Sunday, April 19, 2026

ਗੰਨੇ ਦੀ ਫ਼ਸਲ ਨੂੰ ਕੀੜਿਆਂ ਅਤੇ ਬਿਮਾਰੀਆਂ ਦੇ ਖ਼ਰਾਬੇ ਤੋਂ ਬਚਾਉਣ ਲਈ ਲਗਾਤਾਰ ਨਿਗਰਾਨੀ ਜ਼ਰੂਰੀ : ਗੰਨਾ ਕਮਿਸ਼ਨਰ

ਗੰਨਾ ਸ਼ਾਖਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ ਵੱਲੋਂ ਗੰਨਾ ਕਾਸ਼ਤਕਾਰਾਂ ਦਾ ਆਨਲਾਈਨ ਵੈਬੀਨਾਰ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਪ੍ਰੈਲ 2026:

ਪੰਜਾਬ ਦੇ ਗੰਨਾ ਕਾਸ਼ਤਕਾਰਾਂ Sugarcane Growers ਨਾਲ ਨਵੀਨਤਮ ਕਾਸ਼ਤਕਾਰੀ ਤਕਨੀਕਾਂ ,ਕੀੜਿਆਂ ਅਤੇ ਬਿਮਾਰੀਆਂ ਸਬੰਧੀ ਤਕਨੀਕੀ ਜਾਣਕਾਰੀ ਸਾਂਝਿਆਂ ਕਰਨ ਦੇ ਉਦੇਸ਼ ਨਾਲ ਦਫਤਰ Cane Commissioner ਗੰਨਾ ਕਮਿਸ਼ਨਰ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਗੰਨਾ ਕਾਸ਼ਤਕਾਰਾਂ ਲਈ ਆਨਲਾਈਨ ਵੈਬੀਨਾਰ Webinar ਕਰਵਾਇਆ ਗਿਆ, ਜਿਸ ਵਿਚ 200 ਤੋਂ ਵੱਧ ਗੰਨਾ ਅਧਿਕਾਰੀ ਅਤੇ ਗੰਨਾ ਕਾਸ਼ਤਕਾਰ ਸ਼ਾਮਿਲ ਹੋਏ। ਇਸ ਵੈਬੀਨਾਰ ਦੀ ਪ੍ਰਧਾਨਗੀ Dr Amrik Singh ਗੰਨਾ ਕਮਿਸ਼ਨਰ ਪੰਜਾਬ ਨੇ ਕੀਤੀ। ਇਸ ਵੈਬੀਨਾਰ ਦੌਰਾਨ ਖੇਤਰੀ ਖੋਜ ਕੇਂਦਰ, PAU ਕਪੂਰਥਲਾ ਤੋਂ ਡਾ. ਰਾਜਿੰਦਰ ਕੁਮਾਰ ਕੀਟ ਵਿਗਿਆਨੀ ਨੇ ਗਰਮੀ ਰੁੱਤੇ ਗੰਨਾ ਕਾਸ਼ਤਕਾਰਾਂ ਨੂੰ ਗੰਨੇ ਦੀ ਫਸਲ ਨਾਲ ਸੰਬੰਧਤ ਸੰਭਾਵਤ ਕੀੜਿਆਂ ਅਤੇ ਬਿਮਾਰੀਆਂ ਅਤੇ ਰੋਕਥਾਮ Pest and Disease Control in Sugarcane ਅਤੇ ਹੋਰ ਕਾਸ਼ਤਕਾਰੀ ਤਕਨੀਕਾਂ ਬਾਰੇ ਜਾਣੂ ਕਰਵਾਇਆ ਅਤੇ ਕਿਸਾਨਾਂ ਦੇ ਸੁਆਲਾ ਦੇ ਜੁਆਬ ਦਿੱਤੇ।

ਵੈਬੀਨਾਰ ਦਾ ਸੰਚਾਲਨ ਡਾ. ਸਵਰਨਜੀਤ ਸਿੰਘ ਖੇਤੀਬਾੜੀ ਵਿਕਾਸ ਅਫਸਰ (ਮੁੱਖ ਦਫ਼ਤਰ) ਨੇ ਕੀਤਾ। ਅਗਾਂਹਵਧੂ ਗੰਨਾ ਕਾਸ਼ਤਕਾਰਾਂ ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ।

