Monday, June 8, 2026

ਦਫ਼ਤਰ ਸਿਟਰਸ ਅਸਟੇਟ ਅਬੋਹਰ ਵਿਖੇ 10 ਜੁਲਾਈ 2026 ਨੂੰ ਹੋਵੇਗਾ ਜਨਰਲ ਬਾਡੀ ਦਾ ਆਮ ਇਜਲਾਸ

ਫਾਜ਼ਿਲਕਾ 8 ਜੂਨ

ਮੁੱਖ ਕਾਰਜਕਾਰੀ ਅਫਸਰ ਸਿਟਰਸ ਅਸਟੇਟ, ਅਬੋਹਰ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਦਫਤਰ ਸਿਟਰਸ ਅਸਟੇਟ ਅਬੋਹਰ Citrus Estate Abohar ਜਿਲ੍ਹਾ ਫਾਜਿਲਕਾ ਵਿਖੇ ਮਿਤੀ 10 ਜੁਲਾਈ 2026 ਨੂੰ ਸਵੇਰੇ 10 ਵਜੇ ਜਨਰਲ ਬਾਡੀ ਦਾ ਆਮ ਇਜਲਾਸ General Body Meeting ਰੱਖਿਆ ਗਿਆ ਹੈ। ਇਜਲਾਸ ਵਿੱਚ ਸਟਰੈਸ ਸਟੇਟ ਅਬੋਹਰ ਦੀ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਜਾਣਾ ਹੈ!
  ਉਨ੍ਹਾਂ ਦੱਸਿਆ ਕਿ ਜਨਰਲ ਬਾਡੀ ਦੇ ਆਮ ਇਜਲਾਸ ਵਿੱਚ ਮਿਤੀ 30 ਜੂਨ 2026 ਤੱਕ ਰਜਿਸਟਰਡ ਬਾਗਬਾਨ Registered Farmer ਹੀ ਭਾਗ ਲੈ ਸਕਦੇ ਹਨ। ਚਾਹਵਾਨ ਬਾਗਬਾਨ ਮਿਤੀ 30 ਜੂਨ 2026 ਤੱਕ ਰਜਿਸਟਰੇਸ਼ਨ ਕਰਵਾ ਸਕਦੇ ਹਨ।
 ਇਸ ਮੌਕੇ ਤੇ ਵਿਭਾਗ ਅਤੇ ਖੇਤਰੀ ਖੋਜ ਕੇਂਦਰ (PAU) ਅਬੋਹਰ ਦੇ ਮਾਹਰਾਂ ਵੱਲੋਂ ਨਿਬੂ ਜਾਤੀ ਦੇ ਫਲਾਂ ਦੀ ਕਾਸਤ ਬਾਰੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਵੇਗੀ! ਉਹਨਾਂ ਸਿਟਰਸ ਅਸਟੇਟ ਅਧੀਨ ਆਉਂਦੇ ਸਾਰੇ ਰਜਿਸਟਰ ਮੈਂਬਰਾਂ ਨੂੰ ਇਸ ਜਨਰਲ ਬਾਡੀ ਦੇ ਆਮ ਇਜਲਾਸ ਵਿੱਚ ਭਾਗ ਲੈਣ ਦਾ ਸੱਦਾ ਦਿੱਤਾ! ਉਹਨਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਕਿਸੇ ਵੀ ਦਫਤਰੀ ਕੰਮ ਵਾਲੇ ਦਿਨ ਮੁੱਖ ਕਾਰਜਕਾਰੀ ਅਫਸਰ ਸਟਰੇਸ ਅਸਟੇਟ ਅਬੋਹਰ ਤੇ ਦਫਤਰ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।

No comments:

Post a Comment