20 ਫਰਵਰੀ ਤੱਕ ਹਾਸਿਲ ਕੀਤੇ ਜਾ ਸਕਦੇ ਨੇ ਪ੍ਰਾਸਪੈਕਟ
ਏਆਈ ਨਾਲ ਬਣਾਈ ਗਈ
ਸੰਕੇਤਕ ਤਸਵੀਰ
All about Agriculture, Horticulture and Animal Husbandry and Information about Govt schemes for Farmers
Monday, February 16, 2026
ਡੇਅਰੀ ਉੱਦਮ ਸਿਖ਼ਲਾਈ ਕੋਰਸ 23 ਫਰਵਰੀ ਤੋਂ
ਕਿਸਾਨਾਂ ਨੂੰ ਕਪਾਹ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ ਬਾਰੇ ਜਾਣਕਾਰੀ ਦਿੱਤੀ
ਜ਼ਿਲ੍ਹਾ ਬਰਨਾਲਾ Barnala ਦੇ ਮੁੱਖ ਖੇਤੀਬਾੜੀ ਅਫ਼ਸਰ ਡਾ.ਅਮ੍ਰਿਤਪਾਲ ਸਿੰਘ ਅਤੇ ਸਮੂਹ ਬਲਾਕ ਖੇਤੀਬਾੜੀ ਅਫ਼ਸਰ, ਬਰਨਾਲਾ ਦੀ ਦੇਖਰੇਖ ਹੇਠ ਸਹਿਣਾ ਅਤੇ ਬਰਨਾਲਾ ਵਿਖੇ ਕਪਾਹ ਦੀਆਂ ਛਟੀਆਂ Cotton Sticks Management ਦੇ ਪ੍ਰਬੰਧਨ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਜਸਵਿੰਦਰ ਸਿੰਘ ਅਤੇ ਦਿਲਪ੍ਰੀਤ ਸਿੰਘ ਵੱਲੋਂ ਕਿਸਾਨਾਂ ਨੂੰ ਕਪਾਹ ਦੀ ਫ਼ਸਲ Cotton Crop ਤੋਂ ਬਾਅਦ ਬਚੇ ਟੀਂਡਿਆਂ ਦੇ ਵਿਗਿਆਨਕ ਅਤੇ ਸਮੇਂ-ਸਿਰ ਪ੍ਰਬੰਧਨ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਗਈ ਤਾਂ ਜੋ ਫ਼ਸਲ ਨੂੰ ਗੁਲਾਬੀ ਸੂੰਢੀ Pink Bollworm ਦੇ ਪ੍ਰਕੋਪ ਤੋਂ ਰੋਕਿਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਕਪਾਹ ਦੀਆਂ ਛਟੀਆਂ ਖੇਤ ਵਿੱਚ ਖੜ੍ਹੇ ਜਾਂ ਪਏ ਰਹਿਣ ਨਾਲ ਗੁਲਾਬੀ ਸੂੰਡੀ Pink Bollworm ਅਤੇ ਹੋਰ ਹਾਨੀਕਾਰਕ ਕੀੜੇ ਡੋਡਿਆਂ ਵਿੱਚ ਆਸਾਨੀ ਨਾਲ ਜੀਵਿਤ ਰਹਿੰਦੇ ਹਨ ਅਤੇ ਅਗਲੇ ਮੌਸਮ ਵਿੱਚ ਨਵੀਂ ਫ਼ਸਲ ’ਤੇ ਭਾਰੀ ਹਮਲਾ ਕਰਦੇ ਹਨ। ਇਸ ਨਾਲ ਫ਼ਸਲ ਦੀ ਪੈਦਾਵਾਰ, ਗੁਣਵੱਤਾ ਅਤੇ ਕਿਸਾਨ ਦੀ ਆਮਦਨ ਨੂੰ ਨੁਕਸਾਨ ਪਹੁੰਚਦਾ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਕਿ ਫ਼ਸਲ ਤੋਂ ਤੁਰੰਤ ਬਾਅਦ ਕਪਾਹ ਦੇ ਟੀਂਡਿਆਂ ਨੂੰ ਜੜ੍ਹਾਂ ਸਮੇਤ ਨਸ਼ਟ ਕੀਤਾ ਜਾਵੇ ਜਾਂ ਕੱਟ ਕੇ ਮਿੱਟੀ ਵਿੱਚ ਗਹਿਰਾਈ ਨਾਲ ਮਿਲਾਇਆ ਜਾਵੇ।
ਇਸ ਤੋਂ ਇਲਾਵਾ ਟੀਂਡਿਆਂ ਦੀ ਮਲਚਿੰਗ Mulching ਜਾਂ ਕੰਪੋਸਟ ਬਣਾਕੇ ਵਰਤੋਂ ਕਰਨ ਦੀ ਸਿਫ਼ਾਰਸ਼ ਵੀ ਕੀਤੀ ਗਈ, ਜਿਸ ਨਾਲ ਮਿੱਟੀ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ ਅਤੇ ਰਸਾਇਣਕ ਕੀਟਨਾਸ਼ਕਾਂ ’ਤੇ ਨਿਰਭਰਤਾ ਘਟਦੀ ਹੈ।
ਅੰਤ ਵਿੱਚ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਖੇਤੀਬਾੜੀ ਵਿਭਾਗ ਵੱਲੋਂ ਜਾਰੀ ਹਦਾਇਤਾਂ ਅਤੇ ਸਿਫ਼ਾਰਸ਼ਾਂ ਦੀ ਪਾਲਣਾ ਕਰਕੇ ਕਪਾਹ ਦੇ ਟੀਂਡਿਆਂ ਸਬੰਧੀ ਪ੍ਰਬੰਧਨ ਅਪਣਾਇਆ ਜਾਵੇ, ਤਾਂ ਜੋ ਕੀੜਿਆਂ ਦੇ ਜੀਵਨ ਚੱਕਰ ਨੂੰ ਤੋੜ ਕੇ ਅਗਲੀ ਫ਼ਸਲ ਨੂੰ ਸੁਰੱਖਿਅਤ ਬਣਾਇਆ ਜਾ ਸਕੇ।
Sunday, February 15, 2026
ਭਾਰਤ-ਅਮਰੀਕਾ ਵਪਾਰ ਸਮਝੌਤਾ ਕੇਂਦਰ ਵੱਲੋਂ ਕਿਸਾਨਾਂ ਨਾਲ ਵੱਡਾ ਵਿਸ਼ਵਾਸਘਾਤ: ਕੁਲਤਾਰ ਸਿੰਘ ਸੰਧਵਾਂ
ਚੰਡੀਗੜ੍ਹ, 16 ਫਰਵਰੀ 2026:
ਪੰਜਾਬ ਵਿਧਾਨ ਸਭਾ Punjab Vidhan Sabha Speaker ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ Kultar Singh Sandhwan ਨੇ ਕੇਂਦਰ ਸਰਕਾਰ 'ਤੇ ਭਾਰਤ-ਅਮਰੀਕਾ ਵਪਾਰ ਸਮਝੌਤੇ India-US Trade Deal ਰਾਹੀਂ ਦੇਸ਼ ਦੇ ਕਿਸਾਨਾਂ ਨਾਲ ਧੋਖਾ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਮਝੌਤਾ ਭਾਰਤ ਦੇ ਕਿਸਾਨਾਂ ਲਈ ਕਾਫ਼ੀ ਨੁਕਸਾਨਦੇਹ ਸਾਬਤ ਹੋਵੇਗਾ।
ਉਨ੍ਹਾਂ ਕਿਹਾ ਕਿ ਇਹ ਸਮਝੌਤਾ ਨਾ ਸਿਰਫ਼ ਸਾਡੇ ਅੰਨਦਾਤਾ Indian Farmers ਨੂੰ ਤਬਾਹ ਕਰੇਗਾ ਸਗੋਂ ਉਨ੍ਹਾਂ ਦੇ ਹਿੱਤਾਂ ਨੂੰ ਵੀ ਢਾਹ ਲਾਵੇਗਾ। ਉਨ੍ਹਾਂ ਕੇਂਦਰ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ BJP ਸਰਕਾਰ ਲਗਾਤਾਰ ਸਾਡੇ ਦੇਸ਼ ਦੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਹਰ ਕਦਮ ‘ਤੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।