ਵੈਬੀਨਾਰ ਦੌਰਾਨ ਡਾ. ਮਨਧੀਰ ਸਿੰਘ ਪ੍ਰੋਜੈਕਟ ਅਫ਼ਸਰ (ਗੰਨਾ) ਸਮੂਹ ਸਹਾਇਕ ਗੰਨਾ ਵਿਕਾਸ ਅਫ਼ਸਰ, ਡਾ.ਕ੍ਰਿਤਿਕਾ ਚਾਵਲਾ ਖੇਤੀਬਾੜੀ ਵਿਕਾਸ ਅਫਸਰ(ਗੰਨਾ), ਮਿੱਲ ਦਾ ਫੀਲਡ ਸਟਾਫ ਸਮੇਤ ਵੱਡੀ ਗਿਣਤੀ ਵਿੱਚ ਗੰਨਾ ਕਾਸ਼ਤਕਾਰ ਸ਼ਾਮਿਲ ਹੋਏ।
ਗੰਨਾ ਕਾਸ਼ਤਕਾਰਾਂ ਨੂੰ ਸੰਬੋਧਨ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਫਸਲ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਖੰਡ ਦੀ ਰਿਕਵਰੀ Sugar Recovery Ration ਵਿੱਚ ਵਾਧਾ ਕਾਰਨ ਲਈ ਜ਼ਰੂਰੀ ਹੈ ਕਿ ਖੇਤੀ ਮਾਹਿਰਾਂ ਵੱਲੋਂ ਕੀਤੀਆ ਸਿਫਾਰਸ਼ਾਂ ਅਨੁਸਾਰ ਗੰਨੇ ਦੀ ਕਾਸ਼ਤ ਕੀਤੀ ਜਾਵੇ। ਉਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਬਹੁਤ ਜ਼ਰੂਰੀ ਹੈ ਕਿ ਗੰਨੇ ਦੀ ਖੇਤੀ ਨਾਲ ਸੰਬੰਧਤ ਖੇਤੀ ਲਾਗਤ ਖਰਚੇ ਘਟਾ ਕੇ ਪ੍ਰਤੀ ਹੈਕਟੇਅਰ ਸ਼ੁੱਧ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅਪ੍ਰੈਲ, ਮਈ ਅਤੇ ਜੂਨ ਮਹੀਨੇ ਦੌਰਾਨ ਕਈ ਤਰ੍ਹਾਂ ਦੇ ਕੀੜੇ ਅਤੇ ਬਿਮਾਰੀਆਂ ਗੰਨੇ ਦੀ ਫ਼ਸਲ ਨੂੰ ਪ੍ਰਭਾਵਤ ਕਰਦੀਆਂ ਹਨ, ਜਿਨ੍ਹਾਂ ਪ੍ਰਤੀ ਗੰਨਾ ਕਾਸ਼ਤ ਕਾਰਾਂ ਨੂੰ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਅਜੋਕੇ ਸਮੇਂ ਵਿਚ ਅਗੇਤੀ ਫੋਟ ਦਾ ਗੜ੍ਹੂਆਂ, ਆਗ ਦਾ ਗੜ੍ਹੂਆਂ, ਕਾਲਾ ਖਟਮਲ ਦਾ ਹਮਲਾ ਹੋ ਸਕਦਾ ਹੈ ਅਤੇ ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਏਕਿਕ੍ਰਿਤ ਕੀਟ ਪ੍ਰਬੰਧਨ Integrated Pest Management ਤਕਨੀਕ ਅਪਣਾਉਣ ਦੀ ਜ਼ਰੂਰਤ ਹੈ ਤਾਂ ਜੋ ਜ਼ਰੂਰਤ ਅਨੁਸਾਰ ਅਤੇ ਸਿਫਾਰਸ਼ ਸ਼ੁਦਾ ਕੀਟ ਨਾਸ਼ਕਾਂ ਦੀ ਵਰਤੋਂ ਕੀਤੀ ਜਾ ਸਕੇ। ਉਨਾਂ ਦੱਸਿਆ ਕਿ ਗੰਨੇ ਦੀ ਪ੍ਰਤੀ ਹੈਕਟੇਅਰ ਆਮਦਨ ਵਧਾਉਣ ਲਈ ਅੰਤਰ ਫਸਲਾਂ ਦੀ ਕਾਸ਼ਤ Inter Cropping ਕਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨਾਂ ਗੰਨਾ ਕਾਸ਼ਤਕਾਰਾਂ ਦੀ ਗੰਨੇ ਦੀ ਬਹੁਤਾਤ ਵਾਲੇ ਪਿੰਡਾਂ ਨੂੰ ਨਿਰੰਤਰ ਬਿਜਲੀ ਸਪਲਾਈ ਕਰਨ ਦੀ ਮੰਗ ਬਾਰੇ ਦੱਸਿਆ ਕਿ ਚੇਅਰਮੈਨ ਪੀ ਐਸ ਪੀ ਸੀ ਐਲ ਨੂੰ ਗੰਨੇ ਦੀ ਬਹੁਤਾਤ ਕਾਸ਼ਤ ਵਾਲੇ ਪਿੰਡਾਂ ਨੂੰ ਗਰਮੀ ਦੀ ਰੁੱਤੇ ਪਾਣੀ ਲਗਾਉਣ ਲਈ ਵਧੇਰੇ ਬਿਜਲੀ ਦੀ ਸਪਲਾਈ ਦੇਣ ਲਈ ਲਿਖਿਆ ਗਿਆ ਹੈ ਅਤੇ ਗੰਨੇ ਦੀ ਅਦਾਇਗੀ ਲਈ ਪੰਜਾਬ ਸਰਕਾਰ ਵਲੋਂ ਬਜਟ ਦਾ ਪ੍ਰਬੰਧ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਗੰਨਾ ਕਾਸ਼ਤ ਨਾਲ ਸੰਬੰਧਤ ਮਸ਼ੀਨਰੀ ਸਬਸਿਡੀ 'ਤੇ ਮੁਹੱਈਆ ਕਰਵਾਉਣ ਲਈ ਸੀ ਡੀ ਪੀ ਸਕੀਮ ਤਹਿਤ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ।

