Tuesday, April 7, 2026

ਸਾਲ 2026-27 ਲਈ ਅਮਰੂਦ ਬਾਗ ਦੇ ਫਲ ਦੀ ਨਿਲਾਮੀ 24 ਅਪ੍ਰੈਲ ਨੂੰ

ਅਬੋਹਰ 7 ਅਪ੍ਰੈਲ
ਉਪ-ਡਾਇਰੈਕਟਰ ਬਾਗਬਾਨੀ ਅਬੋਹਰ (Fazilka) ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ Horticulture Department ਦੇ ਅਧੀਨ ਸਰਕਾਰੀ ਬਾਗ ਅਤੇ ਨਰਸਰੀ, ਗੋਬਿੰਦਗੜ੍ਹ ਦੇ 8 ਏਕੜ ਅਮਰੂਦ ਬਾਗ Guava Orchard Sale ਦੇ ਫਲ ਦੀ ਸਾਲ 2026-27 ਲਈ ਨਿਲਾਮੀ ਮਿਤੀ 24-04-2026 ਨੂੰ ਸਵੇਰੇ 11.00 ਵਜੇ ਸਰਕਾਰੀ ਬਾਗ ਅਤੇ ਨਰਸਰੀ, ਗੋਬਿਦਗੜ੍ਹ (ਫਾਜਿਲਕਾ) ਵਿਖੇ ਹੋਵੇਗੀ।

ਚਾਹਵਾਨ ਠੇਕੇਦਾਰਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਸਮੇਂ ਤੇ ਪੁੱਜ ਕੇ ਬੋਲੀ ਦਾ ਲਾਭ ਉਠਾਉਣ। ਬੋਲੀ Oction ਦੀਆਂ ਸ਼ਰਤਾਂ ਮੌਕੇ ਤੇ ਸੁਣਾਈਆਂ ਜਾਣਗੀਆਂ। ਕੁੱਲ ਬੋਲੀ ਦੀ ਰਕਮ ਦੋ ਬਰਾਬਰ ਕਿਸ਼ਤਾਂ ਵਿੱਚ ਲਈ ਜਾਵੇਗੀ। ਇਸ ਸਬੰਧ ਵਿੱਚ ਉਪ-ਡਾਇਰੈਕਟਰ ਬਾਗਬਾਨੀ, ਅਬੋਹਰ/ ਇੰਚਾਰਜ, ਸਰਕਾਰੀ ਬਾਗ ਅਤੇ ਨਰਸਰੀ, ਗੋਬਿੰਦਗੜ੍ਹ, ( ਅਬੋਹਰ) ਤੋਂ ਸੂਚਨਾਂ ਲਈ ਜਾ ਸਕਦੀ ਹੈ। ਵਧੇਰੇ ਜਾਣਕਾਰੀ ਲਈ ਉਪ ਡਾਇਰੈਕਟਰ ਬਾਗਬਾਨੀ, ਅਬੋਹਰ (75080-18816) ਅਤੇ ਸਰਕਾਰੀ ਬਾਗ ਤੇ ਨਰਸਰੀ, ਗੋਬਿੰਦਗੜ੍ਹ (87290-38470) ਨਾਲ ਸੰਪਰਕ ਕੀਤਾ ਜਾ ਸਕਦਾ ਹੈ। 


No comments:

Post a Comment