Thursday, March 19, 2026

ਕਿਸਾਨਾਂ ਲਈ 'ਫਾਰਮਰ ਰਜਿਸਟਰੀ' ਕਰਵਾਉਣਾ ਲਾਜ਼ਮੀ

ਬਰਨਾਲਾ, 20 ਮਾਰਚ

        ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਪੀ.ਐੱਮ. ਕਿਸਾਨ ਸਨਮਾਨ ਨਿਧੀ PM KISAN ਅਤੇ ਹੋਰ ਵਿਭਾਗੀ ਸਕੀਮਾਂ ਦਾ ਲਾਭ ਲੈਣ ਲਈ ਕਿਸਾਨਾਂ ਨੂੰ 'Farmer Registry' ਕਰਵਾਉਣ ਦੀ ਅਪੀਲ ਕੀਤੀ ਗਈ ਹੈ।

      ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ, Barnala ਡਾ. ਅੰਮ੍ਰਿਤਪਾਲ ਸਿੰਘ Dr Amritpal Singh ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੁਣ ਹਰ ਕਿਸਾਨ ਲਈ 'ਐਗਰੀਸਟੈਕ ਪੋਰਟਲ' Agristack Portal 'ਤੇ ਰਜਿਸਟਰ ਹੋਣਾ ਅਤੇ ਆਪਣੀ ਵਿਲੱਖਣ ਫਾਰਮਰ ਆਈ ਡੀ ਬਣਾਉਣਾ ਲਾਜ਼ਮੀ ਹੋਵੇਗਾ।
    ਡਾ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ Farmer Registry ਦਾ ਮੁੱਖ ਮਕਸਦ ਕਿਸਾਨਾਂ ਦਾ ਇੱਕ ਕੇਂਦਰਿਤ ਡਾਟਾਬੇਸ ਤਿਆਰ ਕਰਨਾ ਹੈ ਤਾਂ ਜੋ ਸਰਕਾਰੀ ਸਬਸਿਡੀਆਂ ਅਤੇ ਸਕੀਮਾਂ ਦਾ ਲਾਭ ਸਿੱਧਾ ਅਸਲੀ ਕਿਸਾਨ ਤੱਕ ਪਹੁੰਚ ਸਕੇ। ਭਵਿੱਖ ਵਿੱਚ PM KISAN ਸਨਮਾਨ ਨਿਧੀ ਦੀਆਂ ਅਗਲੀਆਂ ਕਿਸ਼ਤਾਂ ਕੇਵਲ ਉਨ੍ਹਾਂ ਕਿਸਾਨਾਂ ਨੂੰ ਹੀ ਮਿਲਣਗੀਆਂ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਮੁਕੰਮਲ ਹੋਵੇਗੀ। Farmer Registry ਰਜਿਸਟ੍ਰੇਸ਼ਨ ਨਾ ਹੋਣ ਦੀ ਸੂਰਤ ਵਿੱਚ ਕਿਸ਼ਤਾਂ 'ਤੇ ਰੋਕ ਲੱਗ ਸਕਦੀ ਹੈ। ਹਰੇਕ ਕਿਸਾਨ ਨੂੰ ਇੱਕ ਵਿਲੱਖਣ ਪਛਾਣ ਨੰਬਰ ਮਿਲੇਗਾ, ਜੋ ਖੇਤੀਬਾੜੀ ਵਿਭਾਗ ਦੀਆਂ ਸਾਰੀਆਂ ਸਹੂਲਤਾਂ ਲਈ ਇੱਕੋ-ਇੱਕ ਆਧਾਰ ਹੋਵੇਗਾ।
     ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਉਹ ਬਿਨਾਂ ਕਿਸੇ ਦੇਰੀ ਦੇ ਆਪਣੇ ਨਜ਼ਦੀਕੀ ਕਾਮਨ ਸਰਵਿਸ ਸੈਂਟਰ (CSC) ਵਿਖੇ ਪਹੁੰਚ ਕੇ Farmer Registry ਰਜਿਸਟ੍ਰੇਸ਼ਨ ਕਰਵਾਉਣ। Farmer Registry ਰਜਿਸਟ੍ਰੇਸ਼ਨ ਲਈ ਆਧਾਰ ਕਾਰਡ, ਖੇਤ ਦੀ ਜਮ੍ਹਾਬੰਦੀ, ਆਧਾਰ ਨਾਲ ਲਿੰਕ ਮੋਬਾਈਲ ਫੋਨ ਦਸਤਾਵੇਜ਼ ਜ਼ਰੂਰੀ ਹਨ: ਜ਼ਿਲ੍ਹੇ ਦੇ ਕਿਸਾਨ ਕਿਸੇ ਵੀ ਤਕਨੀਕੀ ਮੁਸ਼ਕਿਲ ਜਾਂ ਜਾਣਕਾਰੀ ਲਈ ਆਪਣੇ ਬਲਾਕ ਦੇ ਖੇਤੀਬਾੜੀ ਵਿਕਾਸ ਅਫ਼ਸਰਾਂ (ਏ ਡੀ ਓ) ਨਾਲ ਸੰਪਰਕ ਕਰ ਸਕਦੇ ਹਨ। ਬਲਾਕ ਬਰਨਾਲਾ ਵਿੱਚ ਜਸਵਿੰਦਰ ਸਿੰਘ (ਏ.ਡੀ.ਓ) – 81467-18818, ਬਲਾਕ ਸ਼ਹਿਣਾ ਵਿੱਚ ਦਿਲਪ੍ਰੀਤ ਸਿੰਘ (ਏ.ਡੀ.ਓ) – 83607-44705, ਬਲਾਕ ਮਹਿਲ ਕਲਾਂ ਵਿੱਚ ਮਨਪ੍ਰੀਤ ਸਿੰਘ (ਏ.ਡੀ.ਓ) – 84379-07084 ਨਾਲ ਸੰਪਰਕ ਕੀਤਾ ਜਾਵੇ।
   ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਡਿਜੀਟਲ ਮੁਹਿੰਮ ਦਾ ਹਿੱਸਾ ਬਣ ਕੇ ਸਰਕਾਰੀ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ।

No comments:

Post a Comment