ਕੀਤਾ ਸੀ ਅਤੇ 1992 ਦੌਰਾਨ ਇਸ ਬਿਮਾਰੀ ਨੇ ਸੀ ਉ ਜੇ 64, ਸੀ ਓ 1148, ਸੀ ਉ ਜੇ 82 ਨੂੰ ਆਪਣੀ ਲਿਪੇਟ ਵਿੱਚ ਲਿਆ ਸੀ।ਉਨਾਂ ਦੱਸਿਆ ਕਿ ਸਾਲ 2021 ਅਤੇ 2022 ਦੌਰਾਨ ਪੰਜਾਬ ਵਿੱਚ ਰੱਤਾ ਰੋਗ  Red Rot in Sugarcane ਨੇ ਸੀ ਉ 0238 ਕਿਸਮ ਨੂੰ ਭਾਰੀ ਨੁਕਸਾਨ ਕੀਤਾ ਸੀ ਜਿਸ ਕਾਰਨ ਪੰਜਾਬ ਸਰਕਾਰ Punjab Government  ਨੇ ਇਸ ਕਿਸਮ ਹੇਠੋਂ ਰਕਬਾ ਕੱਢ ਕੇ ਹੋਰਨਾਂ ਕਿਸਮਾਂ ਹੇਠ ਲਿਆਉਣ ਦਾ ਫੈਸਲਾ ਕੀਤਾ ਸੀ ਅਤੇ ਹੁਣ ਇਸ ਕਿਸਮ ਹੇਠ ਰਕਬਾ ਨਾਂ ਮਾਤਰ ਹੀ ਰਹਿ ਗਿਆ ਹੈ। ਉਨਾਂ ਕਿਹਾ ਕਿ ਇਸ ਬਿਮਾਰੀ ਕਾਰਨ ਪੌਦੇ ਦੇ ਸਿਰੇ ਵਾਲੇ ਪੱਤਿਆਂ ਦਾ ਰੰਗ ਬਦਲ ਕੇ ਪੀਲਾ ਪੈ ਜਾਂਦਾ ਹੈ ਅਤੇ ਫੇਰ ਸਾਰੇ ਪੱਤੇ ਮੁਰਝਾਅ ਜਾਂਦੇ ਹਨ। 

Symptoms of Red Rot Disease of  Sugarcane:

    ਉਨਾਂ ਕਿਹਾ ਕਿ ਚੀਰੇ ਹੋਏ ਗੰਨਿਆਂ ਦਾ ਅੰਦਰੋਂ ਗੁੱਦਾ ਲਾਲ ਹੋ ਜਾਂਦਾ ਹੈ ਪਰ ਇਹ ਲਾਲੀ ਇਕਸਾਰ ਨਹੀਂ ਹੁੰਦੀ ਸਗੋਂ ਇਸ ਵਿੱਚ ਚਿੱਟੇ ਲੰਬੂਤਰੇ ਧੱਬੇ ਗੰਨੇ ਦੀ ਚੌੜਾਈ ਦੇ ਰੁੱਖ ਕੱਟਦੇ ਨਜ਼ਰ ਆਉਂਦੇ ਹਨ। ਉਨਾਂ ਕਿਹਾ ਕਿ ਇਹਨਾਂ ਚੀਰੇ ਹੋਏ ਗੰਨਿਆਂ ਵਿੱਚੋਂ ਸ਼ਰਾਬ ਵਰਗੀ ਬੂ ਆਉਂਦੀ ਹੈ। 

Precautions to Prevent Red Rot Disease of Sugarcane :

    ਉਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਚਾਹੀਦਾ ਹੈ ਕਿ ਬਹਾਰ ਰੁੱਤ ਦੇ ਗੰਨੇ ਦੀ ਬਿਜਾਈ ਲਈ ਬੀਜ Sugarcane Seed Buds  ਕਿਸੇ ਭਰੋਸੇਯੋਗ ਵਸੀਲੇ ਤੋਂ ਲੈਣ ਉਪਰੰਤ ਸੋਧ ਕਰਕੇ ਹੀ ਬਿਜਾਈ ਕੀਤੀ ਜਾਵੇ ਤਾਂ ਜੋ ਰੱਤਾ ਰੋਗ ਬਿਮਾਰੀ ਤੋਂ ਇਲਾਵਾ ਹੋਰ ਬਿਮਾਰੀਆਂ ਤੋਂ ਗੰਨੇ ਦੀ ਫ਼ਸਲ ਬਚਾਇਆ ਜਾ ਸਕੇ।

