ਕਿਸਾਨੀ ਵਿੱਚ ਬੀਜ seed ਦੀ ਮਹੱਤਤਾ ਸਭ ਤੋਂ ਵਧੇਰੇ ਹੈ। ਅੱਜਕੱਲ੍ਹ, ਬੀਜ ਦੀ ਕੀਮਤ ਬਹੁਤ ਵਧ ਗਈ ਹੈ, ਜਿਸ ਕਰਕੇ ਕਿਸਾਨਾਂ ਦੀ ਆਮਦਨ ‘ਤੇ ਇਸਦਾ ਵੱਡਾ ਅਸਰ ਪੈਂਦਾ ਹੈ। ਜੇਕਰ ਕਿਸਾਨ ਆਪਣੇ ਬੀਜ ਆਪ ਤਿਆਰ ਕਰਨ, ਤਾਂ ਉਹ ਬਹੁਤ ਵੱਡੇ ਖਰਚੇ ਤੋਂ ਬਚ ਸਕਦੇ ਹਨ। ਅੱਜ ਦਾ ਇਹ ਬਲੋਗ ਇਸੇ ਵਿਸ਼ੇ ਤੇ ਹੈ ਕਿ ਕਿਸਾਨ ਵੀਰ ਕਣਕ ਦਾ ਬੀਜ wheat seed ਆਪਣੇ ਪੱਧਰ ਤੇ ਕਿਵੇਂ ਤਿਆਰ ਕਰ ਸਕਣ।
ਬੀਜ ਤੇ ਦਾਣੇ ਵਿੱਚ ਫ਼ਰਕ Grain and Seed
ਕਿਸੇ ਵੀ ਫਸਲ ਦੀ ਕਟਾਈ ਕਰਨ ‘ਤੇ ਉਸ ਦੇ ਦਾਣੇ ਮਿਲਦੇ ਹਨ, ਪਰ ਹਰ ਦਾਣਾ ਬੀਜ ਨਹੀਂ ਹੁੰਦਾ। ਉੱਚ ਗੁਣਵੱਤਾ ਵਾਲਾ ਬੀਜ ਤਿਆਰ ਕਰਨ ਲਈ, ਕਿਸਾਨ ਨੂੰ ਪਹਿਲਾਂ ਹੀ ਉਸਦੀ ਯੋਜਨਾ ਬਣਾਉਣੀ ਪੈਂਦੀ ਹੈ। ਯਾਦ ਰੱਖਣਯੋਗ ਗੱਲ ਇਹ ਹੈ ਕਿ ਉੱਚ ਕੁਆਲਟੀ ਦੇ ਬੀਜ ਤੋਂ ਹੀ ਵਧੀਆ ਉਤਪਾਦਨ ਸੰਭਵ ਹੁੰਦਾ ਹੈ।
ਬੀਜ ਤਿਆਰ ਕਰਨ ਦੀ ਸ਼ੁਰੂਆਤ Seed production
ਬੀਜ ਤਿਆਰ ਕਰਨ ਦੀ ਸ਼ੁਰੂਆਤ ਜ਼ਮੀਨ ਦੀ ਤਿਆਰੀ ਤੋਂ ਹੁੰਦੀ ਹੈ। ਪਹਿਲਾਂ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਕਿਸਾਨ ਨੇ ਅਗਲੇ ਸਾਲ ਕਿਸ ਕਿਸਮ ਦੀ ਫਸਲ ਬੀਜਣੀ ਹੈ ਅਤੇ ਉਨ੍ਹਾਂ ਨੂੰ ਕਿੰਨੇ ਬੀਜ ਦੀ ਲੋੜ ਹੋਵੇਗੀ। ਜ਼ਮੀਨ ਦੀ ਉਪਜਾਊ ਸਮਰੱਥਾ (fertility) ਨੂੰ ਵੀ ਪਰਖਣਾ ਜ਼ਰੂਰੀ ਹੁੰਦਾ ਹੈ, ਕਿਉਂਕਿ ਹਰ ਉਪਜਾਊ ਜ਼ਮੀਨ ਉਤਪਾਦਕ ਨਹੀਂ ਹੁੰਦੀ।
ਬਿਜਾਈ ਦੀ ਤਕਨੀਕ
ਬੀਜ ਵਧੀਆ ਹੋਣ ਲਈ, ਬਿਜਾਈ ਵਿਗਿਆਨਿਕ ਢੰਗ ਨਾਲ ਕਰਨੀ ਚਾਹੀਦੀ ਹੈ। ਕਿਸਾਨ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ:
