Saturday, April 11, 2026

ਗੰਨੇ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਜ਼ਰੂਰੀ: ਕੇਨ ਕਮਿਸ਼ਨਰ


ਚੱਢਾ ਖੰਡ ਮਿੱਲ ਕੀੜੀ ਅਫਗਾਨਾ ਵਿਚ ਗੰਨਾ ਹਾਰਵੈਸਟਰ ਮਾਲਕ ਉਦਮੀ ਕਿਸਾਨਾਂ ਦੀ ਅਹਿਮ ਮੀਟਿੰਗ ਹੋਈ।

ਕਾਦੀਆਂ/ਬਟਾਲਾ, 11 ਅਪ੍ਰੈਲ 
 ਪ੍ਰਬੰਧਕੀ ਸਕੱਤਰ (ਖ਼ੇਤੀਬਾੜੀ) ਪੰਜਾਬ ਸਰਕਾਰ ਅਰਸ਼ਦੀਪ ਸਿੰਘ ਥਿੰਦ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਦਫਤਰ ਗੰਨਾ ਕਮਿਸ਼ਨਰ , ਖ਼ੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਗੰਨੇ ਦੀ ਬਿਜਾਈ ਤੋਂ ਲੈ ਕੇ ਕਟਾਈ ਤੱਕ ਲੋੜੀਂਦੀ ਖੇਤੀ ਮਸ਼ੀਨਰੀ Mechanization of Sugarcane Cultivation ਨੁੰ ਉਤਸ਼ਾਹਿਤ ਕਰਨ ਲਈ ਚੱਢਾ ਖੰਡ ਮਿੱਲ ਕੀੜੀ Chadda Sugar Mill, Kirhi , ਜ਼ਿਲਾ ਗੁਰਦਾਸਪੁਰ Gurdaspur ਦੇ ਸਹਿਯੋਗ ਨਾਲ ਕੇਨ ਹਾਰਵੈਸਟਰ ਮਾਲਕ Cane Harvester Owners ਉਦਮੀ ਕਿਸਾਨਾਂ ਦੀ ਮੀਟਿੰਗ ਖੰਡ ਮਿੱਲ ਵਿਚ ਕੀਤੀ ਗਈ, ਜਿਸ ਵਿੱਚ ਵੱਖ ਵੱਖ ਜਿਲ੍ਹਿਆਂ ਤੋਂ ਕੇਨ ਹਾਰਵੈਸਟਰ ਮਾਲਕ ਉਦਮੀ ਗੰਨਾ ਕਾਸ਼ਤਕਾਰ ਗੁਰਪ੍ਰਤਾਪ ਸਿੰਘ, ਮੁਕੇਸ਼ ਕੁਮਾਰ, ਜੈਨ ਸਮੇਤ ਵੱਡੀ ਗਿਣਤੀ ਵਿਚ ਹਾਰਵੈਸਟਰ ਚਲਾਉਣ ਵਾਲੇ ਉਦਮੀ ਕਿਸਾਨ ਸ਼ਾਮਿਲ ਹੋਏ। 

ਇਸ ਤੋਂ ਇਲਾਵਾ ਸਹਾਇਕ ਗੰਨਾ ਵਿਕਾਸ ਅਫ਼ਸਰ ,ਖ਼ੇਤੀਬਾੜੀ ਵਿਕਾਸ ਅਫ਼ਸਰ ਅਤੇ ਸਹਾਇਕ ਖ਼ੇਤੀਬਾੜੀ ਇੰਜੀਨੀਅਰ ਵੀ ਹਾਜ਼ਰ ਸਨ। 

ਇਸ ਮੀਟਿੰਗ ਦਾ ਮੁੱਖ ਮਕਸਦ ਕੇਨ ਹਾਰਵੈਸਟਰ ਮਾਲਕ ਕਿਸਾਨਾਂ ਨੁੰ ਆ ਰਹੀਆਂ ਮੁਸ਼ਕਲਾਂ ਅਤੇ ਮਸ਼ੀਨ ਦੀ ਕਾਰਜ ਕੁਸ਼ਲਤਾ ਵਧਾਉਣ ਲਈ ਸੁਝਾਅ ਲੈਣੇ ਸੀ। 