    ਉਨਾਂ ਦੱਸਿਆ ਕਿ ਜਿਸ ਖੇਤ ਵਿੱਚ ਇਸ ਬਿਮਾਰੀ ਦਾ ਹਮਲਾ ਹੋਵੇ ,ਉਸ ਖੇਤ ਵਿੱਚ ਅਗਲੇ ਇੱਕ ਦੋ ਸਾਲ ਗੰਨੇ ਦੀ ਫਸਲ ਦੀ ਬਿਜਾਈ ਨਾ ਕੀਤੀ ਜਾਵੇ। ਉਨਾਂ ਦੱਸਿਆ ਕਿ ਗੰਨੇ ਦੀ ਫਸਲ ਦੇ ਪ੍ਰਭਾਵਤ ਬੂਟਿਆਂ ਨੂੰ ਜੜੋਂ ਪੁੱਟ ਕੇ ਸਾੜ ਦੇਣਾ ਚਾਹੀਦਾ ਹੈ। ਉਨਾਂ ਕਿਹਾ ਕਿ ਰੋਗ ਵਾਲੀ ਫ਼ਸਲ ਮੋਢੀ ਨਹੀਂ ਰੱਖਣੀ ਚਾਹੀਦੀ। 

Seed Treatment to Prevent Red Rot Disease of Sugarcane:
  
    ਉਨ੍ਹਾਂ ਦੱਸਿਆ ਕਿ ਬੀਜ ਦੀ ਸੋਧਨ Seed Treatment ਲਈ 100 ਮਿਲੀ ਲਿਟਰ ਐਸਿਡ ਇਜ਼ੋਕਸੀਸਟਰੋਬੀਨ 18.2%+ ਡਾਈਫਿਨੋਕੋਨਾਜ਼ੋਲ 11.4%ਐੱਸ ਸੀ ਨਾਮਕ ਉੱਲੀਨਾਸ਼ਕ ਨੁੰ 100 ਪਾਣੀ ਦੇ ਘੋਲ ਵਿੱਚ ਗੰਨੇ ਦੀ ਬੀਜ ਨੁੰ ਸੋਧ ਲੈਣਾ ਚਾਹੀਦਾ, ਸੋਧਣ ਲਈ ਬੀਜ (ਗੁੱਲੀਆਂ ਜਾਂ ਬਰੋਟੇ) ਨੁੰ ਘੋਲ ਵਿੱਚ ਡੋਬ ਕੇ ਓਸੇ ਵੇਲੇ ਕਢ ਲੈਣਾ ਹੈ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਨਾਲ ਗੰਨੇ ਦੀ ਫ਼ਸਲ ਨੂੰ ਬਿਜਾਈ ਤੋਂ ਬਾਅਦ ਲੱਗਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਖੇਤੀ ਲਾਗਤ Input Cost for Sugarcane ਖਰਚੇ ਵੀ ਘਟਦੇ ਹਨ।