ਸ. ਸੰਧਵਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਵਾਜਬ ਕੀਮਤਾਂ, ਸਬਸਿਡੀਆਂ, ਬੁਨਿਆਦੀ ਢਾਂਚਾ ਅਤੇ ਜੋਖਮ ਸੁਰੱਖਿਆ ਵਰਗੇ ਮਜ਼ਬੂਤ ਘਰੇਲੂ ਸਮਰਥਨਾਂ ਤੋਂ ਬਿਨਾਂ, ਵਿਦੇਸ਼ੀ ਕਾਰੋਬਾਰਾਂ ਲਈ ਬਾਜ਼ਾਰ ਖੋਲ੍ਹਣ ਦਾ ਇਹ ਕਦਮ ਛੋਟੇ ਅਤੇ ਸੀਮਾਂਤ ਕਿਸਾਨਾਂ Small and Marginal Farmers ਲਈ ਵੱਡੀ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਦਾ ਵਿਰੋਧ ਇੱਕ ਚੇਤਾਵਨੀ ਸੰਕੇਤ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਇਹ ਸਮਝਦੀ ਹੈ ਕਿ ਇਹ ਸਮਝੌਤਾ ਸੱਚਮੁੱਚ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦਿੰਦਾ ਹੈ ਤਾਂ ਉਸਨੂੰ ਪਾਰਦਰਸ਼ਤਾ, ਸੰਸਦੀ ਬਹਿਸ ਅਤੇ ਅਰਥਪੂਰਨ ਸਲਾਹ-ਮਸ਼ਵਰੇ ਰਾਹੀਂ ਇਹ ਸਾਬਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਨਹੀਂ ਕੀਤਾ ਜਾਂਦਾ
ਤਾਂ ਖੇਤੀ ਸੈਕਟਰ ‘ਚ ਸੁਧਾਰਾਂ ਦੀ ਇਹ ਧਾਰਨਾ ਇੱਕ ਵਾਰ ਫਿਰ ਦੇਸ਼ ਦਾ ਢਿੱਡ ਭਰਨ ਵਾਲੇ ਸਾਡੇ ਕਿਸਾਨਾਂ ਦੇ ਸ਼ੰਕੇ-ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫ਼ਲ ਰਹੇਗੀ।
ਹੁਣ ਆ ਗਈ ਨਰਮਾ ਚੁੱਗਣ ਵਾਲੀ ਦੇਸ਼ੀ ਮਸ਼ੀਨ, ਕਿਸਾਨਾਂ ਦੀ ਵੱਡੀ ਮੁਸਕਿਲ ਹੱਲ
ICAR- Central Institute of Agricultural Engineering ਵੱਲੋਂ ਨਰਮਾ ਚੁਗਾਈ ਲਈ ਦੇਸ਼ੀ ਮਸ਼ੀਨ ਕਿਸਾਨਾਂ ਨੂੰ ਸਮਰਪਿਤ
ਭੋਪਾਲ: ਕਪਾਹ ਉਤਪਾਦਕ Cotton Growers ਕਿਸਾਨਾਂ ਲਈ ਖੁਸ਼ ਖ਼ਬਰ ਹੈ। ਨਰਮਾ ਚੁਗਾਈ ਦੀ ਦੇਸ਼ੀ ਮਸ਼ੀਨ Cotton Picking Machine ਆ ਗਈ ਹੈ। ਜਲਦ ਹੀ ਹੁਣ ਨਰਮੇ ਦੇ ਖੇਤਾਂ ਵਿਚ ਚੋਣੀਆਂ ਦੀ ਥਾਂ ਤੇ ਇਹ ਮਸ਼ੀਨ Indigenous Cotton Harvesting Machine ਨਰਮਾ ਚੁਗਾਈ ਕਰਦੀ ਵਿਖਾਈ ਦੇਵੇਗੀ। ਪਹਿਲਾਂ ਇਸ ਲਈ ਵਿਦੇਸ਼ੀ ਮਸ਼ੀਨਾਂ ਉਪਲਬੱਧ ਤਾਂ ਸਨ ਪਰ ਉਹ ਮਹਿੰਗੀਆਂ ਹੋਣ ਕਾਰਨ ਇੰਨ੍ਹੀਆਂ ਕਾਮਯਾਬ ਨਹੀਂ ਸੀ ਰਹੀਆਂ ਕਿਉਂਕਿ ਉਹ ਵਿਦੇਸ਼ ਦੇ ਵੱਡੇ ਖੇਤਾਂ ਅਤੇ ਉਥੋਂ ਦੀਆਂ ਜਰੂਰਤਾਂ ਅਨੁਸਾਰ ਸੀ ਪਰ ਇਹ ਮਸ਼ੀਨ ਭਾਰਤ ਦੀ ਆਪਣੀ ਦੇਸ਼ੀ ਮਸ਼ੀਨ ਹੈ। ਇਸ ਨੂੰ ਬਣਾਇਆ ਹੈ ICAR- Central Institute of Agricultural Engineering ਦੇ ਵਿਗਿਆਨੀਆਂ ਨੇ ਅਤੇ ICAR- Central Institute of Agricultural Engineering ਦੇ 51ਵੇਂ ਸਥਾਪਨਾ ਦਿਵਸ ਸਮਾਰੋਹ ਦੌਰਾਨ ਵਿਗਿਆਨੀਆਂ ਵੱਲੋਂ ਤਿਆਰ ਕੀਤੀ ਗਈ ਨਰਮਾ (ਕਪਾਹ) ਚੁਗਾਈ ਦੀ ਦੇਸ਼ੀ Cotton Picking Machine ਮਸ਼ੀਨ ਕਿਸਾਨਾਂ ਨੂੰ Bhopal ਵਿਖੇ ਸਮਰਪਿਤ ਕੀਤੀ ਗਈ ਹੈ। ਇਹ ਮਸ਼ੀਨ ਖਾਸ ਤੌਰ ‘ਤੇ ਕਪਾਹ ਉਗਾਉਣ ਵਾਲੇ ਕਿਸਾਨਾਂ ਦੀ ਲੰਮੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੀ ਗਈ ਹੈ।
ਕਿਸਾਨਾਂ ਵੱਲੋਂ ਹੁਣ ਤੱਕ ਨਰਮੇ ਦੀ ਚੁਗਾਈ Cotton Picking ਪੂਰੀ ਤਰ੍ਹਾਂ ਹੱਥਾਂ ਨਾਲ ਕੀਤੀ ਜਾਂਦੀ ਸੀ, ਜਿਸ ਕਾਰਨ ਸਮਾਂ, ਮਜ਼ਦੂਰੀ ਅਤੇ ਲਾਗਤ ਤਿੰਨਾਂ ਵਿੱਚ ਵੱਡਾ ਖਰਚਾ ਹੁੰਦਾ ਸੀ। ਮਜ਼ਦੂਰਾਂ ਦੀ ਘਾਟ ਅਤੇ ਵੱਧ ਰਹੀਆਂ ਮਜ਼ਦੂਰੀ ਦਰਾਂ ਕਾਰਨ ਕਿਸਾਨਾਂ ਨੂੰ ਖਾਸ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਤੋਂ ਬਿਨ੍ਹਾਂ ਇਸ ਮੁਸਕਿਲ ਕੰਮ ਨੂੰ ਕਰਨ ਲਈ ਮਜਦੂਰ ਹੁਣ ਰੂਚੀ ਵੀ ਨਹੀਂ ਲੈ ਰਹੇ ਸੀ। ਇਸ ਨਵੀਂ ਦੇਸ਼ੀ ਅਤੇ ਕਿਫਾਇਤੀ ਮਸ਼ੀਨ ਨਾਲ ਚੁਗਾਈ ਦੀ ਪ੍ਰਕਿਰਿਆ ਤੇਜ਼, ਆਸਾਨ ਅਤੇ ਘੱਟ ਲਾਗਤ ਵਾਲੀ ਬਣੇਗੀ।
ਇਸ ਮਸ਼ੀਨ Cotton Picking Machine ਦੀ ਕੀਮਤ 15 ਲੱਖ ਰੁਪਏ ਹੋਵੇਗੀ ਅਤੇ ਇਹ ਟਰੈਕਟਰ ਨਾਲ ਚੱਲੇਗੀ। ਇਸ ਨਾਲ ਚੁਗਾਈ ਤੋਂ ਪਹਿਲਾਂ ਇਕ ਸਪ੍ਰੇਅ ਕਰਕੇ ਸਾਰੇ ਪੱਤੇ ਸੁਕਾ ਲਏ ਜਾਂਦੇ ਹਨ ਅਤੇ ਫਿਰ ਇਹ ਮਸ਼ੀਨ ਸਾਰਾ ਨਰਮਾ ਚੁੱਗ ਲੈਂਦੀ ਹੈ। ਇਸ ਤਹਿਤ ਲਾਇਨ ਤੋਂ ਲਾਇਨ ਦੀ ਦੂਰੀ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ।ਇਹ ਦੇਸ਼ੀ ਨਰਮਾ ਚੁਗਾਈ ਮਸ਼ੀਨ Cotton Picking Machine ਕਪਾਹ ਪੈਦਾ ਕਰਨ ਵਾਲੇ ਕਿਸਾਨਾਂ ਲਈ ਇੱਕ ਵੱਡੀ ਰਹਤ ਸਾਬਤ ਹੋਵੇਗੀ ਅਤੇ ਖੇਤੀ ਨੂੰ ਹੋਰ ਲਾਭਕਾਰੀ ਦਿਸ਼ਾ ਵੱਲ ਲੈ ਜਾਵੇਗੀ।
ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕੀ ਕਰੀਏ
ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਬਿਜਾਈ ਤੋਂ ਪਹਿਲਾ ਬੀਜ ਦੀ ਸੋਧ ਕਰਨੀ ਜ਼ਰੁਰੀ : ਗੰਨਾ ਕਮਿਸ਼ਨਰ
