- agrimachinerypb.com 'ਤੇ 12 ਮਈ ਤੱਕ ਕਿਸਾਨ ਵੀਰ ਕਰ ਸਕਦੇ ਹਨ ਆਨਲਾਈਨ ਅਪਲਾਈ
ਫ਼ਿਰੋਜ਼ਪੁਰ, 29 ਅਪ੍ਰੈਲ:
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋ ਫ਼ਸਲੀ ਵਿਭਿੰਨਤਾ Crop Diversification ਅਤੇ ਨਵੀਂ ਖੇਤੀ ਮਸ਼ੀਨਰੀ Agriculture Machinery ਨੂੰ ਉਤਸ਼ਾਹਿਤ ਕਰਨ ਲਈ CDP ਅਤੇ SMAM ਸਕੀਮ ਸਾਲ 2026-27 ਦੌਰਾਨ ਖੇਤੀ ਮਸ਼ੀਨਰੀ ਸਬਸਿਡੀ 'ਤੇ ਦੇਣ ਲਈ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਹੈ।
ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬੜੀ ਅਫ਼ਸਰ Firozpur ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਵਿਅਕਤੀਗਤ ਕਿਸਾਨ ਅਤੇ ਕਸਟਮ ਹਾਈਰਿੰਗ ਸੈਂਟਰ CHC ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਲਈ ਮਸ਼ੀਨਾਂ ਨੂਮੈਟਿਕ ਪਲਾਂਟਰ, ਸੂਗਰਕੇਨ ਹਰਵੇਸਟਰ, ਮੇਜ਼ ਸ਼ੈਲਰ, ਹਾਈ ਕਲੀਰੈਂਸ ਬੂਮ ਸਪਰੇਅਰ, ਮੈਨੂਅਲਪਾਵਰ ਸਪਰੇਅਰ, ਸ਼ੂਗਰਕੇਨ ਪਲਾਂਟਰ, ਗਰਾਊਂਡਨਟ ਡਿੱਗਰ, ਕਾਟਨ ਪਲਕਰ ਅਤੇ ਮਲਟੀ ਕਰਾਪ ਥਰੈਸ਼ਰ ਅਤੇ ਪੋਰਟਲ ਦੀ ਸੂਚੀ 'ਚ ਦਰਜ ਮਸ਼ੀਨਾਂ ਲਈ ਆਨਲਾਈਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਆਪਣੀ ਅਰਜੀ agrimachinerypb.com ਪੋਰਟਲ 'ਤੇ ਆਨਲਾਈਨ 12 ਮਈ 2026 ਤੱਕ ਦੇ ਸਕਦੇ ਹਨ। ਜੇਕਰ ਫਾਈਲ ਅਪਲਾਈ ਸਬੰਧੀ ਕੋਈ ਸਮੱਸਿਆਂ ਆਉਦੀ ਹੈ ਤਾਂ ਕਿਸਾਨ ਆਪਣੇ ਸਬੰਧਤ ਬਲਾਕ ਖੇਤੀਬਾੜੀ ਦਫ਼ਤਰ ਅਤੇ ਵਧੇਰੇ ਜਾਣਕਾਰੀ ਲਈ ਦਫ਼ਤਰ ਮੁੱਖ ਖੇਤੀਬਾੜੀ ਅਫ਼ਸਰ ਫਿਰੋਜ਼ਪੁਰ ਵਿਖੇ ਸੰਪਰਕ ਕਰ ਸਕਦੇ ਹਨ।
ਇਸ ਤੋਂ ਇਲਾਵਾ ਸਮੈਮ ਸਕੀਮ ਅਧੀਨ ਵਿਅਕਤੀਗਤ ਕਿਸਾਨ ਅਤੇ ਕਸਟਮ ਹਾਈਰਿੰਗ ਸੈਂਟਰਾਂ ਲਈ ਡੀ.ਐਸ.ਆਰ, ਪੀ.ਟੀ.ਓ ਉਪਰੇਟਿਡ ਬੰਡ ਫਾਰਮਰ, ਹਾਈ ਕਲੀਰੈਂਸ ਬੂਮ ਸਪਰੇਅਰ, ਪੀ.ਟੀ.ਓ ਉਪਰੇਟਿਡ ਫਰਟੀਲਾਈਜ਼ਰ ਸਪਰੈਡਰ, ਪੈਡੀ ਟਰਾਂਸਪਲਾਂਟਰ, ਟਰੈਕਟਰ ਆਪਰੇਟਿਡ ਬੂਮ ਸਪਰੇਅਰ, ਨਰਸਰੀ ਸੀਡਰ, ਟਰੈਕਟਰ ਆਪਰੇਟਿਡ ਇਲੈਕਟਰੋਸਟੈਟਿਕ ਸਪਰੇਅਰ ਆਦਿ ਮਸ਼ੀਨਾਂ ਲੈਣ ਲਈ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵੱਲੋ ਸੀ.ਡੀ.ਪੀ ਸਕੀਮ ਹੇਠ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਲੀਆਂ ਖੇਤੀ ਮਸ਼ੀਨਾਂ ਅਤੇ ਸਮੈਮ ਸਕੀਮ ਅਧੀਨ ਆਧੁਨਿਕ ਖੇਤੀ ਮਸ਼ੀਨਾਂ Subsidy 'ਤੇ ਮੁਹੱਈਆ ਕਰਵਾਈਆ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਦੀ ਵਰਤੋਂ ਨਾਲ ਖੇਤੀ ਕਰਨੀ ਸੌਖੀ ਹੋਣ ਦੇ ਨਾਲ-ਨਾਲ, ਸਮੇਂ ਦੀ ਬੱਚਤ ਵੀ ਹੋਵੇਗੀ, ਲੇਬਰ ਦਾ ਖਰਚਾ ਘੱਟ ਹੋਵੇਗਾ ਅਤੇ ਪਾਣੀ ਦੀ ਬੱਚਤ ਹੋਵੇਗੀ ਅਤੇ ਨਾਲ ਹੀ ਕਿਸਾਨਾਂ ਦਾ ਮੁਨਾਫਾ ਵੀ ਵਧੇਗਾ।

No comments:
Post a Comment