Tuesday, February 24, 2026

ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਤੋਂ ਬਚਾਅ ਲਈ 2 ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ ਦੇ ਦੋ ਛਿੜਕਾਅ ਕਰਨ ਦੀ ਸਲਾਹ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 25 ਫਰਵਰੀ:

ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿੱਚ ਲਗਭਗ 50 ਹਜ਼ਾਰ ਹੈਕਟੇਅਰ ਰਕਬੇ ਤੇ ਕਣਕ ਦੀ ਫਸਲ Wheat Crop ਦੀ ਕਾਸ਼ਤ ਕੀਤੀ ਜਾਂਦੀ ਹੈ। ਕਣਕ ਦੀ ਫਸਲ ਦਾ ਚੰਗਾ ਝਾੜ ਅਨਾਜ ਦੇ ਉਤਪਾਦਨ ਵਿੱਚ ਵਾਧਾ ਕਰਦਾ ਹੈ ਅਤੇ ਕਿਸਾਨ ਦੀ ਆਰਥਿਕ ਹਾਲਤ ਸੁਧਾਰ ਕੇ ਕਿਸਾਨੀ ਜੀਵਨ ਵਿੱਚ ਖੁਸ਼ਹਾਲੀ ਲਿਆਉਂਦਾ ਹੈ । ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਵਾਧਾ High Temperature ਵੇਖਣ ਨੂੰ ਆਇਆ ਹੈ ਅਤੇ ਕਣਕ ਦੇ ਦਾਣੇ ਭਰਨ ਸਮੇਂ ਵੱਧ ਰਹੇ ਤਾਪਮਾਨ ਤੋਂ ਬਚਾਉਣ ਲਈ ਅਤੇ ਝਾੜ ਵਧਾਉਣ ਲਈ ਯੋਗ ਯਤਨ ਕਰਨ ਸਬੰਧੀ ਜਾਗਰੂਕਤਾ ਦੇ ਮੱਦੇਨਜ਼ਰ ਮੁੱਖ ਖੇਤੀਬਾੜੀ ਅਫਸਰ Dr Sukhjinder Singh Randhawa ਐੱਸ.ਏ.ਐੱਸ.ਨਗਰ ਨੇ ਕਿਹਾ ਕਿ ਕਿਸਾਨਾਂ ਨੂੰ ਕਣਕ ਦੇ ਦਾਣੇ ਭਰਨ ਸਮੇਂ ਵੱਧ ਤਾਪਮਾਨ ਦੇ ਬਚਾਅ ਅਤੇ ਵੱਧ ਝਾੜ ਲੈਣ ਲਈ ਦੋ ਪ੍ਰਤੀਸ਼ਤ ਪੋਟਾਸ਼ੀਅਮ ਨਾਈਟਰੇਟ Potassium Nitrate ਦੇ ਦੋ ਛਿੜਕਾਅ ਕਰਨ ਦੀ ਸਲਾਹ ਦਿੱਤੀ ਹੈ।

ਉਨ੍ਹਾਂ ਨੇ ਕਿਹਾ ਕਿ 2 ਪ੍ਰਤੀਸ਼ਤ ਪੋਟਾਸੀਅਮ ਨਾਈਟਰੇਟ ( 13:00:45) ਭਾਵ 4 ਕਿਲੋ ਪੋਟਾਸੀਅਤ ਨਾਈਟਰੇਟ ਨੂੰ 200 ਲਿਟਰ ਪਾਣੀ ਵਿੱਚ ਘੋਲ ਕਿ ਇਕ ਸਪਰੇ ਕਣਕ ਦਾ ਗੋਬ ਵਾਲਾ ਪੱਤਾ ਨਿਕਲਣ ਤੇ ਦੂਜਾ ਸਪਰੇਅ ਬੂਰ ਪੈਣ ਸਮੇਂ ਕਰਨਾ ਚਾਹੀਦਾ ਹੈ, ਜਿਸ ਨਾਲ ਕਣਕ ਦੇ ਝਾੜ ਅਤੇ ਤਾਪਮਾਨ ਦਾ ਅਸਰ ਘੱਟ ਹੋਵੇਗਾ ਅਤੇ ਫਸਲ ਦੀ ਉਪਜ ਵੀ ਵਧੀਆ ਹੋਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲਾਂ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਆਉਦੀ ਹੈ ਤਾਂ ਉਹ  ਜ਼ਿਲ੍ਹੇ ਵਿੱਚ ਕੰਮ ਕਰ ਰਹੇ ਦਫਤਰ  ਬਲਾਕ ਖੇਤੀਬਾੜੀ ਅਫਸਰ ਖਰੜ, ਮਾਜਰੀ ਅਤੇ ਡੇਰਾਬਸੀ ਨਾਲ ਸੰਪਰਕ ਕਰ ਸਕਦੇ ਹਨ। ਜਿੱਥੇ ਖੇਤੀ ਮਾਹਿਰ ਉਨ੍ਹਾਂ ਦੀ ਸੇਵਾ ਲਈ ਹਾਜ਼ਰ ਰਹਿੰਦੇ ਹਨ ਅਤੇ ਉਨ੍ਹਾਂ ਦੀ ਸਲਾਹ ਨਾਲ ਵਧੀਆ ਫਸਲਾਂ ਦੇ ਝਾੜ ਲੈਣ ਤੇ ਮੌਸਮ ਦੇ ਬਦਾਲਅ ਨਾਲ ਹੋਣ ਵਾਲੇ ਨੁਕਸਾਨ  ਦੇ ਨਾਲ ਨਾਲ ਬੇਲੋੜੀਆਂ ਸਪਰੇਆਂ ਦੇ ਵਾਧੂ ਆਰਥਿਕ ਬੋਝ ਤੋਂ ਬਚਾਅ ਕੀਤਾ ਜਾ ਸਕਦਾ ਹੈ।


No comments:

Post a Comment