ਉਦਮੀ ਕਿਸਾਨਾਂ ਨੁੰ ਸੰਬੋਧਨ ਕਰਦਿਆਂ ਕੇਨ ਕਮਿਸ਼ਨਰ ਡਾਕਟਰ ਅਮਰੀਕ ਸਿੰਘ ਨੇ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਮਸ਼ੀਨੀਕਰਨ Mechanization of Sugarcane, ਕੋਈ ਆਧੁਨਿਕ ਅਭਿਆਸ ਨਹੀਂ ਹੈ, ਇਹ ਉਤਪਾਦਨ ਵਿੱਚ ਸੁਧਾਰ, ਲਾਗਤ ਘਟਾਉਣ ਅਤੇ ਚਿਰ ਸਥਾਈ ਗੰਨੇ ਦੀ ਖੇਤੀ ਨੂੰ ਯਕੀਨੀ ਬਣਾਉਣ ਲਈ ਅਜਿਹਾ ਕਾਰਜ ਹੈ ਜੋਂ ਮਜ਼ਦੂਰਾਂ ਤੇ ਨਿਰਭਰਤਾ ਨੂੰ ਘਟਾਉਂਦਾ ਅਤੇ ਪ੍ਰਤੀ ਏਕੜ ਆਮਦਨ ਵਿਚ ਵਾਧਾ ਕਰਦਾ ਹੈ। ਉਨ੍ਹਾਂ ਕਿਹਾ ਕਿ ਕਣਕ ਝੋਨੇ ਨਾਲੋਂ ਗੰਨੇ ਦੀ ਫ਼ਸਲ ਵਿਚ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਜ਼ਦੂਰਾਂ ਦੀ ਵਧੇਰੇ ਜ਼ਰੂਰਤ ਪੈਂਦੀ ਹੈ ਜਦ ਕਿ ਦਿਨ ਬ ਦਿਨ ਮਜ਼ਦੂਰਾਂ ਦੀ ਕਮਾਈ ਆ ਰਹੀ ਹੈ। ਉਨ੍ਹਾਂ ਕਿਹਾ ਮਜ਼ਦੂਰਾਂ ਦੀ ਕਮੀਂ ਕਰਨ ਖੇਤੀ ਲਾਗਤ ਖਰਚੇ ਦਿਨੋ ਬ ਦਿਨ ਵਧਦੇ ਜਾ ਰਹੇ ਹਨ ਅਤੇ ਆਮਦਨ ਘੱਟ ਹੋ ਰਹੀ ਹੈ। 

ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਬਿਜਾਈ ਤੋਂ ਲੈ ਕੇ ਕਟਾਈ ਤੱਕ ਮਸ਼ੀਨੀਕਰਨ Mechanization of Sugarcane ਕਰਨ ਸਮੇਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਮਸੀਨਰੀ ਮਹਿੰਗੀ ਹੋਣ ਕਾਰਨ ਹਰੇਕ ਕਿਸਾਨ ਲਈ ਖਰੀਦ ਕੇ ਵਰਤਣੀ ਬਹੁਤ ਮੁਸ਼ਕਲ ਹੈ। 

ਉਨ੍ਹਾਂ ਕਿਹਾ ਕਿ ਗੰਨੇ ਦੀ ਖੇਤੀ ਵਿੱਚ ਲੋੜੀਂਦੀ ਮਸੀਨਰੀ ਸਾਂਝੇ ਤੌਰ ਤੇ ਜਾਂ ਹਾਰਵੈਸਟਰ ਮਾਲਕ ਉਦਮੀ ਕਿਸਾਨ, ਖੇਤੀ ਮਸੀਨਰੀ ਦੇ ਕਸਟਮ ਹਾਇਰਿੰਗ ਸੈਂਟਰ CHC ਸਥਾਪਤ ਕਰਕੇ ਕਿਸਾਨਾਂ ਨੁੰ ਕਿਰਾਏ ਤੇ ਸੇਵਾਵਾਂ ਦੇਣ ਤਾਂ ਜਿੱਥੇ ਹਾਰਵੈਸਟਰ ਮਾਲਕਾਂ ਦੀ ਆਮਦਨ ਵਿਚ ਵਾਧਾ ਹੋਵੇਗਾ ਉੱਥੇ ਗੰਨਾ ਕਾਸ਼ਤ ਕਾਰਾਂ ਨੂੰ ਮਸੀਨਰੀ ਵਰਤਣ ਦਾ ਮੌਕਾ ਮਿਲੇਗਾ ਜਿਸ ਨਾਲ ਗੰਨੇ ਦੀ ਖੇਤੀ ਵਿੱਚ ਮਜ਼ਦੂਰਾਂ ਦੀ ਨਿਰਭਰਤਾ ਘਟਾ ਕੇ ਪ੍ਰਤੀ ਏਕੜ ਆਮਦਨ ਵਧਾਈ ਜਾ ਸਕਦੀ ਹੈ ।

ਉਨ੍ਹਾਂ ਗੰਨੇ ਦੀ ਅਦਾਇਗੀ ਬਾਰੇ ਕਿਹਾ ਕਿ ਨਿੱਜੀ ਖੰਡ ਮਿੱਲਾਂ ਦੇ ਬਿਹਾਫ਼ ਤੇ Subsidy ਦੀ ਅਦਾਇਗੀ ਕਿਸਾਨਾਂ ਨੁੰ ਬਹੁਤ ਜਲਦ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਾਰਵੈਸਟਰ ਨਾਲ ਗੰਨੇ ਦੀ ਕਟਾਈ ਨਾਲ ਹੋਣ ਵਾਲੇ ਨੁਕਸਾਨ ਤੋਂ ਬਚਣ ਲਈ ਗੰਨੇ ਦੀ ਬਿਜਾਈ ਚੌੜੀ ਵਿੱਥ ਖਾਲੀ ਵਿਧੀ ਤਕਨੀਕ ਨਾਲ 4-5 ਫੁੱਟ ਦੀ ਦੂਰੀ ਤੇ ਕਰਨੀ ਚਾਹੀਦੀ ਹੈ। 