ਡਾ. ਰਾਜਿੰਦਰ ਕੁਮਾਰ ਸਿੰਘ ਨੇ ਗਰਮੀ ਰੁੱਤ ਵਿੱਚ ਗੰਨੇ ਦੀ ਫਸਲ ਨੂੰ ਆਉਣ ਵਾਲੀਆ ਸੰਭਾਵਤ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਈ-ਜੂਨ ਦਾ ਮਹੀਨਾ ਗੰਨੇ ਦੀ ਫਸਲ ਲਈ ਬਹੁਤ ਹੀ ਮਹੱਤਵ ਪੂਰਨ ਹੁੰਦਾ ਹੈ ਅਤੇ ਇਸ ਸਮੇਂ ਗੰਨੇ ਦੀ ਫਸਲ ਦੀ ਸਾਂਭ ਸੰਭਾਲ ਲਈ ਜ਼ਰੂਰੀ ਹੈ ਕਿ ਕੀੜਿਆ ਦੀ ਰਕਥਾਮ ਲਈ ਸਮੇਂ ਸਿਰ ਸਿਫਾਰਸ਼ਸ਼ੁਦਾ ਕੀਟਨਾਸ਼ਕਾਂ ਦਾ ਛਿੜਕਾਅ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗੰਨੇ ਦੀ ਫਸਲ ਵਿੱਚ ਕਿਸੇ ਦੁਕਾਨਦਾਰ ਦੇ ਕਹੇ ਤੇ ਗੈਰ ਸਿਫਾਰਸ਼ ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਸਮੱਸਿਆ ਆਉਂਦੀ ਹੈ ਕਿ ਤਾਂ ਖੇਤੀ ਮਹਿਰਾਂ ਨਾਲ ਸੰਪਰਕ ਕਰਕੇ ਹੀ ਸਮੱਸਿਆ ਦਾ ਹੱਲ ਕੀਤਾ ਜਾਵੇ। ਡਾ.ਅਮਰੀਕ ਸਿੰਘ ਨੇ ਕਿਹਾ ਕਿ ਜੂਨ ਦੇ ਅਖੀਰ ਤੱਕ ਗੰਨੇ ਦੀ ਫਸਲ ਨੂੰ ਖਾਦ ਪਾਉਣ ਦਾ ਕੰਮ ਮੁਕੰਮਲ ਕਰ ਲੈਣਾ ਚਾਹੀਦਾ ਹੈ।

ਗੰਨਾ ਕਾਸ਼ਤਕਾਰ ਜੰਗਵੀਰ ਸਿੰਘ ਚੌਹਾਨ, ਮਹਿਤਾਬ ਸਿੰਘ, ਪਵਿੱਤਰ ਸਿੰਘ ਧੁੱਗਾ ਨੇ ਗੰਨਾ ਕਾਸ਼ਤਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਗੰਨੇ ਦੀ ਕਾਸ਼ਤ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਅਤੇ ਸਮੇਂ ਸਿਰ ਗੰਨੇ ਦੀ ਅਦਾਇਗੀ ਕਰਨ ਦੀ ਜ਼ਰੂਰਤ ਹੈ।ਉਨਾਂ ਦਫਤਰ ਕੇਨ ਕਮਿਸ਼ਨਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਗੰਨਾ ਕਾਸ਼ਤਕਾਰਾਂ ਨੂੰ ਤਕਨੀਕੀ ਤੌਰ ਤੇ ਮਜ਼ਬੂਤ ਕਰਨ ਲਈ ਕਰਵਾਏ ਗਏ ਆਨਲਾਈਨ ਵੈਬੀਨਾਰ ਲਈ ਸ਼ਲਾਘਾ ਕੀਤੀ।

No comments:

Post a Comment