1. ਡ੍ਰਿਲ ਦੀ ਸਾਫ਼-ਸਫ਼ਾਈ:
ਜਿਸ ਵੀ ਡ੍ਰਿਲਰ ਦੀ ਵਰਤੋਂ ਹੋ ਰਹੀ ਹੋਵੇ, ਉਹ ਵਿੱਚ ਪਿਛਲੇ ਬੀਜ ਜਾਂ ਨਦੀਨਾਂ (weeds) ਦੇ ਬੀਜ ਨਾ ਰਹੇ ਹੋਣ।
2. ਬਿਜਾਈ ਦੀ ਦੂਰੀ:
ਜਿੱਥੇ ਕਿਸਾਨ ਕਣਕ ਦੇ ਆਪਣੇ ਬੀਜ ਤਿਆਰ ਕਰਨਾ ਚਾਹੁੰਦੇ ਹਨ, ਉੱਥੇ ਹਰ ਅੱਠਵੀਂ ਜਾਂ ਨੌਵੀਂ ਕਤਾਰ ਖਾਲੀ ਛੱਡਣੀ ਚਾਹੀਦੀ ਹੈ। ਅਜਿਹਾ ਇੱਕ ਪੋਰਾ ਪੱਕੇ ਤੌਰ ਤੇ ਬੰਦ ਕਰਕੇ ਕੀਤਾ ਜਾ ਸਕਦਾ
ਇਹ ਫਸਲ ਵਿੱਚ ਉਗੇ ਹੋਰ ਕਿਸਮਾਂ ਦੇ ਪੌਦਿਆਂ ਦੀ ਛਟਾਈ ਕਰਨ (rogueing) ਅਤੇ ਸਪਰੇਅ ਕਰਨ ਵਿੱਚ ਮਦਦ ਕਰਦਾ ਹੈ।
3. ਬੀਜ ਦੀ ਮਾਤਰਾ:
ਆਮ ਤੌਰ ‘ਤੇ, ਕਿਸਾਨ ਕਣਕ ਦਾ 40 ਕਿਲੋ ਬੀਜ ਪ੍ਰਤੀ ਏਕੜ ਵਰਤਦੇ ਹਨ, ਪਰ ਬੀਜ ਉਤਪਾਦਨ ਲਈ 32 ਕਿਲੋ ਪ੍ਰਤੀ ਏਕੜ ਵਰਤਿਆ ਜਾਣਾ ਚਾਹੀਦਾ ਹੈ।
ਇਸ ਨਾਲ ਫ਼ਸਲ ਸਿਹਤਮੰਦ ਬਣਦੀ ਹੈ, ਅਤੇ ਕੀੜਿਆਂ, ਬਿਮਾਰੀਆਂ ਅਤੇ ਨਦੀਨਾਂ ਤੋਂ ਬਚਾਵ ਹੁੰਦਾ ਹੈ।
ਫ਼ਸਲ ਦੇ ਹੋਰ ਕਿਸਮਾਂ ਦੇ ਪੋਤੇ ਕੱਢਣ (Rogueing) ਦਾ ਮਹੱਤਵ
ਫ਼ਸਲ ਵਿੱਚ ਆਫ਼-ਟਾਈਪ ਪੌਦਿਆਂ (undesirable plants) ਨੂੰ ਹਟਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਹ ਤਿੰਨ ਵਾਰ ਕਰਨਾ ਚਾਹੀਦਾ ਹੈ:
1. ਜਦੋਂ ਫਸਲ ਵਾਧੇ ਵਿੱਚ ਹੋਈਹ– ਜਿਸ ਸਮੇਂ ਫ਼ਸਲ ਵਧ ਰਹੀ ਹੋਵੇ।
2. ਜਦੋਂ ਫ਼ਸਲ ‘ਤੇ ਸਿੱਟਾ ਆਉਂਦਾ ਹੈ – ਕਿਸੇ ਵੀ ਅਜਿਹੇ ਪੌਦੇ ਨੂੰ ਹਟਾ ਦੇਣਾ ਚਾਹੀਦਾ ਹੈ ਜੋ ਉੱਚੇ ਜਾਂ ਨੀਵੇਂ ਹੋਣ।
3. ਕਟਾਈ ਤੋਂ ਪਹਿਲਾਂ – ਕੰਬਾਈਨ ਦੇ ਨਾਲ ਕਟਾਈ ਕਰਨ ਤੋਂ ਪਹਿਲਾਂ, ਉੱਚੇ ਜਾਂ ਨੀਵੇਂ ਪੌਦੇ ਖੇਤ ਤੋਂ ਹਟਾਉਣੇ ਚਾਹੀਦੇ ਹਨ।