45 ਦਿਨ ਦੀ ਨਹਿਰ ਬੰਦੀ ਦਾ ਐਲਾਣ
![]() |
| ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ। |
ਰਾਜਥਸਾਨ Rajasthan ਨੂੰ ਪਾਣੀ ਦੇਣ ਵਾਲੀ ਰਾਜਸਥਾਨ ਨਹਿਰ Rajasthan Canal ਜਾਂ ਇੰਦਰਾ ਗਾਂਧੀ ਨਹਿਰ Indira Gandhi Canal IGNP 45 ਦਿਨ ਲਈ ਬੰਦ Canal Closer ਹੋਣ ਜਾ ਰਹੀ ਹੈ। ਇਸ ਸਬੰਧੀ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਨਹਿਰ 20 ਮਾਰਚ 2026 ਤੋਂ 3 ਮਈ 2026 ਤੱਕ ਲਈ ਬੰਦ ਹੋਵੇਗੀ। ਇਸ ਦੌਰਾਨ ਇਸ ਨਹਿਰ ਦਾ ਪੰਜਾਬ Punjab ਵਿਚਲਾ 16 ਕਿਲੋਮੀਟਰ ਦੀ ਲੰਬਾਈ ਮੁੜ ਤੋਂ ਬਣੇਗੀ। ਇਹ ਨਹਿਰ ਪੰਜਾਬ ਵਿਚ 96 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਹਰਿਆਣਾ Haryana ਵਿਚਦੀ ਹੁੰਦੀ ਹੋਈ ਰਾਜਸਥਾਨ ਵਿਚ ਜਾਂਦੀ ਹੈ ਅਤੇ ਇਸਤੋਂ ਰਾਜਸਥਾਨ ਵਿਚ 6 ਜ਼ਿਲ੍ਹਿਆਂ ਵਿਚ 16 ਲੱਖ 17 ਹਜਾਰ ਹੈਕਟੇਅਰ ਖੇਤੀ ਨੂੰ ਸਿੰਚਤ Irrigation ਕੀਤਾ ਜਾਂਦਾ ਹੈ ਅਤੇ 12 ਜ਼ਿਲ੍ਹਿਆਂ ਦੀ 1.70 ਕਰੋੜ ਅਬਾਦੀ ਨੂੰ ਪੀਣ ਦਾ ਪਾਣੀ Drinking Water in Rajasthan ਮੁਹਈਆ ਹੁੰਦਾ ਹੈ। ਇਸ ਦਾ ਪੰਜਾਬ ਵਿਚਲੀ ਲੰਬਾਈ ਵਿਚੋਂ 80 ਕਿਲੋਮੀਟਰ ਲੰਬਾਈ ਪਹਿਲਾਂ ਹੀ ਬਣ ਚੁੱਕੀ ਹੈ ਅਤੇ ਹੁਣ ਬਕਾਇਆ 16 ਕਿਲੋਮੀਟਰ ਹਿੱਸੇ ਨੂੰ ਮੁੜ ਤੋਂ ਬਣਾਇਆ ਜਾਣਾ ਹੈ।
ਦੂਜੇ ਪਾਸੇ ਫਿਰੋਜਪੁਰ ਫੀਡਰ Firozpur Feeder ਦੇ ਨਵੀਨੀਕਰਨ ਦਾ ਕੰਮ ਵੀ ਤੇਜੀ ਨਾਲ ਜਾਰੀ ਹੈ ਅਤੇ ਇਸ ਵਿਚ 25 ਫਰਵਰੀ 2026 ਤੋਂ ਪਾਣੀ ਦੀ ਸਪਲਾਈ ਬਹਾਲ ਹੋਣ ਦੀ ਆਸ ਹੈ। ਇਸ ਦੇ ਵਿਚ ਪਾਣੀ ਆਉਣ ਨਾਲ ਫਾਜ਼ਿਲਕਾ ਸ੍ਰੀ ਮੁਕਤਸਰ ਸਾਹਿਬ Fazilka and Sri Muktsar Sahib ਜਿਲ਼੍ਹੇ ਦੇ ਖੇਤਾਂ ਤੱਕ ਪਾਣੀ ਪਹੁੰਚੇਗਾ। ਹਾਲਾਂਕਿ ਇੰਦਰਾ ਗਾਂਧੀ ਨਹਿਰ Indira Gandhi Canal Closer ਦੀ ਬੰਦੀ ਦਾ ਪੰਜਾਬ ਤੇ ਕੋਈ ਅਸਰ ਨਹੀਂ ਹੋਣਾ ਹੈ ਅਤੇ ਇਹ ਨਹਿਰ ਕੇਵਲ ਰਾਜਸਥਾਨ ਨੂੰ ਹੀ ਪਾਣੀ ਦਿੰਦੀ ਹੈ।
ਇਹ ਵੀ ਪੜ੍ਹੋ।
ਰੱਤਾ ਰੋਗ ਤੋਂ ਗੰਨੇ ਦੀ ਫਸਲ ਨੂੰ ਬਚਾਉਣ ਲਈ ਕੀ ਕਰੀਏ
Saturday, February 14, 2026
ਕਿਸਾਨਾਂ ਦੀ ਕਣਕ ਜਾਊ ਵਿਦੇਸ਼, ਭਾਰਤ ਦੀ ਖੰਡ ਦੁਨੀਆਂ ਦੇ ਬਜਾਰਾਂ ਵਿਚ ਭਰੇਗੀ ਮਿਠਾਸ
![]() |
| ਏਆਈ ਨਾਲ ਬਣਾਈ ਗਈ ਸੰਕੇਤਕ ਤਸਵੀਰ |
ਸਰਕਾਰੀ ਜਾਣਕਾਰੀ ਅਨੁਸਾਰ 2025–26 ਦੌਰਾਨ ਨਿੱਜੀ ਖੇਤਰ ਕੋਲ ਕਣਕ ਦਾ ਸਟਾਕ Wheat Stock in India ਲਗਭਗ 75 ਐਲਐਮਟੀ ਹੈ, ਜੋ ਪਿਛਲੇ ਸਾਲ ਨਾਲੋਂ ਕਰੀਬ 32 ਐਲਐਮਟੀ ਵੱਧ ਹੈ। 1 ਅਪ੍ਰੈਲ 2026 ਤੱਕ ਕੇਂਦਰੀ ਭੰਡਾਰ ਵਿੱਚ Food Corporation of India (FCI) ਕੋਲ ਕੁੱਲ ਸਟਾਕ ਕਰੀਬ 182 ਐਲਐਮਟੀ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਦੇਸ਼ ਦੀ ਖਾਦ ਸੁਰੱਖਿਆ ਪ੍ਰਭਾਵਿਤ Food Security of India ਨਹੀਂ ਹੋਵੇਗੀ।
ਰਬੀ 2026 ਦੌਰਾਨ ਕਣਕ ਦੀ ਬਿਜਾਈ ਖੇਤਰਫਲ 334.17 ਲੱਖ ਹੈਕਟੇਅਰ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੇ 328.04 ਲੱਖ ਹੈਕਟੇਅਰ ਨਾਲੋਂ ਵੱਧ ਹੈ। ਇਸ ਨਾਲ ਵਧੀਆ ਫਸਲ ਦੀ ਉਮੀਦ ਪ੍ਰਗਟ ਕੀਤੀ ਜਾ ਰਹੀ ਹੈ।
ਇਸਦੇ ਨਾਲ ਹੀ ਸਰਕਾਰ ਨੇ ਚੱਲ ਰਹੇ ਸ਼ੂਗਰ ਸੀਜ਼ਨ 2025–26 ਲਈ 5 ਐਲਐਮਟੀ ਵਾਧੂ ਚੀਨੀ ਨਿਰਯਾਤ Sugar Export from India ਦੀ ਵੀ ਮਨਜ਼ੂਰੀ ਦਿੱਤੀ ਹੈ। ਇਸ ਤੋਂ ਪਹਿਲਾਂ 15 ਐਲਐਮਟੀ ਚੀਨੀ ਦੇ ਨਿਰਯਾਤ Sugar Export from India ਦੀ ਆਗਿਆ ਦਿੱਤੀ ਗਈ ਸੀ। ਵਾਧੂ ਕੋਟਾ ਉਹਨਾਂ ਮਿਲਾਂ ਨੂੰ ਮਿਲੇਗਾ ਜੋ 30 ਜੂਨ 2026 ਤੱਕ ਆਪਣਾ ਘੱਟੋ-ਘੱਟ 70% ਨਿਰਯਾਤ ਪੂਰਾ ਕਰਨਗੀਆਂ। ਇਸ ਦਾ ਗੰਨਾ ਕਾਸਤਕਾਰਾਂ ਨੂੰ ਲਾਭ ਹੋ ਸਕਦਾ ਹੈ।
ਤੇਲ ਬੀਜ ਫ਼ਸਲਾਂ ਦੀ ਸੁਚੱਜੀ ਕਾਸ਼ਤ ਸਬੰਧੀ ਕਿਸਾਨ ਸਿਖਲਾਈ ਕੈਂਪ
ਸ੍ਰੀ ਮੁਕਤਸਰ ਸਾਹਿਬ, 14 ਫਰਵਰੀ
ਜੋ ਦੁਬਈ ਨਾ ਹੋ ਸਕਿਆ ਉਹ ਬਰਨਾਲੇ ਆ ਕੇ ਹੋਇਆ
*ਦੁਬਈ ਤੋਂ ਪਰਤੇ ਹੰਡਿਆਇਆ ਦੇ ਨੌਜਵਾਨ ਨੇ ਪੰਚਾਇਤੀ ਛੱਪੜਾਂ 'ਚ ਮੱਛੀ ਪਾਲਣ ਨਾਲ ਸਫ਼ਲਤਾ ਦੀ ਇਬਾਰਤ ਲਿਖੀ*
*ਬਰਨਾਲਾ ਸਣੇ 4 ਜ਼ਿਲ੍ਹਿਆਂ ਵਿੱਚ 15 ਏਕੜ ਤੋਂ ਵੱਧ ਰਕਬੇ ਵਿੱਚ ਕਰ ਰਿਹੈ ਮੱਛੀ ਪਾਲਣ*