ਸਹਾਇਕ ਖ਼ੇਤੀਬਾੜੀ ਇੰਜੀਨੀਅਰ ਅਮਨਪ੍ਰੀਤ ਸਿੰਘ ਘਈ ਅਤੇ ਇੰਜੀਨੀਅਰ ਦੀਪਕ ਕੁਮਾਰ ਨੇ ਕਿਹਾ ਕਿ ਪਿੰਡਾਂ ਵਿਚ ਕਸਟਮ ਹਾਈਰਿੰਗ ਸੈਂਟਰ ਸਥਾਪਿਤ ਕਰਕੇ ਗੰਨਾ ਕਾਸ਼ਤ ਕਾਰਾਂ ਨੂੰ ਮਸੀਨਰੀ ਵਰਤਣ ਦੀ ਸਹੂਲਤ ਦੇਣ ਲਈ ਪੰਜਾਬ ਸਰਕਾਰ ਵਲੋਂ ਸਮੇਮ ਅਤੇ ਸੀ ਡੀ ਪੀ ਸਕੀਮ ਤਹਿਤ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣਕਾਰੀ ਦਿੱਤੀ।

ਸਾਬਕਾ ਗੰਨਾ ਸਲਾਹਕਾਰ ਗੁਰਇਕਬਾਲ ਸਿੰਘ ਕਾਹਲੋ ਨੇ ਗੰਨੇ ਦੀ ਮਸ਼ੀਨੀ  ਕਰਨ Mechanization of Sugarcane ਦੀ ਮਹੱਤਤਾ ਬਾਰੇ ਅਤੇ ਵਾਈਸ ਪ੍ਰੈਜ਼ੀਡੈਂਟ ਸ੍ਰੀ ਸਤਿੰਦਰ ਜੀਤ ਸਿੰਘ ਨੇ ਗੰਨੇ ਦੀ ਟਰੇਂਚ ਵਿਧੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਉਦਮੀ ਗੰਨਾ ਕਾਸ਼ਤਕਾਰਾਂ ਦਾ ਧੰਨਵਾਦ ਕੀਤਾ। ਦਿੱਤੀ।ਉਦਮੀ ਗੰਨਾ ਕਾਸ਼ਤਕਾਰਾਂ ਵਲੋਂ ਸੁਝਾਅ ਦਿੱਤਾ ਗਿਆ ਕਿ ਗੰਨੇ ਦੀ ਕਾਸ਼ਤ ਵਿਚ ਮਸ਼ੀਨੀ ਕਰਨ ਨੁੰ ਉਤਸ਼ਾਹਿਤ ਕਰਨ ਲਈ ਪੰਜਾਬ ਸਰਕਾਰ ਵਲੋਂ ਜੋਂ ਵੀ ਸਕੀਮ ਆਰੰਭੀ ਜਾਵੇ ਉਸ ਵਿੱਚ ਕੇਨ ਹਾਰਵੈਸਟਰ ਚਲਾ ਰਹੇ ਉਦਮੀ ਕਿਸਾਨਾਂ ਨੁੰ ਪਹਿਲ ਦਿੱਤੀ ਜਾਵੇ । ਉਦਮੀ ਗੰਨਾ ਕਾਸ਼ਤਕਾਰਾਂ ਵਲੋਂ ਕੇਨ ਹਾਰਵੈਸਟਰ ਚਲਾਉਣ ਵਿਚ ਆ ਰਹੀਆਂ ਮਸ਼ਕਲਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਉਨ੍ਹਾਂ ਮੰਗ ਕੀਤੀ ਕਿ ਸਹਿਕਾਰੀ ਮਿੱਲਾਂ ਦੁਆਰਾ ਕੀਤੀ ਜਾਂਦੀ ਗੰਨੇ ਦੀ ਅਦਾਇਗੀ ਦੇ ਤਰੀਕੇ ਵਿਚ ਸੁਧਾਰ ਕੀਤਾ ਜਾਵੇ ਅਤੇ ਨਿੱਜੀ ਖੰਡ ਮਿੱਲਾ ਦੇ ਬਿਹਾਫ ਤੇ ਕਿਸਾਨਾਂ ਨੁੰ ਦਿੱਤੀ ਜਾਂਦੀ ਸਬਸਿਡੀ ਦੀ ਅਦਾਇਗੀ ਜਲਦ ਤੋਂ ਜਲਦ ਕੀਤੀ ਜਾਵੇ ਤਾਂ ਜੋਂ ਗੰਨਾ ਕਾਸ਼ਤਕਾਰਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਨਾਂ ਕਰਨਾ ਪਵੇ।

No comments:

Post a Comment