ਅਜਿਹੇ ਵੱਖਰੇ ਦਿਖਦੇ ਪੌਦੇ ਕਿਸੇ ਹੋਰ ਕਿਸਮ ਦੇ ਹੋ ਸਕਦੇ ਹਨ ਜੋ ਕਿ ਖੇਤ ਵਿੱਚ ਤਿਆਰ ਹੋਣ ਵਾਲੇ ਬੀਜ ਵਿੱਚ ਮਿਲਾਵਟ ਦਾ ਕਾਰਨ ਬਣਦੇ ਹਨ। ਇਸ ਤੋਂ ਬਿਨਾਂ ਨਦੀਨਾਂ ਨੂੰ ਵੀ ਪੂਰੀ ਤਰਹਾਂ ਨਾਲ ਕੱਢ ਦੇਣਾ ਚਾਹੀਦਾ ਹੈ।।
ਕਟਾਈ ਤੇ ਕੰਬਾਈਨ ਦੀ ਸਾਫ਼-ਸਫ਼ਾਈ
ਅੱਜਕੱਲ੍ਹ, ਫ਼ਸਲ ਦੀ ਕਟਾਈ ਮੁੱਖ ਤੌਰ ‘ਤੇ ਕੰਬਾਈਨ ਦੀ ਮਦਦ ਨਾਲ ਕੀਤੀ ਜਾਂਦੀ ਹੈ। ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ:
1. ਕੰਬਾਈਨ ਨੂੰ ਕਟਾਈ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜਾਵੇ, ਤਾਂ ਜੋ ਪਿਛਲੀ ਫ਼ਸਲ ਦਾ ਕੋਈ ਬੀਜ ਨਾ ਰਹਿ ਜਾਵੇ।
2. ਜੇਕਰ ਲੱਗੇ ਕਿ ਕੰਬਾਈਨ ਵਿੱਚ ਪੁਰਾਣੇ ਬੀਜ ਹਨ, ਤਾਂ ਪਹਿਲਾਂ ਇੱਕ ਵਾਰ ਕੰਬਾਈਨ ਨੂੰ ਖੇਤ ਦੇ ਚਾਰਾਂ ਪਾਸਿਆਂ ਚਲਾਇਆ ਜਾਵੇ, ਅਤੇ ਇਸ ਤੋਂ ਬਾਅਦ ਦਾਣਿਆਂ ਵਾਲੀ ਟੈਂਕੀ ਪੂਰੀ ਤਰ੍ਹਾਂ ਖਾਲੀ ਕਰ ਲਈ ਜਾਵੇ ਤਾਂ ਜੋ ਪੁਰਾਣੀ ਫ਼ਸਲ ਦੀ ਬਚੀ-ਖੁੱਚੀ ਉਪਜ ਇੱਕ ਪਾਸੇ ਇਕੱਠੀ ਹੋ ਜਾਵੇ।
ਬੀਜ ਦੀ ਸਟੋਰੇਜ (Storage) ਤੇ ਪੈਕਿੰਗ
ਕਟਾਈ ਤੋਂ ਬਾਅਦ, ਬੀਜ ਨੂੰ ਸੰਭਾਲਣ ਲਈ ਵਧੀਆ ਤਰੀਕੇ ਦੀ ਲੋੜ ਹੁੰਦੀ ਹੈ:
1. ਗਰੇਡਿੰਗ
ਛੋਟੇ ਅਤੇ ਨਿਕੰਮੇ ਦਾਣਿਆਂ ਨੂੰ ਹਟਾ ਕੇ, ਸਿਰਫ਼ ਉੱਚ ਗੁਣਵੱਤਾ ਵਾਲੇ ਬੀਜ ਰੱਖਣੇ ਚਾਹੀਦੇ ਹਨ।
2. ਮਿਸ਼ਰਨ ਤੋਂ ਬਚਾਵ
ਹਰੇਕ ਕਿਸਮ ਦੇ ਬੀਜ ਨੂੰ ਵੱਖ-ਵੱਖ ਰੱਖਣ ਚਾਹੀਦਾ ਹੈ, ਤਾਂ ਜੋ ਕਿਸਮਾਂ ਦੀ ਸ਼ੁੱਧਤਾ (purity) ਬਣੀ ਰਹੇ।
3. ਨਮੀ (Moisture) ਕੰਟਰੋਲ
ਬੀਜ ‘ਚ ਨਮੀ 9% ਤੋਂ 12% ਤੱਕ ਹੋਣੀ ਚਾਹੀਦੀ ਹੈ।