*ਸਾਲਾਨਾ 12 ਲੱਖ ਰੁਪਏ ਦੀ ਬੱਚਤ, ਹੰਡਿਆਇਆ ਵਿੱਚ ਚਲਾ ਰਿਹਾ ਮੱਛੀ ਦੁਕਾਨ*
*ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਕੀਤੀ ਸ਼ਲਾਘਾ, 40 ਤੋਂ 60 ਫੀਸਦੀ ਸਬਸਿਡੀ ਦੀ ਸਹੂਲਤ*
ਬਰਨਾਲਾ, 14 ਫਰਵਰੀ
ਹੰਡਿਆਇਆ ਵਾਸੀ ਨੌਜਵਾਨ ਨੇ ਜਿੱਥੇ ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ Fish Farming in Panchayat Ponds ਕਰਕੇ ਸਫਲਤਾ ਦੀ ਇਬਾਰਤ ਲਿਖੀ ਹੈ, ਓਥੇ ਖੁਦ ਮਾਰਕੀਟਿੰਗ Fish Marketing ਕਰਕੇ ਕਮਾਈ ਵਿੱਚ ਇਜ਼ਾਫਾ ਕੀਤਾ ਕੀਤਾ ਹੈ।
ਹੰਡਿਆਇਆ ਦੇ ਰਹਿਣ ਵਾਲੇ 33 ਸਾਲਾ ਦਰੋਗਾ ਚੌਹਾਨ ਪੁੱਤਰ ਰਾਮ ਆਸਰੇ ਚੌਹਾਨ ਨੇ ਦੱਸਿਆ ਕਿ ਉਹ ਸਾਲ 2015 ਵਿੱਚ ਦੁਬਈ Dubai ਗਿਆ ਸੀ, ਫਿਰ 2020 ਵਿੱਚ ਕਰੋਨਾ ਕਾਲ Covid ਦੌਰਾਨ ਕੰਮ ਠੱਪ ਹੋਣ ਕਰਕੇ ਵਾਪਸ ਮੁੜ ਆਇਆ। ਇਸ ਮਗਰੋਂ ਉਸਨੇ ਮੱਛੀ ਪਾਲਣ ਕਰਨ ਦਾ ਸੋਚਿਆ ਅਤੇ ਮੱਛੀ ਪਾਲਣ ਵਿਭਾਗ Fishery Department ਤੋਂ ਸਿਖਲਾਈ ਵੀ ਹਾਸਲ ਕੀਤੀ। ਉਸ ਕੋਲ ਆਪਣੀ ਜ਼ਮੀਨ ਨਹੀਂ ਸੀ। ਉਸਨੇ ਸਾਲ 2020 ਵਿੱਚ ਸਭ ਤੋਂ ਪਹਿਲਾਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦੁੱਗਰੀ ਵਿੱਚ ਪੌਣੇ ਦੋ ਏਕੜ ਦੇ ਪੰਚਾਇਤੀ ਛੱਪੜ ਵਿੱਚ ਮੱਛੀ ਪਾਲਣ ਤੋਂ ਸ਼ੁਰੂਆਤ ਕੀਤੀ। ਜ਼ਿਲ੍ਹਾ ਬਰਨਾਲਾ Baranala ਵਿੱਚ ਪਿੰਡ ਖੁੱਡੀ ਖੁਰਦ ਵਿੱਚ 2 ਏਕੜ ਦੇ ਪੰਚਾਇਤੀ ਛੱਪੜ ਨੂੰ ਠੇਕੇ 'ਤੇ ਲੈ ਕੇ ਕੰਮ ਦਾ ਦਾਇਰਾ ਵਧਾਇਆ।
ਦਰੋਗਾ ਚੌਹਾਨ ਨੇ ਦੱਸਿਆ ਕਿ ਮੌਜੂਦਾ ਸਮੇਂ ਉਹ ਬਰਨਾਲਾ ਵਿੱਚ ਸੇਖਾ ਰੋਡ 'ਤੇ ਇੱਕ ਏਕੜ ਪੰਚਾਇਤੀ ਛੱਪੜ, ਪਿੰਡ ਖੁੱਡੀ ਖੁਰਦ ਵਿੱਚ ਢਾਈ ਏਕੜ ਪੰਚਾਇਤੀ ਟੋਭੇ, ਫਤਹਿਗੜ੍ਹ ਛੰਨਾ ਵਿੱਚ ਪੌਣੇ ਦੋ ਏਕੜ ਪੰਚਾਇਤੀ ਟੋਭੇ, ਕੋਟਦੁੰਨਾ ਵਿੱਚ 1 ਏਕੜ ਪ੍ਰਾਈਵੇਟ ਟੋਭੇ, ਉੱਪਲੀ ਵਿੱਚ 1 ਏਕੜ ਪ੍ਰਾਈਵੇਟ ਟੋਭੇ, ਜਗਜੀਤਪੁਰਾ ਵਿੱਚ 1 ਏਕੜ ਪ੍ਰਾਈਵੇਟ ਟੋਭੇ ਤੋਂ ਬਿਨਾਂ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਾਲੀਆਂ ਅਤੇ ਜ਼ਿਲ੍ਹਾ ਮਾਨਸਾ Mansa ਦੇ ਪਿੰਡ ਅਲੀਸ਼ੇਰ ਵਿੱਚ ਛੱਪੜ ਠੇਕੇ 'ਤੇ ਲੈ ਕੇ ਮੱਛੀ ਪਾਲਣ ਦਾ ਧੰਦਾ ਕਰ ਰਿਹਾ ਹੈ। ਇਸ ਤੋਂ ਇਲਾਵਾ ਉਸਨੇ ਟੱਲੇਵਾਲ - ਦੱਧਾਹੂਰ ਨਹਿਰੀ ਟੋਟਾ ਵੀ ਪੰਜ ਸਾਲਾ ਲੀਜ਼ 'ਤੇ ਲੈ ਕੇ ਮੱਛੀ ਪਾਲਣ ਦਾ ਦਾਇਰਾ ਵਧਾਇਆ।
ਉਸ ਨੇ ਦੱਸਿਆ ਕਿ ਉਹ ਹੰਡਿਆਇਆ ਵਿਚ ਆਪਣੀ ਮੱਛੀ ਦੀ ਦੁਕਾਨ ਚਲਾਉਂਦਾ ਹੈ ਅਤੇ ਮੱਛੀ ਦੀ ਵਿਕਰੀ ਆਪਣੀ ਦੁਕਾਨ 'ਤੇ ਕਰਦਾ ਹੈ ਅਤੇ ਬਾਕੀ ਮੱਛੀ ਵਿਕਰੀ ਲਈ ਲੁਧਿਆਣਾ ਲਿਜਾਂਦਾ ਹੈ।
ਉਸਨੇ ਦੱਸਿਆ ਕਿ ਉਹ ਮੱਛੀ ਪੂੰਗ ਸਰਕਾਰੀ ਪੂੰਗ ਫਾਰਮ ਸੰਗਰੂਰ ਅਤੇ ਬੇਨੜਾ ਤੋਂ ਲੈਂਦਾ ਹੈ ਅਤੇ ਇਸ ਵੇਲੇ ਕਤਲਾ, ਰੋਹੂ, ਮੁਰਾਕ, ਕੌਮਨ ਕਾਰਪ, ਗ੍ਰਾਸ ਕਾਰਪ ਪ੍ਰਜਾਤੀਆਂ ਦੀ ਮੱਛੀ ਪਾਲ ਰਿਹਾ ਹੈ।
ਉਸ ਨੇ ਦੱਸਿਆ ਕਿ ਉਸ ਕੋਲ ਆਪਣੀ ਕੋਈ ਜ਼ਮੀਨ ਨਹੀਂ ਸੀ ਜਿਸ ਕਰਕੇ ਓਸ ਨੇ ਪੰਚਾਇਤੀ ਟੋਭਿਆਂ ਤੋਂ ਸ਼ੁਰੂਆਤ ਕੀਤੀ ਜਿਸ ਨਾਲ ਉਸ ਨੂੰ ਵਧੀਆ ਆਮਦਨ ਹੋਣ ਲੱਗੀ ਅਤੇ ਉਸ ਨੇ ਹੌਲੀ ਹੌਲੀ ਕੰਮ ਦਾ ਦਾਇਰਾ ਵਧਾਇਆ। ਉਸ ਨੇ ਦੱਸਿਆ ਇਸ ਵੇਲੇ ਉਹ ਜ਼ਿਲ੍ਹਾ ਬਰਨਾਲਾ, ਲੁਧਿਆਣਾ, ਮਾਨਸਾ , ਸੰਗਰੂਰ ਵਿੱਚ 10 ਤੋਂ ਵੱਧ ਛੱਪੜਾਂ ਵਿੱਚ ਮੱਛੀ ਪਾਲਣ Fish Farming ਕਰ ਰਿਹਾ ਹੈ ਜੋ ਕਿ 15 ਏਕੜ ਦੇ ਕਰੀਬ ਖੇਤਰ ਬਣਦਾ ਹੈ।
ਉਸ ਨੇ ਦੱਸਿਆ ਕਿ ਉਹ ਜ਼ਿਲ੍ਹਾ ਬਰਨਾਲਾ ਦੇ ਛੱਪੜਾਂ ਅਤੇ ਮੱਛੀ ਦੁਕਾਨ ਤੋਂ ਸਾਲਾਨਾ 24 ਲੱਖ ਦੇ ਕਰੀਬ ਆਮਦਨ ਲੈ ਰਿਹਾ ਹੈ ਅਤੇ ਮੱਛੀ ਫੀਡ Fish Feed, ਲੇਬਰ, ਠੇਕੇ, ਢੋਆ- ਢੁਆਈ ਆਦਿ ਖਰਚੇ ਕੱਢ ਕੇ 10 ਤੋਂ 12 ਲੱਖ ਦੇ ਕਰੀਬ ਬੱਚਤ ਹੋ ਜਾਂਦੀ ਹੈ। ਉਸਨੇ ਦੱਸਿਆ ਕਿ ਪਿਛਲੇ ਇੱਕ ਸਾਲ ਦੌਰਾਨ ਉਸਨੂੰ ਨਹਿਰੀ ਟੋਟੇ ਤੋਂ ਮੱਛੀ ਦੀ ਵਿਕਰੀ ਕਰਕੇ ਕਰੀਬ ਪੌਣੇ 5 ਲੱਖ ਰੁਪਏ ਆਮਦਨ ਹੋਈ।
*ਡਿਪਟੀ ਕਮਿਸ਼ਨਰ ਨੇ ਕੀਤੀ ਸ਼ਲਾਘਾ, ਹੋਰਨਾਂ ਲਈ ਮਿਸਾਲ ਬਣਿਆ ਦਰੋਗਾ ਚੌਹਾਨ*
ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਮੱਛੀ ਪਾਲਕ ਦਰੋਗਾ ਚੌਹਾਨ ਦੀ ਸ਼ਲਾਘਾ ਕੀਤੀ ਜੋ ਕਿ ਜ਼ਿਆਦਾਤਰ ਪੰਚਾਇਤੀ ਛੱਪੜਾਂ ਵਿੱਚ ਮੱਛੀ ਪਾਲਣ ਕਰਕੇ ਚੰਗੀ ਆਮਦਨ ਹਾਸਲ ਕਰ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਨਾਲ ਜਿੱਥੇ ਪੰਚਾਇਤਾਂ ਨੂੰ ਆਮਦਨ ਹੁੰਦੀ ਹੈ, ਓਥੇ ਮੱਛੀ ਪਾਲਕ ਵੀ ਵਧੀਆ ਕਮਾਈ ਕਰਦਾ ਹੈ। ਓਹਨ ਦੱਸਿਆ ਕਿ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਸਕੀਮ ਤਹਿਤ ਮੱਛੀ ਪਾਲਕਾਂ ਨੂੰ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾਂਦੀ ਹੈ ਅਤੇ ਕਿਸਾਨ ਦਰੋਗਾ ਚੌਹਾਨ ਨੂੰ ਮੱਛੀ ਪਾਲਣ ਵਿਭਾਗ ਰਾਹੀਂ ਮੋਟਰਸਾਈਕਲ ਵਿਦ ਆਈਸ ਬਾਕਸ 'ਤੇ 40 ਫੀਸਦੀ ਸਬਸਿਡੀ ਦਿੱਤੀ ਗਈ ਹੈ।
*40 ਤੋਂ 60 ਫੀਸਦੀ ਸਬਸਿਡੀ ਦੀ ਸਹੂਲਤ: ਸਹਾਇਕ ਡਾਇਰੈਕਟਰ*
ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀਮਤੀ ਚਰਨਜੀਤ ਕੌਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮਤਸੱਯਾ ਸੰਪਦਾ ਯੋਜਨਾ Pradhan Mantri Matsya Sampanda Yojana ਅਧੀਨ ਜ਼ਿਲ੍ਹੇ ਦੇ ਮੱਛੀ ਪਾਲਕਾਂ ਨੂੰ 40 ਤੋਂ 60 ਫ਼ੀਸਦੀ ਸਬਸਿਡੀ Subsidy ਦਿੱਤੀ ਜਾਂਦੀ ਹੈ। ਓਨ੍ਹਾਂ ਦੱਸਿਆ ਸਵੈ-ਰੋਜ਼ਗਾਰ Self Employment ਕਰਨ ਦੇ ਚਾਹਵਾਨ ਵਿਅਕਤੀਆਂ ਨੂੰ ਮੱਛੀ ਅਤੇ ਮੱਛੀ ਦੇ ਉਤਪਾਦਾਂ ਦੀ ਢੋਆ-ਢੁਆਈ ਕਰਨ ਲਈ ਥ੍ਰੀ-ਵੀਲ੍ਹਰ ਵਿਦ ਆਈਸ ਬਾਕਸ ਜਾਂ ਮੋਟਰ ਸਾਈਕਲ ਵਿਦ ਆਈਸ ਬਾਕਸ ਦੀ ਖ੍ਰੀਦ ਕਰਨ ਉਪਰੰਤ ਅਤੇ ਅਧੀਨ ਪਲੇਨ/ਪੱਧਰ ਜ਼ਮੀਨ ਉੱਤੇ ਮੱਛੀ ਤਲਾਬ ਦੀ ਉਸਾਰੀ ਲਈ 40 ਫੀਸਦੀ (ਜਨਰਲ ਸ਼੍ਰੇਣੀ) ਅਤੇ 60 ਫੀਸਦੀ ਐਸ.ਸੀ./ਐਸ.ਟੀ./ਔਰਤਾਂ ਦੇ ਵਰਗ ਨੂੰ ਸਬਸਿਡੀ ਦਿੱਤੀ ਜਾ ਰਹੀ ਹੈ। ਫਿਸ਼ ਕਿਓਸਕ ਉੱਪਰ ਕੰਪੋਨੈਂਟ ਵਾਈਜ਼ ਪ੍ਰੋਜੈਕਟ ਲਾਗਤ (10 ਲੱਖ ਜਾਂ ਇਸ ਤੋਂ ਘੱਟ) ਤੇ 40 ਤੋਂ 60 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ।
Friday, February 13, 2026
ਸ੍ਰੀ ਚਮਕੌਰ ਸਾਹਿਬ ਵਿਖੇ ਗੰਨਾ ਕਾਸ਼ਤਕਾਰਾਂ ਲਈ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ
ਸ੍ਰੀ ਚਮਕੌਰ ਸਾਹਿਬ, 13 ਫਰਵਰੀ: ਪ੍ਰਬੰਧਕੀ ਸਕੱਤਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ. ਅਰਸ਼ਦੀਪ ਸਿੰਘ ਥਿੰਦ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਕੇਨ ਕਮਿਸ਼ਨਰ ਪੰਜਾਬ Cane Commissioner Punjab ਡਾ. ਅਮਰੀਕ ਸਿੰਘ Dr Amrik Singh ਦੀ ਯੋਗ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਗੰਨਾ ਸਾਖਾ ਵੱਲੋਂ ਸਹਿਕਾਰੀ ਖੰਡ ਮਿਲ ਮੋਰਿੰਡਾ Cooperative Sugar Mill Morinda ਦੇ ਗੰਨਾ ਕਾਸ਼ਤਕਾਰਾਂ Sugar Cane Growers ਲਈ ਅੱਜ ਸ੍ਰੀ ਚਮਕੌਰ ਸਾਹਿਬ Sri Chamkaur Sahib ਵਿਖੇ ਇੱਕ ਵਿਸ਼ੇਸ਼ ਸਿਖਲਾਈ ਕੈਂਪ Farmer Training Camp ਦਾ ਆਯੋਜਨ ਕੀਤਾ ਗਿਆ। ਇਹ ਕੈਂਪ ਪੀ.ਏ.ਯੂ. ਲੁਧਿਆਣਾ PAU Ludhiana ਦੇ ਗੰਨਾ ਰਿਸਰਚ ਸੈਂਟਰ ਕਪੂਰਥਲਾ Regional Sugar Cane Research Center Kapurthala ਅਤੇ ਸਹਿਕਾਰੀ ਖੰਡ ਮਿਲ ਮੋਰਿੰਡਾ ਦੇ ਸਹਿਯੋਗ ਨਾਲ ਕਰਵਾਇਆ ਗਿਆ।
ਘਰੇਲੂ ਬਗੀਚੀ ਵਿੱਚ ਸਬਜ਼ੀਆਂ ਜ਼ਰੂਰ ਉਗਾਉਣ ਕਿਸਾਨ
*ਫਾਰਮ ਸਲਾਹਕਾਰ ਸੇਵਾ ਕੇਂਦਰ ਨੇ ਪਿੰਡ ਫੁੰਮਣਵਾਲ ਵਿਖੇ ਲਗਾਇਆ ਕੈਂਪ*
ਵਿਸ਼ਵ ਦਾਲਾਂ ਦਿਵਸ–2026 ਮੌਕੇ ਕਿਸਾਨਾਂ ਲਈ ਵਿਸ਼ੇਸ਼ ਸਮਾਗਮ
ਵਿਸ਼ਵ ਦਾਲਾਂ ਦਿਵਸ–2026 World Pulses Day 2026 ਦੇ ਮੌਕੇ ਕਿਸਾਨਾਂ ਨੂੰ ਦਾਲਾਂ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਫ਼ਾਜ਼ਿਲਕਾ ਸ੍ਰੀਮਤੀ ਹਰਪ੍ਰੀਤਪਾਲ ਕੌਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ PAU ਦੇ ਖੇਤੀ ਵਿਗਿਆਨੀ ਡਾ. ਜਗਦੀਸ਼ ਅਰੋੜਾ Dr Jagdish Arora ਅਤੇ ਬਲਾਕ ਖੇਤੀਬਾੜੀ ਅਫ਼ਸਰ ਸ੍ਰੀ ਬਲਦੇਵ ਸਿੰਘ ਵੱਲੋਂ ਕਿਸਾਨਾਂ ਨੂੰ ਸੰਬੋਧਨ ਕੀਤਾ ਗਿਆ।
