Monday, March 9, 2026

ਗੰਨੇ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ ਵਧਾਉਣ ਲਈ ਕਿਸਾਨ ਤੱਕ ਨਵੀਨਤਮ ਤਕਨੀਕਾਂ ਪਹੁੰਚਾਉਣ ਦੀ ਜ਼ਰੂਰਤ

ਬਹਾਰ ਰੁੱਤੇ ਗੰਨੇ Sugarcane Cultivation ਦੀ ਹੋ ਰਹੀ ਬਿਜਾਈ ਅਤੇ ਹੋਰ ਮੁੱਦਿਆਂ ਸਬੰਧੀ ਜਾਇਜ਼ਾ ਲੈਣ ਲਈ Cane Commissioner ਪੰਜਾਬ ਵਲੋਂ ਕੀਤੀ ਮੀਟਿੰਗ 

ਬਟਾਲਾ, 10 ਮਾਰਚ,  
ਗੰਨੇ ਦੇ ਵਿਕਾਸ, ਪੇਮੈਂਟ ਅਤੇ ਹੋਰ ਵੱਖ-ਵੱਖ ਮੁੱਦਿਆਂ ਸਬੰਧੀ ਵਿਚਾਰ-ਵਟਾਂਦਰਾ ਕਰਨ ਲਈ 'ਦਾ ਬਟਾਲਾ ਸਹਿਕਾਰੀ ਖੰਡ ਮਿੱਲ ਬਟਾਲਾ ਵਿਖੇ' The Batala Cooperative Sugar Mill, Batala ਫੀਲਡ ਸਟਾਫ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ Dr Amrik Singh ਕੇਨ ਕਮਿਸ਼ਨਰ ਪੰਜਾਬ  Cane Commissioner Punjab ਵੱਲੋਂ ਕੀਤੀ ਗਈ। 
ਮੀਟਿੰਗ ਦੌਰਾਨ ਬਹਾਰ ਰੁੱਤ ਦੌਰਾਨ ਗੰਨੇ ਦੀ ਫਸਲ ਹੇਠ ਰਕਬਾ Sugarcane Cultivation ਅਤੇ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਲਈ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਦਾ ਜਾਇਜਾ ਲਿਆ ਗਿਆ । ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਅਗਲੇ ਹਫਤੇ ਕਿਸਾਨ ਜਾਗਰੂਕਤਾ ਕੈਂਪ ਲਗਾਉਣ ਤੋਂ ਇਲਾਵਾ ਪਿੰਡ ਪੱਧਰ ਤੇ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਗੰਨੇ ਹੇਠ ਰਕਬਾ Sugarcane Cultivation ਵਧਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ।

ਇਸ ਮੌਕੇ ਡਾ. ਰੇਨੂੰ ਵਿਰਦੀ ਸਹਾਇਕ ਗੰਨਾ ਵਿਕਾਸ ਅਧਿਕਾਰੀ, ਡਾ.ਪਵਿੱਤਰ ਸਿੰਘ ਬੱਲ ਮੁੱਖ ਗੰਨਾ ਵਿਕਾਸ ਅਫ਼ਸਰ, ਡਾ.ਸਵਰਨਜੀਤ ਸਿੰਘ , ਡਾ.ਗਗਨਦੀਪ ਕੌਰ ਖ਼ੇਤੀਬਾੜੀ ਵਿਕਾਸ ਅਫ਼ਸਰ ਸਮੇਤ ਸਮੂਹ ਫੀਲਡ ਸਟਾਫ ਹਾਜ਼ਰ ਸਨ। 

ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਦਸਿਆ ਕਿ ਗੰਨਾ ਪੰਜਾਬ ਦੀ ਮੁੱਖ ਫ਼ਸਲ ਹੈ ਅਤੇ ਇਸ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਵਧਾਉਣ ਦੀ ਜ਼ਰੂਰਤ । ਉਨ੍ਹਾਂ ਕਿਹਾ ਕਿ ਗੰਨੇ ਦੀ ਬਹਾਰ ਰੁੱਤ ਦੀ ਬਿਜਾਈ ਚਲ ਰਹੀ ਹੈ ਅਤੇ ਇਹ ਸਮਾਂ ਗੰਨੇ ਦੀ ਫਸਲ ਵਿੱਚ ਅੰਤਰ ਫਸਲਾਂ Inter Cropping in Sugarcane  ਲਈ ਬਹੁਤ ਹੀ ਅਹਿਮ ਹੁੰਦਾ ਹੈ ਅਤੇ ਇਸ ਸਮੇ ਤੇ ਅੰਤਰ ਫ਼ਸਲ ਦੇ ਨਾਲ ਫਸਲ ਦੀ ਸਾਂਭ ਸੰਭਾਲ ਸਬੰਧੀ ਤਕਨੀਕੀ ਜਾਣਕਾਰੀ ਗੰਨਾ ਕਾਸ਼ਤਕਾਰਾਂ ਨੂੰ ਮੱਹਈਆ ਕਰਵਾਉਣ ਦੀ ਜ਼ਰੂਰਤ ਹੈ। 

