Monday, April 20, 2026

ਖੇਤੀ ਮਸ਼ੀਨਰੀ ਸਬਸਿਡੀ ਤੇ ਲੈਣ ਲਈ 24 ਅਪ੍ਰੈਲ ਤੱਕ ਲਏ ਜਾਣਗੇ ਬਿਨੈ ਪੱਤਰ -

ਫਤਹਿਗੜ੍ਹ ਸਾਹਿਬ, 20 ਅਪ੍ਰੈਲ  

ਮੁੱਖ ਖੇਤੀਬਾੜੀ ਅਫ਼ਸਰ ਡਾ ਜਗਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਕਰਾਪ ਰੈਜੀਡਿਉ ਮੈਨੇਜਮੈਟ ਸਕੀਮ (CRM) ਅਧੀਨ ਸਾਲ 2026-27 ਲਈ ਮਸ਼ੀਨਰੀ ਸਬਸਿਡੀ Machnery Subsidy ਤੇ ਲੈਣ ਲਈ ਪੋਰਟਲ ਖੋਲਿਆ ਗਿਆ ਹੈ। ਇਸ ਸਕੀਮ ਅਧੀਨ ਖੇਤੀ ਮਸ਼ਨੀਰੀ ਸਬਸਿਡੀ ਤੇ ਲੈਣ ਲਈ ਕਿਸਾਨ 24 ਅਪ੍ਰੈਲ ਤੱਕ agrimachinerypb.com ਪੋਰਟਲ ਉੱਪਰ ਬਿਨੈਪੱਤਰ ਜਮ੍ਹਾ ਕਰਵਾ ਸਕਦੇ ਹਨ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਇੰਨ ਸੀਟੂ ਤਰੀਕੇ ਨਾਲ ਪਰਾਲੀ ਪ੍ਰਬੰਧਨ ਕਰਨ ਲਈ ਸੁਪਰ ਐਸ.ਐਮ.ਐਸ.ਮਲਚਰ, ਐਮ.ਬੀ.ਪਲੋਅ, ਪੈਡੀ ਚੋਪਰ, Super Seeder, ਹੈਪੀ ਸੀਡਰ ਅਤੇ ਸ਼ਰਬ ਮਾਸਟਰ ਮਸ਼ੀਨਾਂ ਲਈ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਐਕਸ ਸੀਟੂ ਤਰੀਕੇ ਨਾਲ ਪਰਾਲੀ ਪ੍ਰਬੰਧਨ ਲਈ ਬੇਲਰ ਅਤੇ ਰੇਕ ਮਸ਼ੀਨ ਲਈ ਬਿਨੈ ਪੱਤਰ ਦਿੱਤੇ ਜਾ ਸਕਦੇ ਹਨ। ਇਸ ਮਸ਼ੀਨਰੀ ‘ਤੇ ਨਿੱਜੀ ਕੈਟਾਗਰੀ ਵਿੱਚ 50 ਫੀਸਦੀ Subsidy ਅਤੇ ਨਿੱਜੀ ਕਸਟਮ ਹਾਈਰਿੰਗ ਸੈਂਟਰ ਸਥਾਪਤ ਕਰਨ ਲਈ 80 ਫੀਸਦੀ ਸਬਸਿਡੀ ਦਾ ਲਾਭ ਉਠਾਇਆ ਜਾ ਸਕਦਾ ਹੈ। ਸਕੀਮ ਦੀਆਂ ਗਾਈਡਲਾਈਨਜ਼ ਅਤੇ ਹੋਰ ਜਾਣਕਾਰੀ ਲੈਣ ਲਈ ਖੇਤੀਬਾੜੀ ਵਿਭਾਗ ਦੇ ਬਲਾਕ ਦਫ਼ਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

No comments:

Post a Comment