ਮੁੱਖ ਖੇਤੀਬਾੜੀ ਅਫ਼ਸਰ ਸ੍ਰੀਮਤੀ ਹਰਪ੍ਰੀਤਪਾਲ ਕੌਰ ਜੀ ਨੇ ਦਾਲਾਂ ਦੀ ਖੇਤੀ ਦੀ ਮਹੱਤਤਾ ਉੱਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਦਾਲਾਂ ਨਾ ਸਿਰਫ਼ ਪ੍ਰੋਟੀਨ Protien ਦਾ ਮੁੱਖ ਸਰੋਤ ਹਨ, ਸਗੋਂ ਇਹ ਮਿੱਟੀ ਦੀ ਉਰਵਰਤਾ ਵਧਾਉਣ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ। ਦਾਲਾਂ ਦੀ ਖੇਤੀ ਨਾਲ ਨਾਈਟਰੋਜਨ ਸਥਿਰਤਾ Nitrogen Fixation ਹੋਣ ਕਰਕੇ ਰਸਾਇਣਕ ਖਾਦਾਂ ਦੀ ਲੋੜ ਘਟਦੀ ਹੈ, ਜਿਸ ਨਾਲ ਖਰਚਾ ਵੀ ਘਟਦਾ ਹੈ ਅਤੇ ਮਿੱਟੀ ਦੀ ਸਿਹਤ ਸੁਧਰਦੀ ਹੈ।
ਡਾ. ਜਗਦੀਸ਼ ਅਰੋੜਾ ਜੀ ਨੇ ਦੱਸਿਆ ਕਿ ਭਾਰਤ ਵਿੱਚ ਦਾਲਾਂ ਦੀ ਮੰਗ ਲਗਾਤਾਰ ਵਧ ਰਹੀ ਹੈ, ਪਰ ਉਤਪਾਦਨ ਘੱਟ ਹੋਣ ਕਾਰਨ ਦੇਸ਼ ਨੂੰ ਵੱਡੀ ਮਾਤਰਾ ਵਿੱਚ Import of Pulses ਦਾਲਾਂ ਦੀ ਆਯਾਤ ਕਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਦਾਲਾਂ ਦੀ ਖੇਤੀ ਵੱਲ ਵੱਧ ਧਿਆਨ ਦੇਣ ਤਾਂ ਦੇਸ਼ ਦੀ ਆਯਾਤ ਨਿਰਭਰਤਾ ਘਟਾਈ ਜਾ ਸਕਦੀ ਹੈ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਬਲਾਕ ਖੇਤੀਬਾੜੀ ਅਫ਼ਸਰ ਫਾਜ਼ਿਲਕਾ ਬਲਦੇਵ ਸਿੰਘ ਜੀ ਨੇ ਪੰਜਾਬ ਲਈ ਉਚਿਤ ਦਾਲਾਂ ਦੀਆਂ ਫ਼ਸਲਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੂੰਗੀ, ਮਸਰ, ਛੋਲੇ, ਮਟਰ ਅਤੇ ਅਰਹਰ ਵਰਗੀਆਂ ਦਾਲਾਂ ਪੰਜਾਬ ਦੀ ਮਿੱਟੀ ਅਤੇ ਮੌਸਮੀ ਹਾਲਾਤਾਂ ਲਈ ਉਚਿਤ ਹਨ। ਉਨ੍ਹਾਂ ਕਿਸਾਨਾਂ ਨੂੰ ਫ਼ਸਲ ਚੱਕਰ ਵਿੱਚ ਦਾਲਾਂ ਸ਼ਾਮਲ ਕਰਨ ਦੀ ਸਲਾਹ ਦਿੱਤੀ ਤਾਂ ਜੋ ਮਿੱਟੀ ਦੀ ਉਰਵਰਤਾ ਕਾਇਮ ਰਹੇ ਅਤੇ ਪੈਦਾਵਾਰ ਵਧੇ ਜਿਵੇਂ ਕਿ ਗਰਮੀ ਦੇ ਮੌਸਮ ਵਿੱਚ ਮੂੰਗੀ ਦੀ ਖੇਤੀ, ਰਬੀ ਮੌਸਮ ਵਿੱਚ ਮਸਰ ਅਤੇ ਛੋਲੇ ਦੀ ਬੀਜਾਈ ਅਤੇ ਕੁਝ ਖੇਤਰਾਂ ਵਿੱਚ ਅਰਹਰ ਦੀ ਖੇਤੀ ਕਰਕੇ ਕਿਸਾਨ ਘੱਟ ਲਾਗਤ ਵਿੱਚ ਵਧੀਆ ਲਾਭ ਪ੍ਰਾਪਤ ਕਰ ਸਕਦੇ ਹਨ।
ਅੰਤ ਵਿੱਚ ਕਿਸਾਨਾਂ ਨੂੰ ਦਾਲਾਂ ਦੀ ਖੇਤੀ ਅਪਣਾਉਣ ਅਤੇ ਖੇਤੀਬਾੜੀ ਵਿਭਾਗ ਵੱਲੋਂ ਦਿੱਤੀਆਂ ਸਿਫ਼ਾਰਸ਼ਾਂ ਅਨੁਸਾਰ ਬੀਜਾਈ ਅਤੇ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ ਗਿਆ।
Thursday, February 12, 2026
ਜਦੋਂ ਜ਼ਿਲ੍ਹੇ ਦਾ ਡੀਸੀ ਪਹੁੰਚ ਗਿਆ ਜੱਟਾਂ ਦੀ ਮੰਡੀ ਵਿਚ
*ਡਿਪਟੀ ਕਮਿਸ਼ਨਰ ਵਲੋਂ ਹਫ਼ਤਾਵਰੀ ਜੈਵਿਕ ਮੰਡੀ ਦਾ ਦੌਰਾ, ਬਰਨਾਲਾ ਵਾਸੀਆਂ ਨੂੰ ਲਾਹਾ ਲੈਣ ਦਾ ਸੱਦਾ*
ਸ਼ਹਿਦ ਵਾਲੀਆਂ ਬੀਬੀਆਂ ਨੇ ਕਰ ਦਿੱਤਾ ਕਮਾਲ, ਬਣ ਗਈਆਂ ਹੋਰਨਾਂ ਲਈ ਮਿਸਾਲ
ਮੱਖੀ ਪਾਲਣ ਨਾਲ ਬਣਾਈ ਮਿਸਾਲ, ਕਿਸਾਨ ਬੀਬੀਆਂ ਵੱਲੋਂ ਕਿੱਤੇ ਨੂੰ ਦਿੱਤਾ ਗਿਆ ਨਵਾਂ ਰੂਪ
--ਸ਼ਹਿਦ ਉਤਪਾਦਨ ਦੇ ਨਾਲ ਹੋਰ ਵੱਖ-ਵੱਖ ਉਤਪਾਦ ਬਣਾਕੇ ਵੇਚੇ ਜਾਂਦੇ ਹਨ
--ਬੇਰੀ, ਸਰ੍ਹੋਂ, ਸਫੈਦਾ, ਟਾਹਲੀ, ਲੀਚੀ, ਕਿੱਕਰ, ਅਜਵੈਨ, ਧਨੀਆ, ਬਰਸੀਮ ਦਾ ਸ਼ਹਿਦ ਕੀਤਾ ਜਾਂਦਾ ਹੈ ਤਿਆਰ
--ਡਿਪਟੀ ਕਮਿਸ਼ਨਰ ਨੇ ਕੀਤੀ ਗਰੁੱਪ ਦੀ ਸ਼ਲਾਘਾ, ਕਿਹਾ ਲੋਕ ਇਨ੍ਹਾਂ ਤੋਂ ਸੇਧ ਲੈ ਕੇ ਸਵੈ ਰੁਜ਼ਗਾਰ ਵੱਲ ਵਧਾਉਣ ਕਦਮ
ਦਿਆਲਪੁਰਾ ਭਾਈਕਾ (ਬਠਿੰਡਾ), 12 ਫਰਵਰੀ : ਮੱਖੀ ਪਾਲਣ Honey Bee Keeping ਦੇ ਕਿੱਤੇ ਨੂੰ ਨਵਾਂ ਰੂਪ
ਗਰੁੱਪ ਦੀ ਮੈਂਬਰ ਜਸਵੀਰ ਕੌਰ ਨੇ ਦੱਸਿਆ ਕਿ ਸਾਰਾ ਸਾਲ ਵੱਖ-ਵੱਖ ਤਰ੍ਹਾਂ ਦੇ ਸ਼ਹਿਦ ਦੇ ਉਤਪਾਦਨ Honey Production ਲਈ ਗਰੁੱਪ ਵੱਲੋਂ ਮੱਖੀਆਂ ਨੂੰ ਹਰਿਆਣਾ Haryana, ਰਾਜਸਥਾਨ Rajasthan ਅਤੇ ਪੰਜਾਬ Punjab ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪ੍ਰਵਾਸ ਲਈ ਲਿਜਾਇਆ ਜਾਂਦਾ ਹੈ। ਜਸਵੀਰ ਨੇ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਨੇ 2020 ਤੋਂ ਮੱਖੀ ਪਾਲਣ ਦੇ ਕਿੱਤੇ ਨੂੰ ਰੁਜ਼ਗਾਰ ਦੇ ਤੌਰ 'ਤੇ ਅਪਣਾਇਆ।
ਇਨ੍ਹਾਂ ਕਿਸਾਨ ਬੀਬੀਆਂ ਨੇ ਮਾਨ ਮੱਖੀ ਫਾਰਮ Mann Bee Farm Tung Wali, ਪਿੰਡ ਤੁੰਗਵਾਲੀ, ਜ਼ਿਲ੍ਹਾ ਬਠਿੰਡਾ Bathinda ਵਿਖੇ ਲੱਗੇ ਜਾਗਰੂਕਤਾ ਕੈਂਪ ਤੋਂ ਪ੍ਰੇਰਨਾ ਲੈਕੇ ਪੰਜ ਮੈਂਬਰਾਂ ਦੀ ਟੀਮ ਬਣਾਈ ਅਤੇ ਮੱਖੀ ਪਾਲਣ ਦਾ ਕੰਮ 50 ਬਕਸਿਆਂ ਨਾਲ ਸ਼ੁਰੂ ਕੀਤਾ। ਇਸ ਕਿੱਤੇ ਨੂੰ ਹੋਰ ਅੱਗੇ ਵਧਾਉਣ ਲਈ ਬਾਗਬਾਨੀ ਵਿਭਾਗ ਪੰਜਾਬ Horticulture Department Punjab ਅਤੇ ਪੰਜਾਬ ਰਾਜ ਦਿਹਾਤੀ ਮਿਸ਼ਨ Punjab State Rural Livelihood Mission ਤੋਂ ਵਿੱਤੀ ਸਹਾਇਤਾ Financial Assistance ਦੇ ਤੌਰ 'ਤੇ ਮਿਲੇ ਸਹਿਯੋਗ ਸਦਕਾ ਅੱਜ ਉਨ੍ਹਾਂ ਕੋਲ ਮਧੂ ਮੱਖੀਆਂ ਦੇ 2500 ਬਕਸੇ ਹਨ।