ਉਨਾਂ ਕਿਹਾ ਕਿ ਗੰਨੇ ਦੀ ਫਸਲ ਦੀ ਬਹਾਰ ਰੁੱਤ ਦੌਰਾਨ ਹੋਣ ਵਾਲੀ ਬਿਜਾਈ ਵਿਚ ਅੰਤਰ ਫ਼ਸਲਾਂ ਦੀ ਬਿਜਾਈ ਕਰਕੇ ਗੰਨਾ ਕਾਸ਼ਤਕਾਰਾਂ ਦੀ ਪ੍ਰਤੀ ਹੈਕਟੇਅਰ ਗੰਨੇ ਦੀ ਪੈਦਾਵਾਰ ਵਧਾ ਕੇ ਆਮਦਨ ਵਧਾਈ ਜਾ ਸਕਦੀ ਹੈ। ਉਹਨਾਂ ਗੰਨਾ ਸੈਕਸ਼ਨ ਅਤੇ ਸਮੂਹ ਖੰਡ ਮਿੱਲਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਪੰਜਾਬ ਖੇਤੀਬਾੜੀ ਯੂਨੀਵਰਸ਼ਿਟੀ PAU ਦੀਆਂ ਸ਼ਿਫਾਰਸਾ ਅਨੁਸਾਰ ਹੀ ਭਵਿੱਖ ਵਿੱਚ ਗੰਨੇ ਅਤੇ ਗੰਨੇ ਵਿੱਚ ਅੰਤਰ ਫਸਲਾਂ ਦੀ ਬਿਜਾਈ ਕਰਵਾਈ ਜਾਵੇ। ਓਨਾਂ ਕਿਹਾ ਕਿ ਗੰਨੇ ਹੇਠ 4 ਫੁੱਟ ਦੀ ਦੂਰੀ (ਚੌੜੀ ਵਿੱਥ ਵਿਧੀ) ਹੇਠ ਗੰਨੇ ਦੀ ਫ਼ਸਲ ਹੇਠ ਰਕਬਾ ਵਧਾਇਆ ਜਾਵੇ ਤਾਂ ਜੋ ਗੰਨੇ ਦੀ ਫਸਲ ਦੇ ਝਾੜ ਵਿੱਚ ਚੋਖਾ ਵਾਧਾ ਹੋ ਸਕੇ ਅਤੇ ਰਾਜ ਦੇ ਹਿੱਤਾ ਨੂੰ ਮੁੱਖ ਰੱਖਦਿਆ ਪਾਣੀ ਦੀ ਬਚਤ ਹੋ ਸਕੇ। ਉਹਨਾਂ ਸਮੂਹ ਅਧਿਕਾਰੀਆਂ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਕਿ ਪਿੰਡ ਪੱਧਰ ਤੇ ਜਾਗਰੂਕਤਾ ਕੈਂਪ Farmer Training Camps at Village Level ਲਗਾਕੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫ਼ਸਲ ਤੋਂ ਵੱਧ ਪੈਦਾਵਾਰ ਅਤੇ ਉਤਪਾਦਕਤਾ ਵਿੱਚ ਵਾਧਾ ਕਰਨ ਲਈ ਵੱਖ ਵੱਖ ਨਵੀਨਤਮ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਮਿਥੇ ਟੀਚੇ ਸਮੇਂ ਸਿਰ ਮੁਕੰਮਲ ਕੀਤੇ ਜਾਣ।

ਇਸ ਮੌਕੇ ਡਾ. ਪਵਿੱਤਰ ਸਿੰਘ ਬੱਲ ਨੇ ਦੱਸਿਆ ਕਿ ਮਿੱਲ ਦੀ ਗੰਨਾ ਪੀੜ੍ਨ ਸਮਰਥਾ ਦੁੱਗਣੀ ਹੋਣ ਕਾਰਨ , ਗੰਨਾ ਕਾਸ਼ਤਕਾਰਾਂ ਅੰਦਰ ਗੰਨੇ ਦੀ ਬਿਜਾਈ ਪ੍ਰਤੀ ਉਤਸ਼ਾਹ ਵਿਖਾਇਆ ਜਾ ਰਿਹਾ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਵਾਰ ਗੰਨੇ ਹੇਠ ਰਕਬੇ ਵਧੇਗਾ । ਓਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਦੀ ਛੋਟੇ ਟਰੈਕਟਰ ਅਤੇ ਹੋਰ ਮਸੀਨਰੀ ਖਰੀਦੀ ਗਈ ਹੈ ਤਾਂ ਜੋਂ ਮਜ਼ਦੂਰਾਂ ਦੀ ਘਾਟ ਨੂੰ ਵੇਖਦਿਆਂ ਗੰਨੇ ਦੀ ਖੇਤੀ ਦਾ ਮਸ਼ੀਨੀਕਰਨ ਹੋਰ ਤੇਜ਼ ਕੀਤਾ ਜਾ ਸਕੇ।

No comments:

Post a Comment