ਬੀਜ ਨੂੰ ਦੋ-ਤਿੰਨ ਵਾਰ ਧੁੱਪ ਲਗਾਉਣ ਨਾਲ ਨਮੀ ਦੀ ਪੱਧਰ ਘਟਾਇਆ ਜਾ ਸਕਦਾ ਹੈ।
4. ਸਟੋਰੇਜ ਦਾ ਢੰਗ
ਬੀਜ ਨੂੰ ਸਾਫ਼ ਕੀਤੇ ਹੋਏ ਡਰਮ ਜਾਂ ਟੰਕੀਆਂ ਵਿੱਚ ਰੱਖਣਾ ਚਾਹੀਦਾ ਹੈ।
ਥੈਲੀਆਂ ਵਿੱਚ ਬੀਜ ਸੰਭਾਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਕਿਉਂਕਿ ਇਹ ਚੁਹਿਆਂ ਅਤੇ ਕੀੜਿਆਂ ਲਈ ਆਸਾਨ ਨਿਸ਼ਾਨਾ ਬਣ ਜਾਂਦਾ ਹੈ।
ਬੀਜ ਤਿਆਰ ਕਰਨ ਦੇ ਫਾਇਦੇ
1. ਖਰਚਾ ਘੱਟਦਾ ਹੈ : ਕਿਸਾਨ ਨੂੰ ਹਰ ਸਾਲ ਨਵੇਂ ਬੀਜ ਖਰੀਦਣ ਦੀ ਲੋੜ ਨਹੀਂ ਰਹਿੰਦੀ।
2. ਉੱਚ ਉਤਪਾਦਨ: ਉੱਤਮ ਕੁਆਲਟੀ ਦੇ ਬੀਜ ਫ਼ਸਲ ਦੀ ਉਤਪਾਦਕਤਾ ਵਧਾਉਂਦੇ ਹਨ।
3. ਕੀੜਿਆਂ ਅਤੇ ਬਿਮਾਰੀਆਂ ਤੋਂ ਬਚਾਵ: ਆਪਣੇ ਤਿਆਰ ਕੀਤੇ ਬੀਜ ਨਾਲ ਫ਼ਸਲ ਦੀ ਸਿਹਤ ਵਧੀਆ ਰਹਿੰਦੀ ਹੈ।
4. ਖੇਤੀ ਵਿੱਚ ਖੁਦਮੁਖਤਾਰੀ: ਕਿਸਾਨ ਬੀਜ ਉਤਪਾਦਨ ਵਿੱਚ ਆਤਮਨਿਰਭਰ ਹੋ ਜਾਂਦੇ ਹਨ।
ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਪਣੇ ਬੀਜ ਆਪ ਤਿਆਰ ਕਰਨਾ ਕਿਸਾਨਾਂ ਲਈ ਲਾਭਦਾਇਕ ਹੈ। ਇਹ ਨਾ ਸਿਰਫ਼ ਉਨ੍ਹਾਂ ਦੇ ਵਾਧੂ ਖਰਚਿਆਂ ਨੂੰ ਘਟਾਉਂਦਾ ਹੈ, ਬਲਕਿ ਉਨ੍ਹਾਂ ਨੂੰ ਉੱਚ ਗੁਣਵੱਤਾ ਵਾਲੀ ਫ਼ਸਲ ਦੀ ਗੈਰੰਟੀ ਵੀ ਦਿੰਦਾ ਹੈ। ਜੇਕਰ ਕਿਸਾਨ ਸਹੀ ਤਰੀਕੇ ਨਾਲ ਬੀਜ ਉਤਪਾਦਨ ਅਤੇ ਸੰਭਾਲ ਕਰਣ, ਤਾਂ ਉਹ ਆਪਣੇ ਖੇਤੀ-ਖਰਚਿਆਂ ਨੂੰ ਘਟਾ ਸਕਦੇ ਹਨ ਅਤੇ ਵਧੇਰੇ ਲਾਭ ਕਮਾ ਸਕਦੇ ਹਨ।
"ਸਵੈ-ਨਿਰਭਰ ਕਿਸਾਨ, ਮਜ਼ਬੂਤ ਖੇਤੀ" – ਇਹ ਸਿਧਾਂਤ ਕਿਸਾਨਾਂ ਲਈ ਆਉਣ ਵਾਲੇ ਸਮੇਂ ਵਿੱਚ ਇੱਕ ਮਜ਼ਬੂਤ ਆਧਾਰ ਬਣ ਸਕਦਾ ਹੈ।




.jpeg)
.jpeg)
.jpeg)

.jpeg)




.jpeg)