ਉਨ੍ਹਾਂ ਦੱਸਿਆ ਕਿ ਅੱਜ ਇਸ ਗਰੁੱਪ ਵਿੱਚ 200 ਮੈਂਬਰਾਂ ਨੂੰ ਇਸ ਕਿੱਤੇ ਰਾਹੀਂ ਹੋ ਰਹੀ ਆਮਦਨ ਦੇ ਨਾਲ-ਨਾਲ ਸਾਰਾ ਸਾਲ 5 ਜਾਂ 6 ਕਾਮਿਆਂ ਨੂੰ ਰੁਜ਼ਗਾਰ ਵੀ ਮਿਲਦਾ ਰਹਿੰਦਾ ਹੈ। ਗਰੁੱਪ ਨੂੰ ਪੰਜਾਬ ਐਗਰੋ Punjab Agro ਵੱਲੋਂ ਸਬਸਿਡੀ Subsidy ਉੱਤੇ 10 ਲੱਖ ਰੁਪਏ ਦਾ ਪ੍ਰੋਜੈਕਟ ਦਿੱਤਾ ਗਿਆ ਹੈ, ਜਿਸ ਨਾਲ ਉਹ ਸ਼ਹਿਦ ਨੂੰ ਦੀ ਪ੍ਰੋਸੈਸਿੰਗ Honey Processing ਕਰਕੇ ਉਸ ਦਾ ਮੰਡੀਕਰਨ Honey Marketing ਕੀਤਾ ਜਾਂਦਾ ਹੈ ।
ਸ਼ਹਿਦ ਦੇ ਮੰਡੀਕਰਨ Honey Marketing ਲਈ ਗਰੁੱਪ ਵੱਲੋਂ ਆਜੀਵਿਕਾ, ਕੁਦਰਤ ਅਤੇ ਕੌਰ ਹਨੀ ਦੇ ਮਾਰਕੇ ਹੇਠ ਖੁਦ ਪ੍ਰੋਸੈਸਿੰਗ ਅਤੇ ਪੈਕਿੰਗ ਕਰਕੇ ਵਿਕਰੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਗਰੁੱਪ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪ੍ਰਦਰਸ਼ਨੀਆਂ, ਮੇਲਿਆਂ ਵਿੱਚ ਜਾਕੇ ਅਤੇ ਭਗਤਾ-ਬਰਨਾਲਾ ਰੋਡ, ਪਿੰਡ ਦਿਆਲਪੁਰਾ ਭਾਈਕਾ ਵਿਖੇ ਗੁਰੱਪ ਦੇ ਬਣੇ ਹੋਏ ਵਿਕਰੀ ਕੇਂਦਰ 'ਤੇ ਸ਼ਹਿਦ ਵੇਚਿਆ ਜਾਂਦਾ ਹੈ।
ਸ਼ਹਿਦ ਦੇ ਮੰਡੀਕਰਨ Honey Marketing ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਗੱਲ ਕਰਦੇ ਹੋਏ ਜਸਵੀਰ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੋਣ ਕਰਕੇ ਸਰ੍ਹੋਂ ਦੀ ਫ਼ਸਲ ਤੋਂ ਤਿਆਰ ਹੋਇਆ ਸ਼ਹਿਦ ਜੋ ਕਿ ਕੁਦਰਤੀ ਤੌਰ 'ਤੇ ਘੱਟ ਤਾਪਮਾਨ ਤੇ ਜੰਮ ਜਾਂਦਾ ਹੈ, ਉਸ ਨੂੰ ਮਿਲਾਵਟੀ ਸਮਝ ਲਿਆ ਜਾਂਦਾ ਹੈ। ਇਸ ਤੋਂ ਇਲਾਵਾ ਗਰੁੱਪ ਵੱਲੋਂ ਸ਼ਹਿਦ ਦੇ ਧੰਦੇ ਤੋਂ ਚੰਗਾ ਮੁਨਾਫਾ ਕਮਾਉਣ ਲਈ ਮੰਡੀਕਰਨ ਦੀਆਂ ਨਵੀਆਂ ਤਕਨੀਕਾਂ ਸਬੰਧੀ ਸੇਧਾਂ ਲੈਣ ਲਈ ਮੰਡੀਕਰਨ ਵਿੰਗ, ਖੇਤੀਬਾੜੀ ਵਿਭਾਗ ਦੇ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਸਮਾਜਿਕ, ਆਰਥਿਕ ਔਕੜਾਂ ਹੋਣ ਦੇ ਬਾਵਜੂਦ ਇਸ ਕਿੱਤੇ ਨੂੰ ਅਪਣਾ ਕੇ ਆਪਣੀ ਆਮਦਨ ਵਿੱਚ ਵਾਧਾ ਕਰਨ ਵਾਲੀਆਂ ਕਿਸਾਨ ਬੀਬੀਆਂ ਦਾ ਇਹ ਸਮੂਹ ਆਪਸ ਵਿੱਚ ਜੁੜਕੇ ਸਾਂਝੇ ਤੌਰ 'ਤੇ ਕੰਮ ਕਰਨ ਦੀ ਚੰਗੀ ਮਿਸਾਲ ਬਣ ਰਿਹਾ ਹੈ। ਅੱਜ ਦੇ ਇਸ ਵੱਧ ਰਹੇ ਖਰਚਿਆਂ ਦੇ ਸਮੇਂ ਵਿੱਚ ਪਿੰਡਾਂ/ਸ਼ਹਿਰਾਂ ਵਿੱਚ ਖੇਤੀਬਾੜੀ ਦੇ ਧੰਦੇ ਨਾਲ ਜੁੜੀਆਂ ਕਿਸਾਨ ਬੀਬੀਆਂ ਨੂੰ ਇਸ ਗਰੁੱਪ ਤੋਂ ਸੇਧ ਲੈ ਕੇ ਇਸ ਤਰ੍ਹਾਂ ਸਵੈ ਸਹਾਇਤਾ ਗਰੁੱਪ ਜਾਂ ਕਿਸਾਨ ਉਤਪਾਦਕ ਸੰਗਠਨ ਬਣਾਕੇ ਖੇਤੀਬਾੜੀ ਨਾਲ ਜੁੜੇ ਅਜਿਹੇ ਧੰਦੇ ਅਪਨਾਉਣ ਦੀ ਲੋੜ ਹੈ।
--ਇਨ੍ਹਾਂ ਤੋਂ ਸੇਧ ਲੈ ਕੇ ਸਵੈ-ਰੁਜ਼ਗਾਰ ਵੱਲ ਵਧਾਉਣ ਕਦਮ, ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਬਠਿੰਡਾ Bathinda ਸ਼੍ਰੀ ਰਾਜੇਸ਼ ਧੀਮਾਨ Rajesh Dhiman IAS ਨੇ ਇਨ੍ਹਾਂ ਕਿਸਾਨ ਬੀਬੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬੀਬੀਆਂ ਹੋਰਨਾਂ ਲਈ ਚਾਨਣ ਮੁਨਾਰਾ ਹਨ ਅਤੇ ਇਨ੍ਹਾਂ ਤੋਂ ਸੇਧ ਲੈ ਕੇ ਕਿਸਾਨ ਸਵੈ-ਰੁਜ਼ਗਾਰ ਵੱਲ ਆਪਣੇ ਕਦਮ ਵਧਾਉਣ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਹਰ ਪ੍ਰਕਾਰ ਦੀ ਸਹਾਇਤਾ ਦਿੱਤੀ ਗਈ ਹੈ, ਜਿਸ ਵਿਚ ਤਕਨੀਕੀ ਸਿੱਖਿਆ, ਸਬਸਿਡੀ ਉੱਤੇ ਮਸ਼ੀਨਰੀ ਅਤੇ ਮੰਡੀਕਰਨ ਸਬੰਧੀ ਸਹਾਇਤਾ ਸ਼ਾਮਲ ਹੈ।
--ਲਸਣ ਵਾਲਾ ਸ਼ਹਿਦ, ਪੋਲਨ, ਸਫੇਦ ਸ਼ਹਿਦ ਬਣਾਏ ਜਾਂਦੇ ਹਨ :
ਕਿਸਾਨ ਬੀਬੀਆਂ ਵੱਲੋਂ ਸ਼ਹਿਦ ਦੀ ਪ੍ਰੋਸੈਸਿੰਗ Honey Processing ਕਰਕੇ ਉਸ ਤੋਂ ਵੱਖ-ਵੱਖ ਉਤਪਾਦ Products from Honey ਬਣਾਏ ਜਾਂਦੇ ਹਨ, ਜਿਨ੍ਹਾਂ ਦੀ ਮਾਰਕੀਟ ਵਿਚ ਭਰਪੂਰ ਮੰਗ ਹੈ। ਇਨ੍ਹਾਂ ਵੱਲੋਂ ਦਿਲ ਦੀਆਂ ਬਿਮਾਰੀਆਂ ਨਾਲ ਲੜਨ ਵਾਲਾ ਲਸਣ ਵਾਲਾ ਸ਼ਹਿਦ, ਲਸਣ- ਸ਼ਹਿਦ ਦਾ ਅਰਕ, ਪੋਲਨ ਗ੍ਰੈਨ - ਸਰੋਂ ਅਤੇ ਪਿਆਜ਼ੀ ਵਰਾਇਟੀ ਦੇ (ਜਿਹੜੇ ਕਿ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ), ਡ੍ਰਾਈ ਫਰੂਟ ਵਾਲਾ ਸ਼ਹਿਦ, ਸ਼ਹਿਦ ਦੀ ਬਰਫੀ, ਨਾਰੀਅਲ ਲੱਡੂ ਆਦਿ ਵੀ ਬਣਾਕੇ ਵੇਚੇ ਜਾਂਦੇ ਹਨ।
Wednesday, February 11, 2026
ਤੇਲ ਬੀਜ ਫਸਲਾਂ ਵਿੱਚ ਕੀੜੇ ਮਕੌੜੇ ਤੇ ਬਿਮਾਰੀਆਂ ਦੀ ਰੋਕਥਾਮ
