Monday, March 16, 2026

ਵੱਛੀ ਹੀ ਹੋਊ, ਇਹ ਵਾਲਾ ਟੀਕਾ ਕਿੰਨੇ ਦਾ ਅਤੇ ਕਿੱਥੇ ਮਿਲਦਾ ਹੈ

ਸ੍ਰੀ ਮੁਕਤਸਰ ਸਾਹਿਬ, 16 ਮਾਰਚ

ਸ. ਗੁਰਮੀਤ ਸਿੰਘ ਖੁੱਡੀਆਂ Gurmeet Singh Khuddian ਮਾਨਯੋਗ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਰਹਿਨੁਮਾਈ ਹੇਠ , ਸ਼੍ਰੀ ਰਾਹੁਲ ਭੰਡਾਰੀ, ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਪੰਜਾਬ ਸਰਕਾਰ ਦੀ ਯੋਗ ਅਗਵਾਈ ਅਤੇ ਡਾ. ਪਰਮਦੀਪ ਸਿੰਘ ਵਾਲੀਆ ਨਿਰਦੇਸ਼ਕ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ Dr Gurditt Singh Aulakh ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਸ਼੍ਰੀ ਮੁਕਤਸਰ ਸਾਹਿਬ ਦੀ ਦੇਖਰੇਖ ਹੇਠ ਪਸ਼ੂ ਪਾਲਣ ਵਿਭਾਗ ਪੰਜਾਬ ਵੱਲੋਂ ATMA Scheme ਅਧੀਨ ਸਿਵਲ ਪਸ਼ੂ ਹਸਪਤਾਲ ਲੰਬੀ ਵਿਖੇ ਪਸ਼ੂ ਪਾਲਕ ਸਿਖਲਾਈ ਕੈਂਪ ਲਗਾਇਆ ਗਿਆ।

ਇਸ ਮੌਕੇ ਡਾ. ਵਿਨੋਦ ਕੁਮਾਰ ਸੀਨੀਅਰ ਵੈਟਨਰੀ ਅਫ਼ਸਰ ਮਲੋਟ ਨੇ ਗਰਮੀਆਂ ਵਿੱਚ ਪਸ਼ੂਆਂ ਦੀ ਬਿਹਤਰ ਸਾਂਭ - ਸੰਭਾਲ ਅਤੇ ਪਸ਼ੂਆਂ ਦੇ ਖੁਰਾਕ ਪ੍ਰਬੰਧਨ Nutrition Management in Cattel ਬਾਰੇ ਸਿਖਲਾਈ ਪ੍ਰਦਾਨ ਕੀਤੀ। ਉਨ੍ਹਾਂ ਨੇ ਲਿੰਗ ਅਧਾਰਤ ਸੀਮਨ Sexed Semen ਰਾਹੀਂ ਪਸ਼ੂਆਂ ਦੀ ਨਸਲ ਸੁਧਾਰ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜ਼ਿਲ੍ਹੇ ਦੀ ਸਮੂਹ ਸੰਸਥਾਵਾਂ ਵਿੱਚ ਇਹ ਸੀਮਨ ਉਪਲੱਬਧ ਹੈ ਅਤੇ ਇਸ ਦਾ ਰੇਟ ਸਿਰਫ 250 ਰੂਪੇ ਪ੍ਰਤੀ ਟੀਕਾ ਹੈ।

ਡਾ. ਬਿਕਰਮਜੀਤ ਸਿੰਘ ਵੈਟਨਰੀ ਅਫ਼ਸਰ ਨੇ ਪਸ਼ੂਆਂ ਲਈ ਮਿਨਰਲ ਮਿਕਸਚਰ ਦੀ ਮਹਤੱਤਾ ਅਤੇ ਪਸ਼ੂਆਂ ਵਿੱਚ ਰਪੀਟ ਬ੍ਰੀਡਿੰਗ ਬਾਰੇ ਜਾਣਕਾਰੀ ਦਿੱਤੀ। ਡਾ. ਅਕਸ਼ੈ ਸਹਾਰਨ ਵੈਟਨਰੀ ਅਫ਼ਸਰ ਵੱਲੋਂ ਬੱਕਰੀ ਪਾਲਣ Goat Farming ਸਬੰਧੀ ਨੁਸਖ਼ੇ ਸਾਂਝੇ ਕੀਤੇ ਗਏ। ਡਾ. ਪੁਨੀਤ ਗੋਇਲ ਵੈਟਨਰੀ ਅਫ਼ਸਰ ਵੱਲੋਂ ਪਰਜੀਵੀ ਪ੍ਰਬੰਧਨ ਬਾਰੇ ਸਿਖਲਾਈ ਦਿੱਤੀ ਗਈ। ਗ੍ਰਾਮ ਪੰਚਾਇਤ ਲੰਬੀ ਵੱਲੋਂ ਕੈਂਪ ਲਗਾਉਣ ਤੇ ਪਸ਼ੂ ਪਾਲਣ ਵਿਭਾਗ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਗਿਆ। ਇਸ ਕੈਂਪ ਵਿੱਚ 58 ਪਸ਼ੂ ਪਾਲਕਾਂ ਨੂੰ ਸਿਖਲਾਈ ਪ੍ਰਦਾਨ ਕੀਤੀ ਗਈ।

ਇਸ ਮੌਕੇ ਡਾ. ਜਗਸੀਰ ਸਿੰਘ ਵੈਟਨਰੀ ਅਫ਼ਸਰ, ਸ਼੍ਰੀ ਮਨਪ੍ਰੀਤ ਸਿੰਘ ਵੀ. ਆਈ., ਸ਼੍ਰੀ ਵਿਕਰਮ ਸਿੰਘ ਵੀ.ਆਈ., ਸ਼੍ਰੀ ਅਰਜੁਨ ਸਿੰਘ ਵੀ. ਆਈ ., ਸ਼੍ਰੀ ਗੁਰਜੰਟ ਸਿੰਘ ਵੀ.ਆਈ.,ਸ਼੍ਰੀ ਕੁਲਦੀਪ ਸਿੰਘ ਵੀ.ਪੀ. ਸਮੇਤ ਪਸ਼ੂ ਪਾਲਣ ਵਿਭਾਗ ਦੇ ਹੋਰ ਸਟਾਫ਼ ਹਜ਼ਾਰ ਸਨ।

No comments:

Post a Comment