45 ਦਿਨ ਦੀ ਨਹਿਰ ਬੰਦੀ ਦਾ ਐਲਾਣ

ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ।
 ਫਿਰੋਜ਼ਪੁਰ, 15 ਫਰਵਰੀ

ਰਾਜਥਸਾਨ Rajasthan ਨੂੰ ਪਾਣੀ ਦੇਣ ਵਾਲੀ ਰਾਜਸਥਾਨ ਨਹਿਰ Rajasthan Canal ਜਾਂ ਇੰਦਰਾ ਗਾਂਧੀ ਨਹਿਰ Indira Gandhi Canal IGNP 45 ਦਿਨ ਲਈ ਬੰਦ Canal Closer ਹੋਣ ਜਾ ਰਹੀ ਹੈ। ਇਸ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਨਹਿਰ 20 ਮਾਰਚ 2026 ਤੋਂ 3 ਮਈ 2026 ਤੱਕ ਲਈ ਬੰਦ ਹੋਵੇਗੀ। ਇਸ ਦੌਰਾਨ ਇਸ ਨਹਿਰ ਦਾ ਪੰਜਾਬ Punjab ਵਿਚਲਾ 16 ਕਿਲੋਮੀਟਰ ਦੀ ਲੰਬਾਈ ਮੁੜ ਤੋਂ ਬਣੇਗੀ। ਇਹ ਨਹਿਰ ਪੰਜਾਬ ਵਿਚ 96 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਹਰਿਆਣਾ Haryana ਵਿਚਦੀ ਹੁੰਦੀ ਹੋਈ ਰਾਜਸਥਾਨ ਵਿਚ ਜਾਂਦੀ ਹੈ ਅਤੇ ਇਸਤੋਂ ਰਾਜਸਥਾਨ ਵਿਚ 6 ਜ਼ਿਲ੍ਹਿਆਂ ਵਿਚ 16 ਲੱਖ 17 ਹਜਾਰ ਹੈਕਟੇਅਰ ਖੇਤੀ ਨੂੰ ਸਿੰਚਤ Irrigation ਕੀਤਾ ਜਾਂਦਾ ਹੈ ਅਤੇ 12 ਜ਼ਿਲ੍ਹਿਆਂ ਦੀ 1.70 ਕਰੋੜ ਅਬਾਦੀ ਨੂੰ ਪੀਣ ਦਾ ਪਾਣੀ Drinking Water in Rajasthan ਮੁਹਈਆ ਹੁੰਦਾ ਹੈ। ਇਸ ਦਾ ਪੰਜਾਬ ਵਿਚਲੀ ਲੰਬਾਈ ਵਿਚੋਂ 80 ਕਿਲੋਮੀਟਰ ਲੰਬਾਈ ਪਹਿਲਾਂ ਹੀ ਬਣ ਚੁੱਕੀ ਹੈ ਅਤੇ ਹੁਣ ਬਕਾਇਆ 16 ਕਿਲੋਮੀਟਰ ਹਿੱਸੇ ਨੂੰ ਮੁੜ ਤੋਂ ਬਣਾਇਆ ਜਾਣਾ ਹੈ। 

ਦੂਜੇ ਪਾਸੇ ਫਿਰੋਜਪੁਰ ਫੀਡਰ Firozpur Feeder ਦੇ ਨਵੀਨੀਕਰਨ ਦਾ ਕੰਮ ਵੀ ਤੇਜੀ ਨਾਲ ਜਾਰੀ ਹੈ ਅਤੇ ਇਸ ਵਿਚ 25 ਫਰਵਰੀ 2026 ਤੋਂ ਪਾਣੀ ਦੀ ਸਪਲਾਈ ਬਹਾਲ ਹੋਣ ਦੀ ਆਸ ਹੈ। ਇਸ ਦੇ ਵਿਚ ਪਾਣੀ ਆਉਣ ਨਾਲ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ Fazilka and Sri Muktsar Sahib ਜਿਲ਼੍ਹੇ ਦੇ ਖੇਤਾਂ ਤੱਕ ਪਾਣੀ ਪਹੁੰਚੇਗਾ। ਹਾਲਾਂਕਿ ਇੰਦਰਾ ਗਾਂਧੀ ਨਹਿਰ Indira Gandhi Canal Closer ਦੀ ਬੰਦੀ ਦਾ ਪੰਜਾਬ ਤੇ ਕੋਈ ਅਸਰ ਨਹੀਂ ਹੋਣਾ ਹੈ ਅਤੇ ਇਹ ਨਹਿਰ ਕੇਵਲ ਰਾਜਸਥਾਨ ਨੂੰ ਹੀ ਪਾਣੀ ਦਿੰਦੀ ਹੈ। 

ਇਹ ਵੀ ਪੜ੍ਹੋ।

ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕੀ ਕਰੀਏ