ਕਿਸਾਨਾਂ ਨੂੰ ਤੇਲ ਬੀਜ ਫ਼ਸਲਾਂ ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਦਿੱਤੀ ਜਾਣਕਾਰੀ
ਮਹਿਲ ਕਲਾਂ, 12 ਫਰਵਰੀ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮਹਿਲ ਕਲਾਂ ਵੱਲੋਂ ਡਾਕਟਰ ਅੰਮ੍ਰਿਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ Baranala ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਹਰਮਨਦੀਪ ਸਿੰਘ ਬਲਾਕ ਖੇਤੀਬਾੜੀ ਅਫ਼ਸਰ ਮਹਿਲ ਕਲਾਂ ਦੀ ਅਗਵਾਈ ਵਿੱਚ ਪਿੰਡ ਛਾਪਾ ਵਿਖੇ ਐਨ ਲਐਮਈਓ- ਆਇਲਸੀਡਜ਼ NLMEO (ਤੇਲ ਬੀਜ) ਸਕੀਮ ਤਹਿਤ ਤੇਲ ਬੀਜ ਫ਼ਸਲਾਂ ਤੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਇਸ ਮੌਕੇ ਇਸ ਮੌਕੇ ਸ੍ਰੀ ਸਨਵਿੰਦਰਪਾਲ ਸਿੰਘ ਬਰਾੜ ਬਲਾਕ ਤਕਨੀਕੀ ਮੈਨੇਜਰ ਮਹਿਲ ਕਲਾਂ ਨੇ ਕਿਸਾਨਾਂ ਨੂੰ ਤੇਲ ਬੀਜ ਫਸਲਾਂ Oil Seed Crop ਵਿੱਚ ਕੀੜੇ-ਮਕੌੜੇ ਅਤੇ ਬਿਮਾਰੀਆਂ Disease and Pest in Oil Seed Crop ਦੀ ਰੋਕਥਾਮ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਉਨ੍ਹਾਂ ਨੇ ਜ਼ਮੀਨ ਦੀ ਸਿਹਤ ਵਧਾਉਣ ਲਈ ਰੂੜੀ ਖਾਦ, ਹਰੀ ਖਾਦ Green Manure ਅਤੇ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ 'ਤੇ ਜ਼ੋਰ ਦਿੱਤਾ। ਇਸ ਮੌਕੇ ਸ੍ਰੀ ਨਰਿੰਦਰ ਸਿੰਘ ਸੈਕਟਰੀ ਸਹਿਕਾਰੀ ਸਭਾ ਨੇ ਕਿਸਾਨਾਂ ਨੂੰ ਸਰੋਂ ਦੀ ਪ੍ਰੋਸੈਸਿੰਗ Processing of Mustard ਕਰਨ ਸਬੰਧੀ ਵਿਸਥਾਰ-ਪੂਰਵਕ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਕਿਸਾਨਾਂ ਨੂੰ ਘਰ ਵਿੱਚ ਵਰਤੇ ਜਾਣ ਵਾਲੇ ਖਾਣ ਵਾਲੀਆਂ ਵਸਤੂਆਂ ਆਪਣੇ ਹੀ ਖੇਤਾਂ ਵਿੱਚ ਜੈਵਿਕ ਖੇਤੀ Organic Farming ਰਾਹੀਂ ਪੈਦਾ ਕਰਨ ਲਈ ਪ੍ਰੇਰਿਆ।
ਇਸ ਮੌਕੇ ਸ੍ਰੀ ਹਰਪਾਲ ਸਿੰਘ ਖੇਤੀ ਉਪ ਨਿਰੀਖਕ ਮਹਿਲ ਕਲਾਂ ਵਲੋਂ ਪੰਜਾਬ ਸਰਕਾਰ ਦੀ ਮੁਹਿੰਮ "ਯੁੱਧ ਨਸ਼ਿਆਂ ਵਿਰੁੱਧ" ਤਹਿਤ ਨੌਜਵਾਨਾਂ ਨੂੰ ਨਸ਼ਿਆ ਦੀ ਦਲਦਲ ਵਿੱਚੋਂ ਕੱਢਣ ਅਤੇ ਮੁੱਖ ਧਾਰਾ ਨਾਲ ਜੋੜਨ ਲਈ ਖੇਤੀਬਾੜੀ-ਸਹਾਇਕ ਧੰਦੇ ਜਿਵੇਂ ਕਿ ਬੱਕਰੀ-ਪਾਲਣ, Goat Farming ਡੇਅਰੀ-ਪਾਲਣ, Dairy Farming ਅਪਣਾਉਣ ਲਈ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਕੁਲਵੀਰ ਸਿੰਘ ਏ .ਟੀ.ਐੱਮ.ਨੇ ਕਿਸਾਨਾਂ ਨੂੰ ਮਸ਼ੀਨਰੀ ਦਾ ਸੁਚੱਜਾ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ ਅਤੇ ਕਿਸਾਨਾਂ ਨੂੰ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨਣ ਦੀ ਅਪੀਲ ਕੀਤੀ। ਇਸ ਮੌਕੇ ਉਨ੍ਹਾਂ ਨੇ ਬਲਾਕ ਵਿੱਚ ਉਪਲਬਧ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਲੋੜਵੰਦ ਕਿਸਾਨ ਇਹ ਮਸ਼ੀਨਰੀ ਦੀ ਵਰਤੋਂ ਕਰ ਸਕੇ।
ਇਸ ਮੌਕੇ ਪਿੰਡ ਛਾਪਾ ਤੋਂ ਸਰਪੰਚ ਸ. ਗੁਰਦੀਪ ਸਿੰਘ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਆਏ ਹੋਏ ਮਹਿਮਾਨਾਂ ਅਤੇ ਕਿਸਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ੍ਰੀ ਕੁਲਦੀਪ ਸਿੰਘ ਬੇਲਦਾਰ, ਜਸਵੀਰ ਸਿੰਘ ਅਤੇ ਕੰਵਲਜੀਤ ਸਿੰਘ ਆਰ ਜੀ ਆਰ ਸੈਲ ਤੋਂ ਇਲਾਵਾ ਕਿਸਾਨ ਭੁਪਿੰਦਰ ਸਿੰਘ, ਰਣਤੀਰ ਸਿੰਘ, ਅਮਰੀਕ ਸਿੰਘ, ਸ਼ਿੰਗਾਰਾ ਸਿੰਘ ਆਦਿ ਅਗਾਂਹਵਧੂ ਕਿਸਾਨ ਹਾਜ਼ਰ ਸਨ।
-
ਚੰਡੀਗੜ੍ਹ, 6 ਜਨਵਰੀ: ਕਿਸਾਨਾਂ Farmers ਲਈ ਇਕ ਮਹੱਤਵਪੂਰਨ ਸੂਚਨਾ ਹੈ। ਖਾਸ ਕਰਕੇ ਉਨ੍ਹਾਂ ਕਿਸਾਨਾਂ ਲਈ ਜੋ ਸਿੰਚਾਈ ਲਈ ਨਹਿਰੀ Canal Irrigation ਪਾਣੀ ਤੇ ਨਿਰਭਰ ਹ...
-
ਨਹਿਰ ਬੰਦੀ ਸਬੰਧੀ Canal closer ਨਵੀਂ ਅਪਡੇਟ ਆ ਗਈ ਹੈ। ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਇਸ ਸਬੰਧੀ ਬਕਾਇਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਹੈ। ਇਹ ਨਹਿਰ...
-
ਇਹ ਤਸਵੀਰ ਏਆਈ ਨਾਲ ਬਣਾਈ ਗਈ ਹੈ। ਫਿਰੋਜ਼ਪੁਰ, 15 ਫਰਵਰੀ ਰਾਜਥਸਾਨ Rajasthan ਨੂੰ ਪਾਣੀ ਦੇਣ ਵਾਲੀ ਰਾਜਸਥਾਨ ਨਹਿਰ Rajasthan Canal ਜਾਂ ਇੰਦਰਾ ਗਾਂਧੀ ਨਹਿਰ Ind...

.jpeg)


















